Monday, December 12, 2011

(ਸੁਰਖ਼ ਰੇਖਾ, ਨਵੰਬਰ-ਦਸੰਬਰ, 2011)




ਸੰਘਰਸ਼ ਦੌਰਾਨ ਦੂਜੀ ਹੜਤਾਲ ਤੇ ਕਬਜ਼ਾ
7 ਅਕਤੂਬਰ ਤੋਂ 14 ਅਕਤੂਬਰ

3 ਅਕਤੂਬਰ ਨੂੰ ਜਦੋਂ ਮਜ਼ਦੂਰ ਕੰਮ 'ਤੇ ਗਏ, ਪ੍ਰਬੰਧਕਾਂ ਨੇ 1200 ਕੱਚੇ (ਅਸਥਾਈ) ਮਜ਼ਦੂਰਾਂ ਨੂੰ ਅੰਦਰ ਜਾਣੋਂ ਰੋਕ ਦਿੱਤਾ ਜਿਹਨਾਂ ਨੇ ਪਹਿਲਾਂ ਹੜਤਾਲ ਅਤੇ ਵਿਰੋਧ-ਕੈਂਪ, ਧਰਨੇ ਵਿੱਚ ਹਿੱਸਾ ਲਿਆ ਸੀ ਪੱਕੇ ਮਜ਼ਦੂਰਾਂ ਦੇ ਵੀ ਡਿਪਾਰਟਮੈਂਟ ਤੇ ਕੰਮ ਦੀਆਂ ਥਾਵਾਂ ਬਦਲ ਦਿੱਤੀਆਂ 100 ਕੱਚੇ ਮਜ਼ਦੂਰ ਨਿਰਾਸ਼ਾ ' ਫੈਕਟਰੀ ਛੱਡ ਗਏ ਬਾਕੀ ਦੇ ਗੇਟ 'ਤੇ ਆਉਂਦੇ ਰਹੇ 7 ਅਕਤੂਬਰ ਨੂੰ ਫੈਕਟਰੀ ਮਜ਼ਦੂਰ ਹੜਤਾਲ ਕਰਕੇ ਅੰਦਰ ਹੀ ਕਬਜ਼ਾ ਕਰਕੇ ਬੈਠ ਗਏ ਇਸਦੇ ਨਾਲ ਸੁਜ਼ੂਕੀ ਪਾਵਰ ਟਰੇਨ, ਸੁਜ਼ੂਕੀ ਕਾਸਟਿੰਗਜ਼ ਅਤੇ ਸੁਜ਼ੂਕੀ ਮੋਟਰ ਸਾਈਕਲ ਦੇ ਮਜ਼ਦੂਰਾਂ ਨੇ ਵੀ ਇਵੇਂ ਹੀ ਕੀਤਾ ਉਹਨਾਂ ਸਾਰਿਆਂ ਨੇ ਕੱਚੇ ਮਜ਼ਦੂਰਾਂ ਨੂੰ ਕੰਮ 'ਤੇ ਰੱਖਣ ਦੀ ਮੰਗ ਕੀਤੀ ਅਤੇ ਨਾਲ ਹੀ ਮਾਰੂਤੀ ਸੁਜ਼ੂਕੀ ਦੇ ਮਜ਼ਦੂਰਾਂ ਨੂੰ ਫੈਕਟਰੀ ਲਿਆਉਣ ਵਾਲੀ ਬੱਸ ਸੇਵਾ ਚਾਲੂ ਕਰਨ ਦੀ ਮੰਗ ਕੀਤੀ, ਜਿਹੜੀ ਕੰਪਨੀ ਸ਼ੁਰੂ ਅਕਤੂਬਰ ਵਿੱਚ ਬੰਦ ਕਰ ਦਿੱਤੀ ਸੀ ਇਸ ਤੋਂ ਬਿਨਾ ਆਟੋ ਇੰਡਸਟਰੀ ਦੀਆਂ ਖਿੱਤੇ ਵਿਚਲੀਆਂ ਹੋਰ ਫੈਕਟਰੀਆਂ ਵਿੱਚ ਵੀ ਥੋੜ੍ਹੇ ਸਮੇਂ (ਦਿਨ-ਦੋ ਦਿਨ) ਹੜਤਾਲ ਹੋਈ ਮਾਰੂਤੀ ਸੁਜ਼ੂਕੀ ਮਾਨੇਸਰ ਵਿੱਚ ਲਾਕ ਆਊਟ ਦੌਰਾਨ ਨਵੇਂ ਭਰਤੀ ਕੀਤੇ ਮਜ਼ਦੂਰਾਂ  ਵਿੱਚੋਂ ਘੱਟੋ ਘੱਟ ਅੱਧੇ ਮਜ਼ਦੂਰ ਹੜਤਾਲ ਕਰਕੇ ਫੈਕਟਰੀ ਕਬਜ਼ਾ ਕਰਨ ਵਿੱਚ ਸ਼ਾਮਲ ਹੋਏ 7 ਤੋਂ 14 ਅਕਤੂਬਰ ਤੱਕ ਦੇ ਦਿਨ ਇਸ ਸਮੁੱਚੇ ਸੰਘਰਸ਼ ਵਿੱਚ ਸਭ ਤੋਂ ਵਿਆਪਕ, ਖਾੜਕੂ ਅਤੇ ਅਸਰਦਾਰ ਮਜ਼ਦੂਰ ਸਰਗਰਮੀ ਦੇ ਦਿਨ ਸਨ ਦਸ ਹਜ਼ਾਰ ਤੋਂ ਵੱਧ ਮਜ਼ਦੂਰ ਹੜਤਾਲ 'ਤੇ ਸਨ ਨਾ ਸਿਰਫ ਹੜਤਾਲ 'ਤੇ ਸਨ, ਇਹਨਾਂ ਵਿਚੋਂ ਵੱਡਾ ਭਾਰੀ ਹਿੱਸਾ ਆਪੋ ਆਪਣੀਆਂ ਫੈਕਟਰੀਆਂ ਵਿੱਚ ਕਬਜ਼ਾ ਕਰੀਂ ਬੈਠਾ ਸੀ (ਸਭ ਤੋਂ ਉੱਭਰਵੀਂ ਮੰਗ ਅਸਥਿਰ ਮਜ਼ਦੂਰਾਂ ਨੂੰ ਪੱਕਾ ਰੁਜ਼ਗਾਰ ਦੇਣ ਦੀ ਸੀ, ਨਾ ਸਿਰਫ ਮਾਰੂਤੀ ਸੁਜ਼ੂਕੀ ਦੇ ਮਾਨੇਸਰ ਪਲਾਂਟ ਵਿੱਚ ਹੀ ਸਗੋਂ ਹੋਰਨੀਂ ਥਾਈਂ ਵੀ) ਹਜ਼ਾਰਾਂ ਮਜ਼ਦੂਰ ਹੜਤਾਲ ਕਰਕੇ ਆਪਣੇ ਕੰਮਾਂ ਤੋਂ ਵਿਹਲੇ ਸਮੇਂ ਸੰਘਰਸ਼ ਵਿੱਚ ਸ਼ਮੂਲੀਅਤ ਅਤੇ ਹਮਾਇਤ ਵਿੱਚ ਸਰਗਰਮ ਸਨ ਮਾਰੂਤੀ ਸੁਜ਼ੂਕੀ ਦਾ ਗੁੜਗਾਵਾਂ ਪਲਾਂਟ, ਪਾਰਟਸ ਦੀ ਸਪਲਾਈ ਖੁਣੋਂ, ਔਖੇ ਸਾਹ ਲੈਂਦਾ ਅਖੀਰ ਬੰਦ ਹੋ ਚੁੱਕਿਆ ਸੀ 9 ਤਾਰੀਖ ਦੀ ਹਰਿਆਣਾ ਸਰਕਾਰ ਦਾ ਮਜ਼ਦੂਰਾਂ ਨੂੰ 48 ਘੰਟੇ ਦੇ ਅੰਦਰ ਅੰਦਰ ਐਜੀਟਡੇਸ਼ਨ ਖਤਮ ਕਰਨ ਦਾ ਅਲਟੀਮੇਟਮ ਕਿਸੇ ਨੇ ਗੌਲਿਆ ਨਹੀਂ ਕੰਪਨੀ ਮਾਲਕਾਂ ਵੱਲੋਂ ਮੁਅੱਤਲੀਆਂ, ਬਰਖਾਸਤੀਆਂ ਦੇ ਐਲਾਨ  ਹੁੰਦੇ ਰਹੇ ਸੁਜ਼ੂਕੀ ਮੋਟਰ ਸਾਈਕਲ ਫੈਕਟਰੀ ਦੇ ਗੇਟ ਤੋਂ ਠੇਕੇਦਾਰਾਂ ਦੇ ਗੁੰਡਿਆਂ ਵੱਲੋਂ ਮਜ਼ਦੂਰਾਂ 'ਤੇ ਹਮਲਾ ਹੋਇਆ ਗੋਲੀਆਂ ਚਲਾਈਆਂ ਗਈਆਂ ਅਤੇ ਬੀਅਰ ਦੀਆਂ ਖਾਲੀ ਬੋਤਲਾਂ ਨਾਲ ਹੱਲਾ ਬੋਲਿਆ ਗਿਆ ਇਹ ਹਮਲਾ ਸਾਹਮਣੇ ਖੜ੍ਹੀ ਪੁਲਸ ਦੀ ਸ਼ਹਿ 'ਤੇ ਹੋਇਆ ਮਾਰੂਤੀ ਸੁਜ਼ੂਕੀ ਮਾਨੇਸਰ ਪਲਾਂਟ ਅੰਦਰ 2000-2500 ਤੱਕ ਦੀ ਗਿਣਤੀ ਵਿੱਚ ਪੁਲਸ ਤਾਇਨਾਤ ਕੀਤੀ ਹੋਈ ਸੀ ਕੰਪਨੀ ਅਤੇ ਸਰਕਾਰ ਦੇ ਇਸ਼ਾਰਿਆਂ 'ਤੇ ਪ੍ਰੈਸ ਮੀਡੀਆ ਵਿੱਚ ਮਜ਼ਦੂਰਾਂ ਖਿਲਾਫ 'ਭੰਨਤੋੜ', 'ਅਨੁਸਾਸ਼ਨਹੀਣਤਾ', 'ਤਸ਼ੱਦਦ' (ਵੋਆਇਲੈਂਸ) ਅਤੇ 30 ਸਤੰਬਰ ਦਾ 'ਸਮਝੌਤਾ ਤੋੜਨ ਵਾਲੇ' ਹੋਣ ਦਾ ਧੂੰਆਂਧਾਰ ਪਰਚਾਰ ਹੋ ਰਿਹਾ ਸੀ ਸੀ.ਪੀ.ਆਈ. ਅਤੇ ਇਹਨਾਂ ਵਰਗੇ ਹੋਰ ਆਗੂਆਂ ਦੀ ਵਾਹ ਨਹੀਂ ਚੱਲ ਰਹੀ ਸੀ ਉਹ ਬੇਵਸ ਸਨ 'ਐਸੋਚੈਮ' ਅਤੇ ਠੇਕੇਦਾਰ ਅਤੇ ਸਤਾਨਕ ਲੈਂਡਲਾਰਡ ਚੌਧਰੀ ਸਭ ਮਿਲਕੇ ਹੜਤਾਲ ਨੂੰ ਕੁਚਲ ਦੇਣ ਦੀਆਂ ਸਰਕਾਰ ਤੋਂ ਉੱਚੀ ਆਵਾਜ਼ ਵਿੱਚ ਮੰਗ ਕਰ ਰਹੇ ਸਨ ਪਰ ਮਜ਼ਦੂਰ ਡਟੇ ਹੋਏ ਸਨ, ਉਹ ਆਪਣੀ ਤਾਕਤ ਦਾ ਮੁਜਾਹਰਾ ਕਰ ਰਹੇ ਸਨ ਇਹਨਾਂ ਦਿਨਾਂ ਦਾ ਸੰਘਰਸ਼ ਗੁੜਗਾਵਾਂ ਸਨਅੱਤੀ ਕੇਂਦਰ ਵਿੱਚ ਹੋਰ ਵੀ ਵੱਡੇ ਅਤੇ ਵਿਆਪਕ ਸੰਘਰਸ਼ ਦੀਆਂ ਸਪਸ਼ਟ ਸੰਭਾਵਨਾਵਾਂ ਰੱਖਦਾ ਸੀ
14 ਅਕਤੂਬਰ ਦਾ ਵੱਡਾ ਪੁਲਸੀ ਹਮਲਾ
ਫੈਕਟਰੀ ਕਬਜ਼ਿਆਂ ਦਾ ਚੁੱਕਿਆ ਜਾਣਾ ਅਤੇ ਵਿਰੋਧ ਧਰਨੇ/ਕੈਂਪ

14 ਅਕਤੂਬਰ ਨੂੰ ਪ੍ਰਧਾਨ ਮੰਤਰੀ ਨੇ ਕਿਹਾ ਕਿ ''ਮਜ਼ਦੂਰ ਹਲਚੱਲ (ਲੇਬਰ ਅਨਰੈਸਟ) ਗੰਭੀਰ ਫਿਕਰਮੰਦੀ ਦਾ ਮਾਮਲਾ ਹੈ ਸਾਨੂੰ ਚਾਹੀਦਾ ਹੈ ਕਿ ਇਸਨੂੰ ਕੁਸ਼ਲਤਾ ਨਾਲ ਨਿਪਟਾਈਏ'' ਉਸੇ ਦਿਨ 28 ਬਰਖਾਸਤਗੀਆਂ ਦੇ ਐਲਾਨ ਹੋਏ ਕੰਪਨੀ ਨੂੰ ਰੜਕਦੇ ਮਜ਼ਦੂਰ ਆਗੂਆਂ ਦੀਆਂ ਗ੍ਰਿਫਤਾਰੀਆਂ ਪੁਲਸ ਛਾਪਿਆਂ ਦਾ ਸਿਲਸਿਲਾ ਚੱਲਿਆ ਵੱਡੀ ਪੱਧਰ 'ਤੇ ਹਜ਼ਾਰਾਂ ਦੀ ਗਿਣਤੀ ਵਿੱਚ ਪੁਲਸ ਮਜ਼ਦੂਰਾਂ 'ਤੇ ਹਮਲੇ 'ਤੇ ਉੱਤਰ ਆਈ ਮਾਰੂਤੀ ਸੁਜ਼ੂਕੀ ਦੇ ਮਾਨੇਸਰ ਪਲਾਂਟ ਵਿੱਚ ਪੁਲਸ ਮਜ਼ਦੂਰਾਂ ਸਾਂਝੀ ਰਸੋਈ (ਲੰਗਰ) 'ਤੇ ਕਬਜ਼ਾ ਕਰ ਲਿਆ ਮਜ਼ਦੂਰਾਂ ਦੇ ਇਸ ਲੰਗਰ ਤੋਂ ਪਾਵਰ ਟਰੇਨ ਫੈਕਟਰੀ ਦੇ ਮਜ਼ਦੂਰਾਂ ਸਮੇਤ 4000 ਮਜ਼ਦੂਰਾਂ ਨੂੰ ਖਾਣਾ ਸਪਲਾਈ ਕੀਤਾ ਜਾਂਦਾ ਸੀ ਪੁਲਸ ਨੇ ਪਲਾਂਟ ਅੰਦਰ ਪਾਣੀ ਸਪਲਾਈ, ਕੰਟੀਨ ਅਤੇ ਟੋਇਲਟਸ 'ਤੇ ਕਬਜ਼ਾ ਕਰ ਲਿਆ ਇਹ ਸਭ ਫੈਕਟਰੀਆਂ ਵਿੱਚੋਂ ਮਜ਼ਦੂਰਾਂ ਨੂੰ ਬਾਹਰ ਕੱਢਣ ਲਈ ਕੀਤਾ ਗਿਆ

ਇਸ ਵੱਡੇ ਹਮਲੇ ਦੇ ਸਨਮੁਖ 14 ਅਕਤੂਬਰ ਦੀ ਰਾਤ ਨੂੰ ਮਾਰੂਤੀ ਸੁਜ਼ੂਕੀ ਦੇ ਮਾਨੇਸਰ ਪਲਾਂਟ ਦੇ ਅੰਦਰ ਡਟੇ ਬੈਠੇ ਮਜ਼ੂਦਰਾਂ ਨੂੰ ਕਬਜ਼ਾ ਛੱਡ ਕੇ ਬਾਹਰ ਆਉਣ ਦਾ ਫੈਸਲਾ ਕਰਨਾ ਪਿਆ ਅਗਲੇ ਦਿਨ ਸਵੇਰੇ ਦੂਸਰੀਆਂ ਫੈਕਟਰੀਆਂ ਦੇ ਮਜ਼ੂਦਰਾਂ ਨੂੰ ਵੀ ਕਬਜ਼ੇ ਛੱਡਣੇ ਪਏ

ਫੈਕਟਰੀਆਂ ਤੋਂ ਬਾਹਰ ਵਿਰੋਧ ਕੈਂਪ ਅਤੇ 21 ਅਕਤੂਬਰ ਦਾ ਸਮਝੌਤਾ

15 ਅਕਤੁਬਰ ਤੋਂ ਲੈ ਕੇ ਫੈਕਟਰੀਆਂ ਦੇ ਬਾਹਰ ਵਿਰੋਧ ਕੈਂਪਾਂ ਅਤੇ ਧਰਨਿਆਂ ਦੀ ਸ਼ਕਲ ਵਿੱਚ ਸੰਘਰਸ਼ ਚੱਲਿਆ 14 ਤਾਰੀਖ ਦੇ ਵੱਡੇ ਹਮਲੇ ਤੋਂ ਬਾਅਦ ਫੈਕਟਰੀ ਕਬਜ਼ੇ ਛੱਡਣ ਕਰਕੇ ਚਾਹੇ ਮਜ਼ਦੂਰਾਂ ਨੂੰ ਇੱਕ ਕਦਮ ਪਿੱਛੇ ਹਟਣਾ ਪਿਆ ਪਰ ਸੰਗਰਸ਼ ਦੇ ਫੈਲਾਅ ਅਤੇ ਵਧੇਰੇ ਹਮਾਇਤ ਲਾਮਬੰਦ ਹੋਣ ਦੇ ਹਾਲਾਤ ਬਾਕਾਇਦਾ ਕਾਇਮ ਸਨ ਨੇੜੇ ਦੇ ਨੋਇਡਾ ਸਨਅੱਤੀ ਕੇਂਦਰ ਵਿੱਚ ਬਹੁਕੌਮੀ ਕੰਪਨੀ ਦੇ 'ਸੋਲਰ-ਪੈਨਲ' ਫੈਕਟਰੀ ਦੇ 1500 ਮਜ਼ਦੂਰਾਂ ਨੇ 16 ਤਾਰੀਖ ਨੂੰ ਹੜਤਾਲ ਕਰ ਦਿੱਤੀ ਮਾਰੂਤੀ ਸੁਜ਼ੂਕੀ ਦੇ ਮਜ਼ੂਦਰਾਂ ਨੇ ਕਾਲੀ ਦਿਵਾਲੀ ਮਨਾਉਣ ਦਾ ਸੱਦਾ ਦਿੱਤਾ ਅਨੇਕਾਂ ਥਾਵਾਂ ਤੋਂ ਹਮਾਇਤੀ ਕਾਰਵਾਈਆਂ ਹੋਈਆਂ ਅਤੇ ਹਾਅ ਦਾ ਨਾਹਰਾ ਮਾਰਿਆ ਗਿਆ 17 ਤਾਰੀਖ ਨੂੰ ਗੁੜਗਾਵਾਂ ਵਿੱਚ ਟਰੇਡ ਯੂਨੀਅਨ ਯਕਯਹਿਤੀ ਵਜੋਂ ਹਜ਼ਾਰਾਂ ਮਜ਼ਦੂਰਾਂ ਤੇ ਵਿਦਿਆਰਤੀਆਂ ਨੇ ਰੈਲੀ ਕੀਤੀ ਦਰਜਨ ਯੂਨੀਅਨਾਂ ਨੇ, ਕਲਕੱਤੇ ਵਿੱਚ ਯਕਯਹਿਤੀ ਰੈਲੀ ਕੀਤੀ

ਵਿਚੋਲਿਆਂ ਦੀਆਂ ਸਰਗਰਮੀਆਂ ਤੇਜ ਹੋਈਆਂ ਢੁਕਵੀਆਂ ਤੇ ਜ਼ਾਹਰਾ (ਪਰ ਬਹੁਤੀਆਾਂ ਆਮ ਮਜ਼ਦੂਰਾਂ ਤੋਂ ਲੁਕਵੀਆਂ ਵਾਰਤਾਲਾਪਾਂ ਤੇ ਗਿਟਮਿਟਾਂ) ਲੈ-ਦੇ ਦੀਆਂ ਗੱਲਾਂ ਹੋਈਆਂ ਬਰੂਕੌਮੀ ਕੰਪਨੀ ਅਤੇ ਹੋਰ ਕੰਪਨੀਆਂ ਅਤੇ ਸਰਕਾਰ ਮਜ਼ਦੂਰ ਗੁੱਸੇ ਤੋਂ ਡਰੇ ਹੋਏ ਸਨ ਤੌਖਲਾ ਮੰਨ ਰਹੇ ਸਨ ਦਹਿਸ਼ਤ ਅਤੇ ਦੂਤੀਆ ਚਾਲਾਂ ਰਾਹੀਂ ਇੱਕ ਵਾਰ ਮਜ਼ਦੂਰ ਸੰਘਰਸ਼ 'ਖਤਮ' ਕਰਨ ਜਾਂ ਟਾਲਣ ਦਾ ਰਾਹ ਲੱਭ ਰਹੇ ਸਨ ਸੀ.ਪੀ.ਆਈ. ਜਿਹੇ ਆਗੂਆਂ ਦਾ ਹਿੱਤ ਵੀ ਉਹਨਾਂ ਨਾਲ ਰਲਦਾ ਸੀ ਅਤੇ ਇਹ ਵਿਚੋਲੇ ਆਪਣੀਆਂ ਕਲਾਬਾਜ਼ੀਆਂ ਰਾਹੀਂ ਸੇਵਾਵਾਂ ਦੇਣ ਲਈ ਹਾਜ਼ਰ ਸਨ ਅਖੀਰ ਜਿਵੇਂ ਰਿਪੋਰਟਾਂ ਦੱਸਦੀਆਂ ਹਨ, 42 ਘੰਟੇ ਲੰਬੀ 'ਮੈਰਾਥਨ' ਗੱਲਬਾਤ ਦੇ ਆਖਰੀ ਗੇੜ ਵਿੱਚ ''ਸਮਝੌਤਾ'' ਹੋ ਗਿਆ ਇਸ 'ਮੈਰਾਥਨ ਗੱਲਬਾਤ' ਦੀ ਇੱਕ ਵਿਸ਼ੇਸ਼ ਖੂਬੀ ਇਹ ਸੀ ਕਿ ਇਹ ਮਜ਼ਦੂਰ ਨੁਮਾਇੰਦਿਆਂ ਨੂੰ ਦਿੱਤੀਆਂ ਗਈਆਂ ਵਾਰ ਵਾਰ ''ਗ੍ਰਿਫਤਾਰੀਆਂ'' ਦੀਆਂ ਧਮਕੀਆਂ ਦੌਰਾਨ ਹੋਈ ਅਤੇ ਇਸ ਸਾਰੀ ਗੱਲਬਾਤ ''ਵਾਰਤਾਲਾਪ ਦੀ ਜਗਾਹ ਤੋਂ ਬਾਹਰ ਜਾਣ ਦੀ ਉੱਕਾ ਹੀ ਇਜਾਜ਼ਤ ਨਹੀਂ'' ਦੀ ਹਾਲਤ ਵਿਚ ਹੋਈ ਆਪਣੇ ਸੰਘਰਸ਼ ਸਾਥੀ ਮਜ਼ਦੂਰਾਂ ਨਾਲ ਨੁਮਾਇੰਦਿਆਂ ਨੂੰ ਸਲਾਹ ਵੀ ਨਹੀਂ ਕਰਨ ਦਿੱਤੀ ਗਈ

ਸਿੱਟੇ ਵਜੋਂ 21 ਅਕਤੂਬਰ ਨੂੰ ਸਮਝੌਤੇ ਦਾ ਐਲਾਨ ਹੋਇਆ ਅਤੇ 22 ਅਕਤੂਬਰ ਨੂੰ ਫੈਕਟਰੀਆਂ ਚਲਾ ਦਿੱਤੀਆਂ ਗਈਆਂ 21 ਤਾਰੀਖ ਨੂੰ ਜੋ ਸਮਝੌਤਾ ਹੋਇਆ, ਉਸ ਮੁਤਾਬਕ ਮਜ਼ਦੂਰ ਜਿਹੜੀ ਅਹਿਮ ਗੱਲ ਮਨਵਾਉਣ ਵਿੱਚ ਕਾਮਯਾਬ ਹੋਏ, ਉਹ ਹੈ 1200 ਅਸਥਿਰ ਮਜ਼ਦੂਰਾਂ ਦੀ ਬਹਾਲੀ ਇਸ ਤੋਂ ਬਿਨਾ, ਉਸ ਸਮੇਂ ਤੱਕ ਕੱਢੇ ਗਏ ਕੁਲ 97 ਮਜ਼ਦੂਰਾਂ ਵਿਚੋਂ 64 ਬਹਾਲ ਕਰਵਾ ਲਏ ਗਏ ਅਤੇ ਬਾਕੀ ਦੇ 33 ਮਜ਼ਦੂਰਾਂ ਦੀਆਂ ਬਰਖਾਸਤਗੀਆਂ ਨੂੰ ਮੁਅੱਤਲੀਆਂ ਵਿੱਚ ਬਦਲਿਆ ਗਿਆ ਐਸ.ਐਸ. ਇੰਪਲਾਈਜ਼ ਯੂਨੀਅਨ ਨੂੰ ਕੰਪਨੀ ਨੇ ਮਾਨਤਾ ਨਹੀਂ ਦਿੱਤੀ ਪਰ ਕੰਪਨੀ ਨੇ ਇਹ ਮੰਨਿਆ ਕਿ ਬਣਾਈਆਂ ਜਾਣ ਵਾਲੀਆਂ ਦੋ ਕਮੇਟੀਆਂ ਵਿੱਚ ਮਜ਼ਦੂਰਾਂ ਨੂੰ ਬਰਾਬਰ ਦੀ ਨੁਮਾਇੰਦਗੀ ਦਿੱਤੀ ਜਾਵੇਗੀ ਇਹਨਾਂ ਕਮੇਟੀਆਂ (ਗਰੀਵੈਂਸਜ਼ ਕਮੇਟੀ ਅਤੇ ਲੇਬਰ ਵੈਲਫੇਅਰ ਕਮੇਟੀ) ਵਿੱਚ ਸਰਕਾਰੀ ਨੁਮਾਇੰਦਾ, ਲੇਬਰ ਅਫਸਰ ਸ਼ਮੂਲੀਅਤ ਕਰੇਗਾ

ਇੱਕ ਵਾਰ ਸਮਝੌਤਾ ਹੋ ਗਿਆ ਹੈ, ਫੈਕਟਰੀਆਂ ਚੱਲ ਪਈਆਂ ਹਨ ਮਜ਼ਦੂਰ ਲਹਿਰ ਦੇ ਲੋਕ ਅਤੇ ਦੂਸਰੇ ਦਿਲਚਸਪੀ ਰੱਖਣ ਵਾਲੇ ਲੋਕ ਘਟਨਾਵਾਂ ਨੂੰ ਗਹੁ ਨਾਲ ਵਾਚਦੇ ਰਹਿਣਗੇ (ਇਹ ਲਿਖੇ  ਜਾਣ ਸਮੇਂ ਇੱਕ ਖਬਰ ਵੀ ਗਈ ਹੈ, 4 ਨਵੰਬਰ ਨੂੰ ਮਾਰੂਤੀ ਸੁਜ਼ੂਕੀ ਦੇ ਇੱਕ ਬੇਨਾਮ ਪ੍ਰਬੰਧਕ ਨੇ ਪ੍ਰੈਸ ਨੂੰ ਦੱਸਿਆ ਕਿ ਜਿਹੜੇ ਮੁਅੱਤਲ (ਕੋਈ 30+3) ਮਜ਼ਦੂਰਾਂ ਬਾਰੇ ਪੜਤਾਲ ਕਰਕੇ ਫੈਸਲਾ ਕੀਤੇ ਜਾਣ ਦੀ ਗੱਲ ਸਮਝੌਤੇ ਵਿੱਚ ਕੀਤੀ ਗਈ ਸੀ, ਉਹ ''ਪਲਾਂਟ ਦੀ ਨੌਕਰੀ ਤੋਂ ਵੱਖ ਹੋ ਗਏ ਹਨ'' ਇਹ ਕੋਈ ਵੀ ਸਮਝ ਸਕਦਾ ਹੈ 'ਵੱਖ ਹੋ ਗਏ ਹਨ' ਜਾਂ ਕਰ ਦਿੱਤੇ ਗਏ ਹਨ ਇਹਨਾਂ ਵਿੱਚ ਲੱਗਭੱਗ ਸਾਰੇ ਮਜ਼ਦੂਰ ਅਹੁਦੇਦਾਰ ਸ਼ਾਮਲ ਸਨ)

ਪਰ ਇੱਕ ਗੱਲ ਸਪਸ਼ਟ ਹੈ- ਗੁੜਗਾਵਾਂ ਵਿਚਲੀ ਮਜ਼ਦੂਰ ਹਾਲਤ ਅਤੇ ਹਲਚਲ ਨੂੰ ਵੇਖਦਿਆਂ ਪੱਕਾ ਨਤੀਜਾ ਨਿਕਲਦਾ ਹੈ ਕਿ ਇਥੇ ਸੰਘਰਸ਼ ਦੇ ਅਖਾੜੇ ਭਖਦੇ ਰਹਿਣਗੇ ਅਤੇ ਇਸ ਵਿੱਚ ਠੱਲ੍ਹ ਪੈਣ ਦੇ ਕੋਈ ਆਸਾਰ ਨਹੀਂ ਹਨ

No comments:

Post a Comment