Monday, December 12, 2011

(ਸੁਰਖ਼ ਰੇਖਾ, ਨਵੰਬਰ-ਦਸੰਬਰ, 2011)


ਵਿਦਿਆਰਥੀ ਸੰਘਰਸ਼:
ਨਿੱਘਰੀਆਂ ਵਿਦਿਅਕ ਜੀਵਨ ਹਾਲਤਾਂ ਅਤੇ ਅੰਨ੍ਹੀਂ ਲੁੱਟ ਨੂੰ ਚੁਣੌਤੀ
-ਪੱਤਰ ਪ੍ਰੇਰਕ

ਸਾਡੇ ਮੁਲਕ ਦੇ ਹੋਰਨਾਂ ਖੇਤਰਾਂ ਵਾਂਗ ਸਿੱਖਿਆ ਦਾ ਖੇਤਰ ਵੀ ਸਾਮਰਾਜੀ ਦਿਸ਼ਾ ਨਿਰਦੇਸ਼ਤ ਨਿੱਜੀਕਰਨ ਵਪਾਰੀਕਰਨ ਦੀਆਂ ਨੀਤੀਆਂ ਦੇ ਤਾਬੜਤੋੜ ਹੱਲੇ ਦੀ ਮਾਰ ਹੇਠ ਹੈ ਇਹਨਾਂ ਨੀਤੀਆਂ ਨੂੰ ਲਾਗੂ ਕਰਨ ਲਈ ਤਹੂ ਸਾਡੇ ਹਾਕਮਾਂ ਨੇ 'ਸਭ ਲਈ ਅਤੇ ਸਸਤੀ ਸਿੱਖਿਆ' ਦੇ ਅਸੂਲ ਦੀ ਸਫ਼ ਵਲ੍ਹੇਟ ਦਿੱਤੀ ਹੈ ਅਤੇ ਵਿਦਿਆਰਥੀਆਂ ਦੀਆਂ ਲੋੜਾਂ ਨੂੰ ਛਿੱਕੇ ਟੰਗਦੇ ਹੋਏ ਤੇਜ਼ੀ ਨਾਲ ਸਿੱਖਿਆ ਨੂੰ ਨਿਰੋਲ ਮੁਨਾਫ਼ੇ ਕਮਾਉਣ ਦੇ ਸਾਧਨ ਵਜੋਂ ਵਿਕਸਤ ਕਰ ਲਿਆ ਹੈ ਸਿੱਟਾ ਇਹ ਹੈ ਕਿ ਵਿਦਿਆਰਥੀਆਂ ਤੋਂ ਹਰ ਤਰ੍ਹਾਂ ਦੀਆਂ ਸਹੂਲਤਾਂ ਖੋਹੀਆਂ ਜਾ ਰਹੀਆਂ ਹਨ ਘੱਟ ਫੀਸਾਂ ਤੇ ਸਸਤੀਆਂ ਪੜ੍ਹਾਈਆਂ ਵਾਲੇ ਸਰਕਾਰੀ ਸਕੂਲ, ਕਾਲਜ ਜਾਂ ਤਾਂ ਬੰਦ ਹੋ ਗਏ ਹਨ ਤੇ ਜਾਂ ਸਾਹ ਵਰੋਲ ਰਹੇ ਹਨ ਦੂਜੇ ਪਾਸੇ ਮਹਿੰਗੀਆਂ ਫੀਸਾਂ ਰਾਹੀਂ ਮੋਟੇ ਮੁਨਾਫ਼ੇ ਕਮਾਉਣ ਵਾਲੇ ਸਕੂਲਾਂ ਕਾਲਜਾਂ ਦੀ ਗਿਣਤੀ ਧੜਾਧੜ ਵਧ ਰਹੀ ਹੈ ਨਕਲੀ ਮਾਨਤਾ, ਦਾਖਲਿਆਂ, ਡਿਗਰੀਆਂ, ਮਣਾਂਮੂੰਹੀ ਫੰਡਾਂ-ਫੀਸਾਂ ਤੇ ਜੁਰਮਾਨਿਆਂ, ਨਿਹੱਕੇ ਟੈਸਟਾਂ, ਇੰਟਰਵਿਊਆਂ ਅਤੇ ਮਾੜੇ ਪ੍ਰਬੰਧਾਂ ਰਾਹੀਂ ਵਿਦਿਆਰਥੀਆਂ ਨਾਲ ਠੱਗੀ ਠੋਰੀ ਅਤੇ ਲੁੱਟ ਦੀਆਂ ਘਟਨਾਵਾਂ ਨਿੱਤ ਦਿਨ ਦਾ ਵਰਤਾਰਾ ਬਣ ਚੁੱਕੀਆਂ ਹਨ ਸਿੱਖਿਆ ਬਹੁਤ ਮਹਿੰਗੀ ਹੋ ਚੁੱਕੀ ਹੈ ਤੇ ਵੱਡੀ ਗਿਣਤੀ ਨੌਜਵਾਨਾਂ ਵਿਦਿਆਰਥੀਆਂ ਦੇ ਵਿਤੋਂ ਬਾਹਰ ਹੋ ਗਈ ਹੈ ਅਜਿਹੇ ਹੂੰਝਾ-ਫੇਰੂ ਹੱਲੇ ਦੇ ਸਨਮੁੱਖ ਕਾਲਜਾਂ ਸਕੂਲਾਂ ' ਚੰਗੇ ਭਵਿੱਖ ਦੀ ਆਸ ਲੈ ਕੇ ਪੜ੍ਹਨ ਜਾਂਦੇ ਵਿਦਿਆਰਥੀਆਂ ਲਈ ਭਰਪੂਰ ਸਮੱਸਿਆਵਾਂ ਦਰਪੇਸ਼ ਹਨ ਲੰਘੇ ਕੁਝ ਸਮੇਂ ਦੌਰਾਨ ਖੋਹੀ ਜਾ ਰਹੀ ਬੱਸ ਪਾਸ ਦੀ ਸਹੂਲਤ, ਸਰਕਾਰੀ ਸ਼ਹਿ ਪ੍ਰਾਪਤ ਟਰਾਂਸਪੋਰਟਰਾਂ ਦੀ ਗੁੰਡਾਗਰਦੀ ਅਤੇ ਕਾਲਜਾਂ ਅੰਦਰ ਮੰਦੇ ਹਾਲ ਸਹੂਲਤਾਂ ਵਿਰੁੱਧ ਵਿਦਿਆਰਥੀਆਂ ਵੱਲੋਂ ਸੰਘਰਸ਼ ਸਰਗਰਮੀ ਕੀਤੀ ਗਈ ਹੈ

ਬੱਸ ਪਾਸ ਦੀ ਸਹੂਲਤ ਖੋਹਣ ਵਿਰੁੱਧ ਵਿਦਿਆਰਥੀ ਰੋਹ-ਕਾਲਜਾਂ ' ਪੜ੍ਹਨ ਜਾਂਦੇ ਵਿਦਿਆਰਥੀਆਂ ਲਈ, ਖਾਸ ਕਰ ਪੇਂਡੂ ਵਿਦਿਆਰਥੀਆਂ ਲਈ, ਰਿਆਇਤੀ ਬੱਸ ਪਾਸ ਦੀ ਸਹੂਲਤ ਇੱਕ ਵੱਡੀ ਰਾਹਤ ਹੈ ਇਸ ਸਹੂਲਤ ਨਾਲ ਦਿਨੋਂ ਦਿਨ ਮਹਿੰਗੀ ਹੋ ਰਹੀ ਪੜ੍ਹਾਈ ਦੇ ਖਰਚਿਆਂ ਦਾ ਬੋਝ ਹੌਲਾ ਕਰਨ ' ਵੱਡੀ ਮਦਦ ਮਿਲਦੀ ਹੈ ਪਰ ਹਾਕਮਾਂ ਵੱਲੋਂ ਅਣਐਲਾਨੀਆ ਤੌਰ 'ਤੇ ਅਤੇ ਸਹਿਜੇ ਸਹਿਜੇ ਬੱਸ ਪਾਸਾਂ ਦੀ ਸਹੂਲਤ ਨੂੰ ਖਤਮ ਕੀਤਾ ਜਾ ਰਿਹਾ ਹੈ ਇਹਦੇ ਖਿਲਾਫ਼ ਵਿਦਿਆਰਥੀਆਂ ਦੇ ਰੋਹ ਅਤੇ ਗੁੱਸੇ ਦਾ ਪ੍ਰਗਟਾਵਾ ਲਗਾਤਾਰ ਇੱਕ ਜਾਂ ਦੂਜੇ ਰੂਪ ' ਹੁੰਦਾ ਰਹਿੰਦਾ ਹੈ ਵਿਦਿਆਰਥੀਆਂ ਦੇ ਇਸ ਵਿਰੋਧ ਨੂੰ ਕੁਚਲਣ ਲਈ ਹਾਕਮਾਂ ਵੱਲੋਂ ਗੁੰਡਾਗਰਦੀ ਦਾ ਸਹਾਰਾ ਲਿਆ ਜਾਂਦਾ ਹੈ ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਵਿਦਿਆਰਥੀਆਂ ਦੀਆਂ ਜਬਰੀ ਟਿਕਟਾਂ ਕੱਟਣ ਤੇ ਕੁੱਟਮਾਰ ਕਰਨ ਦੀਆਂ ਖੁੱਲ੍ਹੀਆਂ ਛੁੱਟੀਆਂ ਦਿੱਤੀਆਂ ਜਾਂਦੀਆਂ ਹਨ ਹਾਕਮਾਂ ਦੀਆਂ ਵਿਸ਼ੇਸ਼ ਮਿਹਰਬਾਨੀਆਂ ਸਦਕਾ ਪਹਿਲਾਂ ਹੀ ਸਰਕਾਰੀ ਟਰਾਂਸਪੋਰਟ ਨੂੰ ਗੁੱਠੇ ਲਾ ਕੇ ਮੋਟੇ ਮੁਨਾਫ਼ੇ ਕਮਾ ਰਹੀਆਂ ਨਿੱਜੀ ਟਰਾਂਸਪੋਰਟ ਕੰਪਨੀਆਂ ਵੱਲੋਂ ਇਸ ਮੌਕੇ ਦੀ ਹੁੱਬ ਕੇ ਵਰਤੋਂ ਕੀਤੀ ਜਾਂਦੀ ਹੈ ਹਾਕਮਾਂ ਅਤੇ ਪ੍ਰਾਈਵੇਟ ਟਰਾਂਸਪੋਰਟਰਾਂ ਦੇ ਇਸ ਗੱਠਜੋੜ ਦੇ ਚਲਦਿਆਂ ਵਿਦਿਆਰਥੀਆਂ ਨੂੰ ਆਏ ਦਿਨ ਟਰਾਂਸਪੋਰਟਰਾਂ ਦੀ ਗੁੰਡਾਗਰਦੀ ਦਾ ਸਾਹਮਣਾ ਕਰਨਾ ਪੈਂਦਾ ਹੈ

ਸਤੰਬਰ ਮਹੀਨੇ ਦੌਰਾਨ ਬਠਿੰਡਾ ਇਲਾਕੇ ' ਟਰਾਂਸਪੋਰਟਰਾਂ ਦਾ ਗੁੰਡਾਗਰਦ ਵਿਹਾਰ ਕਾਫ਼ੀ ਵਧਿਆ ਹੋਇਆ ਸੀ ਵਿਦਿਆਰਥੀਆਂ ਦੀਆਂ ਜਬਰੀ ਟਿਕਟਾਂ ਕੱਟਣਾ, ਕੁੱਟਮਾਰ ਕਰਨਾ, ਵਿਦਿਆਰਥੀਆਂ ਨੂੰ ਚੜ੍ਹਾਉਣ ਲਈ ਬੱਸਾਂ ਦਾ ਨਾ ਰੁਕਣਾ, ਕੰਡਕਟਰਾਂ ਜਾਂ ਚੈੱਕਰਾਂ ਵੱਲੋਂ ਵਿਦਿਆਰਥੀ ਤੇ ਵਿਦਿਆਰਥਣਾਂ ਨਾਲ ਬਦਕਲਾਮੀ ਕਰਨਾ ਇੱਕ ਆਮ ਗੱਲ ਬਣ ਗਈ ਸੀ ਇਸ ਗੁੰਡਾਗਰਦੀ ਪ੍ਰਤੀ ਵਿਦਿਆਰਥੀਆਂ ਦਾ ਗੁੱਸਾ ਉਬਾਲੇ ਖਾ ਰਿਹਾ ਸੀ

ਵਿਦਿਆਰਥੀਆਂ ਦੀ ਜੱਥੇਬੰਦੀ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ ਟਰਾਂਸਪੋਰਟਰਾਂ ਦੀ ਗੁੰਡਾਗਰਦੀ ਬੰਦ ਕਰਨ, ਬੱਸ ਪਾਸ ਸਾਰੀਆਂ ਬੱਸਾਂ 'ਤੇ ਲਾਗੂ ਕਰਨ, ਕਾਲਜਾਂ ਅੱਗੇ ਤੇ ਬੱਸ ਸਟਾਪੇਜ਼ਾਂ 'ਤੇ ਬੱਸਾਂ ਦਾ ਰੁਕਣਾ ਯਕੀਨੀ ਬਣਾਉਣ ਜਿਹੀਆਂ ਮੰਗਾਂ ਉਭਾਰੀਆਂ ਜਾ ਰਹੀਆਂ ਸਨ ਇਸੇ ਦੌਰਾਨ 12 ਸਤੰਬਰ ਨੂੰ ਡੀ..ਵੀ. ਕਾਲਜ ਦੇ ਵਿਦਿਆਰਥੀ ਦੀ ਇੱਕ ਬੱਸ ਦੁਰਘਟਨਾ ' ਮੌਤ ਹੋ ਗਈ ਰੋਹ ' ਆਏ ਕਾਲਜ ਦੇ ਵਿਦਿਆਰਥੀਆਂ ਨੇ ਕਾਲਜ ਅੱਗੋਂ ਲੰਘਦੀ ਸੜਕ 'ਤੇ ਜਾਮ ਲਾ ਦਿੱਤਾ ਵਿਦਿਆਰਥੀਆਂ ਵੱਲੋਂ ਮ੍ਰਿਤਕ ਵਿਦਿਆਰਥੀ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ, ਦੋਸ਼ੀ ਬੱਸ ਮਾਲਕ, ਮੈਨੇਜਰ ਅਤੇ ਡਰਾਈਵਰ 'ਤੇ ਪਰਚਾ ਦਰਜ ਕਰਨ ਦੀ ਮੰਗ ਕੀਤੀ ਗਈ

ਕੁਝ ਦਿਨਾਂ ਬਾਅਦ 21 ਸਤੰਬਰ ਨੂੰ ਸ਼ਹਿਰ ਦੇ ਦੂਸਰੇ ਕਾਲਜ-ਸਰਕਾਰੀ ਬਹੁਤਕਨੀਕੀ ਕਾਲਜ-ਦੇ ਵਿਦਿਆਰਥੀਆਂ ਨੇ ਸ਼ਹਿਰ ਦੇ ਵੱਡੇ ਚੌਂਕ ਸਮੇਤ ਬਰਨਾਲੇ ਨੂੰ ਜਾਂਦਾ ਕੌਮੀ ਸ਼ਾਹਮਾਰਗ ਤਿੰਨ ਘੰਟਿਆਂ ਲਈ ਜਾਮ ਕਰ ਦਿੱਤਾ ਇਹ ਜਾਮ ਟਰਾਂਸਪੋਰਟਰਾਂ ਦੇ ਗੁੰਡਿਆਂ ਵੱਲੋਂ ਕਾਲਜ ਦੇ ਵਿਦਿਆਰਥੀਆਂ ਦੀ ਕੁੱਟਮਾਰ ਕਰਨ ਦੇ ਵਿਰੋਧ ' ਲਾਇਆ ਗਿਆ ਸਰਕਾਰੀ ਆਈ.ਟੀ.ਆਈ. ਦੇ ਵਿਦਿਆਰਥੀਆਂ ਵੱਲੋਂ ਵੀ ਬੱਸ ਪਾਸ ਮਸਲੇ ਨੂੰ ਲੈ ਕੇ ਰੋਸ ਰੈਲੀ ਕੀਤੀ ਗਈ ਏਸੇ ਤਰ੍ਹਾਂ ਬਠਿੰਡਾ-ਲੰਬੀ ਰੂਟ ਦੇ ਵਿਦਿਆਰਥੀਆਂ ਵੱਲੋਂ ਵੀ ਟਰਾਂਸਪੋਰਟਰਾਂ ਦੀ ਗੁੰਡਾਗਰਦੀ ਦਾ ਵਿਰੋਧ ਕੀਤਾ ਗਿਆ  ਰੂਟ ਦੇ 9-10 ਪਿੰਡਾਂ ' ਵਿਦਿਆਰਥੀਆਂ ਦੀਆਂ ਮੀਟਿੰਗਾਂ ਕਰਨ ਤੋਂ ਬਾਅਦ ਤੇ ਘੁੱਦੇ ਪਿੰਡ ' ਵਿਦਿਆਰਥੀ ਰੋਸ ਰੈਲੀ ਕਰਨ ਤੋਂ ਬਾਅਦ 29 ਸਤੰਬਰ ਨੂੰ ਲਗਭਗ 150 ਵਿਦਿਆਰਥੀਆਂ ਨੇ ਬਾਦਲ ਰੋਡ ਨੂੰ ਜਾਮ ਕੀਤਾ ਵਿਦਿਆਰਥੀਆਂ ਦੀ ਜੱਥੇਬੰਦੀ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੀ ਅਗਵਾਈ ' ਲੱਗਿਆ ਇਹ ਜਾਮ 5 ਘੰਟਿਆਂ ਤੱਕ ਜਾਰੀ ਰਿਹਾ

ਵਿਦਿਆਰਥੀਆਂ ਵੱਲੋਂ ਉੱਪਰੋਥਲੀ ਕੀਤੇ ਜਾ ਰਹੇ ਇਹਨਾਂ ਐਕਸ਼ਨਾਂ ਦੇ ਦਬਾਅ ਹੇਠ ਪ੍ਰਸ਼ਾਸਨ ਨੂੰ ਕੁਝ ਹੱਦ ਤੱਕ ਮਸਲਾ ਹੱਲ ਕਰਨਾ ਪਿਆ ਹੈ ਟਰਾਂਸਪੋਰਟਰਾਂ ਦੀ ਨੰਗੀ ਚਿੱਟੀ ਗੁੰਡਾਗਰਦੀ ਨੂੰ ਠੱਲ੍ਹ ਪਈ ਹੈ, ਬਠਿੰਡਾ-ਲੰਬੀ ਰੂਟ 'ਤੇ ਵਿਦਿਆਰਥੀਆਂ ਦੀ ਸਹੂਲਤ ਲਈ 5 ਸਰਕਾਰੀ ਬੱਸਾਂ ਚਲਾਈਆਂ ਗਈਆਂ ਹਨ, ਦੁਰਘਟਨਾ ਲਈ ਜੁੰਮੇਵਾਰ ਬੱਸ ਮਾਲਕ, ਡਰਾਈਵਰ ਅਤੇ ਮੈਨੇਜਰ 'ਤੇ ਪਰਚਾ ਦਰਜ ਕਰਨਾ ਪਿਆ ਹੈ

ਵਧਦੀਆਂ ਫੀਸਾਂ ਅਤੇ ਮਾੜੇ ਪ੍ਰਬੰਧਾਂ ਖਿਲਾਫ ਵਿਦਿਆਰਥੀ ਸੰਘਰਸ਼-ਪੰਜ ਛੇ ਸਾਲ ਪਹਿਲਾਂ ਫੂਲ ਇਲਾਕੇ ਅੰਦਰ ਯੂਨੀਵਰਸਿਟੀ ਨੇਬਰਹੁੱਡ ਕੈਂਪਸ ਦੇ ਨਾਮ ਹੇਠ ਤਕਨੀਕੀ ਕਾਲਜ ਖੋਲ੍ਹਿਆ ਗਿਆ ਸੀ ਅਤੇ ਇਸ ਖੇਤਰ ਦੇ ਧੀਆਂ ਪੁੱਤਾਂ ਦੀਆਂ ਸਿੱਖਿਆ ਲੋੜਾਂ ਨੂੰ ਇਲਾਕੇ ' ਹੀ ਪੂਰਾ ਕਰਨ ਦੇ ਬੁਲੰਦ-ਬਾਂਗ ਦਾਅਵੇ ਕੀਤੇ ਗਏ ਸਨ ਪਰ ਲੰਮਾ ਸਮਾਂ ਲੰਘਣ ਤੋਂ ਬਾਅਦ ਵੀ ਇਸ ਕਾਲਜ ਦਾ ਸਹੂਲਤਾਂ ਪੱਖੋਂ ਮੰਦਾ ਹਾਲ ਹੀ ਰਿਹਾ ਹੈ ਬੀ.ਟੈੱਕ ਦਾ ਕੋਰਸ ਕਰਵਾ ਰਹੇ ਇਸ ਕਾਲਜ ਦੀਆਂ ਫੀਸਾਂ ਤਾਂ ਮਹਿੰਗੀਆਂ ਹਨ ਹੀ, ਪਰ ਐਨੇ ਸਾਲ ਲੰਘਣ ਤੋਂ ਬਾਅਦ ਇੱਥੇ ਪੜ੍ਹ ਰਹੇ ਵਿਦਿਆਰਥੀਆਂ ਨੂੰ ਤਸੱਲੀਬਖਸ਼ ਸਹੂਲਤਾਂ ਵੀ ਨਹੀਂ ਮਿਲ ਸਕੀਆਂ ਕਾਲਜ ਅੰਦਰ ਲੈਕਚਰਾਰਾਂ ਦੀਆਂ ਅੱਧੀਆਂ ਤੋਂ ਵੱਧ ਪੋਸਟਾਂ ਖਾਲੀ ਹਨ ਕੁਝ ਸਮਾਂ ਪਹਿਲਾਂ ਵਿਦਿਆਰਥੀਆਂ ਵੱਲੋਂ ਵਿਰੋਧ ਕਰਨ 'ਤੇ ਕੁਝ ਲੈਕਚਰਾਰ ਭਰਤੀ ਕੀਤੇ ਗਏ ਸਨ ਪਰ ਇਹ ਭਰਤੀ ਠੇਕੇ 'ਤੇ ਕੀਤੀ ਗਈ ਸੀ ਅਤੇ ਅਧਿਆਪਕ ਵੀ ਘੱਟ ਯੋਗਤਾ ਵਾਲੇ ਰੱਖੇ ਗਏ ਸਨ ਕਾਲਜ ਦੀ ਬਿਲਡਿੰਗ ਐਨੇ ਸਾਲਾਂ ਬਾਅਦ ਵੀ ਮੁਕੰਮਲ ਨਹੀਂ ਹੋਈ ਹੈ ਵਿਦਿਆਰਥੀਆਂ ਦੀਆਂ ਕਲਾਸਾਂ ਵਰਕਸ਼ਾਪਾਂ ਲਈ ਬਣੇ ਵੱਡੇ-ਵੱਡੇ ਖਾਲੀ ਕਮਰਿਆਂ ' ਲੱਗਦੀਆਂ ਹਨ ਤੇ ਬਾਕਾਇਦਾ ਕਲਾਸ ਰੂਮਾਂ ਦੀ ਉਸਾਰੀ ਹਾਲੇ ਤੱਕ ਸ਼ੁਰੂ ਹੀ ਨਹੀਂ ਹੋਈ ਹੈ ਲਾਈਬ੍ਰੇਰੀ ' ਸਿਲੇਬਸ ਨਾਲ ਸੰਬੰਧਿਤ ਕਿਤਾਬਾਂ ਦੀ ਭਾਰੀ ਕਮੀ ਹੈ ਮਹਿੰਗੀਆਂ ਕਿਤਾਬਾਂ ਦਾ ਖਰਚਾ ਵਿਦਿਆਰਥੀਆਂ ਨੂੰ ਪੱਲਿਓਂ ਕਰਨਾ ਪੈਂਦਾ ਹੈ ਪ੍ਰੈਕਟੀਕਲ ਕਰਨ ਲਈ ਬਣੀ ਲੈਬਾਰਟਰੀ ' ਢੁੱਕਵਾਂ ਸਮਾਨ ਨਹੀਂ ਹੈ ਢੁਕਵੇਂ ਸਾਫਟਵੇਅਰ ਨਹੀਂ ਹਨ, .ਸੀ.. ਦੀਆਂ ਕਿੱਟਾਂ ਵੀ ਨਹੀਂ ਹਨ ਪੀਣ ਲਈ ਸਾਫ਼ ਪਾਣੀ ਦਾ ਵੀ ਕੋਈ ਸੁਯੋਗ ਪ੍ਰਬੰਧ ਨਹੀਂ ਹੋ ਕਾਲਜ ' ਨਾ ਸਿਰਫ ਟੀਚਿੰਗ ਸਟਾਫ਼ ਦੀ ਹੀ ਕਮੀ ਹੈ ਸਗੋਂ ਨੌਨ-ਟੀਚਿੰਗ ਸਟਾਫ਼ ਵੀ ਘੱਟ ਹੈ ਰੈਗੂਲਰ ਮੁਖੀ ਦੀ ਪੋਸਟ ਵੀ ਖਾਲੀ ਹੀ ਪਈ ਹੈ ਪਰ ਸਹੂਲਤਾਂ ਪੱਖੋਂ ਸੱਖਣੇ ਇਸ ਕਾਲਜ ਦੀਆਂ ਫੀਸਾਂ ' ਵਾਧਾ ਜਾਰੀ ਹੈ 2010 ਦੇ ਸੈਸ਼ਨ ਦੌਰਾਨ ਪ੍ਰਤੀ ਵਿਦਿਆਰਥੀ ਫੀਸ ' 10 ਹਜ਼ਾਰ ਰੁਪਏ ਦਾ ਵਾਧਾ ਕਰ ਦਿੱਤਾ ਗਿਆ ਹੈ ਹੁਣ ਇਹ 65 ਹਜ਼ਾਰ ਤੋਂ ਵਧ ਕੇ 75 ਹਜ਼ਾਰ ਰੁਪਏ ਹੋ ਗਈ ਹੈ ਕਿਸੇ ਵਿਦਿਆਰਥੀ ਦੇ ਲੈਕਚਰ ਘਟਣ ਦੀ ਹਾਲਤ ' ਪਹਿਲਾਂ 650 ਰੁਪਏ ਜ਼ੁਰਮਾਨਾ ਲਿਆ ਜਾਂਦਾ ਸੀ ਪਰ 2008 ਤੋਂ ਇਹ ਫੀਸ 10 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ

ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ ਪਿਛਲੇ ਸਾਲਾਂ ਦੌਰਾਨ ਕਾਲਜ ਦੀ ਇਸ ਹਾਲਤ ਖਿਲਾਫ਼ ਲਗਾਤਾਰ ਪ੍ਰਚਾਰ ਅਤੇ ਸੰਘਰਸ਼ ਸਰਗਰਮੀ ਕੀਤੀ ਜਾਂਦੀ ਰਹੀ ਹੈ ਇਸ ਸੈਸ਼ਨ ਦੌਰਾਨ ਫੇਰ ਵਿਦਿਆਰਥੀਆਂ ਵੱਲੋਂ ਇਹਨਾਂ ਮੰਗਾਂ 'ਤੇ ਜ਼ੋਰਦਾਰ ਸੰਘਰਸ਼ ਕੀਤਾ ਜਾ ਰਿਹਾ ਹੈ ਪਹਿਲਾਂ ਕਾਲਜ ਦੇ ਸਮੂਹ ਵਿਦਿਆਰਥੀਆਂ ਵੱਲੋਂ 21 ਸਤੰਬਰ ਤੋਂ ਮੁਕੰਮਲ ਹੜਤਾਲ ਕਰ ਦਿੱਤੀ ਗਈ ਅਤੇ ਕਾਲਜ ਗੇਟ ਅੱਗੇ ਪੱਕਾ ਧਰਨਾ ਲਾ ਦਿੱਤਾ ਗਿਆ ਦਿਨ ਰਾਤ ਚਲਦਾ ਰਿਹਾ ਇਹ ਧਰਨਾ ਅਗਲੇ ਹਫ਼ਤੇ ਸੋਮਵਾਰ ਤੱਕ ਜਾਰੀ ਰਿਹਾ ਧਰਨੇ ' ਵਿਦਿਆਰਥੀਆਂ ਦੇ ਮਾਪੇ ਵੀ ਸ਼ਾਮਿਲ ਹੋਏ ਅਤੇ ਅਧਿਕਾਰੀਆਂ ਨੂੰ ਖਰੀਆਂ ਖਰੀਆਂ ਸੁਣਾਈਆਂ ਤੇ ਮੰਗਾਂ ਹੱਲ ਨਾ ਕਰਨ ਦੀ ਸੂਰਤ ' ਆਪਣੇ ਬੱਚਿਆਂ ਨਾਲ ਵਧ ਚੜ੍ਹ ਕੇ ਧਰਨੇ ' ਸ਼ਾਮਿਲ ਹੋਣ ਦੀ ਸੁਣਵਾਈ ਕੀਤੀ ਧਰਨੇ ਦੇ ਦੂਜੇ ਦਿਨ ਵਿਦਿਆਰਥੀਆਂ ਵੱਲੋਂ ਫੂਲ ਕਚਹਿਰੀਆਂ ਤੱਕ ਮੁਜ਼ਾਹਰਾ ਕੀਤਾ ਗਿਆ ਅਤੇ ਐਸ.ਡੀ.ਐੱਮ ਨੂੰ ਵਿਦਿਆਰਥੀ ਮੰਗਾਂ ਹੱਲ ਕਰਨ ਲਈ ਮੰਗ ਪੱਤਰ ਦਿੱਤਾ ਗਿਆ ਵਿਦਿਆਰਥੀਆਂ ਦੇ ਏਕੇ ਤੇ ਸੰਘਰਸ਼ ਦਾ ਦਬਾਅ ਮੰਨਦੇ ਹੋਏ ਵਿਦਿਆਰਥੀ ਮੰਗਾਂ ਯੂਨੀਵਰਸਿਟੀ ਅਧਿਕਾਰੀਆਂ ਤੱਕ ਪਹੁੰਚਾਉਣ ਲਈ ਕਾਲਜ ਅਧਿਕਾਰੀਆਂ ਦਾ ਵਫ਼ਦ ਓਸੇ ਦਿਨ ਯੂਨੀਵਰਸਿਟੀ ਨੂੰ ਰਵਾਨਾ ਹੋ ਗਿਆ ਇਹਦੇ ਸਿੱਟੇ ਵਜੋਂ ਤੀਸਰੇ ਦਿਨ ਧਰਨੇ ' ਪਟਿਆਲਾ ਯੂਨੀਵਰਸਿਟੀ ਵੱਲੋਂ ਇੰਜੀਨੀਅਰਿੰਗ ਵਿਭਾਗ ਦੇ ਡਾਇਰੈਕਟਰ ਨੂੰ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਲਈ ਭੇਜਿਆ ਗਿਆ ਪਰ ਵਿਦਿਆਰਥੀ ਆਪਣੀ ਗੱਲ 'ਤੇ ਬਜਿੱਦ ਰਹੇ ਕਿ ਯੂਨੀਵਰਸਿਟੀ ਡੀਨ ਹੀ ਕਾਲਜ ' ਆਵੇ ਤੇ ਕੇ ਵਿਦਿਆਰਥੀਆਂ ਨੂੰ ਮੰਗਾਂ ਹੱਲ ਕਰਨ ਦਾ ਭਰੋਸਾ ਦੁਆਵੇ ਵਿਦਿਆਰਥੀਆਂ ਦੇ ਰੋਹ ਨੂੰ ਵੇਖਦੇ ਹੋਏ ਡਾਇਰੈਕਟਰ ਨੂੰ ਖਾਲੀ ਹੱਥ ਹੀ ਵਾਪਸ ਮੁੜਨਾ ਪਿਆ ਧਰਨਾ ਚੌਥੇ ਦਿਨ ਵੀ ਜਾਰੀ ਰਿਹਾ ਪੰਜਵੇਂ ਦਿਨ ਡੀਨ ਵੈਲਫੇਅਰ ਵੱਲੋਂ ਕੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਗਈ ਅਤੇ ਸਾਰੀਆਂ ਮੰਗਾਂ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਅਧਿਕਾਰੀਆਂ ਵੱਲੋਂ 15 ਦਿਨਾਂ ਦਾ ਸਮਾਂ ਲੱਗਣ ਦੀ ਗੱਲ ਕਹੀ ਗਈ ਵਿਦਿਆਰਥੀਆਂ ਵੱਲੋਂ ਇਸ ਭਰੋਸੇ ਤੋਂ ਬਾਅਦ ਧਰਨਾ ਚੁੱਕ ਲਿਆ ਗਿਆ ਵਿਦਿਆਰਥੀਆਂ ਦੇ ਇਸ ਧਰਨੇ ਦੀ ਇੱਕ ਸ਼ਾਨਦਾਰ ਪ੍ਰਾਪਤੀ ਇਹ ਰਹੀ ਕਿ ਸਾਰੇ ਦਿਨਾਂ ਦੌਰਾਨ ਵਿਦਿਆਰਥਣਾਂ ਦੀ ਸ਼ਮੂਲੀਅਤ ਵਿਦਿਆਰਥੀਆਂ ਨਾਲੋਂ ਵੀ ਵੱਧ ਗਿਣਤੀ ' ਹੋਈ ਵਿਦਿਆਰਥੀਆਂ ਦੀ ਹਿਮਾਇਤ ' ਭਾਰਤੀ ਕਿਸਾਨ ਯੂਨੀਅਨ (ਏਕਤਾ) ਦੇ ਇਲਾਕੇ ਦੇ ਆਗੂ ਵੱਲੋਂ ਵੀ ਧਰਨੇ ' ਸ਼ਮੂਲੀਅਤ ਕਰਕੇ ਵਿਦਿਆਰਥੀਆਂ ਵੱਲੋਂ ਵਿੱਢੇ ਸੰਘਰਸ਼ ਨਾਲ ਯੱਕਯਹਿਤੀ ਪ੍ਰਗਟ ਕੀਤੀ ਗਈ

 15 ਦਿਨ ਲੰਘਣ ਤੱਕ ਲਾਈਬ੍ਰੇਰੀ ਅੰਦਰ ਕਿਤਾਬਾਂ ਅਤੇ ਪੀਣ ਦੇ ਸਾਫ਼ ਪਾਣੀ ਦੇ ਪ੍ਰਬੰਧ ਦੀ ਮੰਗ ਹੱਲ ਕਰ ਦਿੱਤੀ ਗਈ ਸੀ ਕਾਲਜ ਅੰਦਰ ਆਰ.. ਸਿਸਟਮ ਲਗਾ ਦਿੱਤਾ ਗਿਆ ਸੀ ਪਰ ਬਾਕੀ ਮੰਗਾਂ ਜਿਓਂ ਦੀ ਤਿਓਂ ਹੀ ਖੜ੍ਹੀਆਂ ਸਨ ਵਿਦਿਆਰਥੀਆਂ ਵੱਲੋਂ ਦੁਬਾਰਾ ਹੜਤਾਲ ਅਤੇ ਧਰਨਾ ਸ਼ੁਰੂ ਕਰ ਦਿੱਤਾ ਗਿਆ 20 ਅਕਤੂਬਰ ਨੂੰ ਵਿਦਿਆਰਥੀ ਦੋ ਬੱਸਾਂ ਭਰ ਕੇ ਵਾਈਸ ਚਾਂਸਲਰ ਨੂੰ ਮਿਲਣ ਲਈ ਗਏ ਯੂਨੀਵਰਸਿਟੀ ਪਹੁੰਚਣ 'ਤੇ ਜਦ ਸਿਕਊਰਟੀ ਕਰਮੀਆਂ ਵੱਲੋਂ ਵਿਦਿਆਰਥੀਆਂ ਨੂੰ ਵੀ.ਸੀ. ਦਫ਼ਤਰ ਨੇੜੇ ਜਾਣੋਂ ਰੋਕਿਆ ਗਿਆ ਤਾਂ ਸਵਾ ਸੌ ਵਿਦਿਆਰਥੀਆਂ ਨੇ ਦ੍ਰਿੜਤਾ ਦਾ ਮੁਜ਼ਾਹਰਾ ਕਰਦੇ ਹੋਏ ਵੀ.ਸੀ. ਦਫ਼ਤਰ ਅੱਗੇ ਧਰਨਾ ਲਾ ਦਿੱਤਾ ਇਹ ਧਰਨਾ ਲਗਭਗ ਡੇਢ ਘੰਟਾ ਚੱਲਿਆ ਤੇ ਵੀ.ਸੀ. ਸਾਹਿਬ ਨੂੰ ਗੱਲਬਾਤ ਕਰਨ ਲਈ ਵਿਦਿਆਰਥੀਆਂ ਨੂੰ ਅੰਦਰ ਸੱਦਣਾ ਪਿਆ ਅਤੇ ਮੰਗਾਂ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ  

No comments:

Post a Comment