Thursday, April 26, 2018

ਸੌ ਵਰ੍ਹਿਆਂ ਦਾ ਨੌਜਵਾਨ ਮਸ਼ਾਲਚੀ ਗੰਧਰਵ ਸੈਨ ਕੋਛੜ



ਜੋ ਸਦਾ ਸਫ਼ਰ ਤੇ ਰਿਹਾ....
ਸੌ ਵਰ੍ਹਿਆਂ ਦਾ ਨੌਜਵਾਨ ਮਸ਼ਾਲਚੀ ਗੰਧਰਵ ਸੈਨ ਕੋਛੜ
ਦੁਨੀਆਂ ਬਦਲੀ ਜਾ ਸਕਦੀ ਹੈ ਕਿਰਤ ਦੀ ਕਦਰ, ਮਾਨਵ ਦੇ ਸਵੈਮਾਣ, ਆਜ਼ਾਦੀ ਤੇ ਜਮਹੂਰੀਅਤ, ਸਾਂਝੀਵਾਲਤਾ ਅਤੇ ਨਿਆਂ ਭਰੇ ਖੁਸ਼ਹਾਲ ਅਤੇ ਤਰੱਕੀ ਪਸੰਦ ਨਵੇਂ ਸਮਾਜ ਦੀ ਸਿਰਜਣਾ ਸੰਭਵ ਹੈ ਅਜਿਹਾ ਫੇਰ ਹੀ ਸੰਭਵ ਹੈ ਜੇ ਵਿਗਿਆਨਕ ਜਮਾਤੀ ਸੂਝ-ਬੂਝ ਅਤੇ ਜਮਾਤੀ ਸੰਗਰਾਮ ਨੂੰ ਪਰਨਾਈ ਲੋਕ ਲਹਿਰ ਉਸਾਰੀ ਜਾਵੇ
ਇਹ ਆਖਰੀ ਬੋਲ ਸਨ 100 ਵਰ੍ਹਿਆਂ ਦੇ ਜੀਵਨ ਸਫ਼ਰ ਵਿਚੋਂ 90 ਵਰ੍ਹੇ ਇਨਕਲਾਬੀ ਜੱਦੋਜਹਿਦ ਲਈ ਸਮਰਪਤ ਕਰਨ ਵਾਲੇ ਗੰਧਰਵ ਸੈਨ ਕੋਛੜ ਦੇ ਜਦੋਂ ਉਹ ਅਧਰੰਗ ਦਾ ਜਾਨ-ਲੇਵਾ ਦੌਰਾ ਪੈਣ ਤੋਂ ਪਹਿਲਾਂ ਆਪਣੀ ਅੰਤਿਮ ਮੁਲਾਕਾਤ ਚ ਲੇਖਕ ਅਤੇ ਆਪਣੇ ਰਾਹ ਨੂੰ ਪਰਨਾਈ ਇਨਕਲਾਬੀ ਧੀ ਸੁਰਿੰਦਰ ਕੁਮਾਰੀ ਕੋਛੜ ਵਲੋਂ ਕਲਮਬੱਧ ਕੀਤੇ ਜਾ ਰਹੇ ਸੁਆਲਾਂ ਦੇ ਜੁਆਬ ਦੇ ਰਹੇ ਸਨ
ਹਫ਼ਤਾ ਭਰ ਜ਼ਿੰਦਗੀ-ਮੌਤ ਦੀ ਜੱਦੋਜਹਿਦ ਉਪਰੰਤ ਭਾਵੇਂ ਉਹ ਲੋਕ ਮੁਕਤੀ ਦੇ ਸਰਵੋਤਮ ਕਾਜ ਨੂੰ ਅਗੇਰੇ ਤੋਰਨ ਦਾ ਪੈਗ਼ਾਮ ਦਿੰਦੇ ਹੋਏ ਜਿਸਮਾਨੀ ਤੌਰ ਤੇ ਵਿਛੜ ਗਏ ਪਰ ਉਹਨਾਂ ਦੇ ਖਿਆਲਾਂ ਦੀ ਰੌਸ਼ਨੀ, ਸਦਾ ਹਨੇਰੇ ਨਾਲ ਮੱਥਾ ਲਾਉਂਦੀ ਅਰੁਕ ਸਫ਼ਰ ਤੇ ਰਹੇਗੀ
ਇਹ ਵੀ ਵਕਤ ਦਾ ਸੁਮੇਲ ਹੀ ਹੈ ਕਿ ਗੰਧਰਵ ਸੈਨ ਕੋਛੜ ਮਾਰਚ ਮਹੀਨੇ ਵਿਛੜੇ ਹਨ ਜਦੋਂ 23 ਮਾਰਚ ਦੇ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਹੈ 23 ਮਾਰਚ, 1931 ਨੂੰ ਜਦੋਂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦਿੱਤੀ ਗਈ ਉਸ ਵੇਲੇ ਗੰਧਰਵ ਸੈਨ 12 ਵਰ੍ਹਿਆਂ ਦੇ ਸਨ ਉਹਨਾਂ ਨੇ ਬਰਤਾਨਵੀ ਸਾਮਰਾਜ ਦੇ ਇਸ ਕਾਰੇ ਖਿਲਾਫ਼ ਦਿਨ ਰਾਤ ਨੂਰਮਹਿਲ ਵਿਚ ਰੋਸ ਮਾਰਚ ਕੀਤਾ ਸੀ ਅਜੋਕੀ ਭਟਕੀ, ਕੁਰਾਹੇ ਪਾਈ ਜਾ ਰਹੀ ਨੌਜਵਾਨ ਪੀੜ੍ਹੀ ਲਈ ਆਪਣੇ ਆਪ ਚ ਜਗਦੀ ਮਸ਼ਾਲ ਹੈ, ਗੰਧਰਵ ਸੈਨ ਦਾ ਮਾਣਮੱਤਾ ਜੀਵਨ ਸਫ਼ਰ ਜਿਸ ਵਿਚ ਉਹਨਾਂ ਨੇ ਸਭ ਤੋਂ ਵੱਧ ਨੌਜਵਾਨ ਵਰਗ ਨੂੰ ਚੇਤਨ ਕਰਨ ਲਈ ਹਰ ਸੰਭਵ ਯਤਨ ਕੀਤਾ
ਗੰਧਰਵ ਸੈਨ ਕੋਛੜ ਅਤੇ ਉਹਨਾਂ ਦੀ ਧੀ ਸੁਰਿੰਦਰ ਕੁਮਾਰੀ ਕੋਛੜ ਨੇ ਇਕ ਸਾਲ ਦੇ ਅੰਦਰ ਹੀ ਦਰਸ਼ਨ, ਇਤਿਹਾਸ, ਰਾਜਨੀਤਕ, ਆਰਥਕ, ਸਮਾਜ ਵਿਗਿਆਨ, ਮਨੁੱਖੀ ਇਤਿਹਾਸ ਦਾ ਸਫ਼ਰ, ਤਰਕਸ਼ੀਲਤਾ, ਸਾਹਿਤ ਅਤੇ ਸਭਿਆਚਾਰਕ ਮੁੱਦਿਆਂ ਉਪਰ ਦੋ ਦਰਜਨ ਪੁਸਤਕਾਂ ਭੇਟਾ ਰਹਿਤ ਛਪਵਾ ਕੇ ਕਿਰਤੀ, ਕਿਸਾਨਾਂ, ਵਿਦਿਆਰਥੀਆਂ, ਨੌਜਵਾਨਾਂ, ਔਰਤਾਂ, ਬੇਰੁਜ਼ਗਾਰਾਂ ਤੱਕ ਵਿਸ਼ੇਸ਼ ਉੱਦਮ ਜੁਟਾ ਕੇ ਪਹੁੰਚਾਈਆਂ ਹਨ
ਉਹਨਾਂ ਦੀਆਂ ਜੀਵਨ ਪੈੜਾਂ ਉਹਨਾਂ ਦੀ ਕਹਿਣੀ ਅਤੇ ਕਰਨੀ ਚ ਇਕਸੁਰਤਾ ਹੋਣ ਦਾ ਮੂੰਹ ਬੋਲਦਾ ਪ੍ਰਮਾਣ ਹੈ
23 ਜਨਵਰੀ, 1919 ਨੂੰ ਮਾਂ ਅਮਰ ਕੌਰ, ਪਿਤਾ ਹਰਭਗਵਾਨ ਦਾਸ ਕੋਛੜ ਦੇ ਘਰ ਜਨਮੇ ਨੂਰਮਹਿਲ ਵਾਸੀ ਗੰਧਰਵ ਸੇਨ ਕੋਛੜ ਦੇ ਪੁਰਖੇ,  ਐਮਨਾਬਾਦ (ਹੁਣ ਪਾਕਿਸਤਾਨ ) ਦੇ ਪਿਛੋਕੜ ਨਾਲ ਜੁੜੇ ਹੋਏ ਸਨ
ਛੇ ਭਰਾਵਾਂ ਅਤੇ ਤਿੰਨ ਭੈਣਾਂ ਵਾਲੇ ਇਸ ਪਰਿਵਾਰ ਨੇ ਇੰਜਨੀਅਰਿੰਗ, ਮੈਡੀਕਲ ਅਤੇ ਖੇਤੀ ਆਦਿ ਖੇਤਰਾਂ ਵਿਚ ਮਿਸਾਲੀ ਕੰਮ ਵੀ ਕੀਤੇ, ਵਿਚਾਰਾਂ ਦਾ ਸੰਵਾਦ ਰਚਾਇਆ ਅਤੇ ਗੰਧਰਵ ਸੈਨ ਕੋਛੜ ਦੇ ਇਨਕਲਾਬੀ ਮਾਰਗ ਵਿਚ ਸਹਿਯੋਗੀ ਭੂਮਿਕਾ ਅਦਾ ਕੀਤੀ
1929 ਵਿਚ 10 ਵਰ੍ਹਿਆਂ ਦਾ ਗੰਧਰਵ ਸੈਨ ਕੋਛੜ, ਮਹਾਨ ਆਜ਼ਾਦੀ ਸੰਗਰਾਮੀਏ ਬਾਬਾ ਕਰਮ ਸਿੰਘ ਚੀਮਾ (ਨੇੜੇ ਨੂਰਮਹਿਲ) ਕੋਲ ਗਿਆ ਕਿ ਮੈਂ ਆਜ਼ਾਦੀ ਦੀ ਇਨਕਲਾਬੀ ਲਹਿਰ ਲਈ ਆਪਣੇ ਆਪ ਨੂੰ ਸਮਰਪਤ ਕਰਦਾ ਹਾਂ ਉਹਨਾਂ ਨੇ ਬਾਬਾ ਭਗਤ ਸਿੰਘ ਬਿਲਗਾ ਪਾਸ ਭੇਜ ਦਿੱਤਾ ਬੱਸ ਫੇਰ ਚੱਲ ਸੋ ਚੱਲ ਉਹਨਾਂ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ
ਗ਼ਦਰ ਪਾਰਟੀ ਦੀ ਅਗਲੀ ਕੜੀ, ਕਿਰਤੀ ਪਾਰਟੀ ਦਾ ਸੂਹਾ ਪਰਚਮ ਉਠਾਕੇ ਆਜ਼ਾਦੀ ਅਤੇ ਇਨਕਲਾਬ ਲਈ ਸਦਾ ਸਫ਼ਰ ਤੇ ਰਹੇ ਕਿਰਤੀ ਪਾਰਟੀ, ਲਾਲ ਪਾਰਟੀ, ਸੀ. ਪੀ .ਆਈ, ਸੀ .ਪੀ. ਆਈ. ਐਮ, ਕਮਿਊਨਿਸਟ ਇਨਕਲਾਬੀ (ਨਕਸਲਬਾੜੀ), ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ, ਅਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ (ਸਹਿਯੋਗੀ ਮੈਂਬਰ ਵਜੋਂ) ਵਿਚ ਸ਼ਾਨਦਾਰ ਭੂਮਿਕਾ ਅਦਾ ਕਰਦੇ ਰਹੇ
ਸਮੇਂ ਸਮੇਂ ਉਹਨਾਂ ਨੇ ਰਿਐਤ ਦਿੱਲੀ ਵਿਰੁੱਧ ਡਟਕੇ ਟੱਕਰ ਲਈ ਮਾਕਰਸੀ-ਲੈਨਿਨੀ ਅਸੂਲਾਂ ਅਤੇ ਮਾਓ ਵਿਚਾਰਧਾਰਾ, ਵਿਸ਼ੇਸ਼ ਕਰਕੇ ਨਵ ਜਮਹੂਰੀ ਇਨਕਲਾਬ ਦਾ ਪਰਚਮ ਬੁਲੰਦ ਰੱਖਿਆ ਜਦੋਂ ਵੀ ਉਹਨਾਂ ਨੂੰ ਕਿਸੇ ਵੀ ਜਥੇਬੰਦੀ ਦੀ ਲੀਡਰਸ਼ਿਪ, ਸੱਜੇ ਜਾਂ ਖੱਬੇ ਕੁਰਾਹੇ ਦਾ ਸ਼ਿਕਾਰ ਹੋਈ ਜਾਪੀ ਤਾਂ ਉਹਨਾਂ ਨੇ ਮਾਰਕਸੀ ਨਜ਼ਰੀਏ ਤੋਂ ਬੇਕਿਰਕੀ ਨਾਲ ਉਸ ਵਿਰੁੱਧ ਅੰਤਰ ਜਥੇਬੰਦੀ ਵੀ ਅਤੇ ਲੋੜ ਪੈਣ ਤੇ ਜਨਤਕ ਪੱਧਰ ਤੇ ਵੀ ਤਿੱਖਾ ਵਿਚਾਰਧਾਰਕ ਘੋਲ ਕੀਤਾ
ਉਹਨਾਂ ਦੀ ਨਕਸਲਬਾੜੀ ਦੌਰ ਦੀ ਭੂਮਿਕਾ ਨੂੰ ਉਚੇਚੇ ਸਨਮਾਨਤ ਦਰਜੇ ਨਾਲ ਵੇਖਿਆ ਜਾਂਦਾ ਹੈ ਉਹ ਗੁਪਤ ਪਰਚੇ ਲੋਕ ਯੁੱਧ ਦੇ ਸੰਪਾਦਕ ਰਹੇ ਨੂਰਮਹਿਲ ਉਹਨਾਂ ਨੇ ਆਪਣੇ ਬਾਗ਼ ਦੇ ਅੰਦਰ ਭੋਰਾ ਪੁੱਟ ਕੇ ਪ੍ਰਿਟਿੰਗ ਪ੍ਰੈਸ ਚਲਾਈ ਜਿਥੋਂ ਇਨਕਲਾਬੀ ਸਾਹਿਤ ਛਪ ਕੇ ਦੂਰ ਦੁਰਾਡੈ ਖੇਤਰਾਂ ਤੱਕ ਜਾਂਦਾ ਜਦੋਂ ਨਕਸਲਬਾੜੀ ਲਹਿਰ ਨਾਲ ਸਬੰਧਤ ਸੰਗਰਾਮੀਆਂ ਨੂੰ ਵੰਨ-ਸੁਵੰਨੇ ਹਾਕਮਾਂ ਵਲੋਂ ਝੂਠੇ ਮੁਕਾਬਲਿਆਂ ਵਿਚ ਮਾਰਨ, ਘਰ ਬਾਰ ਉਜਾੜਨ, ਵਹਿਸ਼ੀ ਕਹਿਰ ਦੇ ਝੱਖੜ ਝੁਲਾਉਣ ਦਾ ਚੱਕਰ ਚੱਲਿਆ ਤਾਂ ਪਿਉ-ਧੀ ਵਰ੍ਹਿਆਂ ਬੱਧੀ ਗੁਪਤਵਾਸ ਰਹੇ
ਵਰੰਟ ਮਨਸੂਖ ਹੋਣ ਤੇ 1972 ਤੋਂ ਉਹ ਦੇਸ਼ ਭਗਤ ਯਾਦਗਾਰ ਹਾਲ ਦੀ ਅਗਵਾਈ ਵਾਲੀ ਭੂਮਿਕਾ ਅਦਾ ਕਰਨ ਲੱਗੇ ਭਾਵੇਂ ਕਿ ਜੁੜੇ ਤਾਂ ਉਹ ਦੇਸ਼ ਭਗਤ ਪਰਿਵਾਰ ਸਹਾਇਤਾ ਕਮੇਟੀ ਨਾਲ 50ਵਿਆਂ ਦੇ ਦੌਰ ਤੋਂ ਸੀ
ਉਹਨਾਂ ਦਾ ਵਾਰ ਵਾਰ ਕਹਿਣਾ ਸੀ ਕਿ ਪੜ੍ਹੋ, ਵਿਚਾਰੋ, ਸੁਆਲ ਕਰੋ, ਅਧਿਐਨ ਕਰੋ, ਸਵੈ-ਚਿੰਤਨ ਕਰੋ, ਕਾਨਾਫੂਸੀ ਦੀ ਬਜਾਏ ਸਪੱਸ਼ਟ ਕਹੋ ਅਤੇ ਮੂੰਹ ਤੇ ਕਹੋ ਉਹਨਾਂ ਨੇ ਰੂਸੀ ਸਮਾਜਵਾਦੀ ਕ੍ਰਾਂਤੀ, ਗ਼ਦਰ ਪਾਰਟੀ ਦਾ ਸਥਾਪਨਾ ਸ਼ਤਾਬਦੀ  ਅਤੇ ਆਪਣੀ ਸੌ ਵੀਂ ਜਨਮ ਵਰ੍ਹੇ ਦੀ ਸਰਦਲ ਤੇ ਹੋਏ ਸਮਾਗਮਾਂ ਵਿਚ ਉਚੇਚਾ ਜ਼ੋਰ ਦਿੱਤਾ ਕਿ ਸਿਧਾਂਤ ਤੇ ਅਮਲ ਦੇ ਸੁਮੇਲ ਤੇ ਜੋਰ ਦੇਣ ਦੀ ਲੋੜ ਹੈ ਦਲਿਤ ਵਰਗ, ਲੁੱਟੀ ਪੁੱਟੀ ਕਿਸਾਨੀ, ਹੱਥੀਂ ਧੰਦਾ ਕਰਕੇ ਬਹੁ-ਵੰਨਗੀ ਕਾਮਿਆਂ, ਵਿਸ਼ੇਸ਼ ਕਰਕੇ ਨੌਜਵਾਨਾਂ ਅਤੇ ਬੁੱਧੀਜੀਵੀਆਂ ਨੂੰ ਗਲਵਕੜੀ ਪਾ ਕੇ ਅੱਗੇ ਵਧਣ ਦੀ ਲੋੜ ਹੈ ਇਹ ਇਤਿਹਾਸਕ ਸੁਨੇਹਾ ਜੋ ਉਹਨਾਂ ਨੇ ਸ਼ਰੋਮਣੀ ਨਾਟਕਕਾਰ ਗੁਰਸ਼ਰਨ ਸਿੰਘ ਦੇ ਕੁੱਸਾ (ਮੋਗਾ) ਸਮਾਗਮ ਵਿਚ ਦਿੱਤਾ ਸੀ ਇਹ ਭਵਿੱਖ ਵਿਚ ਵੀ ਆਉਣ ਵਾਲੀਆਂ ਪੀੜ੍ਹੀਆਂ ਦਾ ਮਾਰਗ ਦਰਸ਼ਨ ਕਰੇਗਾ

No comments:

Post a Comment