Monday, December 12, 2011

(ਸੁਰਖ਼ ਰੇਖਾ, ਨਵੰਬਰ-ਦਸੰਬਰ, 2011)


ਵਿਰਸੇ ਦੀ ਲੋਅ:
''ਅੱਧ-ਭੁੱਖੇ ਰੂਸ ' ਬੱਚੇ ਬਾਦਸ਼ਾਹ ਹਨ''
ਸੋਵੀਅਤ ਰੂਸ ਅਮਰੀਕੀ ਪੱਤਰਕਾਰ ਜੌਨ ਰੀਡ ਦੀਆਂ ਨਜ਼ਰਾਂ '
(ਜੌਨ ਰੀਡ ਦੀ ਲਿਖਤ ਦੇ ਇਹ ਅੰਸ਼ ਅਕਤੂਬਰ 1917 ਦੇ ਰੂਸੀ ਇਨਕਲਾਬ ਤੋਂ ਝੱਟ ਪਿੱਛੋਂ ਦੀ ਹਾਲਤ ਬਿਆਨਦੇ ਹਨ ਜਦੋਂ ਲੋਕਾਂ ਦੇ ਇਨਕਲਾਬੀ ਰਾਜ ਦਾ ਮੱਥਾ ਕਈ ਮੁਲਕਾਂ ਦੇ ਉਲਟ-ਇਨਕਲਾਬੀ ਹਮਲੇ ਨਾਲ ਲੱਗਿਆ ਹੋਇਆ ਸੀ ਅਤੇ ਭਾਰੀ ਆਫਤਾਂ ਤੇ ਸਾਧਨਾਂ ਦੀ ਤੋਟ ਦੀ ਹਾਲਤ ' ਨਵਾਂ ਸਮਾਜ ਉਸਾਰਿਆ ਜਾ ਰਿਹਾ ਸੀ ਸੰਪਾਦਕ)

ਹੁਣ ਇਸ ਵੇਲੇ ਸੋਵੀਅਤ ਰੂਸ ' ਇੱਕ ਖੂਬਸੂਰਤ ਛਿਣ ਹੈ ਸਾਫ ਨਿੱਖਰੇ, ਧੁਪੀਲੇ ਦਿਨ ਮਗਰੋਂ ਨਿੰਬਲ- ਨਿੱਖਰਿਆ ਦਿਨ ਚੜ੍ਹਦਾ ਹੈ ਖੇਤ ਸੈਆਂ ਕਿਸਮਾਂ ਦੇ ਵਨ-ਸੁਵੰਨੇ ਜੰਗਲੀ ਫੁੱਲਾਂ ਨਾਲ ਸਜੇ ਹੋਏ ਹਨ ਗੱਡੀ ' ਜਿੱਥੇ ਕਿਧਰੇ ਵੀ ਤੁਸੀਂ ਜਾਂਦੇ ਹੋ, ਜ਼ਰਖੇਜ਼ ਮੁਲਕ ਦਾ ਚੱਪਾ-ਚੱਪਾ ਵਾਹਿਆ-ਬੀਜਿਆ ਜਾਪਦਾ ਹੈ ਸੋਵੀਅਤ ਰੂਸ ' ਦਾਖਲ ਹੋਣਾ, ਇੰਜ ਜਾਪਦਾ ਹੈ, ਜਿਵੇਂ ਤੁਸੀਂ ਕਿਸੇ ਅਮੀਰ, ਭਰਪੂਰ ਦੇਸ਼ ਵਿੱਚ ਦਾਖਲ ਹੋਏ ਹੋਵੋ, ਜਿੱਥੇ ਸਭ ਕੁੱਝ ਠੁੱਕ-ਸਿਰ, ਨੇਮ ਅਨੁਸਾਰ ਹੋ ਰਿਹਾ ਹੋਵੇ ਹਰ ਪਾਸੇ ਹਰੀਆਂ-ਭਰੀਆਂ ਫਸਲਾਂ ਲਹਿ-ਲਹਿ ਕਰਦੀਆਂ ਦਿੱਸ ਰਹੀਆਂ ਹਨ- ਕਿਧਰੇ ਕਿਧਰੇ ਕਿਸੇ ਲੱਕੜ-ਬਾਲਦੀ ਫੈਕਟਰੀ 'ਚੋਂ, ਧੂੰਆਂ ਉਪਰ ਉਠਦਾ ਵੀ ਨਜ਼ਰ ਆਉਂਦਾ ਹੈ, ਪਰ ਵਧੇਰੇ ਮਹੱਤਵਪੂਰਨ ਹੈ-ਲੋਕਾਂ ਦੀ ਦਿੱਖ-ਨੁਹਾਰ-ਕਿਸੇ ਵੀ ਵਧੀਆ ਕਪੜੇ ਨਹੀਂ ਪਾਏ ਹੋਏ, ਪਰ ਕੋਈ ਵੀ ਲੀਰਾਂ ਕਚੀਰਾਂ ' ਨਹੀਂ ਜਾਪਦਾ, ਕੋਈ ਵੀ ਬਹੁਤਾ ਆਫਰਿਆ ਹੋਇਆ ਨਹੀਂ ਪਰ ਕੋਈ ਅਜਿਹਾ ਵੀ ਨਹੀਂ ਜੋ ਦੁੱਖ ਭੋਗ ਰਿਹਾ ਹੋਵੇ ਅਤੇ ਬੱਚੇ! ਇਹ ਮੁਲਕ ਮੁੱਖ ਤੌਰ 'ਤੇ ਹੈ ਹੀ ਬੱਚਿਆਂ ਲਈ ਹਰੇਕ ਸ਼ਹਿਰ ' ਹਰੇਕ ਪਿੰਡ ' ਬੱਚਿਆਂ ਦੇ ਆਪਣੇ ਸਰਕਾਰੀ ਖਾਣ-ਕਮਰੇ ਹਨ, ਜਿੱਥੇ ਖਾਣਾ ਵਧੀਆ ਹੁੰਦਾ ਹੈ ਅਤੇ ਉਸ ਵਿੱਚ ਵੱਡਿਆਂ ਦੇ ਖਾਣੇ ਨਾਲੋਂ, ਵਧੇਰੇ ਕੁੱਝ ਵੀ ਹੁੰਦਾ ਹੈ ਖਾਣੇ ਦੇ, ਕੋਈ ਪੈਸੇ ਨਹੀਂ ਦੇਣੇ ਪੈਂਦੇ, ਉਹਨਾਂ ਨੂੰ ਪਾਉਣ ਲਈ ਕਪੜੇ ਵੀ ਸ਼ਹਿਰਾਂ ਵੱਲੋਂ ਮੁਫਤ ਦਿੱਤੇ ਜਾਂਦੇ ਹਨ ਸਾਰੇ ਰੂਸ ', ਥਾਂ-ਥਾਂ 'ਤੇ ਉਹਨਾਂ ਲਈ ਸਕੂਲ ਹਨ ਗਲੀਆਂ ਖੁਸ਼-ਖੁਸ਼ ਬੱਚਿਆਂ ਨਾਲ ਭਰੀਆਂ ਹੁੰਦੀਆਂ ਹਨ

ਅੱਜ-ਕੱਲ੍ਹ ਫੈਕਟਰੀ ਕਾਮੇ ਪੂਰੀ ਤਨਖਾਹ ਸਹਿਤ, ਦੋ ਹਫਤਿਆਂ ਦੀ ਛੁੱਟੀ ਮਨਾ ਰਹੇ ਹਨ ਕਾਮਿਆਂ ਦੀਆਂ ਟੋਲੀਆਂ ਸ਼ਹਿਰੋ-ਸ਼ਹਿਰ ਸੈਰ-ਸਪਾਟੇ ਤੇ ਜਾਂਦੀਆਂ ਹਨ, ਪੇਂਡੂ ਇਲਾਕਿਆਂ ਨੂੰ ਦੇਖਦੀਆਂ-ਮਾਣਦੀਆਂ, ਆਪਣੇ ਸਾਥੀਆਂ ਨਾਲ ਭਾਈ-ਬੰਦੀ ਪਾਉਂਦੀਆਂ, ਦੋਸਤਾਨਾ ਗੰਢਦੀਆਂ

ਇਸ ਦਾ ਮਤਲਬ ਇਹ ਨਹੀਂ ਕਿ ਰੂਸ ਵਿੱਚ 'ਸਭ ਅੱਛਾ' ਹੈ, ਇਹ ਕਿ ਉਥੇ ਲੋਕ ਭੁੱਖੇ ਨਹੀੰ ਮਰਦੇ, ਉਥੇ ਦੁੱਖ, ਦਲਿੱਦਰ, ਬਿਮਾਰੀ ਤੇ ਨਿਰਾਸ਼ਾ-ਭਰਪੂਰ ਅਮੁੱਕ-ਅਨੰਤ, ਜੱਦੋਜਹਿਦ ਨਹੀਂ

ਸਰਦੀ ਇੰਨੀ ਕਹਿਰਾਂ ਦੀ ਭਿਆਨਕ ਸੀ, ਕਿ ਜਿਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਕਿਸੇ ਨੂੰ ਕਦੇ ਇਹ ਪਤਾ ਵੀ ਨਹੀਂ ਲੱਗੇਗਾ ਕਿ ਰੂਸ ਕਿਹੜੀਆਂ-ਕਿਹੜੀਆਂ ਔਖਾਂ ਵਿੱਚੋਂ ਲੰਘਿਆ ਹੈ ਕਦੇ ਕਦੇ ਆਵਾਜਾਈ ਬਿਲਕੁਲ ਹੀ ਬੰਦ ਹੋ ਜਾਂਦੀ ਅਤੇ ਨਕਾਰਾ ਹੋਏ ਇੰਜਣਾਂ ਦੀ ਗਿਣਤੀ, ਠੀਕ ਹੋਏ, ਮੁਰੰਮਤ ਕੀਤੇ ਇੰਜਣਾਂ ਨਾਲੋਂ ਕਿਤੇ ਵਧੇਰੇ ਵਧ ਜਾਂਦੀ ਸੂਬਾਈ ਮਾਲ-ਗੋਦਾਮਾਂ ' ਇੰਨਾਂ ਅੰਨ ਸੀ ਤੇ ਹੁਣ ਵੀ ਹੈ, ਜੋ ਸਾਰੇ ਦੇਸ਼ ਲਈ ਦੋ ਸਾਲਾਂ ਲਈ ਕਾਫੀ ਹੈ, ਪਰ ਇਸ ਨੂੰ ਇਧਰ ਉਧਰ ਨਹੀਂ  ਲਿਜਾਇਆ ਜਾ ਸਕਦਾ ਹਫਤਿਆਂਬੱਧੀ ਪੈਤਰੋਗਰਾਦ ' ਡਬਲ-ਰੋਟੀ ਨਹੀੰ ਸੀ ਮਿਲੀ ਇਹੀ ਹਾਲ ਬਾਲਣ ਦਾ ਸੀ-ਇਹੀ ਹਾਲ ਕੱਚੇ ਮਾਲ ਦਾ ਸੀ ਵਾਲਗਾ ਜੰਮ ਗਿਆ ਸੀ ਤੇ ਗੈਰ-ਮਾਮੂਲੀ ਤੌਰ ਤੇ ਭਾਰੀ ਬਰਫਬਾਰੀ ਹੋ ਰਹੀ ਸੀ-ਇਕ ਬਰਫਬਾਰੀ ' ਸੱਤ-ਸੱਤ ਫੁੱਟ ਬਰਫ ਪੈਂਦੀ-ਰੇਲਵੇ ਲਾਈਨਾਂ ਬਰਫ ਨਾਲ ਰੁਕ ਜਾਂਦੀਆਂ ਸਨ ਬਾਲਣ ਦਾ ਇੱਕੋ ਇੱਕ ਸਾਧਨ ਦਸਤਯਾਬ ਸੀ -ਲੱਕੜੀ-ਅਤੇ ਲੱਕੜੀ ਦੀ ਸਪਲਾਈ ਵੀ ਸਿਆਲ ਦੇ ਸ਼ੁਰੂ ' ਬੰਦ ਹੋ ਗਈ ਸੀ ਇਸ ਦੇ ਕਈ ਕਾਰਨ ਸਨ-ਉਨਾਂ੍ਹ ਚੋਂ ਇੱਕ ਕਾਰਨ ਇਹ ਸੀ ਕਿ ਕੱਟੀ ਹੋਈ ਲੱਕੜ ਦੇ ਮੋਛੇ, ਬਦਇੰਤਜ਼ਾਮੀ ਅਤੇ ਗੁੱਝੀ ਤੋੜ- ਫੋੜ ਦੇ ਕਾਰਨ, ਬਹਾਰ ਦੇ ਮੌਸਮ ', ਦਰਿਆਵਾਂ ' ਰੋੜ੍ਹੇ ਨਹੀਂ ਸਨ ਗਏ, ਸਗੋਂ ਉਹ ਦਰਿਆਵਾਂ ਦੇ ਕਿਨਾਰੇ ਢੇਰਾਂ ਦੇ ਢੇਰ ਲੱਗੇ ਪਏ ਰਹੇ ਸਨ ਅਤੇ ਇੰਨੇ ਨੂੰ ਦਰਿਆਵਾਂ ' ਪਾਣੀ ਬਹੁਤ ਘਟ ਗਿਆ ਸੀ

ਮਿਆਦੀ ਬੁਖਾਰ,ਵਾਰੀ ਦਾ ਤਾਪ ਤੇ ਇਨਫਲੂਐਂਜਾ ਉਹਨਾਂ ਕਾਮਿਆਂ ਤੇ ਕਿਸਾਨਾਂ ' ਫੈਲ ਗਿਆ, ਜਿਹਨਾਂ ਨੂੰ ਲੂਣ ਨਹੀਂ ਸੀ ਮਿਲ ਸਕਿਆ ਅਤੇ 'ਪੈਲਾਗਰਾ' ਨੇ ਪਿੰਡਾਂ ਦੇ ਪਿੰਡ ਤਬਾਹ ਕਰ ਦਿੱਤੇ ਦੋ ਸਾਲ ਦੇ ਵੱਧ ਸਮੇਂ ਤੋਂ ਅੱਧੇ- ਭੁੱਖੇ ਰਹਿ ਰਹੇ ਲੋਕਾਂ ਦੇ ਕਮਜੋਰ ਸਰੀਰ, ਇਹਨਾਂ ਬਿਮਾਰੀਆਂ ਦਾ ਮੁਕਾਬਲਾ ਨਹੀਂ ਸਨ ਕਰ ਸਕਦੇ ਇਤਿਹਾਦੀਆਂ ਦੀ, ਰੂਸ ਨੂੰ ਜਾਣ ਬੁੱਝ ਕੇ ਦੁਆਈਆਂ ਦੀ ਨਾਕਾਬੰਦੀ ਕਰਨ ਦੀ ਨੀਤੀ ਨੇ, ਲੱਖਾਂ ਹਜਾਰਾਂ ਲੋਕਾਂ ਦੀ ਜਾਨ ਲੈ ਲਈ ਫਿਰ ਵੀ ਲੋਕ-ਸਿਹਤ ਦੀ ਜਨਤਕ- ਕਾਮੀਸਾਰੀਅਤ ਨੇ ਇੱਕ ਬਹੁਤ ਵੱਡੀ ਸਫਾਈ-ਸੇਵਾ ਕਾਇਮ ਕੀਤੀ ਅਤੇ ਰੂਸ ' ਮੁਕਾਮੀ ਸੋਵੀਅਤਾਂ ਦੇ ਕੰਟਰੋਲ ਹੇਠ ਡਾਕਟਰੀ ਸੈਕਸ਼ਨਾਂ ਦਾ ਜਾਲ ਵਿਛਾ ਦਿੱਤਾ-ਅਤੇ ਉਹਨਾਂ ਥਾਵਾਂ 'ਤੇ ਵੀ ਡਾਕਟਰਾਂ ਦਾ ਪ੍ਰਬੰਧ ਕਰ ਦਿੱਤਾ, ਜਿੱਥੇ ਪਹਿਲਾਂ ਕਦੇ ਡਾਕਟਰਾਂ ਦਾ ਨਾਂ ਥੇਹ ਨਹੀਂ ਸੀ ਹੁੰਦਾ

ਮਾਸਕੋ ' ਇੱਕ ਬਹੁਤ ਵੱਡਾ ਸਰਬ-ਰੂਸੀ ਪਰਸੂਤ-ਵਿਆਖਿਆ-ਗ੍ਰਹਿ ਖੋਲ੍ਹਿਆ ਗਿਆ ਸੀ, ਜਿੱਥੇ ਔਰਤਾਂ ਨੂੰ ਬੱਚਿੱਆਂ ਦੇ ਜਣੇਪੇ ਅਤੇ ਜਣੇਪੇ ਪਿੱਛੋਂ ਉਹਨਾਂ ਦੀ ਦੇਖ ਭਾਲ ਤੇ ਪਰਵਰਿਸ਼ ਬਾਰੇ, ਜਰੂਰੀ ਜਾਣਕਾਰੀ ਦਿੱਤੀ ਜਾਂਦੀ ਸੀ ਇਸ ਸਿਲਸਿਲੇ ' ਵਿਆਖਿਆ ਟੋਲੀ ਨੂੰ, ਰੂਸ ਭਰ ' ਥਾਂ ਥਾਂ 'ਤੇ ਭੇਜਿਆ ਜਾਂਦਾ ਸੀ-ਦੂਰ ਦੁਰਾਡੇ ਤੇ ਪਸਿੱਤੇ ਪਿੰਡਾਂ ' ਵੀ ਹਰ ਕਸਬੇ ਅਤੇ ਸ਼ਹਿਰ ' ਕੰਮ-ਕਾਜੀ ਔਰਤਾਂ ਲਈ ਮੁਫਤ ਪਰਸੂਤੀ ਹਸਪਤਾਲ ਹਨ, ਜਿੱਥੇ ਉਹ ਜਣੇਪੇ ਤੋਂ ਪਹਿਲਾਂ ਅਤੇ ਪਿੱਛੋਂ ,ਅੱਠ ਹਫਤੇ ਰਹਿੰਦੀਆਂ ਹਨ ਅਤੇ ਉਹਨਾਂ ਨੂੰ ਬੱਚਿੱਆਂ ਦੀ ਦੇਖ ਭਾਲ ਦੀ ਸਿੱਖਿਆ ਦਿੱਤੀ ਜਾਂਦੀ ਹੈ ਇਸ ਦੌਰਾਨ, ਉਹਨਾਂ ਨੂੰ ਪੂਰੀ ਉਜਰਤ ਮਿਲਦੀ ਹੈ ਹਰੇਕ ਕਸਬੇ ', ਮੁਫਤ ਡਿਸਪੈਂਸਰੀਆਂ ਤੋਂ ਇਲਾਵਾ, ਜਿਹਨਾਂ ਦੀ ਗਿਣਤੀ ਜ਼ਾਰ ਦੇ ਸਮੇਂ ਨਾਲੋਂ ਲੱਗ- ਭੱਗ ਦਸ ਗੁਣਾ ਵਧੇਰੇ ਹੈ, ਦੁੱਧ ਚੁੰਘਾਉਂਦੀਆਂ ਮਾਵਾਂ ਲਈ ਵਿਸ਼ੇਸ਼ ਸਲਾਹ-ਮਸ਼ਵਰਾ ਦਫਤਰ ਵੀ ਹਨ, ਉੱਥੇ ਬੱਚਿਆਂ ਲਈ ਸਭ ਕੁੱਝ ਕੀਤਾ ਜਾਂਦਾ ਹੈ ਅੱਧ-ਭੁੱਖੇ ਜਰਮਨੀ ' ਬੱਚੇ ਸੋਕੜਾ-ਮਾਰੇ ਪੈਦਾ ਹੁੰਦੇ ਹਨ, ਜੋ ਵੱਡੇ ਹੋ ਕੇ ਬੇਡੌਲ ਤੇ ਬਦਸ਼ਕਲ ਹੋ ਜਾਂਦੇ ਹਨ, ਅੱਧ-ਭੁੱਖੇ ਰੂਸ ' ਬੱਚੇ ਬਾਦਸ਼ਾਹ ਹਨ

ਲਾਲ ਫੌਜ ਦੀ ਉਸਾਰੀ, ਜਥੇਬੰਦੀ, ਉਸ ਦੀ ਕਵਾਇਦ, ਉਸ ਨੂੰ ਹਥਿਆਰਬੰਦ ਕਰਨ, ਉਸ ਨੂੰ ਖੁਰਾਕ ਤੇ ਰਸਦ ਪਾਣੀ ਸਪਲਾਈ ਕਰਨ ਅਤੇ ਉਸ ਦੀ ਢੋਆ-ਢੁਆਈ ਤੇ ਹੋਣ ਵਾਲੀ ਕਰੜੀ ਮਿਹਨਤ ਤੋਂ ਵੀ ਕਿਤੇ ਵੱਧ, ਸਭ ਤੋਂ ਵੱਡਾ ਤੇ ਔਖਾ ਕੰਮ ਹੈ, ਉਸਨੂੰ ਸਿੱਖਿਆ ਦੇਣ ਦਾ ਲਾਲ ਫੌਜ ਨੂੰ ਇੰਨੀ ਵਧੀਆ ਸਿੱਖਿਆ ਦਿੱਤੀ ਜਾਂਦੀ ਹੈ, ਜਿੰਨੀ ਕਦੇ ਕਿਸੇ ਹੋਰ ਫੌਜ ਨੂੰ ਨਹੇ ਦਿੱਤੀ ਗਈ

ਮੋਟੇ ਤੌਰ 'ਤੇ ਲਾਲ ਫੌਜ ਦਾ ਸਭ ਤੋਂ ਅਹਿਮ ਹਿੱਸਾ ਹੈ-ਸਿਆਸੀ-ਸਭਿਆਚਾਰਕ ਵਿਭਾਗ ਇਸ ਵਿੱਚ ਕਮਿਊਨਿਸਟ ਸ਼ਾਮਲ ਹਨ ਅਤੇ ਇਹ ਵਿਭਾਗ ਕਮਿਊਨਿਸਟ ਪਾਰਟੀ ਦੀ ਹਿਦਾਇਤਕਾਰੀ ਹੇਠ ਕੰਮ ਕਰਦਾ ਹੈ

ਫੌਜ ਜਿਆਦਾਤਰ ਅਣਜਾਣ ਕਿਸਾਨਾਂ ਦੀ ਹੀ ਹੈ-ਕੋਈ ਘੱਟ-ਕੋਈ ਵੱਧ ਕਿਸਾਨ ਆਮ ਤੌਰ ਤੇ ਆਪਣੀ ਮਰਜੀ ਨਾਲ ਫੌਜ ਵਿੱਚ ਨਹੀਂ ਆਉਂਦਾ-ਜਦ ਤੱਕ ਉਹ ਦੇਸ਼ ਦੇ ਅਜਿਹੇ ਹਿੱਸੇ ' ਨਾ ਰਹਿੰਦਾ ਹੋਵੇ ,ਕਦੇ 'ਚਿੱਟੀਆਂ ਧਾੜਾਂ' ਦੇ ਕਬਜੇ ' ਸੀ, ਜਾਂ, ਜੋ ਸਰਹੱਦ ਦੇ ਇੰਨਾ ਨੇੜੇ ਸੀ ਕਿ ਜਿੱਥੇ ਇਹ ਸੁਣਿਆ ਜਾ ਸਕਦਾ ਸੀ ਕਿ ਉਹ ਕੀ ਕਰ ਰਹੇ ਹਨ ਇਹਨਾਂ ਹਾਲਤਾਂ ਵਿੱਚ ਉਹ ਆਪਣੀ ਸੇਵਾ ਆਪ ਪੇਸ਼ ਕਰਦਾ ਹੈ ਅਤੇ ਇਸ ਤਰ੍ਹਾਂ ਇੱਕ ਅਣ-ਮੰਨਿਆ ਅਜਿਹਾ ਅਨਜਾਣ, ਅਗਿਆਨੀ, ਗਵਾਰ, ਪੜ੍ਹ-ਲਿਖ ਸਕਣ ਤੋਂ ਅਸਮਰੱਥ, 'ਲੜਾਈ ਕੀ ਹੁੰਦੀ ਹੈ' ਇਸ ਗੱਲੋਂ ਉੱਕਾ ਹੀ ਅਣਜਾਣ, ਉਹ ਫੌਜੀ ਸਫਾਂ ' ਸ਼ਾਮਲ ਹੁੰਦਾ ਹੈ ਛੇ ਮਹੀਨੇ ਮਗਰੋਂ ਉਹ ਆਮ ਤੌਰ ਤੇ ਪੜ੍ਹ-ਲਿਖ ਸਕਦਾ ਹੈ, ਉਸ ਨੂੰ ਰੂਸੀ ਡਰਾਮੇ, ਸਹਿਤ ਤੇ ਕਲਾ ਦੀ ਥੋੜੀ ਬਹੁਤ ਜਾਣਕਾਰੀ ਹੋ ਜਾਂਦੀ ਹੈ, ਉਹ ਜੰਗ ਦੇ ਕਾਰਨਾਂ ਨੂੰ ਸਮਝਦਾ ਹੈ ਅਤੇ  ਆਪਣੇ 'ਸਮਾਜਵਾਦੀ ਵਤਨ'', ਦੀ ਹਿਫਾਜਤ ਲਈ, ਡਾਢੇ ਜੋਸ਼ ਵਿੱਚ ਦੀਵਾਨਾ ਵਾਰ ਲੜਦਾ ਹੈ, ਜਿੱਤੇ ਹੋਏ ਸ਼ਹਿਰਾਂ ' ਉਹ ਲਾਲ ਝੰਡਿਆਂ ਹੇਠ ਗੀਤ ਗਾਉਂਦਾ ਦਾਖਲ ਹੁੰਦਾ ਹੈ ਮੁੱਕਦੀ ਗੱਲ ਇਹ ਕਿ ਉਹ ਜਮਾਤੀ ਚੇਤਨਾ ਵਾਲਾ ਇਨਕਲਾਬੀਆ ਬਣ ਜਾਂਦਾ ਹੈ  ਚਾਲੀ ਫੀ ਸਦੀ ਤੋਂ ਵੱਧ ਲਾਲ ਸੈਨਾ ਅਤੇ ਸਾਰੀ ਦੀ ਸਾਰੀ ਲਾਲ ਜਲ- ਸੈਨਾ ਪੜ੍ਹ ਲਿਖ ਸਕਦੀ ਹੈ ਫੌਜਾਂ ਨੂੰ ਤੋੜ ਦੇਣ ਦੀ ਬਜਾਏ, ਉਹਨਾਂ ਦੀ ਸਮੁੱਚੀ ਜਥੇਬੰੰਦੀ ਨੂੰ ਉਂਝ ਦੀ ਉਂਝ ਕਾਇਮ ਰਖਦਿਆਂ, ਉਹਨਾਂ ਨੂੰ ਕਿਰਤ ਸੈਨਾਵਾਂ ਵਿੱਚ ਬਦਲ ਦਿੱਤਾ ਗਿਆ ਅਤੇ ਕੰਮ 'ਤੇ ਲਾ ਦਿੱਤਾ ਗਿਆ

ਇਹ ਨੀਤੀ ਐਵੇਂ ਕਿਸੇ ਵਿਰੋਧ ਤੋਂ ਬਗੈਰ ਹੀ ਨਹੀਂ ਸੀ ਅਪਣਾ ਲਈ ਗਈ ਹਰ ਥਾਂ, ਮੁਕਾਮੀ ਸੋਵੀਅਤਾਂ ', ਯੂਨੀਅਨ-ਸ਼ਾਖਾਵਾਂ ' ਤੇ ਪਾਰਟੀ-ਕਮੇਟੀਆਂ ' ਅਤੇ ਅਖਬਾਰਾਂ-ਰਿਸਾਲਿਆਂ ' ਇਸ 'ਤੇ ਹਫਤਿਆਂ ਬੱਧੀ ਬਹਿਸ ਹੋਈ ਸੀ ਸ਼ੁਰੂ ਸ਼ੁਰੂ ਵਿੱਚ ਇਸ ਵਿਉਂਤ ਦੀ ਕਾਫੀ ਮੁਖਾਲਫਤ ਹੋਈ ਸੀ ਲੈਨਿਨ ਨਾਲ ਹੋਈ ਮੇਰੀ ਇੱਕ ਗੱਲ-ਬਾਤ ਦੌਰਾਨ, ਉਸ ਨੇ ਇਹ ਮੰਨਿਆ ਕਿ ਕਿਰਤ ਸੈਨਾਵਾਂ ਇੱਕ ਤਜ਼ਰਬਾ ਸਨ ਅਤੇ ਜੇ ਉਹ ਗੈਰ ਹਰ-ਦਿਲ-ਅਜ਼ੀਜ਼ ਸਾਬਤ ਹੋਈਆਂ, ਤਾਂ ਉਹਨਾਂ ਖਤਮ ਕਰ ਦਿੱਤਾ ਜਾਵੇਗਾ-ਕਿਉਂਕਿ ਬੰਦਿਆਂ ਪਾਸੋਂ ਚੰਗਾ ਕੰਮ ਲੈਣਾ, ਜਦੋਂ ਕਿ ਉਹ ਨਾ ਚਹੁੰਦੇ ਹੋਣ, ਅਸੰਭਵ ਸੀ ਉਹਨੇ ਆਖਿਆ, ''ਪਰ ਜਿਸ ਗੱਲੋਂ ਬਾਕੀ ਦੇ ਸੰਸਾਰ ਨਾਲੋਂ, ਅਸੀਂ ਲਾਹੇ ' ਹਾਂ, ਉਹ ਇਹ ਹੈ ਕਿ ਅਸੀਂ ਤਜ਼ਰਬਾ ਕਰ ਸਕਦੇ ਹਾਂ, ਅਸੀਂ ਜੋ ਵੀ ਸਕੀਮਾਂ ਚਾਹੀਏ, ਅਜਮਾ ਕੇ ਦੇਖ ਸਕਦੇ ਹਾਂਅਤੇ ਜੇ ਇਹ ਸਕੀਮਾਂ ਨਾ ਚਲਣ ਤਾਂ ਅਸੀਂ ਆਪਣਾ ਮਨ ਬਦਲ ਸਕਦੇ ਹਾਂ ਅਤੇ ਕਿਸੇ ਹੋਰ ਚੀਜ਼ 'ਤੇ ਹੱਥ ਅਜਮਾ ਕੇ ਦੇਖ ਸਕਦੇ ਹਾਂ ਕਾਮਿਆਂ ਨੂੰ ਇਹ ਪਤਾ ਹੈ ਕਿ ਘੱਟੋ-ਘੱਟ ਕਮਿਊਨਿਸਟ ਪਾਰਟੀ, ਜੋ ਸੋਵੀਅਤਾਂ ਨੂੰ ਕੰਟਰੋਲ ਕਰਦੀ ਹੈ, ਇੱਕ ਇਨਕਲਾਬੀ ਕਿਰਤੀ ਜਮਾਤ ਦੀ ਪਾਰਟੀ ਹੈ ਅਤੇ

ਉਹ ਸਾਡੇ 'ਤੇ ਇਹ ਯਕੀਨ ਕਰਦੇ ਹਨ ਕਿ ਇਹ ਪਾਰਟੀ, ਉਹਨਾਂ ਦੇ ਲਾਭ ਲਈ ਹੀ ਪੂੰਜੀਵਾਦੀ ਲੁੱਟ-ਖਸੁੱਟ ਦੇ ਖਿਲਾਫ ਲੜ ਰਹੀ ਹੈ''

ਕਿਰਤ-ਸੈਨਾਵਾਂ ਨੇ ਮਿਕਦਾਰ ਵਿੱਚ ਬਹੁਤ ਜਿਆਦਾ ਤੇ ਬਹੁਤ ਵੱਡਾ ਕੰਮ ਸੁਆਰਿਆ ਹੈ ਛੇ ਹਫਤਿਆਂ ' ਉਹਨਾਂ 'ਡਾਨ ਦਰਿਆ' 'ਤੇ , ਇਸਪਾਤ ਦਾ ਬਹੁਤ ਵੱਡਾ ਪੁਲ, ਨਵੇਂ ਸਿਰਿਓਂ ਬਣਾ ਦਿੱਤਾ ਹੈ, ਜੋ ਕੋਲਚੱਕ ਨੇ ਉਡਾ ਦਿੱਤਾ ਸੀ ਅਤੇ ਇਸ ਤਰਾਂ ਸਾਇਬੇਰੀਆ ਨੂੰ ਸਿੱਧਾ ਰਾਹ ਮੁੜ ਬਹਾਲ ਕਰ ਦਿੱਤਾ-ਇਹ ਇਕ ਅਜਿਹਾ ਕੰਮ ਸੀ, ਜਿਸ ਬਾਰੇ ਇਹ ਅੰਦਾਜਾ ਹੈ ਇੱਕ ਬੁਰਜੂਆ ਠੇਕੇਦਾਰ ਨੂੰ ਉਸ 'ਤੇ ਘੱਟੋ-ਘੱਟ ਤਿੰਨ ਚਾਰ ਮਹੀਨੇ ਲੱਗ ਜਾਂਦੇ ਉਹਨਾਂ ਇੱਕ ਅਜਿਹੇ ਜੋਸ਼ ਅਤੇ ਚਾਅ ਨਾਲ ਹਸਦਿਆਂ-ਗਾਉਂਦਿਆਂ ਕੰਮ ਕੀਤਾ, ਜਿਸ ਦਾ ਵਰਨਣ ਕਰਨਾ ਔਖਾ ਹੈ ਕਿਨਾਰੇ 'ਤੇ ਇੱਕ ਬਹੁਤ ਵੱਡਾ ਫੌਜੀ ਬੈਂਡ ਵਜਦਾ ਹੈ, ਉਹ ਕੰਮ ਕਰਦੇ ਉਹਨਾਂ ਯਾਮਬਰਗ ਨੂੰ ਜਾਂਦੀ ਰੇਲ ਪਟੜੀ ਮੁੜ ਚਾਲੂ ਕਰ ਦਿੱਤੀ ਉਹਨਾਂ ਸ਼ਹਿਰਾਂ ਵਾਸਤੇ, ਲੱਖਾਂ ਕਰੋੜਾਂ ਫੁੱਟ ਜਲਾਉਣ ਵਾਲੀ ਲਕੜੀ ਕੱਟੀ ਢੋਆ-ਢੁਆਈ ਦੇ ਸਾਧਨਾਂ ਦੀ ਮੁੜ ਉਸਾਰੀ ' ਉਹਨਾ ਇੰਨੀ ਤੇਜੀ ਲੈ ਆਂਦੀ, ਇੰਨੀ ਤਾਕਤ ਭਰ ਦਿੱਤੀ ਕਿ ਜਿੱਥੇ ਪਿਛਲੇ ਇੱਕ ਵਰ੍ਹੇ ਤੋਂ, ਮੁਰੰਮਤ ਹੋਏ ਇੰਜਣਾਂ ਦੀ ਗਿਣਤੀ, ਖਰਾਬ ਹੋਣ ਵਾਲੇ ਇੰਜਣਾਂ ਨਾਲੋਂ ਲਗਾਤਾਰ ਘਟਦੀ ਜਾ ਰਹੀ ਸੀ, ਉੱਥੇ ਉਹ 'ਅੰਤਮ ਨੁਕਤੇ' ਨੂੰ ਪਾਰ ਕਰਕੇ, ਮੁੜ ਉਤੇ ਚੜ੍ਹਨ ਲੱਗੀ

ਸ਼ਹਿਰਾਂ ਨੂੰ ਸਿਆਲ ਦੇ ਬਾਲਣ ਲਈ ਲੱਕੜੀ ਮਿਲ ਜਾਂਦੀ, ਢੋਆ-ਢੁਆਈ ਦੀ ਹਾਲਤ ਪਹਿਲਾਂ ਨਾਲੋਂ ਕਿਤੇ ਬਿਹਤਰ ਹੋ ਜਾਂਦੀ, ਫਸਲਾਂ ਨਾਲ ਰੂਸ ਦਾ ਅੰਨ- ਭੰਡਾਰ-ਪਾਟਣ ਦੀ ਹੱਦ ਤੱਕ ਭਰ ਜਾਂਦਾ, ਜੇ ਕਰ ਪੋਲੈਂਡ ਵਾਲੇ ਤੇ ਵਰੇਂਗਲ, ਇਤਿਹਾਦੀਆਂ ਦੀ ਮਦਦ ਨਾਲ, ਅਚਾਨਕ ਇੱਕ ਵਾਰ ਮੁੜ ਆਪਣੀਆਂ ਫੌਜਾਂ ਰੂਸ ਤੇ ਨਾਂ ਲਿਆ ਚਾੜ੍ਹਦੇ, ਜਿਸ ਦੇ ਫਲ ਰੂਪ ਆਰਥਕ ਜੀਵਨ ਦੀ ਸਾਰੀ ਮੁੜ-ਉਸਾਰੀ ਬੰਦ ਕਰਨੀ ਪਈ, ਢੋਆ-ਢੁਆਈ ਦੇ ਸਾਧਨਾਂ ਤੇ ਕੰਮ ਬੰਦ ਕਰਨਾ ਪਿਆ- ਜਿਸ ਕਾਰਨ ਸ਼ਹਿਰਾਂ ਨੂੰ ਲੋੜ ਨਾਲੋਂ ਅੱਧ-ਪਚਧੀ ਲੱਕੜੀ ਹੀ ਪੁੱਜ ਸਕੀ ਅਤੇ ਥੱਕ ਟੁੱਟ ਚੁੱਕੇ ਦੇਸ਼ ਦੀਆਂ ਸਾਰੀਆਂ ਸ਼ਕਤੀਆਂ, ਇੱਕ ਵਾਰ ਮੁੜ ਮੋਰਚੇ 'ਤੇ ਕੇਂਦਰਤ ਹੋ ਗਈਆਂ

ਇਸ ਸਿਆਲ ' ਰੂਸ 'ਤੇ ਕੀ ਕੀ ਕਹਿਰ ਟੁਟਣਗੇ, ਕਿਹੜੀਆਂ-ਕਿਹੜੀਆਂ ਵਿਕਰਾਲਤਾਵਾਂ-ਬਿਪਤਾਵਾਂ ਉਸ ਨੂੰ ਆਪਣੀ ਲਪੇਟ ਵਿੱਚ ਲੈ ਲੈਣਗੀਆਂ, ਇਸ ਦਾ ਕੋਈ ਕਿਆਸ ਵੀ ਨਹੀਂ ਕਰ ਸਕਦਾ, ਕਿਉਂਕਿ ਸਾਮਰਾਜੀ ਕੌਮਾਂ ਦੇ ਜੁੱਟ ਨੇ, ਇਸ ਹੁਨਾਲ ' ਆਪਣੀਆਂ ਮਾਂਗਵੀਆਂ ਧਾੜਾਂ ਰੂਸ 'ਤੇ ਖੁੱਲ੍ਹੀਆਂ ਛੱਡ ਦਿੱਤੀਆਂ ਹਨ ਉਸ ਸਭ ਕੁੱਝ ਦੇ ਬਾਵਜੂਦ ਇਨਕਲਾਬ ਜਿਉਂਦਾ ਹੈ, ਇੱਕ ਅਡੋਲ ਲਾਟ ਸਹਿਤ ਬਲ ਰਿਹਾ ਹੈ ਅਤੇ ਯੂਰਪ ਦੇ ਪੂੰਜੀਵਾਦੀ ਸਮਾਜ ਦੇ ਸੁੱਕੇ-ਸੜੇ, ਭੜ-ਭੜ ਕਰਦੇ ਢਾਂਚੇ ਨੂੰ ਢਾਹ ਲਾ ਰਿਹਾ ਹੈ

(ਪੁਸਤਕ ''ਨਵੀਂ ਦੁਨੀਆਂ ਦਾ ਜਨਮ'' 'ਚੋਂ)

No comments:

Post a Comment