Monday, December 12, 2011

(ਸੁਰਖ਼ ਰੇਖਾ, ਨਵੰਬਰ-ਦਸੰਬਰ, 2011)




ਜਬਰ, ਨਾਕਾਮੀ, ਹੋਰ ਜਬਰ-

ਗੋਬਿੰਦਪੁਰਾ ਦੇ ਕਿਸਾਨਾਂ ਦੀ ਸਭ ਤੋਂ ਕਰੜੀ ਪਰਖ ਸੰਘਰਸ਼ ਦੇ ਆਖਰੀ ਪੜਾਅ 'ਤੇ ਹੋਈ ਤੇ ਹਕੂਮਤ ਦੇ ਅਸਲ ਜਮਾਤੀ ਕਿਰਦਾਰ ਦੀ ਸਹੀ ਪਛਾਣ ਵੀ ਇਸੇ ਪੜਾਅ 'ਤੇ ਹੋਈ, ਜਦੋਂ ਹਕੂਮਤ ਨੇ ਆਪਣਾ ਸਹੀ ਰਾਖਸ਼ੀ ਕਿਸਾਨ-ਦੁਸ਼ਮਣ ਰੂਪ ਧਾਰਨ ਕਰਦਿਆਂ, ਪਿੰਡ ਦੇ ਆਕੀ ਕਿਸਾਨਾਂ ਨੂੰ ਡੰਡੇ ਦੇ ਜੋਰ ਨਿੱਸਲ ਕਰਨ, ਸਿੱਟੇ ਵਜੋਂ ਕਿਸਾਨ ਜਥੇਬੰਦੀਆਂ ਦੇ ਹੱਥ ਕਮਜ਼ੋਰ ਕਰਨ ਤੇ ਆਪਣੀ ਮਰਜੀ ਦੀਆਂ ਸਰਤਾਂ 'ਤੇ ਸਮਝੌਤਾ ਕਿਸਾਨਾਂ ਤੇ ਜਥੇਬੰਦੀਆਂ ਸਿਰ ਮੜ੍ਹਨ ਦਾ ਪੈਂਤੜਾ ਲੈ ਲਿਆ ਇਸ ਦੇ ਲਈ ਝੋਨੇ ਦੇ ਸੀਜਨ ਦੇ ਸਿਖਰਲੇ ਦਿਨਾਂ ਨੂੰ ਚੁਣਿਆ ਗਿਆ ਤਾਂ ਕਿ ਬਾਹਰੋਂ ਕਿਸਾਨ-ਮਜ਼ਦੂਰ ਜਥੇਬੰਦੀਆਂ ਵੱਡੀ ਹਮਾਇਤ ਨਾ ਢੋਅ ਸਕਣ ਤੇ ਇਹਦੇ ਅੰਦਰ ਵੀ 9 ਅਕਤੂਬਰ ਦਾ ਦਿਨ ਚੁਣਿਆ ਗਿਆ ਜਦੋਂ ਜਥੇਬੰਦੀ ਕਿਸਾਨਾਂ ਦੀ ਬਹੁਤ ਵੱਡੀ ਗਿਣਤੀ ਮਸ਼ਹੂਰ ਨਾਟਕਕਾਰ ਗੁਰਸ਼ਰਨ ਸਿੰਘ ਸ਼ਰਧਾਂਜਲੀ ਸਮਾਗਮ 'ਤੇ ਗਈ ਹੋਈ ਸੀ ਇਸ ਦਿਨ 'ਤੇ 3 ਜੇ.ਸੀ.ਬੀ. ਮਸ਼ੀਨਾਂ ਲਾ ਕੇ ਨੀਹਾਂ ਖੋਦਨੀਆਂ ਸ਼ੁਰੂ ਕਰ ਦਿੱਤੀਆਂ ਟਰੈਕਟਰ ਲਾ ਕੇ ਨਾ ਸਹਿਮਤੀ ਵਾਲੀਆਂ ਜਮੀਨਾਂ ਦੇ ਖਾਲ ਵੱਟਾਂ ਢਾਹੁਣੇ ਸ਼ੁਰੂ ਕਰ ਦਿੱਤੇ ਪਿੰਡ ਦੇ 80-90 ਕਿਸਾਨ (ਮਰਦਾਂ, ਔਰਤਾਂ ਅਤੇ ਨੌਜਵਾਨ ਲੜਕੀਆਂ) ਖੇਤਾਂ ਵੱਲ ਭੱਜੇ ਟਰੈਕਟਰਾਂ ਮੂਹਰੇ ਪੈ ਗਏ ਪੁਲਸ ਨੇ ਲਾਠੀਚਾਰਜ ਕਰਕੇ ਖਿੰਡਾਏ ਤਿੰਨ ਔਰਤਾਂ ਦੇ ਗੰਭੀਰ ਸੱਟਾਂ ਲੱਗੀਆਂ 70 ਸਾਲਾ ਸੁਰਜੀਤ ਕੌਰ 'ਤੇ ਟਰੈਕਟਰ ਮੂਹਰੇ ਪਈ 'ਤੇ ਪਹਿਲਾਂ ਟਰੈਕਟਰ ਦੀ ਦਾਬ ਪਾਈ ਫੇਰ ਸੰਘੀ ਫੜ ਕੇ ਘੜੀਸਿਆ ਉਹਦੀ ਧੌਣ ਦੇ ਮਣਕੇ ਹਿੱਲ ਗਏ, ਅਜੇ ਤੱਕ ਠੀਕ ਨਹੀਂ ਹੋਏ ਔਰਤਾਂ ਅਤੇ ਕੁੜੀਆਂ ਦੀ ਖਿੱਚਧੂਹ ਮਾਰਕੁਟਾਈ ਸਭ ਮਰਦਾਨਾ ਪੁਲਸ ਨੇ ਕੀਤੀ ਲੋਕ ਭੱਜੇ ਨਹੀਂ, ਫੇਰ ਇਕੱਠੇ ਹੋ ਕੇ ਗਏ ਟਰੈਕਟਰ ਨਾ ਸਹਿਮਤੀ ਵਾਲੀ ਜ਼ਮੀਨ 'ਚੋਂ ਕੱਢਣੇ ਪਏ ਲੋਕ ਸ਼ਾਮ 5 ਵਜੇ ਤੱਕ ਪਹਿਰੇ 'ਤੇ ਬੈਠੇ ਰਹੇ

ਅਗਲੇ ਦਿਨ 15 ਜੇ.ਸੀ.ਬੀ. ਮਸ਼ੀਨਾਂ ਹੋਰ ਲਾ ਕੇ ਜੰਗੀ ਪੱਧਰ 'ਤੇ ਨੀਹਾਂ ਦੀ ਖੁਦਾਈ ਸ਼ੁਰੂ ਕੀਤੀ ਲੋਕ ਵਧੇਰੇ ਗਿਣਤੀ ਵਿੱਚ ਪਹੁੰਚੇ ਉਹਨਾਂ 'ਤੇ ਛੱਪੜ ਦੇ ਗੰਦੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ ਤੇ ਲਾਠੀਚਾਰਜ ਕੀਤਾ ਗਿਆ 5 ਕੁੜੀਆਂ ਸਮੇਤ 29 ਔਰਤਾਂ ਅਤੇ 26 ਮਰਦਾਂ ਨੂੰ ਫੜ ਕੇ ਬਰੇਟੇ ਥਾਣੇ ਵਿੱਚ ਡੱਕਿਆ ਗਿਆ ਭੈਣੀ ਬਾਘਾ ਵਿਖੇ ਰਾਮ ਸਿੰਘ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਵਿੱਚ 60 ਕਿਸਾਨਾਂ ਦਾ ਜੱਥਾ ਵੀ ਗ੍ਰਿਫਤਾਰ ਕਰ ਲਿਆ ਗਿਆ ਸਭ ਨੂੰ ਦੇਰ ਰਾਤ ਛੱਡਿਆ ਗਿਆ ਇਹਨਾਂ ਦੋਹਾਂ ਦਿਨਾਂ 'ਤੇ ਪੁਲਸੀ ਕਾਰਵਾਈ ਦਾ ਮਕਸਦ ਪਿੰਡ ਦੇ ਕਿਸਾਨਾਂ ਨੂੰ ਖੇਤਾਂ ਵਿੱਚ ਜਾਣ ਤੋਂ ਰੋਕਣ ਜਾਂ ਖੁਦਾਈ ਦੇ ਕੰਮ ਵਿੱਚ ਵਿਘਨ ਪਾਉਣ ਤੋਂ ਰੋਕਣਾ ਨਹੀਂ ਸੀ, ਜੇ ਇਹ ਹੁੰਦਾ ਤਾਂ 2000 ਪੁਲਸ ਨਫਰੀ ਵਿੱਚ ਪੁਲਸ ਲਈ 100 ਦੇ ਲੱਗਭੱਗ ਕਿਸਾਨਾਂ ਨੂੰ ਰੋਕ ਸਕਣਾ ਕਿਵੇਂ ਮੁਸ਼ਕਲ ਨਹੀਂ ਸੀ ਪਰ ਇਸ ਕਾਰਵਾਈ ਦਾ ਮਕਸਦ ਤਾਂ ਉਹਨਾਂ ਨੂੰ ਕੁੱਟ ਕੇ ਖਦੇੜਨਾ ਤੇ ਉਹਨਾਂ ਵਿੱਚ ਹਕੂਮਤ ਦੇ ਇਰਾਦਿਆਂ ਬਾਰੇ ਡਰ ਬਿਠਾਉਣਾ ਸੀ ਤਾਂ ਕਿ ਉਹ ਖੇਤਾਂ ਵੰਨੀ ਨੱਕ ਨਾ ਕਰਨ ਤੇ ਜਿਵੇਂ ਹਕੂਮਤ ਚਾਹੁੰਦੀ ਹੈ, ਉਵੇਂ ਹੀ ਜ਼ਮੀਨ ਦਾ ਨਿਪਟਾਰਾ ਕਰ ਲੈਣ

ਇਹਨਾਂ ਦੋ ਦਿਨਾਂ ਅੰਦਰ ਉਹਨਾਂ ਦੀ ਆਸ ਮੁਤਾਬਕ ਅਸਰ ਨਾ ਹੋਇਆ ਹੋਣ ਕਰਕੇ ਤੀਜੇ ਦਿਨ ਪੁਲਸ ਪ੍ਰਸਾਸ਼ਨ ਵੱਲੋਂ ਪੂਰੇ ਵਹਿਸ਼ੀ ਹਮਲੇ ਦੀ ਤਿਆਰੀ ਕੀਤੀ ਗਈ, ਜਿਸ ਦੇ ਇੱਕ ਅੰਗ ਵਜੋਂ ਕੁੱਲ ਥਾਣੇਦਾਰਾਂ ਨੇ ਪੀਤੀ ਹੋਈ ਸੀ, ਦੂਜੇ ਵਜੋਂ ਪੱਤਰਕਾਰਾਂ ਨੂੰ ਮੌਕੇ 'ਤੇ ਆਉਣ ਤੋਂ ਵਰਜਿਆ ਹੋਇਆ ਸੀ (ਜਿਹਨਾਂ ਵਿੱਚੋਂ ਇੱਕ ਨੇ ਕਿਸਾਨ ਆਗੂਆਂ ਨੂੰ ਪਹਿਲਾਂ ਦੱਸ ਦਿੱਤਾ ਸੀ ਕਿ ਅੱਜ ਤੁਸੀਂ ਅੱਗੇ ਨਾ ਜਾਇਓ, ਅਸੀਂ ਅੱਜ ਨਹੀਂ ਸਕਦੇ, ਕੱਲ੍ਹ ਆਵਾਂਗੇ) ਤੀਜੇ, ਅਜੇ ਮੁਜਾਹਰਾਕਾਰੀਆਂ ਦੇ ਰਾਹ ਵਿੱਚ ਇੱਕ ਪੁਲਸੀ ਟਾਊਟ ਖੜ੍ਹਾ ਕੀਤਾ ਗਿਆ ਸੀ ਉਸਨੇ ਪੁਲਸ ਦੇ ਇਸ਼ਾਰੇ ਮੁਤਾਬਕ ਪੁਲਸ 'ਤੇ ਵੱਟਾ ਸੁੱਟਿਆ, ਜੀਹਦੇ ਬਹਾਨੇ ਵਜੋਂ ਪੁਲਸ ਨੇ ਲੋਕਾਂ 'ਤੇ ਵੱਟੇ ਵਰ੍ਹਾਉਣੇ ਤੇ ਲਾਠੀਚਾਰਜ ਕਰਨਾ ਸ਼ੁਰੂ ਕਰ ਦਿੱਤਾ ਕਿਸਾਨਾਂ- ਮਰਦਾਂ, ਔਰਤਾਂ ਨੇ ਡਟਕੇ ਟਾਕਰਾ ਕੀਤਾ ਪਰ ਅੰਤ ਪੁਲਸ ਮੂਲੋਂ ਵੱਡੀ ਨਫਰੀ ਵਿੱਚ ਹੋਣ ਕਕੇ ਉੱਤੋਂ ਦੀ ਪੈ ਗਈ ਬੱਸ ਫੇਰ ਕੀ ਸੀ, ਜਬਰ ਤਸ਼ੱਦਦ ਦਾ ਤਾਂਡਵ ਨੱਚਿਆ ਗਿਆ ਕਿਸਾਨਾਂ (ਮਰਦਾਂ, ਔਰਤਾਂ ਅਤੇ ਬੱਚਿਆਂ) ਨੂੰ ਛੱਲੀਆਂ ਵਾਂਗ ਕੁੱਟਿਆ ਗਿਆ ਔਰਤਾਂ ਦੇ ਮੌਰਾਂ ਵਿੱਚ, ਬਾਹਾਂ ਤੇ ਛਾਤੀਆਂ 'ਤੇ ਘੋੜਿਆਂ ਦੇ ਪੌੜ ਮਰਵਾਏ ਗਏ ਉਹਨਾਂ ਦੀਆਂ ਲੱਤਾਂ ਬਾਹਾਂ ਤੇ ਘੋੜਿਆਂ ਨੂੰ ਖੜ੍ਹੇ ਰੱਖਿਆ ਗਿਆ 65-70 ਸਾਲ ਦੀਆਂ ਮਾਵਾਂ ਨੂੰ ਪਾਸੇ ਉਲਟਾ ਉਲਟਾ ਕੇ ਕੁੱਟਿਆ ਗਿਆ ਬੂਟਾਂ ਦੇ ਠੁੱਡੇ ਮਾਰੇ ਗਏ ਡਾਂਗਾਂ ਦੀਆਂ ਹੁੱਜਾਂ ਨਾਲ ਝੰਬਿਆ ਗਿਆ ਮਜ਼ਦੂਰ ਵੇਹੜੇ ਵਿੱਚ ਵੜ ਕੇ ਉਹਨਾਂ ਦੇ ਘਰਾਂ ਵਿੱਚ ਵੜੇ ਕਿਸਾਨ ਆਗੂਆਂ ਤੇ ਔਰਤਾਂ ਨੂੰ ਦਰਵਾਜੇ ਭੰਨ ਕੇ ਕੱਢਿਆ ਗਿਆ ਸੇਵਾ ਸਿੰਘ, ਪਾਲਾ ਸਿੰਘ, ਭੱਪੀ ਸਿੰਘ ਚਾਨਣ ਸਿੰਘ ਦੇ ਦਰਵਾਜ਼ੇ ਭੰਨੇ ਗਏ ਕੁਰਸੀਆਂ ਬੈੱਡ ਤੋੜੇ ਗਏ ਉਹਨਾਂ ਦੇ ਬੱਚਿਆਂ ਨੂੰ ਕੁਟਾਪਾ ਚਾੜ੍ਹਿਆ ਗਿਆ ਬੇਹਯਾਈ ਦੀ ਹੱਦ, 10-12 ਸਾਲਾਂ ਦੀ ਨਹਾ ਰਹੀ ਇੱਕ ਕੁੜੀ ਨੂੰ ਗੁਸ਼ਲਖਾਨੇ 'ਚੋਂ ਕੱਢ ਕੇ ਉਵੇਂ ਹੀ ਕੁੱਟਿਆ ਗਿਆ  ਬਲਾਕ ਪ੍ਰਧਾਨ ਜੋਗਿੰਦਰ ਸਿੰਘ ਤੇ ਪਿੰਡ ਦੇ ਕਿਸਾਨ ਆਗੂ ਗੁਰਲਾਲ ਸਿੰਘ ਨੂੰ ਪਿੰਡ ਦੇ ਲੋਕਾਂ ਸਾਹਮਣੇ ਤਿੰਨ ਥਾਣੇਦਾਰਾਂ ਤੇ ਡੀ.ਐਸ.ਪੀ. ਵੱਲੋਂ ਵਾਰੋ ਵਾਰੀ ਕੁੱਟਿਆ ਗਿਆ ਸਿੱਟੇ ਵਜੋਂ 16 ਔਰਤਾਂ ਤੇ 6 ਕਿਸਾਨ ਮਜ਼ਦੂਰ ਮਰਦਾਂ ਨੂੰ ਗੰਭੀਰ ਸੱਟਾਂ ਲੱਗੀਆਂ ਜਸਵਿੰਦਰ ਕੌਰ ਬੇਹੋਸ਼ ਹੋਈ ਪਟਿਆਲੇ ਭੇਜਣਾ ਪਿਆ ਉਸ ਨੂੰ ਤੀਜੇ ਦਿਨ ਹੋਸ਼ ਆਈ ਜੁਗਿੰਦਰ ਸਿੰਘ ਨੂੰ ਥਾਣੇ ਲਿਜਾ ਕੇ ਫੇਰ ਵਾਰ ਵਾਰ ਔਰਤਾਂ ਸਾਹਮਣੇ ਕੁੱਟਿਆ ਗਿਆ ਜੁਗਿੰਦਰ ਸਿੰਘ ਤੇ ਗੁਰਲਾਲ ਸਿੰਘ ਦੇ ਮੂੰਹ ਜਬਰਦਸਤੀ ਸ਼ਰਾਬ ਪਾ ਕੇ ਮੈਡੀਕਲ ਕਰਵਾਇਆ ਗਿਆ ਤੇ ਸਕੂਲ ਕਾਲਜ ਪੜ੍ਹਦੀਆਂ 5 ਅਣਵਿਆਹੀਆਂ ਲੜਕੀਆਂ ਤੇ 65-70 ਸਾਲ ਦੀਆਂ ਮਾਤਾਵਾਂ ਸਮੇਤ 27 ਕਿਸਾਨਾਂ (13 ਮਰਦਾਂ, 14 ਔਰਤਾਂ) ਸਿਰ 307 ਦੇ ਕੇਸ ਮੜ੍ਹ ਦਿੱਤੇ ਗਏ

ਇਹ ਸਾਰਾ ਕੁੱਝ ਕਿਸੇ ਥਾਣੇਦਾਰ ਜਾਂ ਐਸ.ਐਸ.ਪੀ. ਦਾ ਕੰਮ ਨਹੀਂ ਸੀ ਧੁਰ ਉਪਰੋਂ ਹੁਕਮ ਸੀ- ਏਸੇ ਕਰਕੇ 11 ਰਾਤ ਨੂੰ ਬਾਦਲ ਦੇ ਇੱਕ ਵਿਸ਼ੇਸ਼ ਏਲਚੀ (ਸਾਲਸ) ਨੇ ਇਹ ਅੰਦਾਜ਼ਾ ਬਣਾਉਦਿਆਂ ਕਿ ਇਸ ਨਾਦਰਸ਼ਾਹੀ ਪੁਲਸੀ ਹੱਲੇ ਨਾਲ ਪਿੰਡ ਨਿੱਸਲ ਹੋ ਚੁੱਕਾ ਹੋਵੇਗਾ, ਬੀ.ਕੇ.ਯੂ. ਏਕਤਾ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੂੰ ਰਾਤੀ ਫੋਨ ਕਰਕੇ ਕਿਹਾ ਕਿ ਗੱਲ ਲੱਗਭੱਗ ਨੇੜ ਲੱਗੀ ਪਈ ਹੈ, ਆਓ ਗੱਲਬਾਤ ਨੂੰ ਬੈਠੀਏ ਤੇ ਨਬੇੜੀਏ ਪ੍ਰਧਾਨ ਨੇ ਅੱਗੋਂ ਗੁੱਸੇ ਵਿੱਚ ਕਿਹਾ, ਨਹੀਂ, ਅਜੇ ਥੋੜੀ ਕਸਰ ਹੋਰ ਰਹਿੰਦੀ ਹੈ, ਉਹ ਕੱਢ ਲਓ, ਫੇਰ ਬੈਠਾਂਗੇ ਪਿੰਡ ਦੇ ਲੋਕਾਂ ਦਾ ਜੁਆਬ ਇਸ ਤੋਂ ਵੀ ਕਰੜਾ ਸੀਉਹ ਇਸ ਨਾਦਰਸ਼ਾਹੀ ਜ਼ੁਲਮ ਨਾਲ ਨਿਸਲ ਨਹੀਂ ਪਏ, ਨਿਢਾਲ ਨਹੀਂ ਹੋਏ ਸਗੋਂ ਹੋਰ ਰੋਹ ਵਿੱਚ ਆਏ, ਪਿੰਡ ਰੋਹ ਫੈਲ ਗਿਆ ਸੀ ਖੇਤ ਮਜ਼ਦੂਰ ਵਿਹੜਾ ਇਹ ਕਹਿ ਕੇ ਕਿਸਾਨਾਂ ਦੀ ਹਮਾਇਤ 'ਤੇ ਨਿੱਤਰ ਆਇਆ ਕਿ ਸਾਡੀਆਂ ਵੀ ਅੱਖਾਂ ਖੁੱਲ੍ਹ ਗਈਆਂ ਹਨ ਅਗਲੇ ਦਿਨ ਫੈਕਟਰੀ ਦੀਆਂ ਟਰਾਲੀਆਂ ਪਿੰਡ ਦੀ ਫਿਰਨੀ ਤੋਂ ਲੰਘਣੋਂ ਰੋਕ ਦਿੱਤੀਆਂ ਗਈਆਂ ਪੁਲਸੀਆਂ ਨੂੰ ਫਿਰਨੀ 'ਤੇ ਆਉਣੋਂ ਵਰਜ ਦਿੱਤਾ ਗਿਆ ਤੇ ਸਵਾ ਸੌ ਤੋਂ ਉਪਰ ਕਿਸਾਨਾਂ ਮਜ਼ਦੂਰਾਂ ਨੇ ਰੋਹ ਭਰਪੂਰ ਮੁਜਾਹਰਾ ਕਰਕੇ ਹਕੂਮਤ ਦੀ ਅਰਥੀ ਫੂਕੀ ਅਗਲੇ ਦਿਨ ਫੇਰ ਰੋਹ ਭਰਿਆ ਮੁਜਾਹਰਾ ਹੋਇਆ ਤੇ ਬੱਸ ਪਾਸਾ ਪਲਟ ਚੁੱਕਾ ਸੀ ਪਿੰਡ ਡਟ ਗਿਆ ਸੀ ਸਿੱਟੇ ਵਜੋਂ ਗੱਲਬਾਤ ਦੌਰਾਨ ਕਿਸਾਨ ਜਥੇਬੰਦੀਆਂ ਦੇ ਹੱਥ ਮਜਬੂਤ ਹੋ ਗਏ ਸਨ ਹਕੂਮਤ ਬੇਹਥਿਆਰ ਹੋ ਚੁੱਕੀ ਸੀ ਸਿੱਟੇ ਵਜੋਂ ਕਿਸਾਨਾਂ ਨੂੰ ਉਹਨਾਂ ਦੀਆਂ ਜੱਦੀ ਜ਼ਮੀਨਾਂ ਜਾਂ ਉਹਨਾਂ ਦੀ ਮਰਜੀ ਦੀਆਂ ਜ਼ਮੀਨਾਂ ਮਿਲਣ ਦਾ ਆਧਾਰ ਟਿਕ ਗਿਆ ਸੀ- ਜੋ ਦੇਰ ਸਵੇਰ ਅਮਲ ਵਿੱਚ ਆਉਣਾ ਹੀ ਸੀ, ਗਿਆ


................................................................................................................................
(ਇਸ ਵਾਰੀ ਦਾ ਸੁਰਖ਼ ਰੇਖਾ ਅੰਕ ਉਸ ਤਰਜ਼ ਮੁਤਾਬਕ ਨਹੀਂ ਹੈ, ਜਿਸ ਉੱਤੇ ਅਸੀਂ ਇਸ ਨੂੰ ਚਲਾਉਣਾ ਚਾਹੁੰਦੇ ਹਾਂ ਕੁਝ ਲਿਖਤਾਂ ਜ਼ਿਆਦਾ ਲੰਮੀਆਂ ਹਨ ਅਜਿਹਾ ਕੁਝ ਸਮੱਸਿਆਵਾਂ ਕਰਕੇ ਹੋਇਆ ਹੈ ਕੋਸ਼ਿਸ਼ ਕਰਾਂਗੇ ਜਨਵਰੀ-ਫਰਵਰੀ ਅੰਕ ਪਹਿਲੀ ਤਰਜ਼ ਮੁਤਾਬਕ ਹੀ ਹੋਵੇ ਇਹ ਅੰਕ ਜਨਵਰੀ ਦੇ ਦੂਜੇ ਪੰਦਰਵਾੜੇ ' ਜਾਰੀ ਹੋਵੇਗਾ ਸੰਪਾਦਕ)

No comments:

Post a Comment