Thursday, April 26, 2018

ਸੰਸਿਤੀ - ਲਾਲ ਸਿੰਘ ਦਿਲ



ਸੰਸਿਤੀ
ਤੂੰ ਕੀ ਏਂ?
ਿਉਂ ਚਿਹਰਾ ਲੁਕਾਇਆ ਹੈ?
ਉਹਲਿਆਂ ਚ ਤੁਰਦੀ ਏਂ ਕਿਉਂ?
ਿਉਂ ਨਹੁੰ ਵੀ ਲੁਕਾਏ ਨੇ?
ਆਖਰ ਤੂੰ ਹੈ ਕੌਣ?
ਉਸ ਬੰਦੇ ਨੂੰ ਕਿਤੇ ਵੇਖੋ
ਜੋ ਦਿਨ ਰਾਤ ਭਾਰਾ ਰਥ ਖਿੱਚਦਾ ਹੈ
ਉਸਦੇ ਕੰਨਾਂ ਚ ਮਨੂੰ ਵੇਲੇ ਦਾ ਢਲਿਆ ਸਿੱਕਾ ਹੈ
ਉਸਦੇ ਪਿੰਡੇ ਤੇ ਉਹਨਾਂ ਬੈਂਤਾਂ ਦੀਆਂ ਲਾਸਾਂ ਹਨ
ਿਨ੍ਹਾਂ ਨੂੰ ਵਰਤਦੇ ਰਹੇ ਰਜਵਾੜੇ, ਕਿਤੋਂ ਦੇ ਵੀ
ਉਹ ਜ਼ਰੂਰ ਪਛਾਣਦਾ ਹੋਵੇਗਾ
ਉਹ ਰਾਤਾਂ ਚ ਕਦੇ ਕਦੇ ਅੰਬਰ ਜੇਡਾ ਹੌਂਕਾ ਭਰਦਾ ਹੈ
ਤਾਰੇ ਮੁਰਝਾ ਜਿਹੇ ਜਾਂਦੇ ਹਨ
ਉਹ ਕਹਿੰਦਾ ਹੈ:
‘‘ਧਰਤੀ ਮੇਰੀ ਪਹਿਲੀ ਮੁਹੱਬਤ ਹੈ!’’
ਉਹ ਜ਼ਿਕਰ ਕਰਦਾ ਹੈ
‘‘ਇਹ ਤਾਰੇ ਅਸਮਾਨ ਵਿੱਚ,
ਮੈਂ ਜੜੇ ਸਨ!’’
ਉਹ ਈਸਾ ਦੇ ਵਤਨਾਂ ਚ ਫਿਰਿਆ ਹੈ
ਉਹ ਗੌਤਮ ਦੇ ਮੁਲਕਾਂ ਚ ਤੁਰਿਆ ਹੈ
ਉਸ ਦੇ ਕੰਨਾਂ ਚ ਮਨੂੰ ਵੇਲੇ ਦਾ ਢਲਿਆ ਸਿੱਕਾ ਹੈ
                                 - ਲਾਲ ਸਿੰਘ ਦਿਲ   

No comments:

Post a Comment