Monday, December 12, 2011

(ਸੁਰਖ਼ ਰੇਖਾ, ਨਵੰਬਰ-ਦਸੰਬਰ, 2011)


ਗੁਰਸ਼ਰਨ ਸਿੰਘ ਸ਼ਰਧਾਂਜਲੀ ਸਮਾਗਮ ਲੜੀ

ਸਾਥੀ ਗੁਰਸ਼ਰਨ ਸਿੰਘ ਨੂੰ ਸਮਰਪਤ 2 ਅਕਤੂਬਰ ਦੇ ਚੰਡੀਗੜ੍ਹ ਸ਼ਰਧਾਂਜਲੀ ਸਮਾਗਮ ਪਿੱਛੋਂ ਦੋ ਹੋਰ ਵੱਡੇ ਸ਼ਰਧਾਂਜਲੀ ਸਮਾਗਮ ਹੋਏ ਇੱਕ ਸਮਾਗਮ 9 ਅਕਤੂਬਰ ਨੂੰ ਪਿੰਡ ਕੁੱਸਾ ' ਹੋਇਆਜਿਥੇ ਜਨਵਰੀ 2006 ਵਿੱਚ ਸਾਥੀ ਗੁਰਸ਼ਰਨ ਸਿੰਘ ਨੂੰ ਇਤਿਹਾਸਕ, ਜਨਤਕ ਅਤੇ ਨਿਵੇਕਲੇ ''ਇਨਕਲਾਬੀ ਨਿਹਚਾ ਸਨਮਾਨ'' ਨਾਲ ਸਤਿਕਾਰਿਆ ਗਿਆ ਸੀ ਦੂਜਾ ਸਮਾਗਮ 23 ਅਕਤੂਬਰ ਨੂੰ ਮੋਗਾ ਵਿਖੇ ੋਹਇਆ ਮੋਗਾ ਸਮਾਗਮ ', ਕੁੱਸਾ ਸਮਾਗਮ ਕਮੇਟੀ ਵੱਲੋਂ ਇੱਕ ਵੱਡਾ ਜਨਤਕ ਕਾਫਲਾ ਲੈ ਕੇ ਸ਼ਮੂਲੀਅਤ ਕੀਤੀ ਗਈ ਇਹਨਾਂ ਸਮਾਗਮਾਂ ਨੇ ਸਾਥੀ ਗੁਰਸ਼ਰਨ ਸਿੰਘ ਦੀ ਇਨਕਲਾਬੀ ਜੀਵਨ ਘਾਲਣਾ ਲਈ ਅਥਾਹ ਸਤਿਕਾਰ ਦੀਆਂ ਭਾਵਨਾਵਾਂ ਨੂੰ ਸਾਹਮਣੇ ਲਿਆਂਦਾ

ਇਹ ਭਾਵਨਾਵਾਂ ਹੁਣ ਵੱਖ ਵੱਖ ਥਾਈਂ ਹੋ ਰਹੇ ਕਿੰਨੇ ਹੀ ਛੋਟੇ ਵੱਡੇ ਵੰਨ-ਸੁਵੰਨੇ ਸਮਾਗਮਾਂ ਦੀ ਲੜੀ ਰਾਹੀਂ ਪ੍ਰਗਟ ਹੋ ਰਹੀਆਂ ਹਨ ਜਾਪ ਰਿਹਾ ਹੈ ਜਿਵੇਂ 27 ਸਤੰਬਰ 2011 ਤੋਂ 27 ਸਤੰਬਰ 2012 ਤੱਕ ਦਾ ਅਰਸਾ ਗੁਰਸ਼ਰਨ ਸਿੰਘ ਸ਼ਰਧਾਂਜਲੀ ਵਰ੍ਹੇ ਦਾ ਰੂਪ ਧਾਰਨ ਜਾ ਰਿਹਾ ਹੈ ਇਥੇ ਬੀਤੇ ਦਿਨੀਂ ਹੋਏ ਕੁਝ ਸਮਾਗਮਾਂ ਦਾ ਜ਼ਿਕਰ ਕੀਤਾ ਜਾ ਰਿਹਾ ਹੈ

1. ਮੰਚ ਰੰਗ ਮੰਚ, ਵਿਰਸਾ ਵਿਹਾਰ ਅੰਮ੍ਰਿਤਸਰ ਸਮੇਤ ਦਰਜਨ ਜੱਥੇਬੰਦੀਆਂ ਅਤੇ ਇਨਸਾਫ-ਪਸੰਦ ਸਖਸ਼ੀਅਤਾਂ ਨੇ ਮਿਲ ਕੇ 5 ਅਕਤੂਬਰ ਨੂੰ ਗੁਰਸ਼ਰਨ ਸਿੰਘ ਸ਼ਰਧਾਂਜਲੀ ਸਮਾਗਮ ਕੀਤਾ
2. 12 ਨਵੰਬਰ ਤੋਂ 20 ਨਵੰਬਰ ਤੱਕ ਮੰਚ ਰੰਗ ਮੰਚ ਅੰਮ੍ਰਿਤਸਰ ਵੱਲੋਂ ਗੁਰਸ਼ਰਨ ਸਿੰਘ ਯਾਦਗਾਰੀ ਨਾਟ ਉਤਸਵ ਕਰਵਾਇਆ ਗਿਆ
3. ਦੇਸ਼ ਭਗਤ ਯਾਦਗਾਰੀ ਕਮੇਟੀ ਨੇ ਇਸ ਵਾਰ 20ਵਾਂ ਮੇਲਾ ਆਜ਼ਾਦੀ ਸੰਗਰਾਮ ਵਿਚ ਫੌਜੀ ਬਗਾਵਤਾਂ ਨੂੰ ਸਮਰਪਤ ਕੀਤਾ 27 ਸਤੰਬਰ ਨੂੰ ਗੁਰਸ਼ਰਨ ਸਿੰਘ ਦੇ ਸਦੀਵੀ ਵਿਛੋੜੇ ਉਪਰੰਤ ਪਹਿਲੀ ਨਵੰਬਰ ਦੀ ਨਾਟਕਾਂ ਅਤੇ ਗੀਤਾਂ ਭਰੀ ਰਾਤ ਗੁਰਸ਼ਰਨ ਸਿੰਘ ਨੂੰ ਸਮਰਪਤ ਕੀਤੀ ਗਈ
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਗੁਰਸ਼ਰਨ ਸਿੰਘ ਦੇ ਪਰਿਵਾਰ ਵੱਲੋਂ ਅਤੁਲ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਗੁਰਸ਼ਰਨ ਸਿੰਘ ਦੀ ਨਾਟ-ਕਲਾ ਅਤੇ 'ਕਲਾ ਲੋਕਾਂ ਲਈ' ਦੀ ਪ੍ਰਤੀਬੱਧਤਾ ਸਦਾ ਅਮਰ ਰਹੇਗੀ
4. ਨਾਟਿਅਮ (ਕੀਰਤੀ ਕਿਰਪਾਲ) ਪ੍ਰੋ. ਪਾਲੀ ਭੁਪਿੰਦਰ ਅਤੇ ਸੰਗੀਆਂ ਸਾਥੀਆਂ ਨੇ ਸਾਂਝੇ ਉੱਦਮ ਨਾਲ ਬਲਵੰਤ ਗਾਰਗੀ ਖੁੱਲ੍ਹਾ ਰੰਗ ਮੰਚ (ਰੋਜ਼ ਗਾਰਡਨ, ਬਠਿੰਡਾ) ਵਿਖੇ 2 ਤੋਂ 13 ਨਵੰਬਰ ਤੱਕ ਗੁਰਸ਼ਰਨ ਸਿੰਘ ਨਾਟ-ਉਤਸਵ ਮਨਾਇਆ ਗਿਆ ਮਸ਼ਾਲ ਮਾਰਚ ਹੋਇਆ ਇਸ ਦੌਰਾਨ ਨੁੱਕੜ ਨਾਟਕ ਖੇਡੇ ਗਏ ਗੁਰਸ਼ਰਨ ਸਿੰਘ ਦੇ ਨਾਟਕਾਂ ਉਪਰ ਗੰਭੀਰ ਵਿਚਾਰਾਂ ਹੋਈਆਂ ਸ਼ੇਖਰ ਦੀ ਨਾਟ-ਪੁਸਤਕ ਰਿਲੀਜ਼ ਹੋਈ 8 ਨਵੰਬਰ ਤੋਂ 13 ਨਵੰਬਰ ਹਰ ਸ਼ਾਮ ਨਾਟਕਾਂ ਭਰੀ ਹੋਈ ਜਿਸਦਾ ਆਗਾਜ਼ ਕੇਵਲ ਧਾਲੀਵਾਲ ਦੀ ਨਿਰਦੇਸ਼ਨਾਂ ਵਿਚ ਖੇਡੇ ਨਾਟਕ 'ਧਮਕ ਨਗਾਰੇ ਦੀ' ਨਾਲ ਹੋਇਆ
5. ਚੰਡੀਗੜ੍ਹ ਸੰਗੀਤ-ਨਾਟ ਅਕਾਦਮੀ ਵੱਲੋਂ ਗੁਰਸ਼ਰਨ ਸਿੰਘ ਨੂੰ ਸਮਰਪਤ 11 ਤੋਂ 18 ਨਵੰਬਰ ਤੱਕ ਗੁਰਸ਼ਰਨ ਸਿੰਘ ਨਾਟ ਉਤਸਵ ਆਯੋਜਿਤ ਕੀਤਾ ਗਿਆ ਉਤਸਵ ਦਾ ਆਗਾਜ਼ ਡਾ. ਸਾਹਿਬ ਸਿੰਘ ਦੁਆਰਾ ਲਿਖੇ ਅਤੇ ਨਿਰਦੇਸ਼ਤ ਕੀਤੇ ਨਾਟਕ 'ਜੰਗਲ ਬੋਲਦਾ ਹੈ' ਨਾਲ ਹੋਇਆ
6. 16 ਨਵੰਬਰ ਨੂੰ ਲੌਂਗੋਵਾਲ ਵਿਖੇ ਮਹਾਨ ਦੇਸ਼ ਭਗਤਾਂ, ਸੂਰਮੇ ਸ਼ਹੀਦਾਂ ਅਤੇ ਗੁਰਸ਼ਰਨ ਸਿੰਘ ਨੂੰ ਸਮਰਪਤ 'ਮੇਲਾ ਦੇਸ਼ ਭਗਤਾਂ ਦਾ' ਹੋਇਆ ਮੇਲੇ ' ਵੱਖ-ਵੱਖ ਵੰਨਗੀਆਂ ਦੇ ਮੁਕਾਬਲੇ ਹੋਏ, ਨਾਟਕਾਂ ਭਰੀ ਰਾਤ ਮਨਾਈ ਗਈ
7. ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਵੱਲੋਂ ਗੁਰਸ਼ਰਨ ਕਲਾ ਭਵਨ, ਮੰਡੀ ਮੁਲੱਾਂਪੁਰ ਵਿਖੇ ਗੁਰਸ਼ਰਨ ਸਿੰਘ ਨੂੰ ਸਮਰਪਤ ਨਾਟਕ ਸ਼ਾਮ ਆਯੋਜਿਤ ਕੀਤੀ ਗਈ
8. ਪਿੰਡ ਚੱਕ ਦੇਸ ਰਾਜ ਵਿਖੇ ਨਾਟਕ ਵਿਹੜੇ ' 27 ਨਵੰਬਰ ਦਾ ਦਿਨ ਗੁਰਸ਼ਰਨ ਸਿੰਘ ਨੂੰ ਸਮਰਪਤ ਨਾਟਕਾਂ ਦਾ ਮਨਾਇਆ ਗਿਆ
9. ਬੋਹਾ ਵਿਖੇ 15ਵਾਂ ਸਭਿਆਚਾਰਕ ਮੇਲਾ ਜੋ ਕਿ ਇਸ ਵਾਰ 11 ਦਸੰਬਰ ਨੂੰ ਸਾਰਾ ਦਿਨ ਸਾਰੀ ਰਾਤ ਮਨਾਇਆ ਜਾ ਰਿਹੈ ਇਹ ਮੇਲਾ ਗੁਰਸ਼ਰਨ ਸਿੰਘ ਨੂੰ ਸਮਰਪਤ ਕੀਤਾ ਗਿਆ ਹੈ ਜ਼ਿਕਰਯੋਗ ਹੈ ਕਿ ਰਾਤ ਭਰ ਇਸ ਨਾਟਕ ਮੇਲੇ ਵਿਚ ਸਾਰੇ ਨਾਟਕ ਸ੍ਰੀ ਗੁਰਸ਼ਰਨ ਸਿੰਘ ਦੁਆਰਾ ਲਿਖੇ ਹੋਏ ਹੀ ਖੇਡੇ ਜਾ ਰਹੇ ਹਨ
10. 22 ਨਵੰਬਰ ਨੂੰ ਪ੍ਰੋ. ਬਲਦੀਪ ਹੋਰਾਂ ਦੀ ਅਗਵਾਈ ਵਿਚ ਮਾਲਵਾ ਕਾਲਜ ਸਮਰਾਲਾ ਵਿਖੇ ਸ੍ਰੀ ਗੁਰਸ਼ਰਨ ਸਿੰਘ ਨੂੰ ਸਮਰਪਤ ਨਾਟਕਾਂ ਦਾ ਮੰਚਨ ਕੀਤਾ ਜਾ ਰਿਹਾ ਹੈ
11. ਅਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ (ਪੰਜਾਬ) ਵੱਲੋਂ 12 ਨਵੰਬਰ ਨੂੰ ਪੰਜਾਬੀ ਭਵਨ ਲੁਧਿਆਣਾ ਅਤੇ 13 ਨਵੰਬਰ ਨੂੰ ਪਿੰਡ ਭੈਣੀ ਬਾਘਾ (ਮਾਨਸਾ) ਵਿਖੇ ਹੋਈਆਂ ਜ਼ਬਰ ਵਿਰੋਧੀ ਕਨਵੈਨਸ਼ਨਾਂ ਵਿਚ ਸ੍ਰੀ ਗੁਰਸ਼ਰਨ ਸਿੰਘ ਦੀ ਰੰਗ ਮੰਚ ਨੂੰ ਅਮਿੱਟ ਦੇਣ ਨੂੰ ਸਿਜਦਾ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ ਗਈ
12. ਕੈਨੇਡਾ, ਇੰਗਲੈਂਡ, ਨਿਊਜ਼ੀਲੈਂਡ ਅਤੇ ਆਸਟਰੇਲੀਆ ਆਦਿ ਦੇਸ਼ਾਂ ਦੇ ਵੱਖ-ਵੱਖ ਸ਼ਹਿਰਾਂ ' ਗੁਰਸ਼ਰਨ ਸਿੰਘ ਦੀ ਯਾਦ ' ਸਮਾਗਮ ਹੋ ਰਹੇ ਹਨ





6 ਦਸੰਬਰ ਦਾ ਜਨਤਕ ਐਕਸ਼ਨ :
ਕਿਸਾਨਾਂ ਮਜ਼ਦੂਰਾਂ ਵੱਲੋਂ ਸੜਕਾਂ-ਰੇਲਾਂ ਜਾਮ

26 ਨਵੰਬਰ ਨੂੰ 17 ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਨਾਲ ਚੰਡੀਗੜ੍ਹ ਵਿਖੇ 3 ਘੰਟੇ ਦੀ ਲੰਮੀ ਗੱਲਬਾਤ ਦੌਰਾਨ ਮੁੱਖ ਮੰਤਰੀ ਵੱਲੋਂ ''ਕਿਸੇ ਵੀ ਮੰਗ ਨੂੰ ਬਾਕਾਇਦਾ ਪ੍ਰਵਾਨ ਕਰਨ ਤੋਂ ਟਾਲਾ ਵੱਟ ਕੇ ਸਿਰੇ ਦੀ ਗੈਰ-ਸੰਜੀਦਗੀ ਵਾਲਾ ਵਤੀਰਾ ਅਪਣਾਈ ਰੱਖਿਆ'' ਹੋਣ ਕਰਕੇ ਗੱਲਬਾਤ ਟੁੱਟ ਗਈ ਸੀ ਖੇਤ ਮਜ਼ਦੂਰਾਂ ਲਈ ਮੁਫਤ ਘਰੇਲੂ ਬਿਜਲੀ ਸਮੇਤ ਸਮੁੱਚੇ ਬਕਾਏ ਖਤਮ ਕਰਨ, ਖੇਤੀ ਮੋਟਰਾਂ ਦੇ ਬਿੱਲਾਂ/ਨਹਿਰੀ ਮਾਮਲੇ ਦੀ ਮੁਆਫੀ ਦਾ ਨੋਟੀਫਿਕੇਸ਼ਨ ਜਾਰੀ ਕਰਨ, ਸਮੁੱਚੇ ਬਕਾਏ ਖਤਮ ਕਰਨ, ਖੁਦਕੁਸ਼ੀ ਕਰ ਗਏ ਕਿਸਾਨਾਂ-ਮਜ਼ਦੂਰਾਂ ਦੇ ਵਾਰਸਾਂ ਨੂੰ 5-5 ਲੱਖ ਰੁਪਏ ਮੁਆਵਜ਼ਾ ਅਤੇ ਇੱਕ ਇੱਕ ਜੀਅ ਨੂੰ ਸਰਕਾਰੀ ਨੌਕਰੀ, ਕਰਜ਼ੇ ਬਦਲੇ ਗ੍ਰਿਫਤਾਰੀਆਂ/ਕੁਰਕੀਆਂ ਬੰਦ ਕਰਨ, ਕਰਜ਼ਾ ਮੋੜਨ ਤੋਂ ਅਸਮਰੱਥ ਕਿਸਾਨਾਂ-ਮਜ਼ਦੂਰਾਂ ਦੇ ਸਰਕਾਰੀ ਅਤੇ ਗੈਰ-ਸਰਕਾਰੀ ਸਾਰੇ ਕਰਜ਼ੇ ਖਤਮ ਕਰਨ, ਮਜ਼ਦੂਰ ਕਿਸਾਨ ਪੱਖੀ ਕਰਜ਼ਾ ਕਾਨੂੰਨ ਬਣਾਉਣ, ਵਿਧਾਨ ਦੀ ਧਾਰਾ 153- ਅਤੇ 295- ਵਿੱਚ ਕੀਤੀਆਂ ਜਮਹੂਰੀਅਤ ਵਿਰੋਧੀ ਸੋਧਾਂ ਰੱਦ ਕਰਨ, ਕਿਸਾਨ ਆਗੂ ਸਾਧੂ ਸਿੰਘ ਤਖਤੂਪੁਰਾ, ਪ੍ਰਿਥੀਪਾਲ ਸਿੰਘ (ਚੱਕ ਅਲੀਸ਼ੇਰ), ਖੰਨਾ-ਚਮਾਰਾ ਦੇ ਮੁਜਾਰੇ ਕਿਸਾਨਾਂ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਕੇ ਸਖਤ ਸਜ਼ਾਵਾਂ ਦੇਣ, ਕਿਸਾਨ ਘੋਲਾਂ ਦੌਰਾਨ ਸ਼ਹੀਦ ਹੋਏ 5 ਕਿਸਾਨਾਂ ਦੇ ਵਾਰਸਾਂ ਨੂੰ ਇੱਕ ਇੱਕ ਸਰਕਾਰੀ ਨੌਕਰੀ ਦੇਣ ਅਤੇ ਅੰਦੋਲਨਕਾਰੀ ਕਿਸਾਨਾਂ, ਮਜ਼ਦੂਰਾਂ ਉਪਰ ਪੰਜਾਬ ਅਤੇ ਚੰਡੀਗੜ੍ਹ ਵਿੱਚ ਦਰਜ ਕੀਤੇ ਸਾਰੇ ਪੁਲਸ ਕੇਸ ਵਾਪਸ ਲੈਣ ਆਦਿ ਮੰਗਾਂ ਨੂੰ ਲੈ ਕੇ ਆਪਣਾ ਸੰਘਰਸ਼ ਜਾਰੀ ਰੱਖਦੇ ਹੋਏ 6 ਦਸੰਬਰ ਨੂੰ ਚੰਡੀਗੜ੍ਹ ਮਟਕਾ ਚੌਕ ਵਿੱਚ ਅਣਮਿਥੇ ਸਮੇਂ ਦੇ ਧਰਨੇ ਦਾ ਅਟੱਲ ਐਲਾਨ ਕਰਦੇ ਹੋਏ ਕਿਸਾਨ-ਮਜ਼ਦੂਰ ਆਗੂਆਂ ਨੇ ਐਲਾਨ ਕੀਤਾ ਕਿ ਹੁਣ ਸਰਕਾਰ ਵੱਲੋਂ ਮੰਗਾਂ ਸਬੰਧੀ ਲਿਖਤੀ ਤਜਵੀਜ਼ ਆਉਣ 'ਤੇ ਹੀ ਹੁਣ ਉਹ ਮੀਟਿੰਗ 'ਤੇ ਜਾਣਗੇ

ਸਰਕਾਰ ਨੇ ਵਹਿਸ਼ੀ ਰੁਖ-ਰਵੱਈਆ ਧਾਰਦੇ ਹੋਏ ਕਿਸਾਨ/ਮਜ਼ਦੂਰ ਆਗੂਆਂ ਦੀਆਂ ਜਮਾਨਤਾਂ ਰੱਦ ਕਰਵਾਉਣ ਲਈ ਅਦਾਲਤੀ ਕਾਰਵਾਈ ਵਿੱਢਣ ਦੇ ਨਾਲ ਨਾਲ ਗ੍ਰਿਫਤਾਰੀਆਂ ਦਾ ਚੱਕਰ ਚਲਾ ਦਿੱਤਾ ਕੁੱਲ ਮਿਲਾ ਕੇ ਸੂਬੇ ਅੰਦਰ 600 ਦੇ ਲੱਗਭੱਗ ਕਿਸਾਨ-ਮਜ਼ਦੂਰ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ 6 ਦਸੰਬਰ ਨੂੰ ਭਾਰੀ ਪੁਲਸੀ ਤਾਕਤ ਦੇ ਜ਼ਰੀਏ ਕਿਸਾਨਾਂ-ਮਜ਼ਦੂਰਾਂ ਦੇ ਕਾਫਲਿਆਂ ਨੂੰ ਜਦ ਸਮੁੱਚੇ ਸੂਬੇ ਅੰਦਰ ਥਾਉਂ-ਥਾਈਂ ਘੇਰ ਲਿਆ ਗਿਆ ਤਾਂ ਉਹਨਾਂ ਨੇ ਅਨੇਕਾਂ ਥਾਵਾਂ 'ਤੇ ਸੜਕਾਂ ਅਤੇ ਰੇਲ ਪਟੜੀਆਂ 'ਤੇ ਜਾਮ ਲਗਾ ਦਿੱਤੇ 10 ਦਸੰਬਰ ਰਾਤ ਤੱਕ ਬਠਿੰਡਾ ਅੰਬਾਲਾ ਰੇਲਵੇ ਲਾਈਨ 'ਤੇ ਜੇਠੂਕੇ ਵਿਖੇ ਕੌਮੀ ਸ਼ਾਹਰਾਹ-1 'ਤੇ ਬਿਆਸ ਪੁਲ ਤੋਂ ਇਲਾਵਾ ਨਕੋਦਰ, ਗੋਇੰਦਵਾਲ ਸਾਹਿਬ, ਕਾਹਨੂੰਵਾਲ- ਕੁੱਲ 5 ਥਾਵਾਂ 'ਤੇ ਵਧ ਰਹੀ ਸਰਦੀ ਦੇ ਬਾਵਜੂਦ ਹਜ਼ਾਰਾਂ ਕਿਸਾਨਾਂ-ਮਜ਼ਦੂਰਾਂ ਦੇ ਜੋਸ਼-ਭਰਪੂਰ ਧਰਨੇ ਜਾਰੀ ਹਨ ਕਿਸਾਨਾਂ, ਮਜ਼ਦੂਰਾਂ ਅਤੇ ਉਹਨਾਂ ਦੇ ਆਗੂਆਂ ਦੇ ਵਾਰ ਵਾਰ ਐਲਾਨ ਰਹੇ ਹਨ ਕਿ ਮੰਗਾਂ ਮੰਨੇ ਜਾਣ ਤੱਕ ਧਰਨੇ ਜਾਰੀ ਰਹਿਣਗੇ

ਲੋਕ ਮੋਰਚਾ ਪੰਜਾਬ ਅਤੇ ਇਨਕਲਾਬੀ ਕੇਂਦਰ ਪੰਜਾਬ ਨੇ ਸਾਂਝੇ ਤੌਰ 'ਤੇ ਕਿਸਾਨਾਂ-ਮਜ਼ੂਦਰਾਂ ਦੇ ਸੰਘਰਸ਼ ਦੀ ਹਮਾਇਤ ਕਰਦੇ ਹੋਏ ਕਿਹਾ ਹੈ ਕਿ ''ਕਿਸਾਨਾਂ-ਮਜ਼ਦੂਰਾਂ ਨੇ ਉਹੀ ਮੰਗਿਆ ਹੈ, ਜੋ ਅਕਾਲੀ ਦਲ ਨੇ 5 ਵਰ੍ਹੇ ਪਹਿਲਾਂ ਚੋਣ ਮੈਨੀਫੈਸਟੋ ਵਿੱਚ ਲੋਕਾਂ ਨਾਲ ਵਾਅਦਾ ਕੀਤਾ ਸੀ'' ਕਿਸਾਨ-ਮਜ਼ਦੂਰ ਆਗੁਆਂ ਨੇ ਆਪਣੇ ਭਾਸ਼ਣਾਂ ' ਕਿਹਾ ਹੈ ਕਿ ਅਕਾਲੀ ਭਾਜਪਾ ਸਰਕਾਰ ਕਿਸਾਨਾਂ-ਮਜ਼ਦੂਰਾਂ ਨਾਲ ਧਰੋਹ ਕਮਾਉਣ ਦੇ ਨਾਲ ਨਾਲ, ਆਪਣੇ ਹੱਕਾਂ ਖਾਤਰ ਸੰਘਰਸ਼ ਕਰਨ ਦੇ ਜਮਹੂਰੀ ਹੱਕ ਨੂੰ ਵੀ ਡੰਡੇ ਦੇ ਜ਼ੋਰ ਕੁਚਲਣ ਦੇ ਰਾਹ ਪਈ ਹੋਈ ਹੈ ਜਦ ਕਿ ਅਖੌਤੀ ਵਿਕਾਸ ਦੇ ਨਾਂ 'ਤੇ ਸਰਕਾਰ ਵੱਲੋਂ ਕਿਸਾਨਾਂ ਦੀਆਂ ਜ਼ਮੀਨਾਂ ਕੌਡੀਆਂ ਦੇ ਭਾਅ ਕੰਪਨੀਆਂ ਨੂੰ ਸੌਂਪੀਆਂ ਜਾ ਰਹੀਆਂ ਹਨ ਸਾਮਰਾਜ ਪੱਖੀ ਨੀਤੀਆਂ ਲਾਗੂ ਕਰਦੇ ਹੋਏ ਕਰੋੜਾਂ-ਅਰਬਾਂ ਰੁਪਏ ਦੇਸੀ-ਬਦੇਸ਼ੀ ਧਨਾਢ ਕੰਪਨੀਆਂ ਦਲਾਲਾਂ ਤੇ ਠੇਕੇਦਾਰਾਂ ਦੀ ਝੋਲੀ ਪਾਏ ਜਾ ਰਹੇ ਹਨ ਕਿਸਾਨ-ਮਜ਼ਦੂਰ ਆਗੂਆਂ ਨੇ ਐਲਾਨ ਕੀਤਾ ਕਿ ਉਹਨਾਂ ਦਾ ਮੱਥਾ ਸਰਕਾਰ ਦੀਆਂ ਲੋਕ-ਮਾਰੂ ਤੇ ਉਜਾੜਾ ਕਰੂ ਨੀਤੀਆਂ ਨਾਲ ਲੱਗਾ ਹੋਇਆ ਹੈ ਲੰਮੇ ਤੇ ਵਿਸ਼ਾਲ ਘੋਲਾਂ ਰਾਹੀਂ ਹੀ ਇਹਨਾਂ ਨੀਤੀਆਂ ਨੂੰ ਠੱਲ੍ਹ ਪਾਈ ਜਾ ਸਕਦੀ ਹੈ ਤਾਜ਼ਾ ਖਬਰਾਂ ਮੁਤਾਬਕ ਇੱਕ ਵਾਰ ਫੇਰ ਸਰਕਾਰ ਨਾਲ ਗੱਲਬਾਤ ਟੁੱਟ ਗਈ ਹੈ ਅਤੇ ਧਰਨੇ ਜਾਰੀ ਹਨ

No comments:

Post a Comment