ਸੁਰਖ਼ ਲੀਹ ਕਮਿਊਨਿਸਟ ਵਿਚਾਰਧਾਰਾ ਅਤੇ ਸਿਆਸਤ ਨੂੰ ਸਮਰਪਿਤ ਹੈ। ਇਸ ਦਾ ਮਕਸਦ ਜਨਤਾ ਨੂੰ ਲੋਕ ਇਨਕਲਾਬ ਦੀ ਲੋੜ ਅਤੇ ਮਹੱਤਵ ਬਾਰੇ ਜਾਗਰਤ ਕਰਨਾ ਅਤੇ ਮੌਜੂਦਾ ਲੋਕ ਦੋਖੀ ਰਾਜ-ਪ੍ਰਬੰਧ ਨੂੰ ਬਦਲ ਕੇ ਅਸਲੀ ਲੋਕ ਰਾਜ ਕਾਇਮ ਕਰਨਾ ਹੈ। ਅਸੀਂ ਲੋਕਾਂ ਦੀ ਮੁਕਤੀ ਦੇ ਕਾਰਜ ਨੂੰ ਸਮਰਪਤ ਇਸ ਪ੍ਰਕਾਸ਼ਨ ਲਈ ਵੱਧ ਤੋਂ ਵੱਧ ਸਹਿਯੋਗ ਦੀ ਅਪੀਲ ਕਰਦੇ ਹਾਂ। ਲੰਮਾ ਸਮਾਂ ਸੁਰਖ ਰੇਖਾ ਵਜੋਂ ਨਿਕਲਦੇ ਰਹੇ ਇਸ ਪਰਚੇ ਦਾ ਨਾਮ ਕੁਝ ਤਕਨੀਕੀ ਕਾਰਨਾਂ ਕਰਕੇ ਬਦਲ ਕੇ ਹੁਣ ਸੁਰਖ਼ ਲੀਹ ਕਰ ਦਿੱਤਾ ਗਿਆ ਹੈ।
Tuesday, July 8, 2014
ਸੰਪਾਦਕੀ ਟਿੱਪਣੀਆਂ
ਹਾਕਮ ਜਮਾਤਾਂ ਦੀ ਸਿਆਸੀ ਮਸ਼ਕ
ਮੋਦੀ ਸਰਕਾਰ ਦੇ ਮੱਥੇ 'ਤੇ ਟਿੱਕਾ ਹੈ, ਗਲ਼ ਵਿੱਚ ਭਗਵਾਂ ਪਟਕਾ ਹੈ ਅਤੇ ਹੱਥ ਵਿੱਚ ਤ੍ਰਿਸ਼ੂਲ ਹੈ। ਇਹ ਪਿਛਾਖੜੀ ਤੇ ਫਿਰਕਾਪ੍ਰਸਤ ਵਿਚਾਰਧਾਰਕ-ਸਭਿਆਚਾਰਕ ਥੜ੍ਹੇ 'ਸੰਘ ਪਰਿਵਾਰ' ਦੇ 'ਹਿੰਦੂ ਰਾਸ਼ਟਰਵਾਦ' ਦੀ ਨਿਸ਼ਾਨੀ ਹੈ। ਹਿੰਦੂ ਫਿਰਕਾਪ੍ਰਸਤੀ ਦੀ ਵਰਤੋਂ ਕਾਂਗਰਸ ਵੀ ਕਰਦੀ ਰਹੀ ਹੈ, ਪਰ ਮੋਦੀ ਲਾਣਾ (ਸੰਘ ਪਰਿਵਾਰ) ਕਿਤੇ ਵੱਧ ਨਿਸ਼ੰਗ ਤੇ ਹਮਲਾਵਰ ਰੁਖ ਰੱਖਦਾ ਹੈ। ਇਹ ਦਿਲਚਸਪ ਅਤੇ ਬੁਰਾ ਨਜ਼ਾਰਾ ਸਾਨੂੰ ਛੇਤੀ ਹੀ ਵੇਖਣ ਨੂੰ ਮਿਲੇਗਾ ਕਿ ਮੋਦੀ ਸਰਕਾਰ ਪੱਛਮੀ ਅਤੇ ਸੰਘ ਪਰਿਵਾਰ ਦੀ ਵਿਚਾਰਧਾਰਾ ਅਤੇ ਸਭਿਆਚਾਰ ਦਾ ਮੇਲ ਕਰਕੇ ਕਿਵੇਂ ਚੱਲਦੀ ਹੈ। ਪਰ ਸਾਮਰਾਜੀਆਂ ਦਾ ਕੋਈ 'ਦੀਨ-ਈਮਾਨ' ਨਹੀਂ ਅਤੇ ਨਾ ਹੀ ਸਾਡੇ ਦੇਸ਼ ਦੇ ਦਲਾਲ ਸਰਮਾਏਦਾਰਾਂ ਅਤੇ ਜਾਗੀਰੂ ਚੌਧਰੀਆਂ ਦਾ। ਇਹਨਾਂ ਦੀਆਂ ਗੋਗੜਾਂ ਸਭ ਕਚਰਾ ਹਜ਼ਮ ਕਰ ਜਾਂਦੀਆਂ ਹਨ।
---------
ਪਾਰਲੀਮਾਨੀ ਚੋਣਾਂ ਹੋ ਚੁੱਕੀਆਂ ਹਨ। ਇੱਕ ਨਵੀਂ ਸਰਕਾਰ- ਮੋਦੀ ਸਰਕਾਰ ਹੋਂਦ ਵਿੱਚ ਆ ਚੁੱਕੀ ਹੈ। ਇਸਨੇ 'ਗੁਲ ਖਿਲਾਉਣੇ' ਅਜੇ ਸ਼ੁਰੂ ਹੀ ਕੀਤੇ ਹਨ। ਪਰ ਨਵੀਂ ਸਰਕਾਰ ਦਾ ਕਨਾਤਰਾ ਸਪੱਸ਼ਟ ਹੈ। ਪ੍ਰਧਾਨ ਮੰਤਰੀ ਦਾ ''ਸਖਤ ਫੈਸਲਿਆਂ'' ਬਾਰੇ ਬਿਆਨ, ਨਵੀਂ ਸਰਕਾਰ ਦੇ ਮੁਢਲੇ ਕਦਮ, ਬਹੁਤ ਤਿੱਖੀਆਂ ਜਮਾਤੀ ਵਿਰੋਧਤਾਈਆਂ, ਹਾਕਮ ਜਮਾਤੀ ਸੰਕਟ ਅਤੇ ਲੋਕਾਂ 'ਤੇ ਇਸ ਸੰਕਟ ਦਾ ਭਾਰ ਹੋਰ ਤੇਜੀ ਨਾਲ ਲੱਦਣ ਦੀ ਹਾਕਮ ਜਮਾਤੀ ਧੁੱਸ ਬਹੁਤ ਤੇਜੀ ਨਾਲ 'ਗੁਲ ਖਿਲਾਏਗੀ' ਅਤੇ ਛੇਤੀ ਤੋਂ ਪਹਿਲਾਂ ਨਵੀਂ ਸਰਕਾਰ ਦਾ ਲੁਟੇਰਾ ਅਤੇ ਜਾਬਰ ਚੇਹਰਾ ਉਹਨਾਂ ਲੋਕਾਂ ਸਾਹਮਣੇ ਵੀ ਨੰਗਾ ਹੋ ਜਾਵੇਗਾ, ਜਿਹਨਾਂ ਨੂੰ ਅਖੌਤੀ ਵਿਕਾਸ ਦੇ ਸ਼ੋਰ-ਗੁਲ ਤੋਂ ਕੁੱਝ ਭਰਮ ਹੋਇਆ ਹੋਵੇਗਾ।
ਨਵੀਂ ਸਰਕਾਰ ਨੇ ਦਿਨਾਂ ਵਿੱਚ ਹੀ ਜੋ ਕਦਮ ਚੁੱਕੇ ਹਨ, ਉਹਨਾਂ ਵਿੱਚ: ਪ੍ਰਧਾਨ ਮੰਤਰੀ ਦਫਤਰ ਵੱਲੋਂ ਧਾਰਾ 370 ਖਾਰਜ ਕਰਨ ਬਾਰੇ ਵਿਚਾਰ ਕਰਨ ਦਾ ਐਲਾਨ। ਕਬਾਇਲੀ ਲੋਕਾਂ 'ਤੇ ਦਮਨ ਤੇਜ ਕਰਨ ਲਈ ਹੋਰ 12 ਬਟਾਲੀਅਨਾਂ (ਕੇਂਦਰੀ ਬਲ) ਅਤੇ ਦੋ ਜਹਾਜ਼ ਫੌਰੀ ਭੇਜਣ ਦਾ ਐਲਾਨ। ਦੇਸ਼ ਦੇ ਸਾਰੇ ਜ਼ਿਲ੍ਹਿਆਂ ਵਿੱਚ ਹਿੰਦੀ ਭਾਸ਼ਾ ਨੂੰ ਫੈਲਾਉਣ ਲਈ ਕਦਮਾਂ ਤੋਂ ਬਿਨਾ ਆਰਥਿਕ ਖੇਤਰ ਵਿੱਚ ਡੀਜ਼ਲ ਦੀ ਕੀਮਤ ਹਰ ਮਹੀਨੇ ਵਧਾਉਣਾ ਜਾਰੀ ਰੱਖਣ ਦਾ ਫੈਸਲਾ। ਡੀਜ਼ਲ ਸਬੰਧੀ ਫੈਸਲੇ ਦੀ ਤਰਜ਼ 'ਤੇ ਸਬਸਿਡੀਆਂ ਖਤਮ ਕਰਨ ਦੇ ਮਕਸਦ ਲਈ ਗੈਸ ਅਤੇ ਮਿੱਟੀ ਦੇ ਤੇਲ ਦੀ ਹਰ ਮਹੀਨੇ 5 ਰੁਪਏ ਅਤੇ 50 ਪੈਸੇ ਲੀਟਰ ਕੀਮਤ ਵਧਾਉਣ ਦਾ ਫੈਸਲਾ। ਰੇਲ ਭਾੜੇ ਵਿੱਚ 14.2% ਵਾਧੇ ਅਤੇ ਰੇਲ ਮਾਲ ਭਾੜੇ ਵਿੱਚ 6% ਵਾਧੇ ਦਾ ਫੈਸਲਾ ਸ਼ਾਮਲ ਹੈ।
ਇਹ ਸ਼ੁਰੂਆਤ ਹੈ। ਛੇਤੀ ਹੀ (ਮੱਧ ਜੁਲਾਈ ਤੱਕ) ਰੇਲ ਬਜਟ ਤੇ ਆਮ ਬਜਟ ਪਾਸ ਕੀਤੇ ਜਾਣੇ ਹਨ। ਜ਼ੋਰ ਸ਼ੋਰ ਨਾਲ ਤਜਵੀਜ਼ਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਵੱਡੇ ਸਰਮਾਏਦਾਰਾਂ ਨੂੰ ਗੱਫੇ ਅਤੇ ਲੋਕਾਂ ਦਾ ਕਚੂੰਬਰ ਕੱਢਣ ਵਾਲੇ ਫੈਸਲੇ ਲਏ ਜਾਣੇ ਹਨ। (26-6-2014)
ਪਾਰਲੀਮਾਨੀ ਚੋਣਾਂ ਅਤੇ ਮੋਦੀ ਸਰਕਾਰ
ਟਾਈਟਲ ਪੇਜ 'ਤੇ ਅਸੀਂ ਇੱਕ ਕਾਰਟੂਨ ਛਾਪਿਆ ਹੈ। ਇਹ ਕਾਰਟੂਨ ਮੋਦੀ ਸਰਕਾਰ ਦੇ ਸੱਭ ਤੋਂ ਉੱਘੜਵੇਂ ਲੱਛਣਾਂ ਨੂੰ ਦਰਸਾਉਂਦਾ ਹੈ। ਭਾਵੇਂ ਕਿ ਇਸ ਵਿਧਾ ਦੀਆਂ ਆਪਣੀਆਂ ਸੀਮਤਾਈਆਂ ਹਨ। ਹੈਟ ਅਮਰੀਕਨ ਸਾਮਰਾਜ (ਅੰਕਲ ਸੈਮ) ਦਾ ਚਿੰਨ੍ਹ ਹੈ। ਅਮਰੀਕਣ ਸਾਮਰਾਜ, ਪੱਛਮੀ ਅਤੇ ਜਪਾਨੀ ਸਾਮਰਾਜੀ ਧੜੇ ਦਾ ਸਰਦਾਰ ਹੈ। ਇਸ ਧੜੇ ਦੇ ਦਲਾਲ-ਸਰਮਾਏਦਾਰ ਸਾਡੇ ਦੇਸ਼ ਦੀਆਂ ਹਾਕਮ ਜਮਾਤਾਂ ਦੇ ਮੋਢੀ ਹਨ। ਇਹ ਹੈਟ ਮੋਦੀ ਸਰਕਾਰ ਨੇ ਪਹਿਲੀ ਵਾਰ ਨਹੀਂ ਪਹਿਨਿਆ ਜਾਂ ਇਸ ਹੈਟ ਨੇ ਪਹਿਲੀ ਵਾਰ ਸਾਡੇ ਦੇਸ਼ ਦੀ ਸਰਕਾਰ ਦਾ ਸਿਰ ਨਹੀਂ ਢਕਿਆ। ਇਹ ਹੈਟ ਮਨਮੋਹਨ ਸਰਕਾਰ ਦੇ ਸਿਰ 'ਤੇ ਵੀ ਓਨਾ ਹੀ ਫਿੱਟ ਸੀ, ਜਿੰਨਾ ਉਸ ਤੋਂ ਪਹਿਲੀ ਵਾਜਪਾਈ ਸਰਕਾਰ ਦੇ ਸਿਰ 'ਤੇ। ਪਰ ਸਾਨੂੰ ਰੂਸੀ ਰਿੱਛ ਨੂੰ ਨਹੀਂ ਭੁਲਣਾ ਚਾਹੀਦਾ ਅਤੇ ਮੋਦੀ ਸਰਕਾਰ ਦੀ ਔਕਾਤ ਨਹੀਂ ਹੈ ਕਿ ਇਹ ਇਸਨੂੰ ਨਜ਼ਰਅੰਦਾਜ਼ ਕਰ ਦੇਵੇ। 'ਇੱਕ ਧੁਰੇ' ਸੰਸਾਰ ਦਾ ਸਮਾਂ ਲੱਦ ਚੁੱਕਾ ਹੈ। ਸਿਰ ਸੁੱਟੀਂ ਬੈਠਾ ਰੂਸੀ ਸਾਮਰਾਜੀ ਰਿੱਛ, ਅਮਰੀਕਨ ਸਾਮਰਾਜੀ ਸ਼ੇਰ ਨੂੰ ਅੱਖਾਂ ਵਿਖਾਉਣ ਲੱਗ ਚੁੱਕਿਆ ਹੈ। ਇਹ ਦੋ ਕੁ ਪਰਚਾਂਟੇ ਵੀ ਠੋਕ ਚੁੱਕਿਆ ਹੈ। ਸਾਮਰਾਜੀ ਭੇੜ ਦਾ ਪਰਛਾਵਾਂ ਭਾਰਤੀ ਦਲਾਲ ਸਰਮਾਏਦਾਰ ਜਮਾਤਾਂ 'ਤੇ ਰਹਿਣਾ ਹੀ ਹੈ। ਭਾਰਤੀ ਹਾਕਮਾਂ ਵਿੱਚ ਰੂਸੀ ਸਾਮਰਾਜੀਆਂ ਦੇ ਦਲਾਲ ਵੀ ਸ਼ੁਮਾਰ ਹਨ। ਮੋਦੀ ਸਰਕਾਰ ਦੇ ਮੱਥੇ 'ਤੇ ਟਿੱਕਾ ਹੈ, ਗਲ਼ ਵਿੱਚ ਭਗਵਾਂ ਪਟਕਾ ਹੈ ਅਤੇ ਹੱਥ ਵਿੱਚ ਤ੍ਰਿਸ਼ੂਲ ਹੈ। ਇਹ ਪਿਛਾਖੜੀ ਤੇ ਫਿਰਕਾਪ੍ਰਸਤ ਵਿਚਾਰਧਾਰਕ-ਸਭਿਆਚਾਰਕ ਥੜ੍ਹੇ 'ਸੰਘ ਪਰਿਵਾਰ' ਦੇ 'ਹਿੰਦੂ ਰਾਸ਼ਟਰਵਾਦ' ਦੀ ਨਿਸ਼ਾਨੀ ਹੈ। ਹਿੰਦੂ ਫਿਰਕਾਪ੍ਰਸਤੀ ਦੀ ਵਰਤੋਂ ਕਾਂਗਰਸ ਵੀ ਕਰਦੀ ਰਹੀ ਹੈ, ਪਰ ਮੋਦੀ ਲਾਣਾ (ਸੰਘ ਪਰਿਵਾਰ) ਕਿਤੇ ਵੱਧ ਨਿਸ਼ੰਗ ਤੇ ਹਮਲਾਵਰ ਰੁਖ ਰੱਖਦਾ ਹੈ। ਇਹ ਦਿਲਚਸਪ ਅਤੇ ਬੁਰਾ ਨਜ਼ਾਰਾ ਸਾਨੂੰ ਛੇਤੀ ਹੀ ਵੇਖਣ ਨੂੰ ਮਿਲੇਗਾ ਕਿ ਮੋਦੀ ਸਰਕਾਰ ਪੱਛਮੀ ਅਤੇ ਸੰਘ ਪਰਿਵਾਰ ਦੀ ਵਿਚਾਰਧਾਰਾ ਅਤੇ ਸਭਿਆਚਾਰ ਦਾ ਮੇਲ ਕਰਕੇ ਕਿਵੇਂ ਚੱਲਦੀ ਹੈ। ਪਰ ਸਾਮਰਾਜੀਆਂ ਦਾ ਕੋਈ 'ਦੀਨ-ਈਮਾਨ' ਨਹੀਂ ਅਤੇ ਨਾ ਹੀ ਸਾਡੇ ਦੇਸ਼ ਦੇ ਦਲਾਲ ਸਰਮਾਏਦਾਰਾਂ ਅਤੇ ਜਾਗੀਰੂ ਚੌਧਰੀਆਂ ਦਾ। ਇਹਨਾਂ ਦੀਆਂ ਗੋਗੜਾਂ ਸਭ ਕਚਰਾ ਹਜ਼ਮ ਕਰ ਜਾਂਦੀਆਂ ਹਨ।
---------
ਪਾਰਲੀਮਾਨੀ ਚੋਣਾਂ ਹੋ ਚੁੱਕੀਆਂ ਹਨ। ਇੱਕ ਨਵੀਂ ਸਰਕਾਰ- ਮੋਦੀ ਸਰਕਾਰ ਹੋਂਦ ਵਿੱਚ ਆ ਚੁੱਕੀ ਹੈ। ਇਸਨੇ 'ਗੁਲ ਖਿਲਾਉਣੇ' ਅਜੇ ਸ਼ੁਰੂ ਹੀ ਕੀਤੇ ਹਨ। ਪਰ ਨਵੀਂ ਸਰਕਾਰ ਦਾ ਕਨਾਤਰਾ ਸਪੱਸ਼ਟ ਹੈ। ਪ੍ਰਧਾਨ ਮੰਤਰੀ ਦਾ ''ਸਖਤ ਫੈਸਲਿਆਂ'' ਬਾਰੇ ਬਿਆਨ, ਨਵੀਂ ਸਰਕਾਰ ਦੇ ਮੁਢਲੇ ਕਦਮ, ਬਹੁਤ ਤਿੱਖੀਆਂ ਜਮਾਤੀ ਵਿਰੋਧਤਾਈਆਂ, ਹਾਕਮ ਜਮਾਤੀ ਸੰਕਟ ਅਤੇ ਲੋਕਾਂ 'ਤੇ ਇਸ ਸੰਕਟ ਦਾ ਭਾਰ ਹੋਰ ਤੇਜੀ ਨਾਲ ਲੱਦਣ ਦੀ ਹਾਕਮ ਜਮਾਤੀ ਧੁੱਸ ਬਹੁਤ ਤੇਜੀ ਨਾਲ 'ਗੁਲ ਖਿਲਾਏਗੀ' ਅਤੇ ਛੇਤੀ ਤੋਂ ਪਹਿਲਾਂ ਨਵੀਂ ਸਰਕਾਰ ਦਾ ਲੁਟੇਰਾ ਅਤੇ ਜਾਬਰ ਚੇਹਰਾ ਉਹਨਾਂ ਲੋਕਾਂ ਸਾਹਮਣੇ ਵੀ ਨੰਗਾ ਹੋ ਜਾਵੇਗਾ, ਜਿਹਨਾਂ ਨੂੰ ਅਖੌਤੀ ਵਿਕਾਸ ਦੇ ਸ਼ੋਰ-ਗੁਲ ਤੋਂ ਕੁੱਝ ਭਰਮ ਹੋਇਆ ਹੋਵੇਗਾ।
ਨਵੀਂ ਸਰਕਾਰ ਨੇ ਦਿਨਾਂ ਵਿੱਚ ਹੀ ਜੋ ਕਦਮ ਚੁੱਕੇ ਹਨ, ਉਹਨਾਂ ਵਿੱਚ: ਪ੍ਰਧਾਨ ਮੰਤਰੀ ਦਫਤਰ ਵੱਲੋਂ ਧਾਰਾ 370 ਖਾਰਜ ਕਰਨ ਬਾਰੇ ਵਿਚਾਰ ਕਰਨ ਦਾ ਐਲਾਨ। ਕਬਾਇਲੀ ਲੋਕਾਂ 'ਤੇ ਦਮਨ ਤੇਜ ਕਰਨ ਲਈ ਹੋਰ 12 ਬਟਾਲੀਅਨਾਂ (ਕੇਂਦਰੀ ਬਲ) ਅਤੇ ਦੋ ਜਹਾਜ਼ ਫੌਰੀ ਭੇਜਣ ਦਾ ਐਲਾਨ। ਦੇਸ਼ ਦੇ ਸਾਰੇ ਜ਼ਿਲ੍ਹਿਆਂ ਵਿੱਚ ਹਿੰਦੀ ਭਾਸ਼ਾ ਨੂੰ ਫੈਲਾਉਣ ਲਈ ਕਦਮਾਂ ਤੋਂ ਬਿਨਾ ਆਰਥਿਕ ਖੇਤਰ ਵਿੱਚ ਡੀਜ਼ਲ ਦੀ ਕੀਮਤ ਹਰ ਮਹੀਨੇ ਵਧਾਉਣਾ ਜਾਰੀ ਰੱਖਣ ਦਾ ਫੈਸਲਾ। ਡੀਜ਼ਲ ਸਬੰਧੀ ਫੈਸਲੇ ਦੀ ਤਰਜ਼ 'ਤੇ ਸਬਸਿਡੀਆਂ ਖਤਮ ਕਰਨ ਦੇ ਮਕਸਦ ਲਈ ਗੈਸ ਅਤੇ ਮਿੱਟੀ ਦੇ ਤੇਲ ਦੀ ਹਰ ਮਹੀਨੇ 5 ਰੁਪਏ ਅਤੇ 50 ਪੈਸੇ ਲੀਟਰ ਕੀਮਤ ਵਧਾਉਣ ਦਾ ਫੈਸਲਾ। ਰੇਲ ਭਾੜੇ ਵਿੱਚ 14.2% ਵਾਧੇ ਅਤੇ ਰੇਲ ਮਾਲ ਭਾੜੇ ਵਿੱਚ 6% ਵਾਧੇ ਦਾ ਫੈਸਲਾ ਸ਼ਾਮਲ ਹੈ।
ਇਹ ਸ਼ੁਰੂਆਤ ਹੈ। ਛੇਤੀ ਹੀ (ਮੱਧ ਜੁਲਾਈ ਤੱਕ) ਰੇਲ ਬਜਟ ਤੇ ਆਮ ਬਜਟ ਪਾਸ ਕੀਤੇ ਜਾਣੇ ਹਨ। ਜ਼ੋਰ ਸ਼ੋਰ ਨਾਲ ਤਜਵੀਜ਼ਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਵੱਡੇ ਸਰਮਾਏਦਾਰਾਂ ਨੂੰ ਗੱਫੇ ਅਤੇ ਲੋਕਾਂ ਦਾ ਕਚੂੰਬਰ ਕੱਢਣ ਵਾਲੇ ਫੈਸਲੇ ਲਏ ਜਾਣੇ ਹਨ। (26-6-2014)
ਸੰਪਾਦਕੀ ਟਿੱਪਣੀਆਂ
ਪਾਰਲੀਮਾਨੀ ਚੋਣਾਂ ਹਾਕਮ ਜਮਾਤਾਂ ਦੀ ਇੱਕ ਵੱਡੀ ਸਿਆਸੀ ਮਸ਼ਕ ਹੋ ਨਿੱਬੜੀਆਂ। ਇਹ ਜੋਕ-ਸਿਆਸਤ ਦੀ ਖੇਡ ਸੀ ਨਾ ਕਿ ਲੋਕ-ਸਿਆਸਤ ਦੀ। ਇਸ 'ਦੰਗਲ' ਵਿਚ ਮੁਕਾਬਲਾ ਲੋਕ-ਸਿਆਸਤ ਅਤੇ ਜੋਕ ਸਿਆਸਤ ਵਿਚਕਾਰ ਨਹੀਂ ਸੀ। 'ਚੋਣ' ਅਸਲ ਅਰਥਾਂ ਵਿਚ ਜੋਕ ਸਿਆਸਤ ਦੀ ਵਲਗਣ ਵਿਚ ਰਹਿੰਦਿਆਂ ਜੋਕ ਸਿਆਸਤ ਦੇ ਖਿਡਾਰੀਆਂ ਵਿਚੋਂ ਕਿਸੇ ਇਕ ਧਿਰ ਦੀ ਕਰਨੀ ਸੀ। ਇੱਥੇ ਚਿੱਤ ਵੀ ਲੁਟੇਰੀਆਂ ਹਾਕਮ ਜਮਾਤਾਂ ਦੀ ਸੀ ਅਤੇ ਪਟ ਵੀ। ਲੋਕਾਂ ਸਾਹਮਣੇ ਚੁਣਨ ਜਾਂ ਰੱਦ ਕਰਨ ਲਈ ਲੁਟੇਰਾ ਅਤੇ ਜਾਬਰ ਆਰਥਕ ਸਮਾਜਾਂ ਨਿਜ਼ਾਮ ਅਤੇ ਇਸਦੀ ਰਖਵਾਲੀ ਰਾਜ ਸੱਤਾ ਨਹੀਂ ਸੀ। ਇਸ ਨਿਜ਼ਾਮ ਅਤੇ ਇਸਦੀ ਰਾਜਸੱਤਾ ਨੂੰ ਕਾਇਮ ਰੱਖਦਿਆਂ ਇਸਦੇ ਮੁਖੌਟੇ ਨੂੰ ਚੁਣਨ ਦਾ ਸਵਾਲ ਸੀ। ਇਹ ਮੁਖੌਟਾ ਇਸ ਨਿਜ਼ਾਮ ਦੀ ਰਾਜ-ਸੱਤਾ ਦਾ ਅੰਗ ਤਾਂ ਬਣਿਆ ਹੋਇਆ ਹੀ ਹੈ ਪਰ ਇਹ ਇਸਦਾ ਲਾਜ਼ਮੀ ਅਤੇ ਫੈਸਲਾਕੁੰਨ ਅੰਗ ਨਹੀਂ। ਚਾਹੇ ਅਖੌਤੀ ਜਮਹੂਰੀਅਤ ਦਾ ਮੁਖੌਟਾ ਹਾਕਮ ਜਮਾਤਾਂ ਲਈ ਲਾਹੇਵੰਦਾ ਹੈ। ਰਾਜ ਸੱਤਾ ਲੋੜ ਪੈਣ ਤੇ ਇਸ ਮੁਖੌਟੇ ਨੂੰ ਲਾਹ ਕੇ ਸੁੱਟ ਵੀ ਸਕਦੀ ਹੈ। ਅਸਲ ਰਾਜ-ਸੱਤਾ ਕਾਨੂੰਨ, ਕਚਹਿਰੀਆਂ, ਜੇਲ੍ਹਾਂ, ਸਿਵਿਲ ਅਫਸਰਸ਼ਾਹੀ, ਪੁਲਸ ਅਤੇ ਫੌਜ ਹੈ। ਇਹ ਪੱਕੀ ਸਰਕਾਰ ਹੈ, ਰਾਜ ਸੱਤਾ ਹੈ। ਇਸਦੀ ਚੋਣ ਨਾ ਪਹਿਲਾਂ ਕਦੇ ਹੋਈ ਹੈ ਅਤੇ ਨਾ ਹੀ ਇਸ ਵਾਰ ਇਹ ਚੋਣ ਦਾ ਮੁੱਦਾ ਸੀ। ਇਹ ਬਸ, ਤਾਕਤ ਦੇ ਜ਼ੋਰ ਆਪ ਦੇ ਪੈਰ ਜਮਾਈ ਬੈਠੀ ਹੈ।
ਇਨ੍ਹਾਂ ਚੋਣਾਂ ਵਿਚ ਮੁੱਖ ਖਿਡਾਰੀ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ., ਬੇ.ਜੀ.ਪੀ. ਦੀ ਅਗਵਾਈ ਵਾਲੀ ਐਨ.ਡੀ.ਏ. ਅਤੇ ਅਣਜੰਮਿਆ 'ਖੱਬਾ ਤੇ ਜਮਹੂਰੀ' ਫਰੰਟ ਸੀ। ਸੀ ਪੀ ਆਈ (ਐਮ), ਸਮਾਜਵਾਦੀ ਪਾਰਟੀ, ਨਿਤੀਸ਼ ਦਾ ਜਨਤਾ ਦਲ (ਯੂ), ਬੀਜੂ ਜਨਤਾ ਦਲ, ਮਮਤਾ ਬੈਨਰਜੀ ਦੀ ਤ੍ਰਨਾਮੂਲ ਕਾਂਗਰਸ, ਮਾਯਾਵਤੀ ਦੀ ਬੀ.ਐਸ.ਪੀ. ਅਤੇ ਜੈ ਲਲਿਤਾ ਦੀ ਅੰਨਾ ਡੀ.ਐਮ.ਕੇ.ਆਦਿ ਆਦਿ। ਇਹ ਸਭ ਲੁਟੇਰੇ ਆਰਥਕ ਸਮਾਜੀ ਨਿਜ਼ਾਮ ਅਤੇ ਰਾਜਸੱਤਾ ਦੇ ਕੱਟੜ ਅਤੇ ਪਰਖੇ ਹੋਏ ਮੁਦੱਈ ਹਨ। ਇੱਥੋਂ ਤੱਕ ਕਿ ਨਵੀਂ ਬਣੀ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੇ ਵੀ ਨਿਜ਼ਾਮ ਬਦਲਣ ਦਾ ਬੁਨਿਆਦੀ ਮੁੱਦਾ ਨਹੀਂ ਉਠਾਇਆ। ਇਨ੍ਹਾਂ ਚੋਣਾਂ ਵਿਚ ਇਨ੍ਹਾਂ ਵਲੋਂ ਸਾਮਰਾਜ ਦੀ ਅਧੀਨਗੀ ਵਾਲੀ, ਕਮਜ਼ੋਰ ਗੁਆਂਢੀਆਂ ਤੇ ਦਬਦਬਾ ਪਾ ਕੇ ਇਲਾਕਾਈ ਵਡ-ਤਾਕਤੀ ਅਤੇ ਕੌਮੀ ਸ਼ਾਵਨਵਾਦ ਭੜਕਾਉਣ ਵਾਲੀ ਵਿਦੇਸ਼ ਨੀਤੀ ਤੇ ਕਿੰਤੂ ਨਹੀਂ ਉਠਾਇਆ ਗਿਆ। ਨਾ ਹੀ ਕਿਸਾਨੀ ਨੂੰ ਕੰਗਾਲ ਕਰਨ ਲਈ, ਮਜਦੂਰ ਜਮਾਤ ਦੀ ਅੰਨੀ ਲੁੱਟ ਕਰਨ ਵਾਲੀ, ਛੋਟੇ ਕਾਰੋਬਾਰਾਂ ਨੂੰ ਤਬਾਹ ਕਰਨ ਵਾਲੀ, ਕਬਾਇਲੀ ਲੋਕਾਂ ਨੂੰ ਉਜਾੜ ਕੇ ਕੁਦਰਤੀ ਸਾਧਨਾਂ ਤੇ ਕਬਜ਼ਾ ਕਰਨ ਵਾਲੀ ਅਤੇ ਦੇਸ਼ ਅੰਦਰਲੀਆਂ ਕੌਮੀਅਤਾਂ ਨੂੰ ਦਬਾਉਣ ਵਾਲੀ ਨਵਬਸਤੀਵਾਦੀ ਲੁੱਟ ਦੀ ਹਨੇਰੀ ਚਲਾਉਣ ਵਾਲੀ ਅਤੇ ਲੋਕਾਂ ਦੀਆਂ ਜ਼ਮੀਨ ਜਾਇਦਾਦਾਂ 'ਤੇ ਸੂਦਖੋਰ ਜਗੀਰੂ ਧਨਾਢਾਂ ਦਾ ਕਬਜ਼ਾ ਕਰਵਾਉਣ ਵਾਲੀ ਦੇਸੀ-ਵਿਦੇਸ਼ੀ ਧਨਾਢਾਂ/ਕਾਰਪੋਰੇਟਾਂ ਪੱਖੀ ਨਵ-ਉਦਾਰਵਾਦੀ ਨੀਤੀ ਤੇ ਕਿੰਤੂ ਕੀਤਾ ਗਿਆ। ਸਗੋਂ ਮੁੱਖ ਖਿਡਾਰੀਆਂ ਦਾ ਮੁੱਦਾ ਮਨਮੋਹਨ ਸਿੰਘ ਸਰਕਾਰ ਦੀਆਂ ਨੀਤੀਆਂ ਬਦਲਣ ਦਾ ਨਹੀਂ ਸਗੋਂ ਇਨ੍ਹਾਂ ਨੂੰ ਜੋਰ ਸ਼ੋਰ ਨਾਲ ਲਾਗੂ ਕਰਨ ਦਾ ਸੀ। ਲੋਕਾਂ ਦੇ ਬੁਨਿਆਦੀ ਅਤੇ ਮੁੱਖ ਮੁੱਦੇ ਗਾਇਬ ਸਨ।
ਸੋ, ਪਾਰਲੀਮਾਨੀ ਚੋਣਾਂ ਦੀ ਇਸ ਮਸ਼ਕ ਦੌਰਾਨ ਲੁਟੇਰਾ ਅਤੇ ਜਾਬਰ ਆਰਥਕ-ਸਮਾਜਕ ਨਿਜ਼ਾਮ ਅਤੇ ਇਸਦਾ ਆਪਾਸ਼ਾਹ ਰਾਜ-ਭਾਗ (ਰਾਜ-ਸੱਤਾ) ਚੁਣਨ ਜਾਂ ਰੱਦ ਕਰਨ ਦਾ ਮੁੱਦਾ ਨਹੀਂ ਸੀ। ਸਗੋਂ, ਇਸ ਸਭ ਕਾਸੇ ਨੂੰ ਕਾਇਮ ਰੱਖਦਿਆਂ, ਰਾਜ-ਭਾਗ ਦੀ ਅਸਰਕਾਰੀ ਵਧਾਉਣ ਦੀ ਮਕਸਦ ਪੂਰਤੀ ਲਈ 'ਮੁਖੌਟਾ' ਬਦਲੀ (ਕੇਂਦਰੀ ਵਜਾਰਤ ਬਦਲੀ) ਦਾ ਸੁਆਲ ਸੀ। ਇਹ ਮਕਸਦ ਹਾਕਮ ਜਮਾਤਾਂ ਨੇ ਮੋਦੀ ਵਜਾਰਤ ਬਣਾ ਕੇ ਹੱਲ ਕੀਤਾ ਹੈ।
ਮੋਦੀ ਸਰਕਾਰ ਬਣਾ ਕੇ ਹਾਕਮ ਜਮਾਤਾਂ ਨੇ ਆਪਦੀ ਇਕ ਸਿਆਸੀ ਮੁਸ਼ਕਲ ਦਾ ਹੱਲ ਕੀਤਾ ਹੈ। ਉਨ੍ਹਾਂ ਨੇ ਪਾਰਲੀਮੈਂਟ ਵਿਚ ਬਹੁਗਿਣਤੀ ਦੀ ਸਰਕਾਰ ਬਣਾ ਲਈ ਹੈ। ਪਿਛਲੇ 25 ਸਾਲਾਂ ਤੋਂ ਭਾਰਤੀ ਹਾਕਮਾਂ ਨੂੰ ਅਜਿਹੀ ਬਹੁਗਿਣਤੀ ਸਰਕਾਰ ਵੀ ਨਸੀਬ ਨਹੀਂ ਹੋਈ ਸੀ। ਘੱਪਲਿਆਂ ਕਰਕੇ ਬੱਦੂ ਹੋ ਚੁੱਕੀ ਅਤੇ ਕਮਜ਼ੋਰ ਪੈ ਚੁੱਕੀ ਮਨਮੋਹਨ ਸਿੰਘ ਸਰਕਾਰ ਨੂੰ ਸਟੇਜ ਤੋਂ ਲਾਂਭੇ ਕਰ ਦਿੱਤਾ ਹੈ। ਅਤੇ ਇਸਦੀ ਥਾਂ ਉਨ੍ਹਾਂ ਨੇ ਹਾਕਮ ਜਮਾਤਾਂ ਦੇ ਵੱਡੇ ਹਿੱਸੇ ਵਲੋਂ ਥਾਪੜੇ ਵਾਲੀ, ਅਖੌਤੀ ਵਿਕਾਸ ਅਤੇ 'ਹਿੰਦੂ ਰਾਸ਼ਟਰਵਾਦ' ਦੇ ਨਾਂ ਹੇਠ ਦਰਮਿਆਨੀਆਂ ਜਮਾਤਾਂ ਦੇ ਇਕ ਹਿੱਸੇ ਨੂੰ ਇਕ ਵਾਰ ਭਰਮਾ ਕੇ ਹੋਂਦ ਵਿਚ ਆਈ ਇਕ ''ਮਜ਼ਬੂਤ'', ''ਧੜੱਲੇਦਾਰ' ਅਤੇ ਹਮਲਾਵਰ ਸਰਕਾਰ ਪੇਸ਼ ਕੀਤੀ ਹੈ।
ਇਸ 'ਪ੍ਰਾਪਤੀ' ਨੂੰ ਕਾਰਪੋਰੇਟ ਮੀਡੀਆ, ਮੋਦੀ ਸਰਕਾਰ ਅਤੇ ਇਸਦੇ ਧੂ-ਧੂ ਇਉਂ ਪੇਸ਼ ਕਰ ਰਹੇ ਹਨ ਜਿਵੇਂ ਹਾਕਮ ਜਮਾਤਾਂ ਨੇ ਆਪਣਾ ਸਿਆਸੀ ਸੰਕਟ ਹੱਲ ਕਰ ਲਿਆ ਹੋਵੇ। ਅਤੇ ਹੁਣ ਭਾਰਤੀ ਹਾਕਮ 'ਸੁਖ ਆਸਣ' ਦੀ ਸਥਿਤੀ ਵਿਚ ਆ ਗਏ ਹੋਣ। ਪਰ, ਅਸਲੀਅਤ ਕੋਹਾਂ ਦੂਰ ਹੈ। ਹਾਕਮ ਪੂਰੀ ਤਰ੍ਹਾਂ ਸੰਕਟ ਵਿਚ ਘਿਰੇ ਹੋਏ ਹਨ। 'ਸੁਖ ਆਸਣ' ਤਾਂ ਕੀ ਹਾਕਮ ਜਮਾਤਾਂ ਬਰੂਦ ਦੇ ਪਹਾੜ ਤੇ ਬੈਠੀਆਂ ਹਨ ਅਤੇ ਇਸ ਪਹਾੜ ਅੰਦਰ ਅੱਗ ਦੇ ਚੰਗਿਆੜੇ ਹਨ।
ਕਰੋੜਾਂ-ਕਰੋੜ ਮਜਦੂਰ, ਕਿਸਾਨ, ਕਬਾਇਲੀ ਇਲਾਕਿਆਂ ਦੇ ਲੋਕ, ਉੱਤਰ ਪੂਰਬ ਭਾਰਤ ਅਤੇ ਕਸ਼ਮੀਰ ਦੀਆਂ ਦਬਾਈਆਂ ਕੌਮੀਅਤਾਂ ਦੇ ਲੋਕ, ਬੇਰੁਜ਼ਗਾਰ ਅਤੇ ਫੌਜਾਂ ਹਾਕਮ ਜਮਾਤਾਂ ਦੀ ਨਿੱਤ ਵੱਧ ਰਹੀ ਲੁੱਟ ਅਤੇ ਜਬਰ ਦੇ ਨਪੀੜੇ ਹੋਏ ਹਨ। ਹਾਕਮਾਂ ਨੇ ਇਨ੍ਹਾਂ ਨੂੰ ਭੁਖਮਰੀ, ਕੰਗਾਲੀ, ਜਹਾਲਤ ਅਤੇ ਅਣਮਨੁੱਖੀ ਹਾਲਤ ਵਿਚ ਧੱਕਿਆ ਹੋਇਆ ਹੈ। ਆਪਣੀ ਲੁੱਟ ਅਤੇ ਜਬਰ ਦੇ ਕੋਹਾੜੇ ਨੂੰ ਤੇਜੀ ਨਾਲ ਵਾਹ ਰਹੇ ਹਾਕਮ ਇਨ੍ਹਾਂ ਲੋਕਾਂ ਨਾਲ ਨਿੱਤ ਦੁਸ਼ਮਣੀ ਵਧਾ ਰਹੇ ਹਨ। ਲੋਕਾਂ ਨਾਲ ਹਾਕਮਾਂ ਦੀ ਇਹ ਦੁਸ਼ਮਣੀ ਹੀ ਬਰੂਦ ਦਾ ਪਹਾੜ ਹੈ। ਇਸ ਤੋਂ ਇਲਾਵਾ ਹਾਕਮ ਦਰਮਿਆਨੀਆਂ ਜਮਾਤਾਂ ਨੂੰ ਖੁਸ਼ ਰੱਖਣ ਦੀ ਹਾਲਤ ਵਿਚ ਨਹੀਂ। ਨਿੱਕ ਬੁਰਜੁਆ ਜਮਾਤਾਂ ਦਾ ਤਾਂ ਉਹ ਘਾਣ ਹੀ ਕਰੀ ਜਾ ਰਹੇ ਹਨ। ਸੰਕਟ ਅਤੇ ਆਪਸੀ ਵਿਰੋਧਾਂ ਵਿਚ ਘਿਰੇ ਸਾਮਰਾਜੀਆਂ ਦੇ ਪੈਰ ਨਹੀਂ ਲੱਗ ਰਹੇ। ਇਨ੍ਹਾਂ ਦੇ ਦਲਾਲ ਭਾਰਤੀ ਹਾਕਮ ਥਾਂ-ਥਾਂ ਵਿਰੋਧ ਦਾ ਸਾਹਮਣਾ ਕਰ ਰਹੇ ਹਨ, ਆਪਸੀ ਵਿਰੋਧਾਂ ਵਿਚ ਗ੍ਰਸੇ ਹੋਏ ਹਨ ਅਤੇ ਇਨ੍ਹਾਂ ਦਾ ਰਾਜ-ਤਖਤ ਡੋਲ ਰਿਹਾ ਹੈ। ਅਜਿਹੀ ਹਾਲਤ ਵਿਚ ਹਾਕਮ ਆਪਣੇ ਪ੍ਰਮੁਖ ਹਥਿਆਰ ਜਬਰ ਤੇ ਟੇਕ ਵਧਾਉਂਦੇ ਜਾ ਰਹੇ ਹਨ ਅਤੇ ਮੋੜਵੇਂ ਰੂਪ ਵਿਚ ਇਹ ਬਰੂਦ ਦਾ ਪਹਾੜ ਅੱਗ ਉਗਲਦਾ ਜਾ ਰਿਹਾ ਹੈ।
ਹਾਕਮਾਂ ਦੀ ਲੋਕਾਂ ਨਾਲ ਦੁਸ਼ਮਣੀ ਅਤੇ ਅੰਦਰਲਾ ਵਿਰੋਧ ਇਨ੍ਹਾਂ ਦੇ ਸਿਆਸੀ ਸੰਕਟ ਦਾ ਮੂਲ ਹੈ। ਇਸ ਸੰਕਟ ਤੋਂ ਇਨ੍ਹਾਂ ਦਾ ਛੁਟਕਾਰਾ ਸੰਭਵ ਨਹੀਂ ਅਤੇ ਇਹ ਇਕ ਜਾਂ ਦੂਜੀ ਸ਼ਕਲ ਵਿਚ ਪ੍ਰਗਟ ਹੁੰਦੇ ਰਹਿਣਾ ਹੈ।
ਮੋਦੀ ਸਰਕਾਰ ਵਜੋਂ ਜਿਹੜੀ ਇਹ 'ਬਹੁਗਿਣਤੀ' ਸਰਕਾਰ ਬਣੀ ਹੈ ਇਹ ਇਨ੍ਹਾਂ ਦੇ ਅਖੌਤੀ ਪਾਰਲੀਮਾਨੀ ਜਮਹੂਰੀਅਤ ਦੇ ਦਾਅਵਿਆਂ ਤੇ ਵੀ ਪੂਰੀ ਨਹੀਂ ਉਤਰਦੀ। ਇਹ ਸਰਕਾਰ ਕੁੱਲ ਭੁਗਤੀਆਂ ਵੋਟਾਂ ਵਿਚੋਂ ਇਕ ਤਿਹਾਈ ਵੋਟਾਂ ਤੋਂ ਵੀ ਘੱਟ ਦੀ ਨੁਮਾਇੰਦਗੀ ਕਰਦੀ ਹੈ ਅਤੇ ਦੋ ਤਿਹਾਈ ਤੋਂ ਵੱਧ ਵੋਟਾਂ ਇਸਦੀਆਂ ਵਿਰੋਧੀ ਪਾਰਟੀਆਂ ਨੂੰ ਭੁਗਤੀਆਂ ਹਨ। ਜੇ ਕੁਲ ਵੋਟਾਂ 'ਚੋਂ ਦੇਖੀਏ ਤਾਂ ਇਸ ਸਰਕਾਰ ਨੂੰ ਇਕ ਚੌਥਾਈ ਤੋਂ ਕਿਤੇ ਘੱਟ ਵੋਟਰਾਂ ਦੀ ਹਮਾਇਤ ਹੀ ਹੈ। ਅਤੇ ਇਹ ਸਭ ਹਾਕਮ ਜਮਾਤਾਂ ਦੇ ਵੱਡੇ ਹਿੱਸੇ ਦੀ ਹਮੈਤ, ਅਰਬਾਂ-ਖਰਬਾਂ ਰੁਪਏ ਖਰਚ ਕੇ, ਕਾਰਪੋਰੇਟ ਮੀਡੀਆ ਦੀ ਧੜਲੇਦਾਰ ਹਮਾਇਤ, ਹਿੰਦੁਤਵਵਾਦੀ, ਫਿਰਕੂ ਪੱਤਾ ਖੇਡ ਕੇ, 'ਵਿਕਾਸ' ਬਾਰੇ ਗੁਮਰਾਹਕੁੰਨ ਅਤੇ ਧੂੰਆਂਧਾਰ ਪ੍ਰਚਾਰ ਦੇ ਬਾਵਜੂਦ ਹੈ। ਇਨ੍ਹਾਂ ਦੀ ਕਾਮਯਾਬੀ ਘੱਟ ਗਿਣਤੀ ਵੋਟਾਂ ਦੇ ਸਿਰ ਤੇ ਬਹੁਗਿਣਤੀ ਸੀਟਾਂ ਹਾਸਲ ਕਰਨ ਵਿਚ ਹੈ। ਇਹ ਗੱਲ ਲੋਕਾਂ ਵਿਚ 'ਮੋਦੀ ਵੇਵ (ਹਵਾ)' ਦੀ ਫੂਕ ਕੱਢਦੀ ਹੈ। ਸੋ, ਇਹ ਸਰਕਾਰ ਅਖੌਤੀ ਪਾਰਲੀਮਾਨੀ ਜਮਹੂਰੀਅਤ ਦੀ ਜਿੱਤ ਨੂੰ ਪੇਸ਼ ਨਹੀਂ ਕਰਦੀ ਜਿਵੇਂ ਕਿ ਹਾਕਮ ਦਾਅਵਾ ਕਰਦੇ ਹਨ। ਸਿਆਸੀ ਸੰਕਟ ਦਾ ਭੂਤ ਹਾਕਮਾਂ ਦੇ ਸਿਰ ਮੰਡਲਾਉਂਦਾ ਰਹੇਗਾ ਅਤੇ ਇਸਦੀ ਸਥਿਰਤਾ ਲੰਗੜੀ ਰਹੇਗੀ।
ਤਾਂ ਵੀ, ਇਹ ਚੋਣ ਮੁਹਿੰਮ ਅਤੇ ਮੋਦੀ ਸਰਕਾਰ ਦਾ ਬਣਨਾ ਹਾਕਮ ਜਮਾਤਾਂ ਦੀ ਇਕ ਵੱਡੀ ਸਿਆਸੀ ਮਸ਼ਕ ਹੈ। ਬੀਤੇ ਵਰ੍ਹਿਆਂ ਦੇ ਮੁਕਾਬਲੇ ਤੇ ਦੇਖਿਆਂ ਉਨ੍ਹਾਂ ਨੇ 'ਸਰਕਾਰ ਚਲਾਉਣ' (7overnence) ਸਬੰਧੀ ਅੜਿਕੇ ਦੂਰ ਕਰਕੇ ਕੇਂਦਰ ਸਰਕਾਰ ਵਿਚ ਫੈਸਲਿਆਂ ਦੀ ਬੇਯਕੀਨੀ ਅਤੇ ਝਿੱਝਕ ਦੀ ਹਾਲਤ ਨੂੰ ਸੁਧਾਰਿਆ ਹੈ। ਖਾਸ ਕਰਕੇ ਕੇਂਦਰ ਸਰਕਾਰ (ਮੋਦੀ ਵਜਾਤਰ) ਨੂੰ ਹਾਕਮ ਜਮਾਤੀ ਮਕਸਦਾਂ ਲਈ 'ਇਰਾਦੇ ਦੀ ਪੱਕੀ ਅਤੇ ਮਜ਼ਬੂਤ' ਸਰਕਾਰ ਦਾ ਮੁਖੌਟਾ ਦੇ ਕੇ ਹਾਕਮ ਜਮਾਤਾਂ ਦੇ ਹੌਸਲਿਆਂ ਨੂੰ ਹੁਲਾਰਾ ਦਿਤਾ ਹੈ। (ਚਾਹੇ ਇਸਦੀ ਤਾਕਤ ਪਿਛਾਖੜੀ ਸਿਵਿਲ ਅਤੇ ਫੌਜੀ-ਪੁਲਸੀ ਅਫਸਰਸ਼ਾਹੀ ਦੇ ਨਾਲ-ਨਾਲ ਹਿੰਦੂ ਬੁਨਿਆਦਪ੍ਰਸਤ ਅਤੇ ਫਿਰਕਾਪ੍ਰਸਤ ਲਾਮਬੰਦੀ ਹੀ ਹੈ ਅਤੇ ਇਸ ਤਾਕਤ ਦੀ ਬੇਦਰੇਗ ਵਰਤੋਂ ਨਾਲ ਇਸਨੇ ਛੇਤੀ ਹੀ ਇਕ ਧੱਕੜ ਅਤੇ ਜਾਲਮ ਹਕੂਮਤ ਵਜੋਂ ਨਿਖੜ ਜਾਣਾ ਹੈ।)
ਹਾਕਮਾਂ ਦੀ ਇਸ ਚੋਣ ਮੁਹਿੰਮ ਦੌਰਾਨ ਹਾਕਮ-ਜਮਾਤੀ ਤਾਕਤਾਂ ਵੱਡੀ ਪੱਧਰ ਤੇ ਹਰਕਤ ਵਿਚ ਆਈਆਂ ਹਨ। ਕਾਰਪੋਰੇਟ ਖੇਤਰ (ਵੱਡੀਆਂ ਦੇਸੀ-ਵਿਦੇਸ਼ੀ ਕੰਪਨੀਆਂ), ਜ਼ਮੀਨਾਂ-ਜਾਇਦਾਦਾਂ ਤੇ ਕਾਬਜ, ਧਨਾਢ, ਸਭੇ ਹਾਕਮ ਜਮਾਤੀ ਸਿਆਸੀ ਪਾਰਟੀਆਂ, ਹਰ ਤਰ੍ਹਾਂ ਦੇ ਫਿਰਕਾਪ੍ਰਸਤ, ਬੁਨਿਆਦ ਪ੍ਰਸਤ, ਅੰਨੇ ਕੌਮਪ੍ਰਸਤ, ਜਾਤ ਪ੍ਰਸਤ ਅਤੇ ਤੰਗ ਨਜ਼ਰ ਇਲਾਕਾ ਪ੍ਰਸਤ ਥੱੜੇ, ਰਾਜ-ਮਸ਼ੀਨਰੀ, ਅਨੇਕਾਂ ਕਿਸਮ ਦੇ ਪ੍ਰਾਈਵੇਟ ਧੌਂਸਬਾਜ ਅਤੇ ਲੱਠਮਾਰ ਟੋਲੇ ਅਤੇ ਹਾਕਮ ਜਮਾਤਾਂ ਦੇ ਪ੍ਰਚਾਰਕ ਉਨ੍ਹਾਂ ਦੇ ਧੂ-ਧੂ ਖਾਸ ਕਰਕੇ ਵੱਡੀਆਂ ਕੰਪਨੀਆਂ ਦੀ ਮਾਲਕੀ ਵਾਲੇ ਕਾਰਪੋਰੇਟ ਮੀਡੀਆ ਨੇ ਜ਼ੋਰ-ਸ਼ੋਰ ਨਾਲ ਵੱਡੀ ਮੁਹਿੰਮ ਵਿੱਢੀ ਹੈ।
ਹਾਕਮ ਜਮਾਤਾਂ ਦੀ ਇਸ ਚੋਣ ਮੁਹਿੰਮ ਸਮੇਂ ਮਜ਼ਦੂਰਾਂ, ਕਿਸਾਨਾਂ, ਮੇਹਨਤਕਸ਼ਾਂ ਜਮਹੂਰੀ ਤੇ ਦੇਸ਼ਪ੍ਰਸਤ ਲੋਕਾਂ ਨੇ ਆਪਣੀ ਚੇਤਨਾ, ਏਕਤਾ ਅਤੇ ਜੱਥੇਬੰਦੀ ਦੀ ਤਾਕਤ ਅਨੁਸਾਰ ਲੋਕ ਮੁੱਦੇ ਉਭਾਰੇ, ਹਾਕਮਾਂ ਨਾਲ ਆਢਾ ਲਿਆ, ਉਨ੍ਹਾਂ ਦਾ ਝੂਠ ਫਰੇਬ ਅਤੇ ਜ਼ਾਲਮ ਚੇਹਰਾ ਨੰਗਾ ਕੀਤਾ ਅਤੇ ਆਪਣਾ ਪੱਖ ਰੱਖਿਆ। ਲੋਕਾਂ ਨੇ ਆਪੋ ਆਪਣੀਆਂ ਸਿਆਸੀ ਪਾਰਟੀਆਂ, ਥੱੜੇਆਂ, ਜਨਤਕ ਜੱਥੇਬੰਦੀਆਂ, ਟਰੇਡ ਯੂਨੀਅਨਾਂ ਜਾਂ ਆਪਮੁਹਾਰੇ ਆਪਦਾ ਪੱਖ ਰੱਖਿਆ। ਕਮਿਉਨਿਸਟ ਇਨਕਲਾਬੀ ਲਹਿਰ ਨੇ ਆਪਣੀਆਂ ਪਾਰਟੀਆਂ/ਗਰੁਪਾਂ ਰਾਹੀਂ ਹਾਕਮ ਜਮਾਤੀ ਸਿਆਸਤ ਨੂੰ ਛੰਡਣ ਦੀ ਅਤੇ ਇਨਕਲਾਬ ਦੀ ਸਿਆਸਤ ਬੁਲੰਦ ਕੀਤੀ।
ਚਾਹੇ, ਇਹ ਚੋਣਾਂ ਹਾਕਮ ਜਮਾਤਾਂ ਖੇਡ ਹੀ ਸੀ ਅਤੇ ਲੋਕਾਂ ਲਈ ਖੱਟਣ ਕਮਾਉਣ ਲਈ ਕੁਝ ਨਹੀਂ ਸੀ ਤਾਂ ਵੀ, ਇਕ ਪਾਸੇ, ਹਾਕਮ-ਜਮਾਤਾਂ ਦੇ ਤਾਕਤ ਅਤੇ ਕਮਜੋਰੀ ਦੇ ਪੱਖ ਜਾਨਣ ਸਮਝਣ ਪੱਖੋਂ ਉਨ੍ਹਾਂ ਦੇ ਹਕੂਮਤ ਕਰਨ ਦੇ ਤਰੀਕਿਆਂ ਅਤੇ ਚਾਲਾਂ ਸਮਝਣ ਪੱਖੋਂ ਅਤੇ ਦੂਜੇ ਪਾਸੇ ਲੁਟੇਰੇ ਅਤੇ ਜਾਬਰ ਰਾਜ ਦੇ ਖਾਤਮੇ ਲਈ ਸੰਘਰਸ਼ਸ਼ੀਲ ਇਨਕਲਾਬੀ ਲਹਿਰ ਅਤੇ ਲੋਕਾਂ ਦੀ ਜਨਤਕ ਲਹਿਰ ਦੀ ਤਕੜਾਈ ਅਤੇ ਕਮਜੋਰੀ ਨੂੰ ਜਾਨਣ-ਸਮਝਣ ਪੱਖੋਂ ਇਹ ਚੋਣਾਂ ਚੋਖਾ ਮਸਾਲਾ ਮੁਹੱਈਆ ਕਰਦੀਆਂ ਹਨ। ਸਾਮਰਾਜੀ ਅਤੇ ਜਗੀਰੂ ਜਕੜ ਤੋਂ ਮੁਕਤ ਖਰਾ ਜਮਹੂਰੀ, ਅਜ਼ਾਦ ਅਤੇ ਖੁਸ਼ਹਾਲ ਭਾਰਤ ਦਾ ਸੁਪਨਾ ਦੇਖਣ ਵਾਲਿਆਂ ਲਈ ਖੁਦ ਨੂੰ ਅਤੇ ਦੁਸ਼ਮਣ ਨੂੰ ਜਾਨਣ ਦੀ ਕੋਸ਼ਿਸ਼ ਦੇ ਹਿੱਸੇ ਵਜੋਂ ਇਸ ਚੋਣ ਮੁਹਿੰਮ ਦਾ ਵਿਸ਼ਲੇਸ਼ਣ ਕਾਫੀ ਲਾਹੇਵੰਦਾ ਹੋ ਸਕਦਾ ਹੈ।
ਇਸ ਅੰਕ ਵਿਚ ਅਸੀਂ ਚੋਣ ਮੁਹਿੰਮ ਬਾਰੇ ਅਤੇ ਨਵੀਂ ਮੋਦੀ ਸਰਕਾਰ ਬਾਰੇ ਆਪਣੇ ਵਿਚਾਰ ਅਤੇ ਨਿਰਖਾਂ ਸਬੰਧੀ ਕਈ ਲਿਖਤਾਂ ਤੋਂ ਇਲਾਵਾ ਇਸ ਬਾਰੇ ਜਾਣਕਾਰੀਆਂ ਅਤੇ ਰਿਪੋਰਟਾਂ ਵੀ ਛਾਪੀਆਂ ਹਨ। ਅਸੀਂ ਆਪਦੇ ਵਿਚਾਰਾਂ ਬਾਰੇ ਸਪਸ਼ਟ ਹਾਂ ਤਾਂ ਵੀ ਇੱਥੇ ਇਹ ਗੱਲ ਨੋਟ ਕਰਨੀ ਬਣਦੀ ਹੈ ਕਿ ਇਹ ਸਭ ਕੁਝ ਜ਼ਿਕਰ ਅਧੀਨ ਵਿਸ਼ੇ ਬਾਰੇ ਇਛੱਤ ਅਤੇ ਲੋੜੀਂਦਾ ਵਿਸ਼ਲੇਸ਼ਣ ਨਹੀਂ ਹੈ। ਅਜੇਹੇ ਵਿਸ਼ਲੇਸ਼ਣ ਦਾ ਸਾਡਾ ਕੋਈ ਦਾਅਵਾ ਨਹੀਂ ਹੈ ਅਤੇ ਨਾ ਹੀ ਅਸੀਂ ਏਡਾ ਵੱਡਾ ਟੀਚਾ ਰੱਖ ਕੇ ਯਤਨ ਕੀਤੇ ਹਨ। ਕਾਰਨ ਸਪਸ਼ਟ ਹੈ ਕਿ 'ਸੁਰਖ਼ ਰੇਖਾ' ਜਿਹੇ ਛੋਟੇ ਅਤੇ ਸੀਮਤ ਸੰਸਾਧਨਾਂ ਵਾਲੇ ਪਰਚੇ ਲਈ ਇਹ ਸੰਭਵ ਨਹੀਂ। ਭਾਰਤ ਵਰਗੇ ਵਿਸ਼ਾਲ ਦੇਸ਼ ਵਿਚ ਇਸ ਮੁਲਕ ਪੱਧਰੀ ਸਿਆਸੀ ਸਰਗਰਮੀ ਦਾ ਵਿਸ਼ਲੇਸ਼ਣ ਕਰਨਾ ਅਤੇ ਇਸ ਆਧਾਰ 'ਤੇ ਨਿਰਖਾਂ ਨੂੰ ਇਨਕਲਾਬੀ ਲਹਿਰ ਦੇ ਮਸਲੇ ਹੱਲ ਕਰਨ ਲਈ ਵਰਤੋਂ ਵਿਚ ਲਿਆਉਣਾ ਦਰਅਸਲ ਮੁਲਕ ਪੱਧਰੀ ਕਮਿਊਨਿਸਟ ਇਨਕਲਾਬੀ ਪਾਰਟੀ ਦੇ ਕਰਨ ਵਾਲਾ ਕੰਮ ਹੈ ਅਤੇ ਉਹ ਹੀ ਇਸਨੂ ਕਰ ਸਕਦੀ ਹੈ। ਮੁਲਕ ਪੱਧਰੀ ਪਾਰਟੀ ਜੱਥੇਬੰਦ ਕਰਨਾ, ਜਿਸਦੀ ਅੱਜ ਮਜ਼ਦੂਰਾਂ ਨੂੰ ਅਤੇ ਲੋਕਾਂ ਨੂੰ ਸੱਭ ਤੋਂ ਤੱਦੀ ਵਾਲੀ ਲੋੜ ਹੈ, ਕਮਿਊਨਿਸਟ ਇਨਕਲਾਬੀ ਜੱਥੇਬੰਦੀਆਂ ਦਾ ਕਾਰਜ ਖੇਤਰ ਹੈ। 'ਸੁਰਖ਼ ਰੇਖਾ' ਇਨ੍ਹਾਂ ਦੀ ਥਾਂ ਨਹੀਂ ਲੈ ਸਕਦਾ। ਇਹ ਇਕ ਇਨਕਲਾਬ ਪ੍ਰਸਤ ਪਰਚੇ ਵਜੋਂ ਸੀਮਤ ਯੋਗਦਾਨ ਹੀ ਪਾ ਸਕਦਾ ਹੈ ਅਤੇ ਆਪਦੀ ਸਮਰੱਥਾ ਅਨੁਸਾਰ ਵੱਧ ਤੋਂ ਵੱਧ ਯੋਗਦਾਨ ਪਾਉਂਦਾ ਰਹੇਗਾ। —— 0 ——
ਇਨ੍ਹਾਂ ਚੋਣਾਂ ਵਿਚ ਮੁੱਖ ਖਿਡਾਰੀ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ., ਬੇ.ਜੀ.ਪੀ. ਦੀ ਅਗਵਾਈ ਵਾਲੀ ਐਨ.ਡੀ.ਏ. ਅਤੇ ਅਣਜੰਮਿਆ 'ਖੱਬਾ ਤੇ ਜਮਹੂਰੀ' ਫਰੰਟ ਸੀ। ਸੀ ਪੀ ਆਈ (ਐਮ), ਸਮਾਜਵਾਦੀ ਪਾਰਟੀ, ਨਿਤੀਸ਼ ਦਾ ਜਨਤਾ ਦਲ (ਯੂ), ਬੀਜੂ ਜਨਤਾ ਦਲ, ਮਮਤਾ ਬੈਨਰਜੀ ਦੀ ਤ੍ਰਨਾਮੂਲ ਕਾਂਗਰਸ, ਮਾਯਾਵਤੀ ਦੀ ਬੀ.ਐਸ.ਪੀ. ਅਤੇ ਜੈ ਲਲਿਤਾ ਦੀ ਅੰਨਾ ਡੀ.ਐਮ.ਕੇ.ਆਦਿ ਆਦਿ। ਇਹ ਸਭ ਲੁਟੇਰੇ ਆਰਥਕ ਸਮਾਜੀ ਨਿਜ਼ਾਮ ਅਤੇ ਰਾਜਸੱਤਾ ਦੇ ਕੱਟੜ ਅਤੇ ਪਰਖੇ ਹੋਏ ਮੁਦੱਈ ਹਨ। ਇੱਥੋਂ ਤੱਕ ਕਿ ਨਵੀਂ ਬਣੀ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੇ ਵੀ ਨਿਜ਼ਾਮ ਬਦਲਣ ਦਾ ਬੁਨਿਆਦੀ ਮੁੱਦਾ ਨਹੀਂ ਉਠਾਇਆ। ਇਨ੍ਹਾਂ ਚੋਣਾਂ ਵਿਚ ਇਨ੍ਹਾਂ ਵਲੋਂ ਸਾਮਰਾਜ ਦੀ ਅਧੀਨਗੀ ਵਾਲੀ, ਕਮਜ਼ੋਰ ਗੁਆਂਢੀਆਂ ਤੇ ਦਬਦਬਾ ਪਾ ਕੇ ਇਲਾਕਾਈ ਵਡ-ਤਾਕਤੀ ਅਤੇ ਕੌਮੀ ਸ਼ਾਵਨਵਾਦ ਭੜਕਾਉਣ ਵਾਲੀ ਵਿਦੇਸ਼ ਨੀਤੀ ਤੇ ਕਿੰਤੂ ਨਹੀਂ ਉਠਾਇਆ ਗਿਆ। ਨਾ ਹੀ ਕਿਸਾਨੀ ਨੂੰ ਕੰਗਾਲ ਕਰਨ ਲਈ, ਮਜਦੂਰ ਜਮਾਤ ਦੀ ਅੰਨੀ ਲੁੱਟ ਕਰਨ ਵਾਲੀ, ਛੋਟੇ ਕਾਰੋਬਾਰਾਂ ਨੂੰ ਤਬਾਹ ਕਰਨ ਵਾਲੀ, ਕਬਾਇਲੀ ਲੋਕਾਂ ਨੂੰ ਉਜਾੜ ਕੇ ਕੁਦਰਤੀ ਸਾਧਨਾਂ ਤੇ ਕਬਜ਼ਾ ਕਰਨ ਵਾਲੀ ਅਤੇ ਦੇਸ਼ ਅੰਦਰਲੀਆਂ ਕੌਮੀਅਤਾਂ ਨੂੰ ਦਬਾਉਣ ਵਾਲੀ ਨਵਬਸਤੀਵਾਦੀ ਲੁੱਟ ਦੀ ਹਨੇਰੀ ਚਲਾਉਣ ਵਾਲੀ ਅਤੇ ਲੋਕਾਂ ਦੀਆਂ ਜ਼ਮੀਨ ਜਾਇਦਾਦਾਂ 'ਤੇ ਸੂਦਖੋਰ ਜਗੀਰੂ ਧਨਾਢਾਂ ਦਾ ਕਬਜ਼ਾ ਕਰਵਾਉਣ ਵਾਲੀ ਦੇਸੀ-ਵਿਦੇਸ਼ੀ ਧਨਾਢਾਂ/ਕਾਰਪੋਰੇਟਾਂ ਪੱਖੀ ਨਵ-ਉਦਾਰਵਾਦੀ ਨੀਤੀ ਤੇ ਕਿੰਤੂ ਕੀਤਾ ਗਿਆ। ਸਗੋਂ ਮੁੱਖ ਖਿਡਾਰੀਆਂ ਦਾ ਮੁੱਦਾ ਮਨਮੋਹਨ ਸਿੰਘ ਸਰਕਾਰ ਦੀਆਂ ਨੀਤੀਆਂ ਬਦਲਣ ਦਾ ਨਹੀਂ ਸਗੋਂ ਇਨ੍ਹਾਂ ਨੂੰ ਜੋਰ ਸ਼ੋਰ ਨਾਲ ਲਾਗੂ ਕਰਨ ਦਾ ਸੀ। ਲੋਕਾਂ ਦੇ ਬੁਨਿਆਦੀ ਅਤੇ ਮੁੱਖ ਮੁੱਦੇ ਗਾਇਬ ਸਨ।
ਸੋ, ਪਾਰਲੀਮਾਨੀ ਚੋਣਾਂ ਦੀ ਇਸ ਮਸ਼ਕ ਦੌਰਾਨ ਲੁਟੇਰਾ ਅਤੇ ਜਾਬਰ ਆਰਥਕ-ਸਮਾਜਕ ਨਿਜ਼ਾਮ ਅਤੇ ਇਸਦਾ ਆਪਾਸ਼ਾਹ ਰਾਜ-ਭਾਗ (ਰਾਜ-ਸੱਤਾ) ਚੁਣਨ ਜਾਂ ਰੱਦ ਕਰਨ ਦਾ ਮੁੱਦਾ ਨਹੀਂ ਸੀ। ਸਗੋਂ, ਇਸ ਸਭ ਕਾਸੇ ਨੂੰ ਕਾਇਮ ਰੱਖਦਿਆਂ, ਰਾਜ-ਭਾਗ ਦੀ ਅਸਰਕਾਰੀ ਵਧਾਉਣ ਦੀ ਮਕਸਦ ਪੂਰਤੀ ਲਈ 'ਮੁਖੌਟਾ' ਬਦਲੀ (ਕੇਂਦਰੀ ਵਜਾਰਤ ਬਦਲੀ) ਦਾ ਸੁਆਲ ਸੀ। ਇਹ ਮਕਸਦ ਹਾਕਮ ਜਮਾਤਾਂ ਨੇ ਮੋਦੀ ਵਜਾਰਤ ਬਣਾ ਕੇ ਹੱਲ ਕੀਤਾ ਹੈ।
ਮੋਦੀ ਸਰਕਾਰ ਬਣਾ ਕੇ ਹਾਕਮ ਜਮਾਤਾਂ ਨੇ ਆਪਦੀ ਇਕ ਸਿਆਸੀ ਮੁਸ਼ਕਲ ਦਾ ਹੱਲ ਕੀਤਾ ਹੈ। ਉਨ੍ਹਾਂ ਨੇ ਪਾਰਲੀਮੈਂਟ ਵਿਚ ਬਹੁਗਿਣਤੀ ਦੀ ਸਰਕਾਰ ਬਣਾ ਲਈ ਹੈ। ਪਿਛਲੇ 25 ਸਾਲਾਂ ਤੋਂ ਭਾਰਤੀ ਹਾਕਮਾਂ ਨੂੰ ਅਜਿਹੀ ਬਹੁਗਿਣਤੀ ਸਰਕਾਰ ਵੀ ਨਸੀਬ ਨਹੀਂ ਹੋਈ ਸੀ। ਘੱਪਲਿਆਂ ਕਰਕੇ ਬੱਦੂ ਹੋ ਚੁੱਕੀ ਅਤੇ ਕਮਜ਼ੋਰ ਪੈ ਚੁੱਕੀ ਮਨਮੋਹਨ ਸਿੰਘ ਸਰਕਾਰ ਨੂੰ ਸਟੇਜ ਤੋਂ ਲਾਂਭੇ ਕਰ ਦਿੱਤਾ ਹੈ। ਅਤੇ ਇਸਦੀ ਥਾਂ ਉਨ੍ਹਾਂ ਨੇ ਹਾਕਮ ਜਮਾਤਾਂ ਦੇ ਵੱਡੇ ਹਿੱਸੇ ਵਲੋਂ ਥਾਪੜੇ ਵਾਲੀ, ਅਖੌਤੀ ਵਿਕਾਸ ਅਤੇ 'ਹਿੰਦੂ ਰਾਸ਼ਟਰਵਾਦ' ਦੇ ਨਾਂ ਹੇਠ ਦਰਮਿਆਨੀਆਂ ਜਮਾਤਾਂ ਦੇ ਇਕ ਹਿੱਸੇ ਨੂੰ ਇਕ ਵਾਰ ਭਰਮਾ ਕੇ ਹੋਂਦ ਵਿਚ ਆਈ ਇਕ ''ਮਜ਼ਬੂਤ'', ''ਧੜੱਲੇਦਾਰ' ਅਤੇ ਹਮਲਾਵਰ ਸਰਕਾਰ ਪੇਸ਼ ਕੀਤੀ ਹੈ।
ਇਸ 'ਪ੍ਰਾਪਤੀ' ਨੂੰ ਕਾਰਪੋਰੇਟ ਮੀਡੀਆ, ਮੋਦੀ ਸਰਕਾਰ ਅਤੇ ਇਸਦੇ ਧੂ-ਧੂ ਇਉਂ ਪੇਸ਼ ਕਰ ਰਹੇ ਹਨ ਜਿਵੇਂ ਹਾਕਮ ਜਮਾਤਾਂ ਨੇ ਆਪਣਾ ਸਿਆਸੀ ਸੰਕਟ ਹੱਲ ਕਰ ਲਿਆ ਹੋਵੇ। ਅਤੇ ਹੁਣ ਭਾਰਤੀ ਹਾਕਮ 'ਸੁਖ ਆਸਣ' ਦੀ ਸਥਿਤੀ ਵਿਚ ਆ ਗਏ ਹੋਣ। ਪਰ, ਅਸਲੀਅਤ ਕੋਹਾਂ ਦੂਰ ਹੈ। ਹਾਕਮ ਪੂਰੀ ਤਰ੍ਹਾਂ ਸੰਕਟ ਵਿਚ ਘਿਰੇ ਹੋਏ ਹਨ। 'ਸੁਖ ਆਸਣ' ਤਾਂ ਕੀ ਹਾਕਮ ਜਮਾਤਾਂ ਬਰੂਦ ਦੇ ਪਹਾੜ ਤੇ ਬੈਠੀਆਂ ਹਨ ਅਤੇ ਇਸ ਪਹਾੜ ਅੰਦਰ ਅੱਗ ਦੇ ਚੰਗਿਆੜੇ ਹਨ।
ਕਰੋੜਾਂ-ਕਰੋੜ ਮਜਦੂਰ, ਕਿਸਾਨ, ਕਬਾਇਲੀ ਇਲਾਕਿਆਂ ਦੇ ਲੋਕ, ਉੱਤਰ ਪੂਰਬ ਭਾਰਤ ਅਤੇ ਕਸ਼ਮੀਰ ਦੀਆਂ ਦਬਾਈਆਂ ਕੌਮੀਅਤਾਂ ਦੇ ਲੋਕ, ਬੇਰੁਜ਼ਗਾਰ ਅਤੇ ਫੌਜਾਂ ਹਾਕਮ ਜਮਾਤਾਂ ਦੀ ਨਿੱਤ ਵੱਧ ਰਹੀ ਲੁੱਟ ਅਤੇ ਜਬਰ ਦੇ ਨਪੀੜੇ ਹੋਏ ਹਨ। ਹਾਕਮਾਂ ਨੇ ਇਨ੍ਹਾਂ ਨੂੰ ਭੁਖਮਰੀ, ਕੰਗਾਲੀ, ਜਹਾਲਤ ਅਤੇ ਅਣਮਨੁੱਖੀ ਹਾਲਤ ਵਿਚ ਧੱਕਿਆ ਹੋਇਆ ਹੈ। ਆਪਣੀ ਲੁੱਟ ਅਤੇ ਜਬਰ ਦੇ ਕੋਹਾੜੇ ਨੂੰ ਤੇਜੀ ਨਾਲ ਵਾਹ ਰਹੇ ਹਾਕਮ ਇਨ੍ਹਾਂ ਲੋਕਾਂ ਨਾਲ ਨਿੱਤ ਦੁਸ਼ਮਣੀ ਵਧਾ ਰਹੇ ਹਨ। ਲੋਕਾਂ ਨਾਲ ਹਾਕਮਾਂ ਦੀ ਇਹ ਦੁਸ਼ਮਣੀ ਹੀ ਬਰੂਦ ਦਾ ਪਹਾੜ ਹੈ। ਇਸ ਤੋਂ ਇਲਾਵਾ ਹਾਕਮ ਦਰਮਿਆਨੀਆਂ ਜਮਾਤਾਂ ਨੂੰ ਖੁਸ਼ ਰੱਖਣ ਦੀ ਹਾਲਤ ਵਿਚ ਨਹੀਂ। ਨਿੱਕ ਬੁਰਜੁਆ ਜਮਾਤਾਂ ਦਾ ਤਾਂ ਉਹ ਘਾਣ ਹੀ ਕਰੀ ਜਾ ਰਹੇ ਹਨ। ਸੰਕਟ ਅਤੇ ਆਪਸੀ ਵਿਰੋਧਾਂ ਵਿਚ ਘਿਰੇ ਸਾਮਰਾਜੀਆਂ ਦੇ ਪੈਰ ਨਹੀਂ ਲੱਗ ਰਹੇ। ਇਨ੍ਹਾਂ ਦੇ ਦਲਾਲ ਭਾਰਤੀ ਹਾਕਮ ਥਾਂ-ਥਾਂ ਵਿਰੋਧ ਦਾ ਸਾਹਮਣਾ ਕਰ ਰਹੇ ਹਨ, ਆਪਸੀ ਵਿਰੋਧਾਂ ਵਿਚ ਗ੍ਰਸੇ ਹੋਏ ਹਨ ਅਤੇ ਇਨ੍ਹਾਂ ਦਾ ਰਾਜ-ਤਖਤ ਡੋਲ ਰਿਹਾ ਹੈ। ਅਜਿਹੀ ਹਾਲਤ ਵਿਚ ਹਾਕਮ ਆਪਣੇ ਪ੍ਰਮੁਖ ਹਥਿਆਰ ਜਬਰ ਤੇ ਟੇਕ ਵਧਾਉਂਦੇ ਜਾ ਰਹੇ ਹਨ ਅਤੇ ਮੋੜਵੇਂ ਰੂਪ ਵਿਚ ਇਹ ਬਰੂਦ ਦਾ ਪਹਾੜ ਅੱਗ ਉਗਲਦਾ ਜਾ ਰਿਹਾ ਹੈ।
ਹਾਕਮਾਂ ਦੀ ਲੋਕਾਂ ਨਾਲ ਦੁਸ਼ਮਣੀ ਅਤੇ ਅੰਦਰਲਾ ਵਿਰੋਧ ਇਨ੍ਹਾਂ ਦੇ ਸਿਆਸੀ ਸੰਕਟ ਦਾ ਮੂਲ ਹੈ। ਇਸ ਸੰਕਟ ਤੋਂ ਇਨ੍ਹਾਂ ਦਾ ਛੁਟਕਾਰਾ ਸੰਭਵ ਨਹੀਂ ਅਤੇ ਇਹ ਇਕ ਜਾਂ ਦੂਜੀ ਸ਼ਕਲ ਵਿਚ ਪ੍ਰਗਟ ਹੁੰਦੇ ਰਹਿਣਾ ਹੈ।
ਮੋਦੀ ਸਰਕਾਰ ਵਜੋਂ ਜਿਹੜੀ ਇਹ 'ਬਹੁਗਿਣਤੀ' ਸਰਕਾਰ ਬਣੀ ਹੈ ਇਹ ਇਨ੍ਹਾਂ ਦੇ ਅਖੌਤੀ ਪਾਰਲੀਮਾਨੀ ਜਮਹੂਰੀਅਤ ਦੇ ਦਾਅਵਿਆਂ ਤੇ ਵੀ ਪੂਰੀ ਨਹੀਂ ਉਤਰਦੀ। ਇਹ ਸਰਕਾਰ ਕੁੱਲ ਭੁਗਤੀਆਂ ਵੋਟਾਂ ਵਿਚੋਂ ਇਕ ਤਿਹਾਈ ਵੋਟਾਂ ਤੋਂ ਵੀ ਘੱਟ ਦੀ ਨੁਮਾਇੰਦਗੀ ਕਰਦੀ ਹੈ ਅਤੇ ਦੋ ਤਿਹਾਈ ਤੋਂ ਵੱਧ ਵੋਟਾਂ ਇਸਦੀਆਂ ਵਿਰੋਧੀ ਪਾਰਟੀਆਂ ਨੂੰ ਭੁਗਤੀਆਂ ਹਨ। ਜੇ ਕੁਲ ਵੋਟਾਂ 'ਚੋਂ ਦੇਖੀਏ ਤਾਂ ਇਸ ਸਰਕਾਰ ਨੂੰ ਇਕ ਚੌਥਾਈ ਤੋਂ ਕਿਤੇ ਘੱਟ ਵੋਟਰਾਂ ਦੀ ਹਮਾਇਤ ਹੀ ਹੈ। ਅਤੇ ਇਹ ਸਭ ਹਾਕਮ ਜਮਾਤਾਂ ਦੇ ਵੱਡੇ ਹਿੱਸੇ ਦੀ ਹਮੈਤ, ਅਰਬਾਂ-ਖਰਬਾਂ ਰੁਪਏ ਖਰਚ ਕੇ, ਕਾਰਪੋਰੇਟ ਮੀਡੀਆ ਦੀ ਧੜਲੇਦਾਰ ਹਮਾਇਤ, ਹਿੰਦੁਤਵਵਾਦੀ, ਫਿਰਕੂ ਪੱਤਾ ਖੇਡ ਕੇ, 'ਵਿਕਾਸ' ਬਾਰੇ ਗੁਮਰਾਹਕੁੰਨ ਅਤੇ ਧੂੰਆਂਧਾਰ ਪ੍ਰਚਾਰ ਦੇ ਬਾਵਜੂਦ ਹੈ। ਇਨ੍ਹਾਂ ਦੀ ਕਾਮਯਾਬੀ ਘੱਟ ਗਿਣਤੀ ਵੋਟਾਂ ਦੇ ਸਿਰ ਤੇ ਬਹੁਗਿਣਤੀ ਸੀਟਾਂ ਹਾਸਲ ਕਰਨ ਵਿਚ ਹੈ। ਇਹ ਗੱਲ ਲੋਕਾਂ ਵਿਚ 'ਮੋਦੀ ਵੇਵ (ਹਵਾ)' ਦੀ ਫੂਕ ਕੱਢਦੀ ਹੈ। ਸੋ, ਇਹ ਸਰਕਾਰ ਅਖੌਤੀ ਪਾਰਲੀਮਾਨੀ ਜਮਹੂਰੀਅਤ ਦੀ ਜਿੱਤ ਨੂੰ ਪੇਸ਼ ਨਹੀਂ ਕਰਦੀ ਜਿਵੇਂ ਕਿ ਹਾਕਮ ਦਾਅਵਾ ਕਰਦੇ ਹਨ। ਸਿਆਸੀ ਸੰਕਟ ਦਾ ਭੂਤ ਹਾਕਮਾਂ ਦੇ ਸਿਰ ਮੰਡਲਾਉਂਦਾ ਰਹੇਗਾ ਅਤੇ ਇਸਦੀ ਸਥਿਰਤਾ ਲੰਗੜੀ ਰਹੇਗੀ।
ਤਾਂ ਵੀ, ਇਹ ਚੋਣ ਮੁਹਿੰਮ ਅਤੇ ਮੋਦੀ ਸਰਕਾਰ ਦਾ ਬਣਨਾ ਹਾਕਮ ਜਮਾਤਾਂ ਦੀ ਇਕ ਵੱਡੀ ਸਿਆਸੀ ਮਸ਼ਕ ਹੈ। ਬੀਤੇ ਵਰ੍ਹਿਆਂ ਦੇ ਮੁਕਾਬਲੇ ਤੇ ਦੇਖਿਆਂ ਉਨ੍ਹਾਂ ਨੇ 'ਸਰਕਾਰ ਚਲਾਉਣ' (7overnence) ਸਬੰਧੀ ਅੜਿਕੇ ਦੂਰ ਕਰਕੇ ਕੇਂਦਰ ਸਰਕਾਰ ਵਿਚ ਫੈਸਲਿਆਂ ਦੀ ਬੇਯਕੀਨੀ ਅਤੇ ਝਿੱਝਕ ਦੀ ਹਾਲਤ ਨੂੰ ਸੁਧਾਰਿਆ ਹੈ। ਖਾਸ ਕਰਕੇ ਕੇਂਦਰ ਸਰਕਾਰ (ਮੋਦੀ ਵਜਾਤਰ) ਨੂੰ ਹਾਕਮ ਜਮਾਤੀ ਮਕਸਦਾਂ ਲਈ 'ਇਰਾਦੇ ਦੀ ਪੱਕੀ ਅਤੇ ਮਜ਼ਬੂਤ' ਸਰਕਾਰ ਦਾ ਮੁਖੌਟਾ ਦੇ ਕੇ ਹਾਕਮ ਜਮਾਤਾਂ ਦੇ ਹੌਸਲਿਆਂ ਨੂੰ ਹੁਲਾਰਾ ਦਿਤਾ ਹੈ। (ਚਾਹੇ ਇਸਦੀ ਤਾਕਤ ਪਿਛਾਖੜੀ ਸਿਵਿਲ ਅਤੇ ਫੌਜੀ-ਪੁਲਸੀ ਅਫਸਰਸ਼ਾਹੀ ਦੇ ਨਾਲ-ਨਾਲ ਹਿੰਦੂ ਬੁਨਿਆਦਪ੍ਰਸਤ ਅਤੇ ਫਿਰਕਾਪ੍ਰਸਤ ਲਾਮਬੰਦੀ ਹੀ ਹੈ ਅਤੇ ਇਸ ਤਾਕਤ ਦੀ ਬੇਦਰੇਗ ਵਰਤੋਂ ਨਾਲ ਇਸਨੇ ਛੇਤੀ ਹੀ ਇਕ ਧੱਕੜ ਅਤੇ ਜਾਲਮ ਹਕੂਮਤ ਵਜੋਂ ਨਿਖੜ ਜਾਣਾ ਹੈ।)
ਹਾਕਮਾਂ ਦੀ ਇਸ ਚੋਣ ਮੁਹਿੰਮ ਦੌਰਾਨ ਹਾਕਮ-ਜਮਾਤੀ ਤਾਕਤਾਂ ਵੱਡੀ ਪੱਧਰ ਤੇ ਹਰਕਤ ਵਿਚ ਆਈਆਂ ਹਨ। ਕਾਰਪੋਰੇਟ ਖੇਤਰ (ਵੱਡੀਆਂ ਦੇਸੀ-ਵਿਦੇਸ਼ੀ ਕੰਪਨੀਆਂ), ਜ਼ਮੀਨਾਂ-ਜਾਇਦਾਦਾਂ ਤੇ ਕਾਬਜ, ਧਨਾਢ, ਸਭੇ ਹਾਕਮ ਜਮਾਤੀ ਸਿਆਸੀ ਪਾਰਟੀਆਂ, ਹਰ ਤਰ੍ਹਾਂ ਦੇ ਫਿਰਕਾਪ੍ਰਸਤ, ਬੁਨਿਆਦ ਪ੍ਰਸਤ, ਅੰਨੇ ਕੌਮਪ੍ਰਸਤ, ਜਾਤ ਪ੍ਰਸਤ ਅਤੇ ਤੰਗ ਨਜ਼ਰ ਇਲਾਕਾ ਪ੍ਰਸਤ ਥੱੜੇ, ਰਾਜ-ਮਸ਼ੀਨਰੀ, ਅਨੇਕਾਂ ਕਿਸਮ ਦੇ ਪ੍ਰਾਈਵੇਟ ਧੌਂਸਬਾਜ ਅਤੇ ਲੱਠਮਾਰ ਟੋਲੇ ਅਤੇ ਹਾਕਮ ਜਮਾਤਾਂ ਦੇ ਪ੍ਰਚਾਰਕ ਉਨ੍ਹਾਂ ਦੇ ਧੂ-ਧੂ ਖਾਸ ਕਰਕੇ ਵੱਡੀਆਂ ਕੰਪਨੀਆਂ ਦੀ ਮਾਲਕੀ ਵਾਲੇ ਕਾਰਪੋਰੇਟ ਮੀਡੀਆ ਨੇ ਜ਼ੋਰ-ਸ਼ੋਰ ਨਾਲ ਵੱਡੀ ਮੁਹਿੰਮ ਵਿੱਢੀ ਹੈ।
ਹਾਕਮ ਜਮਾਤਾਂ ਦੀ ਇਸ ਚੋਣ ਮੁਹਿੰਮ ਸਮੇਂ ਮਜ਼ਦੂਰਾਂ, ਕਿਸਾਨਾਂ, ਮੇਹਨਤਕਸ਼ਾਂ ਜਮਹੂਰੀ ਤੇ ਦੇਸ਼ਪ੍ਰਸਤ ਲੋਕਾਂ ਨੇ ਆਪਣੀ ਚੇਤਨਾ, ਏਕਤਾ ਅਤੇ ਜੱਥੇਬੰਦੀ ਦੀ ਤਾਕਤ ਅਨੁਸਾਰ ਲੋਕ ਮੁੱਦੇ ਉਭਾਰੇ, ਹਾਕਮਾਂ ਨਾਲ ਆਢਾ ਲਿਆ, ਉਨ੍ਹਾਂ ਦਾ ਝੂਠ ਫਰੇਬ ਅਤੇ ਜ਼ਾਲਮ ਚੇਹਰਾ ਨੰਗਾ ਕੀਤਾ ਅਤੇ ਆਪਣਾ ਪੱਖ ਰੱਖਿਆ। ਲੋਕਾਂ ਨੇ ਆਪੋ ਆਪਣੀਆਂ ਸਿਆਸੀ ਪਾਰਟੀਆਂ, ਥੱੜੇਆਂ, ਜਨਤਕ ਜੱਥੇਬੰਦੀਆਂ, ਟਰੇਡ ਯੂਨੀਅਨਾਂ ਜਾਂ ਆਪਮੁਹਾਰੇ ਆਪਦਾ ਪੱਖ ਰੱਖਿਆ। ਕਮਿਉਨਿਸਟ ਇਨਕਲਾਬੀ ਲਹਿਰ ਨੇ ਆਪਣੀਆਂ ਪਾਰਟੀਆਂ/ਗਰੁਪਾਂ ਰਾਹੀਂ ਹਾਕਮ ਜਮਾਤੀ ਸਿਆਸਤ ਨੂੰ ਛੰਡਣ ਦੀ ਅਤੇ ਇਨਕਲਾਬ ਦੀ ਸਿਆਸਤ ਬੁਲੰਦ ਕੀਤੀ।
ਚਾਹੇ, ਇਹ ਚੋਣਾਂ ਹਾਕਮ ਜਮਾਤਾਂ ਖੇਡ ਹੀ ਸੀ ਅਤੇ ਲੋਕਾਂ ਲਈ ਖੱਟਣ ਕਮਾਉਣ ਲਈ ਕੁਝ ਨਹੀਂ ਸੀ ਤਾਂ ਵੀ, ਇਕ ਪਾਸੇ, ਹਾਕਮ-ਜਮਾਤਾਂ ਦੇ ਤਾਕਤ ਅਤੇ ਕਮਜੋਰੀ ਦੇ ਪੱਖ ਜਾਨਣ ਸਮਝਣ ਪੱਖੋਂ ਉਨ੍ਹਾਂ ਦੇ ਹਕੂਮਤ ਕਰਨ ਦੇ ਤਰੀਕਿਆਂ ਅਤੇ ਚਾਲਾਂ ਸਮਝਣ ਪੱਖੋਂ ਅਤੇ ਦੂਜੇ ਪਾਸੇ ਲੁਟੇਰੇ ਅਤੇ ਜਾਬਰ ਰਾਜ ਦੇ ਖਾਤਮੇ ਲਈ ਸੰਘਰਸ਼ਸ਼ੀਲ ਇਨਕਲਾਬੀ ਲਹਿਰ ਅਤੇ ਲੋਕਾਂ ਦੀ ਜਨਤਕ ਲਹਿਰ ਦੀ ਤਕੜਾਈ ਅਤੇ ਕਮਜੋਰੀ ਨੂੰ ਜਾਨਣ-ਸਮਝਣ ਪੱਖੋਂ ਇਹ ਚੋਣਾਂ ਚੋਖਾ ਮਸਾਲਾ ਮੁਹੱਈਆ ਕਰਦੀਆਂ ਹਨ। ਸਾਮਰਾਜੀ ਅਤੇ ਜਗੀਰੂ ਜਕੜ ਤੋਂ ਮੁਕਤ ਖਰਾ ਜਮਹੂਰੀ, ਅਜ਼ਾਦ ਅਤੇ ਖੁਸ਼ਹਾਲ ਭਾਰਤ ਦਾ ਸੁਪਨਾ ਦੇਖਣ ਵਾਲਿਆਂ ਲਈ ਖੁਦ ਨੂੰ ਅਤੇ ਦੁਸ਼ਮਣ ਨੂੰ ਜਾਨਣ ਦੀ ਕੋਸ਼ਿਸ਼ ਦੇ ਹਿੱਸੇ ਵਜੋਂ ਇਸ ਚੋਣ ਮੁਹਿੰਮ ਦਾ ਵਿਸ਼ਲੇਸ਼ਣ ਕਾਫੀ ਲਾਹੇਵੰਦਾ ਹੋ ਸਕਦਾ ਹੈ।
ਇਸ ਅੰਕ ਵਿਚ ਅਸੀਂ ਚੋਣ ਮੁਹਿੰਮ ਬਾਰੇ ਅਤੇ ਨਵੀਂ ਮੋਦੀ ਸਰਕਾਰ ਬਾਰੇ ਆਪਣੇ ਵਿਚਾਰ ਅਤੇ ਨਿਰਖਾਂ ਸਬੰਧੀ ਕਈ ਲਿਖਤਾਂ ਤੋਂ ਇਲਾਵਾ ਇਸ ਬਾਰੇ ਜਾਣਕਾਰੀਆਂ ਅਤੇ ਰਿਪੋਰਟਾਂ ਵੀ ਛਾਪੀਆਂ ਹਨ। ਅਸੀਂ ਆਪਦੇ ਵਿਚਾਰਾਂ ਬਾਰੇ ਸਪਸ਼ਟ ਹਾਂ ਤਾਂ ਵੀ ਇੱਥੇ ਇਹ ਗੱਲ ਨੋਟ ਕਰਨੀ ਬਣਦੀ ਹੈ ਕਿ ਇਹ ਸਭ ਕੁਝ ਜ਼ਿਕਰ ਅਧੀਨ ਵਿਸ਼ੇ ਬਾਰੇ ਇਛੱਤ ਅਤੇ ਲੋੜੀਂਦਾ ਵਿਸ਼ਲੇਸ਼ਣ ਨਹੀਂ ਹੈ। ਅਜੇਹੇ ਵਿਸ਼ਲੇਸ਼ਣ ਦਾ ਸਾਡਾ ਕੋਈ ਦਾਅਵਾ ਨਹੀਂ ਹੈ ਅਤੇ ਨਾ ਹੀ ਅਸੀਂ ਏਡਾ ਵੱਡਾ ਟੀਚਾ ਰੱਖ ਕੇ ਯਤਨ ਕੀਤੇ ਹਨ। ਕਾਰਨ ਸਪਸ਼ਟ ਹੈ ਕਿ 'ਸੁਰਖ਼ ਰੇਖਾ' ਜਿਹੇ ਛੋਟੇ ਅਤੇ ਸੀਮਤ ਸੰਸਾਧਨਾਂ ਵਾਲੇ ਪਰਚੇ ਲਈ ਇਹ ਸੰਭਵ ਨਹੀਂ। ਭਾਰਤ ਵਰਗੇ ਵਿਸ਼ਾਲ ਦੇਸ਼ ਵਿਚ ਇਸ ਮੁਲਕ ਪੱਧਰੀ ਸਿਆਸੀ ਸਰਗਰਮੀ ਦਾ ਵਿਸ਼ਲੇਸ਼ਣ ਕਰਨਾ ਅਤੇ ਇਸ ਆਧਾਰ 'ਤੇ ਨਿਰਖਾਂ ਨੂੰ ਇਨਕਲਾਬੀ ਲਹਿਰ ਦੇ ਮਸਲੇ ਹੱਲ ਕਰਨ ਲਈ ਵਰਤੋਂ ਵਿਚ ਲਿਆਉਣਾ ਦਰਅਸਲ ਮੁਲਕ ਪੱਧਰੀ ਕਮਿਊਨਿਸਟ ਇਨਕਲਾਬੀ ਪਾਰਟੀ ਦੇ ਕਰਨ ਵਾਲਾ ਕੰਮ ਹੈ ਅਤੇ ਉਹ ਹੀ ਇਸਨੂ ਕਰ ਸਕਦੀ ਹੈ। ਮੁਲਕ ਪੱਧਰੀ ਪਾਰਟੀ ਜੱਥੇਬੰਦ ਕਰਨਾ, ਜਿਸਦੀ ਅੱਜ ਮਜ਼ਦੂਰਾਂ ਨੂੰ ਅਤੇ ਲੋਕਾਂ ਨੂੰ ਸੱਭ ਤੋਂ ਤੱਦੀ ਵਾਲੀ ਲੋੜ ਹੈ, ਕਮਿਊਨਿਸਟ ਇਨਕਲਾਬੀ ਜੱਥੇਬੰਦੀਆਂ ਦਾ ਕਾਰਜ ਖੇਤਰ ਹੈ। 'ਸੁਰਖ਼ ਰੇਖਾ' ਇਨ੍ਹਾਂ ਦੀ ਥਾਂ ਨਹੀਂ ਲੈ ਸਕਦਾ। ਇਹ ਇਕ ਇਨਕਲਾਬ ਪ੍ਰਸਤ ਪਰਚੇ ਵਜੋਂ ਸੀਮਤ ਯੋਗਦਾਨ ਹੀ ਪਾ ਸਕਦਾ ਹੈ ਅਤੇ ਆਪਦੀ ਸਮਰੱਥਾ ਅਨੁਸਾਰ ਵੱਧ ਤੋਂ ਵੱਧ ਯੋਗਦਾਨ ਪਾਉਂਦਾ ਰਹੇਗਾ। —— 0 ——
ਸੰਪਾਦਕੀ ਟਿੱਪਣੀਆਂ
ਪੰਜਾਬ ਅੰਦਰ ਚੋਣ ਮੁਹਿੰਮ ਦੌਰਾਨ ਬੀ. ਜੇ. ਪੀ, ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਇਸ ਚੋਣ ਖੇਡ ਦੀਆਂ ਮੁੱਖ ਖਿਡਾਰੀ ਸਨ। ਇਸ ਤੋਂ ਇਲਾਵਾ ਅਨੇਕਾਂ ਪਾਰਟੀਆਂ/ਜੱਥੇਬੰਦੀਆਂ ਨੇ ਇਹਨਾਂ ਚੋਣਾਂ ਵਿੱਚ ਸ਼ਾਮਲ ਹੁੰਦਿਆਂ ਜਾਂ ਇਹਨਾਂ ਚੋਣਾਂ ਤੋਂ ਲਾਭੇ ਰਹਿੰਦਿਆਂ/ਬਾਈਕਾਟ ਕਰਦਿਆਂ ਸਿਆਸੀ ਮੁਹਿੰਮਾਂ ਚਲਾਈਆਂ।
ਪੰਜਾਬ ਅੰਦਰ ਸਰਗਰਮ ਕਮਿਉਨਿਸਟ ਇਨਕਲਾਬੀ ਜੱਥੇਬੰਦੀਆਂ ਜਿਨ੍ਹਾਂ ਨੇ ਪਾਰਲੀਮਾਨੀ ਚੋਣਾਂ ਵਿਚ ਹਿੱਸਾ ਨਹੀਂ ਲਿਆ ਸਾਡੀ ਜਾਣਕਾਰੀ ਅਨੁਸਾਰ ਤਿੰਨ ਹਨ। ਇਕ, ਕਮਿਉਨਿਸਟ ਲੀਗ ਆਫ ਇੰਡੀਆ, ਦੂਜੀ ਸੀ.ਪੀ.ਆਈ. (ਮਾਓਵਾਦੀ) ਦੀ ਪੰਜਾਬ ਇਕਾਈ ਅਤੇ ਤੀਜੀ ਕਮਿਉਨਿਸਟ ਪਾਰਟੀ ਮੁੜ ਜੱਥੇਬੰਦੀ ਕੇਂਦਰ, ਭਾਰਤ (ਮਾ: ਲੈ:) ਦੀ ਪੰਜਾਬ ਇਕਾਈ। ਪਹਿਲੀਆਂ ਦੋਵਾਂ ਦੀਆਂ ਚੋਣਾਂ ਸਮੇਂ ਦੀਆਂ ਲਿਖਤਾਂ ਬਾਰੇ ਸਾਨੂੰ ਜਾਣਕਾਰੀ ਹਾਸਲ ਨਹੀਂ। ਕ: ਪਾ: ਮੁੜ-ਜੱਥੇਬੰਦੀ ਕੇਂਦਰ (ਮਾ:ਲੈ:) ਦੀ ਪੰਜਾਬ ਇਕਾਈ ਦੇ ਪੈਂਫਲਟ ਦਾ ਸੰਖੇਪ ਰੂਪ ਅਸੀਂ ਪਰਚੇ ਵਿਚ ਛਾਪ ਦਿੱਤਾ ਹੈ। ਇਸ ਜੱਥੇਬੰਂਦੀ ਦੀ ਚੋਣ ਨਤੀਜਿਆਂ ਤੋਂ ਬਾਅਦ ਦੀ ਇਕ ਲਿਖਤ ਵੀ ਛਾਪੀ ਗਈ ਹੈ। ਪਾਠਕਾਂ ਦੀ ਜਾਣਕਾਰੀ ਹਿੱਤ ਦੱਸਣਾ ਬਣਦਾ ਹੈ ਕਿ ਸੀ.ਪੀ.ਆਈ. (ਮਾਓਵਾਦੀ) ਦੇ ਅਖਬਾਰਾਂ ਵਿਚ ਛਪੇ ਬਿਆਨਾਂ ਅਨੁਸਾਰ ਉਨ੍ਹਾਂ ਪਾਰਲੀਮਾਨੀ ਚੋਣਾਂ ਦੇ ਬਾਈਕਾਟ ਦਾ ਸੱਦਾ ਸੀ।
ਇਕ ਹੋਰ ਜੱਥੇਬੰਦੀ ਸੀ.ਪੀ.ਆਈ. (ਮਾ:ਲੈ:) ਨਿਊ ਡੈਮੋਕਰੇਸੀ) ਨੇ ਇਕੱਲੇ ਤੌਰ ਤੇ ਚੋਣਾਂ ਵਿਚ ਭਾਗ ਲਿਆ ਹੈ ਪਰ ਉਸਦਾ ਕਹਿਣਾ ਹੈ ਕਿ ਉਹ ਦਾਅਪੇਚ ਵਜੋਂ ਚੋਣਾਂ ਵਿਚ ਹਿੱਸਾ ਲੈ ਰਹੀ ਹੈ ਅਤੇ ਪਾਰਲੀਮਾਨੀ ਰਸਤੇ ਤੇ ਚੱਲਕੇ ਇਨਕਲਾਬੀ ਤਬਦੀਲੀ ਹੋਣ ਦੇ ਵਿਚਾਰ ਵਿਚ ਉਸਦਾ ਵਿਸ਼ਵਾਸ ਨਹੀਂ। ਇਸਤੋਂ ਇਲਾਵਾ ਪਾਰਲੀਮਾਨੀ ਸਿਆਸਤ ਵਿਚ ਲਗਾਤਾਰ ਹਿੱਸਾ ਲੈਣ ਵਾਲੀਆਂ ਜੱਥੇਬੰਦੀਆਂ ਜਿਹੜੀਆਂ ਕਮਿਉਨਿਸਟ ਸ਼ਬਦ ਆਪਣੇ ਨਾਲ ਜੋੜਦੀਆਂ ਹਨ ਉਹ ਹਨ : ਸੀ.ਪੀ.ਆਈ. (ਐਮ), ਸੀ.ਪੀ.ਆਈ., ਸੀ.ਪੀ.ਐਮ.(ਪਾਸਲਾ), ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਅਤੇ ਐਮ.ਸੀ.ਪੀ.ਆਈ. (ਲਾਇਲਪੁਰੀ)। ਇਨ੍ਹਾਂ ਵਿਚੋਂ ਪਹਿਲੀਆਂ ਦੋ ਪਰਖੀਆਂ-ਪਰਤਿਆਈਆਂ ਹਾਕਮ ਜਮਾਤੀ ਪਾਰਟੀਆਂ (ਸਮਾਜੀ-ਜਮਹੂਰੀ ਪਾਰਟੀਆਂ) ਸਾਬਤ ਹੋ ਚੁਕੀਆਂ ਹਨ। ਪਰ ਬਾਕੀਆਂ ਦਾ ਅਜੇ ਤੱਕ ਸਿੱਧਾ ਹਾਕਮ ਜਮਾਤੀ ਪਾਰਟੀਆਂ ਨਾਲ ਗੱਠਜੋੜ ਨਹੀਂ ਬਣਿਆ। ਪਰ ਇਹ ਵੀ ਅਖੌਤੀ 'ਖੱਬੇ ਮੋਰਚੇ' ਦੀਆਂ ਮੁਦੱਈ ਹਨ ਅਤੇ ਪਾਸਲਾ ਧਿਰ ਅਤੇ ਲਿਬਰੇਸ਼ਨ ਧਿਰ ਨੇ ਸੀ.ਪੀ.ਆਈ. ਅਤੇ ਸੀ.ਪੀ.ਆਈ.ਐਮ. ਨਾਲ ਗਠਜੋੜ ਲਈ ਸਿਰਤੋੜ ਕੋਸ਼ਿਸ਼ਾਂ ਕੀਤੀਆਂ ਜਿਸ ਵਿਚ ਉਹ ਇਕ ਹੱਦ ਤੱਕ ਕਾਮਯਾਬ ਵੀ ਹੋਏ। ਭਾਵੇਂ ਵੋਟਾਂ ਹਾਸਲ ਕਰਨ ਪੱਖੋਂ ਸਾਰੇ ਰੁਲ ਗਏ ਪਰ ਇਹ 'ਮੋਰਚਾ' ਇਕ ਦਿਲਚਸਪ ਮੌਕਾਪ੍ਰਸਤੀ ਦੀ ਤਸਵੀਰ ਪੇਸ਼ ਕਰਦਾ ਹੈ। ਇਕ ਪਾਸੇ (ਘੱਟੋ-ਘੱਟ) ਸੀ.ਪੀ.ਆਈ. ਦੇ ਇਕ ਧੜੇ ਨੇ ਕਾਂਗਰਸ ਦੀ ਹਮਾਇਤ ਕੀਤੀ। ਦੂਜੇ ਪਾਸੇ ਲਿਬਰੇਸ਼ਨ ਗਰੁੱਪ ਨੇ ਇਕ ਸੀਟ ਤੇ ਆਮ ਆਦਮੀ ਪਾਰਟੀ ਦੀ ਹਮਾਇਤ ਕੀਤੀ। ਪਾਸਲਾ ਧਿਰ ਨੇ ਕਿਹਾ ਕਿ ਜਿੱਥੇ ਸਾਡੇ ਕੈਂਡੀਡੇਟ ਨਹੀਂ ਅਸੀਂ ਆਮ ਆਦਮੀ ਪਾਰਟੀ ਜਾਂ 'ਖੱਬੇ' ਮੋਰਚੇ ਦੇ ਦੂਜੇ ਕੈਂਡੀਡੇਟਾਂ ਦੀ ਮਦਦ ਕਰਾਂਗੇ। (ਜਿੱਥੇ ਆਮ ਆਦਮੀ ਪਾਰਟੀ ਅਤੇ 'ਖੱਬੇ ਮੋਰਚੇ' ਦੋਵਾਂ ਦੇ ਕੈਂਡੀਡੇਟ ਸਨ ਉੱਥੇ ਇਨ੍ਹਾਂ ਨੇ ਕੀ ਕੀਤਾ ਹੋਵੇਗਾ?) ਇਕ ਦੂਜੇ ਨੂੰ ਮੇਹਣੇ ਮਾਰਦੀਆਂ ਇਹ ਧਿਰਾਂ ਅਣਗੌਲੀ ਮੌਕਾਪ੍ਰਸਤੀ ਦਾ ਨਮੂਨਾ ਹੀ ਪੇਸ਼ ਕਰਦੀਆਂ ਹਨ।
ਇਨ੍ਹਾਂ ਤੋਂ ਇਲਾਵਾ ਪੰਜਾਬ ਅੰਦਰ ਅਨੇਕਾਂ ਪਲੇਟਫਾਰਮ, ਪਰਚੇ ਅਤੇ ਜਨਤਕ ਜੱਥੇਬੰਦੀਆਂ ਹਨ ਜਿਨ੍ਹਾਂ ਨੇ ਪਾਰਲੀਮਾਨੀ ਚੋਣਾਂ ਵਿਚ ਕਿਸੇ ਧਿਰ ਦੀ ਹਮਾਇਤ ਨਹੀਂ ਕੀਤੀ, ਨਾ ਹੀ ਖੁਦ ਚੋਣਾਂ ਵਿਚ ਹਿੱਸਾ ਲਿਆ ਹੈ। ਉਨ੍ਹਾਂ ਨੇ ਆਪੋ ਆਪਣੀ ਸਮਝ ਅਨੁਸਾਰ ਚੋਣਾਂ ਦੀ ਭਟਕਾਊ ਸਿਆਸਤ ਤੋਂ ਬਚਣ ਦਾ ਲੋਕਾਂ ਨੂੰ ਸੱਦਾ ਦਿੱਤਾ ਹੈ, ਲੋਕ ਮੁੱਦੇ ਉਭਾਰੇ ਹਨ। ਕੁਲ ਮਿਲਾ ਕੇ ਇਨ੍ਹਾਂ ਜੱਥੇਬੰਦੀਆਂ ਦਾ ਪ੍ਰਭਾਵ ਲੱਖਾਂ ਲੋਕਾਂ ਤੱਕ ਹੈ। ਇਨ੍ਹਾਂ ਵਿਚ ਲੋਕ ਮੋਰਚਾ ਪੰਜਾਬ, ਲੋਕ ਸੰਗਰਾਮ ਮੋਰਚਾ ਅਤੇ ਇਨਕਲਾਬੀ ਕੇਂਦਰ ਹਨ। ਪਰਚਿਆਂ ਵਿਚ ਲਾਲ ਤਾਰਾ, ਲਾਲ ਪਰਚਮ, ਸੁਲਗਦੇ ਪਿੰਡ, ਬਿਗਲ, ਸੁਰਖ਼ ਰੇਖਾ ਆਦਿ ਹਨ। ਇਨ੍ਹਾਂ ਤੋਂ ਇਲਾਵਾ ਦਰਜਨਾਂ ਹੀ ਜਨਤਕ ਜੱਥੇਬੰਦੀਆਂ/ਟਰੇਡ ਯੂਨੀਅਨਾਂ ਜਾਂ ਹੋਰ ਪਲੇਟਫਾਰਮ ਹਨ ਜਿਨ੍ਹਾਂ ਨੇ ਚੋਣਾਂ ਦੇ ਇਸ ਰਾਮ ਰੌਲੇ ਵਿਚ ਲੋਕ ਮੁੱਦਿਆਂ ਨੂੰ ਉਭਾਰਿਆ ਹੈ।
——— 0 ———
ਪੰਜਾਬ ਅੰਦਰ ਸਰਗਰਮ ਕਮਿਉਨਿਸਟ ਇਨਕਲਾਬੀ ਜੱਥੇਬੰਦੀਆਂ ਜਿਨ੍ਹਾਂ ਨੇ ਪਾਰਲੀਮਾਨੀ ਚੋਣਾਂ ਵਿਚ ਹਿੱਸਾ ਨਹੀਂ ਲਿਆ ਸਾਡੀ ਜਾਣਕਾਰੀ ਅਨੁਸਾਰ ਤਿੰਨ ਹਨ। ਇਕ, ਕਮਿਉਨਿਸਟ ਲੀਗ ਆਫ ਇੰਡੀਆ, ਦੂਜੀ ਸੀ.ਪੀ.ਆਈ. (ਮਾਓਵਾਦੀ) ਦੀ ਪੰਜਾਬ ਇਕਾਈ ਅਤੇ ਤੀਜੀ ਕਮਿਉਨਿਸਟ ਪਾਰਟੀ ਮੁੜ ਜੱਥੇਬੰਦੀ ਕੇਂਦਰ, ਭਾਰਤ (ਮਾ: ਲੈ:) ਦੀ ਪੰਜਾਬ ਇਕਾਈ। ਪਹਿਲੀਆਂ ਦੋਵਾਂ ਦੀਆਂ ਚੋਣਾਂ ਸਮੇਂ ਦੀਆਂ ਲਿਖਤਾਂ ਬਾਰੇ ਸਾਨੂੰ ਜਾਣਕਾਰੀ ਹਾਸਲ ਨਹੀਂ। ਕ: ਪਾ: ਮੁੜ-ਜੱਥੇਬੰਦੀ ਕੇਂਦਰ (ਮਾ:ਲੈ:) ਦੀ ਪੰਜਾਬ ਇਕਾਈ ਦੇ ਪੈਂਫਲਟ ਦਾ ਸੰਖੇਪ ਰੂਪ ਅਸੀਂ ਪਰਚੇ ਵਿਚ ਛਾਪ ਦਿੱਤਾ ਹੈ। ਇਸ ਜੱਥੇਬੰਂਦੀ ਦੀ ਚੋਣ ਨਤੀਜਿਆਂ ਤੋਂ ਬਾਅਦ ਦੀ ਇਕ ਲਿਖਤ ਵੀ ਛਾਪੀ ਗਈ ਹੈ। ਪਾਠਕਾਂ ਦੀ ਜਾਣਕਾਰੀ ਹਿੱਤ ਦੱਸਣਾ ਬਣਦਾ ਹੈ ਕਿ ਸੀ.ਪੀ.ਆਈ. (ਮਾਓਵਾਦੀ) ਦੇ ਅਖਬਾਰਾਂ ਵਿਚ ਛਪੇ ਬਿਆਨਾਂ ਅਨੁਸਾਰ ਉਨ੍ਹਾਂ ਪਾਰਲੀਮਾਨੀ ਚੋਣਾਂ ਦੇ ਬਾਈਕਾਟ ਦਾ ਸੱਦਾ ਸੀ।
ਇਕ ਹੋਰ ਜੱਥੇਬੰਦੀ ਸੀ.ਪੀ.ਆਈ. (ਮਾ:ਲੈ:) ਨਿਊ ਡੈਮੋਕਰੇਸੀ) ਨੇ ਇਕੱਲੇ ਤੌਰ ਤੇ ਚੋਣਾਂ ਵਿਚ ਭਾਗ ਲਿਆ ਹੈ ਪਰ ਉਸਦਾ ਕਹਿਣਾ ਹੈ ਕਿ ਉਹ ਦਾਅਪੇਚ ਵਜੋਂ ਚੋਣਾਂ ਵਿਚ ਹਿੱਸਾ ਲੈ ਰਹੀ ਹੈ ਅਤੇ ਪਾਰਲੀਮਾਨੀ ਰਸਤੇ ਤੇ ਚੱਲਕੇ ਇਨਕਲਾਬੀ ਤਬਦੀਲੀ ਹੋਣ ਦੇ ਵਿਚਾਰ ਵਿਚ ਉਸਦਾ ਵਿਸ਼ਵਾਸ ਨਹੀਂ। ਇਸਤੋਂ ਇਲਾਵਾ ਪਾਰਲੀਮਾਨੀ ਸਿਆਸਤ ਵਿਚ ਲਗਾਤਾਰ ਹਿੱਸਾ ਲੈਣ ਵਾਲੀਆਂ ਜੱਥੇਬੰਦੀਆਂ ਜਿਹੜੀਆਂ ਕਮਿਉਨਿਸਟ ਸ਼ਬਦ ਆਪਣੇ ਨਾਲ ਜੋੜਦੀਆਂ ਹਨ ਉਹ ਹਨ : ਸੀ.ਪੀ.ਆਈ. (ਐਮ), ਸੀ.ਪੀ.ਆਈ., ਸੀ.ਪੀ.ਐਮ.(ਪਾਸਲਾ), ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਅਤੇ ਐਮ.ਸੀ.ਪੀ.ਆਈ. (ਲਾਇਲਪੁਰੀ)। ਇਨ੍ਹਾਂ ਵਿਚੋਂ ਪਹਿਲੀਆਂ ਦੋ ਪਰਖੀਆਂ-ਪਰਤਿਆਈਆਂ ਹਾਕਮ ਜਮਾਤੀ ਪਾਰਟੀਆਂ (ਸਮਾਜੀ-ਜਮਹੂਰੀ ਪਾਰਟੀਆਂ) ਸਾਬਤ ਹੋ ਚੁਕੀਆਂ ਹਨ। ਪਰ ਬਾਕੀਆਂ ਦਾ ਅਜੇ ਤੱਕ ਸਿੱਧਾ ਹਾਕਮ ਜਮਾਤੀ ਪਾਰਟੀਆਂ ਨਾਲ ਗੱਠਜੋੜ ਨਹੀਂ ਬਣਿਆ। ਪਰ ਇਹ ਵੀ ਅਖੌਤੀ 'ਖੱਬੇ ਮੋਰਚੇ' ਦੀਆਂ ਮੁਦੱਈ ਹਨ ਅਤੇ ਪਾਸਲਾ ਧਿਰ ਅਤੇ ਲਿਬਰੇਸ਼ਨ ਧਿਰ ਨੇ ਸੀ.ਪੀ.ਆਈ. ਅਤੇ ਸੀ.ਪੀ.ਆਈ.ਐਮ. ਨਾਲ ਗਠਜੋੜ ਲਈ ਸਿਰਤੋੜ ਕੋਸ਼ਿਸ਼ਾਂ ਕੀਤੀਆਂ ਜਿਸ ਵਿਚ ਉਹ ਇਕ ਹੱਦ ਤੱਕ ਕਾਮਯਾਬ ਵੀ ਹੋਏ। ਭਾਵੇਂ ਵੋਟਾਂ ਹਾਸਲ ਕਰਨ ਪੱਖੋਂ ਸਾਰੇ ਰੁਲ ਗਏ ਪਰ ਇਹ 'ਮੋਰਚਾ' ਇਕ ਦਿਲਚਸਪ ਮੌਕਾਪ੍ਰਸਤੀ ਦੀ ਤਸਵੀਰ ਪੇਸ਼ ਕਰਦਾ ਹੈ। ਇਕ ਪਾਸੇ (ਘੱਟੋ-ਘੱਟ) ਸੀ.ਪੀ.ਆਈ. ਦੇ ਇਕ ਧੜੇ ਨੇ ਕਾਂਗਰਸ ਦੀ ਹਮਾਇਤ ਕੀਤੀ। ਦੂਜੇ ਪਾਸੇ ਲਿਬਰੇਸ਼ਨ ਗਰੁੱਪ ਨੇ ਇਕ ਸੀਟ ਤੇ ਆਮ ਆਦਮੀ ਪਾਰਟੀ ਦੀ ਹਮਾਇਤ ਕੀਤੀ। ਪਾਸਲਾ ਧਿਰ ਨੇ ਕਿਹਾ ਕਿ ਜਿੱਥੇ ਸਾਡੇ ਕੈਂਡੀਡੇਟ ਨਹੀਂ ਅਸੀਂ ਆਮ ਆਦਮੀ ਪਾਰਟੀ ਜਾਂ 'ਖੱਬੇ' ਮੋਰਚੇ ਦੇ ਦੂਜੇ ਕੈਂਡੀਡੇਟਾਂ ਦੀ ਮਦਦ ਕਰਾਂਗੇ। (ਜਿੱਥੇ ਆਮ ਆਦਮੀ ਪਾਰਟੀ ਅਤੇ 'ਖੱਬੇ ਮੋਰਚੇ' ਦੋਵਾਂ ਦੇ ਕੈਂਡੀਡੇਟ ਸਨ ਉੱਥੇ ਇਨ੍ਹਾਂ ਨੇ ਕੀ ਕੀਤਾ ਹੋਵੇਗਾ?) ਇਕ ਦੂਜੇ ਨੂੰ ਮੇਹਣੇ ਮਾਰਦੀਆਂ ਇਹ ਧਿਰਾਂ ਅਣਗੌਲੀ ਮੌਕਾਪ੍ਰਸਤੀ ਦਾ ਨਮੂਨਾ ਹੀ ਪੇਸ਼ ਕਰਦੀਆਂ ਹਨ।
ਇਨ੍ਹਾਂ ਤੋਂ ਇਲਾਵਾ ਪੰਜਾਬ ਅੰਦਰ ਅਨੇਕਾਂ ਪਲੇਟਫਾਰਮ, ਪਰਚੇ ਅਤੇ ਜਨਤਕ ਜੱਥੇਬੰਦੀਆਂ ਹਨ ਜਿਨ੍ਹਾਂ ਨੇ ਪਾਰਲੀਮਾਨੀ ਚੋਣਾਂ ਵਿਚ ਕਿਸੇ ਧਿਰ ਦੀ ਹਮਾਇਤ ਨਹੀਂ ਕੀਤੀ, ਨਾ ਹੀ ਖੁਦ ਚੋਣਾਂ ਵਿਚ ਹਿੱਸਾ ਲਿਆ ਹੈ। ਉਨ੍ਹਾਂ ਨੇ ਆਪੋ ਆਪਣੀ ਸਮਝ ਅਨੁਸਾਰ ਚੋਣਾਂ ਦੀ ਭਟਕਾਊ ਸਿਆਸਤ ਤੋਂ ਬਚਣ ਦਾ ਲੋਕਾਂ ਨੂੰ ਸੱਦਾ ਦਿੱਤਾ ਹੈ, ਲੋਕ ਮੁੱਦੇ ਉਭਾਰੇ ਹਨ। ਕੁਲ ਮਿਲਾ ਕੇ ਇਨ੍ਹਾਂ ਜੱਥੇਬੰਦੀਆਂ ਦਾ ਪ੍ਰਭਾਵ ਲੱਖਾਂ ਲੋਕਾਂ ਤੱਕ ਹੈ। ਇਨ੍ਹਾਂ ਵਿਚ ਲੋਕ ਮੋਰਚਾ ਪੰਜਾਬ, ਲੋਕ ਸੰਗਰਾਮ ਮੋਰਚਾ ਅਤੇ ਇਨਕਲਾਬੀ ਕੇਂਦਰ ਹਨ। ਪਰਚਿਆਂ ਵਿਚ ਲਾਲ ਤਾਰਾ, ਲਾਲ ਪਰਚਮ, ਸੁਲਗਦੇ ਪਿੰਡ, ਬਿਗਲ, ਸੁਰਖ਼ ਰੇਖਾ ਆਦਿ ਹਨ। ਇਨ੍ਹਾਂ ਤੋਂ ਇਲਾਵਾ ਦਰਜਨਾਂ ਹੀ ਜਨਤਕ ਜੱਥੇਬੰਦੀਆਂ/ਟਰੇਡ ਯੂਨੀਅਨਾਂ ਜਾਂ ਹੋਰ ਪਲੇਟਫਾਰਮ ਹਨ ਜਿਨ੍ਹਾਂ ਨੇ ਚੋਣਾਂ ਦੇ ਇਸ ਰਾਮ ਰੌਲੇ ਵਿਚ ਲੋਕ ਮੁੱਦਿਆਂ ਨੂੰ ਉਭਾਰਿਆ ਹੈ।
——— 0 ———
ਵੋਟਾਂ ਬਾਰੇ ਇਨਕਲਾਬੀ ਪੈਂਤੜਾ
ਵੋਟਾਂ ਬਾਰੇ ਇਨਕਲਾਬੀ ਪੈਂਤੜਾ
ਇੱਕ ਇਨਕਲਾਬੀ ਜਥੇਬੰਦੀ ਵੱਲੋਂ ਵੋਟਾਂ ਵੇਲੇ ਕੀ ਪੈਂਤੜਾ ਅਖਤਿਆਰ ਕਰਨਾ ਚਾਹੀਦਾ ਹੈ, ਇਸ ਸੁਆਲ ਬਾਰੇ ਸਾਡੇ ਦੇਸ਼ ਦੀ ਇਨਕਲਾਬੀ ਲਹਿਰ ਵਿੱਚ ਤਿੰਨ ਕਿਸਮ ਦੇ ਵਿਚਾਰ ਚੱਲ ਰਹੇ ਹਨ। ਠੀਕ ਇਨਕਲਾਬੀ ਰੁਝਾਨ ਨਾਲ ਸਬੰਧਤ ਜਥੇਬੰਦੀਆਂ ਦਾ ਵਿਚਾਰ ਹੈ ਕਿ ਨਾ ਤਾਂ ਵੋਟਾਂ ਵਿੱਚ ਹਿੱਸਾ ਲੈਣਾ ਠੀਕ ਹੈ। ਨਾ ਹੀ ਵੋਟਾਂ ਦੇ ਬਾਈਕਾਟ ਦਾ ਨਾਅਰਾ ਦੇਣਾ ਠੀਕ ਹੈ। ਇਸ ਦੀ ਬਜਾਏ ਵੋਟਾਂ ਦੌਰਾਨ ਸਰਗਰਮ ਸਿਆਸੀ ਮੁਹਿੰਮ ਚਲਾਉਣੀ ਚਾਹੀਦੀ ਹੈ। ''ਖੱਬੇ'' ਭਟਕਾਊ ਰੁਝਾਨ ਨਾਲ ਜੁੜੀਆਂ ਇਨਕਲਾਬੀ ਜਥੇਬੰਦੀਆਂ ਦਾ ਵਿਚਾਰ ਹੈ ਕਿ ਲੋਕਾਂ ਨੂੰ ਵੋਟਾਂ ਦੇ ਬਾਈਕਾਟ ਦਾ ਨਾਅਰਾ ਦੇਣਾ ਚਾਹੀਦਾ ਹੈ। ਦੂਜੇ ਪਾਸੇ, ਸੱਜੇ ਭਟਕਾਊ ਰੁਝਾਨ ਨਾਲ ਸਬੰਧਤ ਇਨਕਲਾਬੀ ਜਥੇਬੰਦੀਆਂ ਦਾ ਵਿਚਾਰ ਹੈ ਕਿ ਵੋਟਾਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ।
ਇਹਨਾਂ ਵਿੱਚੋਂ ਕਿਹੜਾ ਪੈਂਤੜਾ ਠੀਕ ਹੈ ਅਤੇ ਕਿਹੜਾ ਗਲਤ ਹੈ, ਇਸ ਗੱਲ ਦਾ ਨਿਰਣਾ ਕਰਨ ਤੋਂ ਪਹਿਲਾਂ ਇਹ ਗੱਲ ਨਿਤਾਰਨੀ ਜ਼ਰੂਰੀ ਹੈ ਕਿ ਇੱਕ ਜਾਂ ਦੂਜੀ ਕਿਸਮ ਦਾ ਪੈਂਤੜਾ ਅਖਤਿਆਰ ਕਰਕੇ ਅਸੀਂ ਟੀਚਾ ਕੀ ਹਾਸਲ ਕਰਨਾ ਚਾਹੁੰਦੇ ਹਾਂ। ਠੀਕ ਟੀਚਾ ਇਹ ਬਣਦਾ ਹੈ ਕਿ ਲੋਕਾਂ ਨੂੰ ਹੁਣ ਵਾਲੀ ਨਕਲੀ ਜਮਹੂਰੀਅਤ ਦੇ ਭਰਮ ਵਿੱਚੋਂ ਅਤੇ ਇਸਦੇ ਮੱਕੜਜਾਲ ਵਿੱਚੋਂ ਮੁਕਤ ਹੋਣ ਵਿੱਚ ਸਹਾਇਤਾ ਕਰਨੀ। ਇਸ ਵਿੱਚੋਂ ਮੁਕਤ ਹੁੰਦੇ ਜਾਣ ਦੇ ਨਾਲੋ ਨਾਲ ਅਸਲੀ ਜਮਹੂਰੀਅਤ ਯਾਨੀ ਲੋਕ ਜਮਹੂਰੀਅਤ ਦੀ ਸਿਰਜਣਾ ਕਰਦੇ ਜਾਣ ਦੇ ਰਾਹ ਪੈਣਾ।
ਇਹ ਟੀਚਾ ਹਾਸਲ ਕਰਨ ਵਾਸਤੇ, ਵੋਟਾਂ ਵਿੱਚ ਹਿੱਸਾ ਲੈਣ ਦਾ ਪੈਂਤੜਾ ਗਲਤ ਹੈ। ਗਲਤ ਏਸ ਕਰਕੇ ਹੈ ਕਿ ਜਿਹੜੇ ਸਾਥੀ ਵੋਟਾਂ ਵਿੱਚ ਖੜ੍ਹੇ ਹੋ ਕੇ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਸਾਡੀ ਪਾਰਟੀ ਦੇ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਪਾਰਲੀਮੈਂਟ/ਅਸੈਂਬਲੀ ਵਿੱਚ ਭੇਜੋ। ਉੱਥੇ ਜਾ ਕੇ ਅਸੀਂ ਤੁਹਾਡੇ ਹਿੱਤਾਂ ਦੀ ਰਾਖੀ ਕਰਾਂਗੇ। ਉਹ ਅਸਲ ਵਿੱਚ ਲੋਕਾਂ ਨੂੰ ਇਸ ਪਾਰਲੀਮੈਂਟਰੀ ਸਿਸਟਮ ਦੇ ਭਰਮ ਵਿੱਚੋਂ ਮੁਕਤ ਹੋਣ ਵਿੱਚ ਸਹਾਇਤਾ ਕਰਨ ਦੀ ਥਾਂ ਇਸ ਭਰਮ ਨੂੰ ਪੱਕਾ ਕਰਦੇ ਹਨ। ਉਹ ਲੋਕਾਂ ਦੇ ਇਸ ਭਰਮ ਨੂੰ ਪੱਕਾ ਕਰਦੇ ਹਨ ਕਿ ਸਾਡੇ ਦੇਸ਼ ਦਾ ਪਾਰਲੀਮੈਂਟਰੀ ਸਿਸਟਮ, ਕਿਸੇ ਨਾ ਕਿਸੇ ਹੱਦ ਤੱਕ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਨ ਦਾ ਸਾਧਨ ਬਣਦਾ ਹੈ। ਜਿਹੜੇ ਸਾਥੀ ਲੋਕਾਂ ਨੂੰ ਵੋਟਾਂ ਦੇ ਬਾਈਕਾਟ ਦਾ ਸੱਦਾ ਦਿੰਦੇ ਹਨ, ਉਹ ਇਹ ਚਾਹੁੰਦੇ ਹਨ ਕਿ ਲੋਕ ਹੁਣੇ ਵੋਟਾਂ ਦਾ ਰਾਹ ਛੱਡ ਕੇ ਹਥਿਆਰਬੰਦ ਘੋਲ ਦੇ ਰਾਹ ਪੈ ਜਾਣ। ਜਦੋਂ ਕਿ ਲੋਕਾਂ ਦੇ ਵਿਸ਼ਾਲ ਸਮੂਹਾਂ ਦੀ ਚੇਤਨਾ ਅਤੇ ਜਥੇਬੰਦੀ ਦਾ ਪੱਧਰ ਹਥਿਆਰਬੰਦ ਘੋਲ ਲਈ ਲੋੜੀਂਦੇ ਪੱਧਰ ਨਾਲੋਂ ਕਿਤੇ ਨੀਵਾਂ ਹੁੰਦਾ ਹੈ। ਇਸ ਕਰਕੇ ਬਾਈਕਾਟ ਦਾ ਨਾਅਰਾ ਇੱਕ ਨਾ-ਅਮਲਯੋਗ ਕਾਰਵਾਈ ਬਣ ਕੇ ਰਹਿ ਜਾਂਦਾ ਹੈ। ਇਹੋ ਕਾਰਨ ਹੈ ਅਜਿਹੀਆਂ ਇਨਕਲਾਬੀ ਜਥੇਬੰਦੀਆਂ ਵੱਲੋਂ ਬਾਈਕਾਟ ਦੇ ਨਾਅਰੇ ਨੂੰ ਸਫਲ ਕਰਨ ਵਾਸਤੇ ਆਪਣੀ ਹਥਿਆਰਬੰਦ ਤਾਕਤ ਦੀ ਦਹਿਸ਼ਤ ਉੱਤੇ ਨਿਰਭਰ ਰਹਿਣਾ ਪੈ ਰਿਹਾ ਹੈ। ਜਦੋਂ ਕਿ ਟੀਚਾ ਇਹ ਹੈ ਕਿ ਲੋਕਾਂ ਦੀ ਚੇਤਨਾ ਵਿੱਚ ਵਧਾਰਾ ਕਰਕੇ, ਇਸ ਲੋਕ-ਚੇਤਨਾ ਉੱਤੇ ਟੇਕ ਰੱਖ ਕੇ ਜੋਕ ਜਮਹੂਰੀਅਤ ਦੇ ਰਾਹ ਤੋਂ ਹਟ ਕੇ, ਲੋਕ ਜਮਹੂਰੀਅਤ ਦੇ ਰਾਹ ਪੈਣ ਵਿੱਚ ਲੋਕਾਂ ਦੀ ਸਹਾਇਤਾ ਕਰਨੀ।
ਦਰੁਸਤ ਰੁਝਾਨ ਨਾਲ ਸਬੰਧਤ ਇਨਕਲਾਬੀ ਜਥੇਬੰਦੀਆਂ ਵੋਟਾਂ ਦੇ ਸਮੇਂ ਤੋਂ ਪਹਿਲਾਂ ਅਤੇ ਮਗਰੋਂ ਦੇ ਅਰਸੇ ਵਿੱਚ ਸਿਆਸੀ ਮੁਹਿੰਮ ਚਲਾਉਂਦੀਆਂ ਹੀ ਰਹਿੰਦੀਆਂ ਹਨ। ਪਰ ਵੋਟਾਂ ਦਾ ਸਮਾਂ ਅਜਿਹਾ ਹੁੰਦਾ ਹੈ ਜਦੋਂ ਵੋਟਾਂ ਵਿੱਚ ਹਿੱਸਾ ਲੈਣ ਵਾਲੀਆਂ ਪਾਰਟੀਆਂ ਦੇ ਵੋਟ-ਭੇੜ ਸਦਕਾ ਇੱਕ ਵਿਸ਼ੇਸ਼ ਸਿਆਸੀ ਮਾਹੌਲ ਪੈਦਾ ਹੁੰਦਾ ਹੈ। ਜਾਣੇ ਜਾਂ ਅਣਜਾਣੇ ਆਮ ਲੋਕ ਇਸ ਮਾਹੌਲ ਦੀ ਲਪੇਟ ਵਿੱਚ ਆਉਂਦੇ ਹਨ। ਉਹ ਸਭ ਤਰ੍ਹਾਂ ਦੇ ਸਿਆਸੀ ਪ੍ਰਚਾਰ ਨੂੰ ਸੁਣਦੇ ਹਨ, ਸਮਝਣ ਦੀ ਕੋਸ਼ਿਸ਼ ਕਰਦੇ ਹਨ, ਸੋਚਦੇ ਹਨ। ਇਸ ਕਰਕੇ ਇਨਕਲਾਬੀ ਜਥੇਬੰਦੀਆਂ, ਇਸ ਮਾਹੌਲ ਦਾ ਫਾਇਦਾ ਉਠਾਉਣ ਵਾਸਤੇ ਆਮ ਸਮਿਆਂ ਦੇ ਮੁਕਾਬਲੇ ਵੱਧ ਸਰਗਰਮ ਸਿਆਸੀ ਮੁਹਿੰਮ ਚਲਾਉਂਦੀਆਂ ਹਨ।
ਜਿਵੇਂ ਕਿ ਪਹਿਲਾਂ ਜ਼ਿਕਰ ਆਇਆ ਹੈ, ਸਰਗਰਮ ਸਿਆਸੀ ਮੁਹਿੰਮ ਦੀ ਸ਼ਿਸ਼ਤ, ਲੋਕਾਂ ਨੂੰ ਅਸਲੀ ਜਮਹੂਰੀਅਤ ਨੂੰ ਸਿਰਜਣ ਦੇ ਰਾਹ ਪੈਣ ਵਾਸਤੇ ਇਸ ਜੋਕ ਜਮਹੂਰੀਅਤ ਤੋਂ ਮੁਕਤ ਹੋਣ ਲਈ ਪ੍ਰੇਰਨਾ ਅਤੇ ਸਹਾਇਤਾ ਕਰਨ ਉੱਤੇ ਲੱਗੀ ਹੁੰਦੀ ਹੈ। ਜਦੋਂ ਕੋਈ ਲੀਡਰਸ਼ਿੱਪ ਲੋਕਾਂ ਨੂੰ ਦਰਿਆ ਪਾਰ ਕਰਨ ਦਾ ਸੱਦਾ ਦਿੰਦੀ ਹੈ ਤਾਂ ਦਰਿਆ ਪਾਰ ਕਰਨ ਵਾਸਤੇ ਲਾਜ਼ਮੀ ਲੋੜੀਂਦਾ ਪੁਲ ਬਣਾਉਣ ਵਾਸਤੇ ਲੋਕਾਂ ਦੀ ਅਗਵਾਈ ਅਤੇ ਸਹਾਇਤਾ ਕਰਨੀ ਲੀਡਰਸ਼ਿੱਪ ਦੀ ਲਾਜ਼ਮੀ ਜੁੰਮੇਵਾਰੀ ਬਣਦੀ ਹੈ। ਅਜਿਹਾ ਪੁਲ ਬਣਾਏ ਬਿਨਾ ਦਰਿਆ ਪਾਰ ਕਰਨ ਦਾ ਸੱਦਾ ਇੱਕ ਬੇਅਸਰ ਸੱਦਾ ਬਣ ਕੇ ਰਹਿ ਜਾਵੇਗਾ। ਜੋਕ ਜਮਹੂਰੀਅਤ ਦੇ ਦਰਿਆ ਨੂੰ ਪਾਰ ਕਰਨ ਵਾਸਤੇ ਲੋੜੀਂਦਾ ਪੁਲ ਬਣਾਉਣ ਦਾ ਕੀ ਅਰਥ ਹੈ?
ਪਹਿਲ-ਪ੍ਰਿਥਮੇ, ਇਸ ਦਾ ਅਰਥ ਹੈ ਹਾਕਮ ਜਮਾਤੀ ਪਾਰਟੀਆਂ ਦੇ ਮੁਕਾਬਲੇ ਸਾਰੀਆਂ ਅਧੀਨ ਜਮਾਤਾਂ ਤੇ ਤਬਕਿਆਂ ਦੇ ਹਿੱਤਾਂ ਦੀ ਰਾਖੀ ਤੇ ਵਧਾਰਾ ਕਰਨ ਵਾਲੀ ਮਜ਼ਦੂਰ ਜਮਾਤ ਦੀ ਕਮਿਊਨਿਸਟ ਇਨਕਲਾਬੀ ਜਥੇਬੰਦੀ ਦਾ ਪਸਾਰਾ ਅਤੇ ਮਜਬੂਤੀ ਕਰਨੀ। ਇਸ ਨੂੰ ਲੋਕਾਂ ਵਿੱਚ ਉਭਾਰਨਾ, ਇਸਦੇ ਲੜ ਲੱਗਣ ਲਈ ਪ੍ਰੇਰਨਾ। ਇਹ ਟੀਚਾ ਹਾਸਲ ਕਰਨ ਲਈ, ਜੋਕ ਜਮਹੂਰੀਅਤ ਦਾ ਵਿਸਥਾਰੀ ਪਰਦਾਚਾਕ ਕਰਨਾ ਅਤੇ ਲੋਕ ਜਮਹੂਰੀਅਤ ਦਾ ਵਿਸਥਾਰੀ ਅਤੇ ਠੋਸ ਨਕਸ਼ਾ ਲੋਕਾਂ ਦੇ ਦਿਲਾਂ-ਦਿਮਾਗਾਂ ਉੱਤੇ ਉੱਕਰਨਾ।
ਦੂਜੇ ਨੰਬਰ ਉੱਤੇ ਅਜਿਹਾ ਪੁਲ ਬਣਾਉਣ ਦਾ ਅਰਥ ਹੈ, ਲੋਕਾਂ ਦੇ ਵੱਖ ਵੱਖ ਤਬਕਿਆਂ/ਜਮਾਤਾਂ ਦੀਆਂ ਸਿਆਸੀ ਜਨਤਕ ਜਥੇਬੰਦੀਆਂ ਬਣਾਉਣੀਆਂ। ਇਹਨਾਂ ਦਾ ਪਸਾਰਾ ਤੇ ਮਜਬੂਤੀ ਕਰਦੇ ਜਾਣਾ। ਇਸ ਮਜਬੂਤੀ ਦਾ ਅਰਥ ਹੈ, ਇਹਨਾਂ ਦੇ ਆਗੂਆਂ ਤੇ ਕਰਿੰਦਿਆਂ ਦੇ ਗੁਣ ਤੇ ਗਿਣਤੀ ਪੱਖੋਂ ਪਸਾਰਾ ਤੇ ਮਜਬੂਤੀ ਕਰਦੇ ਜਾਣਾ। ਗੁਣ ਪੱਖੋਂ ਮਜਬੂਤੀ ਕਰਨ ਦਾ ਅਰਥ ਹੈ, ਸਬੰਧਤ ਜਨਤਕ ਜਥੇਬੰਦੀ ਦੀ ਸਿਆਸਤ ਉੱਤੇ ਇਹਨਾਂ ਦੀ ਪਕੜ ਬਣਾਉਣੀ। ਇਹਨਾਂ ਨੂੰ ਜਥੇਬੰਦਕ ਨਿਯਮਾਂ, ਤੌਰ-ਤਰੀਕਿਆਂ ਅਤੇ ਕੰਮ-ਢੰਗ ਦੀ ਸਿਖਲਾਈ ਦੇਣੀ। ਇਸ ਤੋਂ ਅੱਗੇ ਇਹਨਾਂ ਦੀ ਸਿੱਕੇਬੰਦ ਮਜਬੂਤੀ ਲਈ ਇਹਨਾਂ ਨੂੰ ਕਮਿਊਨਿਸਟ ਇਨਕਲਾਬੀ ਜਥੇਬੰਦੀ ਵਿੱਚ ਭਰਤੀ ਕਰਨਾ।
ਕਿਸੇ ਜਨਤਕ ਜਥੇਬੰਦੀ ਦੇ ਆਗੂਆਂ ਤੇ ਕਰਿੰਦਿਆਂ ਦੀ ਅਜਿਹੀ ਮਜਬੂਤੀ ਤੇ ਪਸਾਰਾ ਕੀਤੇ ਬਿਨਾ ਜਨਤਕ ਜਥੇਬੰਦੀ ਦੀਆਂ ਘੋਲ ਸਰਗਰਮੀਆਂ ਦਾ ਹੀ ਪਸਾਰਾ ਕਰਦੇ ਜਾਣਾ, ਕੱਚੀਆਂ ਨੀਂਹਾਂ ਉੱਤੇ ਗਾਰੇ ਦੀ ਚਿਣਾਈ ਵਾਲੀਆਂ ਕੰਧਾਂ ਦੇ ਸਹਾਰੇ ਉੱਤੇ ਮਹਿਲ ਉਸਾਰਨ ਵਰਗੀ ਗੱਲ ਹੈ। ਅਜਿਹੇ ਕੱਚ-ਪੈਰੇ ਡਾਵਾਂਡੋਲ ਮਹਿਲ, ਸਮੇਂ ਦੀ ਮਾਰ ਨਾਲ ਹੌਲੀ ਹੌਲੀ ਜਾਂ ਕਿਸੇ ਝੱਖੜ-ਝੋਲੇ ਨਾਲ ਇੱਕਦਮ ਡਿਗਣੇ ਹੀ ਡਿਗਣੇ ਹੁੰਦੇ ਹਨ।
ਇਸ ਤੋਂ ਅੱਗੇ, ਅਜਿਹਾ ਪੁਲ ਬਣਾਉਣ ਦਾ ਅਰਥ ਹੈ, ਸਿਆਸੀ ਜਨਤਕ ਜਥੇਬੰਦੀਆਂ ਵੱਲੋਂ, ਲੋਕਾਂ ਦੇ ਭਖਵੇਂ (ਪਹਿਲਾਂ ਅੰਸ਼ਿਕ ਤੇ ਫੇਰ ਬੁਨਿਆਦੀ) ਮਸਲਿਆਂ ਉੱਤੇ ਜਨਤਕ ਖਾੜਕੂ ਘੋਲ ਲਹਿਰਾਂ ਦੀ ਉਸਾਰੀ ਕਰਨੀ। ਹਾਕਮ ਜਮਾਤਾਂ ਅਤੇ ਉਹਨਾਂ ਦੀ ਹਕੂਮਤ ਦੇ ਦਾਬੇ, ਧੌਂਸ ਤੇ ਅੜੀ ਨੂੰ ਭੰਨ ਕੇ ਲੋਕਾਂ ਵੱਲੋਂ ਕਿਸੇ ਇੱਕ ਜਾਂ ਦੂਜੇ ਮਸਲੇ ਉੱਤੇ ਆਪਣੀ ਮਰਜੀ ਪੁਗਾ ਕੇ ਆਪਣੀ ਮੰਗ ਪੂਰੀ ਕਰਵਾਉਣੀ। ਇਸ ਢੰਗ ਨਾਲ ਮੰਨਵਾਈ ਮੰਗ ਦੀ ਇਹ ਵੱਡੀ ਸਿਆਸੀ ਮਹੱਤਤਾ ਲੋਕਾਂ ਨੂੰ ਸਮਝਾਉਣੀ ਕਿ ਅਜਿਹੀਆਂ ਘੋਲ ਕਾਰਵਾਈਆਂ ਨਾਲ ਨਾ ਸਿਰਫ ਲੋਕਾਂ ਦੀਆਂ ਮੰਗਾਂ ਦੀ ਪੂਰਤੀ ਹੁੰਦੀ ਹੈ ਸਗੋਂ ਇਸ ਤੋਂ ਕਿਤੇ ਵੱਧ ਮਹੱਤਵਪੂਰਨ ਪ੍ਰਾਪਤੀ— ਲੋਕ-ਜਮਹੂਰੀਅਤ ਦੇ ਅੰਸ਼ ਪੈਦਾ ਹੁੰਦੇ ਜਾਂਦੇ ਹਨ। ਇਹ ਯਕੀਨੀ ਬਣਾਉਣਾ ਕਿ ਲੋਕਾਂ ਨੂੰ ਅਜਿਹੀਆਂ ਪ੍ਰਾਪਤੀਆਂ ਦਾ ਸੁਆਦ ਪੈਂਦਾ ਜਾਵੇ। ਅਜਿਹੀਆਂ ਜਨਤਕ ਇਨਕਲਾਬੀ ਕਾਰਵਾਈਆਂ ਅਤੇ ਪ੍ਰਾਪਤੀਆਂ ਠੀਕ ਰੁਝਾਨ ਅਤੇ ਗਲਤ ਰੁਝਾਨਾਂ ਵਿਚਕਾਰ ਨਿਖੇੜੇ ਦਾ ਇੱਕ ਬਹੁਤ ਮਹੱਤਵਪੂਰਨ ਨੁਕਤਾ ਵੀ ਹੈ।
ਪੁਲ ਬਣਾਉਣ ਨਾਲ ਸਬੰਧਤ ਉੱਪਰ ਜ਼ਿਕਰ-ਅਧੀਨ ਆਈਆਂ ਕਾਰਵਾਈਆਂ ਨੂੰ ਸੰਖੇਪ ਰੂਪ ਵਿੱਚ ਇਉਂ ਵੀ ਬਿਆਨ ਕੀਤਾ ਜਾ ਸਕਦਾ ਹੈ: ਮੌਜੂਦਾ ਜੋਕ ਜਮਹੂਰੀਅਤ ਦੇ ਮੁਕਾਬਲੇ ਲੋਕ ਜਮਹੂਰੀਅਤ ਦਾ ਬਦਲ ਉਭਾਰਨਾ; ਹਾਕਮ ਜਮਾਤੀ ਪਾਰਟੀਆਂ ਦੇ ਮੁਕਾਬਲੇ ਕਮਿਊਨਿਸਟ ਇਨਕਲਾਬੀ ਪਾਰਟੀ ਦਾ ਬਦਲ ਉਭਾਰਨਾ; ਹਾਕਮ ਜਮਾਤਾਂ ਦੀਆਂ ਜੇਬੀ ਜਨਤਕ ਜਥੇਬੰਦੀਆਂ ਅਤੇ ਲੀਡਰਾਂ ਦੇ ਮੁਕਾਬਲੇ ਇਨਕਲਾਬੀ ਲੀਡਰਾਂ ਦਾ ਬਦਲ ਉਭਾਰਨਾ; ਵੋਟ-ਰਸਤੇ ਰਾਹੀਂ ਆਪਣੀਆਂ ਮੰਗਾਂ ਦੀ ਭਰਮ-ਝਾਕ ਦੇ ਮੁਕਾਬਲੇ ਇਨਕਲਾਬੀ ਘੋਲਾਂ ਰਾਹੀਂ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਦਾ ਬਦਲ ਉਭਾਰਨਾ। ਇਹ ਸਾਰੇ ਬਦਲ ਨਾ ਸਿਰਫ ਵਿਚਾਰਕ ਪੱਧਰ ਉੱਤੇ ਉਭਾਰਨੇ ਸਗੋਂ ਅਮਲੀ ਪੱਧਰ ਉੱਤੇ ਮੌਜੂਦ ਅਤੇ ਉਸਾਰੀ ਅਧੀਨ ਬਦਲਾਂ ਨੂੰ ਉਭਾਰਨਾ। ੦-੦
ਅਸਲੀ ਜਮਹੂਰੀਅਤ ਦੀ ਸਿਰਜਣਾ ਬਾਰੇ
ਅਸਲੀ ਜਮਹੂਰੀਅਤ ਦੀ ਸਿਰਜਣਾ ਬਾਰੇ
ਜਮਹੂਰੀਅਤ ਦਾ ਅਰਥ ਹੈ ਜਮਹੂਰ ਦੀ ਯਾਨੀ ਲੋਕਾਂ ਦੀ ਮਰਜੀ ਪੁੱਗਣੀ। ਜਿੰਦਗੀ ਦੇ ਹਰ ਖੇਤਰ (ਸਿਆਸੀ, ਆਰਥਕ ਅਤੇ ਸਭਿਆਚਾਰਕ) ਨੂੰ, ਲੋਕਾਂ ਦੇ ਹਿਤਾਂ ਦੀ ਰਾਖੀ ਅਤੇ ਵਧਾਰੇ ਨੂੰ ਮੁੱਖ ਰੱਖ ਕੇ ਵਿਉਂਤਣਾ, ਚਲਾਉਣਾ ਅਤੇ ਸਥਾਪਤ ਕਰਨਾ। ਜਮਹੂਰੀਅਤ ਆਪਣੇ ਆਪ 'ਚ ਕੋਈ ਮੰਜ਼ਿਲ ਨਹੀਂ, ਸਗੋਂ ਕਿਸੇ ਮੰਜ਼ਿਲ ਉਤੇ ਪਹੁੰਚਣ ਦਾ ਸਾਧਨ ਹੁੰਦਾ ਹੈ। ਹੁਣ ਮੰਜ਼ਿਲ ਹੈ ਮਜਦੂਰਾਂ, ਕਿਸਾਨਾਂ ਅਤੇ ਹੋਰਨਾਂ ਅਧੀਨ ਜਮਾਤਾਂ ਦੇ ਲੋਕਾਂ ਦੀ ਰਾਖੀ ਅਤੇ ਵਧਾਰਾ ਕਰਨਾ। ਇਸ ਮੰੰਜਲ ਉਤੇ ਪਹੁੰਚਣ ਵਾਸਤੇ, ਇੱਕ ਅਜਿਹਾ ਰਾਜ ਪ੍ਰਬੰਧ ਯਾਨੀ ਕਿ ਲੋਕ-ਜਮਹੂਰੀਅਤ ਕਾਇਮ ਕਰਨ ਦੀ ਲੋੜ ਹੈ ਜੋ ਇਸ ਮੰਜਿਲ ਤੇ ਪਹੁੰਚਣ ਦਾ ਸਾਧਨ ਬਣ ਸਕੇ। ਕਿਸੇ ਦੇਸ਼ ਵਿਚ ਜਮਹੂਰੀਅਤ ਅਸਲੀ ਹੈ ਕਿ ਨਕਲੀ, ਇਸ ਦੀ ਪਰਖ ਵੀ ਇਹੋ ਹੈ ਕਿ ਜਿਸ ਰਾਜ ਵਿਚ ਲੋਕਾਂ ਦੇ ਹਿਤਾਂ ਦੀ ਰਾਖੀ ਤੇ ਵਧਾਰਾ ਹੋ ਰਿਹਾ ਹੋਵੇ ਉਹ ਅਸਲੀ ਜਮਹੂਰੀਅਤ ਹੈ। ਜਿੱਥੇ ਇਸ ਤੋਂ ਉਲਟ ਲੋਕਾਂ ਦੇ ਹਿਤਾਂ ਉੱਤੇ ਧਾੜੇ ਵੱਜ ਰਹੇ ਹੋਣ ਅਤੇ ਵੱਡੇ ਸਰਮਾਏਦਾਰ, ਜਾਗੀਰਦਾਰ, ਵਧ ਫੁੱਲ ਰਹੇ ਹੋਣ ਉਹ ਨਕਲੀ ਜਮਹੂਰੀਅਤ ਹੈ। ਕੋਈ ਇੱਕ ਜਣਾ ਕਹਿ ਰਿਹਾ ਸੀ ਕਿ ਸਾਡੇ ਦੇਸ਼ ਵਿਚ ਜਮਹੂਰੀਅਤ ਹੈ, ਯਾਨੀ ਲੋਕਾਂ ਦਾ ਰਾਜ ਹੈ। ਕਿਸੇ ਦੂਜੇ ਨੇ ਪੁੱਛਿਆ ਕਿ ਰਾਜੇ ਤਾਂ ਕਦੀ ਵੀ ਭੁੱਖੇ ਨਹੀਂ ਮਰਦੇ, ਪਰ ਸਾਡੇ ਦੇਸ਼ ਦੇ ਲੋਕ ਤਾਂ ਭੁੱਖੇ ਮਰ ਰਹੇ ਹਨ। ਫੇਰ ਉਹ ਰਾਜੇ ਕਿਵੇਂ ਹੋਏ?
ਸਾਡੇ ਦੇਸ਼ ਵਿਚ ਜਮਹੂਰੀਅਤ ਦੇ ਨਾਓਂ ਹੇਠ ਜੋਕ- ਜਮਹੂਰੀਅਤ ਹੈ। ਜੋਕਾਂ ਵਾਸਤੇ ਜਮਹੂਰੀਅਤ ਪਰ ਲੋਕਾਂ ਵਾਸਤੇ ਡਿਕਟੇਟਰਸ਼ਿੱਪ ਉਤੇ ਜਮਹੂਰੀਅਤ ਦਾ ਪਾਇਆ ਪਤਲਾ ਜਾਲੀਦਾਰ ਪਰਦਾ। ਮੂੰਹ ਵਿਚ ਰਾਮ-ਰਾਮ ਬਗਲ ਵਿਚ ਛੁਰੀ। ਇਹ ਹਾਕਮ ਜਮਾਤਾਂ ਆਵਦੀ ਲੋੜ ਅਨੁਸਾਰ ਕਦੇ ਵੀ ਇਸ ਪਰਦੇ ਨੂੰ ਵੀ ਪਰ੍ਹੇ ਸਿੱਟ ਸਕਦੀਆਂ ਹਨ। ਰਾਮ-ਰਾਮ ਦੀ ਥਾਂ ਮੂੰਹ ਵਿਚੋਂ ਅੱਗ ਵਰ੍ਹਾ ਸਕਦੀਆਂ ਹਨ। ਬਗਲ ਵਿਚੋਂ ਛੁਰੀ ਕੱਢ ਕੇ ਐਲਾਨੀਆ ਲਹਿਰਾ ਸਕਦੀਆਂ ਹਨ।
ਅਸਲੀ ਜਮਹੂਰੀਅਤ, ਯਾਨੀ ਕਿ ਲੋਕ-ਜਮਹੂਰੀਅਤ ਕਾਇਮ ਕਰਨ ਵਾਸਤੇ ਇਸ ਜੋਕ ਜਮਹੂਰੀਅਤ ਦਾ ਇਸ ਲੋਕ ਦੁਸ਼ਮਣ ਰਾਜ ਦਾ ਮੁੱਢੋਂ-ਸੁੱਢੋਂ ਖਾਤਮਾ ਕਰਨਾ ਪੈਣਾ ਹੈ। ਇਸਦੇ ਵਾਸਤੇ ਦਹਾਕਿਆਂ ਲੰਮਾ ਜਾਨ ਹੂਲਵਾਂ ਘੋਲ ਲੜਨਾ ਪੈਣਾ ਹੈ। ਅਜਿਹਾ ਘੋਲ ਲੋਕਾਂ ਦੀ ਚੇਤੰਨ ਇਨਕਲਾਬੀ ਅਤੇ ਜਥੇਬੰਦਕ ਤਾਕਤ ਦੇ ਜੋਰ ਨਾਲ ਹੀ ਲੜਿਆ ਜਾ ਸਕਦਾ ਹੈ। ਇੱਕ ਚੀਨੀ ਕਹਾਵਤ ਹੈ ''ਦਸ ਹਜਾਰ ਮੀਲਾਂ ਦਾ ਲੰਮਾ ਸਫਰ ਇੱਕ ਕਦਮ ਨਾਲ ਸ਼ੁਰੂ ਹੁੰਦਾ ਹੈ। Àੂਂ ਜੇ ਦੇਖਿਆ ਜਾਵੇ ਦਸ ਹਜਾਰ ਮੀਲਾਂ ਲੰਮੇ ਸਫਰ ਸਾਹਮਣੇ ਨਿਗੂਣੇ ਆਕਾਰ ਵਾਲੇ ਇੱਕ ਕਦਮ ਦੀ ਕੋਈ ਗਿਨਣਯੋਗ ਮਹੱਤਤਾ ਨਹੀ ਲਗਦੀ। ਪਰ ਇਸ ਇੱਕ ਕਦਮ ਦੀ ਮਹੱਤਤਾ ਇਸ ਦੇ ਆਕਾਰ ਨੂੰ ਦੇਖ ਕੇ ਨਹੀਂ ਅੰਗੀ ਜਾਣੀ ਚਾਹੀਦੀ। ਸਗੋਂ ਇਸ ਪੱਖੋਂ ਦੇਖੀ ਜਾਣੀ ਚਾਹੀਦੀ ਹੈ ਕਿ ਇਹ ਇੱਕ ਕਦਮ ਦਸ ਹਜਾਰ ਮੀਲ ਦੇ ਲੰਮੇ ਸਫਰ ਦਾ 'ਕੱਲੇ 'ਕੱਲੇ ਕਦਮਾਂ ਦੇ ਇੱਕ ਅਟੁੱਟ ਅਤੇ ਲੰਮੇ ਸਿਲਸਿਲੇ ਦਾ ਸਭ ਤੇਂ ਮਹੱਤਵਪੂਰਨ ਅੰਗ ਹੈ। ਇਸ ਮੁੱਢਲੇ ਕਦਮ ਬਿਨਾ ਦਸ ਹਜਾਰ ਮੀਲ ਦੇ ਸਫਰ ਦਾ ਇਰਾਦਾ ਇੱਕ ਸੁਪਨਾ ਬਣ ਕੇ ਰਹਿ ਸਕਦਾ ਹੈ। ਇਹ ਕਹਾਵਤ ਲੋਕ ਜਮਹੂਰੀਅਤ ਕਾਇਮ ਕਰਨ ਦੀ ਦਹਾਕਿਆਂ ਲੰਮੀ ਲੜਾਈ ਦੇ ਸਫਰ ਉਤੇ ਵੀ ਢੁੱਕਦੀ ਹੈ। ਇਹ ਲੜਾਈ ਵੀ ਲੋਕਾਂ ਵੱਲੋਂ , ਲੋਕ ਜਮਹੂਰੀਅਤ ਦੇ ਅੰਸ਼ ਪੈਦਾ ਕਰਨ ਅਤੇ ਇਸ ਦਾ ਸੁਆਦ ਮਾਨਣ ਦੇ ਸ਼ੁਰੂ ਵਾਲੇ ਮੁੱਢਲੇ ਕਦਮਾਂ ਨਾਲ ਸ਼ੁਰੂ ਹੁੰਦੀ ਹੈ। ਇਹ ਕਦਮ ਹਨ, ਕਿਸੇ ਮਸਲੇ ਉਤੇ ਕਿਸੇ ਥਾਂ, ਆਪਣੀ ਇਨਕਲਾਬੀ ਜਥੇਬੰਦ ਤਾਕਤ ਦੇ ਜੋਰ ਉਤੇ ਹਾਕਮਾਂ ਨਾਲ ਭਿੜ ਕੇ ਲੋਕਾਂ ਵੱਲੋ ਆਪਣੀ ਮਰਜੀ ਪੁਗਾ ਲੈਣੀ, ਆਵਦੀ ਮੰਗ ਪੂਰੀ ਕਰਵਾ ਲੈਣੀ। ਅਜਿਹੀਆਂ ਕਾਰਵਾਈਆਂ ਦਾ ਅਰਥ ਹੈ ਲੋਕ ਜਮਹੂਰੀਅਤ ਦੇ ਅੰਸ਼ ਪੈਦਾ ਕਰਨਾ। ਅਜਿਹੇ ਅੰਸ਼ਾਂ ਦਾ ਜੜੁੱਤ ਤੇ ਲਗਾਤਾਰ ਵਧਦਾ ਸਿਲਸਿਲਾ ਹੀ ਉਹ ਰਸਤਾ ਬਣਦਾ ਹੈ ਜਿਸ ਉਤੇ ਚੱਲ ਕੇ ਮੁਲਕ ਪੱਧਰ ਉਤੇ ਲੋਕ ਜਮਹੂਰੀਅਤ ਕਾਇਮ ਕੀਤੀ ਜਾ ਸਕਦੀ ਹੈ।
Ñਲੋਕ ਜਮਹੂਰੀਅਤ ਦੇ ਬੀਅ ਬੀਜਣ ਵਾਸਤੇ, ਪਨੀਰੀ ਲਾਉਣ ਵਾਸਤੇ ਜਨਤਕ ਇਨਕਲਾਬੀ ਸਰਗਰਮੀ ਦੀਆਂ ਅਮਲੀ ਖਾੜਕੂ ਕਾਰਵਾਈਆਂ ਦੀ ਲੋੜ ਹੈ। ਇਹ ਕਾਰਵਾਈਆਂ ਹੀ ਲੋਕਾਂ ਨੂੰ ਆਪਣੀਆਂ ਸਿਆਸੀ ਜਨਤਕ ਜਥੇਬੰਦੀਆਂ ਰਾਹੀਂ ਕਦਮ ਕਦਮ ਅੱਗੇ ਵਧਾ ਕੇ ਲੋਕ ਜਮਹੂਰੀਅਤ ਨੂੰ ਲਾਗੂ ਕਰਨ ਤੱਕ ਲੈ ਕੇ ਜਾਂਦੀਆਂ ਹਨ। ਸਿਆਸੀ ਜਨਤਕ ਜਥੇਬੰਦੀਆਂ ਹਾਕਮ ਜਮਾਤੀ ਤਾਕਤ ਦੀਆਂ ਠੋਸ ਧੱਕੜ ਕਾਰਵਾਈਆਂ ਦਾ ਟਾਕਰਾ ਕਰਨ ਵਾਲੀ ਲੋਕ ਤਾਕਤ ਦਾ ਕੇਂਦਰ ਬਿੰਦੂ (ਨਾਭੀ) ਹੁੰਦੀਆਂ ਹਨ। ਆਵਦੀਆਂ ਲੜਾਕੂ ਜਥੇਬੰਦੀਆਂ ਰਾਹੀਂ ਕਿਸੇ ਨਾ ਕਿਸੇ ਮਸਲੇ ਉਤੇ ਆਵਦੀ ਪੁਗਾਉਣ ਅਤੇ ਹਾਕਮਾਂ ਦੀ ਅੜੀ ਭੰਨਣ ਦੇ ਰੁਝਾਨ ਦਾ ਤਾਕਤਵਰ ਹੋਣਾ ਜਰੂਰੀ ਹੈ। ਉਨ੍ਹਾਂ ਨੂੰ ਨਿੱਤ ਦਿਹਾੜੀ ਦੇ ਜੀਵਨ ਵਿੱਚ ਲੋਕ ਜਮਹੂਰੀਅਤ ਦੀਆਂ ਮੁੱਢਲੀਆਂ ਪ੍ਰਾਪਤੀਆਂ ਦੀ ਮਹੱਤਤਾ ਦਾ ਪਤਾ ਹੋਣਾ ਜਰੂਰੀ ਹੈ। ਇਹ ਐਨਾ ਜਰੂਰੀ ਹੈ ਕਿ ਇਸ ਤੋਂ ਬਿਨਾ ਉਨ੍ਹਾਂ ਦਾ ਰੁਖ ਪਾਰਲੀਮੈਂਟਰੀ ਜਮਹੂਰੀਅਤ ਵੱਲੋਂ ਮੋੜ ਕੇ ਖਰੀ ਜਮੂਰੀਅਤ ਵੰਨੀ, ਯਾਨੀ ਲੋਕ ਜਮਹੂਰੀਅਤ ਵੰਨੀ ਕੀਤਾ ਹੀ ਨਹੀਂ ਜਾ ਸਕਦਾ।
ਲੋਕਾਂ ਨੂੰ ਆਵਦੀ ਜਥੇਬੰਦ ਤਾਕਤ ਦਾ ਗਿਆਨ ਅਤੇ ਅਹਿਸਾਸ ਹੋਣਾ ਚਾਹੀਦਾ ਹੈ। ਉਹਨਾਂ ਦਾ ਇਸ ਗੱਲ ਵਿੱਚ ਭਰੋਸਾ ਬੱਝਣਾ ਚਾਹੀਦਾ ਹੈ ਕਿ ਉਹਨਾਂ ਦੀਆਂ ਸਿਆਸੀ-ਜਨਤਕ ਜਥੇਦੀਆਂ ਦਾ ਕਾਰਵਿਹਾਰ ਤੇ ਕਿਸਮ ਜਮਹੂਰੀ ਹੈ। ਯਾਨੀ ਇਹਨਾਂ ਦੇ ਸਾਰੇ ਫੈਸਲੇ ਕਰਨ ਵੇਲੇ ਲੋਕਾਂ ਦੀ ਰਜ਼ਾ ਪੁੱਗਦੀ ਹੈ। ਇਹਨਾਂ ਜਥੇਬੰਦੀਆਂ ਦੇ ਵਸੀਲਿਆਂ, ਅਸਰ-ਰਸੂਖ ਨੂੰ ਜਥੇਬੰਦੀ ਦਾ ਕੋਈ ਲੀਡਰ ਆਵਦੀ ਮਰਜੀ ਮੁਤਾਬਕ ਜਾਂ ਆਵਦੇ ਨਿੱਜੀ ਹਿਤਾਂ ਖਾਤਰ ਨਹੀਂ ਵਰਤ ਸਕਦਾ। ਇਹ ਸਿਰਫ ਅਤੇ ਸਿਰਫ ਲੋਕਾਂ ਦੇ ਹਿਤਾਂ ਖਾਤਰ ਹੀ ਵਰਤੇ ਜਾ ਸਕਦੇ ਹਨ।
ਲੋਕ ਜਮਹੂਰੀਅਤ ਦੀ ਸਿਰਜਣਾ ਦੇ ਰਸਤੇ ਉਤੇ ਅੱਗੇ ਵਧਣ ਲਈ ਲੋਕਾਂ ਨੂੰ ਦੋ ਕਿਸਮ ਦੇ ਗਿਆਨ ਦੀ ਲੋੜ ਹੈ। ਇੱਕ, ਉਹਨਾਂ ਨੂੰ ਇਸ ਗੱਲ ਦਾ ਗਿਆਨ ਹੋਣਾ ਜ਼ਰੂਰੀ ਹੈ ਕਿ ਉਹ ਅੱਡ-ਅੱਡ ਮਸਲਿਆਂ ਉਤੇ ਆਪਣੀ ਮਰਜੀ ਪੁਗਾਉਣ ਰਾਹੀਂ ਉਹਨਾਂ ਦੀ ਸੇਵਾ ਵਿਚ ਭੁਗਤ ਰਹੇ ਅਸਲੀ ਜਮਹੁਰੀਅਤ ਦੇ ਮੁਢਲੇ ਅੰਸ਼ਾਂ ਨੂੰ ਅਮਲੀ ਪੱਧਰ 'ਤੇ ਪੈਦਾ ਕਰ ਰਹੇ ਹਨ। ਜਦੋਂ ਵੀ ਲੋਕ ਕੋਈ ਅਮਲੀ ਕਾਰਵਾਈ ਕਰਦੇ ਹਨ ਤਾਂ ਉਹ ਕਿਸੇ ਨਾ ਕਿਸੇ ਨੀਤੀ ਨੂੰ ਲਾਗੂ ਕਰ ਰਹੇ ਹੁੰਦੇ ਹਨ। ਜਦੋਂ ਉਹਨਾਂ ਨੂੰ ਉਸ ਨੀਤੀ ਬਾਰੇ ਗਿਆਨ ਨਹੀਂ ਹੁੰਦਾ ਜਿਸ ਨੂੰ ਉਹ ਲਾਗੂ ਕਰ ਰਹੇ ਹੁੰਦੇ ਹਨ ਤਾਂ ਉਹ ਅਣਭੋਲ ਰੂਪ 'ਚ ਹੀ ਉਸ ਨੀਤੀ ਨੂੰ ਲਾਗੂ ਕਰ ਰਹੇ ਹੁੰਦੇ ਹਨ। ਲੋਕ ਆਪਣੀਆਂ ਇਨਕਲਾਬੀ ਜਨਤਕ ਖਾੜਕੂ ਕਾਰਵਾਈਆਂ ਰਾਹੀਂ ਅਣਭੋਲ ਰੂਪ 'ਚ ਯਾਨੀ, ਬਾਹਰਮੁਖੀ ਤੌਰ ਤੇ ਲੋਕ ਜਮਹਰੀਅਤ ਦੇ ਕਿੰਨੇ ਵੀ ਅੰਸ਼ ਪੈਦਾ ਕਰੀ ਜਾਣ, ਜੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹ ਆਪਣੀਆਂ ਇਹਨਾਂ ਕਾਰਵਾਈਆਂ ਰਾਹੀਂ ਲੋਕ ਜਮਰੂਹੀਅਤ ਸਿਰਜਣਾ ਦੀ ਇਨਕਲਾਬੀ ਨੀਤੀ ਲਾਗੂ ਕਰ ਰਹੇ ਹਨ ਤਾਂ ਉਹ ਲੋਕ ਜਮਹੂਰੀਅਤ ਦੀ ਸਿਰਜਣਾ ਦੇ ਰਾਹ ਉਤੇ ਅੱਗੇ ਵਧ ਹੀ ਨਹੀਂ ਸਕਦੇ। ਬਾਹਰਮੁਖੀ ਤੌਰ 'ਤੇ ਲੋਕ ਜਮਹੂਰੀਅਤ ਦੀ ਸਿਰਜਣਾ ਦੇ ਨਾਲ ਨਾਲ ਇਸ ਦੇ ਸਿਰਜਣਹਾਰਾਂ ਦੀ ਚੇਤਨਾ ਵਿਚ ਵੀ ਲੋਕ ਜਮਹੂਰੀਅਤ ਦੇ ਅੰਸ਼ਾਂ ਦੀ ਮਹੱਤਤਾ ਦੀ ਉਸਾਰੀ ਹੁੰਦੀ ਜਾਣੀ ਚਾਹੀਦੀ ਹੈ।
ਮਿਸਾਲ ਵਜੋਂ ਕਿਸੇ ਥਾਂ ਖੇਤ ਮਜਦੂਰ ਆਪਣੀ ਜਥੇਬੰਦੀ ਦੀ ਅਗਵਾਈ ਹੇਠ ਰਿਹਾਇਸ਼ੀ ਪਲਾਟਾਂ ਨੂੰ ਹਾਸਲ ਕਰਨ ਵਾਸਤੇ ਹਾਕਮਾਂ ਦੀ ਅੜੀ ਭੰਨ ਕੇ ਆਵਦੀ ਮਰਜੀ ਪੁਗਾਉਣ ਵਿਚ ਸਫਲ ਹੋ ਜਾਂਦੇ ਹਨ। ਜੇ ਉਹਨਾਂ ਦਾ ਗਿਆਨ ਸਿਰਫ ਇਥੋਂ ਤੱਕ ਸੀਮਤ ਰਹਿੰਦਾ ਹੈ ਕਿ ਆਵਦੀ ਜਥੇਬੰਦ ਤਾਕਤ ਦੇ ਜੋਰ ਉਹਨਾਂ ਨੇ ਆਪਣੀ ਇੱਕ ਛੋਟੀ ਜਿਹੀ ਆਰਥਕ ਮੰਗ ਪੂਰੀ ਕਰਵਾਈ ਹੈ ਤਾਂ ਲੋਕ-ਜਮਹੂਰੀਅਤ ਦੀ ਸਿਰਜਣਾ ਦੇ ਰਸਤੇ ਉਹ ਅੱਗੇ ਨਹੀਂ ਵਧ ਸਕਦੇ । ਇਸ ਰਸਤੇ ਉਤੇ ਅੱਗੇ ਵਧਣ ਲਈ ਇਹ ਜਰੂਰੀ ਹੈ ਕਿ ਉਹਨਾਂ ਨੂੰ ਇਸ ਗੱਲ ਦਾ ਚਾਨਣ ਹੋਵੇ ਕਿ ਉਹਨਾਂ ਦੀ ਇਸ ਪ੍ਰਾਪਤੀ ਦੀ ਮਹੱਤਤਾ ਸਿਰਫ ਇੱਕ ਪਲਾਟ ਹਾਸਲ ਕਰਨ ਤੱਕ ਸੀਮਤ ਨਹੀਂ ਹੈ, ਕਿ ਇਸ ਪ੍ਰਾਪਤੀ ਦੀ ਸਿਆਸੀ ਮਹੱਤਤਾ ਬਹੁਤ ਵੱਡੀ ਹੈ, ਕਿ ਇਸ ਕਾਰਵਾਈ ਰਾਹੀਂ ਉਹਨਾਂ ਨੇ ਖਰੀ ਜਮਹੂਰੀਅਤ ਦੇ ਉਸਾਰੇ ਜਾ ਰਹੇ ਮਹਿਲ ਦੀ ਨੀਂਹ ਵਿੱਚ ਇੱਕ ਇੱਟ ਜੜੀ ਹੈ। ਇਉਂ ਜਮੀਨੀ ਪੱਧਰ ਉਤੇ ਅਮਲੀ ਰੂਪ ਵਿੱਚ ਪੈਦਾ ਕੀਤੇ ਜਾ ਰਹੇ ਲੋਕ-ਜਮਹੂਰੀਅਤ ਦੇ ਅੰਸ਼ਾਂ ਦੇ ਨਾਲੋ ਨਾਲ ਇਹਨਾਂ ਦੀ ਮੋਹਰਛਾਪ ਲੋਕਾਂ ਦੀ ਚੇਤਨਾ ਉੱਤੇ ਲਗਦੀ ਰਹਿਣੀ ਜਰੂਰੀ ਹੈ।
ਇਸ ਦੇ ਨਾਲ ਨਾਲ ਲੋਕਾਂ ਨੂੰ ਇੱਕ ਹੋਰ ਕਿਸਮ ਦੇ ਗਿਆਨ ਦੀ ਵੀ ਲੋੜ ਹੈ। ਪਹਿਲੀ ਕਿਸਮ ਦਾ ਗਿਆਨ, ਯਾਨੀ ਇਹ ਨੀਂਹ ਵਿੱਚ ਲੱਗੀ ਇੱਟ ਦੀ ਸਿਆਸੀ ਮਹੱਤਤਾ ਦਾ ਗਿਆਨ ਤਾਂ ਹੀ ਹੋ ਸਕਦਾ ਹੈ ਜੇ ਉਹਨਾਂ ਦੇ ਦਿਮਾਗ ਵਿਚ ਇਸ ਉੱਸਰ ਰਹੇ ਮਹਿਲ ਦਾ ਪੂਰਾ ਨਕਸ਼ਾ ਹੋਵੇ, ਜੇ ਉਹਨਾਂ ਨੂੰ ਇਸ ਗੱਲ ਦਾ ਵੀ ਗਿਆਨ ਹੋਵੇ ਕਿ ਲੋਕ-ਜਮਹੂਰੀਅਤ ਵਿਚ ਅਸਲੀ ਲੋਕ ਰਾਜ ਵਿਚ ਉਹਨਾਂ ਦੀ ਜਿੰਦਗੀ ਦੇ ਅੱਡ-ਅੱਡ ਪੱਖਾਂ ਵਿਚ ਕਿੱਡੀਆਂ ਵੱਡੀਆਂ ਤੇ ਕਿੰਨੀਆਂ ਸ਼ਾਨਦਾਰ ਤਬਦੀਲੀਆਂ ਹੋਣਗੀਆਂ। ਯਾਨੀ ਲੋਕ-ਜਮਹੂਰੀਅਤ ਦੀ ਸਿਰਜਣਾ ਦੇ ਰਾਹ ਉਤੇ ਅੱਗੇ ਵਧਣ ਲਈ ਲੋਕਾਂ ਦਾ ਸਿਆਸੀ ਤੌਰ 'ਤੇ ਚੇਤੰਨ ਹੋਣਾ ਜਰੂਰੀ ਹੈ। ਸਿਆਸੀ ਚੇਤਨਾ ਜਮਾਤੀ ਚੇਤਨਾ ਦੀ ਸਿਖਰ ਅਵਸਥਾ ਹੈ। ਲੋਕਾਂ ਦੇ ਸਿਆਸੀ ਤੌਰ 'ਤੇ ਚੇਤਨ ਹੋਣ ਦਾ ਅਰਥ ਹੈ ਉਹਨਾਂ ਨੂੰ ਇਹ ਗਿਆਨ ਹੋਣਾ ਕਿ ਹਰ ਰਾਜ ਦਾ ਜਮਾਤੀ ਖਾਸਾ ਹੁੰਦਾ ਹੈ, ਕਿ ਸਾਡੇ ਭਾਰਤ ਰਾਜ ਦਾ ਖਾਸਾ ਕੀ ਹੈ? ਕਿ ਇਸ ਵਿਚ ਅੱਡ-ਅੱਡ ਜਮਾਤਾਂ ਦਾ ਕੀ ਸਥਾਨ ਹੈ ਅਤੇ ਕੀ ਰੋਲ ਹੈ, ਕਿ ਇਸ ਰਾਜ ਨੂੰ ਬਦਲਣ ਦਾ ਰਸਤਾ ਕੀ ਹੈ, ਅਸਲੀ ਲੋਕ-ਰਾਜ ਕਿਹੋ ਜਿਹਾ ਹੈ ਆਦਿਕ ਆਦਿਕ। ਇਹ ਸਿਆਸੀ ਚੇਤਨਾ ਲੋਕ ਖੁਦ ਆਵਦੇ ਤਜਰਬੇ ਰਾਹੀਂ ਹਾਸਲ ਨਹੀਂ ਕਰ ਸਕਦੇ। ਇਹ ਚੇਤਨਾ ਹਾਸਲ ਕਰਨ ਵਿੱਚ ਲੋਕਾਂ ਦੀ ਸਹਾਇਤਾ ਕਰਨਾ ਉਹਨਾਂ ਦੇ ਕਮਿਉਨਿਸਟ ਲੀਡਰਾਂ ਦੀ ਇੱਕ ਨਿਹਾਇਤ ਜਰੂਰੀ ਜੁੰਮੇਵਾਰੀ ਹੈ। ਕਮਿਊਨਿਸਟ ਇਨਕਲਾਬੀਆਂ ਨੂੰ ਇਹ ਗੱਲ ਘੁੱਟ ਕੇ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਇਨਕਲਾਬੀ ਜਨਤਕ ਲਹਿਰ ਦੀ ਉਸਾਰੀ ਦਾ ਮੂਲ ਤੱਤ ਲੋਕਾਂ ਦੀ ਇਨਕਲਾਬੀ-ਸਿਆਸੀ ਚੇਤਨਾ ਦੀ ਉਸਾਰੀ ਹੈ।
ਅਮਲੀ ਪੱਧਰ ਉਤੇ ਅਸਲੀ ਜਮਹੂਰੀਅਤ ਦੇ ਪੈਦਾ ਕੀਤੇ ਜਾ ਰਹੇ ਅੰਸ਼ਾਂ ਦੇ ਗਿਆਨ ਸਦਕਾ ਹੀ ਲੋਕਾਂ ਵਿਚ ਇਨਕਲਾਬ ਦੀ ਲੋੜ ਦਾ ਅਹਿਸਾਸ ਪੈਦਾ ਹੋਵੇਗਾ। ਇਹ ਜਾਨਣ ਲਈ ਤਲਬ ਪੈਦਾ ਹੋਵਗੀ ਕਿ ਇਨਕਲਾਬ ਵਾਸਤੇ ਕੀ ਕਰਨਾ ਹੈ ਤੇ ਕਿਵੇਂ ਕਰਨਾ ਹੈ। ਇਹ ਗਿਆਨ ਹੀ ਉਹਨਾਂ ਨੂੰ ਇਸ ਸਚਾਈ ਨੂੰ ਸਮਝਣ ਵਿਚ ਸਹਾਇਤਾ ਕਰੂਗਾ ਕਿ ਜਿਹੜੀਆਂ ਵੋਟ ਪਰਚੀਆਂ ਹੁਣ ਹਾਕਮਾਂ ਨੇ ਉਹਨਾਂ ਦੇ ਹੱਥਾਂ ਵਿਚ ਫੜਾਈਆਂ ਹੋਈਆਂ ਹਨ, ਇਹ ਤਾਂ ਗਿੱਦੜ-ਪਰਚੀਆਂ ਹਨ, ਖਿਡਾਉਣਾ ਵੋਟਾਂ ਹਨ। ਇਹਨਾਂ ਵਿਚੋਂ ਲੋਕਾਂ ਦੇ ਹੱਥ ਕੋਈ ਤਾਕਤ ਨਹੀਂ ਆਉਦੀ। ਲੋਕਾਂ ਵੱਲੋਂ ਪਹਿਲਾਂ ਤਾਕਤ ਜਿੱਤ ਕੇ, ਉਸ ਵਿਚੋਂ ਅਸਲੀ ਵੋਟਾਂ ਨਿੱਕਲਣਗੀਆਂ। ਅਜਿਹੀਆਂ ਅਸਲੀ ਵੋਟਾਂ ਪਾਉਣ ਦਾ ਅਰਥ ਹੋਵੇਗਾ ਸਮਾਜ ਅਤੇ ਸਰਕਾਰ ਦੇ ਸਾਰੇ ਮਾਮਲਿਆਂ ਵਿਚ ਉਹਨਾਂ ਦੀ ਸੱਦ-ਪੁੱਛ ਹੋਣੀ। ਰਾਜ-ਭਾਗ ਵਿਚ ਉਹਨਾਂ ਦੀ ਹਿੱਸੇਦਾਰੀ ਹੋਣੀ। ਅਮਲੀ ਪੱਧਰ ਉਤੇ ਪੈਦਾ ਹੋ ਰਹੇ ਅਸਲੀ ਜਮਹੂਰੀਅਤ ਦੇ ਅੰਸ਼ਾਂ ਦੇ ਗਿਆਨ ਸਦਕਾ ਹੀ ਲੋਕ ਹੁਣ ਵਾਲੀ ਨਕਲੀ ਵੋਟ ਨੂੰ, ਇਸ ਗਿੱਦੜ-ਪਰਚੀ ਨੂੰ ਵਗਾਹ ਕੇ ਪਰ੍ਹੇ ਮਾਰਨ ਵਾਸਤੇ ਤਹੂ ਹੋਣਗੇ। ਅਸਲੀ ਵੋਟ ਹਾਸਲ ਕਰਨ ਲਈ ਲੋੜੀਂਦੀ ਤਾਕਤ ਹਾਸਲ ਕਰਨ ਵਾਸਤੇ ਤਹੂ ਹੋਣਗੇ।
ਇੱਕ ਹਾਂ-ਪੱਖੀ ਬਦਲ ਲੋਕਾਂ ਦੀ ਨਿਰਨਾਇਕ ਸਿਆਸੀ ਲੋੜ ਹੈ। ਕਮਿਊਨਿਸਟ ਇਨਕਲਾਬੀਆਂ ਨੂੰ ਚਾਹੀਦਾ ਹੈ ਕਿ ਉਹ ਤਹਿ ਦਿਲੋਂ ਇਸ ਲੋੜ ਦਾ ਹੁੰਗਾਰਾ ਭਰਨ, ਮੁਕਾਬਲੇ ਦੀ ਇਨਕਲਾਬੀ ਜਮਹੂਰੀ ਲਹਿਰ , ਲੀਡਰਸ਼ਿਪ ਅਤੇ ਤਾਕਤ ਦੀ ਉਸਾਰੀ ਉÎਤੇ ਤਾਣ ਕੇਂਦਰਤ ਕਰਨ ਅਤੇ ਲੋਕ ਜਮਹੂਰੀਅਤ ਦੇ ਬਦਲ ਨੂੰ ਉਭਾਰਨ। ਉਹਨਾਂ ਨੂੰ ਲਗਾਤਾਰ ਹਾਕਮ ਜਮਾਤਾਂ ਦੀ ਗੈਰ-ਜਮਹੂਰੀ ਸਿਆਸੀ ਤਾਕਤ, ਵੋਟ ਸਿਸਟਮ, ਪਾਰਟੀਆਂ ਅਤੇ ਸਿਆਸਤ ਦਾ ਪਰਦਾਚਾਕ ਕਰਦੇ ਰਹਿਣਾ ਚਾਹੀਦਾ ਹੈ।
ਇਹ ਪਰਦਾਚਾਕ ਇੱਕ ਪਾਸੇ ਲੋਕਾਂ ਵੱਲੋਂ ਭਰੂਣ ਰੂਪ 'ਚ ਸਿਰਜੀ ਜਾ ਰਹੀ ਅਸਲੀ ਜਮਹੂਰੀਅਤ ਦੇ ਹਾਂ-ਪੱਖੀ ਤਜਰਬੇ ਦੇ ਹਵਾਲੇ ਨਾਲ ਕੀਤਾ ਜਾਣਾ ਚਾਹੀਦਾ ਹੈ। ਦੂਜੇ ਪਾਸੇ ਹੁਣ ਵਾਲੀ ਅਖੌਤੀ ਜਮਹੂਰੀਅਤ ਦੇ ਨਾਂਹ-ਪੱਖੀ ਤਜਰਬੇ ਦੇ ਹਵਾਲੇ ਨਾਲ ਕੀਤਾ ਜਾਣਾ ਚਾਹੀਦਾ ਹੈ।
ਅਸਲੀ ਜਮਹੂਰੀਅਤ ਦੇ ਅੰਸ਼ਾਂ ਦੀ ਸਿਰਜਣਾ ਬਾਰੇ ਲੋਕਾਂ ਦੀ ਜਾਗ੍ਰਿਤੀ ਦੀ, ਉਹਨਾਂ ਵੱਲੋਂ ਇਸ ਦੀ ਸਿਰਜਣਾ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਜੋ ਗੁਣਾਤਮਕ (ਸਿਫਤੀ) ਕਿਸਮ ਹੈ ਉਸ ਸਦਕਾ ਹੀ ਇਸ ਦੀ ਬੜੀ ਵੱਡੀ ਮਹੱਤਤਾ ਹੈ, ਚਾਹੇ ਇਹ ਪ੍ਰਕਿਰਿਆ ਕਿਸੇ ਵੱਡੀ ਪੱਧਰ ਉਤੇ ਨਾ ਵੀ ਚੱਲ ਰਹੀ ਹੋਵੇ। ਕਿਉਂਕਿ ਅਜਿਹੀ ਜਾਗ੍ਰਿਤੀ ਅਤੇ ਕੋਸ਼ਿਸ਼ਾਂ ਦਾ ਨੁਕਤਾ ਦਰੁਸਤ ਰੁਝਾਨ ਦੇ , ਸੱਜੇ ਅਤੇ ''ਖੱਬੇ'' ਰੁਝਾਨਾਂ ਨਾਲੋਂ ਨਿਖੇੜੇ ਦਾ ਇੱਕ ਬਹੁਤ ਮਹੱਤਵਪੂਰਨ ਨੁਕਤਾ ਹੈ। -੦-
ਅਸੀਂ ਵੋਟਾਂ ਨਹੀਂ ਮੰਗਦੇ- ਇਨਕਲਾਬ ਕਰਨ ਨੂੰ ਕਹਿੰਦੇ ਹਾਂ
ਅਸਲੀ ਲੋਕ ਰਾਜ ਜ਼ਿੰਦਾਬਾਦ! ਹਥਿਆਰਬੰਦ ਇਨਕਲਾਬ-ਜ਼ਿੰਦਾਬਾਦ!!
ਅਸੀਂ ਵੋਟਾਂ ਨਹੀਂ ਮੰਗਦੇ- ਇਨਕਲਾਬ ਕਰਨ ਨੂੰ ਕਹਿੰਦੇ ਹਾਂ
ਸੋਲਵੀਂ ਲੋਕ ਸਭਾ ਵਾਸਤੇ ਵੋਟਾਂ ਦਾ ਰਾਮ-ਰੌਲਾ ਸਿਖਰਾਂ 'ਤੇ ਹੈ। ਕਾਂਗਰਸ ਤੇ ਭਾਜਪਾ ਤੋਂ ਇਲਾਵਾ ਬਾਦਲ ਅਕਾਲੀ ਦਲ ਵਰਗੀਆਂ ਸੂਬਾ ਪੱਧਰੀਆਂ ਪਾਰਟੀਆਂ ਦੀ ਵੋਟ ਕੁੱਕੜ-ਖੋਹੀ ਸਿਖਰਾਂ ਉੱਤੇ ਹੈ। ਹਰ ਪਾਰਟੀ ਆਪਣੇ ਆਪ ਨੂੰ ਦੁੱਧ ਧੋਤੀ ਤੇ ਵਿਰੋਧੀਆਂ ਨੂੰ ਦਾਗੋ-ਦਾਗ ਸਾਬਤ ਕਰਨ ਲਈ ਪੂਰਾ ਟਿੱਲ ਲਾ ਰਹੀ ਹੈ।
ਅਸੀਂ ਵੋਟਾਂ ਨਹੀਂ ਮੰਗਦੇ। ਸਾਡੀ ਪਾਰਟੀ ਦਾ ਕੋਈ ਵੀ ਬੰਦਾ ਕਦੇ ਵੀ ਵੋਟਾਂ ਵਿੱਚ ਖੜ੍ਹਾ ਨਹੀਂ ਹੋਇਆ। ਅਸੀਂ ਤਾਂ ਥੋਨੂੰ ਇੱਕ ਬੇਨਤੀ ਕਰਨੀ ਹੈ ਕਿ ਵੋਟਾਂ ਦੇ ਇਸ ਮੌਕੇ 'ਤੇ ਥੋਨੂੰ ਵੀ ਜ਼ੋਰਦਾਰ ਸੋਚ-ਵਿਚਾਰ ਕਰਨੀ ਚਾਹੀਦੀ ਹੈ। ਕਿਰਸਾਨਾਂ, ਮਜ਼ਦੂਰਾਂ ਤੇ ਹੋਰਨਾਂ ਕਿਰਤੀਆਂ ਦੀਆਂ ਅਸਲ ਦੁੱਖ-ਤਕਲੀਫਾਂ ਕੀ ਹਨ? ਇਹਨਾਂ ਦਾ ਸਹੀ ਇਲਾਜ ਹੈ। ਹੁਣ ਵਾਲੇ ਲੋਕਾਂ ਦੇ ਦੁਸ਼ਮਣ, ਨਕਲੀ ਲੋਕ-ਰਾਜ ਦੀ ਥਾਂ ਅਸਲੀ ਲੋਕ-ਰਾਜ ਲਿਆਉਣ ਦਾ ਰਸਤਾ ਕੀ ਹੈ? ਕਿਹੜੀ ਪਾਰਟੀ ਐਹੋ ਜਿਹਾ ਰਾਜ ਲਿਆ ਸਕਦੀ ਹੈ?
ਸਾਰੀਆਂ ਪਾਰਟੀਆਂ ਆਪਣੇ ਚੋਣ ਮੈਨੀਫੈਸਟੋ (ਐਲਾਨਨਾਮੇ) ਵੰਡ ਰਹੀਆਂ ਹਨ। ਇਸ ਪਰਚੇ ਰਾਹੀਂ ਅਸੀਂ ਵੀ ਆਪਣਾ ਮੈਨੀਫੈਸਟੋ ਥੋਡੇ ਸਾਹਮਣੇ ਰੱਖ ਰਹੇ ਹਾਂ। ਪਰ ਇਹ ਚੋਣ-ਮੈਨੀਫੈਸਟੋ ਨਹੀਂ। ਇਹ ਰਾਜ-ਮੈਨੀਫੈਸਟੋ ਹੈ। ਯਾਨੀ ਅਸਲੀ ਲੋਕ-ਰਾਜ ਦਾ ਮੋਟਾ ਨਕਸ਼ਾ। ਮਜ਼ਦੂਰ ਜਮਾਤ ਦੀ ਅਗਵਾਈ ਹੇਠ ਮਜ਼ਦੂਰਾਂ ਅਤੇ ਕਿਰਸਾਨਾਂ ਦੇ ਗੱਠਜੋੜ ਦੇ ਆਧਾਰ ਉੱਤੇ, ਮਜ਼ਦੂਰਾਂ-ਕਿਰਸਾਨਾਂ, ਛੋਟੇ ਕਾਰਖਾਨੇਦਾਰਾਂ, ਹੋਰ ਛੋਟੇ ਛੋਟੇ ਕਾਰੋਬਾਰ ਕਰਨ ਵਾਲਿਆਂ ਦੇ ਸਾਂਝੇ ਮੋਰਚੇ ਦੇ ਰਾਜ ਨੂੰ ਅਸੀਂ ਅਸਲੀ ਲੋਕ ਰਾਜ ਕਹਿੰਦੇ ਹਾਂ।
—ਅਸਲੀ ਲੋਕ-ਰਾਜ ਵਿੱਚ ਕੀ ਹੋਵੇਗਾ?..........
—ਰਸਤਾ ਕੀ ਹੋਵੇਗਾ?..........
—ਲੋਕ-ਫੌਜ ਕਿਵੇਂ ਬਣੂੰ?..........
—ਕਮਿਊਨਿਸਟ ਇਨਕਲਾਬੀ ਪਾਰਟੀ ਦੀ ਲੋੜ ਹੈ।..........
—ਚੋਣ ਮੁੱਦਿਆਂ ਦਾ ਸੁਆਲ।..........
—ਭ੍ਰਿਸ਼ਟਾਚਾਰ ਦਾ ਮਸਲਾ।..........
—ਫਿਰਕਾਪ੍ਰਸਤੀ ਦਾ ਮਸਲਾ।..........
—ਵਿਕਾਸ ਦਾ ਮਸਲਾ।..........
—ਹਾਕਮ-ਜਮਾਤੀ ਪਾਰਟੀਆਂ ਦਾ ਸੰਕਟ।..........
—ਵੋਟਾਂ ਰਾਹੀਂ ਕਲਿਆਣ ਦੀ ਝਾਕ ਛੱਡੋ, ਲੋਕ-ਟਾਕਰੇ ਨੂੰ ਬੁਲੰਦ ਕਰੋ।..........
ਇਸ ਹਾਲਤ ਅੰਦਰ ਜਿਹੜੀ ਵੀ ਸਰਕਾਰ ਆਵੇ, ਉਸਦੀ ਹਕੂਮਤੀ ਡੰਡੇ 'ਤੇ ਟੇਕ ਵਧਣੀ ਹੈ। ਪਿਛਾਖੜੀ ਹਾਕਮ ਜਮਾਤਾਂ ਇਸ ਮਕਸਦ ਲਈ ਪਿਛਲੇ ਵਰ੍ਹਿਆਂ ਤੋਂ ਜ਼ੋਰ ਸ਼ੋਰ ਨਾਲ ਤਿਆਰੀਆਂ ਕਰ ਰਹੀਆਂ ਹਨ। ਨਾ ਸਿਰਫ ਤਰ੍ਹਾਂ ਤਰ੍ਹਾਂ ਦੇ ਫੌਜੀ ਅਤੇ ਸੁਰੱਖਿਆ ਬਲਾਂ ਦੀ ਭਰਤੀ ਵਧਾਈ ਜਾ ਰਹੀ ਹੈ, ਨਾ ਸਿਰਫ ਉਹਨਾਂ ਨੂੰ ਵੱਧ ਤੋਂ ਵੱਧ ਅਧੁਨਿਕ ਹਥਿਆਰਾਂ ਨਾਲ ਲੈਸ ਕੀਤਾ ਜਾ ਰਿਹਾ ਹੈ, ਸਗੋਂ ਕਾਨੂੰਨੀ ਅਤੇ ਸੰਵਿਧਾਨਕ ਸੋਧਾਂ ਕਰਕੇ ਲੋਕ ਲਹਿਰਾਂ ਨੂੰ ਕੁਚਲਣ ਲਈ ਇਹਨਾਂ 'ਤੇ ਹਕੂਮਤੀ ਸ਼ਿਕੰਜਾ ਕਸਿਆ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਇਸ ਪੱਖੋਂ ਦਬਾਊ ਯਤਨ ਹੋਰ ਤੇਜ਼ ਹੋਣੇ ਹਨ।
ਪਰ ਲੋਕਾਂ ਦੇ ਪੱਖ ਤੋਂ ਤਸੱਲੀ ਵਾਲੀ ਗੱਲ ਇਹ ਹੈ ਕਿ ਪਿਛਾਖੜੀ ਹਾਕਮ ਜਮਾਤਾਂ ਦੇ ਡੰਡੇ ਦਾ ਇਹ ਮੰਤਰ ਵੀ ਬਹੁਤਾ ਕਾਰਗਾਰ ਸਾਬਤ ਨਹੀਂ ਹੋ ਰਿਹਾ। ਅੰਨ੍ਹੇ ਜਾਬਰ ਕਦਮਾਂ ਅਤੇ ਫੌਜੀ ਤਾਕਤਾਂ ਦੀ ਬੇਦਰੇਗ ਵਰਤੋਂ ਦੇ ਬਾਵਜੂਦ ਜੰਮੂ-ਕਸ਼ਮੀਰ ਅਤੇ ਉੱਤਰ-ਪੂਰਬੀ ਰਾਜਾਂ ਅੰਦਰ ਕੌਮੀ ਲਹਿਰਾਂ ਦੇ ਜਨਤਕ ਰੋਹ-ਫੁਟਾਰੇ ਰੋਕੇ ਨਹੀਂ ਜਾ ਸਕੇ। ਮੱਧ-ਭਾਰਤ ਅੰਦਰ ਜਲ, ਜੰਗਲ ਅਤੇ ਜ਼ਮੀਨ ਲਈ ਆਦਿਵਾਸੀ ਕਬੀਲਿਆਂ ਦੇ ਵਿਸ਼ਾਲ ਉਭਾਰ ਰੋਕਿਆਂ ਨਹੀਂ ਰੁਕ ਰਹੇ। ਸਮੁੱਚੇ ਦੇਸ਼ ਅੰਦਰ ਪਿਛਾਖੜੀ ਹਕੂਮਤੀ ਨੀਤੀਆਂ ਵਿਰੁੱਧ ਲੋਕ-ਰੋਹ ਉਬਾਲੇ ਮਾਰ ਰਿਹਾ ਹੈ। ਕਦੇ ਇਹ ਤਾਮਿਲਨਾਡੂ, ਮਹਾਰਾਸ਼ਟਰ ਤੇ ਹਰਿਆਣੇ ਅੰਦਰ ਪ੍ਰਮਾਣੂੰ ਪਲਾਂਟਾਂ ਵਿਰੁੱਧ ਜੁਝਾਰ ਜਨਤਕ ਸੰਘਰਸ਼ਾਂ ਦੇ ਰੂਪ ਵਿੱਚ ਫੁੱਟ ਉੱਠਦਾ ਹੈ। ਤੇ ਕਦੇ ਇਹ ਪੱਛਮੀ ਬੰਗਾਲ ਵਿੱਚ ਸਿੰਗੂਰ, ਨੰਦੀਗਰਾਮ ਅਤੇ ਪੰਜਾਬ ਅੰਦਰ ਟਰਾਈਡੈਂਟ ਅਤੇ ਗੋਬਿੰਦਪੁਰਾ ਵਰਗੇ ਕਿਸਾਨ ਘੋਲਾਂ ਦੇ ਰੂਪ ਵਿੱਚ ਜੇਤੂ ਛਾਪ ਛੱਡ ਜਾਂਦਾ ਹੈ।
ਸਾਥੀਓ,
ਲੋਕਾਂ ਦੇ ਕਲਿਆਣ ਅਤੇ ਲੋਕ-ਹਿੱਤਾਂ ਦੇ ਪੱਖ ਤੋਂ ਇਹੀ ਰਾਹ ਸਵੱਲੜਾ ਹੈ। ਲੋਕਾਂ ਦੀਆਂ ਦੁਸ਼ਮਣ ਪਿਛਾਖੜੀ ਹਾਕਮ ਜਮਾਤਾਂ ਦੀਆਂ ਭ੍ਰਿਸ਼ਟ ਅਤੇ ਬੱਦੂ ਹੋਈਆਂ ਸਿਆਸੀ ਪਾਰਟੀਆਂ ਤੋਂ ਭਲੇ ਦੀ ਝਾਕ ਛੱਡੋ। ਆਪੋ ਆਪਣੇ ਤਬਕੇ ਦੀਆਂ ਵਿਸ਼ਾਲ ਜਨਤਕ ਜਥੇਬੰਦੀਆਂ ਦੀ ਉਸਾਰੀ ਕਰੋ। ਉਹਨਾਂ ਨੂੰ ਮਜਬੂਤ ਕਰੋ ਤੇ ਲੋਕ ਟਾਕਰੇ ਦੇ ਰਾਹ ਅੱਗੇ ਵਧਣ ਲਈ ਸਿਰਾਂ 'ਤੇ ਖੱਫਣ ਬੰਨ੍ਹ ਕੇ ਲੜਨ ਲਈ ਮਾਨਸਿਕ ਅਤੇ ਜਥੇਬੰਦਕ ਤੌਰ 'ਤੇ ਤਿਆਰ ਹੋਵੋ। ਆਪਣੇ ਕਸ਼ਟਾਂ ਅਤੇ ਇਸ ਦੁਰ-ਰਾਜ ਤੋਂ ਮੁਕਤੀ ਦੇ ਸੁਖਾਲੇ ਰਾਹ ਤਲਾਸ਼ਣ ਦਾ ਭਰਮ ਤਿਆਗੋ। ਤੁਹਾਨੂੰ ਪੇਸ਼ ਸਾਰੀਆਂ ਦੁਸ਼ਵਾਰੀਆਂ ਦੇ ਅੰਤਿਮ ਨਿਪਟਾਰੇ ਤੇ ਮੁਕਤੀ ਦਾ ਇੱਕੋ ਇੱਕ ਰਾਹ ਹਥਿਆਰਬੰਦ ਇਨਕਲਾਬ ਦਾ ਰਾਹ ਹੈ। ਦ੍ਰਿੜ ਨਿਸ਼ਚੇ ਹੋ ਕੇ, ਇਸ ਰਾਹ ਅੱਗੇ ਵਧਣ ਲਈ ਤਿਆਰੀਆਂ ਵਿੱਚ ਤੇਜ਼ੀ ਲਿਆਓ।
ਸੂਬਾ ਕਮੇਟੀ,
ਕਮਿਊਨਿਸਟ ਪਾਰਟੀ ਮੁੜ-ਜਥੇਬੰਦੀ ਕੇਂਦਰ, ਭਾਰਤ (ਮ.ਲ.)
11 ਅਪ੍ਰੈਲ, 2014
ਲੋਕ ਸਭਾ ਚੋਣਾਂ ਦੇ ਨਤੀਜਿਆਂ ਬਾਰੇ
ਲੋਕ ਸਭਾ ਚੋਣਾਂ ਦੇ ਨਤੀਜਿਆਂ ਬਾਰੇ
ਲੋਕ-ਸਭਾ ਚੋਣਾਂ ਨੇ ਮੋਦੀ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਨੂੰ ਪੂਰਨ-ਬਹੁਮਤ ਨਾਲ ਸੱਤਾ ਸੌਂਪ ਦਿੱਤੀ ਹੈ ਜਿਸ ਵਿੱਚ ਉਸਨੂੰ ਸਹਿਯੋਗੀ ਧਿਰਾਂ ਦੀ ਮਦਦ ਦੀ ਵੀ ਜ਼ਰੂਰਤ ਨਹੀਂ ਹੈ। ਸਾਲ ਪਹਿਲਾਂ ਬਹੁਤੇ ਸਿਆਸੀ ਨਿਰੀਖਕਾਂ ਵੱਲੋਂ ਇਸ ਗੱਲ ਦਾ ਕਿਆਫ਼ਾ ਲਾਉਣਾ ਸੰਭਵ ਹੀ ਨਹੀਂ ਸੀ। ਹਾਕਮ ਜਮਾਤੀ ਪ੍ਰਚਾਰ ਸਾਧਨ ਵੱਡੀ ਜਿੱਤ ਵਜੋਂ ਇਸਦੇ ਜਸ਼ਨ ਮਨਾ ਰਹੇ ਹਨ ਅਤੇ ਇਸਨੂੰ ਹਿੰਦੋਸਤਾਨੀ ਸਿਆਸਤ ਵਿੱਚ ਮੋੜ-ਨੁਕਤੇ ਦਾ ਦਰਜਾ ਦੇ ਰਹੇ ਹਨ। ਉਹ ਇਸ ਗੱਲ ਦੇ ਸੋਹਲੇ ਗਾ ਰਹੇ ਹਨ ਕਿ ਭਾਰਤੀ ਜਨਤਾ ਪਾਰਟੀ ਨੇ ਉੱਤਰ ਤੋਂ ਦੱਖਣ ਤੇ ਪੂਰਬ ਤੋਂ ਪੱਛਮ ਤੱਕ ਸਾਰੇ ਥਾਵਾਂ 'ਤੇ ਸੀਟਾਂ ਜਿੱਤੀਆਂ ਹਨ। ਉਹ ਜਨਤਾ ਨੂੰ ਇਹ ਜਚਾਉਣਾ ਚਾਹੁੰਦੇ ਹਨ ਕਿ ਮੋਦੀ ਤੇ ਇਸਦੇ ਲਾਣੇ ਨੂੰ ਲੋਕਾਂ ਦਾ ਭਾਰੀ ਸਮਰਥਨ ਹਾਸਲ ਹੈ। ਅਤੇ ਇਹ ਵੀ ਕਿ ਕੌਮੀ ਪਾਰਟੀ ਵਜੋਂ ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਦਾ ਬਦਲ ਪੇਸ਼ ਕਰ ਦਿੱਤਾ ਹੈ।
ਪ੍ਰਚਾਰ ਦੀ ਇਸ ਹਨ੍ਹੇਰੀ ਦੇ ਬਾਵਜੂਦ ਤੱਥ ਸਪੱਸ਼ਟ ਹਨ। ਸਾਲ ਪਹਿਲਾਂ ਇਹ ਗੱਲ ਪ੍ਰਤੱਖ ਸੀ ਕਿ ਇਸਦੀਆਂ ਸਾਮਰਾਜੀ-ਪੱਖੀ ਨੀਤੀਆਂ ਦੇ ਸਿੱਟੇ ਵਜੋਂ ਪੈਦਾ ਹੋਈ ਵਿਆਪਕ ਬੇਚੈਨੀ ਸਦਕਾ ਕਾਂਗਰਸ ਸਰਕਾਰ ਇਸ ਵਾਰ ਬੁਰੀ ਤਰ੍ਹਾਂ ਨਾਕਾਮ ਰਹੇਗੀ। ਇਨ੍ਹਾਂ ਨੀਤੀਆਂ ਸਦਕਾ ਲੋਕਾਂ ਨੂੰ ਮਹਿੰਗਾਈ, ਬੇਰੁਜ਼ਗਾਰੀ, ਜ਼ਮੀਨਾਂ ਤੋਂ ਬੇਦਖ਼ਲੀ, ਵਾਤਾਵਰਣ ਦੀ ਤਬਾਹੀ, ਸਿਹਤ ਤੇ ਸਿੱਖਿਆ ਵਰਗੀਆਂ ਬੁਨਿਆਦੀ ਜਨਤਕ ਸਹੂਲਤਾਂ ਦੇ ਨਿੱਜੀਕਰਨ ਅਤੇ ਉਨ੍ਹਾਂ ਦੇ ਹੱਕੀ ਘੋਲਾਂ ਉੱਪਰ ਜ਼ਬਰ ਦੇ ਰੂਪ 'ਚ ਵਿਆਪਕ ਕਸ਼ਟ ਝੱਲਣੇ ਪਏ ਹਨ। ਜਨਤਕ ਸਰੋਤਾਂ ਜਿਵੇਂ ਕਿ ਕੋਲਾ, ਪੈਟਰੋਲੀਅਮ ਤੇ ਸਪੈਕਟਰਮ (ਧੁਨੀ ਵਾਹਕ ਤਰੰਗਾਂ) ਦੇ ਨਿੱਜੀਕਰਨ 'ਚ ਹੋਏ ਭਾਰੀ ਭ੍ਰਿਸ਼ਟਾਚਾਰ ਨੇ ਮੱਧਵਰਗੀ ਹਿੱਸਿਆਂ ਅੰਦਰ ਗੁੱਸਾ ਪੈਦਾ ਕੀਤਾ ਹੈ। ਨਤੀਜੇ ਵਜੋਂ ਕਾਂਗਰਸ ਵਿਰੋਧੀ ਰੌਂਅ ਲਹਿਰ ਦਾ ਰੂਪ ਧਾਰ ਗਿਆ ਸੀ। ਇਹ ਹਕੀਕਤ ਐਨੀ ਜ਼ਿਆਦਾ ਪ੍ਰਤੱਖ ਸੀ ਕਿ ਕਾਂਗਰਸ ਦੇ ਬਹੁਤ ਮਹੱਤਵਪੂਰਨ ਆਗੂਆਂ ਨੇ ਇਸ ਵਾਰ ਚੋਣ ਲੜਨ ਤੋਂ ਇਨਕਾਰ ਕੀਤਾ ਹੈ ਜਿਨ੍ਹਾਂ 'ਚ ਵਿੱਤ ਮੰਤਰੀ ਚਿੰਦਬਰਮ ਵੀ ਆਉਂਦਾ ਹੈ।
ਪਰ ਇਹ ਗੱਲ ਸਾਫ਼ ਹੈ ਕਿ ਹਾਕਮ ਜਮਾਤਾਂ ਇਸ ਤੋਂ ਅੱਗੇ ਜਾਣਾ ਚਾਹੁੰਦੀਆਂ ਸਨ ਤੇ ਉਹ ਇਸ ਕਾਂਗਰਸ ਵਿਰੋਧੀ ਲਹਿਰ ਨੂੰ ਮੋਦੀ ਪੱਖੀ ਲਹਿਰ 'ਚ ਬਦਲ ਦੇਣਾ ਚਾਹੁੰਦੀਆਂ ਸਨ ਤਾਂ ਜੋ ਅਜਿਹੀ ਸਥਿਰ ਸਰਕਾਰ ਆ ਸਕੇ ਜਿਹੜੀ ਕਿ ਉਨ੍ਹਾਂ ਵੱਲੋਂ ਚਾਹੇ ਜਾਂਦੇ ਲੋਕ-ਵਿਰੋਧੀ ਕਦਮਾਂ ਨੂੰ ਅਸਰਦਾਰ ਢੰਗ ਨਾਲ ਲਾਗੂ ਕਰਨ ਦੇ ਯੋਗ ਹੋਵੇ। ਯਾਨੀ ਕਿ ਉਹ ਉਨ੍ਹਾਂ ਹੀ ਕਦਮਾਂ ਨੂੰ ਅੱਗੇ ਵਧਾਉਣਾ ਚਾਹੁੰਦੇ ਸਨ ਜਿਨ੍ਹਾਂ ਨੇ ਜਨਤਾ ਅੰਦਰ ਕਾਂਗਰਸ ਵਿਰੋਧੀ ਰੌਂਅ ਪੈਦਾ ਕੀਤਾ ਸੀ। ਇਹਦੇ ਵਾਸਤੇ ਵੱਡੇ ਸਰਮਾਏਦਾਰ ਘਰਾਣਿਆਂ ਨੇ ਬੀ.ਜੇ.ਪੀ. ਵੱਲੋਂ ਪ੍ਰਚਾਰ ਕਰਨ ਅਤੇ ਵੋਟਾਂ ਖ੍ਰੀਦਣ ਵਾਸਤੇ ਪਹਿਲਾਂ ਦੇ ਕਿਸੇ ਵੀ ਸਮੇਂ ਨਾਲੋਂ ਵੱਡੇ ਫੰਡ ਮੁਹੱਈਆ ਕੀਤੇ ਅਤੇ ਵੱਡੇ ਸਰਮਾਏਦਾਰ ਘਰਾਣਿਆਂ ਦੇ ਪ੍ਰਚਾਰ ਸਾਧਨਾਂ ਨੇ ਗੁਜਰਾਤ 'ਚ ਲੋਕਾਂ ਦੀ ਖੁਸ਼ਹਾਲੀ ਬਾਰੇ ਹਰ ਕਿਸਮ ਦੀਆਂ ਪਰੀ-ਕਹਾਣੀਆਂ ਨੂੰ ਸਿੱਧੇ ਰੂਪ 'ਚ ਉਭਾਰਿਆ-ਪ੍ਰਚਾਰਿਆ। ਇਹ ਗੱਲ ਜ਼ਾਹਰਾ ਰੂਪ 'ਚ ਪ੍ਰਤੱਖ ਸੀ ਕਿ ਬੀ.ਜੇ.ਪੀ. ਦੀ ਪ੍ਰਚਾਰ ਮੁਹਿੰਮ 'ਤੇ ਸੱਚੀਓਂ ਹੀ ਬੇਹਿਸਾਬ ਖਰਚ ਕੀਤਾ ਗਿਆ। ਇਨ੍ਹਾਂ ਜੇਤੂਆਂ ਵੱਲੋਂ ਜਿੰਨੀ ਵੱਡੀ ਪੱਧਰ 'ਤੇ ਇਹ ਖਰਚਾ ਕੀਤਾ ਗਿਆ ਹੈ ਇਹ ਆਪਣੇ ਆਪ 'ਚ ਉਨ੍ਹਾਂ ਦੇ ਇਸ ਦਾਅਵੇ ਦੀ ਫੂਕ ਕੱਢ ਦਿੰਦਾ ਹੈ ਕਿ ਉਹ ਭ੍ਰਿਸ਼ਟਾਚਾਰ ਦੇ ਵਿਰੁੱਧ ਹਨ, ਕਿਉਂਕਿ ਜਿਨ੍ਹਾਂ ਨੇ ਐਨੀ ਵੱਡੀ ਪੱਧਰ 'ਤੇ ਪੈਸਾ ਲਾਇਆ ਹੈ ਉਹ ਇਸਦਾ ਮੋੜਵਾਂ ਮੁੱਲ ਵੀ ਵਸੂਲਣਗੇ ਹੀ।
ਆਪਣੀ ਜਿੱਤ ਨੂੰ ਯਕੀਨੀ ਬਣਾਉਣ ਤੇ ਪੱਕੀ ਕਰਨ ਲਈ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨੇ ਫ਼ਿਰਕਾਪ੍ਰਸਤ ਨਫ਼ਰਤ ਦਾ ਝੋਕਾ ਵੀ ਲਾਇਆ, ਅਤੇ ਕਈ ਥਾਵਾਂ 'ਤੇ ਖੂਨੀ, ਫਿਰਕਾਪ੍ਰਸਤ ਕਤਲੇਆਮ ਵੀ ਕਰਵਾਏ ਜਿਵੇਂ ਕਿ ਉੱਤਰਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ ਅਤੇ ਆਸਾਮ ਵਿੱਚ। ਉਨ੍ਹਾਂ ਨੇ ਹਿੰਦੂ ਤਬਕਿਆਂ ਅੰਦਰ ਇਹ ਭੈਅ ਪੈਦਾ ਕੀਤਾ ਕਿ ਉਨ੍ਹਾਂ ਨੂੰ ਤੇ ਖ਼ਾਸ ਕਰਕੇ ਉਨ੍ਹਾਂ ਦੀਆਂ ਔਰਤਾਂ ਨੂੰ ਸਿੱਧੇ ਰੂਪ 'ਚ ਮੁਸਲਮਾਨਾਂ ਤੋਂ ਖ਼ਤਰਾ ਹੈ। ਅਜਿਹੀ ਭੜਕਾਹਟ ਇਨ੍ਹਾਂ ਰਾਜਾਂ ਵਿੱਚ ਉਨ੍ਹਾਂ ਦੀ ਵੋਟ-ਗਿਣਤੀ ਨੂੰ ਵੱਡੀ ਪੱਧਰ 'ਤੇ ਵਧਾਉਣ 'ਚ ਸਹਾਈ ਹੋਈ ਹੈ ਅਤੇ ਇਸਨੇ ਉਨ੍ਹਾਂ ਦਾ ਬਹੁਮਤ ਬਣਾਉਣ 'ਚ ਫੈਸਲਾਕੁੰਨ ਰੋਲ ਨਿਭਾਇਆ ਹੈ। (ਉੱਤਰ ਪ੍ਰਦੇਸ਼ ਵਿੱਚ ਉਹ ਪਿਛਲੇ ਸਾਲ ਅਸੈਂਬਲੀ ਚੋਣਾਂ 'ਚ ਚੌਥੇ ਸਥਾਨ ਤੋਂ ਹੁਣ ਲੋਕ ਸਭਾ ਦੀਆਂ ਚੋਣਾਂ 'ਚ ਪਹਿਲੇ ਸਥਾਨ 'ਤੇ ਪਹੁੰਚ ਗਏ ਹਨ, ਜਿੱਥੇ ਉਨ੍ਹਾਂ ਨੇ ਲਗਭਗ ਸਾਰੀਆਂ ਸੀਟਾਂ ਜਿੱਤ ਲਈਆਂ ਹਨ।) ਅਜਿਹੀ ਫ਼ਿਰਕੂ ਜ਼ਹਿਰ ਹੀ ਬੀ.ਜੇ.ਪੀ. ਲਈ ਆਰ.ਐਸ.ਐਸ. ਦੇ ਲਗਭਗ ਛੇ ਲੱਖ ਸਵੈ-ਸੇਵਕਾਂ ਨੂੰ ਆਪਣੇ ਝੰਜੋੜੂ ਦਸਤਿਆਂ ਵਜੋਂ ਸਰਗਰਮ ਕਰਨ ਅਤੇ ਲਾਮਬੰਦ ਕਰਨ 'ਚ ਸਹਾਈ ਸਿੱਧ ਹੋਈ ਹੈ।
ਇਸ ਸਭ ਕਾਸੇ ਦੇ ਬਾਵਜੂਦ ਭਾਰਤੀ ਜਨਤਾ ਪਾਰਟੀ ਨੂੰ ਹਾਸਲ ਹੋਈ ਵੋਟ ਸਿਰਫ਼ 31 ਫ਼ੀਸਦੀ ਹੀ ਬਣਦੀ ਹੈ। ਇਹ ਗੱਲ ਧਿਆਨਯੋਗ ਹੈ ਕਿ ਲੋਕ ਸਭਾ 'ਚ ਪੂਰਨ-ਬਹੁਮਤ ਹਾਸਲ ਕਰਨ ਵਾਲੀ ਕਿਸੇ ਵੀ ਪਾਰਟੀ ਦੇ ਮੁਕਾਬਲੇ ਇਹ ਸਭ ਤੋਂ ਘੱਟ ਵੋਟ-ਫ਼ੀਸਦੀ ਬਣਦੀ ਹੈ। ਇਸ ਗੱਲੋਂ ਭਾਰਤੀ ਜਨਤਾ ਪਾਰਟੀ ਨੂੰ ਭਾਰਤ ਦੇ ਚੋਣ-ਪ੍ਰਬੰਧ ਦਾ ਧੰਨਵਾਦੀ ਹੋਣਾ ਚਾਹੀਦਾ ਹੈ ਕਿਉਂਕਿ ਇਹ ਚੋਣ ਪ੍ਰਬੰਧ ਆਪਣੇ ਜਨਮ ਤੋਂ ਲੈ ਕੇ ਹੀ ਅਜਿਹਾ ਪ੍ਰਬੰਧ ਰਿਹਾ ਹੈ ਜਿਹੜਾ ਕਿ ਭਾਰਤ ਦੀਆਂ ਹਾਕਮ ਜਮਾਤਾਂ ਨੂੰ ਵੋਟ-ਫ਼ੀਸਦੀ ਦੇ ਹਿਸਾਬ 'ਚ ਪਏ ਤੋਂ ਬਿਨਾਂ ਹੀ ਪਾਰਲੀਮਾਨੀ ਬਹੁ-ਸੰਮਤੀਆਂ ਬਣਾਉਣ ਅਤੇ 'ਸਿਆਸੀ ਸਥਿਰਤਾ' (ਮਜ਼ਬੂਤ ਸਰਕਾਰ) ਬਣਾਉਣ ਦੇ ਮੌਕੇ ਮੁਹੱਈਆ ਕਰਦਾ ਰਿਹਾ ਹੈ ਜੋ ਕਿ ਉਨ੍ਹਾਂ ਦੀ ਲੋਕ-ਵਿਰੋਧੀ ਹਕੂਮਤ ਨੂੰ ਅਸਰਦਾਰ ਢੰਗ ਨਾਲ ਜਾਰੀ ਰੱਖਣ ਲਈ ਜ਼ਰੂਰੀ ਹੈ। ਕਾਂਗਰਸ ਨੇ ਵੀ ਬੀਤੇ ਦੌਰਾਨ ਪੈਦਾ ਕੀਤੀਆਂ ਅਜਿਹੀਆਂ ਬਹੁ-ਸੰਮਤੀਆਂ ਦਾ ਆਨੰਦ ਮਾਣਿਆ ਹੈ। ਇਸ ਕਰਕੇ ਉਹ ਭਾਰਤੀ ਜਨਤਾ ਪਾਰਟੀ ਨੂੰ ਇਹ ਉਲਾਂਭਾ ਦੇਣ ਜੋਗਰੀ ਵੀ ਨਹੀਂ ਹੈ ਕਿ ਉਸਨੇ ਇਹ ਬਹੁ-ਸੰਮਤੀ ਉਹਦੇ ਨਾਲੋਂ ਵੀ ਘੱਟ ਫ਼ੀਸਦੀ ਵੋਟਾਂ ਨਾਲ ਹਾਸਲ ਕੀਤੀ ਹੈ।
ਦੂਜੇ ਸ਼ਬਦਾਂ 'ਚ, ਭਾਰਤੀ ਇਤਿਹਾਸ 'ਚ ''ਮੋੜ-ਨੁਕਤਾ'' ਹੋਣ ਦੀ ਥਾਂ, ਇਨ੍ਹਾਂ ਚੋਣਾਂ ਦੌਰਾਨ ਹੋਇਆ ਸਿਰਫ਼ ਇਹ ਹੈ ਕਿ ਭਾਰਤੀ ਹਾਕਮ ਜਮਾਤਾਂ ਨੇ ਆਪਣੇ ਘੋੜੇ ਬਦਲੇ ਹਨ। ਦਲਾਲ ਸਰਮਾਏਦਾਰ ਜਮਾਤ ਨੇ ਜੇ ਨਰਿੰਦਰ ਮੋਦੀ ਨੂੰ ਐਨੇ ਧੱਕੜਪੁਣੇ ਨਾਲ ਉਭਾਰਿਆ ਹੈ, ਤਾਂ ਇਹਦਾ ਕਾਰਨ ਇਹ ਹੈ ਕਿ ਉਹ ਸੰਕਟ 'ਚ ਹਨ: ਸਨਅਤੀ ਤਰੱਕੀ ਅਮਲੀ ਰੂਪ 'ਚ ਰੁਕੀ ਹੋਈ ਹੈ, ਮੁਨਾਫ਼ੇ ਖੜੋਤ 'ਚ ਹਨ ਤੇ ਵੱਡੇ ਕਰਜ਼ੇ ਅਦਾਇਗੀ ਖੁਣੋਂ ਖੜ੍ਹੇ ਹਨ। ਦਰਅਸਲ ਇਸ ਸੰਕਟ ਪਿੱਛੇ ਕੰਮ ਕਰਦੇ ਕਾਰਨ ਭਾਰਤੀ ਸਮਾਜ ਦੀਆਂ ਅਰਧ ਜਗੀਰੂ, ਅਰਧ ਬਸਤੀਵਾਦੀ ਹਾਲਤਾਂ ਹਨ, ਜਿਨ੍ਹਾਂ ਦੇ ਨਤੀਜੇ ਵਜੋਂ ਵਿਸ਼ਾਲ ਜਨਤਾ ਕੋਲ ਖਰੀਦ ਸ਼ਕਤੀ ਨਹੀਂ ਹੈ, ਜੀਹਦੇ ਸਦਕਾ ਸਨਅਤੀ ਵਸਤਾਂ ਦੀ ਇੱਕ ਸਿਹਤਮੰਦ ਤੇ ਸਦਾ ਪਸਰਦੀ ਮੰਡੀ ਹੋਂਦ 'ਚ ਆਵੇ। ਅਜਿਹੀ ਮੰਡੀ ਦੀ ਸਿਰਜਣਾ ਜਗੀਰਦਾਰੀ-ਵਿਰੋਧੀ-ਇਨਕਲਾਬੀ ਸੁਧਾਰਾਂ 'ਤੇ ਨਿਰਭਰ ਕਰਦੀ ਹੈ ਜਿਨ੍ਹਾਂ (ਸੁਧਾਰਾਂ) ਦੀਆਂ ਅਖੌਤੀ 'ਇਲਾਕਾਈ' ਪਾਰਟੀਆਂ ਸਮੇਤ, ਸਾਰੀਆਂ ਹਾਕਮ-ਜਮਾਤੀ ਪਰਟੀਆਂ ਜਾਨੀ ਦੁਸ਼ਮਣ ਹਨ।
ਮੰਗ ਦੀ ਕਿੱਲਤ ਦੀਆਂ ਹਾਲਤਾਂ 'ਚ, ਦਲਾਲ ਸਰਮਾਏਦਾਰੀ ਲਈ ਤੇਜ਼ ਰਫ਼ਤਾਰ ਤਰੱਕੀ ਦੇ ਦੌਰ ਜਾਂ ਤਾਂ ਸਮੇਂ ਸਮੇਂ 'ਤੇ ਸਾਮਰਾਜੀ ਵਿੱਤੀ ਸਰਮਾਏ ਵੱਲੋਂ ਪੈਦਾ ਕੀਤੇ ਬੁਲਬੁਲਾ-ਨੁਮਾ ਵਿਕਾਸ 'ਤੇ ਨਿਰਭਰ ਕਰਦੇ ਹਨ, ਜਾਂ ਫਿਰ ਲੋਕਾਂ ਦੀ ਤੇ ਮੁਲਕ ਦੇ ਕੁਦਰਤੀ ਸਰੋਤਾਂ ਦੀ ਲੁੱਟ ਖੋਹ 'ਤੇ ਜਾਂ ਇਨ੍ਹਾਂ ਦੋਨਾਂ ਪੱਖਾਂ ਦੇ ਕਿਸੇ ਕਿਸਮ ਦੇ ਜੋੜਮੇਲ 'ਤੇ ਹੀ ਨਿਰਭਰ ਕਰਦੇ ਹਨ। ਦਲਾਲ ਸਰਮਾਏਦਾਰੀ ਜਮਾਤ ਇਸ ਗੱਲ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਉਤਾਰੂ ਹੈ ਕਿ ਰਾਜਭਾਗ ਉਨ੍ਹਾਂ ਲਈ ਸਰਮਾਏ ਦੇ ਮੁੜ-ਇਕੱਤਰੀਕਰਨ ਲਈ ਧੱਕੜ ਕਦਮ ਅਪਣਾਵੇ, ਜੀਹਦੇ ਲਈ ਉਹ ਉਨ੍ਹਾਂ ਨੂੰ ਵਿਸ਼ਾਲ ਜਨਤਕ ਜਾਇਦਾਦਾਂ ਤੇ ਖਜ਼ਾਨੇ 'ਚੋਂ ਸਬਸਿਡੀਆਂ ਸੌਂਪੇ। ਉਨ੍ਹਾਂ ਨੂੰ ਆਸ ਹੈ ਕਿ ਰਾਜਭਾਗ ਵੱਲੋਂ ਉਨ੍ਹਾਂ ਨੂੰ ਅਜਿਹੇ ਵੱਡੇ ਗੱਫ਼ੇ ਬਦੇਸ਼ੀ ਸੱਟੇਬਾਜ਼ ਸਰਮਾਏ ਨੂੰ ਵੀ ਖਿੱਚਣਗੇ ਜਾਂ ਇਹਦਾ ਵਹਾਅ ਕਾਇਮ ਰੱਖਣਗੇ - ਜਿਹੜੇ ਕਿ (ਵਿਕਾਸ ਦਾ) ਇੱਕ ਨਵਾਂ ਬੁਲਬੁਲਾ ਪੈਦਾ ਕਰ ਸਕਦੇ ਹਨ।
ਅਜਿਹੇ ਕਦਮ ਚੁੱਕਣ ਦੀ ਮੰਗ ਨੂੰ ਲੈ ਕੇ, ਦਲਾਲ ਸਰਮਾਏਦਾਰ ਘਰਾਣਿਆਂ 'ਤੇ ਬਦੇਸ਼ੀ ਸਰਮਾਏ ਨੇ ਪਿਛਲੇ ਕੁਝ ਵਰ੍ਹਿਆਂ ਦੌਰਾਨ ਕਾਂਗਰਸੀ ਹਾਕਮਾਂ 'ਤੇ ਦਬਾਅ ਬਣਾਇਆ ਸੀ। ਕਾਂਗਰਸੀ ਹਾਕਮਾਂ ਨੇ ਇਨ੍ਹਾਂ ਦੀ ਇੱਛਾ-ਪੂਰਤੀ ਕੀਤੀ, ਜਿਸਦੇ ਸਿੱਟੇ ਵਜੋਂ ਲੋਕਾਂ ਅਤੇ ਵਾਤਾਵਰਣ 'ਤੇ ਪੈਣ ਵਾਲੇ ਤਬਾਹਕੁੰਨ ਅਸਰਾਂ ਦੀ ਪ੍ਰਵਾਹ ਕੀਤੇ ਬਿਨਾਂ ਉਨ੍ਹਾਂ ਦੇ ਅਣਗਿਣਤ ਪ੍ਰੋਜੈਕਟ (ਕਾਰੋਬਾਰੀ ਯੋਜਨਾਵਾਂ) ਪਾਸ ਕੀਤੇ, ਕਿੰਨੇ ਠੇਕੇ ਮੁੜ-ਸਹੀਬੰਦ ਕੀਤੇ, ਕੁਦਰਤੀ ਗੈਸ ਦੀਆਂ ਕੀਮਤਾਂ ਦੁੱਗਣੀਆਂ ਕੀਤੀਆਂ ਤਾਂ ਕਿ ਅੰਬਾਨੀ ਨੂੰ ਲਾਭ ਪਹੁੰਚੇ, ਭਾਵੇਂ ਇਹਦੇ ਕਰਕੇ ਮੁਲਕ ਨੂੰ ਭਾਰੀ ਕੀਮਤ ਚੁਕਾਉਣੀ ਪਈ। ਇਸਤੋਂ ਬਿਨਾਂ, ਇਨ੍ਹਾਂ ਨੂੰ ਵੱਡਮੁੱਲੇ ਖਣਿਜ ਸਰੋਤਾਂ ਵਾਲੇ ਇਲਾਕਿਆਂ ਅੰਦਰ ਇਨਕਲਾਬੀ ਸ਼ਕਤੀਆਂ ਤੇ ਲੋਕ-ਲਹਿਰਾਂ ਨੂੰ ਕੁਚਲਣ ਲਈ ਫੌਜੀ ਦਮਨ ਤੇਜ਼ ਕੀਤਾ। ਕਾਂਗਰਸੀ ਹਾਕਮਾਂ ਨੇ ਪਿਛਲੇ ਕੁੱਝ ਵਰ੍ਹਿਆਂ ਦੌਰਾਨ ਲੋਕਾਂ ਦੀਆਂ ਲੋੜਾਂ ਲਈ ਜੋ ਥੋੜੇ ਬਹੁਤ ਫੰਡ ਰੱਖੇ ਸਨ, ਉਹ ਵੀ ਬੁਰੀ ਤਰ੍ਹਾਂ ਛਾਂਗ ਦਿੱਤੇ — ਜਿਨ੍ਹਾਂ 'ਚੋਂ ਬਹੁਤੇ ਪੇਂਡੂ ਰੁਜ਼ਗਾਰ ਨਾਲ ਸਬੰਧਤ ਸਨ। ਇਥੋਂ ਤੱਕ ਕਿ ਉਨ੍ਹਾਂ ਨੇ ਚੋਣਾਂ ਦੇ ਤਿਆਰੀ ਸਮੇਂ ਦੌਰਾਨ, ਜਨਤਾ ਦੇ ਛੁੱਟ-ਪੁੱਟ ਸਮਾਜਕ ਹੱਕਾਂ 'ਤੇ ਵੀ ਹਮਲੇ ਤੇਜ਼ ਕਰ ਦਿੱਤੇ ਜਿਹਦੇ ਸਦਕਾ ਉਨ੍ਹਾਂ ਦੀ ਹਕੂਮਤ ਵਿਰੁੱਧ ਵਿਆਪਕ ਬੇਚੈਨੀ ਹੋਰ ਵਧੀ। ਆਪਣੀ ਸਿਆਸੀ ਬਹਾਲੀ ਦੇ ਸੌੜੇ-ਖੁਦਗਰਜ਼ ਹਿੱਤਾਂ ਵਿਰੁੱਧ ਜਾਕੇ ਵੀ ਇਉਂ ਕਰਦਿਆਂ, ਕਾਂਗਰਸੀ ਹਾਕਮਾਂ ਨੇ ਇੱਕ ਵਾਰ ਫਿਰ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਆਪਣੇ ਬੁਨਿਆਦੀ ਰੋਲ ਪੱਖੋਂ, ਉਹ ਹਾਕਮ ਜਮਾਤਾਂ ਤੇ ਸਾਮਰਾਜਵਾਦ ਦੇ ਨੁਮਾਇੰਦੇ ਹਨ। ਹੁਣ ਮੋਦੀ ਹਕੂਮਤ ਵੱਲੋਂ ਲੋਕਾਂ ਵਿਰੁੱਧ ਹੋਣ ਵਾਲਾ ਹਮਲਾ, ਕਾਂਗਰਸੀ ਹਾਕਮਾਂ ਵੱਲੋਂ ਦੋ ਵਰ੍ਹੇ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ।
ਆਮ ਆਦਮੀ ਪਾਰਟੀ ਭਾਵੇਂ, ਇੱਕ ਰਾਜ (ਪੰਜਾਬ) 'ਚ ਹੀ ਸੀਟਾਂ ਜਿੱਤ ਸਕੀ ਹੈ ਤੇ ਇੱਕ ਹੋਰ ਰਾਜ (ਦਿੱਲੀ 'ਚ) ਵੋਟ ਫ਼ੀਸਦੀ 'ਚ ਵੱਡਾ ਵਾਧਾ ਕਰ ਸਕੀ ਹੈ, ਫਿਰ ਵੀ ਇਹ ਗੱਲ ਦਿਖਾਉਂਦੀ ਹੈ ਕਿ ਇਸਨੂੰ ਅਜੇ ਖ਼ਤਮ ਹੋਈ ਨਹੀਂ ਸਮਝਿਆ ਜਾ ਸਕਦਾ। ਫਿਰ ਵੀ, ਇਸਦੀ ਚੋਟੀ-ਲੀਡਰਸ਼ਿਪ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਇਸਦੀਆਂ ਆਰਥਕ ਨੀਤੀਆਂ ਦੂਜੀਆਂ ਹਾਕਮ ਜਮਾਤੀ ਪਾਰਟੀਆਂ ਨਾਲੋਂ ਬੁਨਿਆਦੀ ਤੌਰ 'ਤੇ ਵੱਖਰੀਆਂ ਨਹੀਂ ਹਨ, ਸਿਵਾਏ ਇਸ ਗੱਲ ਦੇ ਕਿ ਇਨ੍ਹਾਂ ਨੂੰ ''ਬਿਨਾਂ ਭ੍ਰਿਸ਼ਟਾਚਾਰ ਦੇ ਲਾਗੂ ਕੀਤਾ ਜਾਵੇਗਾ।'' ਤਾਂ ਵੀ ਅਜੇ ਤੱਕ ਦਲਾਲ ਸਰਮਾਏਦਾਰ ਘਰਾਣਿਆਂ ਵੱਲੋਂ ਥਾਪੜਾ ਪ੍ਰਾਪਤ ਕਰਨ 'ਚ ਨਾਕਾਮ ਰਹਿਣ ਸਦਕਾ ਇਹ ਵੱਡੇ ਘਰਾਣਿਆਂ ਦੀਆਂ ਕੁਝ ਵਿਸ਼ੇਸ਼ ਕੰਪਨੀਆਂ 'ਤੇ ਸ਼ੋਰੀਲੇ ਹਮਲੇ ਕਰਕੇ ਲੋਕਾਂ ਨੂੰ ਭਰਮਾਉਣ ਦੇ ਯਤਨ ਕਰਨ ਵੱਲ ਧੱਕੇ ਗਏ ਹਨ। ਆਪ ਦੀਆਂ ਹਮਾਇਤੀ ਪੱਟੀਆਂ ਦਾ ਕਮਿਊਨਿਸਟ ਇਨਕਲਾਬੀਆਂ ਲਈ ਜਿਸ ਗੱਲ ਦਾ ਅਮਲੀ ਮਹੱਤਵ ਉੱਭਰਦਾ ਹੈ, ਉਹ ਹੈ : ਵੱਖ ਵੱਖ ਲੋਕ-ਹਿੱਸਿਆਂ ਦੀ ਇਨਕਲਾਬੀ ਬਦਲ ਲਈ ਤਾਂਘ, ਜਿਹੜੀ ਭਾਵੇਂ ਧੁੰਦਲੀ ਹੀ ਸਹੀ, ਪਰ ਉਨਾਂ ਨੂੰ ਚੋਣ ਅਖਾੜੇ 'ਚ ਧੱਕੇ ਜਾਣ ਦੇ ਬਾਵਜੂਦ ਦਿਖੀ ਹੈ।
ਇਨ੍ਹਾਂ ਚੋਣਾਂ ਦੌਰਾਨ ਵੋਟਰਾਂ ਉੱਤੇ ਵੋਟ ਪਾਉਣ ਲਈ ਬੇਮਿਸਾਲ ਦਬਾਅ ਸੀ। ਦਰਅਸਲ ਲੋਕਾਂ ਦੇ ਵੱਖ-ਵੱਖ ਹਿੱਸਿਆਂ ਅੰਦਰ ਇੱਕ ਭੈਅ ਦੀ ਭਾਵਨਾ ਮੌਜੂਦ ਸੀ, ਜੋ ਕਿ ਕੁੱਝ ਥਾਵਾਂ 'ਤੇ ਪ੍ਰਚਾਰ ਸਾਧਨਾਂ ਵੱਲੋਂ ਸ਼ਰੇਆਮ ਪੈਦਾ ਕੀਤੀ ਗਈ ਸੀ। ਅਨੇਕਾਂ ਕਦਮ, ਜਿਵੇਂ ਕਿ ਸਰਬਵਿਆਪੀ ਪਛਾਣ ਪੱਤਰ (ਆਧਾਰ ਕਾਰਡ) ਸਕੀਮ, ਕੌਮੀ ਆਬਾਦੀ ਰਜਿਸਟਰ, ਤੇ ਲੋਕਾਂ ਨੂੰ ਮਿਲਦੇ ਅਨੇਕਾਂ ਸਮਾਜਕ ਹੱਕਾਂ ਦਾ ਖਾਤਮਾ ਕਰਨ ਦੀ ਸਾਜਿਸ਼ (ਜਿਵੇਂ ਕਿ ਰਾਸ਼ਨ, ਰਸੋਈ ਗੈਸ, ਖਾਦਾਂ), ਜੋ ਕਿ ਇਨ੍ਹਾਂ ਨੂੰ ਨਕਦ ਭੁਗਤਾਨ 'ਚ ਬਦਲ ਕੇ ਕੀਤਾ ਜਾਣਾ ਹੈ, ਅਤੇ ਜਿਸਨੇ ਲੋਕਾਂ ਅੰਦਰ ਆਵਦੀ 'ਹਾਜ਼ਰੀ ਲਵਾਉਣ' ਲਈ ਤ੍ਰਾਹ ਪੈਦਾ ਕੀਤਾ। ਹੁਣ ਏਸੇ ਭੈਅ ਨੂੰ ਹਾਕਮ ਜਮਾਤੀ ਪ੍ਰਚਾਰ ਸਾਧਨਾਂ ਵੱਲੋਂ ਬਾਕਾਇਦਾ ਰੂਪ 'ਚ ਜਨਤਾ ਦੇ ਪਾਰਲੀਮਾਨੀ ਪ੍ਰਬੰਧ 'ਚ ਵਧ ਰਹੇ ਉਤਸ਼ਾਹ ਵਜੋਂ ਉਭਾਰਿਆ ਜਾ ਰਿਹਾ ਹੈ।
ਹਾਕਮ ਜਮਾਤੀ ਪ੍ਰਚਾਰ ਸਾਧਨਾਂ ਵੱਲੋਂ ਮੋਦੀ ਨੂੰ ਉਭਾਰਨ ਤੇ ਇਨ੍ਹਾਂ ਚੋਣਾਂ ਦੇ ਫ਼ਤਵੇ ਦਾ ਜਸ਼ਨ ਮਨਾਉਣ ਦਾ ਕੰਮ ਨਵੀਂ ਹਕੂਮਤ ਦੇ ਸਹੁੰ ਚੁੱਕਣ ਨਾਲ ਵੀ ਖ਼ਤਮ ਨਹੀਂ ਹੋਇਆ, ਸਗੋਂ ਇਹ ਪਹਿਲਾਂ ਨਾਲੋਂ ਵਧਾਏ-ਚੜ੍ਹਾਏ ਰੂਪ 'ਚ ਜਾਰੀ ਹੈ। ਇਸਦਾ ਮਕਸਦ ਜਨਤਾ ਅੰਦਰ ਇਹ ਸੁਨੇਹਾ ਦੇਣਾ ਹੈ: ''ਸਰਕਾਰ ਕੋਲ ਜਨਤਾ ਦਾ ਵਿਸ਼ਾਲ ਫ਼ਤਵਾ ਤੇ ਵਾਜਬੀਅਤ ਮੌਜੂਦ ਹੈ। ਇਸਨੂੰ ਬੇਰੋਕ ਪਦਾਰਥਕ ਸ਼ਕਤੀ ਦਾ ਥਾਪੜਾ ਵੀ ਹੈ। ਇਸਦੇ ਵਿਰੋਧ ਦਾ ਕੋਈ ਫ਼ਾਇਦਾ ਨਹੀਂ। ਹੁਣ ਇਹ ਤੁਹਾਡੇ ਲਈ ਜਿਹੜੇ ਵੀ ਕਦਮ ਲੈ ਕੇ ਆਵੇਗੀ ਉਨ੍ਹਾਂ ਅੱਗੇ ਸਿਰ ਝੁਕਾਓ।''
ਤਾਂ ਵੀ, ਸੰਘਰਸ਼ਸ਼ੀਲ ਚੇਤੰਨ ਹਿੱਸਿਆਂ ਨੂੰ ਚਾਹੀਦਾ ਹੈ ਕਿ ਉਹ ਇਸ ਪ੍ਰਾਪੇਗੰਡੇ ਨੂੰ ਹਾਕਮ ਜਮਾਤੀ ਹਮਲੇ ਦੇ ਇੱਕ ਹੋਰ ਸੰਦ ਵਜੋਂ ਦੇਖਣ। ਉਨ੍ਹਾਂ ਨੂੰ ਇਹ ਪੱਕਾ ਭਰੋਸਾ ਹੋਣਾ ਚਾਹੀਦਾ ਹੈ ਕਿ ਚੋਣਾਂ 'ਚ ਹੋਈ ਜਿੱਤ ਦੀ ਇਹ ਮੁਲੰਮਾ ਚਾੜ੍ਹੀ ਚਮਕ ਹਾਕਮਾਂ ਵੱਲੋਂ ਤਹਿ ਲੋਕ-ਵਿਰੋਧੀ ਨੀਤੀਆਂ ਨੂੰ ਲਾਗੂ ਕਰਨ ਦੇ ਅਮਲ ਦੌਰਾਨ ਹੀ ਧੁੰਦਲੀ ਪੈ ਜਾਣੀ ਹੈ ਤੇ ਉੱਡ-ਪੁੱਡ ਜਾਣੀ ਹੈ। ਇਹ ਪ੍ਰਬੰਧ ਲੋਕਾਂ ਦੀ ਇੱਕ ਵੀ ਬੁਨਿਆਦੀ ਮੰਗ ਪੂਰੀ ਕਰਨਯੋਗ ਨਹੀਂ ਹੈ; ਅਤੇ ਇਹ ਤਹਿ ਹੈ ਕਿ ਮੌਜੂਦਾ ਨੀਤੀ ਨੇ ਉਨ੍ਹਾਂ ਦੀ ਹਾਲਤ ਨੂੰ ਹੋਰ ਵੀ ਖ਼ਰਾਬ ਕਰ ਦੇਣਾ ਹੈ। ਇਨ੍ਹਾਂ ਹਾਲਤਾਂ ਅੰਦਰ ਲੋਕਾਂ ਕੋਲ ਸੰਘਰਸ਼ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਹੈ। ਉੁਨ੍ਹਾਂ 'ਚ ਇਹ ਭਰੋਸਾ ਵਿਗਸਣਾ ਚਾਹੀਦਾ ਹੈ ਕਿ ਉਹ ਹੀ ਮੁਲਕ ਦੀ ਬਹੁਸੰਮਤੀ ਬਣਦੇ ਹਨ। ਉਹ ਹੀ ਦੇਸ਼ ਦੀ ਵਿਸ਼ਾਲ ਬਹੁਗਿਣਤੀ ਬਣਦੇ ਹਨ, ਇਸਦੀ ਮੁੱਖਧਾਰਾ ਬਣਦੇ ਹਨ ਅਤੇ ਉਨ੍ਹਾਂ ਦਾ ਖੂਨ ਪੀ ਕੇ ਮੋਟੀਆਂ ਹੋ ਰਹੀਆਂ ਪਰਜੀਵੀ ਤਾਕਤਾਂ ਨੂੰ ਹੂੰਝ ਸੁੱਟਣ ਦੀ ਸ਼ਕਤੀ ਰੱਖਦੇ ਹਨ।
31 ਮਈ, 2014
-ਸਕੱਤਰ ਕੇਂਦਰੀ ਕਮੇਟੀ,
ਸੀ.ਪੀ.ਆਰ.ਸੀ.ਆਈ.(ਮ.ਲ.)
(ਡਾਕ ਰਾਹੀਂ ਹਾਸਲ ਹੋਇਆ ਪ੍ਰੈਸ ਬਿਆਨ)
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਵੋਟਾਂ ਬਾਰੇ ਸਮਝ
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਵੋਟਾਂ ਬਾਰੇ ਸਮਝ
''ਸਾਡੇ ਵੱਲੋਂ ਚੋਣਾਂ ਦੌਰਾਨ ਕੀਤੀ ਗਈ ਇਸ ਜ਼ੋਰਦਾਰ ਸੰਘਰਸ਼ ਸਰਗਰਮੀ ਪਿੱਛੇ ਵੋਟਾਂ ਬਾਰੇ ਸਾਡੀ ਖਾਸ ਸਮਝ ਦਾ ਅਹਿਮ ਰੋਲ ਹੈ। ਇਸ ਸਮਝ ਦੇ ਕਈ ਨੁਕਤੇ ਹਨ।''
''ਇੱਕ, ਅਸੀਂ ਸਮਝਦੇ ਹਾਂ ਕਿ ਵੋਟ ਲੋਕਾਂ ਦੇ ਹੱਥ ਦਿੱਤੀ ਹੋਈ ਕੋਈ ਤਾਕਤ ਜਾਂ ਅਧਿਕਾਰ ਨਹੀਂ ਹੈ, ਇਹ ਲੋਕਾਂ ਦੇ ਹੱਥ ਫੜਾਈ ਹੋਈ ਰਾਜਭਾਗ ਦੀ ਕੋਈ ਡੋਰ ਨਹੀਂ ਹੈ। ਵੋਟਾਂ ਦਾ ਕੁੱਲ ਅਮਲ ਰਾਜਭਾਗ ਉੱਤੇ ਕਾਬਜ਼ ਹਾਕਮ ਜਮਾਤਾਂ ਦੇ ਵੱਖ ਵੱਖ ਧੜਿਆਂ ਦੀ ਆਪਸੀ ਕੁੱਕੜ-ਖੋਹੀ ਦਾ ਸਿੱਟਾ ਹੈ। ਇਸ ਅਮਲ ਰਾਹੀਂ ਉਹ ਫੈਸਲਾ ਕਰਦੇ ਹਨ ਕਿ ਐਤਕੀਂ ਹਾਕਮਾਂ ਦਾ ਕਿਹੜਾ ਧੜਾ ਲੋਕਾਂ ਨੂੰ ਲੁੱਟੇਗਾ ਅਤੇ ਕੁੱਟੇਗਾ, ਇਸ ਲੁੱਟ ਅਤੇ ਕੁੱਟ ਵਿੱਚ ਕਿਹੜੇ ਧੜੇ ਦੀ ਕਿੰਨੀ ਹਿੱਸਾ-ਪੱਤੀ ਹੋਵੇਗੀ। ਵੋਟ ਦੇ ਅਖੌਤੀ ਅਧਿਕਾਰ ਰਾਹੀਂ ਤਾਂ ਉਹ ਲੋਕਾਂ ਨੂੰ ਭੁਚਲਾਵੇ ਵਿੱਚ ਲੈਣ, ਭੁਲੇਖਾ ਪਾਉਣ ਅਤੇ ਆਪਣੀ ਹੀ ਲੁੱਟ ਅਤੇ ਕੁੱਟ ਉੱਤੇ ਮੋਹਰ ਲਵਾਉਣ ਦਾ ਕੰਮ ਲੈਂਦੇ ਹਨ। ਤੇ ਇਹ ਸਭ ਨੂੰ ਪਤਾ ਹੈ ਕਿ ਮੋਹਰ ਵੀ ਪੈਸੇ, ਨਸ਼ਿਆਂ, ਗੁੰਡਾਗਰਦੀ, ਧੌਂਸ ਤੇ ਚੌਧਰ ਦੇ ਜ਼ੋਰ 'ਗੂਠਾ ਫੜ ਕੇ ਲਵਾਈ ਜਾਂਦਾ ਹੈ।
ਦੂਜਾ, ਅਸੀਂ ਸਮਝਦੇ ਹਾਂ ਕਿ ਵੋਟਾਂ ਦਾ ਅਮਲ ਬੁਰੀ ਤਰ੍ਹਾਂ ਲੁੱਟੇ ਜਾ ਰਹੇ ਲੋਕਾਂ ਨੂੰ ਇਸ ਲੋਟੂ ਤੇ ਜ਼ਾਲਮ ਰਾਜ ਪ੍ਰਬੰਧ ਵਿੱਚ ਫਾਹ ਕੇ ਰੱਖਣ ਵਾਲੀ ਘੁੰਮਣਘੇਰੀ ਹੈ। ਇਹ ਲੁੱਟ ਤੇ ਕੁੱਟ ਤੋਂ ਸਤੇ ਹੋਏ, ਬੰਦ ਖਲਾਸੀ ਦਾ ਰਾਹ ਭਾਲ ਰਹੇ ਲੋਕਾਂ ਨੂੰ ਪੰਜ ਸਾਲਾ ਗਧੀਗੇੜ ਵਿੱਚ ਪਾ ਕੇ ਰੱਖਣ ਦਾ ਸਾਧਨ ਹਨ। ਵੋਟਾਂ ਮਿਹਨਤਕਸ਼ ਤੇ ਕਿਰਤੀ ਲੋਕਾਂ ਦੀਆਂ ਅੱਖਾਂ 'ਤੇ ਪੜਦਾ ਪਾਉਣ ਦਾ ਕੰਮ ਕਰਦੀਆਂ ਹਨ, ਆਪਣੀ ਮੁਕਤੀ ਲਈ ਜਥੇਬੰਦ ਸੰਘਰਸ਼ਾਂ ਦੇ, ਏਕੇ ਦੇ ਰਾਹ 'ਤੇ ਤੁਰਨ, ਇਸ ਰਾਹ ਨੂੰ ਸਮਝਣ ਤੋਂ ਰੋਕ ਕੇ ਰੱਖਣ ਦਾ ਕੰਮ ਕਰਦੀਆਂ ਹਨ। ਇਹ ਦੁੱਖਾਂ ਤਕਲੀਫਾਂ ਦਾ ਪਹਾੜ ਢੋਅ ਰਹੇ ਲੋਕਾਂ ਸਾਹਮਣੇ ਇਸ ਰਾਹ ਦੀ ਬਜਾਏ ਇੱਕ ਜਾਂ ਦੂਜੇ ਹਾਕਮ ਧੜੇ ਨੂੰ ਸਾਰੀਆਂ ਸਮੱਸਿਆਵਾਂ ਦੇ ਹੱਲ ਵਜੋਂ ਪੇਸ਼ ਕਰਦੀਆਂ ਹਨ। ਲੋਕਾਂ ਨੂੰ ਇਸ ਝੂਠੀ ਆਸ 'ਤੇ ਲਾ ਕੇ ਰੱਖਣ ਦਾ ਕੰਮ ਕਰਦੀਆਂ ਹਨ ਕਿ ਸ਼ਾਇਦ ਸਰਕਾਰਾਂ ਬਦਲਣ ਨਾਲ ਹੀ, ਫਲਾਣੇ ਜਾਂ ਧਮਕਾਣੇ ਨੂੰ ਵੋਟਾਂ ਪਾਉਣ ਨਾਲ ਹੀ ਉਹਨਾਂ ਦੀਆਂ ਦੁੱਖ ਤਕਲੀਫਾਂ ਦਾ ਹੱਲ ਹੋ ਜਾਵੇਗਾ।
ਤੀਜਾ, ਅਸੀਂ ਸਮਝਦੇ ਹਾਂ ਕਿ ਵੋਟਾਂ ਦਾ ਅਮਲ ਲੋਕਾਂ ਅੰਦਰ ਪਾਟਕ ਪਾਉਣ, ਉਹਨਾਂ ਨੂੰ ਭਰਾਮਾਰ ਲੜਾਈ ਵਿੱਚ ਉਲਝਾਉਣ, ਉਹਨਾਂ ਦੀ ਭਾਈਚਾਰਕ ਤੇ ਜਥੇਬੰਦਕ ਏਕਤਾ ਨੂੰ ਖੋਰਾ ਲਾਉਣ ਦਾ ਕੰਮ ਕਰਦੀਆਂ ਹਨ। ਨਸ਼ਿਆਂ, ਗੁੰਡਾਗਰਦੀ, ਪੈਸੇ ਦੀ ਅੰਨ੍ਹੀਂ ਵਰਤੋਂ ਰਾਹੀਂ ਲੋਕਾਂ ਨੂੰ ਖਾਸ ਕਰਕੇ ਨੌਜਵਾਨਾਂ ਨੂੰ ਆਪਣੇ ਮੱਕੜਜਾਲ ਵਿੱਚ ਫਸਾਉਣ ਦਾ ਸਾਧਨ ਬਣਦੀਆਂ ਹਨ। ਤੇ ਇਹ ਸਭ ਕਰਕੇ ਲੋਕਾਂ ਨੂੰ ਕਮਜ਼ੋਰ ਤੇ ਨਿਤਾਣੇ ਕਰਨ ਦਾ ਸਾਧਨ ਬਣਦੀਆਂ ਹਨ।
ਚੌਥਾ, ਅਸੀਂ ਸਮਝਦੇ ਹਾਂ ਕਿ ਵੋਟਾਂ ਹਾਕਮ ਜਮਾਤਾਂ ਦੇ ਹੱਥ ਵਿੱਚ ਲੋਕਾਂ ਦੀ ਜ਼ਿੰਦਗੀ ਨਾਲ ਜੁੜੇ ਅਹਿਮ ਤੇ ਬੁਨਿਆਦੀ ਮੁੱਦਿਆਂ ਨੂੰ ਰੋਲਣ ਤੇ ਸੀਨ ਤੋਂ ਲਾਂਭੇ ਕਰਨ ਦਾ ਹਥਿਆਰ ਹਨ। ਵੋਟਾਂ ਦੌਰਾਨ ਲੋਕਾਂ ਦੀਆਂ ਮੰਗਾਂ-ਮਸਲਿਆਂ ਅਤੇ ਮੁੱਦਿਆਂ 'ਤੇ ਸਿਆਸੀ ਲੀਡਰਾਂ ਦੀ ਤੂੰ-ਤੂੰ, ਮੈਂ-ਮੈਂ ਤੇ ਆਪਸੀ ਕਾਟੋ-ਕਲੇਸ਼ ਦੀ ਮਿੱਟੀ ਪਾਈ ਜਾਂਦੀ ਹੈ। ਵੋਟ ਤਮਾਸ਼ੇ ਰਾਹੀਂ ਲੋਕਾਂ ਵੱਲੋਂ ਆਪਣੇ ਸੰਘਰਸ਼ਾਂ ਦੌਰਾਨ ਹਾਸਲ ਕੀਤੀ ਸੰਘਰਸ਼-ਚੇਤਨਾ ਨੂੰ ਖੋਰਨ ਖੁੰਢਾ ਕਰਨ ਤੇ ਗੰਧਲਾਉਣ ਦਾ ਕੰਮ ਕੀਤਾ ਜਾਂਦਾ ਹੈ।''
(ਕਿਸਾਨ-ਮਜ਼ਦੂਰ ਖਬਰਨਾਮੇ ਵਿੱਚੋਂ ਧੰਨਵਾਦ ਸਹਿਤ)
ਵੋਟਾਂ ਵੇਲੇ ਜਨਤਕ ਜਥੇਬੰਦੀਆਂ ਦੀ ਸਰਗਰਮੀ
ਵੋਟਾਂ ਵੇਲੇ ਜਨਤਕ ਜਥੇਬੰਦੀਆਂ ਦੀ ਸਰਗਰਮੀ
ਜਿਹੜੀਆਂ ਜਨਤਕ ਜਥੇਬੰਦੀਆਂ ਦੀ ਲੀਡਰਸ਼ਿੱਪ ਮੌਕਾਪ੍ਰਸਤ ਹੁੰਦੀ ਹੈ, ਅਜਿਹੀ ਲੀਡਰਸ਼ਿੱਪ, ਵੋਟਾਂ ਵੇਲੇ, ਬਹੁਤਾ ਕਰਕੇ ਆਪਣੀਆਂ ਜਾਤੀ ਗੌਂਅ-ਗਰਜਾਂ ਖਾਤਰ ਆਪੋ-ਆਪਣੀਆਂ ਜਨਤਕ ਜਥੇਬੰਦੀਆਂ ਨੂੰ ਇੱਕ ਜਾਂ ਦੂਜੀ ਵੋਟ-ਪਾਰਟੀ ਦੀ ਝੋਲੀ ਵਿੱਚ ਸੁੱਟ ਦਿੰਦੀਆਂ ਹਨ। ਦੂਜੇ ਪਾਸੇ ਲੋਕ-ਪੱਖੀ ਸਿਆਸੀ ਜਨਤਕ ਜਥੇਬੰਦੀਆਂ ਦੀਆਂ ਲੀਡਰਸ਼ਿੱਪਾਂ ਆਪਣੀਆਂ ਜਥੇਬੰਦੀਆਂ ਦੀ ਸਿਆਸਤ ਨੂੰ ਪ੍ਰਚਾਰਨ ਲਈ ਸਰਗਰਮ ਮੁਹਿੰਮਾਂ ਚਲਾਉਂਦੀਆਂ ਹਨ। ਉਹ ਲੋਕਾਂ ਨੂੰ ਇਸ ਗੱਲ ਦੀ ਸਿੱਖਿਆ ਅਤੇ ਪ੍ਰੇਰਨਾ ਦਿੰਦੀਆਂ ਹਨ ਕਿ ਉਹ ਇਸ ਭਰਮ ਵਿੱਚ ਨਾ ਰਹਿਣ ਕਿ ਜੇ ਫਲਾਣੀ ਪਾਰਟੀ ਵੋਟਾਂ ਵਿੱਚ ਜਿੱਤ ਗਈ ਤਾਂ ਉਹ, ਉਹਨਾਂ ਦੀਆਂ ਮੰਗਾਂ ਪੂਰੀਆਂ ਕਰਵਾ ਦੇਵੇਗੀ। ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਆਪਣੀ ਜਥੇਬੰਦੀ ਅਤੇ ਘੋਲਾਂ ਉੱਤੇ ਭਰੋਸਾ ਰੱਖਣ ਦੇ ਰਸਤੇ ਉੱਤੇ ਚੱਲਣਾ ਚਾਹੀਦਾ ਹੈ, ਇਸ ਹਕੀਕਤ ਵਿੱਚ ਲੋਕਾਂ ਦੇ ਵਿਸ਼ਵਾਸ਼ ਨੂੰ ਪੱਕਾ ਕਰਨ ਲਈ ਉਹ ਜ਼ੋਰ ਲਾਉਂਦੀਆਂ ਹਨ।
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਸਾਂਝੇ ਤੌਰ 'ਤੇ ਪਿਛਲੀਆਂ ਲੋਕ ਸਭਾ ਚੋਣਾਂ ਵੇਲੇ ਇਸ ਪੈਂਤੜੇ ਨੂੰ ਚੰਗੀ ਸਫਲਤਾ ਨਾਲ ਲਾਗੂ ਕੀਤਾ ਹੈ। ਪਹਿਲਾਂ ਨਾਲੋਂ ਵੱਧ ਪਿੰਡਾਂ ਦੀਆਂ ਸੱਥਾਂ ਨੂੰ ਬਹਿਸ-ਭੇੜ ਦੇ ਸਰਗਰਮ ਅਖਾੜਿਆਂ ਵਿੱਚ ਬਦਲਿਆ ਹੈ। ਖਾਸ ਕਰਕੇ ਹਾਕਮ ਪਾਰਟੀ ਦੇ ਲੀਡਰਾਂ ਵਿਰੁੱਧ, ਉਹਨਾਂ ਦੀਆਂ ਕਾਲੀਆਂ ਕਰਤੂਤਾਂ ਨੂੰ ਜ਼ਾਹਰ ਕਰਦੀਆਂ ਕਾਲੀਆਂ ਝੰਡੀਆਂ ਦਿਖਾਉਣ ਦੇ ਰੂਪ ਵਿੱਚ ਇੱਕ ਤਰ੍ਹਾਂ ਦੁਰ-ਫਿਟੇ ਮੂੰਹ ਲਹਿਰ ਚਲਾਈ ਹੈ। ਇਹਨਾਂ ਯੂਨੀਅਨ ਦੇ ਜ਼ੋਰ ਵਾਲੇ ਪਿੰਡਾਂ ਵਿੱਚ ਲੋਕਾਂ ਦੀਆਂ ਵਾਹਰਾਂ ਦੀ ਗਿਣਤੀ ਪਹਿਲਾਂ ਨਾਲੋਂ ਵੱਡੀ ਸੀ। ਹੌਂਸਲੇ ਬੁਲੰਦ ਸਨ। ਰੋਹ ਭਖਵਾਂ ਸੀ। ਹਾਕਮ ਪਾਰਟੀ ਦੇ ਲੀਡਰ ਬਚਾਅ ਦੇ ਪੈਂਤੜੇ ਉੱਤੇ ਸਨ। ਜਨਤਕ ਬਹਿਸ-ਭੇੜ ਤੋਂ ਟਲਦੇ ਸਨ। ਡਰਦੇ ਸਨ।
ਵੋਟਾਂ ਤੋਂ ਅਗਲੇ ਪਿਛਲੇ ਅਰਸਿਆਂ ਵਿੱਚ, ਆਪਣੇ ਦੁੱਖਾਂ ਦੀ ਫਰਿਆਦ ਲੈ ਕੇ ਇਹਨਾਂ ਲੀਡਰਾਂ ਦੇ ਦਰਾਂ ਉੱਤੇ ਜਾਣ ਵਾਲੇ ਲੋਕ ਮੰਗਤਿਆਂ ਵਾਂਗੂੰ ਦੁਰਕਾਰੇ ਜਾਂਦੇ ਹਨ।
ਵੋਟਾਂ ਦੇ ਦਿਨੀਂ ਉਲਟੀ ਗੰਗਾ ਵਹਿ ਰਹੀ ਸੀ। ਹੁਣ ਖੁਦ ਦੁਰਕਾਰੇ ਜਾਣ ਵੇਲੇ ਲੋਕ, ਲੀਡਰਾਂ ਨੂੰ ਮੰਗਤਿਆਂ ਵਾਂਗੂੰ ਦੁਰਕਾਰ ਰਹੇ ਸਨ। ਹੁਣ ਇਹ ਲੀਡਰ ਲੋਕਾਂ ਦੇ ਭਖੇ-ਤਪੇ ਇਕੱਠਾਂ ਵੱਲੋਂ ਦੁਰਕਾਰੇ ਜਾਣ ਦੇ ਡਰੋਂ ਲੁਕਦੇ ਫਿਰਦੇ ਸਨ।
ਵੋਟਾਂ ਦੇ ਦਿਨਾਂ ਵਿੱਚ, ਹਾਕਮ ਜਮਾਤੀ ਪਾਰਟੀ ਦੇ ਸਥਾਨਕ ਲੀਡਰਾਂ ਦੀ, ਵੋਟ-ਦਲਾਲਾਂ ਦੀ, ਪੂਰੀ ਟੌਹਰ ਹੁੰਦੀ ਹੈ। ਉਹਨਾਂ ਦੀਆਂ ਪੰਜੇ ਉਂਗਲਾਂ ਨੋਟਾਂ ਵਿੱਚ, ਦਾਰੂ ਅਤੇ ਹੋਰ ਨਸ਼ੇ-ਪੱਤਿਆਂ ਵਿੱਚ ਹੁੰਦੀਆਂ ਹਨ। ਉਹ ਦਰਿਆ-ਦਿਲ ਸ਼ਾਹਾਂ ਵਾਂਗੂੰ ਇਹਨਾਂ ਦੇ ਖੁੱਲ੍ਹੇ ਗੱਫੇ ਵਰਤਾਉਂਦੇ ਹਨ। ਪਰ ਇਸ ਵਾਰ ਉਹਨਾਂ ਦੀ ਹਾਲਤ, ਚੋਰਾਂ ਤੋਂ ਖਰੀਦਿਆ ਮਾਲ ਵੇਚਣ ਵਾਲੇ ਦੁਕਾਨਦਾਰਾਂ ਵਰਗੀ ਸੀ। ਉਹਨਾਂ ਦੀ ਜਾਨ ਕੁੜਿੱਕੀ ਵਿੱਚ ਸੀ। ਉਹਨਾਂ ਨੂੰ ਧੁੜਕੂ ਸੀ: ''ਇਹ ਬਾਹਲੀਆਂ ਈ ਪੂਛਾਂ ਚੁੱਕੀ ਫਿਰਦੇ ਕਾਲੀਆਂ ਝੰਡੀਆਂ ਵਾਲੇ ਕਿਤੇ ਪਿੰਡ ਆਏ ਸਾਡੇ ਲੀਡਰਾਂ ਦੀ ਬੇਇੱਜਤੀ ਹੀ ਨਾ ਕਰ ਦੇਣ।'' ਉਤਲੇ ਲੀਡਰਾਂ ਦੀਆਂ ਘੁਰਕੀਆਂ ਦਾ ਡਰ ਵੀ ਸਤਾ ਰਿਹਾ ਸੀ: ''ਜੇ ਉਤਲੇ ਲੀਡਰਾਂ ਦੇ, ਪਿੰਡ ਆਉਣ ਵੇਲੇ ਪਿੰਡ ਵਿੱਚ 'ਕੱਠ ਈ ਨਾ ਹੋਇਆ ਤਾਂ ਮੇਰਾ ਕੀ ਨਕਸ਼ਾ ਬਣੂੰ?''
ਕਾਲੀਆਂ ਝੰਡੀਆਂ ਦਿਖਾਉਣ ਦੀਆਂ ਸਰਗਰਮੀਆਂ, ਪਿਛਲੇ ਅਰਸੇ ਵਿੱਚ ਸਫਲਤਾ ਨਾਲ ਚੱਲੀਆਂ ਖਾੜਕੂ ਘੋਲ ਸਰਗਰਮੀਆਂ ਦਾ ਸਿਖਰਲਾ ਪੜਾਅ ਸੀ. ਇਹਨਾਂ ਸਰਗਰਮੀਆਂ ਵਿੱਚ ਇੱਕ ਤੋਂ ਪਿੱਛੋਂ ਹੋਈਆਂ ਦੂਜੀਆਂ ਜਿੱਤਾਂ ਸਦਕਾ, ਲੋਕਾਂ ਦੇ ਹੌਸਲੇ ਹੋਰ ਤੋਂ ਹੋਰ ਬੁਲੰਦ ਹੁੰਦੇ ਆ ਰਹੇ ਸਨ। ਇਹਨਾਂ ਬੁਲੰਦ ਹੁੰਦੇ ਆ ਰਹੇ ਹੌਸਲਿਆਂ ਦਾ ਜਮ੍ਹਾਂ-ਜੋੜ ਕਾਲੀਆਂ ਝੰਡੀਆਂ ਵਾਲੀਆਂ ਸਰਗਰਮੀਆਂ ਵਿੱਚ ਝਲਕਿਆ ਹੈ। 12 ਫਰਵਰੀ ਤੋਂ ਸ਼ੁਰੂ ਹੋ ਕੇ ਹਫਤਾ ਭਰ ਚੱਲੇ ਘੋਲ ਸਦਕਾ ਦੋਹਾਂ ਜਥੇਬੰਦੀਆਂ ਵੱਲੋਂ ਪੇਸ਼ ਕੀਤੀਆਂ ਮੰਗਾਂ ਮੰਨਵਾ ਲਈਆਂ ਗਈਆਂ ਸਨ। ਇਸ ਘੋਲ ਤੋਂ ਪਹਿਲਾਂ ਬਠਿੰਡੇ ਦੀਆਂ ਕਚਹਿਰੀਆਂ ਵਿੱਚ ਜਨਤਕ ਜਥੇਬੰਦੀਆਂ ਵੱਲੋਂ ਧਰਨੇ-ਮੁਜਾਹਰੇ ਕਰਨ ਦੀ ਮੁਕੰਮਲ ਪਾਬੰਦੀ ਸੀ। ਪੁਲਸ ਜਬਰ ਤੇ ਦਹਿਸ਼ਤ ਦੇ ਜ਼ੋਰ, ਚਿੜੀ ਨਾ ਫਟਕਣ ਦੇਣ ਵਰਗੀ ਹਾਲਤ ਪੈਦਾ ਕੀਤੀ ਹੋਈ ਸੀ। ਪਹਿਲਾਂ ਤਾਂ ਧਰਨਾ ਮਾਰਨ ਲਈ ਹੋਏ ਹਜ਼ਾਰਾਂ ਦੇ ਭਾਰੀ ਇਕੱਠ ਸਦਕਾ, (ਜਿਸ ਵਿੱਚ ਇਸਤਰੀਆਂ ਦੀ ਵੀ ਵੱਡੀ ਗਿਣਤੀ ਸੀ) ਧਰਨਾਕਾਰੀਆਂ ਦੇ ਹੌਸਲੇ ਬੁਲੰਦ ਹੋਏ ਸਨ। ਫੇਰ ਪੁਲਸ ਦੀ ਦਹਿਸ਼ਤ ਨੂੰ ਤੋੜ ਕੇ, ਹਾਕਮਾਂ ਦੀ ਅੜੀ ਨੂੰ ਭੰਨ ਕੇ, ਬਠਿੰਡਾ ਕਚਹਿਰੀਆਂ ਵਿੱਚ ਹਜ਼ਾਰਾਂ ਦਾ ਇਕੱਠ ਕਰਨਾ, ਕਈ ਦਿਨਾਂ ਵਾਸਤੇ ਲਗਾਤਾਰ ਧਰਨਾ ਮਾਰਨਾ, ਸਾਰੇ ਸ਼ਹਿਰ ਵਿੱਚ ਮੁਜਾਹਰਾ ਕਰਨਾ ਆਪਣੇ ਆਪ ਵਿੱਚ ਹੀ ਇੱਕ ਵੱਡੀ ਪ੍ਰਾਪਤੀ ਸੀ। ਕਿਸਾਨਾਂ ਮਜ਼ਦੂਰਾਂ ਦੇ ਹੌਸਲਿਆਂ ਨੂੰ ਬੁਲੰਦ ਕਰਨ ਵਾਲੀ ਘਟਨਾ ਸੀ।
ਲੋਕਾਂ ਵੱਲੋਂ ਆਪਣੇ ਵਿਚਾਰਾਂ ਦਾ ਪ੍ਰਚਾਰ ਕਰਨਾ, ਆਪਣੀਆਂ ਮੰਗਾਂ ਮਸਲਿਆਂ ਨੂੰ ਉਭਾਰਨਾ, ਉਹਨਾਂ ਦਾ ਮੁਢਲਾ ਜਮਹੂਰੀ ਹੱਕ ਹੈ। ਸਾਡੇ ਹਾਕਮਾਂ ਨੇ ਲੋਕਾਂ ਦੇ ਇਸ ਜਮਹੂਰੀ ਹੱਕ ਨੂੰ ਆਪਣੀ ਮੁੱਠੀ ਵਿੱਚ ਬੰਦ ਕੀਤਾ ਹੋਇਆ ਹੈ। ਇਹ ਉਹਨਾਂ ਦੀ ਰਜ਼ਾ ਉੱਤੇ ਨਿਰਭਰ ਹੈ ਕਿ ਕਿਸਨੂੰ ਕਦੋਂ ਇਹ ਹੱਕ ਦੇਣਾ ਹੈ ਜਾਂ ਨਹੀਂ ਦੇਣਾ ਹੈ। ਹੋਰ ਤਾਂ ਹੋਰ ਲੋਕਾਂ ਦਾ ਮੂੰਹ ਬੰਦ ਕਰਨ ਲਈ, ਬਿਨਾ ਮਨਜੂਰੀ ਤੋਂ ਲਾਊਡ ਸਪੀਕਰ ਦੀ ਵਰਤੋਂ ਕਾਨੂੰਨੀ ਜੁਰਮ ਹੈ। ਬੱਸਾਂ ਵਿੱਚ ਚੱਲਦੇ ਅਸ਼ਲੀਲ ਵੀ.ਡੀ.ਓ. ਅਤੇ ਗੀਤਾਂ ਦੀ ਮਨਾਹੀ ਨਹੀਂ ਹੈ। ਸ਼ਹਿਰਾਂ-ਕਸਬਿਆਂ ਵਿੱਚ ਕੰਨ-ਪਾੜਵੇਂ ਸ਼ੋਰ-ਪ੍ਰਦੂਸ਼ਣ ਦੀ ਮਨਾਹੀ ਨਹੀਂ ਹੈ। ਜੇ ਮਨਾਹੀ ਹੈ ਤਾਂ ਲੋਕਾਂ ਵੱਲੋਂ ਆਪਣੇ ਦੁੱਖ ਰੋਣ 'ਤੇ ਮਨਾਹੀ ਹੈ।
ਆਪਣੇ ਵਿਚਾਰਾਂ ਤੇ ਮੰਗਾਂ-ਮਸਲਿਆਂ ਦਾ ਪ੍ਰਚਾਰ ਕਰਨ ਲਈ ਧਰਨੇ ਮਾਰਨੇ, ਮੁਜਾਹਰੇ ਤੇ ਕਾਨਫਰੰਸਾਂ ਕਰਨੀਆਂ ਲੋਕਾਂ ਦਾ ਮੁਢਲਾ ਜਮਹੂਰੀ ਅਧਿਕਾਰ ਹੈ। ਲੋਕਾਂ ਦੇ ਇਸ ਜਮਹੂਰੀ ਅਧਿਕਾਰ ਨੂੰ ਖੋਹਣ ਲਈ ਦਫਾ 144 ਇੱਕ ਸਦਾ ਬਹਾਰ ਕਾਨੂੰਨ ਬਣ ਗਿਆ ਹੈ। ਜੇ ਦਫਾ 144 ਨਾ ਵੀ ਲੱਗੀ ਹੋਵੇ ਤਾਂ ਲੋਕਾਂ ਦੇ ਇਕੱਠਾਂ ਨੂੰ ਰੋਕਣ ਲਈ ਪੁਲਸ ਡਾਂਗ 'ਤੇ ਡੇਰਾ ਰੱਖਦੀ ਹੈ। ਜਦੋਂ ਜੀ ਚਾਹੇ ਦਬਕਾ ਮਾਰ ਕੇ, ਲਾਠੀਚਾਰਜ ਤੇ ਗ੍ਰਿਫਤਾਰੀਆਂ ਕਰਕੇ ਲੋਕਾਂ ਦੇ ਇਕੱਠ ਨੂੰ ਖਿੰਡਾਅ ਦਿੱਤਾ ਜਾਂਦਾ ਹੈ। ਕਈ ਜਥੇਬੰਦੀਆਂ ਬਠਿੰਡੇ ਵਿੱਚ ਧਰਨੇ-ਮੁਜਾਹਰੇ ਕਰਨ ਤੋਂ ਪਹਿਲਾਂ ਬਠਿੰਡੇ ਦੇ ਟੀਚਰਜ਼ ਹੋਮ ਵਿੱਚ ਇਕੱਠ ਕਰਦੀਆਂ ਸਨ। ਪੁਲਸ ਵੱਲੋਂ ਉਹਨਾਂ ਧਰਨਿਆਂ-ਮੁਜਾਹਰਿਆਂ ਨੂੰ ਫੇਲ੍ਹ ਕਰਨ ਲਈ ਟੀਚਰਜ਼ ਹੋਮ ਦੇ ਗੇਟਾਂ ਨੂੰ ਜਿੰਦੇ ਮਾਰ ਕੇ ਸੈਂਕੜਿਆਂ ਦੀ ਗਿਣਤੀ ਵਿੱਚ ਲੋਕਾਂ ਨੂੰ ਘੰਟਿਆਂ-ਬੱਧੀ ਬੰਦੀ ਬਣਾ ਕੇ ਰੱਖਿਆ ਜਾਂਦਾ ਰਿਹਾ ਹੈ। ਬਿਨਾ ਵਾਰੰਟ, ਬਿਨਾ ਅਦਾਲਤੀ ਕਾਰਵਾਈ ਲੋਕਾਂ ਨੂੰ ਬੰਦੀ ਬਣਾਉਣਾ ਸਰਾਸਰ ਗੈਰ-ਕਾਨੂੰਨੀ ਕਾਰਵਾਈ ਹੈ। ਅਜਿਹੀ ਹਾਲਤ ਵਿੱਚ ਜਦੋਂ ਕੋਈ ਜਥੇਬੰਦੀ ਆਪਣੀ ਖਾੜਕੂ ਜਥੇਬੰਦ ਤਾਕਤ ਦੇ ਜ਼ੋਰ ਧਰਨੇ, ਮੁਜਾਹਰੇ, ਕਾਨਫਰੰਸਾਂ ਤੇ ਲਾਊਡ ਸਪੀਕਰ ਦੀ ਵਰਤੋਂ ਸਬੰਧੀ ਆਪਣੇ ਜਮਹੂਰੀ ਹੱਕ ਨੂੰ ਹਾਕਮਾਂ ਤੋਂ ਖੋਹ ਲੈਂਦੀਆਂ ਹਨ ਤਾਂ ਇਹ ਆਪਣੇ ਆਪ ਵਿੱਚ ਹੀ ਇੱਕ ਮਹੱਤਵਪੂਰਨ ਪ੍ਰਾਪਤੀ ਬਣਦੀ ਹੈ। ਜੇ ਘੋਲ ਦੀਆਂ ਮੰਗਾਂ ਨਾ ਵੀ ਪੂਰੀਆਂ ਕਰਵਾਈਆਂ ਜਾ ਸਕਣ ਤਾਂ ਵੀ ਇਹ ਇੱਕ ਮਹੱਤਵਪੂਰਨ ਪ੍ਰਾਪਤੀ ਬਣਦੀ ਹੈ। ਕਿਉਂਕਿ ਇਹ ਅਮਲੀ ਪੱਧਰ ਉੱਤੇ ਲੋਕ-ਜਮਹੂਰੀਅਤ ਦੇ ਅੰਸ਼ ਪੈਦਾ ਕਰਦੇ ਜਾਣ ਵੱਲ ਇੱਕ ਕਦਮ-ਵਧਾਰਾ ਬਣਦਾ ਹੈ। ਇਸ ਪੱਖੋਂ, 12 ਫਰਵਰੀ ਨੂੰ, ਜਦੋਂ ਬਠਿੰਡੇ ਦੀਆਂ ਕਚਹਿਰੀਆਂ ਵਿੱਚ ਇਕੱਠ ਕਰਨ ਸਬੰਧੀ ਐਮਰਜੈਂਸੀ ਵਰਗੀ ਹਾਲਤ ਚੱਲ ਰਹੀ ਸੀ, ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਆਪਣੀ ਖਾੜਕੂ ਜਥੇਬੰਦ ਤਾਕਤ ਦੇ ਜ਼ੋਰ ਆਪਣਾ ਇਹ ਮੁਢਲਾ ਜਮਹੂਰੀ ਹੱਕਾ ਖੋਹਣ ਦੀ ਕਾਰਵਾਈ ਲੋਕ ਜਮਹੂਰੀਅਤ ਦੇ ਅੰਸ਼ ਪੈਦਾ ਕਰਨ ਦੀ ਇੱਕ ਸ਼ਾਨਦਾਰ ਉਦਾਹਰਨ ਸੀ।
ਕਿਸਾਨਾਂ-ਮਜ਼ਦੂਰਾਂ ਦੀਆਂ ਮੰਗਾਂ ਮੰਨਵਾਉਣ ਵਿੱਚ ਸਫਲਤਾ ਹਾਸਲ ਕਰਨੀ ਭਾਵੇਂ ਆਪਣੇ ਆਪ ਵਿੱਚ ਹੀ ਇੱਕ ਉਤਸ਼ਾਹ-ਵਧਾਊ ਗੱਲ ਸੀ। ਪਰ ਜਿਸ ਢੰਗ ਨਾਲ ਇਹ ਮੰਗਾਂ ਮੰਨਵਾਈਆਂ ਗਈਆਂ; ''ਦੁੱਕੀ-ਤਿੱਕੀ ਚੱਕ ਦਿਆਂਗੇ, ਧੌਣ 'ਤੇ ਗੋਡਾ ਰੱਖ ਦਿਆਂਗੇ'' ਇਸ ਨਾਅਰੇ ਨੂੰ ਅਮਲੀ ਰੂਪ ਦੇ ਕੇ ਮੰਨਵਾਈਆਂ ਗਈਆਂ; ਹਜ਼ਾਰਾਂ ਕਿਸਾਨਾਂ-ਮਜ਼ਦੂਰਾਂ ਵੱਲੋਂ ਬਠਿੰਡਾ ਕਚਹਿਰੀਆਂ ਦੀ ਪੂਰੀ ਤਰ੍ਹਾਂ ਘੇਰਾਬੰਦੀ ਕਰਕੇ ਮੰਨਵਾਈਆਂ ਗਈਆਂ। ਇਸ ਗੱਲ ਨੇ ਮਜ਼ਦੂਰ-ਕਿਸਾਨ ਘੁਲਾਟੀਆਂ ਦੇ ਹੌਸਲਿਆਂ ਨੂੰ ਦੁਗਣੀਆਂ-ਤਿਗਣੀਆਂ ਜਰਬਾਂ ਦੇ ਦਿੱਤੀਆਂ।
ਮੰਗਾਂ ਮੰਨਣ ਤੋਂ ਨਾਬਰ ਹੋਏ ਬੈਠੇ ਹਾਕਮ, ਕਚਹਿਰੀਆਂ ਦੀ ਘੇਰਾਬੰਦੀ ਕਰਨ ਸਾਰ ਧੜੰਮ ਥੱਲੇ ਆ ਡਿਗੇ। ਮੰਗਾਂ ਤਾਂ ਭਾਵੇਂ ਸਾਰੀਆਂ ਮੰਨੀਆਂ ਗਈਆਂ ਪਰ ਉਹਨਾਂ ਵਿੱਚ ਤਿੰਨ ਮੰਗਾਂ (ਖੁਦਕੁਸ਼ੀਆਂ ਦੇ ਮੁਆਵਜੇ, ਖੇਤ ਮਜ਼ਦੂਰਾਂ ਨੂੰ ਪਲਾਟ ਅਤੇ ਗੋਬਿੰਦਪੁਰੇ ਦੇ ਬੇਰੁਜ਼ਗਾਰ ਹੋਏ ਖੇਤ ਮਜ਼ਦੂਰਾਂ ਨੂੰ ਮੁਆਵਜੇ) ਸਬੰਧੀ ਡੀ.ਸੀ. ਦੇ ਦਸਖਤਾਂ ਹੇਠ ਲਿਖਤੀ ਸਮਝੌਤਾ ਹੋਇਆ। ਇਹਨਾਂ ਮੰਗਾਂ ਨੂੰ ਮਿਥੀਆਂ ਤਾਰੀਖਾਂ ਉੱਤੇ ਲਾਜ਼ਮੀ ਲਾਗੂ ਕਰਨ ਦਾ ਸਮਝੌਤਾ ਹੋਇਆ। ਡੀ.ਸੀ. ਨੇ ਹਜ਼ਾਰਾਂ ਮਜ਼ਦੂਰਾਂ ਕਿਸਾਨਾਂ ਦੇ ਇਕੱਠ ਸਾਹਮਣੇ ਆ ਕੇ ਖੁਦ ਇਸ ਸਮਝੌਤੇ ਦਾ ਐਲਾਨ ਕੀਤਾ। ਭਾਵੇਂ ਇਸ ਗੱਲ ਵਿੱਚ ਭੋਰਾ ਭਰ ਵੀ ਸ਼ੱਕ ਨਹੀਂ ਸੀ ਕਿ ਥੁੱਕ ਕੇ ਚੱਟਣ ਦੀ ਆਪਣੀ ਪੱਕੀ ਆਦਤ ਅਨੁਸਾਰ ਹਾਕਮ ਇਸ ਲਿਖਤੀ ਸਮਝੌਤੇ ਨੂੰ ਵੀ ਲਾਗੂ ਕਰਨ ਤੋਂ ਜ਼ਰੂਰ ਹੀ ਟਾਲਾ ਵੱਟਣਗੇ, ਪਰ ਇਸ ਦੇ ਬਾਵਜੂਦ ਵੀ ਇਸ ਤਰ੍ਹਾਂ ਦਾ ਤਾਰੀਕ-ਬੱਧ ਲਿਖਤੀ ਸਮਝੌਤਾ ਕਰਨਾ ਹਾਕਮਾਂ ਦੀ ਇੱਕ ਸਿਆਸੀ ਹਾਰ ਸੀ। ਕੁੜਿੱਕੀ ਵਿੱਚ ਫਸੀ ਸਰਕਾਰ ਵੱਲੋਂ ਆਪਣੇ ਹੱਥ ਵਢਾਉਣ ਵਾਲੀ ਗੱਲ ਸੀ। ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ ਜਾਂ ਪੂਰੀ ਤਰ੍ਹਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ, ਸਮਝੌਤੇ ਦੀ ਇਹ ਲਿਖਤ ਕਾਲੀਆਂ ਝੰਡੀਆਂ ਵਾਲੇ ਕਾਫਲਿਆਂ ਦੇ ਹੱਥਾਂ ਵਿੱਚ ਇੱਕ ਅਸਰਦਾਰ ਹਥਿਆਰ ਬਣ ਸਕਦਾ ਸੀ। ਕੁਫਰ ਤੋਲਦੇ ਵਿਰੋਧੀਆਂ ਦੇ ਮੂੰਹ ਬੰਦ ਕਰਨ ਲਈ ਇੱਕ ਅਸਰਦਾਰ ਮੋਂਦਾ ਸੀ। ਕਿਸਾਨਾਂ, ਮਜ਼ਦੂਰਾਂ ਦੇ ਗੈਰ-ਸਰਗਰਮ ਹਿੱਸਿਆਂ ਦੀ ਅਤੇ ਲੋਕਾਂ ਦੇ ਹੋਰਨਾਂ ਤਬਕਿਆਂ ਦੀ ਹਮਦਰਦੀ ਜਿੱਤਣ ਦਾ ਇੱਕ ਅਸਰਦਾਰ ਸਾਧਨ ਸੀ।
ਮੰਗਾਂ ਮੰਨਵਾਉਣ ਤੋਂ ਮਗਰੋਂ ਲਿਖਤੀ ਸਮਝੌਤੇ ਨੂੰ ਲਾਗੂ ਕਰਵਾਉਣ ਦਾ ਦੌਰ ਸ਼ੁਰੂ ਹੋਇਆ। ਜ਼ਿਲ੍ਹਾ ਅਤੇ ਤਹਿਸੀਲ ਪੱਧਰੇ ਅਫਸਰ ਆਪਣੀ ਜੱਦੀ ਪੁਸ਼ਤੀ ਆਦਤ ਅਨੁਸਾਰ ਸਮਝੌਤੇ ਨੂੰ ਮਿਥੀਆਂ ਤਾਰੀਕਾਂ ਉਤੇ ਲਾਗੂ ਕਰਨ ਤੋਂ ਟਾਲਾ ਵੱਟਣ ਲੱਗੇ। ਚੜ੍ਹਾਈ ਦੀ ਤਰੰਗ ਉੱਤੇ ਸਵਾਰ ਮਜ਼ਦੂਰਾਂ, ਕਿਸਾਨਾਂ ਦੇ ਕਾਫਲਿਆਂ ਨੇ ਸੱਤ ਜ਼ਿਲ੍ਹਿਆਂ ਵਿੱਚ ਸਰਕਾਰੀ ਅਫਸਰਾਂ ਨੂੰ ਜਾਗੀ ਤੇ ਜਥੇਬੰਦ ਹੋਈ ਲੋਕ ਸ਼ਕਤੀ ਨਾਲ ਭੰਬੂ ਤਾਰੇ ਦਿਖਾਏ। ਆਮ ਤੌਰ 'ਤੇ ਲੋਹੇ ਦਾ ਥਣ ਬਣੇ ਰਹਿੰਦੇ ਅਫਸਰ ਮੋਮ ਦਾ ਨੱਕ ਬਣੇ ਹੋਏ ਦੇਖੇ ਗਏ। ਇਹਨਾਂ ਕਾਰਵਾਈਆਂ ਦੀਆਂ ਸਫਲਤਾਵਾਂ ਨੇ ਮਜ਼ਦੂਰਾਂ-ਕਿਸਾਨਾਂ ਦੇ ਹੌਸਲਿਆਂ ਦੀ ਲਟ ਲਟ ਬਲਦੀ ਲਾਟ ਉੱਤੇ ਤੇਲ ਪਾਉਣ ਦਾ ਕੰਮ ਕੀਤਾ। ਇਸ ਤਰ੍ਹਾਂ ਉਹ ਜਮਾਤੀ ਚੇਤਨਾ ਦੀਆਂ ਨਵੀਆਂ ਕਿਰਨਾਂ ਲੈ ਕੇ, ਜੇਤੂ ਰੌਂਅ, ਭਖਦੇ ਇਰਾਦੇ ਲੈ ਕੇ ਪਿੰਡਾਂ ਦੀਆਂ ਸੱਥਾਂ ਵਿੱਚ ਬਹਿਸ-ਭੇੜ ਦੇ ਅਖਾੜੇ ਭਖਾਉਣ ਲਈ ਜਾ ਉੱਤਰੇ। ਹਾਕਮ ਜਮਾਤੀ ਪਾਰਟੀਆਂ ਦੇ ਵੋਟ-ਮੰਗਤਿਆਂ ਨੂੰ ਦੁਰਕਾਰਨ ਲਈ, ਉਹਨਾਂ ਦੀਆਂ ਪੇਸ਼ੀਆਂ ਪਾਉਣ ਲਈ, ਉਹਨਾਂ ਨੂੰ ਲਾ-ਜੁਆਬ ਕਰਨ ਲਈ। ''ਵਾਪਸ ਜਾਓ'' ਦੇ ਸੰਕੇਤ ਦਿੰਦੀਆਂ ਕਾਲੀਆਂ ਝੰਡੀਆਂ ਲਹਿਰਾਉਣ ਲਈ।
0-0
23 ਮਾਰਚ ਦੇ ਸ਼ਹੀਦਾਂ ਦੀ ਯਾਦ 'ਚ ਸਰਗਰਮੀ
23 ਮਾਰਚ ਦੇ ਸ਼ਹੀਦਾਂ ਦੀ ਯਾਦ 'ਚ ਸਰਗਰਮੀ
ਖੰਨਾ: ਮਜ਼ਦੂਰ ਯੂਨੀਅਨ ਇਲਾਕਾ ਖੰਨਾ-ਸਮਰਾਲਾ ਨੇ ਮਾਰਚ ਮਹੀਨੇ ਵਿੱਚ ਸ਼ਹੀਦਾਂ ਦੀ ਯਾਦ 'ਚ ਤੇ ਚੋਣਾਂ ਮੌਕੇ ਲੋਕਾਂ ਵਿੱਚ ਆਪਣੀ ਸਮਝ ਲਿਜਾਣ ਦੀ ਸਰਗਰਮੀ ਜਥੇਬੰਦ ਕਰਨ ਲਈ 23 ਮਾਰਚ ਨੂੰ ਪਿੰਡ ਭੱਟੀਆਂ ਵਿਖੇ 40-50 ਮਰਦ/ਔਰਤਾਂ ਤੇ ਨੌਜਵਾਨਾਂ ਦੀ ਵੱਡੀ ਮੀਟਿੰਗ ਸੱਦ ਕੇ 12 ਅਪ੍ਰੈਲ ਦੀ ਰਾਤ ਨੂੰ ਸਮਾਗਮ ਕਰਨ ਦਾ ਫੈਸਲਾ ਕੀਤਾ। ਫੈਸਲੇ ਤੋਂ ਬਾਅਦ ਪੂਰੇ ਪਿੰਡ ਤੇ ਜੀ.ਟੀ. ਰੋਡ ਮਾਰਕੀਟ ਵਿੱਚ 15-20 ਮਜ਼ਦੂਰਾਂ ਤੇ ਨੌਜਵਾਨਾਂ ਦੀ ਟੀਮ ਨੇ ਲੀਫਲੈਟ ਵੰਡਦਿਆਂ ਹੋਇਆਂ ਫੰਡ ਇਕੱਠਾ ਕੀਤਾ। ਇਸ ਮੁਹਿੰਮ ਨੂੰ ਪਿੰਡ ਵਿੱਚ ਬਹੁਤ ਚੰਗਾ ਹੁੰਗਾਰਾ ਮਿਲਿਆ। ਪਿੰਡ ਵਿੱਚ ਚੋਣਾਂ ਦਾ ਪਾਜ ਉਘੇੜਦਾ ਤੇ ਸ਼ਹੀਦਾਂ ਦੇ ਸੁਪਨਿਆਂ ਦੇ ਸਮਾਜ ਦੇ ਨਕਸ਼ ਉਘਾੜਦਾ ਪੋਸਟਰ ਕਾਫੀ ਗਿਣਤੀ ਵਿੱਚ ਲਾਇਆ ਗਿਆ। ਇਸ ਮੁਹਿੰਮ ਦੇ ਸਿਖਰ 'ਤੇ 12 ਅਪ੍ਰੈਲ ਰਾਤ ਨੂੰ ਸਾਢੇ ਛੇ ਸੌ ਦੀ ਗਿਣਤੀ ਦਾ ਇਕੱਠ ਪਿੰਡ ਦੀ ਧਰਮਸ਼ਾਲਾ ਵਿੱਚ ਹੋਇਆ। ਜਿੱਥੇ ਚੇਤਨਾ ਕਲਾ ਕੇਂਦਰ ਬਰਨਾਲਾ ਦੀ ਟੀਮ ਨੇ ਹਰਵਿੰਦਰ ਦਿਵਾਨਾ ਦੀ ਅਗਵਾਈ ਵਿੱਚ ਇਨਕਲਾਬੀ ਨਾਟਕ-ਕੋਰਿਓਗਰਾਫੀਆਂ ਤੇ ਗੀਤ ਸੰਗੀਤ ਪੇਸ਼ ਕੀਤਾ। ਮਜ਼ਦੂਰ ਆਗੂਆਂ ਮਲਕੀਤ ਸਿੰਘ ਤੇ ਹਰਜਿੰਦਰ ਸਿੰਘ ਨੇ ਚੋਣਾਂ ਦਾ ਪਾਜ ਉਧੇੜਦਿਆਂ, ਲੋਕਾਂ ਨੂੰ ਮੌਜੂਦਾ ਲੁਟੇਰੇ ਸਮਾਜ ਪ੍ਰਬੰਧ ਖਿਲਾਫ ਅਪਣਾ ਸੰਘਰਸ਼ ਹੋਰ ਤੇਜ ਕਰਨ ਦਾ ਸੱਦਾ ਦਿੱਤਾ। ਆਗੁਆਂ ਨੇ ਸ਼ਹੀਦਾਂ ਵੱਲੋਂ ਗੁੰਜਾਏ ਇਨਕਲਾਬ ਜ਼ਿੰਦਾਬਾਦ ਦੇ ਨਾਹਰਿਆਂ ਨੂੰ ਅੱਜ ਦੀ ਹਾਲਤ ਨਾਲ ਜੋੜ ਕੇ ਗੁੰਜਾਉਣ 'ਤੇ ਜ਼ੋਰ ਦਿੱਤਾ। ਸਟੇਜ ਸਕੱਤਰ ਦੀ ਜੁੰਮੇਵਾਰੀ ਸਾਥੀ ਚਰਨਜੀਤ ਨੇ ਨਿਭਾਈ। ਬਿਜਲੀ ਮੁਲਾਜ਼ਮ ਆਗੂਆਂ ਨੇ ਵੀ ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ ਤੇ ਜਥੇਬੰਦੀ ਦੀ ਆਰਥਿਕ ਸਹਾਇਤਾ ਕੀਤੀ। ਪ੍ਰੋਗਰਾਮ ਦੇ ਅੰਤ ਤੱਕ ਲੋਕ ਡਟੇ ਰਹੇ ਤੇ ਇਸ ਸਫਲ ਪ੍ਰੋਗਰਾਮ ਦੀ ਪਿੰਡ ਵਿੱਚ ਕਾਫੀ ਚਰਚਾ ਹੁੰਦੀ ਰਹੀ। 23 ਮਾਰਚ ਨੂੰ ਪਿੰਡ ਰਸੂਲੜੇ ਵਿਖੇ ਬੀ.ਕੇ.ਯੂ. ਏਕਤਾ (ਉਗਰਾਹਾਂ) ਵੱਲੋਂ ਤਿਆਰ ਵੀ.ਡੀ.ਓ. ਟ੍ਰਾਈਡੈਂਟ ਕੰਪਨੀ ਦੇ ਬਰਨਾਲਾ ਘੋਲ ਸਮੇਂ ''ਖੇਤਾ ਦੇ ਪੁੱਤ ਜਾਗ ਪਏ'' ਤੇ ਫਰੀਦਕੋਟ ਸ਼ਰੂਤੀ ਅਗਵਾ ਕਾਂਡ ਵਿਰੋਧੀ ਘੋਲ ਵਿੱਚ ਔਰਤਾਂ ਦੀ ਭੂਮਿਕਾ ਤੇ ''ਔਰਤ ਕਾਨਫਰੰਸ'' ਦੀਆਂ ਕੈਸਟਾਂ ਦਿਖਾਈਆਂ ਗਈਆਂ, ਜਿਹਨਾਂ ਵਿੱਚ 100 ਦੇ ਕਰੀਬ ਔਰਤ-ਮਰਦਾਂ ਨੇ ਸ਼ਮੂਲੀਅਤ ਕੀਤੀ। ਸ਼ਾਮਲ ਲੋਕਾਂ ਨੂੰ ਸਾਥੀ ਜੰਗ ਸਿੰਘ ਤੇ ਮਾਸਟਰ ਸ਼ਿੰਗਾਰਾ ਸਿੰਘ ਨੇ ਵੀ ਸੰਬੋਧਨ ਕੀਤਾ।
ਲੁਧਿਆਣਾ: ਲੁਧਿਆਣਾ ਸ਼ਹਿਰ ਵਿੱਚ ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ (ਰਜਿ.) ਵੱਲੋਂ 23 ਮਾਰਚ ਦੇ ਸ਼ਹੀਦਾਂ ਦੀ ਯਾਦ ਵਿੱਚ 23 ਮਾਰਚ ਤੋਂ 31 ਮਾਰਚ ਤੱਕ ਸ਼ਰਧਾਂਜਲੀ ਮੀਟਿੰਗਾਂ ਤੇ ਰੈਲੀਆਂ ਦੀ ਮੁਹਿੰਮ ਜਥੇਬੰਦ ਕੀਤੀ। ਇਸ ਮੁਹਿੰਮ ਵਿੱਚ ਮਜ਼ਦੂਰ, ਮੁਲਾਜ਼ਮ, ਕਿਸਾਨਾਂ ਦੇ ਉੱਭਰੇ ਘੋਲਾਂ ਦੇ ਸਮਰਥਨ ਵਿੱਚ ਆਵਾਜ਼ ਬੁਲੰਦ ਕਰਦਿਆਂ, ਹੀਰੋ ਫੈਕਟਰੀ ਦੇ ਕੱਢੇ ਚਾਰ ਸਾਥੀਆਂ, ਬਜਾਜ ਸੰਸਜ਼ ਦੇ 5 ਸਾਥੀਆਂ, ਟੈਕਸਟਾਈਲ ਕਾਮਗਾਰ ਯੂਨੀਅਨ ਦੇ ਆਗੂ ਰਾਜਵਿੰਦਰ ਤੇ ਇੱਕ ਹੋਰ ਸਾਥੀ ਨੂੰ ਸੁਣਾਈ 2-2 ਸਾਲ ਦੀ ਸਜ਼ਾ ਤੇ ਡੀ.ਐਮ.ਸੀ. ਘੋਲ ਦੇ 22 ਸਾਥੀਆਂ ਨੂੰ ਸੁਣਾਈ 3-3 ਸਾਲ ਦੀ ਨਜਾਇਜ਼ ਕੈਦ ਸੁਣਾਏ ਜਾਣ ਦੇ ਖਿਲਾਫ ਵੀ ਆਪਣਾ ਪੱਖ ਮਜ਼ਦੂਰਾਂ ਵਿੱਚ ਲਿਜਾਇਆ ਗਿਆ। ਡਾਬਾ ਖੇਤਰ ਦੇ ਮਜ਼ਦੂਰਾਂ ਦੀ ਸ਼ਮੂਲੀਅਤ ਨਾਲ, ਟੈਕਸਟਾਈਲ ਮਜ਼ਦੂਰਾਂ ਦੇ ਖੇਤਰ ਵਿੱਚ ਸ਼ਰਧਾਂਜਲੀ ਮੀਟਿੰਗਾਂ ਕੀਤੀਆਂ ਗਈਆਂ, ਜਿਹਨਾਂ ਨੂੰ ਸੰਬੋਧਨ ਕਰਦਿਆਂ ਸਾਥੀ ਹਰਜਿੰਦਰ ਸਿੰਘ, ਮੁੰਨਾ ਕੁਮਾਰ, ਡੀ.ਐਸ. ਜੌਹਰੀ ਤੇ ਡਾ. ਸੁਰਜੀਤ ਸਿੰਘ ਨੇ ਕੌਮੀ ਮੁਕਤੀ ਲਹਿਰਾਂ ਵਿੱਚ ਸਨਅੱਤੀ ਮਜ਼ਦੂਰਾਂ ਦੇ ਇਤਿਹਾਸਕ ਰੋਲ ਦੀ ਚਰਚਾ ਕੀਤੀ। -ਹਰਜਿੰਦਰ ਸਿੰਘ
ਕਾਲੀਆਂ ਝੰਡੀਆਂ ਦੀਆਂ ਸੂਹੀਆਂ ਝਲਕਾਂ
ਕਾਲੀਆਂ ਝੰਡੀਆਂ ਦੀਆਂ ਸੂਹੀਆਂ ਝਲਕਾਂ
(ਕਿਸਾਨ-ਮਜ਼ਦੂਰ ਖ਼ਬਰਨਾਮੇ ਦੀਆਂ ਰਿਪੋਰਟਾਂ ਦੇ ਆਧਾਰ ਉੱਤੇ)
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਹੁਕਮਰਾਨ ਪਾਰਟੀਆਂ ਦੇ ਵੋਟ-ਮੰਗਤਿਆਂ ਨੂੰ ਕਾਲੀਆਂ ਝੰਡੀਆਂ ਦਿਖਾਉਣ ਦੀ ਇੱਕ ਮੁਹਿੰਮ ਚਲਾਈ ਗਈ। ਉਸਦੀਆਂ ਕੁੱਝ ਝਲਕਾਂ ਹਾਜ਼ਰ ਹਨ।
—ਕਾਲੀਆਂ ਝੰਡੀਆਂ ਦਿਖਾਉਣ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਯੂਨੀਅਨ ਦੇ ਅਸਰ ਹੇਠਲੇ ਲੱਗਭੱਗ ਸਾਰੇ ਜ਼ਿਲ੍ਹਿਆਂ ਦੇ ਬਹੁਤ ਸਾਰੇ ਪਿੰਡਾਂ ਵਿੱਚ ਵੱਡੇ ਇਕੱਠਾਂ ਵਾਲੇ ਰੋਸ ਮੁਜਾਹਰੇ ਹੋਏ ਹਨ। ਸੰਗਰੂਰ ਜ਼ਿਲ੍ਹੇ ਵਿੱਚ ਵਿਸ਼ੇਸ਼ ਕਰਕੇ ਪਿੰਡ ਪੱਧਰੇ ਇਕੱਠਾਂ ਦੀ ਗਿਣਤੀ ਢਾਈ-ਤਿੰਨ ਸੌ ਤੱਕ ਵੀ ਪਹੁੰਚਦੀ ਰਹੀ ਹੈ।
—ਮਾਨਸਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਪੰਚਾਇਤ ਨਾਲ ਸਿੱਧਮ-ਸਿੱਧੀ ਬਹਿਸ ਹੋਈ। ਕਿਸਾਨ ਆਗੂਆਂ ਨੇ ਜਦ ਮੰਨੀਆਂ ਹੋਈਆਂ ਮੰਗਾਂ ਗਿਣਵਾਈਆਂ ਤੇ ਪੁੱਛਿਆ ਕਿ ਇਹਨਾਂ ਹੱਕੀ ਮੰਗਾਂ ਨੂੰ ਲਾਗੂ ਕਰਨ ਤੋਂ ਬਾਦਲ ਹਕੂਮਤ ਕਿਉਂ ਭੱਜੀ ਹੈ ਤਾਂ ਪੰਚਾਇਤ ਲਾ-ਜੁਆਬ ਹੋਈ ਹੈ। ਉਹਨਾਂ ਇਹ ਕਹਿ ਕੇ ਖਹਿੜਾ ਛੁਡਾਉਣਾ ਚਾਹਿਆ ਕਿ ਸਾਡੇ ਨਾਲ ਪਿੰਡ ਦੇ ਮਸਲਿਆਂ 'ਤੇ ਗੱਲ ਕਰੋ। ਜਦੋਂ ਪਿੰਡ ਦੇ ਮਸਲਿਆਂ ਉੱਤੇ ਗੱਲ ਕਰਨ ਲਈ ਇਕੱਠ ਵਿਚਲੀਆਂ ਇਸਤਰੀਆਂ ਪੰਚਾਇਤ ਦੇ ਦੁਆਲੇ ਹੋ ਗਈਆਂ ਤਾਂ ਪੰਚਾਇਤ ਨੂੰ ਨਿਕਲਣ ਲਈ ਰਾਹ ਨਾ ਲੱਭਿਆ।
—ਮੋਗੇ ਜ਼ਿਲ੍ਹੇ ਦੇ ਪਿੰਡ ਭਾਗੀਕੇ ਵਿੱਚ ਢੇਡ ਸੌ ਦੇ ਕਰੀਬ ਕਿਸਾਨ-ਮਜ਼ਦੂਰ ਪਿੰਡ ਵਿੱਚ ਅਜਿਹਾ ਮੁਜਾਹਰਾ ਕਰਕੇ ਅੰਤ ਵਿੱਚ ਆਪਣੇ ਪਿੰਡ ਦੇ ਇਲਾਕਾ ਐਮ.ਐਲ.ਏ. ਦੇ ਘਰ ਗਏ ਅਤੇ ਦੱਸ ਕੇ ਆਏ ਕਿ ਐਤਕੀਂ ਵੋਟਾਂ ਮੰਗਣ ਵਾਲਿਆਂ ਦਾ ਕਾਲੀਆਂ ਝੰਡੀਆਂ ਨਾਲ ਸੁਆਗਤ ਹੋਵੇਗਾ।
—ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਹਰਸਿਮਰਿਤ ਕੌਰ ਬਾਦਲ, ਪਰਮਜੀਤ ਕੌਰ ਗੁਲਸ਼ਨ, ਜਨਮੇਜਾ ਸਿੰਘ ਸੇਖੋਂ, ਸੁਖਦੇਵ ਸਿੰਘ ਢੀਂਡਸਾ, ਪਰਮਿੰਦਰ ਸਿੰਘ ਢੀਂਡਸਾ, ਸ਼ੇਰ ਸਿੰਘ ਘੁਬਾਇਆ, ਸਿਕੰਦਰ ਸਿੰਘ ਮਲੂਕਾ, ਗੁਰਪ੍ਰੀਤ ਮਲੂਕਾ, ਜੀਤ ਮਹਿੰਦਰ ਸਿੱਧੂ, ਲੰਬੀ ਖੇਤਰ ਦੇ ਹਰਪ੍ਰੀਤ ਐਮ.ਐਲ.ਏ. ਡਿੰਪੀ ਆਦਿ ਸਮੇਤ ਸਭ ਛੋਟੇ ਵੱਡੇ ਲੀਡਰਾਂ ਨੂੰ ਰੋਸ ਵਿਖਾਵਿਆਂ ਤੇ ਕਾਲੀਆਂ ਝੰਡੀਆਂ ਦਾ ਸਾਹਮਣਆ ਕਰਨਾ ਪਿਆ ਹੈ।
—ਲੱਗਭੱਗ ਸਾਰੇ ਹੀ ਪਿੰਡਾਂ ਵਿੱਚ ਵੋਟਾਂ ਮੰਗਣ ਆਏ ਲੀਡਰ ਵੱਡੇ ਇਕੱਠਾਂ ਨੂੰ ਤਰਸਦੇ ਰਹੇ ਇਹਨਾਂ ਇਕੱਠਾਂ ਵਿੱਚ ਗਿਣਤੀ ਆਮ ਕਰਕੇ 40-50 ਹੀ ਰਹਿੰਦੀ ਰਹੀ ਹੈ। ਪਿੱਥੋ ਵਿੱਚ (ਰਾਮਪੁਰਾ ਨੇੜੇ) ਪ੍ਰਕਾਸ਼ ਸਿੰਘ ਬਾਦਲ ਦੇ ਅਜਿਹੇ ਛੋਟੇ ਇਕੱਠ ਦੇ ਮੁਕਾਬਲੇ ਯੂਨੀਅਨ ਦਾ ਤਿੰਨ-ਸਾਢੇ ਤਿੰਨ ਸੌ ਦਾ ਇੱਕਠ ਹੋਇਆ ਹੈ ਅਤੇ ਹੋਇਆ ਵੀ ਆਹਮੋ-ਸਾਹਮਣੇ ਐਨ ਮੁਕਾਬਲੇ 'ਚ।
—ਲੋਕਾਂ ਦੀ ਵਿਰੋਧ ਸਰਗਰਮੀ ਨੂੰ ਦੇਖਦਿਆਂ ਸਥਾਨਕ ਲੀਡਰਾਂ ਤੇ ਚੌਧਰੀਆਂ ਨੂੰ ਚੋਣ ਇਕੱਠ ਕਰਨ ਲਈ ਹੋਕਿਆਂ, ਅਨਾਊਂਸਮੈਂਟਾਂ ਤੇ ਜ਼ੋਰ-ਸ਼ੋਰ ਦੇ ਪ੍ਰਚਾਰ ਤੋਂ ਗੁਰੇਜ ਕਰਨਾ ਪਿਆ ਹੈ। ਆਮ ਤੌਰ 'ਤੇ ਉਹਨਾਂ ਵੱਲੋਂ ਕੰਨੋਂ-ਕੰਨ ਸੁਨੇਹੇ ਲਾ ਕੇ ਹੀ ਸਾਰਿਆ ਜਾਂਦਾ ਰਿਹਾ ਹੈ। ਮੁਕਤਸਰ ਜ਼ਿਲ੍ਹੇ ਦੇ ਸਿੰਘੇਵਾਲਾ ਪਿੰਡ ਵਿੱਚ ਤਾਂ ਪਿੰਡ ਦੇ ਅਕਾਲੀ ਲੀਡਰ ਚਾਹੁੰਦੇ ਹੋਏ ਵੀ ਵਿਹੇੜੇ ਵਿੱਚ ਵੋਟਾਂ ਦੇ ਸੁਨੇਹੇ ਲਾਉਣ ਨਾ ਜਾ ਸਕੇ। ਖੇਤ ਮਜ਼ਦੂਰਾਂ ਵੱਲੋਂ ਰੋਕੇ ਜਾਣ ਉੱਤੇ ਇਹ ਲੀਡਰ ਪਹਿਲਾਂ ਗੁੱਸੇ ਵਿੱਚ ਆਏ, ਲੋਕਾਂ ਨਾਲ ਝਗੜੇ ਵੀ, ਹੱਥੋਪਾਈ ਵੀ ਕੀਤੀ ਤੇ ਥੱਪੜੋ-ਥੱਪੜੀ ਵੀ ਹੋਏ। ਫਿਰ ਲੋਕ ਰੌਂਅ ਨੂੰ ਭਾਂਪਦੇ ਹੋਏ ਬਿਨਾ ਸੁਨੇਹੇ ਲਾਏ ਹੀ ਪੁੱਠੇ ਮੁੜ ਗਏ।
ਏਸੇ ਪਿੰਡ ਵਿੱਚ ਬਾਦਲ ਦੀ ਫੇਰੀ ਤੋਂ ਇੱਕ ਦਿਨ ਪਹਿਲਾਂ 40-50 ਦੇ ਕਰੀਬ ਪਿੰਡ ਦੇ ਮਰਦ-ਔਰਤਾਂ ਨੇ ਘਰ ਘਰ ਸੁਨੇਹੇ ਲਾਏ, ਕਾਲੀਆਂ ਝੰਡੀਆਂ ਦਿਖਾਉਣ ਦੀ ਤਿਆਰੀ ਕੀਤੀ। ਫੇਰੀ ਵਾਲੇ ਦਿਨ ਲੱਗਭੱਗ ਆਹਮੋ-ਸਾਹਮਣੇ ਹੀ ਇਕੱਠ ਹੋਇਆ। ਬਾਦਲ ਦੇ ਇੱਕਠ ਵਿੱਚ 40-50 ਬੰਦੇ ਤੇ ਜਥੇਬੰਦੀ ਦੇ ਇਕੱਠ ਵਿੱਚ ਗਿਣਤੀ 300 ਤੱਕ ਹੋਈ ਹੈ।
ਬਾਦਲ ਦੇ ਇਕੱਠ ਵਿੱਚ ਇੱਕ ਬਜ਼ੁਰਗ ਖੜ੍ਹਾ ਹੋ ਗਿਆ ਤੇ ਕਹਿਣ ਲੱਗਾ, ''ਅਸੀਂ ਤੈਨੂੰ 5 ਵਾਰ ਮੁੱਖ ਮੰਤਰੀ ਬਣਾ ਦਿੱਤਾ। ਪਰ ਤੂੰ ਜਿਹੜੀ ਆਟਾ-ਦਾਲ ਦੀ ਗੱਲ ਕਰਦੈਂ ਉਹ ਤਾਂ ਸਾਡੇ ਤੱਕ ਪਹੁੰਚਦੀ ਓ ਨੀਂ। ਕੋਈ ਹੋਰ ਈ ਲਈ ਜਾਂਦੈ, ਓਹਨੂੰ ਤਾਂ।''
—ਕੋਟੜੇ ਪਿੰਡ ਵਿੱਚ ਕਿਸਾਨ ਮਜ਼ਦੂਰ ਯੂਨੀਅਨ ਤੇ ਭੁੱਲਰ ਭਾਈਚਾਰੇ ਨੇ ਰਲ ਕੇ ਹਰਸਿਮਰਤ ਕੌਰ ਬਾਦਲ ਦਾ ਮੁਕੰਮਲ ਬਾਈਕਾਟ ਕੀਤਾ। ਪਿੰਡ ਦਾ ਸਰਪੰਚ 'ਬੀਬਾ ਜੀ' ਨੂੰ ਪਿੰਡ ਵਿੱਚ ਬੁਲਾਉਣ ਲਈ ਬਜਿੱਦ ਸੀ। ਤੇ ਓਹਦਾ ਪਿਓ ਭੁੱਲਰ ਭਾਈਚਾਰੇ ਵੱਲੋਂ 'ਬੀਬਾ ਜੀ' ਦਾ ਬਾਈਕਾਟ ਕਰਨ ਲਈ ਮੂਹਰੇ ਸੀ। ਪਿੰਡ ਨੂੰ ਜਾਂਦੇ ਛੇ ਦੇ ਛੇ ਰਾਹ ਲੋਕਾਂ ਨੇ ਟਰਾਲੀਆਂ ਲਾ ਕੇ ਤੇ ਵੱਡੇ ਮੁੱਢ ਸੁੱਟ ਕੇ ਬੰਦ ਕੀਤੇ ਹੋਏ ਸਨ। 'ਬੀਬਾ ਜੀ' ਨੂੰ ਬਰੰਗ ਵਾਪਸ ਮੁੜਨਾ ਪਿਆ। ਅੰਤ ਸਰਪੰਚ ਨੇ ਪਿੰਡ ਦੇ ਇਕੱਠ ਵਿੱਚ ਆਪਣੀ ਜਿੱਦ ਲਈ ਮਾਫੀ ਮੰਗੀ।
—ਰਾਮਪੁਰੇ ਪਿੰਡ ਵਿੱਚ 'ਬੀਬਾ ਜੀ' ਤੇ ਜਨਮੇਜਾ ਸਿੰਘ ਸੇਖੋਂ ਦਾ ਕਾਫਲਾ ਗਲਤੀ ਨਾਲ ਕਾਲੀਆਂ ਝੰਡੀਆਂ ਵਾਲੇ ਇਕੱਠ ਵਿੱਚ ਆ ਵੱਜਿਆ। ਅੱਗੋਂ ਕਾਲੀਆਂ ਝੰਡੀਆਂ ਵਾਲੀ ਜਨਤਾ ਨੂੰ ਰੋਕਣ ਲਈ ਰਸਤੇ ਵਿੱਚ ਟੇਢੇ ਕਰਕੇ ਲਾਏ ਟਰੱਕ ਨੇ ਲੋਕਾਂ ਵਿੱਚ ਫਸੇ ਲੀਡਰਾਂ ਦੇ ਇਸ ਕਾਫਲੇ ਦਾ ਰਾਹ ਬੰਦ ਕਰ ਦਿੱਤਾ। ਇਕੱਠ ਵਿੱਚ ਫਸੀਆਂ ਗੱਡੀਆਂ ਨੂੰ ਪੁੱਠਾ ਮੁੜਨ ਦਾ ਕਜੀਆ ਪੈ ਗਿਆ। ਲੋਕਾਂ ਦਾ ਗੁੱਸਾ ਤੇ ਰੋਹ ਜਰਬਾਂ ਖਾਂਦਾ ਰਿਹਾ। ਮੁਰਦਾਬਾਦ ਦੇ ਨਾਅਰੇ ਆਕਾਸ਼ ਗੁੰਜਾਉਂਦੇ ਰਹੇ ਤੇ ਕਾਲੀਆਂ ਝੰਡੀਆਂ ਲੀਡਰਾਂ ਦੀਆਂ ਗੱਡੀਆਂ ਦੇ ਕਾਲੇ ਸ਼ੀਸਿਆਂ ਨਾਲ ਖਹਿੰਦੀਆਂ ਰਹੀਆਂ।
—ਬਹੁਤ ਸਾਰੀਆਂ ਥਾਵਾਂ ਉੱਤੇ ਕਾਲੀਆਂ ਝੰਡੀਆਂ ਦੇ ਡਰੋਂ ਵੱਡੇ ਲੀਡਰਾਂ ਅਤੇ ਮੰਤਰੀਆਂ ਨੂੰ ਆਪਣੇ ਕਾਫਲਿਆਂ ਦੇ ਰਾਹ ਬਦਲਣੇ ਪਏ। ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਚੋਣ-ਪ੍ਰਚਾਰ ਲਈ ਮੁਕਤਸਰ ਜ਼ਿਲ੍ਹੇ ਦੇ ਪਿੰਡ ਫਤੂਹੀਵਾਲਾ ਤੋਂ ਨਾਲ ਜੁੜਵੇਂ ਪਿੰਡ ਸਿੰਘੇਵਾਲਾ ਜਾਣਾ ਸੀ ਤਾਂ ਅੱਧਾ ਕਿਲੀਮਟਰ ਦੇ ਇਸ ਰਾਹ ਵਿੱਚ ਭਤੂਹੀਵਾਲਾ ਦੇ ਮਜ਼ਦੂਰ ਕਿਸਾਨ ਕਾਲੀਆਂ ਝੰਡੀਆਂ ਲੈ ਕੇ ਖੜ੍ਹੇ ਸਨ। ਮਜਬੂਰੀ ਵਸ ਵੱਡੇ ਬਾਦਲ ਨੂੰ ਵੱਡੀ ਸੜਕ 'ਤੇ ਜਾ ਕੇ 7-8 ਕਿਲੋਮੀਟਰ ਦਾ ਵਿੰਗ ਪਾਉਣਾ ਪਿਆ।
ਇਸੇ ਤਰ੍ਹਾਂ ਬਾਦਲ ਸਾਹਿਬ ਨਾਲ ਪਿੱਥੋ ਪਿੰਡ ਵਿੱਚ ਹੋਈ। ਪਿੰਡ ਵਿੱਚ ਆਉਣ ਤੋਂ ਇੱਕ ਦਿਨ ਪਹਿਲਾਂ ਪ੍ਰਸ਼ਾਸਨ ਨੇ ਰਾਮਪੁਰੇ ਪਿੰਡ ਤੋਂ ਪਿੱਥੋ ਨੂੰ ਆਉਂਦੀ ਟੁੱਟੀ ਸੜਕ ਦੀ ਮੁਰੰਮਤ ਕਰ ਦਿੱਤੀ। ਪਰ ਬਾਅਦ ਵਿੱਚ ਪਤਾ ਲੱਗਿਆ ਕਿ ਇਸ ਰਾਹ ਉੱਤੇ ਤਾਂ ਪਿੰਡ ਦੇ ਕਾਲੀਆਂ ਝੰਡੀਆਂ ਵਾਲੇ ਬੈਠਣਗੇ। ਭਾਜੜ ਪੈ ਗਈ। ਰਾਤੋ ਰਾਤ ਇੱਕ ਹੋਰ ਸੜਕ ਦੀ ਮੁਰੰਮਤ ਕਰਨੀ ਪਈ, ਜਿਹੜੀ ਦੂਜੇ ਪਾਸੇ ਦੀ ਪਿੰਡ ਨੂੰ ਆਉਂਦੀ ਸੀ ਅਤੇ ਲੰਮੇ ਸਮੇਂ ਤੋਂ ਟੁੱਟੀ ਹੋਈ ਸੀ। ਸੜਕ ਉੱਤੇ ਰਾਤੋ ਰਾਤ ਲੁੱਕ ਪਾਈ ਗਈ। ਰੋਡ ਰੋਲਰ ਚਲਾਏ ਗਏ। ਹਫੇ ਹੋਏ ਪ੍ਰਸ਼ਾਸਨ ਨੇ ਮਸਾਂ ਸੜਕ ਬਣਾਈ ਤੇ ਮੁੱਖ ਮੰਤਰੀ ਦੀ ਪਿੰਡ ਵਿੱਚ ਫੇਰੀ ਪਵਾਈ।
—ਮੌੜ ਚੜ੍ਹਤ ਸਿੰਘਵਾਲਾ (ਨੇੜੇ ਮੌੜ ਮੰਡੀ) ਵਿੱਚ ਪਿੰਡ ਦੀ ਧਰਮਸ਼ਾਲਾ ਵਿਰੋਧ ਕਰ ਰਹੇ ਲੋਕਾਂ ਨੇ ਰੋਕ ਲਈ ਅਤੇ ਦੁਪਿਹਰ ਇੱਕ ਵਜੇ ਤੱਕ ਇਕੱਠ ਕਰਨ ਲਈ 'ਬੀਬਾ ਜੀ' ਨੂੰ ਥਾਂ ਹੀ ਨਾ ਲੱਭੀ। ਅੰਤ ਪਿੰਡੋਂ ਬਾਹਰ ਫਿਰਨੀ ਉੱਤੇ ਇਕੱਠ ਕਰਕੇ ਹੀ ਵਾਪਸ ਮੁੜਨਾ ਪਿਆ। ਕਾਲੀਆਂ ਝੰਡੀਆਂ ਵਾਲਾ ਇਕੱਠ ਸਾਰਾ ਦਿਨ ਲੀਡਰਾਂ ਨੂੰ ਉਡੀਕਦਾ ਰਿਹਾ, ਕਨਸੋਆਂ ਲਾਉਂਦਾ ਰਿਹਾ, ''ਲੀਡਰ ਕਿੱਧਰ ਦੀ ਲੰਘੂਗਾ।''
—ਸੁਖਬੀਰ ਬਾਦਲ ਨੇ ਆਪਣੇ ਨਾਨਕੇ ਪਿੰਡ, ਚੱਕ ਫਤਹਿ ਸਿੰਘੇਵਾਲੇ, ਪਿੰਡ ਦੇ ਇੱਕ ਕਾਂਗਰਸੀ ਨੂੰ ਸਿਰੋਪਾ ਦੇ ਕੇ ਅਕਾਲੀ ਦਲ ਵਿੱਚ ਸ਼ਾਮਲ ਕਰਨ ਲਈ ਸਵੇਰ ਵੇਲੇ ਆਉਣਾ ਸੀ। 200 ਦੇ ਲੱਗਭੱਗ ਮਰਦ-ਇਸਤਰੀਆਂ ਕਾਲੀਆਂ ਝੰਡੀਆਂ ਲੈ ਕੇ ਸਵੇਰੇ ਤੋਂ ਸ਼ਾਮ ਦੇ 5 ਵਜੇ ਤੱਕ ਬਾਦਲ ਨੂੰ ਉਡੀਕਦੇ ਰਹੇ। ਉੱਪ ਮੁੱਖ ਮੰਤਰੀ ਜੀ ਕਾਲੀਆਂ ਝੰਡੀਆਂ ਵਾਲੇ ਇਕੱਠ ਤੋਂ ਘਬਰਾ ਗਏ। ਸ਼ਾਮ ਤੱਕ ਪਿੰਡ ਵਿੱਚ ਵੜਨ ਤੋਂ ਟਾਲਾ ਵੱਟਦੇ ਰਹੇ। ਸਰੋਪੇ ਦਾ ਪ੍ਰੋਗਰਾਮ ਹੀ ਕੈਂਸਲ ਕਰ ਦਿੱਤਾ। ਪਿੰਡ ਆਏ ਤਾਂ ਘਰੋਂ ਆ ਕੇ ਹੀ ਮੁੜ ਗਏ।
—ਮਜ਼ਦੂਰਾਂ-ਕਿਸਾਨਾਂ ਦੀ ਚੋਣ ਸਰਗਰਮੀ ਤੋਂ ਔਖੇ ਹੋਏ ਮੌੜ ਬਲਾਕ ਦੇ ਇੱਕ ਪਿੰਡ ਦੇ ਸਰਪੰਚ ਨੇ ਪਿੰਡ ਵਿੱਚ ਹੋਕਾ ਦੇ ਦਿੱਤਾ ਕਿ ''ਪੰਚਾਇਤ ਦਾ ਫੈਸਲਾ ਹੈ, ਯੂਨੀਅਨ ਵਾਲਿਆਂ ਨੂੰ ਕਿਸੇ ਨੇ ਫੰਡ ਨਹੀਂ ਦੇਣਾ।'' ਹੋਕਾ ਦੇਣ ਦੀ ਦੇਰ ਸੀ ਕਿ 9-10 ਖੇਤ ਮਜ਼ਦੂਰ ਮਰਦ-ਇਸਤਰੀਆਂ ਪਿੰਡ ਦੇ ਕਿਸਾਨ ਆਗੂ ਕੋਲ ਪਹੁੰਚੇ ਤੇ ਕਹਿਣ ਲੱਗੇ, ''ਸਰਪੰਚ ਦੇ ਹੋਕੇ ਨਾਲ ਆਪਾਂ ਫੰਡ ਇੱਕਠਾ ਕਰਨ ਤੋਂ ਨਹੀਂ ਰੁਕਣਾ। ਐਤਕੀਂ ਆਪਾਂ ਸਾਡੇ ਵਾਲੇ ਪਾਸਿਉਂ ਫੰਡ ਕਰਾਂਗੇ ਤੇ ਆਹ ਚੁੱਕ 850 ਰੁਪਏ ਫੰਡ ਦੇ, ਇਹ ਤਾਂ ਅਸੀਂ ਆਉਂਦੇ ਆਉਂਦੇ ਹੀ ਕਰਕੇ ਲਿਆਏ ਹਾਂ।'' ਏਨੇ ਨੂੰ ਕਿਸਾਨਾਂ ਦਾ ਵੱਡਾ ਇਕੱਠ ਵੀ ਪਹੁੰਚ ਗਿਆ ਤੇ ਆਗੂ ਨੂੰ ਫੰਡ ਇਕੱਠਾ ਕਰਨ ਵਾਸਤੇ ਤੁਰਨ ਲਈ ਕਹਿਣ ਲੱਗਿਆ। ਆਗੂ ਹੈਰਾਨ ਸੀ ਕਿ ''ਅੱਗੇ ਫੰਡ ਲਈ ਮਸਾਂ ਖਿੱਚ ਕੇ 7-8 ਬੰਦੇ ਕਰੀਦੇ ਐ ਤੇ ਅੱਜ 25-30 ਹੋਏ ਫਿਰਦੇ ਐ।'' ਜਦੋਂ ਇਹ ਕਾਫਲਾ ਪਿੰਡ ਵਿੱਚ ਫੰਡ ਇਕੱਠਾ ਕਰਨ ਲਈ ਤੁਰਿਆ ਤਾਂ ਤਿੰਨਾ ਦਿਨਾਂ ਦਾ ਫੰਡ ਇਕੱਠਾ ਕਰਨ ਦਾ ਕੰਮ ਤਿੰਨ ਘੰਟਿਆਂ ਵਿੱਚ ਹੀ ਨਿੱਬੜ ਗਿਆ। ਕਾਫੀ ਲੋਕ ਦਰਵਾਜ਼ਿਆਂ ਵਿੱਚ ਖੜ੍ਹੇ ਫੰਡ ਦੇਣ ਲਈ ਉਡੀਕ ਕਰਦੇ ਮਿਲੇ। 7-8 ਘਰਾਂ ਨੇ ਯੂਨੀਅਨ ਨੂੰ ਤਾਂ ਫੰਡ ਦਿੱਤਾ ਹੀ, ਨਾਲ ਅਲਹਿਦਾ ਤੌਰ 'ਤੇ ਕਿਸੇ ਨੇ 1000 ਰੁਪਏ ਕਿਸੇ ਨੇ 500 ਰੁਪਏ ਤੇ ਕਿਸੇ ਨੇ ਵਾਧੂ ਕਣਕ ਸਰਪੰਚ ਦੇ ਹੋਕੇ ਦੇ ਨਾਮ 'ਤੇ ਯੂਨੀਅਨ ਦੀ ਝੋਲੀ ਵਿੱਚ ਪਾਈ। -0-
-ਪੇਸ਼ਕਸ਼: ਨਾਜ਼ਰ ਸਿੰਘ ਬੋਪਾਰਾਏ
ਪੰਜਾਬ ਦੇ ਠੇਕਾ-ਭਰਤੀ ਮੁਲਾਜ਼ਮ
ਪੰਜਾਬ ਦੇ ਠੇਕਾ-ਭਰਤੀ ਮੁਲਾਜ਼ਮਾਂ ਦੀ ਚੇਤਨਾ ਵਿੱਚ:
ਇੱਕ ਨਵਾਂ ਕਦਮ-ਵਧਾਰਾ
—ਸਾਂਝੇ ਕੰਟਰੈਕਟ ਵਰਕਰ ਕੇਂਦਰ ਉਸਾਰਨ ਦਾ ਉੱਦਮ
—ਵੋਟਾਂ ਦੇ ਸੋਰ-ਸ਼ਰਾਬੇ 'ਚ ਆਪਣੇ ਮੁੱਦਿਆਂ ਨੂੰ ਰੁਲਣੋਂ ਬਚਾਉਣ ਅਤੇ ਜਥੇਬੰਦੀ ਅਤੇ ਸੰਘਰਸ਼ ਉੱਤੇ ਟੇਕ ਰੱਖਣ ਦਾ ਸੱਦਾ
-ਡਾ. ਜਗਮੋਹਨ ਸਿੰਘ
ਸਾਰੇ ਦੇਸ਼ ਵਾਂਗੂੰ ਪੰਜਾਬ ਵਿੱਚ ਵੀ, ਮੁਲਾਜ਼ਮਾਂ ਨੂੰ ਪੂਰੀਆਂ ਤਨਖਾਹਾਂ ਅਤੇ ਪੱਕੀਆਂ ਨੌਕਰੀਆਂ ਦੇਣ ਦੀ ਬਜਾਏ ਨਿਗੂਣੀਆਂ ਤਨਖਾਹਾਂ ਉੱਤੇ ਠੇਕਾ-ਆਧਾਰਤ ਕੱਚੀਆਂ ਨੌਕਰੀਆਂ ਦੇਣ ਦਾ ਵਰਤਾਰਾ ਵਿਆਪਕ ਹੋ ਗਿਆ ਹੈ। ਤਨਖਾਹਾਂ ਐਨੀਆਂ ਨਿਗੂਣੀਆਂ ਕਿ ਛਾਲੀਂ ਵਧਦੀ ਮਹਿੰਗਾਈ ਦੇ ਅਜ ਕੱਲ੍ਹ ਦੇ ਦਿਨਾਂ ਵਿੱਚ ਇੱਕ ਜੀਅ ਦੀ ਤਨਖਾਹ ਨਾਲ ਟੱਬਰ ਪਾਲਣਾ ਅਤਿਅੰਤ ਔਖਾ ਹੋ ਗਿਆ ਹੈ। ਇਸ ਕਰਕੇ ਬਹੁਤ ਮਾਮਲਿਆਂ ਵਿੱਚ ਕਾਮਿਆਂ ਨੂੰ ਕੰਮ ਦੀਆਂ ਲੰਮੀਆਂ ਸ਼ਿਫਟਾਂ ਲਾਉਣੀਆਂ ਪੈਂਦੀਆਂ ਹਨ।
ਪਿਛਲੇ ਦਿਨੀਂ ਰੋਪੜ ਦੇ ਥਰਮਲ ਪਲਾਂਟ ਵਿੱਚ ਇੱਕ ਘਟਨਾ ਵਾਪਰੀ। ਦੋ ਬੰਦੇ ਜ਼ਮੀਨ ਉੱਤੇ ਲਿਟੇ ਪਏ ਸਨ। ਉਹਨਾਂ ਨੂੰ ਕਿਸੇ ਨੇ ਆਵਾਜ਼ਾਂ ਮਾਰ ਕੇ ਉਠਾਉਣ ਦਾ ਯਤਨ ਕੀਤਾ। ਉਹ ਨਾ ਉੱਠੇ। ਉਹਨਾਂ ਨੂੰ ਹਿਲਾ-ਚਿਲਾ ਕੇ ਉਠਾਉਣ ਦਾ ਹੋਰ ਯਤਨ ਕੀਤਾ। ਉਹ ਨਾ ਹਿੱਲੇ, ਨਾ ਬੋਲੇ। ਆਲੇ-ਦੁਆਲੇ ਲੋਕਾਂ ਦਾ ਇਕੱਠ ਹੋ ਗਿਆ। ਲੋਕਾਂ ਨੇ ਸਮਝਿਆ, ਨਸ਼ੇੜੀ ਹੋਣਗੇ। ਨਸ਼ੇ ਨਾਲ ਟੱਲੀ ਹੋਏ ਪਏ ਹਨ। ਜਦੋਂ ਉਹਨਾਂ ਨੂੰ ਝੰਜੋੜ ਕੇ ਫੇਰ ਉਠਾਉਣ ਦਾ ਯਤਨ ਕੀਤਾ ਤਾਂ ਉਹ ਉੱਠੇ ਬੈਠੇ। ਉਹ 17 ਘੰਟਿਆਂ ਦੀ ਲੰਮੀ ਸ਼ਿਫਟ ਲਾ ਕੇ ਆਏ ਸਨ। ਉਹਨਾਂ ਨੇ ਦੱਸਿਆ ਕਿ ''ਅਸੀਂ ਸੋਚਿਆ ਇੱਥੇ ਦੋ ਘੜੀ ਬੈਠ ਕੇ ਦਮ ਲੈ ਲਈਏ, ਪਤਾ ਹੀ ਨਹੀਂ ਲੱਗਿਆ ਕਦੋਂ ਨੀਂਦ ਆ ਗਈ।'' ਇਹ ਘਟਨਾ ਇਸ ਗੱਲ ਦਾ ਮੂੰਹ ਬੋਲਦਾ ਸਬੂਤ ਹੈ ਕਿ ਕਬੀਲਦਾਰੀ ਦੀ ਗੱਡੀ ਨੂੰ ਰੁੜ੍ਹਦੀ ਰੱਖਣ ਵਾਸਤੇ ਠੇਕੇ ਉੱਤੇ ਭਰਤੀ ਹੋਏ ਕਾਮਿਆਂ ਨੂੰ ਆਪਣੀਆਂ ਦੇਹਾਂ ਮੁਸ਼ੱਕਤ ਦੀ ਘੁਲਾੜੀ ਵਿੱਚ ਕਿਵੇਂ ਪੀੜਣੀਆਂ ਪੈ ਰਹੀਆਂ ਹਨ।
ਠੇਕੇ ਉੱਤੇ ਭਰਤੀ ਹੋਏ ਜਾਂ ਬੇਰੁਜ਼ਗਾਰ ਨੌਜਵਾਨਾਂ ਦੀ ਇੱਕ ਕਿਸਮ ਉਹ ਹੈ, ਜਿਹਨਾਂ ਦੇ ਮਾਪਿਆਂ ਨੇ ਢਿੱਡ-ਪੇਟ ਬੰਨ੍ਹ ਕੇ ਉਹਨਾਂ ਨੂੰ ਸਕੂਲਾਂ-ਕਾਲਜਾਂ ਵਿੱਚ ਪੜ੍ਹਾਇਆ ਹੈ। ਕੋਈ ਟਰੇਨਿੰਗ ਜਾਂ ਕੋਰਸ ਕਰਵਾਇਆ ਹੈ। ਪੜ੍ਹੇ-ਲਿਖੇ ਅਤੇ ਸਿਖਲਾਈ-ਪ੍ਰਾਪਤ ਹੋਣ ਕਰਕੇ, ਆਮ ਮਜ਼ਦੂਰਾਂ ਦੇ ਮੁਕਾਬਲੇ ਉਹਨਾਂ ਵਿੱਚ ਵੱਧ ਸਹੂਲਤ-ਪ੍ਰਾਪਤ ਜ਼ਿੰਦਗੀ ਜਿਉਣ ਦੇ ਸੁਫਨੇ ਜਾਗੇ ਹੋਏ ਸਨ। ਵੱਧ ਆਸਾਂ-ਉਮੀਦਾਂ ਬੱਝੀਆਂ ਹੋਈਆਂ ਹਨ। ਬੇਰੁਜ਼ਗਾਰ ਰਹਿਣ ਕਰਕੇ ਜਾਂ ਨਿਗੂਣੀਆਂ ਤਨਖਾਹਾਂ ਉੱਤੇ ਦਿਨ-ਕਟੀ ਕਰਨ ਦੀ ਮਜਬੂਰੀ ਕਰਕੇ ਉਹਨਾਂ ਨੂੰ ਆਪਣੇ ਸੁਫਨੇ ਟੁੱਟਦੇ ਦਿਸਦੇ ਹਨ। ਭਵਿੱਖ ਹਨੇਰਾ ਦਿਸਦਾ ਹੈ। ਉਹ ਜ਼ਿੰਦਗੀ ਮੌਤ ਦੇ ਵਿਚਾਲੇ ਖਲਾਅ ਵਿੱਚ ਭਟਕਦੇ ਹੋਏ ਮਹਿਸੂਸ ਕਰਦੇ ਹਨ। ਉਹ, ਕਬੀਲਦਾਰੀ ਦਾ ਵਿਤੋਂ-ਵਧਵਾਂ ਬੋਝ ਢੋਂਦੇ ਮਾਪਿਆਂ ਦਾ ਇਹ ਬੋਝ ਵੰਡਾਉਣ ਦੀ ਹਾਲਤ ਵਿੱਚ ਨਾ ਹੋਣ ਕਰਕੇ, ਮਾਪਿਆਂ ਨੂੰ ਬੁਢਾਪੇ ਦੀ ਡੰਗੋਰੀ ਬਣਨ ਦਾ ਭਰੋਸਾ ਦੇਣ ਦੀ ਹਾਲਤ ਵਿੱਚ ਨਾ ਹੋਣ ਕਰਕੇ, ਮਾਪਿਆਂ ਦੇ ਉਦਾਸ ਚਿਹਰਿਆਂ ਵੰਨੀ, ਬੁੱਝੀਆਂ ਅੱਖਾਂ ਵੰਨੀ, ਝਾਕਣ ਦਾ ਵੀ ਉਹਨਾਂ ਦਾ ਹੀਆ ਨਹੀਂ ਪੈਂਦਾ। ਇਹ ਹਾਲਤ ਉਹਨਾਂ ਨੂੰ ਪੂਰੀਆਂ ਤਨਖਾਹਾਂ, ਪੱਕੀਆਂ ਨੌਕਰੀਆਂ ਲੈਣ ਖਾਤਰ ''ਕਰੋ ਜਾਂ ਮਰੋ'' ਦੇ ਮੁਕਾਮ ਉੱਤੇ ਜਾ ਖੜ੍ਹਾਉਂਦੀ ਹੈ।
ਦੂਜੇ, ਇਹ ਸਾਰੇ ਜੁਆਨੀ ਪਹਿਰੇ ਦੇ ਅਜਿਹੇ ਪੜਾਅ ਵਿੱਚੋਂ ਗੁਜਰ ਰਹੇ ਹਨ, ਜਿੱਥੇ ਅਣਖ ਮਾਰ ਕੇ ਰੀਂਗਦੀ ਜ਼ਿੰਦਗੀ ਜਿਉਣ ਨਾਲੋਂ, (ਖਾਸ ਹਾਲਤਾਂ ਦੇ ਜੋੜ-ਮੇਲ ਸਦਕਾ) ਸਿਰਲੱਥਾਂ ਦੇ ਕਾਫਲਿਆਂ ਸੰਗ ਰਲ ਕੇ, ਮੌਤੋਂ ਡਰਨ ਦੀ ਥਾਂ ਜੂਝ-ਮਰਨ ਦਾ ਚਾਅ ਚੜ੍ਹਦਾ ਹੈ।
ਪਿਛਲੇ ਕਈ ਸਾਲਾਂ ਤੋਂ ਕਈ ਮਹਿਕਮਿਆਂ (ਵਿਦਿਆ, ਸਿਹਤ, ਟਰਾਂਸਪੋਰਟ, ਬਿਜਲੀ, ਜਲ-ਸਲਪਾਈ, ਜੰਗਲਾਤ ਆਦਿਕ) ਨਾਲ ਸਬੰਧਤ ਪੜ੍ਹੇ-ਲਿਖੇ ਬੇਰੁਜ਼ਗਾਰ ਅਤੇ ਠੇਕਾ-ਭਰਤੀ ਮੁਲਾਜ਼ਮਾਂ ਨੇ ਆਪਣੇ ਹੱਕਾਂ ਖਾਤਰ ਜਾਨ ਹੂਲਵੇਂ ਸੰਘਰਸ਼ਾਂ ਦੀਆਂ ਕਮਾਲ ਦੀਆਂ ਮਿਸਾਲਾਂ ਪੇਸ਼ ਕੀਤੀਆਂ ਹਨ। ਉਹ ਸਬੰਧਤ ਮਹਿਕਮੇ ਦੇ ਦਫਤਰਾਂ ਮੂਹਰੇ ਧਰਨੇ ਮਾਰਦੇ ਹਨ। ਮਰਨ ਵਰਤ ਰੱਖਦੇ ਹਨ। ਪੁਲਸ ਮਰਨ-ਵਰਤੀਆਂ ਨੂੰ ਚੁੱੱਕ ਕੇ ਜਿਹਲਾਂ ਵਿੱਚ ਤਾੜ ਦਿੰਦੀ ਹੈ। ਉਹ ਜਿਹਲਾਂ ਵਿੱਚ ਮਰਨ ਵਰਤ ਜਾਰੀ ਰੱਖਦੇ ਹਨ। ਓਧਰ ਧਰਨੇ ਵਾਲੀ ਥਾਂ ਉੱਤੇ ਮਰਨ ਵਰਤ ਦੀ ਲੜੀ ਜਾਰੀ ਰੱਖਣ ਵਾਲਿਆਂ ਦੀ ਕਤਾਰ ਲੱਗ ਜਾਂਦੀ ਹੈ।
ਉਹ ਪੁਲਸ ਦੀ ਦਹਿਸ਼ਤ ਤੋੜ ਕੇ ਵਜੀਰਾਂ ਦੇ ਆਉਣ ਉੱਤੇ ਰੋਸ ਵਿਖਾਵੇ ਕਰਦੇ ਹਨ। ਪੁਲਸ ਲਾਠੀਚਾਰਜ ਕਰਦੀ ਹੈ। ਗ੍ਰਿਫਤਾਰੀਆਂ ਕਰਕੇ ਜਿਹਲੀਂ ਤਾੜ ਦਿੰਦੀ ਹੈ। ਬਾਦਲਾਂ ਦੇ ਚੇਲੇ ਚਾਟੜੇ, ਮੁੰਡਿਆਂ 'ਤੇ ਕੁਟਾਪਾ ਚਾੜ੍ਹਦੇ, ਪੱਗਾਂ ਰੋਲਦੇ ਹਨ। ਆਪਣੀਆਂ ਧੀਆਂ ਵਰਗੀਆਂ ਕੁੜੀਆਂ ਦੀਆਂ ਚੁੰਨੀਆਂ ਲਾਹੁੰਦੇ, ਥੱਪੜੀਂ ਕੁੱਟਦੇ ਹਨ। ਬੇਰੁਜ਼ਗਾਰਾਂ ਦੇ ਇਹਨਾਂ ਖਾੜਕੂ ਘੋਲਾਂ ਨੇ ਇਸ ਹਕੀਕਤ ਨੂੰ ਸ਼ਰੇਆਮ ਬੇਪਰਦ ਕੀਤਾ ਹੈ ਕਿ ਅਸਲ ਵਿੱਚ ਇਹ ਬੁਰਛਾਗਰਦਾਂ ਦਾ ਟੋਲਾ ਹੀ ਹੈ, ਜਿਹੜੇ ਸਾਊ ਚਿਹਰਿਆਂ ਅਤੇ ਸਿੱਖੀ ਦੇ ਭੇਖ ਹੇਠ ਜਥੇਦਾਰੀਆਂ ਅਤੇ ਵਜ਼ੀਰੀਆਂ ਦੀਆਂ ਕੁਰਸੀਆਂ ਉੱਤੇ ਸਜੇ ਬੈਠੇ ਹਨ। ਪੁਲਸ ਜਬਰ, ਜਲਾਲਤ ਅਤੇ 'ਪੰਥਕ' ਗੁੰਡਾਗਰਦੀ ਦਾ ਅਜਿਹਾ ਵਰਤਾਰਾ ਇਹਨਾਂ ਜੁਝਾਰੂਆਂ ਦੇ ਗੁੱਸੇ ਨੂੰ ਹੋਰ ਜਰਬਾਂ ਦਿੰਦਾ ਹੈ। ਉਹਨਾਂ ਦੀ ਅਣਖ ਨੂੰ ਹੋਰ ਝੰਜੋੜਦਾ, ਇਰਾਦਿਆਂ ਨੂੰ ਹੋਰ ਪ੍ਰਚੰਡ ਕਰਦਾ ਆ ਰਿਹਾ ਹੈ।
ਉਹ ਕਿਸੇ ਵਜ਼ੀਰ ਦੇ ਹੋਣ ਵਾਲੇ ਅਗਲੇ ਸਮਾਗਮ ਵਿੱਚ ਵਿਘਨ ਪਾਉਣ ਦਾ ਸ਼ਰੇਆਮ ਐਲਾਨ ਕਰ ਦਿੰਦੇ। ਪੁਲਸ ਸਾਰਾ ਜ਼ੋਰ ਲਾ ਕੇ ਬੰਦੋਬਸਤ ਕਰਦੀ। ਉਹ ਫੇਰ ਵੀ ਚੋਰੀ ਛਿਪੇ ਪੰਡਾਲ ਅੰਦਰ ਘੁਸਣ ਵਿੱਚ ਸਫਲ ਹੋ ਜਾਂਦੇ। ਵਜ਼ੀਰ ਦਾ ਭਾਸ਼ਣ ਸ਼ੁਰੂ ਹੋਣ ਸਾਰ ਪੰਡਾਲ ਵਿੱਚ ਮੁਰਦਾਬਾਦ ਦੇ ਨਾਹਰੇ ਗੂੰਜ ਉੱਠਦੇ। ਪੁਲਸ ਅਤੇ 'ਪੰਥਕ' ਗੁੰਡੇ ਨਾਹਰੇ ਲਾਉਣ ਵਾਲਿਆਂ ਨੂੰ ਸਾਰਿਆਂ ਦਾ ਸਾਹਮਣੇ ਢਾਹ ਕੇ ਛੱਲੀਆਂ ਵਾਂਗੂੰ ਕੁੱਟਦੇ। ਜਿਹਲਾਂ ਵਿੱਚ ਤਾੜ ਦਿੰਦੇ। ਫੇਰ ਫੜੇ ਗਏ ਸਾਥੀਆਂ ਨੂੰ ਰਿਹਾਅ ਕਰਵਾਉਣ ਲਈ ਘੋਲ ਸਰਗਰਮੀਆਂ ਸ਼ੁਰੂ ਹੋ ਜਾਂਦੀਆਂ। ਉਹਨਾਂ ਦੇ ਰਿਹਾਅ ਹੋਣ ਸਾਰ ਨਵੀਆਂ ਘੋਲ ਸਰਗਰਮੀਆਂ ਦਾ ਨਵਾਂ ਗੇੜ ਸ਼ੁਰੂ ਹੋ ਜਾਂਦਾ। ਉਹਨਾਂ ਵੱਲੋਂ ਪੁਲਸ ਦੀ ਦਹਿਸ਼ਤ ਨੂੰ ਵੰਗਾਰਦੀਆਂ ਕਾਰਵਾਈਆਂ ਦਾ ਗੇੜ ਅਤੇ ਪੁਲਸ ਵੱਲੋਂ ਉਹਨਾਂ ਦੀਆਂ ਨਾਬਰ ਕਾਰਵਾਈਆਂ ਨੂੰ ਕੁਚਲਣ ਦਾ ਗੇੜ ਸ਼ੁਰੂ ਹੋ ਜਾਂਦਾ। ਉਹਨਾਂ ਦੇ ਦ੍ਰਿੜ, ਇਕਤਾਰ, ਆਪਾਵਾਰੂ, ਜੁਝਾਰ ਕਾਰਨਾਮਿਆਂ ਨੂੰ ਦੇਖ ਕੇ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਵੱਲੋਂ ਗਾਏ ਜਾਂਦੇ ਇਸ ਗੀਤ ਦੇ ਬੋਲ ਤਾਜ਼ਾ ਹੋ ਉੱਠਦੇ: ''ਸਰ ਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ, ਦੇਖਨਾ ਹੈ ਜ਼ੋਰ ਕਿਤਨਾ ਬਾਜੂਏ ਕਾਤਲ ਮੇਂ ਹੈ।''
ਵਾਟਰ ਵਰਕਸਾਂ ਦੀਆਂ ਟੈਂਕੀਆਂ ਨੂੰ ਘੋਲ ਦੇ ਅਖਾੜੇ ਬਣਾਉਣ ਦੀ ਕਾਢ ਵੀ ਇਹਨਾਂ ਦੀਆਂ ਜਥੇਬੰਦੀਆਂ ਵਿੱਚੋਂ ਇੱਕ ਨੇ ਕੱਢੀ ਹੈ। ਉਹ ਚੋਰੀ-ਛਿਪੇ ਟੈਂਕੀਆਂ ਉੱਤੇ ਚੜ੍ਹ ਕੇ, ਉੱਤੋਂ ਛਾਲਾਂ ਮਾਰ ਕੇ ਆਪਣੀ ਜਾਨ ਦੇਣ ਜਾਂ ਆਤਮਦਾਹ ਕਰਨ ਦਾ ਐਲਾਨ ਕਰ ਦਿੰਦੇ ਹਨ। ਪੁਲਸ ਨੂੰ ਹੱਥਾਂ-ਪੈਰਾਂ ਦੀ ਪੈ ਜਾਂਦੀ ਹੈ। ਬਹੁਤੇ ਥਾਈਂ ਮੁੱਖ ਮੰਤਰੀ ਜਾਂ ਕਿਸੇ ਹੋਰ ਸਬੰਧਤ ਵਜ਼ੀਰ/ਅਫਸਰ ਨਾਲ ਉਹਨਾਂ ਦੀ ਮੀਟਿੰਗ ਨੂੰ ਯਕੀਨੀ ਬਣਾਉਣ ਦਾ ਭਰੋਸਾ ਦੇ ਕੇ ਪੁਲਸ ਉਹਨਾਂ ਨੂੰ ਹੇਠਾਂ ਉੱਤਰਨ ਵਾਸਤੇ ਰਜ਼ਾਮੰਦ ਕਰਦੀ। ਕੁੱਝ ਥਾਵਾਂ ਉੱਤੇ ਪੁਲਸ ਨੇ ਝੂਠਾ ਵਾਅਦਾ ਕਰਕੇ ਉਹਨਾਂ ਨੂੰ ਟੈਂਕੀ ਤੋਂ ਉਤਾਰਨ ਮਗਰੋਂ ਉਹਨਾਂ ਦਾ ਕੁਟਾਪਾ ਕੀਤਾ, ਖੇਤਾਂ ਵਿੱਚ ਭਜਾਇਆ। ਉਹਨਾਂ ਨੇ ਕਈ ਕਈ ਦਿਨ ਟੈਂਕੀਆਂ ਉੱਤੇ ਰਹਿ ਕੇ ਮੀਂਹ-ਝੱਖੜ ਦੀ ਮਾਰ ਵੀ ਝੱਲੀ। ਕੱਕਰ ਠੰਢੀਆਂ ਰਾਤਾਂ ਵੀ ਕੱਟੀਆਂ। ਲੱਗਭੱਗ ਹਰ ਥਾਂ ਉਹਨਾਂ ਨੂੰ ਲੋਕਾਂ ਦਾ ਭਰਪੂਰ ਸਹਿਯੋਗ ਮਿਲਿਆ, ਇਖਲਾਕੀ ਹਮਾਇਤ ਅਤੇ ਖੁੱਲ੍ਹੀ ਪਦਾਰਥਕ ਸਹਾਇਤਾ ਮਿਲੀ।
ਹੱਥਾਂ ਵਿੱਚ ਪੈਟਰੋਲ ਦੀਆਂ ਬੋਤਲਾਂ ਫੜ ਕੇ, ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ ਜਦੋਂ ਉਹ ਆਤਮਦਾਹ ਕਰਨ ਦਾ ਐਲਾਨ ਕਰਦੇ ਤਾਂ ਦੇਖਣ-ਸੁਣਨ ਵਾਲਿਆਂ ਦਾ ਕਾਲਜਾ ਫੜਿਆ ਜਾਂਦਾ: ''ਹਾਇ! ਕਿਤੇ ਕਪੂਰਥਲੇ ਵਾਲੀ ਦੁਰਘਟਨਾ ਫੇਰ ਨਾ ਦੁਹਰਾਈ ਜਾਵੇ।'' ਟੈਂਕੀ ਦੀਆਂ ਪੌੜੀਆਂ ਉਤਰਦੀ ਇੱਕ ਕੁੜੀ ਦੀ, ਅੱਗ ਦੇ ਭਾਂਬੜਾਂ ਵਿੱਚ ਲਪੇਟੀ ਦੇਹ ਦੀ, ਵੀਡੀਓ ਦੇਖ ਕੇ ਇੱਕ ਪੱਥਰ-ਚਿੱਤ ਇਨਸਾਨ ਵੀ ਪਿਘਲ ਸਕਦਾ ਹੈ। ਇਹ ਤਿੰਨ ਸਾਲ ਪਹਿਲਾਂ ਦੀ ਗੱਲ ਹੈ। ਈ.ਜੀ.ਐਸ. ਅਧਿਆਪਕ ਯੂਨੀਅਨ ਦੀ ਇੱਕ ਆਗੂ, ਕਿਰਨਜੀਤ ਕਪੂਰਥਲੇ ਦੀ ਟੈਂਕੀ ਉੱਤੇ ਚੜ੍ਹਨ ਵਾਲਿਆਂ ਵਿੱਚ ਸਾਮਲ ਸੀ। ਉਹ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ ਆਤਮਦਾਹ ਕਰਨ ਦਾ ਐਲਾਨ ਕਰ ਰਹੇ ਸਨ। ਇੱਕ ਹੈਂਕੜਬਾਜ਼ ਅਤੇ ਬਦਦਿਮਾਗ ਪੁਲਸ ਅਫਸਰ ਵੱਲੋਂ ਫੋਕੀਆਂ ਧਮਕੀਆਂ ਦੇਣ ਦਾ ਮਾਰਿਆ ਤਾਅਨਾ ਸੁਣ ਕੇ ਇਹ ਅਣਖੀ ਮੁਟਿਆਰ ਆਪਣੀ ਜਾਨ ਉੱਤੇ ਖੇਡ ਗਈ। ਉਸਨੇ ਆਪਣੇ ਉੱਤੇ ਪੈਟਰੋਲ ਪਾ ਕੇ ਲਾਂਬੂ ਲਾ ਲਿਆ।
ਬਾਦਲ ਸਰਕਾਰ ਦੇ ਹਾਕਮਾਂ ਉੱਤੇ, ਇਸ ਰੂਹ-ਕੰਬਾਊ ਦੁਖਾਂਤ ਦਾ ਕੋਈ ਅਸਰ ਨਹੀਂ ਹੋਇਆ। ਯੂਨੀਅਨ ਦੀਆਂ ਮੰਗਾਂ ਮੰਨਣ ਦੇ ਮਾਮਲੇ ਵਿੱਚ ਉਹ ਟੱਸ ਤੋਂ ਮੱਸ ਨਹੀਂ ਹੋਏ। ਹਰ ਬੰਦੇ ਦੀ ਸੋਚ, ਵਿਹਾਰ ਅਤੇ ਭਾਵਨਾਵਾਂ ਉੱਤੇ ਉਸ ਜਮਾਤ ਦੀ ਮੋਹਰਛਾਪ ਲੱਗੀ ਹੁੰਦੀ ਹੈ, ਜਿਸ ਵਿੱਚ ਉਹ ਜੰਮਿਆ, ਪਲਿਆ ਅਤੇ ਵਿਚਰ ਰਿਹਾ ਹੁੰਦਾ ਹੈ। ਇਹਨਾਂ ਲੋਕ-ਦੁਸ਼ਮਣ ਹਾਕਮਾਂ ਤੋਂ ਲੋਕਾਂ ਉੱਤੇ ਕਿਸੇ ਰਹਿਮ ਦੀ ਉੱਕਾ ਹੀ ਆਸ ਨਹੀਂ ਰੱਖੀ ਜਾ ਸਕਦੀ। ਕਿਉਂਕਿ ਇਹ ਉਹਨਾਂ ਜਮਾਤਾਂ ਦੇ ਨੁਮਾਇੰਦੇ ਹਨ, ਜਿਹਨਾਂ ਦੀ ਜਮਾਤੀ ਲੋੜ ਸਿਰੇ ਦੇ ਬੇਰਹਿਮ ਅਤੇ ਪੱਥਰ-ਚਿੱਤ ਹੋਣਾ ਹੈ। ਜਿਵੇਂ ਮਾਸਖੋਰੇ ਜਾਨਵਰ ਜੇ ਆਪਣਾ ਸ਼ਿਕਾਰ ਬਣਨ ਵਾਲੇ ਜਾਨਵਰਾਂ ਉੱਤੇ ਰਹਿਮ ਕਰਨ ਲੱਗ ਜਾਣ ਤਾਂ ਉਹਨਾਂ ਦੀ ਨਸਲ ਦਾ ਖਾਤਮਾ ਅਟੱਲ ਹੈ। ਘਾਹ ਨਾਲ ਦੋਸਤੀ ਕਰਨ ਵਾਲਾ ਘੋੜਾ ਬਚ ਨਹੀਂ ਸਕਦਾ। ਪਰ ਅਜਿਹੀਆਂ ਘਟਨਾਵਾਂ ਮੌਕੇ, ਇਨਸਾਨੀ ਜਜ਼ਬੇ ਦਾ ਦੰਭੀ ਵਿਖਾਵਾ ਕਰਨਾ ਇਹਨਾਂ ਹਾਕਮਾਂ ਦੀ ਸਿਆਸੀ ਮਜਬੂਰੀ ਹੁੰਦੀ ਹੈ। ਮੁੱਖ ਮੰਤਰੀ ਬਾਦਲ ਨੇ ਵੀ ਇਹ ਦੰਭ ਕੀਤਾ। ਕਿਰਨਜੀਤ ਦੇ ਪਰਿਵਾਰ ਨੂੰ ਦਸ ਲੱਖ ਰੁਪਏ ਅਤੇ ਉਸਦੇ ਭਰਾ ਨੂੰ ਨੌਕਰੀ ਦੇ ਦਿੱਤੀ।
ਇੱਕ ਪਾਸੇ ਅਕਾਲੀ ਹਾਕਮਾਂ ਦੀ ਅਣਮਨੁੱਖੀ ਜਹਿਨੀਅਤ ਦੀ ਅਤੇ ਦੂਜੇ ਪਾਸੇ, ਜਨਤਕ ਦਬਾਅ ਹੇਠ ਲਿਫ ਜਾਣ ਦੀ ਸੱਜਰੀ ਉਦਾਹਰਨ ਪਿਛਲੀ ਫਰਵਰੀ ਵਿੱਚ ਸਾਹਮਣੇ ਆਈ। ਹਾਕਮਾਂ ਦੀ ਹੈਵਾਨੀਅਤ ਨੂੰ ਅਮਲੀ ਰੂਪ ਦੇਣ ਵਾਲੇ ਇੱਕ ਪੁਲਸ ਅਫਸਰ ਨੇ ਫਰਵਰੀ ਦੀ ਯਖ਼ ਠੰਢੀ ਰਾਤ ਨੂੰ ਈ.ਜੀ.ਐਸ. ਯੂਨੀਅਨ ਦੇ ਧਰਨਾਕਾਰੀਆਂ ਤੋਂ ਰਜਾਈਆਂ ਖੋਹ ਲਈਆਂ। ਉਹਨਾਂ ਨੂੰ ਠੰਢ ਦੇ ਕਰੋਪ ਅੱਗੇ ਸੁੱਟ ਦਿੱਤਾ। ਇਹ ਧਰਨਾਕਾਰੀ ਬਠਿੰਡੇ ਦੀ ਟੈਂਕੀ ਦੇ ਉੱਤੇ ਅਤੇ ਹੇਠਾਂ ਲਗਾਤਾਰ ਧਰਾਨਾ ਦੇ ਰਹੇ ਸਨ। ਇੱਕ ਨੰਨ੍ਹੀਂ ਜਿੰਦ, ਮਾਂ ਦੀ ਗੋਦੀ ਵਿੱਚ ਸੁੰਗੜੀ ਇੱਕ ਛੋਟੀ ਬੱਚੀ ਠੰਢ ਦਾ ਕਹਿਰ ਨਾ ਸਹਾਰ ਸਕੀ। ਹਾਕਮਾਂ ਦੀ ਕਰੋਪੀ ਸਦਕਾ ਕੁਰਬਾਨ ਹੋ ਗਈ। ਇਸ ਦਿਲ-ਕੰਬਾਊ ਘਟਨਾ ਸਦਕਾ ਲੋਕਾਂ ਦੇ ਵਿਸ਼ਾਲ ਹਿੱਸਿਆਂ ਵੱਲੋਂ ਸਿਆਸੀ, ਇਖਲਾਕੀ ਅਤੇ ਪਦਾਰਥਕ ਹਮਾਇਤ ਦਾ ਹੜ੍ਹ ਆ ਗਿਆ। ਨੇੜੇ ਆ ਰਹੀਆਂ ਪਾਰਲੀਮੈਂਟਰੀ ਚੋਣਾਂ ਵਿੱਚ ਹੋ ਸਕਣ ਵਾਲੇ ਵੋਟ-ਹਰਜੇ ਨੂੰ ਭਾਂਪਦਿਆਂ ਅਕਾਲੀ ਹਾਕਮ ਹਿੱਲ ਗਏ। ਅੱਡੀ ਉੱਤੇ ਗੇੜਾ ਖਾਂਦਿਆਂ ਈ.ਜੀ.ਐਸ. ਅਧਿਆਪਕਾਂ ਨੂੰ ਦੋ ਸਾਲਾਂ ਵਾਸਤੇ ਨੌਕਰੀਆਂ ਦੇਣ ਦਾ ਐਲਾਨ ਕਰ ਦਿੱਤਾ। ਹੁਣ ਵੋਟਾਂ ਲੰਘਣ ਮਗਰੋਂ, ਜਿਵੇਂ ਉਹ ਅਕਸਰ ਕਰਦੇ ਹਨ, ਉਹਨਾਂ ਨੇ ਥੁੱਕ ਕੇ ਚੱਟਣ ਦਾ ਐਲਾਨ ਕਰ ਦਿੱਤਾ ਹੈ। ਪਿਛਲੇ ਤਿੰਨ ਮਹੀਨਿਆਂ ਤੋਂ ਉਹਨਾਂ ਨੂੰ ਕੋਈ ਤਨਖਾਹ ਨਹੀਂ ਦਿੱਤੀ। ਉਹਨਾਂ ਨੂੰ ਸਕੂਲਾਂ ਵਿੱਚੋਂ ਕੱਢਣ ਦੇ ਹੁਕਮ ਜਾਰੀ ਹੋ ਚੁੱਕੇ ਹਨ।
ਇਹਨਾਂ ਠੇਕਾ ਭਰਤੀ ਮੁਲਾਜ਼ਮਾਂ ਨੇ ਚੰਗੀਆਂ ਜਿੱਤਾਂ ਵੀ ਜਿੱਤੀਆਂ ਹਨ ਅਤੇ ਹਾਰਾਂ ਨੂੰ ਵੀ ਸਾਬਤਕਦਮੀ ਨਾਲ ਝੱਲਿਆ ਹੈ। ਘੋਲ ਪ੍ਰਾਪਤੀਆਂ ਪੱਖੋਂ ਈ.ਟੀ.ਟੀ. ਅਧਿਆਪਕਾਂ ਦੀ ਝੰਡੀ ਹੈ। ਇਹ ਕਾਂਗਰਸ ਦੀ ਕੈਪਟਨ ਸਰਕਾਰ ਵੇਲੇ ਤੋਂ ਲੜਦੇ ਆ ਰਹੇ ਹਨ। ਨੌਕਰੀਆਂ ਦੇਣ ਦੀ ਤਾਂ ਗੱਲ ਦੂਰ ਰਹੀ, ਕਾਂਗਰਸ ਸਰਕਾਰ ਇਹਨਾਂ ਦਾ ਮੰਗ-ਪੱਤਰ ਲੈਣ ਤੋਂ ਵੀ ਇਨਕਾਰੀ ਸੀ। ਸਰਕਾਰ ਨੂੰ ਇਹਨਾਂ ਦੀ ਜਥੇਬੰਦਕ ਤਾਕਤ ਅਤੇ ਦ੍ਰਿੜ ਖਾੜਕੂ ਘੋਲਾਂ ਮੂਹਰੇ ਲਿਫਣਾ ਪਿਆ। ਪਹਿਲਾਂ 4700 ਰੁਪਏ ਮਹੀਨਾ, ਫੇਰ 9100 ਰੁਪਏ ਮਹੀਨੇ ਉੱਤੇ ਠੇਕਾ ਆਧਾਰਤ ਨੌਕਰੀਆਂ ਦੇਣ ਦੇ ਐਲਾਨ ਹੋਏ। ਫੇਰ ਇਹਨਾਂ ਦੀਆਂ ਲਗਾਤਾਰ ਜਾਨ ਹੂਲਵੀਆਂ ਘੋਲ ਸਰਗਰਮੀਆਂ ਦੇ ਸਿੱਟੇ ਵਜੋਂ ਇਹ ਅਧਿਆਪਕ ਵਰਗ ਪੂਰੀਆਂ ਤਨਖਾਹਾਂ ਅਤੇ ਪੱਕੀਆਂ ਨੌਕਰੀਆਂ ਲੈਣ ਵਿੱਚ ਸਫਲ ਹੋ ਗਿਆ ਹੈ। ਪਿਛਲੇ ਬਹੁਤ ਸਾਲਾਂ ਤੋਂ ਪੱਕੀਆਂ ਨੌਕਰੀਆਂ ਉੱਤੇ ਲਗਾਤਾਰ ਕਾਟ ਲਾਈ ਜਾ ਰਹੀ ਹੈ। ਨਿਗੂਣੀਆਂ ਤਨਖਾਹਾਂ ਉੱਤੇ ਕੱਚੀਆਂ (ਠੇਕਾ-ਭਰਤੀ) ਨੌਕਰੀਆਂ ਦੇਣ ਦਾ ਸਰਬ-ਵਿਆਪੀ ਵਰਤਾਰਾ ਛਾਲਾਂ ਮਾਰ ਕੇ ਅੱਗੇ ਵਧ ਰਿਹਾ ਹੈ। ਅਜਿਹੇ ਸਮੇਂ ਵਿੱਚ ਲੱਗਭੱਗ 13000 ਅਧਿਆਪਕਾਂ ਵੱਲੋਂ ਵਰ੍ਹਿਆਂ-ਲੰਮੀ ਘੋਲ ਲਹਿਰ ਚਲਾ ਕੇ, ਹਕੂਮਤ ਦੀ ਬਾਂਹ ਨੂੰ ਵੱਟ ਚਾੜ੍ਹ ਕੇ ਪੂਰੀਆਂ ਤਨਖਾਹਾਂ ਪੱਕੀਆਂ ਨੌਕਰੀਆਂ ਲੈਣ ਦੀ ਪ੍ਰਾਪਤੀ ਸਿਰਫ ਪੰਜਾਬ ਭਰ ਵਿੱਚ ਹੀ ਨਹੀਂ, ਸਗੋਂ ਸ਼ਾਇਦ ਮੁਲਖ-ਪੱਧਰ ਉੱਤੇ ਇੱਕ ਨਿਰਾਲੀ ਅਤੇs sਉਤਸ਼ਾਹ-ਵਧਾਊ ਉਦਾਹਰਨ ਬਣਦੀ ਹੈ। ਬੇਰੁਜ਼ਗਾਰੀ ਦੇ ਘੁੱਪ ਹਨੇਰੇ ਵਿੱਚ ਇਹ ਚਾਨਣ ਦੀ ਇੱਕ ਲੀਕ ਹੈ।
ਠੇਕਾ-ਆਧਾਰਤ ਅਧਿਆਪਕਾਂ ਅਤੇ ਹੋਰ ਮੁਲਾਜ਼ਮਾਂ ਦੀਆਂ ਇਹਨਾਂ ਜਥੇਬੰਦੀਆਂ ਨੇ ਆਪਣੀ ਜਥੇਬੰਦ ਤਾਕਤ ਦੇ ਜ਼ੋਰ ਹਾਕਮਾਂ ਦੀ ਅੜੀ ਭੰਨ ਕੇ ਘੋਲ-ਪ੍ਰਪਾਤੀਆਂ ਕੀਤੀਆਂ ਹਨ ਅਤੇ ਇਸ ਤਰ੍ਹਾਂ ਬਾਹਰਮੁਖੀ ਤੌਰ 'ਤੇ ਲੋਕ ਜਮਹੂਰੀਅਤ ਦੇ ਅੰਸ਼ ਪੈਦਾ ਕੀਤੇ ਹਨ। ਇਹਨਾਂ ਪਾਰਲੀਮੈਂਟਰੀ ਚੋਣਾਂ ਦੌਰਾਨ ਇਹਨਾਂ ਨੇ ਜੋ ਸਟੈਂਡ ਲਿਆ ਹੈ, ਉਹ ਇਹਨਾਂ ਦੀ ਚੇਤਨਾ ਵਿੱਚ ਵੀ ਇੱਕ ਚੰਗੇ ਕਦਮ-ਵਧਾਰੇ ਦਾ ਸ਼ੁਭ ਸੰਕੇਤ ਦਿੰਦਾ ਹੈ।
8 ਅਪ੍ਰੈਲ (2014) ਨੂੰ ਮੋਗੇ ਵਿੱਚ, ਕਰੀਬ ਇੱਕ ਦਰਜਨ ਸੂਬਾ ਪੱਧਰੀਆਂ ਜਥੇਬੰਦੀਆਂ ਦੇ ਆਗੂਆਂ ਅਤੇ ਸਰਗਰਮ ਕਰਿੰਦਿਆਂ ਦੀ ਇੱਕ ਪੰਜਾਬ ਪੱਧਰੀ ਕਨਵੈਨਸ਼ਨ ਕੀਤੀ ਗਈ। ਜਿਸ ਵਿੱਚ ਕਰੀਬ 175 ਆਗੂ/ਨੁਮਾਇੰਦੇ ਸ਼ਾਮਲ ਹੋਏ। ਇਸ ਕਨਵੈਨਸ਼ਨ ਵਿੱਚ ਇਹਨਾਂ ਚੋਣਾਂ ਦੌਰਾਨ ਲਏ ਜਾਣ ਵਾਲੇ ਸਟੈਂਡ ਨਾਲ ਸਬੰਧਤ ਇੱਕ ਮਤਾ ਪਾਸ ਕੀਤਾ ਗਿਆ। ਇਸ ਤੋਂ ਇਲਾਵਾ ਇਹ ਵੀ ਤਹਿ ਕੀਤਾ ਗਿਆ ਕਿ ਇਸ ਸਾਂਝੇ ਪਲੇਟਫਾਰਮ ਨੂੰ ਜਾਰੀ ਰੱਖਿਆ ਜਾਵੇਗਾ ਅਤੇ ਇਸਦਾ ਘੇਰਾ ਵਿਸ਼ਾਲ ਬਣਾਇਆ ਜਾਵੇਗਾ। ਸਮਝ ਨੂੰ ਪ੍ਰਚਾਰਨ ਤੇ ਲਾਗੂ ਕਰਨ ਲਈ ਬਠਿੰਡੇ ਵਿੱਚ ਇੱਕ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਕੀਤੀ ਗਈ, ਜਿਸ ਵਿੱਚ 70-80 ਵਿਅਕਤੀ ਸ਼ਾਮਲ ਹੋਏ। ਇਸੇ ਤਰ੍ਹਾਂ ਫਤਹਿਗੜ੍ਹ ਸਾਹਿਬ ਵਿੱਚ ਇੱਕ ਮਾਰਚ ਕੀਤਾ ਗਿਆ, ਜਿਸ ਵਿੱਚ ਲੱਗਭੱਗ ਡੇਢ ਸੌ ਵਿਅਕਤੀ ਸ਼ਾਮਲ ਹੋਏ।
ਇਹਨਾਂ ਮੁਲਾਜ਼ਮਾਂ ਦੀ ਚੇਤਨਾ ਵਿੱਚ ਹੋਏ ਕਦਮ-ਵਧਾਰੇ ਦਾ ਸ਼ੁਭ ਸੰਕੇਤ ਦਿੰਦੇ ਮਤੇ ਨੂੰ ਅਸੀਂ ਇੰਨ-ਬਿੰਨ ਛਾਪ ਰਹੇ ਹਾਂ।
ਇਸ ਮਤੇ ਵਿੱਚ, ਵੋਟਾਂ ਪਾਉਣ ਜਾਂ ਨਾ-ਪਾਉਣ ਨੂੰ ਵਿਅਕਤੀਗਤ ਖੇਤਰ ਵਿੱਚ ਛੱਡਦਿਆਂ ਵੋਟਾਂ ਦੇ ਝਮੇਲੇ ਵਿੱਚ ਉਲਝਣ ਦੀ ਥਾਂ ਆਪਣੇ ਹੱਕਾਂ ਦੀ ਰਾਖੀ ਲਈ ਆਪਣੇ ਸੰਗਠਨ ਤੇ ਸੰਘਰਸ਼ 'ਤੇ ਟੇਕ ਰੱਖਣ ਅਤੇ ਇਹਨਾਂ ਨੂੰ ਮਜਬੂਤ ਕਰਨ ਦਾ ਸੱਦਾ ਦਿੱਤਾ ਗਿਆ ਹੈ।
ਪੰਜਾਬ ਦੀ ਟਰੇਡ ਯੂਨੀਅਨ ਲਹਿਰ ਵਿੱਚ ਹਾਕਮ ਜਮਾਤੀ ਪਾਰਟੀਆਂ (ਸੀ.ਪੀ.ਆਈ., ਸੀ.ਪੀ.ਐਮ. ਵਰਗੀਆਂ ਨਕਲੀ ਕਮਿਊਨਿਸਟ ਪਾਰਟੀਆਂ) ਦੀਆਂ ਜੇਬੀ ਟਰੇਡ ਯੂਨੀਅਨਾਂ ਭਾਰੂ ਹਨ। ਇਸ ਹਾਲਤ ਵਿੱਚ, ਦਹਿ-ਹਜ਼ਾਰਾਂ ਦੀ ਮੈਂਬਰਸ਼ਿੱਪ ਵਾਲੀਆਂ ਇਹਨਾਂ ਠੇਕਾ ਆਧਾਰਤ ਜਥੇਬੰਦੀਆਂ ਵੱਲੋਂ ਲਿਆ ਇਹ ਕਦਮ ਇੱਕ ਬਹੁਤ ਹੌਸਲਾ-ਵਧਾਊ ਸ਼ੁਭ ਘਟਨਾ-ਵਿਕਾਸ ਹੈ।
ਪਰ ਇਸ ਸਭ ਕਾਸੇ ਦੇ ਬਾਵਜੂਦ ਇਹ ਇੱਕ ਸੀਮਤ ਚੇਤਨਾ-ਵਿਕਾਸ ਹੈ। ਇਹ ਮੁਲਾਜ਼ਮ-ਮਜ਼ਦੂਰ-ਨੌਜਵਾਨ ਸ਼ਕਤੀ ਭਾਵੇਂ ਬਾਹਰਮੁਖੀ ਤੌਰ 'ਤੇ ਵੱਡੀਆਂ ਇਨਕਲਾਬੀ ਸੰਭਾਵਨਾਵਾਂ ਨਾਲ ਭਰਪੂਰ ਹੈ, ਪਰ ਇਹ ਆਪਣੇ ਤੌਰ 'ਤੇ ਇਹਨਾਂ ਲੁਪਤ ਸੰਭਾਵਨਾਵਾਂ ਨੂੰ ਇੱਕ ਹੱਦ ਤੋਂ ਅੱਗੇ ਸਾਕਾਰ ਨਹੀਂ ਕਰ ਸਕਦੇ। ਇਸ ਪੱਖੋਂ ਹੁਣ ਗੇਂਦ ਕਮਿਊਨਿਸਟ ਇਨਕਲਾਬੀ ਸ਼ਕਤੀਆਂ ਦੇ ਵਿਹੜੇ ਵਿੱਚ ਹੈ। ਆਪਣੇ ਜੂਝਾਰ ਘੋਲ ਕਾਰਨਾਮਿਆਂ ਰਾਹੀਂ, ਆਪਣੇ ਸੀਮਤ ਚੇਤਨਾ-ਵਿਕਾਸ ਦੇ ਸੰਕੇਤਾਂ ਰਾਹੀਂ ਇਹ ਜੁਝਾਰੂ ਕਾਫਲੇ ਕਮਿਊਨਿਸਟ ਇਨਕਲਾਬੀ ਸ਼ਕਤੀਆਂ ਦੇ ਦਰ ਖੜਕਾ ਰਹੇ ਹਨ। ਬਾਹਰਮੁਖੀ ਤੌਰ 'ਤੇ ਸੱਦਾ ਦੇ ਰਹੇ ਹਨ। ''ਆਓ! ਇਨਕਲਾਬੀ ਲਹਿਰ ਦੇ ਕਾਫਲਿਆਂ ਸੰਗ ਰਲਣ ਵਿੱਚ ਸਾਡੀ ਅਗਵਾਈ ਅਤੇ ਸਹਾਇਤਾ ਕਰੋ।''
-0-
ਮੋਗੇ ਵਿੱਚ ਕੀਤੀ ਕਨਵੈਨਸ਼ਨ ਦਾ ਮਤਾ
ਮੋਗੇ ਵਿੱਚ ਕੀਤੀ ਕਨਵੈਨਸ਼ਨ ਦਾ ਮਤਾ
ਮਿਤੀ 8-4-2014 ਨੂੰ ਪਾਰਲੀਮੈਂਟ ਚੋਣਾਂ ਦੇ ਭਖੇ ਮਾਹੌਲ ਅੰਦਰ, ਵੱਖ ਵੱਖ ਵਿਭਾਗਾਂ ਦੇ ਠੇਕਾ ਆਧਾਰਤ ਨਿਗੂਣੀਆਂ ਤਨਖਾਹਾਂ ਉੱਪਰ ਲਗਾਤਾਰ ਸੇਵਾਵਾਂ ਨਿਭਾ ਰਹੇ, ਅਧਿਆਪਕਾਂ ਤੇ ਮੁਲਾਜ਼ਮਾਂ ਦੀ ਅੱਜ ਦੀ ਇਹ ਕਨਵੈਨਸ਼ਨ, ਸਭਨਾਂ ਸ਼ਾਮਲ ਜਥੇਬੰਦੀਆਂ ਦੇ ਆਗੂਆਂ ਵੱਲੋਂ ਬਣਾਏ ਸਾਂਝੇ ਮੱਤ ਨਾਲ ਸਹਿਮਤ ਹੁੰਦੀ ਹੋਈ ਇਹ ਸੱਦਾ ਦਿੰਦੀ ਹੈ:
—ਚੋਣਾਂ ਵਿੱਚ ਹਿੱਸਾ ਲੈ ਰਹੀਆਂ ਸਾਮਰਾਜ, ਦੇਸੀ-ਬਦੇਸ਼ੀ ਕਾਰਪੋਰੇਟਾਂ, ਭੋਇੰ-ਸਰਦਾਰਾਂ ਤੇ ਪੂੰਜੀਪਤੀਆਂ ਪੱਖੀ ਸਾਰੀਆਂ ਸਿਆਸੀ ਪਾਰਟੀਆਂ ਤੇ ਉਹਨਾਂ ਦੇ ਬੁਲਾਰਿਆਂ ਨੂੰ ਆਪਾਂ ਪਹਿਲਾਂ ਵੀ ਜਾਣਦੇ ਤੇ ਪਹਿਚਾਣਦੇ ਹਾਂ। ਇਹ ਸਭ ਕੇਂਦਰ ਵਿੱਚ ਜਾਂ ਵੱਖ ਵੱਖ ਸੂਬਿਆਂ ਵਿੱਚ ਸਰਕਾਰੀ ਗੱਦੀਆਂ 'ਤੇ ਕਾਬਜ਼ ਰਹੇ ਹਨ। ਆਪਾਂ ਨੂੰ ਆਪਣੇ ਵਿਭਾਗਾਂ ਵਿੱਚ ਰੁਜ਼ਗਾਰ ਨਾ ਦੇਣ, ਵੱਖ ਵੱਖ ਨਾਵਾਂ ਦੀਆਂ ਸਕੀਮਾਂ ਹੇਠ ਨਿਗੂਣੀਆਂ ਤਨਖਾਹਾਂ ਉੱਪਰ ਠੇਕੇ 'ਤੇ ਭਰਤੀ ਕਰਨ ਵਿੱਚ ਇਹਨਾਂ ਸਭਨਾਂ ਦੀ ਇੱਕਮੱਤਤਾ ਹੈ। ਅੱਜ ਚੋਣਾਂ ਦੇ ਸੀਜਨ ਵਿੱਚ, ਇੱਕ ਦੂਜੇ ਖਿਲਾਫ ਅੱਡੀਆਂ ਚੁੱਕ ਚੁੱਕ ਤੁਹਮਤਾਂ ਲਾ ਰਹੇ ਇਹ ਸਾਰੇ, ਆਪਣੀਆਂ ਸੇਵਾਵਾਂ ਰੈਗੂਲਰ ਕਰਨ, ਤਨਖਾਹਾਂ ਪੂਰੀਆਂ ਦੇਣ ਅਤੇ ਪਿੱਤਰੀ ਵਿਭਾਗਾਂ ਵਿੱਚ ਵਾਪਸ ਭੇਜਣ ਸਬੰਧੀ ਮੂੰਹ ਬੰਦ ਕਰੀਂ ਬੈਠੇ ਹਨ।
—ਆਪਣੇ ਹੱਕ ਵਿੱਚ ਇੱਕ ਵੀ ਬੋਲ ਨਾ ਬੋਲਣ ਪਿੱਛੇ ਇਹਨਾਂ ਦੀ ਕੋਈ ਭੁੱਲ ਜਾਂ ਵਿੱਸਰ ਜਾਣ ਦੀ ਗੱਲ ਨਹੀਂ ਹੈ। ਇਹ ਤਾਂ ਇਹਨਾਂ ਵੱਲੋਂ ਆਪੋ ਆਪਣੀ ਸਰਕਾਰ ਦੇ ਹੁੰਦਿਆਂ ਲਾਗੂ ਕੀਤੀਆਂ ਗਈਆਂ ਤੇ ਲਾਗੂ ਕੀਤੀਆਂ ਜਾ ਰਹੀਆਂ ਰੁਜ਼ਗਾਰ ਵਿਰੋਧੀ ਨੀਤੀਆਂ ਹੀ ਹਨ, ਜਿਹਨਾਂ ਨੇ ਇਹਨਾਂ ਦਾ ਮੂੰਹ ਠਾਕਿਆ ਹੋਇਆ ਹੈ। ਇਹਨਾਂ ਸਭਨਾਂ ਦਾ, ਆਪਣੇ ਨਾਲੋਂ ਦੇਸੀ-ਵਿਦੇਸ਼ੀ ਕਾਰਪੋਰੇਟ ਲੁਟੇਰਿਆਂ ਨਾਲ ਮੋਹ ਜ਼ਿਆਦਾ ਹੈ। ਉਹਨਾਂ ਲਈ, ਸਸਤੀਆਂ ਜ਼ਮੀਨਾਂ ਵੀ, ਸਬਸਿਡੀਆਂ ਵੀ, ਟੈਕਸ ਛੋਟਾਂ ਵੀ, ਰਿਆਇਤਾਂ-ਖੁੱਲ੍ਹਾਂ ਵੀ, ਕਰਜ਼ੇ ਵੀ ਅਤੇ ਕਰਜ਼ਿਆਂ ਉੱਤੇ ਕਾਟੇ ਵੀ, ਦੇ ਮੋਟੇ ਗੱਫੇ ਹਨ। ਆਪਾਂ ਨੂੰ ਰੁਜ਼ਗਾਰ ਵੱਲੋਂ ਕੋਰਾ ਜੁਆਬ, ਸੰਘਰਸ਼ ਬਾਅਦ ਜੇ ਦੇਣਾ ਪੈ ਜਾਵੇ ਤਾਂ ਵਿਭਾਗ ਵਿੱਚ ਨਹੀਂ, ਕਿਸੇ ਸਕੀਮ ਅਧੀਨ, ਠੇਕੇ 'ਤੇ ਕੱਚਾ ਰੁਜ਼ਗਾਰ ਨਿਗੂਣੀ ਤਨਖਾਹ 'ਤੇ ਸਾਰੇ ਧੱਕੇ ਹਨ।
—ਇਹਨਾਂ ਸਭਨਾਂ ਦੀਆਂ ਸਰਕਾਰਾਂ ਆਪਾਂ ਨੂੰ ਨਾ ਸਿਰਫ ਪੱਕਾ, ਰੈਗੂਲਰ ਪੂਰੀ ਤਨਖਾਹ ਅਤੇ ਵਿਭਾਗ ਵਿੱਚ ਰੁਜ਼ਗਾਰ ਨਹੀਂ ਦਿੰਦੀਆਂ, ਉਲਟਾ ਰੁਜ਼ਗਾਰ ਮੰਗਣ ਗਿਆਂ ਦੇ ਆਪਣੇ ਹੱਡ ਭੰਨਦੀਆਂ, ਪੱਗਾਂ ਲਾਹੁੰਦੀਆਂ ਤੇ ਗੁੱਤੋਂ ਘੜੀਸਦੀਆਂ ਹਨ। ਝੂਠੇ ਕੇਸ ਪਾ ਜੇਲ੍ਹੀਂ ਡੱਕਦੀਆਂ ਹਨ।
—ਇਸ ਤੋਂ ਵੀ ਅੱਗੇ, ਆਪਾਂ ਜਦੋਂ ਵੀ ਕਦੇ ਆਪਣੀ ਮੰਗ ਦੱਸਣ ਲਈ ਜਾਂ ਰੋਸ ਪ੍ਰਗਟਾਉਣ ਲਈ ਇਹਨਾਂ ਕੋਲ ਜਾਣ ਦੀ ਕੋਸ਼ਿਸ਼ ਕੀਤੀ, ਉਸ ਵੇਲੇ ਇਹਨਾਂ ਨੂੰ ਮਿਲਣ ਤੋਂ ਪਹਿਲਾਂ ਆਪਣਾ ਮੱਥਾ, ਧਰਨੇ-ਮੁਜਾਹਰਿਆਂ 'ਤੇ ਪਾਬੰਦੀ ਲਾਉਂਦੇ ਡੀ.ਸੀ. ਜਾਂ ਐਸ.ਡੀ.ਐਮ. ਨਾਲ ਅਤੇ ਡਾਂਗਾਂ-ਗੋਲੀਆਂ ਤੇ ਪਾਣੀ ਦੀਆਂ ਬੁਛਾੜਾਂ ਵਾਲੀ ਤੋਪ-ਮਸ਼ੀਨ ਨਾਲ ਲੈਸ ਪੁਲਸ-ਕਮਾਂਡੋ ਨਾਲ ਲੱਗਦਾ ਹੈ। ਇਹ ਸਭ ਤਾਕਤਾਂ, ਆਪਾਂ ਨੂੰ ਸਰਕਾਰ ਦੇ ਨੇੜੇ ਵੀ ਫੜਕਣ ਨਹੀਂ ਦਿੰਦੀਆਂ। ਰਾਹ ਵਿੱਚੋਂ ਹੀ ਲਹੂ ਲੁਹਾਣ ਕਰਕੇ ਵਾਪਸ ਮੋੜ ਦਿੰਦੀਆਂ ਹਨ। ਆਪਾਂ ਨੂੰ ਤਾਂ ਇਹੀ ਸਰਕਾਰ ਬਣਕੇ ਟੱਕਰਦੇ ਹਨ। ਇਹਨਾਂ 'ਤੇ ਆਪਣਾ ਕਿਹੜਾ ਦਬਾਅ? ਕਿਉਂਕਿ ਇਹਨਾਂ ਨੂੰ ਕਿਹੜਾ ਆਪਾਂ ਤੇ ਲੋਕ ਵੋਟਾਂ ਨਾਲ ਚੁਣਦੇ ਹਾਂ। ਇਹਨਾਂ ਨੂੰ ਸਰਕਾਰ ਆਪਣੀ ਪਸੰਦ ਅਨੁਸਾਰ ਲਾਉਂਦੀ ਹੈ, ਆਪਣੀ ਸਰਕਾਰੀ ਦਬਸ਼ ਹੇਠ ਰੱਖਦੀ ਹੈ ਤੇ ਇਹ ਵੀ ਸਰਕਾਰ ਦੀ ਨੀਤੀ ਅਨੁਸਾਰ ਚੱਲਦੇ ਹਨ।
—ਇਸ ਸਾਰੇ ਦੇ ਬਾਵਜੂਦ ਵੀ, ਆਪਾਂ ਜੋ ਕੁੱਝ ਵੀ ਹਾਸਲ ਕੀਤਾ ਹੈ, ਭਾਵੇਂ ਠੇਕੇ 'ਤੇ ਕੱਚਾ ਰੁਜ਼ਗਾਰ ਹੀ ਹੈ, ਭਾਵੇਂ ਤਨਖਾਹ ਵੀ ਬਹੁਤ ਘੱਟ ਹੈ। ਭਾਵੇਂ ਤਨਖਾਹ ਵਧਵਾਈ ਹੈ, ਭਾਵੇਂ ਪਿੱਤਰੀ ਵਿਭਾਗ ਵਿੱਚ ਨਹੀਂ ਹਾਂ, ਭਾਵੇਂ ਕਿਸੇ ਸਕੀਮ ਅਧੀਨ ਹੀ ਹਾਂ, ਪਰ ਰੁਜ਼ਗਾਰ ਵਿੱਚ ਹਾਂ। ਇਹ ਸਭ ਆਪਣੀ ਜਥੇਬੰਦੀ ਤੇ ਸੰਘਰਸ਼ ਦੇ ਜ਼ੋਰ ਹੀ ਹਾਸਲ ਕੀਤਾ ਹੈ।
—ਸੋ ਅੱਜ ਦੀ ਕਨਵੈਨਸ਼ਨ, ਅੱਜ ਦੀ ਹਾਲਤ ਵਿੱਚ, ਵੋਟ ਪਾਉਣ ਜਾਂ ਨਾ ਪਾਉਣ ਨੂੰ ਵਿਅਕਤੀਗਤ ਖੇਤਰ ਵਿੱਚ ਛੱਡਦਿਆਂ ਇਸ ਪਲੇਚੇ-ਝਮੇਲੇ ਵਿੱਚ ਪੈਣ, ਉਲਝਣ ਤੇ ਖਪਣ ਦੀ ਥਾਂ ਆਪਣੇ ਹੱਕ ਹਾਸਲ ਕਰਨ ਵਾਲੇ ਅਤੇ ਹੱਕਾਂ ਦੀ ਰਾਖੀ ਕਰਨ ਵਾਲੇ ਸੰਦ-ਸੰਗਠਨ ਤੇ ਸੰਘਰਸ਼ ਨੂੰ ਮਜਬੂਤ ਕਰਨ ਤੇ ਸਾਂਝੇ ਕਰਨ ਦਾ ਸੱਦਾ ਦਿੰਦੀ ਹੈ। ਇਸ ਕਨਵੈਨਸ਼ਨ ਵਿੱਚ ਹਾਜ਼ਰ ਸਾਰੇ ਸਾਥੀ ਹੁਣੇ ਤੋਂ ਇਸ ਕੰਮ ਲਈ ਅਭਿਆਸ ਵਿੱਚ ਪੈਣ ਦੀ ਵਚਨਬੱਧਤਾ ਕਰਦੇ ਹਨ।
ਕਨਵੈਨਸ਼ਨ ਵਿੱਚ ਸ਼ਾਮਲ ਹੋਣ ਵਾਲੀਆਂ ਜਥੇਬੰਦੀਆਂ
-ਐਸ.ਐਸ.ਏ. ਰਮਸਾ ਅਧਿਆਪਕ ਯੂਨੀਅਨ, ਪੰਜਾਬ।
-ਈ.ਟੀ.ਟੀ. ਟੀਚਰ ਯੂਨੀਅਨ ਪੰਜਾਬ।
-ਸਿੱਖਿਆ ਪ੍ਰੋਵਾਈਡਰ ਯੂਨੀਅਨ ਪੰਜਾਬ।
-ਆਦਰਸ਼ ਸਕੂਲ ਟੀਚਿੰਗ ਅਤੇ ਨਾਨ-ਟੀਚਿੰਗ ਯੂਨੀਅਨ।
-ਐਸ.ਟੀ.ਆਰ. ਯੂਨੀਅਨ ਪੰਜਾਬ।
-ਈ.ਜੀ.ਐਸ. ਅਧਿਆਪਕ ਯੂਨੀਅਨ ਪੰਜਾਬ।
-ਏ.ਆਈ.ਈ. ਟੀਚਰ ਫਰੰਟ ਪੰਜਾਬ।
-ਜਲ-ਸਪਲਾਈ ਅਤੇ ਸੈਨੀਟੇਸ਼ਨ ਯੂਨੀਅਨ ਪੰਜਾਬ।
-ਕੰਨਟੈਕਟ ਮਲਟੀਪਰਪਜ਼ ਹੈਲਥ ਵਰਕਰਜ਼ ਯੂਨੀਅਨ (ਫੀਮੇਲ)
-ਰੈਗੂਲਰ ਐਂਡ ਕੰਟਰੈਕਟ ਪੀ.ਆਰ.ਟੀ.ਸੀ.
ਵਰਕਰਜ਼ ਯੂਨੀਅਨ (ਆਜ਼ਾਦ)
-ਪਨ-ਬੱਸ ਕੰਟਰੈਕਟ ਵਰਕਰਜ਼ ਯੂਨੀਅਨ।
੦-੦
Subscribe to:
Posts (Atom)