Monday, December 12, 2011

(ਸੁਰਖ਼ ਰੇਖਾ, ਨਵੰਬਰ-ਦਸੰਬਰ, 2011)


ਵਾਲ ਸਟਰੀਟ ''ਕਬਜ਼ਾ ਕਰੋ ਮੁਹਿੰਮ''
ਸਾਮਰਾਜੀ ਪ੍ਰਬੰਧ ਨੂੰ ਝਟਕੇ ਦਰ ਝਟਕੇ
ਡਾ. ਜਗਮੋਹਨ ਸਿੰਘ

'ਵਾਲ ਸਟਰੀਟ 'ਕਬਜਾ ਕਰੋ ' ਦੇ ਸੱਦੇ ਤੇ 17 ਸਤੰਬਰ ਤੋਂ ਅਮਰੀਕਾ  ਦੇ  ਪ੍ਰਮੁੱਖ ਸ਼ਹਿਰ ਨਿਊਯਾਰਕ ਦੇ ਮਨਹੱਟਨ ਵਿਤੀ ਖੇਤਰ ਦੇ ਯੁਕੋਟੀ ਪਾਰਕ ਵਿੱਚ ਲੋਕਾਂ ਦੇ ਨਿਰੰਤਰ ਦਿਨ ਰਾਤ ਦੇ ਧਰਨੇ ਤੇ 15 ਨਵੰਬਰ ਦੀ ਅੱਧੀ ਰਾਤ ਨੂੰ  ਭਾਰੀ ਗਿਣਤੀ ' ਅਮਰੀਕੀ ਦੰਗਾ- ਰੋਕੂ ਪੁਲਸ ਨੇ ਹੱਲਾ ਬੋਲ ਦਿੱਤਾ ਧਰਨੇ  ਵਿੱਚ ਮੌਜੂਦ ਪੱਤਰਕਾਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਬਾਹਰੋਂ ਹੋਰਾਂ ਦੇ ਜਾਣ ਨੂੰ ਰੋਕ ਦਿੱਤਾ, ਪੁਲਸੀ ਕਾਰਵਾਈ ਦੀਆਂ ਫੋਟੋਆਂ ਲੈਣ ਤੋਂ ਰੋਕਣ ਲਈ ਪ੍ਰੈਸ ਦੇ ਹੈਲੀਕਾਪਟਰਾਂ ਦੀਆਂ ਉਡਾਣਾਂ 'ਤੇ ਪਾਬੰਦੀ ਸੀ ਟੈਂਟਾਂ ' ਪਏ ਲੋਕਾਂ ਤੇ ਅੰਨ੍ਹਾ ਲਾਠੀਚਾਰਜ ਕਰਕੇ, ਅਨੇਕਾਂ ਜਖਮੀ ਕਰ ਦਿੱਤੇ 200 ਮਰਦ ਔਰਤਾਂ ਨੂੰ ਗ੍ਰਿਫਤਾਰ ਕਰ ਲਿਆ  ਅਤੇ ਟੈਂਟਾਂ ਦਾ ਸਮਾਨ ਜਬਤ ਕਰ ਲਿਆ ਗਿਆ

'ਵਾਲ ਸਟਰੀਟ' ਨਿਊਯਾਰਕ ਦਾ ਮੁਦਰਾ ਬਾਜਾਰ ਹੈ ਇਹ ਸਾਮਰਾਜੀ ਸਲਤਨਤ ਦੀ, ਕਾਰਪੋਰੇਟ ਜਗਤ ਦੀ ਲੁੱਟ ਦੀ ਮੰਡੀ ਹੈ ਇਥੇ ਵੱਡੇ ਵੱਡੇ ਪੂੰਜੀਪਤੀਆਂ ਅਤੇ ਕਾਰਪੋਰੇਟਾਂ ਦੇ ਦਫਤਰ ਹਨ ਇੱਥੇ ਅਮਰੀਕਾ ਸਮੇਤ ਦੁਨੀਆਂ ਭਰ ਦੇ ਲੋਕਾਂ ਦੀ ਕਮਾਈ 'ਤੇ ਹਮਲੇ ਕਰਨ ਅਤੇ ਅੰਨ੍ਹੇ ਮੁਨਾਫੇ ਹੜੱਪਣ ਦੀਆਂ ਵਿਉਂਤ -ਸਕੀਮਾਂ ਘੜੀਆਂ ਜਾਂਦੀਆਂ ਹਨ ਧਰਨਾਕਾਰੀਆਂ ਨੇ ਇਸ ਨੂੰ '' ਪਾਪ ਦੀ ਕਮਾਈ''  ਦਾ ਮੰਚ ਗਰਦਾਨਿਆ ਹੈ

ਸੌ-ਡੇਢ ਸੌ ਲੋਕਾਂ ਵੱਲੋਂ ਸ਼ੁਰੂ ਕੀਤੇ ਇਸ ਧਰਨੇ ' ਲੋਕਾਂ ਦੀ ਗਿਣਤੀ ਲਗਾਤਾਰ ਵਧਦੀ ਗਈ ਇਹ ਸੈਂਕੜਿਆਂ ਤੋਂ ਹਜਾਰਾਂ ਤੱਕ ਜਾ ਪਹੁੰਚੀ ਭਾਰੀ ਗਿਣਤੀ ' ਲੋਕ ਭੋਜਨ, ਕਪੜੇ, ਬਿਸਤਰੇ , ਦੁਆਈਆਂ ਆਦਿ ਲੈ ਕੇ, ਹਫਤਿਆਂ ਬੱਧੀ ਟਿਕਣ ਦੇ ਫੈਸਲੇ ਕਰਕੇ  ਧਰਨੇ ' ਪਹੁੰਚਣ ਲੱਗੇ ਰੈਲੀਆਂ ਮੁਜਾਹਰਿਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਅਤੇ ਲਗਾਤਾਰ ਜਾਰੀ ਰਿਹਾ ਕੁੱਝ ਹੀ ਦਿਨਾਂ ' ਇਹ 'ਕਬਜਾ ਕਰੋ' ਮੁਹਿੰਮ ਅਮਰੀਕਾ ਦੇ 70 ਸ਼ਹਿਰਾਂ ਤੱਕ ਫੈਲ  ਗਈ ਬੇਰੁਜ਼ਗਾਰ , ਅਰਧ-ਰੁਜਗਾਰ ਪ੍ਰਾਪਤ ਨੌਜਵਾਨ, ਵਿਦਿਆਰਥੀ ਦਰਮਿਆਨੇ ਤਬਕਿਆਂ ਦੇ ਲੋਕ, ਜਿਹੜੇ 2008 ਦੀਆਂ ਚੋਣਾਂ ਦੌਰਾਨ ਬਰਾਕ ਓਬਾਮਾ ਦੀ ਚੋਣ ਮੁਹਿੰਮ ਦੀ ਜਿੰਦ -ਜਾਨ ਸਨ, ਵੱਡੀ ਗਿਣਤੀ ' ਹੁਣ ਇਸ ਕਬਜਾ ਕਰੋ  ਮੁਹਿੰਮ ' ਸ਼ਾਮਲ ਜਾਂ ਸਰਗਰਮ ਸਨ

ਦੇਸ਼ ਦੀਆਂ ਕਈ ਮਹੱਤਵਪੂਰਨ ਟਰੇਡ ਯੂਨੀਅਨਾਂ, ਪੜ੍ਹੇ-ਲਿਖੇ ਲੋਕ ਤੇ ਬੁੱਧੀਜੀਵੀ ਹਿੱਸੇ, ਸਾਬਕਾ ਸੈਨਿਕ, ਹਥਿਆਰਬੰਦ ਤਬਕਿਆਂ ' ਸ਼ਾਮਲ ਰਹੇ ਵਿਅਕਤੀ, ਪੱਤਰਕਾਰ ਆਦਿ ਧਰਨੇ ਦੀ ਹਮਾਇਤ ਵਿੱਚ ਉਤੱਰੇ ਧਰਨੇ ਦੀ ਇਮਦਾਦ ਲਈ ਲੱਖਾਂ ਡਾਲਰ ਅਤੇ ਕਪੜੇ, ਤਰਪਾਲਾਂ, ਭੋਜਨ, ਬਿਸਤਰੇ, ਦੁਆਈਆਂ ਆਦਿ ਐਨੀ ਵੱਡੀ ਤਾਦਾਦ ਵਿੱਚ ਇਕੱਠੇ ਹੋਣ ਲੱਗੇ ਕਿ ਸਾਂਭਣੇ ਮੁਸ਼ਕਿਲ ਹੋ ਗਏ ਇਕਨਾਮਿਕ ਟਾਈਮਜ ਅਨੁਸਾਰ ਇਕੱਲੇ ਨਿਊਯਾਰਕ ਵਿੱਚ ਪੰਜ ਲੱਖ ਡਾਲਰ ਫੰਡ ਇਕੱਠਾ ਹੋ ਚੁੱਕਿਆ ਹੈ  ਪਿਛਲੇ ਕੁੱਝ ਦਿਨਾਂ ਤੋਂ ਜਥੇਬੰਦ ਲੇਬਰ ' ਇਸ ਦਾ ਹਮਾਇਤੀ ਘੇਰਾ ਵਧ ਗਿਆ ਹੈ

'ਕਬਜਾ ਕਰੋ' ਮੁਹਿੰਮ ਵੱਲੋਂ 15 ਅਕਤੂਬਰ ਨੂੰ ਸੰਸਾਰ ਦੇ ਲੋਕਾਂ ਨੂੰ ਕਾਰਪੋਰੇਟ ਜਗਤ ਅਤੇ ਵਿਤੀ ਸਿਸਟਮ ਦੇ ਖਿਲਾਫ ਸ਼ੜਕਾਂ ਤੇ ਨਿਕਲਣ ਦਾ ਸੱਦਾ ਦਿੱਤਾ ਗਿਆ ਇਸ ਸੱਦੇ ਨੂੰ ਸੰਸਾਰ ਭਰ ' ਭਰਪੂਰ ਹੁੰਗਾਰਾ ਮਿਲਿਆ ਇਸ ਦਿਨ ਅਮਰੀਕਾ, ਕਨੇਡਾ, ਮੈਕਸੀਕੋ ਤੋਂ ਇਲਾਵਾ ਯੂਰਪ, ਲਾਤੀਨੀ ਅਮਰੀਕਾ ਏਸ਼ੀਆ,ਅਫਰੀਕਾ ਆਸਟਰੇਲੀਆ ਮਹਾਂਦੀਪਾਂ ਦੇ 82 ਮੁਲਕਾਂ ਅੰਦਰ ਕੋਈ ਡੇਢ ਹਜਾਰ ਸ਼ਹਿਰਾਂ, ਕਸਬਿਆਂ ' ਲੋਕਾਂ ਨੇ ਰੋਹ ਭਰਪੂਰ ਮੁਜਾਹਰੇ ਕੀਤੇ ਇਕੱਲੇ ਅਮਰੀਕਾ ' 100 ਤੋਂ ਵੱਧ ਸ਼ਹਿਰਾਂ ਅਤੇ ਛੋਟੇ ਕਸਬਿਆਂ ' ਮੁਜਾਹਰੇ ਹੋਏ ਸਪੇਨ ਦੇ ਪਿੰਡਾਂ ਵਿੱਚ ਵੀ ਮੁਜਾਹਰੇ ਹੋਏ ਇਹਨਾਂ ਮੁਜਾਹਰਿਆਂ ' 3-4 ਹਜ਼ਾਰ ਤੋਂ 5-5 ਲੱਖ ਤੱਕ ਲੋਕ ਸ਼ਾਮਲ ਹੋਏ ਨਿਊਯਾਰਕ ਸ਼ਹਿਰ ' ਟਾਈਮਜ ਚੌਕ ਤੱਕ ਹੋਏ ਮੁਜਾਹਰੇ ' ਇੱਕ ਲੱਖ ਲੋਕ ਸ਼ਾਮਲ ਹੋਏ ਸਪੇਨ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ' ਹੋਏ ਕੁੱਲ ਮੁਜਾਹਰਿਆਂ ' 10 ਲੱਖ ਲੋਕ ਸ਼ਾਮਲ ਹੋਏ ਇਟਲੀ ਦੀ ਰਾਜਧਾਨੀ ਰੋਮ ' ਪੰਜ ਲੱਖ ਤੋਂ ਵੱਧ ਲੋਕ ਮੁਜਾਹਰੇ ' ਆਏ

ਇਨਾਂ ਮੁਜਾਹਰਿਆਂ ਦੌਰਾਨ ਵੱਖ ਵੱਖ ਭਾਸ਼ਣਾਂ ਵਿੱਚ ਕਾਰਪੋਰੇਟ ਜਗਤ, ਵਿੱਤੀ ਸੰਸਥਾਵਾਂ , ਬੈਕਾਂ ਅਤੇ ਇਨ੍ਹਾਂ ਦੇ ਇਸ਼ਾਰਿਆਂ ਤੇ ਨਚਦੀਆਂ ਸਰਕਾਰਾਂ 'ਤੇ ਤਿੱਖੇ ਹਮਲੇ ਕੀਤੇ ਗਏ ਇਸ ਮੁਹਿੰਮ ' ਬਾਰ ਬਾਰ ਇਹ ਨਾਹਰੇ ਗੂੰਜ ਰਹੇ ਸਨ,''ਅਸੀਂ 99% ਹਾਂ'', ''ਬੈਕਾਂ ਨੂੰ ਮਿਲੇ ਰਾਹਤ ਪੈਕੇਜ , ਸਾਨੂੰ ਮਿਲੇ ਬੇਰੁਜ਼ਗਾਰੀ,''  ''ਜੰਗਾਂ ਖਤਮ ਕਰੋ ਅਮੀਰਾਂ ਤੇ ਟੈਕਸ ਲਾਓ'' ਜੰਗਾਂ 99% ਨੂੰ ਨਹੀਂ 1% ਨੂੰ ਮਾਲਾਮਾਲ ਕਰਦੀਆਂ ਹਨ'' ਇਸ ਤਰਾਂ ਇਨਾਂ੍ਹ ਲੋਕਾਂ ਨੇ ਕਾਰਪੋਰੇਟ ਜਗਤ ਅਤੇ ਵਿੱਤੀ ਢਾਂਚੇ ਨਾਲੋਂ ਨਿਖੇੜੇ ਅਤੇ ਨਫਰਤ ਦਾ ਪਰਗਟਾਵਾ ਕੀਤਾ ਹੈ ਜੰਗਾਂ ਦੇ ਅਨਿਆਂਈਂ ਅਤੇ ਲੋਕ ਵਿਰੋਧੀ ਖਾਸੇ ਨੂੰ ਉਭਾਰਿਆ ਹੈ ਇਸ ਜਨਤਕ ਰੋਹ-ਫੁਟਾਰੇ ਦੌਰਾਨ ਪੂੰਜੀਵਾਦੀ ਢਾਂਚੇ ਤੋਂ ਲੋਕਾਂ ਦੀ ਬਦਜਨੀ ਦੀਆਂ ਝਲਕਾਂ ਦਿਖਾਈ ਦਿੱਤੀਆਂ ਹਨ ਲੋਕ ਕਿਸੇ ਬਦਲਵੇਂ ਸਿਸਟਮ ਦੀ ਤਵੱਕੋ ਕਰਨ ਲੱਗੇ ਹਨ ਜਿਸ ਅੰਦਰ ''ਸੱਤਾ ਲੋਕਾਂ ਦੇ ਹੱਥ ਹੋਵੇ, ਅਨੇਕਾਂ ਨੌਜਵਾਨ ਕਿਊਬਾ ਦੇ ਇਨਕਲਾਬ ਦੇ ਆਗੂ ਚੀ ਗਵੇਰਾ ਦੀਆਂ ਤਸਵੀਰਾਂ ਵਾਲੀਆਂ ਕਮੀਜਾਂ ਪਹਿਨ ਕੇ 15 ਅਕਤੂਬਰ ਦੇ ਮੁਜਾਹਰਿਆਂ ' ਸ਼ਾਮਲ ਹੋਏ ਹਨ

15 ਅਕਤੂਬਰ ਦੇ ਇਨਾਂ ਮੁਜਾਹਰਿਆਂ ਦੌਰਾਨ ਅਮਰੀਕਾ, ਇਟਲੀ, ਸਪੇਨ ਆਦਿ ਕਈ ਦੇਸ਼ਾਂ ਵਿੱਚ ਵੱਖ ਵੱਖ ਥਾਵਾਂ 'ਤੇ ਹਿੰਸਕ ਵਾਰਦਾਤਾਂ ਹੋਈਆਂ ਗੱਡੀਆਂ ਨੂੰ ਅੱਗਾਂÎ ਲਾਉਣ ਅਤੇ ਭੰਨ-ਤੋੜ ਦੀਆਂ ਘਟਨਾਵਾਂ ਵਾਪਰੀਆਂ ਹਜਾਰਾਂ ਲੋਕਾਂ ਨੇ ਥਾਂ ਥਾਂ ਪੁਲਿਸ ਨਾਲ ਝੜੱਪਾਂ ਲਈਆਂ, ਗ੍ਰਿਫਤਾਰੀਆਂ ਹੋਈਆਂ, ਅਨੇਕਾਂ ਮੁਜਾਹਰਾਕਾਰੀ ਜਖਮੀ ਹੋਏ ਪੁਲਸੀ ਦਰਿੰਦਗੀ ਦਾ ਸਾਹਮਣਾ ਕਰਦੇ ਹੋਏ ਲੋਕਾਂ ਨੇ ਘੋੜ ਸਵਾਰ ਪੁਲਸੀਆਂ 'ਤੇ ਤਨਜ਼ਾਂ ਕਸੀਆਂ,''ਇਹਨਾਂ ਜਾਨਵਰਾਂ ਨੂੰ ਘੋੜਿਆਂ ਤੋਂ ਥੱਲੇ ਲਾਹੋ''

ਅਮਰੀਕੀ ਲੋਕਾਂ ' ਉਠਿਆ ਇਹ ਰੋਹ, ਨਿਰਸੰਦੇਹ ਆਪ ਮੁਹਾਰਾ ਹੈ ਇਸ ਨੂੰ ਕਿਸੇ ਵੀ ਰਾਜਨੀਤਕ ਪਾਰਟੀ ਦੀ ਹਮਾਇਤ ਪ੍ਰਾਪਤ ਨਹੀਂ ਹੈ ਡੈਮੋਕਰੇਟਾਂ ਨੇ ਚੁੱਪ ਧਾਰੀ ਹੋਈ ਹੈ ਰੀਪਬਲਿਕਨ ਚਾਹੁੰਦੇ ਹਨ ਕਿ ਇਹ ਮੁਹਿੰਮ ਛੇਤੀ ਤੋਂ ਛੇਤੀ ਸਮਾਪਤ ਹੋ ਜਾਵੇ ਤਾਂ ਵੀ ਡੈਮੋਕਰੇਟਾਂ ਤੇ ਰੀਪਬਲਿਕਨਾਂ ਦੇ ਕੁੱਝ ਹਿੱਸੇ ਇਸ ਮੁਹਿੰੰਮ ' ਸ਼ਾਮਲ ਹਨ ਪਰ 70% ਲੋਕ ਉਹ ਹਨ ਜੋ ਆਪਣੇ ਆਪ ਨੂੰ ਆਜਾਦ ਸੋਚ ਵਾਲੇ ਸਪਝਦੇ ਹਨ ਇਕ ਸਰਵੇਖਣ ਅਨੁਸਾਰ ਇਸ ਮੁਹਿੰਮ ' 65% ਲੋਕ 34 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਅਤੇ ਵਿਦਿਆਰਥੀ ਹਨ 15 ਨਵੰਬਰ ਦੇ ਵੱਡੇ ਪੁਲਸੀ ਹੱਲੇ ਤੋਂ ਪਹਿਲਾਂ, ਵਾਰ ਵਾਰ ਗ੍ਰਿਫਤਾਰੀਆਂ, ਧਮਕੀਆਂ ਭਰੇ ਪੁਲਸੀ ਐਲਾਨਾਂ, ਬਿਜਲੀ ਪਾਣੀ ਦੀ ਸਪਲਾਈ ਕੱਟਣ ਵਰਗੇ ਹੱਥਕੰਡਿਆਂ ਅਤੇ ਨਿਊਯਾਰਕ ਦੇ ਮੇਅਰ ਵੱਲੋਂ ਧਮਕੀਆਂ ਅਤੇ ਪੁਚਕਾਰੀਆਂ ਦਾ ਲੋਕਾਂ ਨੇ ਡਟ ਕੇ ਸਾਹਮਣਾ ਕੀਤਾ ਵੱਖ ਵੱਖ ਭਾਸ਼ਣਾਂ ਵਿੱਚ ਉਹਨਾਂ ਐਲਾਨ ਕੀਤੇ ਕਿ '' ਉਹ ਸਾਡੇ ਕੋਲੋਂ ਇਸ ਪਾਰਕ ਦੀ ਥਾਂ ਖੋਹ ਸਕਦੇ ਹਨ, ਪਰ ਸਾਡੇ ਆਦਰਸ਼ ਨਹੀਂ ਖੋਹ ਸਕਦੇ ਅਸੀਂ ਬੇਦਿਲ ਹੋ ਕੇ ਵਾਪਸ ਨਹੀਂ ਜਾਵਾਂਗੇ, ਅਸੀਂ ਮੁਹਿੰਮ ਨੂੰ ਜੇਤੂ ਮੁਕਾਮ ਤੱਕ ਲੈਕੇ ਜਾਵਾਂਗੇ''

ਇੰਟਰਨੈਟ ਤੇ ਜਾਰੀ ਕੀਤੇ ਆਪਣੇ ਸੰਦੇਸ਼ਾਂ ਵਿੱਚ ਉਨ੍ਹਾਂ ਕਿਹਾ ਹੈ ਕਿ ਇਸ ਮੁਹਿੰਮ ਨੇ ''ਅਮਰੀਕੀ ਲੋਕਾਂ ' ਹੱਦੋਂ ਵੱਧ ਜਾਗਰਤੀ ਪੈਦਾ ਕੀਤੀ'' ਹੈ ਅਤੇ ''ਗਿਰਾਵਟ ' ਜਾ ਰਹੇ'' ਇਸ ''ਅਨਿਆਂਈਂ ਢਾਂਚੇ'' ਦੀ ਇਸ ਲੁੱਟ ਦੇ ਖਿਲਾਫ ''ਸੰਸਾਰ ਦੇ ਲੋਕਾਂ ਦੀਆਂ ਅੱਖਾਂ ਖੋਲੀਆਂ ਹਨ''

'ਕਬਜਾ ਕਰੋ ਮੁਹਿੰਮ' ਨੂੰ ਅਮਰੀਕਾ ਅਤੇ ਜਾਪਾਨ, ਆਸਟਰੇਲੀਆ ਸਮੇਤ ਸੰਸਾਰ ਦੇ ਕੁੱਲ ਸਾਮਰਾਜੀ ਜਗਤ ਅੰਦਰ ਵਿਸ਼ੇਸ਼ ਕਰਕੇ, ਮਿਲੇ ਭਰਪੂਰ ਹੁੰਗਾਰੇ ਦਾ ਕਾਰਨ, ਆਪਣੇ ਡੂੰਘੇ ਆਰਥਕ ਸੰਕਟ ਨੂੰ ਹੱਲ ਕਰਨ ਲਈ ਇਨਾਂ੍ਹ ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਜਨਤਕ ਸਹੂਲਤਾਂ 'ਤੇ ਲਾਏ ਜਾ ਰਹੇ ਭਾਰੀ ਕੱਟ ਹਨ, ਜਿਨਾਂ੍ਹ ਨੇ ਆਮ ਜਨਤਾ ਦੇ ਜੀਵਨ ਪੱਧਰ ਨੂੰ ਬੁਰੀ ਤਰਾਂ ਹੇਠਾਂ ਸੁੱਟ ਦਿੱਤਾ ਹੈ 2008 ਦੇ ਆਰਥਕ ਮੰਦਵਾੜੇ ਤੋਂ ਬਾਅਦ ਅਮਰੀਕਾ ਇੰਗਲੈਂਡ ਅਤੇ ਕਈ ਹੋਰ ਯੂਰਪੀ ਦੇਸ਼ਾਂ ' ਧੜਾ-ਧੜ ਛਾਂਟੀਆਂ ਹੋਈਆਂ ਹਨ ਬੇਰੁਜਗਾਰੀ ' ਭਾਰੀ ਵਾਧਾ ਹੋਇਆ ਹੈ ਦੂਜੇ ਪਾਸੇ ਦੀਵਾਲੀਆ ਹੋ ਚੁੱਕੇ ਬੈਂਕਾਂ, ਵਿੱਤੀ ਸੰਸਥਾਵਾਂ ਨੂੰ ਖੜ੍ਹਾ ਕਰਨ ਲਈ ਸਰਕਾਰੀ ਬੱਜਟਾਂ 'ਚੋਂ ਕਰੋਂੜਾਂ ਅਰਬਾਂ ਡਾਲਰਾਂ ਦੇ ਰਾਹਤ ਪੈਕੇਜ ਦਿੱਤੇ ਜਾ ਰਹੇ ਹਨ ਇਨ੍ਹਾਂ ਕਰਕੇ ਘਾਟੇ ' ਗਏ ਬਜਟਾਂ ਦਾ ਭਾਰ ਮਣਾਂ-ਮੂੰਹੀਂ ਟੈਕਸਾਂ ਅਤੇ ਜਨਤਕ ਸਹੂਲਤਾਂ ' ਵਾਰ ਵਾਰ ਕਟੌਤੀਆਂ ਦੇ ਰੂਪ ਵਿੱਚ ਲੋਕਾਂ 'ਤੇ ਪਾਇਆ ਜਾ ਰਿਹਾ ਹੈ ਇਹ ਹਾਲਤਾਂ ਲੋਕਾਂ ਦੇ ਮਨਾਂ ਅੰਦਰ ਜਮ੍ਹਾਂ ਹੋਏ ਗੁੱਸੇ ਨੂੰ ਲਾਂਬੂ ਲਾ ਰਹੀਆਂ ਹਨ ਸਿੱਟੇ ਵਜੋਂ ਪਿਛਲੇ ਹੀ ਸਾਲ ਤੋਂ ਯੂਰਪ ਦੇ ਕਦੇ ਇੱਕ ਕਦੇ ਦੂਜੇ ਮੁਲਕ ਅੰਦਰ ਜਨਤਕ ਰੋਹ ਫੁਟਾਰੇ ਉੱਠ ਰਹੇ ਹਨ ਇੰਗਲੈਂਡ, ਫਰਾਂਸ,ਇਟਲੀ, ਸਪੇਨ,ਪੁਰਤਗਾਲ, ਗਰੀਸ ਆਦਿ ਯੂਰਪ ਦਾ ਕੋਈ ਵੀ ਦੇਸ਼ ਇਸ ਤੋਂ ਬਚਿਆ ਨਹੀਂ ਰਹਿ ਰਿਹਾ ਇੰਗਲੈਂਡ ਅੰਦਰ ਪਿਛਲੇ ਦਿਨਾਂ ' ਗਰੀਬ ਲੋਕਾਂ ਦਾ ਗੁੱਸਾ ਦੰਗਿਆਂ ਦੇ ਰੂਪ ਵਿੱਚ ਭੜਕ ਪਿਆ ਲੋਕਾਂ ਦੇ ਗੁੱਸੇ ਦੀ ਭੜਕੀ ਹੋਈ ਇਸ ਅੱਗ ਨੇ ਅੰਤ ਸਾਮਰਾਜੀ ਸਲਤਨਤ ਦੇ ਮੁੱਖ ਥੰਮ-ਅਮਰੀਕਾ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ ਸਾਮਰਾਜੀ ਸੰਕਟਾਂ ਨੂੰ ਹੱਲ ਕਰਨ ਲਈ ਸੰਸਾਰੀਕਰਨ,ਉਦਾਰੀਕਰਨ, ਨਿੱਜੀਕਰਨ ਦੀਆਂ ਨਵੀਆਂ ਆਰਥਕ ਨੀਤੀਆਂ ਦਾ ਪਹਿਲਾਂ ਹੀ ਸੇਕ ਹੰਢਾ ਰਹੇ ਅਤੇ ਸੰਘਰਸ਼ ਦੇ ਅਖਾੜਿਆਂ ' ਉੱਤਰੇ ਹੋਏ ਏਸ਼ੀਆ ਅਤੇ ਅਫਰੀਕੀ ਦੇਸ਼ਾਂ ਦੇ ਲੋਕਾਂ ਨੇ ਵਿਕਸਤ ਸੰਸਾਰ 'ਚੋਂ ਉੱਠੀ ਰੋਹ ਦੀ ਜਵਾਲਾ ਨੂੰ ਜੀ ਆਇਆਂ ਆਖ ਕੇ ਇਸ ਦਾ ਸਵਾਗਤ ਕੀਤਾ ਹੈ ਅਤੇ 15 ਅਕਤੂਬਰ ਦੇ ਮੁਜਾਹਰਿਆਂ ਨੂੰ ਹਾਂ-ਪੱਖੀ ਹੁੰਗਾਰਾ ਦਿੱਤਾ ਹੈ

ਆਸਟਰੇਲੀਆ ਦੇ ਟੂਰ ਤੇ ਨਿੱਕਲੇ ਬਰਾਕ ਓਬਾਮਾ ਨੇ ਸਥਾਨਕ ਪ੍ਰਸਾਸ਼ਨਾਂ  ਨੂੰ ਆਪੋ ਆਪਣੀ ਪੱਧਰ ਤੇ ਇਸ ਹਾਲਾਤ ਨਾਲ ਨਜਿੱਠਣ ਲਈ ਕਿਹਾ ਹੈ ਸਥਾਨਕ ਪ੍ਰਸਾਸ਼ਨਾਂ ਨੇ ਪਿਛਲੇ ਦਿਨੀਂ ਅਮਰੀਕਾ ਦੇ ਅਨੇਕ ਸ਼ਹਿਰਾਂ ' ਚਲ ਰਹੇ ਇਨਾਂ 'ਕਬਜਾ ਕਰੋ' ਧਰਨਿਆਂ ਨੂੰ ਪੁਲਸੀ ਤਾਕਤ ਦੇ ਜੋਰ ਖਦੇੜ ਦਿੱਤਾ ਹੈ ਧਰਨਾਕਾਰੀਆਂ ਨੇ ਪੁਲਸੀ ਕਾਰਵਾਈ ਦਾ ਵਿਰੋਧ ਕੀਤਾ ਪਲੀਸ ਨਾਲ ਝੜੱਪਾਂ ਲਈਆਂ ਲਾਠੀਚਾਰਜ ਹੋਏ ਅਤੇ ਸੈਕੜੇ ਲੋਕ ਗ੍ਰਿਫਤਾਰ ਕਰ ਲਏ ਗਏ 17 ਨਵੰਬਰ ਨੂੰ 'ਕਬਜਾ ਕਰੋ' ਮੁਹਿੰਮ ਦੇ ਦੋ ਮਹੀਨੇ ਪੂਰੇ ਹੋਣ ਦੇ ਜਸ਼ਨ ਮਨਾਉਣ ਦੀਆਂ ਤਿਆਰੀਆਂ ' ਜੁਟੇ ਹੋਏ ਨਿਊਯਾਰਕ ਦੇ ਧਰਨਾਕਾਰੀਆਂ ਨੂੰ 15 ਨਵੰਬਰ ਦੀ ਅੱਧੀ ਰਾਤ ਗਏ ਹਮਲਾ ਕਰਨ ਪਹੁੰਚੀ ਭਾਰੀ ਪੁਲਸ ਨਫਰੀ ਦਾ ਸਾਹਮਣਾ ਕਰਨਾ ਪਿਆ ਲੋਕਾਂ ਨੂੰ ਇਕ ਵਾਰੀ ਪਾਰਕ ਭਾਵੇਂ ਖਾਲੀ ਕਰਨਾ ਪਿਆ, ਪਰ ਉਨ੍ਹਾਂ ਪੁਲਸੀ ਹਮਲੇ ਦਾ ਡਟ ਕੇ ਸਾਹਮਣਾ ਕੀਤਾ ਕੜਾਕੇ ਦੀ ਠੰਢ ' ਉਹ ਉਥੋਂ ਉਠੱ ਕੇ ਲੋਅਰ ਮਨਹੱਟਨ ' ਜਾ ਬੈਠੇ ਅਤੇ ਪੈਦਾ ਹੋਈ ਨਵੀਂ ਹਾਲਤ ਨਾਲ ਨਜਿੱਠਣ ਲਈ ਵਿਉਂਤ -ਸਕੀਮਾਂ ਬਣਨ ਲੱਗੀਆਂ ਸ਼ਰਤਾਂ ਤਹਿਤ ਮਿਲੇ ਅਦਾਲਤੀ ਹੁਕਮ ਲੈ ਕੇ ਅਗਲੇ ਹੀ ਦਿਨ ਉਹ ਯੂਕੋਟੀ ਪਾਰਕ ' ਮੁੜ ਜੁੜੇ ਇਸ ਪੁਲਸੀ ਕਾਰਵਾਈ ਨੇ ਸਾਰੇ ਦੇਸ ਅੰਦਰ ਧਰਨਾਕਾਰੀਆਂ ਪ੍ਰਤੀ ਹਮਦਰਦੀ ਅਤੇ ਸਰਕਾਰੀ ਪ੍ਰਸਾਸ਼ਨ ਖਿਲਾਫ ਗੁੱਸੇ ' ਹੋਰ ਵਾਧਾ ਕਰ ਦਿੱਤਾ ਸਿੱਟੇ ਵਜੋਂ 17 ਨਵੰਬਰ ਦੇ ਜਸ਼ਨਾਂ ' ਲਈ ਜੋਸ਼ ਅਥਾਹ ਵਾਧਾ ਹੋਇਆ ਵਾਲ ਸਟਰੀਟ ਨੂੰ ਜਾਂਦੇ ਰਸਤਿਆਂ ਦੀ ਨਾਕਾਬੰਦੀ ਕਰਨ ਅਤੇ ਨਿਊਯਾਰਕ ਦੇ ਵੱਖ ਵੱਖ ਜ਼ਮੀਨਦੋਜ (ਸਬ-ਵੇਜ) ਰਸਤਿਆਂ ਅਤੇ ਪੁਲਾਂ 'ਤੇ ਜਾਮ ਲਾਉਣ ਦੇ ਪ੍ਰੋਗਰਾਮ ਉਲੀਕੇ ਗਏ ਦਹਿ ਹਜਾਰਾਂ ਲੋਕ ਸੜਕਾਂ 'ਤੇ ਨਿੱਕਲੇ ਪੁਲਿਸ ਨੂੰ ਥਾਂ ਥਾਂ ਸੈਕੜੇ ਲੋਕਾਂ ਦੀਆਂ ਗ੍ਰਿਫਤਾਰੀਆਂ ਅਤੇ ਲਾਠੀਚਾਰਜ ਕਰਨੇ ਪਏ ਮੁਜਾਹਰਾਕਾਰੀਆਂ ਨੇ ਐਲਾਨ ਕੀਤੇ,''ਉਨਾਂ ਆਵਦੀ ਤਾਕਤ ਦਿਖਾਈ ਹੈ ਅਸੀਂ ਆਪਣੀ ਤਾਕਤ ਦਿਖਾ ਰਹੇ ਹਾਂ'' ਅਤੇ ਕਿ '' ਸਾਡਾ ਕਾਜ ਲੱਖਾਂ ਕਰੋੜਾਂ ਲੋਕਾਂ ਦਾ ਸਾਂਝਾ ਕਾਜ ਹੈ, ਅਸੀਂ 99% ਅਜਿਹੇ ਸੰਸਾਰ ਵਿੱਚ ਰਹਿਣਾ ਚਾਹੁੰਦੇ ਹਾਂ,ਜਿਹੜਾ ਸਾਡੇ ਸਾਰਿਆਂ ਦਾ ਸਾਂਝਾ ਸੰਸਾਰ ਹੋਵੇ ਨਾ ਕਿ 1% ਉਨਾਂ ਲੋਕਾਂ ਦਾ ਜਿਨ੍ਹਾਂ ਨੇ ਧਨ ਦੌਲਤ ਅਤੇ ਸੱਤਾ ਤੇ ਜੱਫਾ ਮਾਰਿਆ ਹੋਇਆ ਹੈ''

No comments:

Post a Comment