ਕਾਮਰੇਡ ਨਿਧਾਨ ਸਿੰਘ ਦੇ ਕਹੇ ਬੋਲ
ਅੱਜ ਜੋ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕਰ ਰਹੇ ਹਾਂ, ਇਹ ਉਹ ਸ਼ਹੀਦ ਨੇ ਜੋ ਮਿਹਨਤੀ ਲੋਕਾਂ ਦੀ ਖਾਤਰ ਆਪਣੀਆਂ ਜਾਨਾਂ ਨਿਸ਼ਾਵਰ ਕਰ ਗਏ। ਸ਼ਹੀਦ ਹੁੰਦੇ ਨੇ ਉਹ, ਜਿਹੜੇ ਲੋਕਾਂ ਖਾਤਰ ਲੜਦੇ ਹੁੰਦੇ ਨੇ¸ ਸ਼ਹੀਦ ਉਹ ਹੁੰਦੇ ਨੇ ਜੋ ਮਿਹਨਤੀ ਲੋਕਾਂ ਲਈ ਤਰਸੇਮ ਬਾਵੇ ਵਰਗੇ ਆਪਣੀਆਂ ਛਾਤੀਆਂ 'ਤੇ ਮੋਮਬੱਤੀਆਂ ਨਾਲ ਚੰਦ-ਮੋਰਨੀਆਂ ਪਵਾ ਸਕਦੇ ਨੇ¸ ਲੋਕਾਂ ਦੇ ਸ਼ਹੀਦ ਉਹ ਹੁੰਦੇ ਨੇ ਜਿਹੜੇ ਆਪਣੀਆਂ ਪਸਲੀਆਂ ਤੁੜਾ ਕੇ ਕਿਸਾਨਾਂ-ਮਜ਼ਦੂਰਾਂ ਦਾ ਸਾਥ ਦਿੰਦੇ ਨੇ¸ ਸ਼ਹੀਦ ਉਹ ਹੁੰਦੇ ਨੇ ਜੋ ਆਪਣੀਆਂ ਅੱਖਾਂ ਕਢਾ ਕੇ ਲੋਕ ਲਹਿਰ ਨੂੰ ਅੱਗੇ ਤੋਰਦੇ ਨੇ¸ ਅਸੀਂ ਆਪਣੀ ਕਿਰਤ ਅਤੇ ਅਣਖ ਦੀ ਰਾਖੀ ਉਹਨਾਂ ਸ਼ਹੀਦਾਂ ਦੇ ਪੂਰਨਿਆਂ 'ਤੇ ਚੱਲ ਕੇ ਹੀ ਕਰ ਸਕਦੇ ਹਾਂ। ਇਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੈ।
(ਦੋਰਾਹਾ ਸ਼ਹੀਦੀ ਸਮਾਗਮ (8 ਜੂਨ 1991) ਸਮੇਂ ਵੀ.ਡੀ.ਓ. ਕੈਸਿਟ 'ਚ ਰਿਕਾਰਡ ਭਾਸ਼ਣ 'ਚੋਂ)
No comments:
Post a Comment