Thursday, April 26, 2018

ਨੰਗਲ ਡੈਮ ’ਤੇ ਮਨਾਈ 23 ਮਾਰਚ ਦੇ ਸਹੀਦਾਂ ਦੀ ਯਾਦ



ਨੰਗਲ ਡੈਮ ਤੇ ਮਨਾਈ 23 ਮਾਰਚ ਦੇ ਸਹੀਦਾਂ ਦੀ ਯਾਦ
ਨੰਗਲ: ਬੀ.ਬੀ.ਐਮ.ਬੀ ਵਰਕਰਜ਼ ਯੂਨੀਅਨ ਨੰਗਲ ਵੱਲੋ ਪ੍ਰਧਾਨ ਰਾਜਕੁਮਾਰ ਦੀ ਪ੍ਰਧਾਨਗੀ ਹੇਠ ਨੰਗਲ ਡੈਮ ਸ਼ਾਮ ਨੂੰ 07.00 ਵੱਜੇ ਸਮੁੱਚੇ ਵਰਕਰਾਂ ਅਤੇ ਪਰਿਵਾਰਾਂ ਵੱਲੋਂ ਸਬ-ਡਵੀਜਨ ਦਫਤਰ ਵਿਖੇ ਇੱਕਠੇ ਹੋ ਕੇ ਹਰ ਸਾਲ ਦੀ ਤਰ੍ਹਾਂ ਸਹੀਦਾਂ ਨੂੰ ਸਰਧਾਂਜਲੀ ਭੇਂਟ ਕੀਤੀ ਗਈ ਸਰਧਾਂਜਲੀ ਭੇਂਟ ਕਰਦਿਆਂ ਸਮੇਂ ਪ੍ਰਧਾਨ ਰਾਮ ਕੁਮਾਰ, ਮੰਗਤ ਰਾਮ, ਸਿਕੰਦਰ ਸਿੰਘ, ਗੁਰਪ੍ਰਸਾਦ, ਦਿਆ ਨੰਦ, ਮਹਿਲਾ ਕਮੇਟੀ ਦੀ ਆਗੂ ਪੁਨਮ ਸ਼ਰਮਾ ਨੇ ਕਿਹਾ ਕਿ ਸਹੀਦਾਂ ਦੇ ਬੋਲ ਅੱਜ ਸੱਚ ਸਾਬਤ ਹੋ ਰਹੇ ਹਨ ਕਿੳਂੁਕਿ ਸ਼ਹੀਦ ਭਗਤ ਸਿੰਘ ਨੇ ਕਿਹਾ ਸੀ ਕਿ ਜਦੋਂ ਤੱਕ ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਖਤਮ ਨਹੀਂ ਹੁੰਦੀ, ਲੋਕਾਂ ਦੀ ਮੁਕਤੀ ਨਹੀਂ ਹੋ ਸਕਦੀ ਉਸ ਸਮੇਂ ਇਕ ਸਾਮਰਾਜੀ ਕੰਪਨੀ ਸੀ ਅੱਜ ਹਜਾਰਾਂ ਕੰਪਨੀਆਂ ਨੂੰ ਭਾਰਤੀ ਹਾਕਮ ਸੱਦਾ ਦੇ ਰਹੇ ਹਨ ਅੱਜ ਸਾਮਰਾਜੀ ਦੇਸਾਂ ਦੇ ਇਸ਼ਾਰਿਆਂ ਤੇ ਲਿਆਂਦੀਆਂ ਨਵੀਆਂ ਆਰਥਿਕ ਸਨੱਅਤੀ ਨੀਤੀਆਂ ਕਾਰਨ ਸਮੁੱਚੇ ਮਿਹਨਤਕਸ਼ ਲੋਕਾ ਦੀ ਲੁੱਟ ਕੀਤੀ ਜਾਂਦੀ ਹੈ ਸਹੀਦਾਂ ਦੇ ਦਰਸਾਏ ਰਾਹ ਤੇ ਚੱਲਕੇ ਇਸ ਲੁੱਟ ਤੋ ਮੁਕਤੀ ਹਾਸਲ ਕੀਤੀ ਜਾ ਸਕਦੀ ਹੈ ਇਹਨਾ ਕਿਹਾ ਕਿ ਬੀ.ਬੀ.ਐਮ.ਬੀ ਅਦਾਰੇ ਵਿੱਚ ਸੈਂਕੜੇ ਪੋਸਟਾਂ ਖਾਲੀ ਹੋਣ ਤੇ ਕੰਮ ਹੋਣ ਦੇ ਬਾਵਜੂਦ ਹਜ਼ਾਰਾਂ ਨੌਜਵਾਨ ਬੇਰੋਜ਼ਗਾਰ ਧੱਕੇ ਖਾ ਰਹੇ ਹਨ ਸਰਧਾਜਲੀ ਸਮਾਗਮ ਤੋਂ ਬਾਅਦ ਸਮੁੱਚੇ ਰੈਗੂਲਰ ਕਾਮਿਆ, ਪਰਿਵਾਰਾਂ, ਬੱਚਿਆਂ ਅਤੇ ਦਿਹਾੜੀਦਾਰ ਕਾਮਿਆਂ ਨੇ ਸ਼ਹਿਰ ਵਿੱਚ ਮਸਾਲ ਮਾਰਚ ਕੀਤਾ ਇਸ ਮਸਾਲ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਨੇ ਸ਼ਮੂਲੀਅਤ ਕੀਤੀ
ਮਜ਼ਦੂਰ ਮੁਲਾਜ਼ਮ ਤਾਲਮੇਲ ਕੇਂਦਰ, ਬਲਾਕ- ਮੋਰਿੰਡਾ ਵੱਲੋ ਮਿਉਸੀਪਲ ਪਾਰਕ ਵਿਖੇ ਕੰਵੀਨਰ ਭਾਗ ਸਿੰਘ ਮਡੋਲੀ ਦੀ ਪ੍ਰਧਾਨਗੀ ਹੇਠ ਸਹੀਦਾਂ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ ਕੀਤਾ ਗਿਆ ਜਿਸ ਵਿੱਚ ਟੈਕਨੀਕਲ ਸਰਵਿਸਜ਼ ਯੂਨੀਅਨ, ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ, ਵਾਟਰ ਸਪਲਾਈ ਅਤੇ ਸੀਵਰੇਜ ਬੋਰਡ, ਪਾਵਰ ਕਾਮੇ ਠੇਕਾ ਮੁਲਾਜਮ ਸੰਘਰਸ਼ ਯੂਨੀਅਨ, ਮਿਉਂਸੀਪਲ ਇੰਪਲਾਈਜ ਯੂਨੀਅਨ ਦੇ ਮੁਲਾਜਮਾਂ ਨੇ ਭਰਮੀ ਸਮੁਲੀਅਤ ਕੀਤੀ ਸਮੁੱਚੇ ਮੁਲਾਜਮਾ ਨੂੰ 2 ਮਿੰਟ ਦਾ ਮੋਨ ਰੱਖਕੇ ਸਹੀਦਾ ਦੀਆ ਫੋਟੋਆ ਤੇ ਫੁੱਲ ਭੇਟ ਕਰਕੇ ਸਾਮਰਾਜੀ ਪ੍ਰਬੰਧ ਮੁਰਦਾਬਾਦ, ਨਿੱਜੀਕਰਨ ਮੁਰਦਾਬਾਦ ਦੇ ਨਾਰ੍ਹਿਆਂ ਰਾਹੀਂ ਸਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਟੀ.ਐਸ.ਯੂ ਦੇ ਸਰਕਲ ਪ੍ਰਧਾਨ ਦਵਿੰਦਰ ਸਿੰਘ, ਸਕੱਤਰ ਜਗਦੀਸ ਕੁਮਾਰ, ਸੁਰਿੰਦਰ ਸਿੰਘ ਤੋਂ ਇਲਾਵਾ ਜਸਪਾਲ ਸਿੰਘ, ਭਜਨ ਸਿੰਘ, ਬਲਿਹਾਰ ਸਿੰਘ ਨੇ ਸਰਧਾਂਜਲੀ ਭੇਟ ਕੀਤੀ

No comments:

Post a Comment