''ਕੌਮਾਂਤਰੀ''
(ਯੂਜੀਨ ਪੋਤੀਏ)
-ਪੰਜਾਬੀ ਰੂਪ ਸੁਖਪਾਲ ਸੰਘੇੜਾ
ਉਠੋ!
ਜਾਗੋ!!
ਲਹਿਰਾਂ ਬਣ ਉੱਠੋ, ਭੁੱਖਾਂ ਦਿਓ ਲਤਾੜਿਓ
ਧਰਤੀ ਦਾ ਸਾਰਾ ਦੁੱਖ ਪੀਣ ਵਾਲਿਓ।
ਬੱਝੀਆਂ ਨਾ ਰਹਿਣ ਇਹ ਰਵਾਇਤੀ ਲੜੀਆਂ
ਉੱਠੋ ਵੇ ਗੁਲਾਮੀ ਦੀਆਂ ਤੋੜੋ ਕੜੀਆਂ।
ਕਿਰਤਾਂ ਦਾ ਜ਼ੋਰ ਜੁੱਸਿਆਂ 'ਚ ਭਰ ਕੇ
ਲੁੱਟ ਦਾ ਇਹ ਰਾਜ ਜੜ੍ਹਾਂ ਤੋਂ ਉਖਾੜਿਓ।
ਬੁੱਢਾ ਹੋ ਪੁਰਾਣਾ ਢਾਂਚਾ ਜਦੋਂ ਥੰਮ੍ਹਦਾ
ਉਹਨੂੰ ਤੋੜ ਨਵਾਂ ਸੰਸਾਰ ਜੰਮਦਾ।
ਨਵਾਂ ਤੇ ਉਸਾਰੂ ਜੱਗ ਰਚਣੇ ਲਈ
ਗਲ਼ੀ-ਸੜੀ ਹਰ ਚੀਜ਼ ਨੂੰ ਨਕਾਰਿਓ।
ਭੁੱਖਾ ਦੇ ਲਤਾੜਿਓ, ਤਾਜਾਂ ਨੂੰ ਉਛਾਲਿਓ।
ਨਵੀਆਂ ਹੀ ਲੀਹਾਂ 'ਤੇ ਉਸਾਰ ਹੋਊਗਾ
ਸਾਰਾ ਜੱਗ ਸਾਡਾ ਪਰਿਵਾਰ ਹੋਊਗਾ।
ਲੋਟੂਆਂ ਦੇ ਹੱਥਾਂ ਨੇ ਤੁਹਾਥੋਂ ਖੋਹਿਆ ਜੋ
ਸਭ ਹੋਊ ਤੁਹਾਡਾ ਸਿਰਜਣਹਾਰਿਓ।
ਆਖਰੀ ਏ ਆਪਣੀ ਲੜਾਈ ਬੇਲੀਓ
ਥਾਂ ਥਾਂ ਉੱਠੋ ਕਰ ਦਓ ਚੜ੍ਹਾਈ ਬੇਲੀਓ
ਲੁੱਟ ਦੇ ਮਸੀਹੇ ਤਾਈਂ ਰੱਦ ਕਰਕੇ
ਹੁਕਮ-ਕਾਨੂੰਨ ਪੈਰਾਂ 'ਚ ਲਤਾੜਿਓ।
ਮਹਿਲਾਂ 'ਚੋਂ ਨਾ ਸਾਡੇ 'ਤੇ ਕੋਈ ਰਾਜ ਵੇ ਕਰੇ
ਰਾਜਿਆਂ ਦੀ ਸਾਨੂੰ ਹੁਣ ਵਫ਼ਾ ਨਾ ਫੜੇ।
ਧੁਖ਼ ਰਿਹੋ ਮੱਚੋ ਹੁਣ ਲਾਟਾਂ ਬਣ ਕੇ
ਤਖ਼ਤਾਂ ਨੂੰ ਢਾਵੋ, ਤਾਜਾਂ ਨੂੰ ਉਛਾਲਿਓ।
ਉੱਠੋ ਹਾਕਮਾਂ ਦੇ ਲਾਰਿਆਂ ਨੂੰ ਤੋੜ ਕੇ
ਸਮਾਂ ਲੰਘ ਜਾਵੇ ਨਾ ਤੁਹਾਨੂੰ ਰੋਲ਼ ਕੇ।
ਰਾਜ ਮਹਿਲਾਂ ਤਾਈਂ ਦੇਵੇ ਕਾਂਬਾ ਛੇੜ ਜੋ
ਐਸੀ ਤੋਰ ਤੁਰੋ ਕੁੱਲੀਓ ਤੇ ਢਾਰਿਓ।
ਲੋਟੂਆਂ ਤੋਂ ਲੁੱਟ ਵਾਲਾ ਰਾਜ ਖੋਹਣ ਲਈ
ਕੈਦ ਹੋਈਆਂ ਰੂਹਾਂ ਦੇ ਆਜ਼ਾਦ ਹੋਣ ਲਈ।
ਸਾਂਝਿਆਂ ਦੁੱਖਾਂ ਦੇ ਵਿਚ ਸ਼ਰੀਕ ਹੋਇਕੇ
ਮੁਕਤੀ ਦੇ ਰਾਹ ਸੋਚਿਓ ਵਿਚਾਰਿਓ।
ਖੁਦ ਆਪਣੇ ਹੀ ਕੰਮਕਾਰ ਮਿਥਾਂਗੇ
ਕਿੱਦਾਂ ਦਾ ਇਹ ਹੋਊ ਸੰਸਾਰ ਮਿਥਾਂਗੇ।
ਮਿਹਨਤ 'ਚੋਂ ਉੱਸਰੀ ਏ ਹਰ ਰਚਨਾ
ਦੁਨੀਆਂ ਤੁਹਾਡੀ, ਦੁਨੀਆਂ ਦੇ ਘਾੜਿਓ।
ਫੌਜੀਓ ਸਿਪਾਹੀਓ ਜਾਣੋ ਹੱਲਚੱਲ ਨੂੰ
ਮੋੜ ਲਓ ਬੰਦੂਕਾਂ ਹਾਕਮਾਂ ਦੇ ਵੱਲ ਨੂੰ।
ਜਿਹਨਾਂ ਦੀਆਂ ਗੋਦਾਂ ਵਿਚ ਜੰਮੇ ਪਲੇ ਹੋ
ਓ! ਲੋਕਾਂ ਦਿਓ ਜਾਇਓ, ਲੋਕਾਂ ਨੂੰ ਨਾ ਮਾਰਿਓ।
ਧਰਤੀ ਜਾਗੀਰ ਨਹੀਂ ਇੱਲ੍ਹਾਂ-ਜੋਕਾਂ ਦੀ
ਧਰਤੀ ਹੈ ਮਾਂ ਧਰਤੀ ਦੇ ਲੋਕਾਂ ਦੀ।
ਇੱਲ੍ਹਾਂ, ਕਾਵਾਂ, ਜੋਕਾਂ ਦਾ ਸਫਾਇਆ ਕਰਕੇ
ਕਿਰਤਾਂ ਦਾ ਝੰਡਾ ਸੂਰਜਾਂ 'ਤੇ ਚਾੜ੍ਹਿਓ।
ਲਹਿਰਾਂ ਬਣ ਉੱਠੋ ਭੁੱਖਾਂ ਦੇ ਲਿਤਾੜਿਓ
ਧਰਤੀ ਦਾ ਸਾਰਾ ਦੁੱਖ ਪੀਣ ਵਾਲਿਓ।
੦-੦
(ਯੂਜੀਨ ਪੋਤੀਏ)
-ਪੰਜਾਬੀ ਰੂਪ ਸੁਖਪਾਲ ਸੰਘੇੜਾ
ਉਠੋ!
ਜਾਗੋ!!
ਲਹਿਰਾਂ ਬਣ ਉੱਠੋ, ਭੁੱਖਾਂ ਦਿਓ ਲਤਾੜਿਓ
ਧਰਤੀ ਦਾ ਸਾਰਾ ਦੁੱਖ ਪੀਣ ਵਾਲਿਓ।
ਬੱਝੀਆਂ ਨਾ ਰਹਿਣ ਇਹ ਰਵਾਇਤੀ ਲੜੀਆਂ
ਉੱਠੋ ਵੇ ਗੁਲਾਮੀ ਦੀਆਂ ਤੋੜੋ ਕੜੀਆਂ।
ਕਿਰਤਾਂ ਦਾ ਜ਼ੋਰ ਜੁੱਸਿਆਂ 'ਚ ਭਰ ਕੇ
ਲੁੱਟ ਦਾ ਇਹ ਰਾਜ ਜੜ੍ਹਾਂ ਤੋਂ ਉਖਾੜਿਓ।
ਬੁੱਢਾ ਹੋ ਪੁਰਾਣਾ ਢਾਂਚਾ ਜਦੋਂ ਥੰਮ੍ਹਦਾ
ਉਹਨੂੰ ਤੋੜ ਨਵਾਂ ਸੰਸਾਰ ਜੰਮਦਾ।
ਨਵਾਂ ਤੇ ਉਸਾਰੂ ਜੱਗ ਰਚਣੇ ਲਈ
ਗਲ਼ੀ-ਸੜੀ ਹਰ ਚੀਜ਼ ਨੂੰ ਨਕਾਰਿਓ।
ਭੁੱਖਾ ਦੇ ਲਤਾੜਿਓ, ਤਾਜਾਂ ਨੂੰ ਉਛਾਲਿਓ।
ਨਵੀਆਂ ਹੀ ਲੀਹਾਂ 'ਤੇ ਉਸਾਰ ਹੋਊਗਾ
ਸਾਰਾ ਜੱਗ ਸਾਡਾ ਪਰਿਵਾਰ ਹੋਊਗਾ।
ਲੋਟੂਆਂ ਦੇ ਹੱਥਾਂ ਨੇ ਤੁਹਾਥੋਂ ਖੋਹਿਆ ਜੋ
ਸਭ ਹੋਊ ਤੁਹਾਡਾ ਸਿਰਜਣਹਾਰਿਓ।
ਆਖਰੀ ਏ ਆਪਣੀ ਲੜਾਈ ਬੇਲੀਓ
ਥਾਂ ਥਾਂ ਉੱਠੋ ਕਰ ਦਓ ਚੜ੍ਹਾਈ ਬੇਲੀਓ
ਲੁੱਟ ਦੇ ਮਸੀਹੇ ਤਾਈਂ ਰੱਦ ਕਰਕੇ
ਹੁਕਮ-ਕਾਨੂੰਨ ਪੈਰਾਂ 'ਚ ਲਤਾੜਿਓ।
ਮਹਿਲਾਂ 'ਚੋਂ ਨਾ ਸਾਡੇ 'ਤੇ ਕੋਈ ਰਾਜ ਵੇ ਕਰੇ
ਰਾਜਿਆਂ ਦੀ ਸਾਨੂੰ ਹੁਣ ਵਫ਼ਾ ਨਾ ਫੜੇ।
ਧੁਖ਼ ਰਿਹੋ ਮੱਚੋ ਹੁਣ ਲਾਟਾਂ ਬਣ ਕੇ
ਤਖ਼ਤਾਂ ਨੂੰ ਢਾਵੋ, ਤਾਜਾਂ ਨੂੰ ਉਛਾਲਿਓ।
ਉੱਠੋ ਹਾਕਮਾਂ ਦੇ ਲਾਰਿਆਂ ਨੂੰ ਤੋੜ ਕੇ
ਸਮਾਂ ਲੰਘ ਜਾਵੇ ਨਾ ਤੁਹਾਨੂੰ ਰੋਲ਼ ਕੇ।
ਰਾਜ ਮਹਿਲਾਂ ਤਾਈਂ ਦੇਵੇ ਕਾਂਬਾ ਛੇੜ ਜੋ
ਐਸੀ ਤੋਰ ਤੁਰੋ ਕੁੱਲੀਓ ਤੇ ਢਾਰਿਓ।
ਲੋਟੂਆਂ ਤੋਂ ਲੁੱਟ ਵਾਲਾ ਰਾਜ ਖੋਹਣ ਲਈ
ਕੈਦ ਹੋਈਆਂ ਰੂਹਾਂ ਦੇ ਆਜ਼ਾਦ ਹੋਣ ਲਈ।
ਸਾਂਝਿਆਂ ਦੁੱਖਾਂ ਦੇ ਵਿਚ ਸ਼ਰੀਕ ਹੋਇਕੇ
ਮੁਕਤੀ ਦੇ ਰਾਹ ਸੋਚਿਓ ਵਿਚਾਰਿਓ।
ਖੁਦ ਆਪਣੇ ਹੀ ਕੰਮਕਾਰ ਮਿਥਾਂਗੇ
ਕਿੱਦਾਂ ਦਾ ਇਹ ਹੋਊ ਸੰਸਾਰ ਮਿਥਾਂਗੇ।
ਮਿਹਨਤ 'ਚੋਂ ਉੱਸਰੀ ਏ ਹਰ ਰਚਨਾ
ਦੁਨੀਆਂ ਤੁਹਾਡੀ, ਦੁਨੀਆਂ ਦੇ ਘਾੜਿਓ।
ਫੌਜੀਓ ਸਿਪਾਹੀਓ ਜਾਣੋ ਹੱਲਚੱਲ ਨੂੰ
ਮੋੜ ਲਓ ਬੰਦੂਕਾਂ ਹਾਕਮਾਂ ਦੇ ਵੱਲ ਨੂੰ।
ਜਿਹਨਾਂ ਦੀਆਂ ਗੋਦਾਂ ਵਿਚ ਜੰਮੇ ਪਲੇ ਹੋ
ਓ! ਲੋਕਾਂ ਦਿਓ ਜਾਇਓ, ਲੋਕਾਂ ਨੂੰ ਨਾ ਮਾਰਿਓ।
ਧਰਤੀ ਜਾਗੀਰ ਨਹੀਂ ਇੱਲ੍ਹਾਂ-ਜੋਕਾਂ ਦੀ
ਧਰਤੀ ਹੈ ਮਾਂ ਧਰਤੀ ਦੇ ਲੋਕਾਂ ਦੀ।
ਇੱਲ੍ਹਾਂ, ਕਾਵਾਂ, ਜੋਕਾਂ ਦਾ ਸਫਾਇਆ ਕਰਕੇ
ਕਿਰਤਾਂ ਦਾ ਝੰਡਾ ਸੂਰਜਾਂ 'ਤੇ ਚਾੜ੍ਹਿਓ।
ਲਹਿਰਾਂ ਬਣ ਉੱਠੋ ਭੁੱਖਾਂ ਦੇ ਲਿਤਾੜਿਓ
ਧਰਤੀ ਦਾ ਸਾਰਾ ਦੁੱਖ ਪੀਣ ਵਾਲਿਓ।
੦-੦
No comments:
Post a Comment