Monday, December 12, 2011

(ਸੁਰਖ਼ ਰੇਖਾ, ਨਵੰਬਰ-ਦਸੰਬਰ, 2011)


ਮਾਨੇਸਾਰ ਗੁੜਗਾਵਾਂ:
ਮਾਰੂਤੀ-ਸੁਜ਼ੂਕੀ ਦਾ ਮਜ਼ਦੂਰ ਸੰਘਰਸ਼ ਇੱਕ ਤਰਦੀ ਝਾਤ
ਅਮਰ ਲੰਬੀ
(4 ਜੂਨ ਤੋਂ 21 ਅਕਤੂਬਰ 2011)

ਹਰਿਆਣਾ ਦੇ ਜ਼ਿਲ੍ਹੇ ਗੁੜਗਾਉਂ ਦੇ ਸਨਅੱਤੀ ਖੇਤਰ ਵਿੱਚ ਭਾਰਤ ਦੀ ਸਭ ਤੋਂ ਵੱਡੀ ਕਾਰਾਂ ਬਣਾਉਣ ਵਾਲੀ ਕੰਪਨੀ ਮਾਰੂਤੀ ਸੁਜ਼ੂਕੀ ਦੀਆਂ ਪੰਜ ਫੈਕਟਰੀਆਂ ਹਨ ਇਹਨਾਂ ਵਿੱਚੋਂ ਦੋ ਅਸੈਂਬਲੀ ਪਲਾਂਟ ਇੱਕ ਮਾਰੂਤੀ ਸੁਜ਼ੂਕੀ ਮਾਨੇਸਰ ਵਿੱਚ ਹੈ ਅਤੇ ਦੂਜਾ ਇਸ ਤੋਂ 20 ਕਿਲੋਮੀਟਰ ਦੂਰ ਗੁੜਗਾਵਾਂ ਪਲਾਂਟ ਹੈ ਇਹਨਾਂ ਤੋਂ ਬਿਨਾ ਤਿੰਨ ਹੋਰ ਫੈਕਟਰੀਆਂ ਮਾਨੇਸਰ ਵਿੱਚ ਹਨ- (1) ਸੁਜ਼ੂਕੀ ਪਾਵਰਟਰੇਨ (ਇਹ ਇੰਜਣ, ਗੀਅਰ ਬੌਕਸ ਅਤੇ ਐਕਸਲ ਸਪਲਾਈ ਕਰਦੀ ਹੈ, (2) ਸੁਜ਼ੂਕੀ ਕਾਸਟਿੰਗਜ਼ ਅਤੇ (3) ਸੁਜ਼ੂਕੀ ਮੋਟਰ ਸਾਇਕਲਜ਼ ਇਹ ਸੰਘਰਸ਼ ਮਾਰੂਤੀ ਸੁਜ਼ੂਕੀ ਮਾਨੇਸਰ ਦੇ ਮਜ਼ਦੂਰਾਂ ਨੇ ਲੜਿਆ ਭਾਵੇਂ ਕਿ ਇਸ ਦੌਰਾਨ ਸਮੇਂ ਸਮੇਂ ਦੂਜੀਆਂ ਫੈਕਟਰੀਆਂ ਦੇ ਮਜ਼ੂਦਰ ਵੀ ਹੜਤਾਲਾਂ ਕਰਦੇ ਰਹੇ ਅਤੇ ਸੰਘਰਸ਼ ਦੀ ਹਮਾਇਤ ਵਿੱਚ ਡਟਦੇ ਰਹੇ ਇਹਨਾਂ ਤੋਂ ਬਿਨਾ ਮਾਨੇਸਰ ਖਿੱਤੇ ਦੇ ਹੋਰ ਆਟੋ ਫੈਕਟਰੀਆਂ ਦੇ ਮਜ਼ਦੂਰ ਵੀ ਹਮਾਇਤ ਵਿੱਚ ਹੜਤਾਲਾਂ ਤੇ ਦੂਜੀਆਂ ਸੰਘਰਸ਼ ਸਰਗਰਮੀਆਂ ਵਿੱਚ ਸ਼ਾਮਲ ਹੁੰਦੇ ਰਹੇ ਰਿਪੋਰਟਾਂ ਦੱਸਦੀਆਂ ਹਨ ਕਿ ਜ਼ਿਲ੍ਹੇ ਭਰ ਵਿੱਚ ਦਸ ਲੱਖ ਦੇ ਕਰੀਬ ਆਟੋ ਇੰਡਸਟਰੀ ਦੇ ਮਜ਼ਦੂਰ ਕੰਮ ਕਰਦੇ ਹਨ

ਜੂਨ ਸ਼ੁਰੂ 2011 ਤੋਂ ਲੈ ਕੇ ਮਾਰੂਤੀ ਸੁਜ਼ੂਕੀ (ਮਾਨੇਸਰ) ਦੇ ਲੱਗਭੱਗ 3500 ਕਾਮੇ ਫੈਕਟਰੀ ਨਿਜ਼ਾਮ ਨਾਲ ਟਕਰਾਅ ਵਿੱਚ ਹਨ ਉਹਨਾਂ ਦਾ ਸੰਘਰਸ਼ ਸਨਅੱਤੀ ਖਿੱਤੇ ਦੀਆਂ ਹੋਰਨਾਂ ਆਟੋ ਫੈਕਟਰੀਆਂ ਤੱਕ ਫੈਲ ਗਿਆ ਨਤੀਜੇ ਵਜੋਂ ਸੰਸਾਰ ਦੀ ਤੀਜੀ ਅਤੇ ਭਾਰਤ ਦੀ ਪਹਿਲੀ ਸਭ ਤੋਂ ਵੱਡੀ ਕਾਰ ਕੰਪਨੀ ਦਾ ਪਲਾਂਟ ਜਾਮ ਹੋ ਕੇ ਰਹਿ ਗਿਆ ਪਿਛਲੇ 20 ਸਾਲਾਂ ਵਿੱਚ ਭਾਰਤ ਦੇ ਸਭ ਤੋਂ ਅਹਿਮ ਇਸ ਨੌਜਵਾਨ ਮਜ਼ਦੂਰਾਂ ਦੇ ਸੰਘਰਸ਼ ਨੇ ਕੰਪਨੀ ਵੱਲੋਂ ਕੱਚੇ (ਅਸਥਿਰ) ਅਤੇ ਪੱਕੇ ਮਜ਼ਦੂਰਾਂ ਵਿਚਕਾਰ ਤਰਾੜ ਪਾਉਣ ਦੀ ਚਾਲ ਨੂੰ ਫੇਲ੍ਹ ਕਰਕੇ ਰੱਖ ਦਿੱਤਾ ਇਸ ਸੰਘਰਸ਼ ਨੇ ਭਾਰਤੀ ਹਾਕਮਾਂ ਦੇ ਵਿਕਾਸ ਮਾਡਲ ਦੀ ਚੂਲ 'ਤੇ ਸੱਟ ਮਾਰੀ ਅਤੇ ਇਸ ਵੱਲ ਉੱਗਲ ਸੇਧੀ ਇਹ ਵਿਕਾਸ ਮਾਡਲ ਦਾ ਬਹੁਤ ਹੀ ਅਹਿਮ ਧੁਰਾ ਹੈ: ਦੇ ਆਰਥਿਕ ਅਤੇ ਪੈਦਾਵਾਰੀ ਢਾਂਚੇ ਨੂੰ ਸੰਸਾਰ-ਬਾਜ਼ਾਰ ਅਤੇ ਸੰਸਾਰ ਦੇ ਸਭ ਤੋਂ ਉੱਚੇ ਤਕਨੀਕੀ ਪੱਧਰਾਂ ਨਾਲ ਨੱਥੀ ਕਰਨ ਦੇ ਨਾਲ ਨਾਲ ਮਜ਼ਦੂਰ ਮੁਕਤੀ (ਵਰਕ ਫੋਰਸ) ਦਾ ਬੇਦਰੇਗ ਅਸਥਾਈਕਰਨ ਕਰਨਾ ਇਹ ਅਸਥਾਈਕਰਨ ਅਨੇਕਾਂ ਸਾਧਨਾਂ/ਤਰੀਕਿਆਂ ਰਾਹੀਂ ਠੋਸਿਆ ਗਿਆ ਪ੍ਰਧਾਨ ਮੰਤਰੀ ਨੇ ਮਜ਼ਦੂਰ ਬੇਚੈਨੀ/ਸੰਘਰਸ਼ 'ਤੇ ਚਿੰਤਾ ਜ਼ਾਹਰ ਕਰਦਿਆਂ ਹਕੂਮਤ ਦਾ ਵਜਨ ਮਜ਼ਦੂਰਾਂ ਵਿਰੁੱਧ ਪਾਇਆ ਹੂਡਾ ਸਰਕਾਰ ਨੇ ਧਮਕੀਆਂ/ਘੁਰਕੀਆਂ ਦੇ ਨਾਲ ਵੱਡੀ ਪੱਧਰ 'ਤੇ ਪੁਲਸ ਵੀ ਝੋਕੀ, ਠੇਕੇਦਾਰਾਂ ਨੇ ਦੇਸੀ ਬੰਦੂਕਾਂ ਵੀ ਵਰਤੀਆਂ, ਹੋ-ਹੱਲਾ ਕਰਕੇ ਕਾਰਪੋਰੇਟ ਪ੍ਰੈਸ-ਮੀਡੀਆ ਵੀ ਕੰਪਨੀ ਦੇ ਪੱਖ ਵਿੱਚ ਭੁਗਤਿਆ, ਮਜ਼ਦੂਰਾਂ ਵਿੱਚ ਹਾਕਮ ਜਮਾਤਾਂ ਦੇ ਘੁਸਪੈਂਠੀਏ ਸੀ.ਪੀ.ਆਈ., ਸੀ.ਪੀ.ਆਈ.(ਐਮ) ਅਤੇ ਇਹਨਾਂ ਜਿਹੇ ਹੋਰ ਆਗੂਆਂ ਤੇ ਵਿਚੋਲਿਆਂ ਅਤੇ ਦਲਾਲਾਂ (ਬਰੋਕਰਜ਼) ਨੇ ਵੀ ਆਪਣੀਆਂ ਕਲਾਬਾਜ਼ੀਆਂ ਨਾਲ ਕੰਪਨੀ ਦੀ ਸੇਵਾ ਕੀਤੀ, ਕਾਨੂੰਨੀ ਕਾਗਜ਼ ਦਾ ਟੁਕੜਾ (ਜਿਹੜਾ ਕਿਸੇ ਵੀ ਧਿਰ ਲਈ ਕੋਈ ਅਰਥ ਨਹੀਂ ਰੱਖਦਾ) ਵੀ ਲਹਿਰਾਇਆ ਅਤੇ ਮੋਬਾਈਲ ਫੋਨਾਂ 'ਤੇ (ਮੋਬਾਈਲ ਜਿਹੇ ਇੱਕ ਕਰੋੜਵੀਂ ਕਾਰ ਬਣਾਉਣ ਮੌਕੇ ਕੰਪਨੀ ਵੱਲੋਂ ਮਜ਼ਦੂਰਾਂ ਨੂੰ ਤੋਹਫੇ ਵਜੋਂ ਦਿੱਤੇ ਗਏ ਸਨ) ਮਜ਼ਦੂਰਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਧਮਕਾਉਣ ਲਈ ਸੁਨੇਹੇ ਆਦਿ ਵੀ ਦਿਤੇ ਪਰ, ਜਿਵੇਂ ਕਿ ਮਾਰੂਤੀ ਸੁਜ਼ੂਕੀ ਕੰਪਨੀ ਦਾ ਚੇਅਰਮੈਨ ਆਰ.ਸੀ. ਭਾਰਗਵ ਖੁਦ ਮੰਨਦਾ ਹੈ ਕਿ ''ਜਦੋਂ ਮੁਸ਼ਕਲ (ਮਜ਼ਦੂਰ ਵਿਰੋਧ ਦੀ) ਸ਼ੁਰੂ ਹੁੰਦੀ ਹੈ (ਤਾਂ ਬੱਸ) ਇਹ ਜਾਂਦੀ ਨਹੀਂ'' ''ਜੋ ਬਾਤ ਚਲ ਨਿਕਲੀ, ਵੋ ਕਹਾਂ ਰੁਕਤੀ ਹੈ'' ਸੋ, ਇਸ ਤਰ੍ਹਾਂ ਇਸ ਕੰਪਨੀ ਲਈ (ਅਤੇ ਹੋਰਨਾਂ ਲਈ ਵੀ) ਇਹ ਮੁਸ਼ਕਲ ਸ਼ੁਰੂ ਹੋ ਚੁੱਕੀ ਹੈ

ਮਾਰੂਤੀ ਸੁਜ਼ੂਕੀ (ਮਾਨੇਸਰ) ਦੇ ਮਜ਼ਦੂਰਾਂ ਦਾ ਸੰਘਰਸ਼ ਕਈ ਦੌਰਾਂ ਵਿੱਚੋਂ ਲੰਘਿਆ 4 ਜੂਨ 17 ਜੂਨ ਤੱਕ ਹੜਤਾਲ, 17 ਜੂਨ ਤੋਂ 28 ਅਗਸਤ ਤੱਕ ਫੈਕਟਰੀ ਚੱਲੀ ਪਰ, ਜ਼ੋਰ ਅਜ਼ਮਾਈ ਹੁੰਦੀ ਰਹੀ ਤੇ ਕੰਪਨੀ ਮਜ਼ਦੂਰਾਂ 'ਤੇ ਵੱਡੇ ਹਮਲੇ ਦੀ ਤਿਆਰੀ ਕਰਦੀ ਰਹੀ, 28 ਅਗਸਤ ਤੋਂ 30 ਸਤੰਬਰ ਤਾਲਾਬੰਦੀ (ਲਾਕ-ਆਊਟ) ਅਤੇ ਕੰਪਨੀ ਵੱਲੋਂ ਹਮਲਾ ਅਤੇ 7 ਅਕਤੂਬਰ ਤੋਂ 21 ਅਕਤੂਬਰ ਤੱਕ ਫਿਰ ਹੜਤਾਲ ਇਸ ਸਾਰੇ ਸਮੇਂ ਦੌਰਾਨ ਦਰਜਣਾਂ ਘਟਨਾਵਾਂ ਹੋਈਆਂ ਚਾਲਾਂ-ਮੋੜਵੀਆਂ ਚਾਲਾਂ, ਹਮਲਿਆਂ ਅਤੇ ਮੋੜਵੇਂ ਹਮਲਿਆਂ ਦਾ ਲੰਬਾ ਸਿਲਸਿਲਾ ਚੱਲਿਆ ਇਥੇ ਅਸੀਂ ਮਹੱਤਵਪੂਰਨ ਘਟਨਾ-ਵਿਕਾਸ ਸੰਖੇਪ ' ਦਰਜ ਕਰਨ ਦੀ ਕੋਸ਼ਿਸ਼ ਕਰਾਂਗੇ

ਹੜਤਾਲ ਅਤੇ ਫੈਕਟਰੀ ਕਬਜ਼ਾ
(4 ਜੂਨ ਤੋਂ 17 ਜੂਨ)

ਪਲਾਂਟ ਦੇ ਮਜ਼ਦੂਰਾਂ ਨੇ ਆਪਣੀ ਯੂਨੀਅਨ- ਮਾਰੂਤੀ ਸੁਜ਼ੂਕੀ ਇੰਪਲਾਈਜ਼ ਯੂਨੀਅਨ ਬਣਾਈ ਕੰਪਨੀ ਮਾਲਕਾਂ ਨੇ ਹਮਲੇ ਸ਼ੁਰੂ ਕਰ ਦਿੱਤੇ ਖਾਲੀ ਕਾਗਜ਼ 'ਤੇ ਮਜ਼ਦੂਰਾਂ ਤੋਂ ਦਸਖਤ ਕਰਵਾਉਣ ਦੀ ਕੋਸ਼ਿਸ਼ ਕੀਤੀ ਮੁਅੱਤਲੀਆਂ ਅਤੇ ਬਰਖਾਸਤਗੀਆਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ 4 ਜੂਨ ਨੂੰ ਮਜ਼ਦੂਰਾਂ ਨੇ ਹੜਤਾਲ ਕਰ ਦਿੱਤੀ ਅਤੇ ਫੈਕਟਰੀ ਅੰਦਰ ਹੀ ਬੈਠ ਗਏ (ਸਿਟ-ਇਨ-ਸਟਰਾਈਕ) ਇੱਕ ਤਰ੍ਹਾਂ ਨਾਲ ਮਜ਼ਦੂਰਾਂ ਨੇ ਫੈਕਟਰੀ 'ਤੇ ਕਬਜ਼ਾ ਕਰ ਲਿਆ, ਜਿਹੜਾ 17 ਜੂਨ ਤੱਕ ਜਾਰੀ ਰਿਹਾ ਹੋਰਨਾਂ ਮਜ਼ਦੂਰਾਂ, ਮਜ਼ਦੂਰ ਪਰਿਵਾਰਾਂ ਅਤੇ ਹਮਾਤੀਆਂ ਨੇ ਫੈਕਟਰੀ ਅੰਦਰ ਡਟੇ ਬੈਠੇਮਜ਼ੂਦਰਾਂ ਲਈ ਖਾਣੇ ਅਤੇ ਹੋਰ ਜ਼ਰੂਰੀ 9 ਵਸਤਾਂ ਦਾ ਪ੍ਰਬੰਧ ਕੀਤਾ ਇਹ ਅਸਥਾਈ ਅਤੇ ਪੱਕੇ ਮਜ਼ੂਦਰਾਂ ਦਾ ਸਾਂਝਾ ਮੋਰਚਾ ਜਥੇਬੰਦ ਹੋਣ, ਯੂਨੀਅਨ ਬਣਾਉਣ ਦੇ ਆਪਣੇ ਅਧਿਕਾਰ ਲਈ ਲੜ ਰਿਹਾ ਸੀ ਪ੍ਰਬੰਧਕਾਂ ਨੇ ਫੈਕਟਰੀ ਗੇਟ ਬੰਦ ਕਰ ਦਿੱਤੇ, ਗੇਟ 'ਤੇ ਗਾਰਡ ਤਾਇਨਾਤ ਕਰ ਦਿੱਤੇ, ਤਾਂ ਜੋ ਗੇਟ ਦੇ ਅੰਦਰਲੇ ਮਜ਼ਦੂਰਾਂ ਨਾਲ ਬਾਹਰਲੇ ਮਜ਼ਦੂਰਾਂ, ਹਮਾਇਤੀਆਂ ਅਤੇ ਪ੍ਰੈਸ ਦਾ ਸੰਪਰਕ ਤੋੜ ਦਿਤਾ ਜਾਵੇ 6 ਜੂਨ ਨੂੰ ਗੇਟ ਦੇ ਅੰਦਰ ਅਤੇ ਬਾਹਰ ਪੁਲਸ ਵੀ ਤਾਇਨਾਤ ਕਰ ਦਿੱਤੀ, ਜਿਸਨੇ ਗੇਟ ਦੇ ਬਾਹਰ ਮਜ਼ਦੂਰਾਂ ਅਤੇ ਹਮਾਇਤੀਆਂ ਵੱਲੋਂ ਲਗਾਏ ਟੈਂਟ ਵੀ ਹਟਾ ਦਿੱਤੇ

9 ਜੂਨ ਨੂੰ ਏਟਕ, ਸੀਟੂ, ਐਚ.ਐਮ.ਐਸ. ਸਮੇਤ ਕਈ ਯੂਨੀਅਨਾਂ ਦੀ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ 'ਤੇ ਕੋਈ 2000 ਮਜ਼ਦੂਰਾਂ ਨੇ ਫੈਕਟਰੀ ਗੇਟ ਸਾਹਮਣੇ ਰੈਲੀ ਕੀਤੀ ਹਰਿਆਣਾ ਸਰਕਾਰ ਨੇ ਹੜਤਾਲ ਨੂੰ ਗੈਰ ਕਾਨੂੰਨੀ ਐਲਾਨ ਦਿੱਤਾ ਅਤੇ ਦੋ ਟਰੱਕ ਪੁਲਸ ਹੋਰ ਤਾਇਨਾਤ ਕਰ ਦਿੱਤੀ ਨੇੜ-ਤੇੜ ਦੀਆਂ ਦੋ-ਢਾਈ ਸੌ ਤੱਕ ਛੋਟੀਆਂ-ਵੱਡੀਆਂ ਫੈਕਟਰੀਆਂ ਨੇ ਪੈਦਾਵਾਰ ਘਟਾ ਦਿੱਤੀ ਜਾਂ ਬੰਦ ਕਰ ਦਿੱਤੀ ਇਹ ਫੈਕਟਰੀਆਂ ਮਾਰੂਤੀ ਸੁਜ਼ੂਕੀ ਨੂੰ ਪੁਰਜੇ ਸਪਲਾਈ ਕਰਦੀਆਂ ਹਨ ਪਲਾਂਟ ਬੰਦ ਹੋਣ ਕਰਕੇ ਇਹਨਾਂ ਨੂੰ ਸਪਲਾਈ ਬੰਦ ਕਰਨੀ ਪਈ ਵੱਖ ਵੱਖ ਯੂਨੀਅਨਾਂ ਨੇ 14 ਜੂਨ ਨੂੰ ਸੰਘਰਸ਼ ਦੀ ਹਮਾਇਤ ਵਿੱਚ ਸਮੁੱਚੇ ਇਲਾਕੇ ਦੀਆਂ ਫੈਕਟਰੀਆਂ ਦੇ ਮਜ਼ਦੂਰਾਂ ਨੂੰ 2 ਘੰਟੇ ਦੀ ਹੜਤਾਲ ਦਾ ਸੱਦਾ ਦਿੱਤਾ ਪਰ, ਐਨ ਮੌਕੇ 'ਤੇ ਇਹ ਸੱਦਾ ਵਾਪਸ ਲੈ ਲਿਆ ਗਿਆ ਏਟਕ ਸਕੱਤਰ ਨੇ ਕਿਹਾ ''ਗੱਲਬਾਤ ਚੱਲਣ'' ਦੀ ਵਜਾਹ ਕਰਕੇ ਇਹ ਸੱਦਾ ਵਾਪਸ ਲਿਆ ਜਾ ਰਿਹਾ ਹੈ ਏਟਕ ਤੇ ਦੂਜੇ ਕੇਂਦਰੀ ਯੁਨੀਅਨਾਂ ਦੇ ਆਗੂਆਂ ਦੀ ਵਿਚੋਲਗੀ ਨਾਲ 17 ਜੂਨ ਨੂੰ ਹੜਤਾਲ ਅਤੇ ਫੈਕਟਰੀ ਤੋਂ ਮਜ਼ਦੂਰਾਂ ਦਾ ਕਬਜ਼ਾ ਖਤਮ ਹੋ ਗਿਆ ਕੰਪਨੀ ਨੇ ਬਰਖਾਸਤਗੀਆਂ ਨੂੰ ਮੁਅੱਤਲੀਆਂ ਵਿੱਚ ਬਦਲਣ ਦਾ ਭਰੋਸਾ ਦਿਵਾਇਆ ਹੜਤਾਲ ਦੇ ਦਿਨਾਂ ਦੀ ਤਨਖਾਹ ਕੱਟਣ, (ਇੱਕ ਦਿਹਾੜੀ ਬਦੇਲ ਦੋ ਦਿਹਾੜੀਆਂ ਦੀ) ਫੈਸਲਾ ਹੋਇਆ ਕੰਪਨੀ ਨੇ ''ਪ੍ਰਹਮਮੁਮਾਰੀਜ਼'' ਤੋਂ ਮਜ਼ਦੂਰਾਂ ਦੀ ਰੂਹਾਨੀ ਸ਼ਾਂਤੀ ਅਤੇ ਚੰਗੇ ਸਨਅੱਤੀ ਸਬੰਧਤ ਲਈ ਲੈਕਟਰ ਕਰਵਾਏ (ਜਿਵੇਂ ਲੁਧਿਆਣੇ ਵਿੱਚ ਹੜਤਾਲਾਂ ਤੋਂ ਬਾਅਦ ਹੀਰੋ ਗਰੁੱਪ ਦੇ ਮਾਲਕਾਂ ਨੇ ਬਾਬਾ ਰਾਮਦੇਵ ਦੇ ਕੈਂਪ ਲਗਵਾਏ ਸਨ

ਮਜ਼ਦੂਰਾਂ 'ਤੇ ਕੰਪਨੀ ਵੱਲੋਂ ਹਮਲੇ ਦੀ ਤਿਆਰੀ
(17 ਜੂਨ ਤੋਂ 28 ਅਗਸਤ)

17 ਜੂਨ ਤੋਂ 28 ਅਗਸਤ ਦਰਮਿਆਨ ਕੰਪਨੀ ਪ੍ਰਬੰਧਕਾਂ ਨੇ ਮਜ਼ਦੂਰਾਂ 'ਤੇ ਵੱਡੇ ਹਮਲੇ ਦੀ ਤਿਆਰੀ ਕੀਤੀ ਕਾਨਪੁਰ ਅਤੇ ਹੋਰ ਆਈ.ਟੀ.ਆਈ. ਸੰਸਥਾਵਾਂ ਤੋਂ ਨਵੀਂ ਭਰਤੀ ਸ਼ੁਰੂ ਕਰ ਦਿੱਤੀ ਗਈ ਮਜ਼ਦੂਰਾਂ ਦੀਆਂ ਮੁਅੱਤਲੀਆਂ ਦੇ ਦਿੱਤੇ ਗਏ ਭਰੋਸੇ 'ਤੇ ਪ੍ਰਬੰਧਕ ਪਿੱਛੋਂ ਹੱਟ ਗਏ ਫੈਕਟਰੀ ਅੰਦਰ ਲਾਨ ਅਤੇ ਹੋਰ ਖੁੱਲ੍ਹੀਆਂ ਥਾਵਾਂ (ਜਿਹਨਾਂ ਨੂੰ ਹੜਤਾਲ ਵੇਲੇ ਮਜ਼ਦੂਰ ਵਰਤਦੇ ਰਹੇ ਸਨ) ਦੁਆਲੇ ਵਾੜ ਕਰ ਦਿੱਤੀ ਐਮ.ਐਸ.. ਯੂਨੀਅਨ ਦੀ ਰਜਿਸਟਰੇਸ਼ਨ ਲਈ ਦਿੱਤੀ ਅਰਜੀ ਸਰਕਾਰੀ ਅਧਿਕਾਰੀਆਂ ਨੇ ਖਾਰਜ ਕਰ ਦਿੱਤੀ

11 ਸਾਲਾਂ ਬਾਅਦ ਪ੍ਰਬੰਧਕਾਂ ਦੀ ਪਿੱਠੂ ''ਮਾਰੂਤੀ ਉਦਯੋਗ ਕਾਮਗਾਰ ਯੂਨੀਅਨ'' ਦੀ ਕੰਪਨੀ ਵੱਲੋਂ ਚੋਣ ਕਰਵਾਈ ਗਈ. ਮਜ਼ਦੂਰਾਂ ਨੇ ਇਸਦਾ ਬਾਈਕਾਟ ਕੀਤਾ ਸਿਰਫ 12 ਵੋਟਾਂ ਭੁਗਤੀਆਂ, ਇਹਨਾਂ 'ਚੋਂ ਬਹੁਤੇ ਅਹੁਦਿਆਂ ਲਈ ਖੜ੍ਹੇ ਕੀਤੇ ਗਏ ਕੈਂਡੀਡੇਟ ਹੀ ਸਨ 28 ਜੁਲਾਈ ਨੂੰ 6 ਹੋਰ ਮਜ਼ਦੂਰ ਮੁਅੱਤਲ ਕਰ ਦਿੱਤੇ ਗਏ ਚਾਰ ਮਜ਼ਦੂਰਾਂ ਨੂੰ ਉਹਨਾਂ ਦੇ ਕੰਮ ਦੇ ਥਾਂ ਤੋਂ ਪੁਲਸ ਫੜ ਕੇ ਲੈ ਗਈ ਮਜ਼ਦੂਰਾਂ ਨੇ ਇਸਦਾ ਵਿਰੋਧ ਕੀਤਾ ਸਾਰੀ ਫੈਕਟਰੀ ਦਾ ਕੰਮ ਬੰਦ ਕਰਕੇ ਮਜ਼ਦੂਰ ਇੱਕ ਥਾਂ ਇਕੱਠੇ ਹੋ ਗਏ ਕੁਝ ਘੰਟੇ ਦੀ ਹੜਤਾਲ ਤੋਂ ਬਾਅਦ ਪ੍ਰਬੰਧਕ ਝੁਕ ਗਏ ਅਤੇ ਗ੍ਰਿਫਤਾਰ ਕੀਤੇ ਮਜ਼ਦੂਰਾਂ ਨੂੰ ਰਿਹਾਅ ਕਰਵਾ ਲਿਆ ਗਿਆ ਪਰ ਨਵੀਂ ਭਰਤੀ ਜਾਰੀ ਰਹੀ 23-24 ਅਗਸਤ ਨੂੰ ਚਾਰ ਹੋਰ ਮਜ਼ਦੂਰ ਮੁਅੱਤਲ ਕਰ ਦਿੱਤੇ ਗਏ

28 ਅਗਸਤ ਦੀ ਰਾਤ ਨੂੰ, ਜਿਸ ਸਮੇਂ ਓਵਰ ਟਾਈਮ ਲਾਉਣ ਵਾਲੇ ਬਹੁਤ ਹੀ ਘੱਟ ਮਜ਼ਦੂਰ ਫੈਕਟਰੀ ਅੰਦਰ ਸਨ, 400 ਦੇ ਕਰੀਬ 'ਦੰਗਾ ਪੁਲਸ' ਫੈਕਟਰੀ ਵਿੱਚ ਦਾਖਲ ਕੀਤੀ ਗਈ. ਅਗਲੇ ਦਿਨ ਕਿਸੇ ਵੀ ਮਜ਼ਦੂਰ ਨੂੰ ਫੈਕਟਰੀ ਨਾ ਜਾਣ ਦਿੱਤਾ ਗਿਆ 500 ਮੀਟਰ ਲੰਬੀ ਅਲਮੀਨੀਅਨ ਚਾਦਰਾਂ ਦੀ ਬਣਾਈ ਕੰਧ ਨਾਲ ਫੈਕਟਰੀ ਨੂੰ ਢਕ ਦਿੱਤਾ ਗਿਆ ਤਾਂ ਜੋ ਨਾ ਅੰਦਰੋਂ ਬਾਹਰ ਸੜਕ ਵੱਲ ਕੁਝ ਦਿਸ ਸਕੇ ਨਾ ਬਾਹਰੋਂ ਅੰਦਰ ਕੁਝ ਦਿਸ ਸਕੇ ਹੋਰ 11 ਮਜ਼ਦੂਰਾਂ ਨੂੰ ਬਰਖਾਸਤ ਤੇ 10 ਨੂੰ ਮੁਅੱਤਲ ਕਰ ਦਿੱਤਾ ਗਿਆ ਤਾਲਾਬੰਦੀ ਸ਼ੁਰੂ ਹੋ ਗਈ ਕੰਪਨੀ ਵੱਲੋਂ ਇਹ ਐਲਾਨਿਆ ਗਿਆ ਕਿ ''ਚੰਗੇ-ਵਿਹਾਰ ਦੇ ਇਕਰਾਰ'' 'ਤੇ ਦਸਤਖਤਾਂ ਤੋਂ ਬਿਨਾ ਕੋਈ ਮਜ਼ਦੂਰ ਕੰਮ 'ਤੇ ਨਹੀਂ ਰੱਖਿਆ ਜਾਵੇਗਾ ਮਜ਼ਦੂਰਾਂ ਨੇ ਇਸ 'ਬੌਂਡ' 'ਤੇ ਦਸਤਖਤ ਕਰਨੋਂ ਇਨਕਾਰ ਕਰ ਦਿੱਤਾ 33 ਦਿਨਾਂ ਦੀ ਇਸ ਤਾਲਾਬੰਦੀ ਦੇ ਅਖੀਰ ਵਿੱਚ ਪਲਾਂਟ ਅੰਦਰ 13 ਸੌ ਵਰਕਰ ਸਨ, ਜਿਹਨਾਂ ਵਿੱਚੋਂ 800 ਨਵੇਂ ਭਰਤੀ ਕੀਤੇ ਹੋਏ ਸਨ

12 ਸਤੰਬਰ ਨੂੰ ਨੇੜਲੀ ਮੁੰਝਾਲ ਸ਼ੋਵਾ ਦੇ 1200 ਕੱਚੇ ਮਜ਼ਦੂਰਾਂ ਨੇ ਹੜਤਾਲ ਕਰ ਦਿੱਤੀ ਇਸ ਨਾਲ ਹੌਂਡਾ ਅਤੇ ਹੀਰੋ-ਹੌਂਡਾ ਫੈਕਟਰੀਆਂ ਵਿੱਚ ਪੈਦਾਵਾਰ ਨੂੰ ਖਤਰਾ ਖੜ੍ਹਾ ਹੋ ਗਿਆ ਦੂਸਰੇ ਦਿਨ 125 ਮਜ਼ਦੂਰਾਂ ਨੂੰ ਪੱਕੇ (ਰੈਗੂਲਰ) ਕਰਵਾ ਲਿਆ ਗਿਆ

14 ਸਤੰਬਰ ਨੂੰ ਸੁਜ਼ੂਕੀ ਪਾਵਰ ਟਰੇਨ, ਸੁਜ਼ੂਕੀ ਕਾਸਟਿੰਗਜ਼ ਅਤੇ ਸੁਜ਼ੂਕੀ ਮੋਟਰ ਸਾਈਕਲ ਦੇ ਹਜ਼ਾਰਾਂ ਮਜ਼ਦੂਰਾਂ ਨੇ ਮਾਰੂਤੀ ਸੁਜ਼ੂਕੀ ਦੇ ਮਜ਼ਦੂਰਾਂ ਦੇ ਹੱਕ ਵਿੱਚ ਹੜਤਾਲ ਕੀਤੀ ਉਹਨਾਂ ਨੇ ਆਪਣੀਆਂ ਮੰਗਾਂ ਵੀ ਰੱਖੀਆਂ (ਜਿਵੇਂ ਕੱਚੇ ਮਜ਼ਦੂਰਾਂ ਨੂੰ ਪੱਕੇ ਕਰਨ ਦੀ ਮੰਗ) ਇੱਕ ਦਿਨ ਬਾਅਦ ਹੀ ਮਾਰੂਤੀ ਸੁਜ਼ੂਕੀ ਦੇ ਗੁੜਗਾਵਾਂ ਵਾਲਾ ਪਲਾਂਟ ਵੀ ਬੰਦ ਕਰਨਾ ਪਿਆ ਕਿਉਂਕਿ ਸੁਜ਼ੂਕੀ ਪਾਵਰ ਟਰੇਨ ਤੋਂ ਸਪਲਾਈ ਬੰਦ ਹੋ ਗਈ ਇਹ ਹੜਤਾਲ 16 ਸਤੰਬਰ ਤੱਕ ਚੱਲੀ ਜਦੋਂ ਐਚ.ਐਮ.ਐਸ. ਨੇ ਹੜਤਾਲ ਵਾਪਸ ਲੈ ਲਈ ਇਹ ਲਾਕ-ਆਊਟ 30 ਸਤੰਬਰ ਤੱਕ ਚੱਲਿਆ ਕੰਪਨੀ ਨੇ 18 ਟਰੇਨੀ ਫੈਕਟਰੀ ਵਿੱਚ ਵਾਪਸ ਲੈ ਲਏ ਅਤੇ 44 ਬਰਖਾਸਤਗੀਆਂ ਨੂੰ ਮੁਅੱਤਲੀਆਂ ਵਿੱਚ ਬਦਲਣ ਦਾ ਭਰੋਸਾ ਦਿੱਤਾ ਮਜ਼ਦੂਰਾਂ 'ਬੌਂਡ' 'ਤੇ ਦਸਤਖਤ ਕਰਨੇ ਮੰਨਣੇ ਪਏ ਟੁੱਟੀਆਂ ਦਿਹਾੜੀਆਂ ਦੀ ਕੋਈ ਤਨਖਾਹ ਨਹੀਂ ਸਗੋਂ ਤਨਖਾਹ ਵਿੱਚ ਕਟੌਤੀ ਕਰਨਾ ਤਹਿ ਹੋਇਆ ਇਸ ਲਾਕ ਆਊਟ ਦੌਰਾਨ ਮਜ਼ਦੂਰ ਫੈਕਟਰੀ ਗੇਟ ਸਾਹਮਣੇ ਵਿਰੋਧ ਕੈਂਪ/ਧਰਨਾ ਲਾ ਕੇ ਜੰਮੇ ਰਹੇ 13 ਸਤੰਬਰ ਨੂੰ ਏਟਕ, ਸੀਟੂ, ਐਚ.ਐਮ.ਐਸ. ਅਤੇ 11 ਆਜ਼ਾਦ ਯੂਨੀਅਨਾਂ 'ਤੇ ਆਧਾਰਤ 'ਐਕਸ਼ਨ ਕਮੇਟੀ' ਮੁੜ ਬਣਾਈ ਗਈ 13 ਸਤੰਬਰ ਨੂੰ 1500 ਮਜ਼ਦੂਰਾਂ ਅਤੇ ਵਿਦਿਆਰਥੀਆਂ ਨੇ ਗੁੜਗਾਉਂ ਵਿਖੇ ਮੁਜਾਹਰਾ ਕੀਤਾ 15 ਸਤੰਬਰ ਨੂੰ ਕੰਪਨੀ ਵੱਲੋਂ ਨਵੇਂ ਕੱਚੇ ਭਰਤੀ ਕੀਤੇ ਮਜ਼ਦੂਰਾਂ ਦੀਆਂ ਤਿੰਨ ਬੱਸਾਂ ਫੈਕਟਰੀ ਅੰਦਰ ਲਿਜਾਣ ਦੀ ਕੋਸ਼ਿਸ਼ ਸਮੇਂ ਹੋਈਆਂ ਝੜੱਪਾਂ ਵਿੱਚ ਚਾਰ ਹੜਤਾਲੀ ਮਜ਼ਦੂਰ ਜਖਮੀ ਹੋਏ ਅਤੇ ਗ੍ਰਿਫਤਾਰ ਕਰ ਲਏ ਗਏ 16 ਸਤੰਬਰ ਨੂੰ 'ਸਾਂਝੀ ਐਕਸ਼ਨ ਕਮੇਟੀ' ਨੇ ਮੁਜਾਹਰਾ ਕਰਨ ਦਾ ਐਲਾਨ ਕੀਤਾ ਪਰ ਵਾਪਸ ਲੈ ਲਿਆ ਜਪਾਨ ਅਤੇ ਦਿੱਲੀ ਵਿੱਚ 22 ਸਤੰਬਰ ਨੂੰ ਸੰਘਰਸ਼ ਦੀ ਹਮਾਇਤ ਵਿੱਚ ਮੁਜਾਹਰੇ ਹੋਏ ਇਸ ਲਾਕ ਆਊਟ ਦੌਰਾਨ ਕੰਪਨੀ ਮੁਤਾਬਕ 22000 ਕਾਰਾਂ ਦੀ ਪੈਦਾਵਾਰ ਰੁਕੀ ਅਤੇ 15 ਕਰੋੜ ਡਾਲਰ ਦਾ ਘਾਟਾ ਪਿਆ

No comments:

Post a Comment