ਘੋੜੇ ਚਾਰਨ ਵਾਲੀਏ ਕੁੜੀਏ
ਕੋਈ ਗੀਤ ਸੁਣਾ
ਤੇਰਾ ਗੀਤ ਮੈਨੂੰ ਚੰਗਾ ਲੱਗ ਜਾਏਗਾ।
ਜਿਹੜਾ ਉਹਨਾਂ ਦਿਨਾਂ ’ਚ
ਗਾਇਆ ਹੋਵੇ।
ਘੋੜਿਆਂ ਨੂੰ ਚਾਰਦਿਆਂ
ਮਨ ਭਰ ਆਇਆ ਹੋਵੇ।
ਜਦੋਂ ਹੱਥ ’ਤੇ ਕੰਧਾਲਾ ਤੇਰੇ
ਜ਼ਿਮੀਂਦਾਰ ਮਾਰਿਆ ਸੀ
ਕਿਵੇਂ ਤੜਫ਼ੀ ਸੀ ਮਾਂ
ਕਿਵੇਂ ਉਹ ਸਹਾਰਿਆ ਸੀ?
ਕਦੋਂ ਜਾਗਣਗੇ ਵੀਰ
ਕਦੋਂ ਹੋਣਗੇ ਜਵਾਨ
ਕਦੋਂ ਚਾਰਨਗੇ ਘੋੜੇ
ਕਦੋਂ ਚੁੱਕਣਗੇ ਕਮਾਨ।
- ਲਾਲ ਸਿੰਘ ਦਿਲ
No comments:
Post a Comment