ਨਕਸਲੀਆਂ ਦੇ ਖੂਨ ਦੀ ਹੋਲੀ ਖੇਡਣੀ ਬੰਦ ਕਰੋ
ਭਾਰਤੀ ਰਾਜ ਵੱਲੋਂ ਕਮਿੳੂਨਿਸਟ ਇਨਕਲਾਬੀਆਂ ਦੇ ਖੂਨ ਦੀ ਹੋਲੀ ਖੇਡੀ
ਜਾ ਰਹੀ ਹੈ। ਭਾਜਪਾ ਦੀ ਕੇਂਦਰੀ ਹਕੂਮਤ ਪਿਛਲੇ ਕੁਝ ਮਹੀਨਿਆਂ ਤੋਂ ਮੱਧ ਭਾਰਤ ਦੇ ਜੰਗਲੀ ਖੇਤਰਾਂ ’ਚੋਂ ਸੀ. ਪੀ. ਆਈ. ਮਾਓਵਾਦੀ ਪਾਰਟੀ ਦਾ ਪ੍ਰਭਾਵ ਖੇਤਰ ਸੰੁਗੇੜ ਕੇ ਕੁਝ ਜ਼ਿਲ੍ਹਿਆਂ
ਤੱਕ ਸੀਮਤ ਕਰ ਦੇਣ ਦੇ ਐਲਾਨ ਕਰ ਰਹੀ ਹੈ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਬਿਆਨ ਦਾਗ਼ਦਾ
ਰਿਹਾ ਹੈ ਕਿ ਜਲਦੀ ਹੀ ਪੂਰੀ ਤਰ੍ਹਾਂ ਮਾਓਵਾਦੀਆਂ ਦਾ ਸਫਾਇਆ ਕਰ ਦਿੱਤਾ ਜਾਵੇਗਾ। ਸਫਾਇਆ ਕਰਨ ਦੀ ਇਹ ਹਕੂਮਤੀ ਮੁਹਿੰਮ ਮਾਓਵਾਦੀਆਂ ਦੇ ਕਤਲਾਂ ਦੀ ਮੁਹਿੰਮ ਹੈ। ਇਹ ਜਾਬਰ ਭਾਰਤੀ ਰਾਜ ਦੇ ਕਸਾਈਪੁਣੇ ਦੇ ਨਿਸ਼ੰਗ ਐਲਾਨ ਹਨ। ਸਭ
ਦੰਭੀ ਜਮਹੂਰੀ ਪ੍ਰਕਿਰਿਆਵਾਂ ਨੂੰ ਤੱਜ ਦੇਣ ਦੇ ਐਲਾਨ ਹਨ। ਗ੍ਰਿਫਤਾਰੀਆਂ
ਤੋਂ ਲੈ ਕੇ ਝੂਠੇ ਪੁਲਿਸ ਮੁਕਾਬਲਿਆਂ ਦਾ ਲੰਮਾ ਸਿਲਸਿਲਾ ਚੱਲ ਰਿਹਾ ਹੈ। ਕਾਂਗਰਸ
ਦੀ ਅਗਵਾਈ ਹੇਠਲੀ ਯੂ. ਪੀ.
ਏ. ਹਕੂਮਤ ਵੱਲੋਂ ਤੇਜ਼ ਕੀਤੇ ਗਏ ਜਬਰ ਦੇ ਹੱਲੇ ਨੂੰ ਭਾਜਪਾ
ਹਕੂਮਤ ਨੇ ਹੋਰ ਸਿਖਰੀਂ ਪਹੁੰਚਾਇਆ ਹੈ।
ਮਾਓਵਾਦੀ ਜਾਬਰ ਤੇ ਭਾਰਤੀ ਲੁਟੇਰੇ ਰਾਜ ਨੂੰ ਬਦਲਣ ਲਈ ਜੂਝ ਰਹੇ
ਹਨ। ਮੁਲਕ ’ਚੋਂ ਸਾਮਰਾਜੀਆਂ,
ਦਲਾਲ ਸਰਮਾਏਦਾਰਾਂ ਤੇ ਜਗੀਰਦਾਰਾਂ ਦੀ ਲੁੱਟ ਖਸੁੱਟ ਦਾ ਮੁਕੰਮਲ ਖਾਤਮਾ ਕਰ ਕੇ ਕਿਰਤ
ਦੀ ਪੁੱਗਤ ਤੇ ਕਿਰਤੀਆਂ ਦੀ ਖੁਸ਼ਹਾਲੀ ਲਈ ਜੂਝ ਰਹੇ ਹਨ। ਇਹਨਾਂ
ਜਾਲਮ ਤੇ ਲੋਟੂ ਜਮਾਤਾਂ ਦੀ ਪੁੱਗਤ ਖ਼ਤਮ ਕਰਕੇ ਲੋਕਾਂ ਲਈ ਅਸਲ ਵਿਕਾਸ ਤੇ ਖੁਸ਼ਹਾਲੀ ਦਾ ਰਾਹ ਖੋਲ੍ਹਣਾ
ਚਾਹੁੰਦੇ ਹਨ। ਉਹ ਆਪਣੇ ਹੱਕਾਂ ਲਈ ਜੂਝ ਰਹੇ ਆਦਿਵਾਸੀਆਂ ਦੇ ਸੰਘਰਸ਼ਾਂ ’ਚ ਮੋਹਰੀ ਜੁਝਾਰ ਹਨ। ਉਹਨਾਂ ਦੇ ਰੋਜ਼ ਮਰ੍ਹਾ ਦੇ ਸੰਘਰਸ਼ਾਂ ਨੂੰ ਇਨਕਲਾਬ ਤੱਕ
ਲਿਜਾਣਾ ਚਾਹੁੰਦੇ ਹਨ। ਇਸ ਲਈ ਆਦਿਵਾਸੀਆਂ ਦੇ ਆਗੂਆਂ ਵਜੋਂ ਉਹ ਇਸ ਜਾਬਰ ਹੱਲੇ ਦਾ ਚੁਣਵਾਂ ਨਿਸ਼ਾਨਾ ਹਨ।
ਲੁਟੇਰੇ ਭਾਰਤੀ ਰਾਜ ਨੂੰ ਬਦਲਣਾ ਤੇ ਆਪਣੀ ਪੁੱਗਤ ਦਾ ਰਾਜ ਕਾਇਮ
ਕਰਨਾ ਲੋਕਾਂ ਦਾ ਬੁਨਿਆਦੀ ਜਮਹੂਰੀ ਅਧਿਕਾਰ ਹੈ। ਅਖੌਤੀ ਭਾਰਤੀ ਜਮਹੂਰੀਅਤ ਲੋਕਾਂ ਦੇ ਇਸ ਅਧਿਕਾਰ ਖਿਲਾਫ਼
ਆਪਣੇ ਜਾਬਰ ਤੇ ਖੂੰਖਾਰ ਪੰਜੇ ਝੱਟ ਬਾਹਰ ਕੱਢ ਲੈਂਦੀ ਹੈ। ਮਾਓਵਾਦੀ
ਕਾਰਕੁੰਨਾਂ ਦੇ ਕਤਲਾਂ ਦਾ ਝੱਖੜ ਝੁਲਾ ਕੇ ਭਾਰਤੀ ਰਾਜ ਲੋਕਾਂ ਦੇ ਇਸ ਰਾਜ ਨੂੰ ਬਦਲਣ ਦੇ ਹਰ ਇਰਾਦੇ
ਨੂੰ ਸੁਣਾਉਣੀ ਕਰਨੀ ਚਾਹੁੰਦਾ ਹੈ। ਕਮਿੳੂਨਿਸਟ ਇਨਕਲਾਬੀਆਂ ’ਤੇ ਝੁਲਾਏ ਜਾ ਰਹੇ ਇਸ ਕਹਿਰ ਦਾ ਡਟਵਾਂ ਵਿਰੋਧ ਕਰਨਾ ਚਾਹੀਦਾ ਹੈ ਤੇ ਇਸ ਖਿਲਾਫ਼ ਲੋਕਾਂ ਦੀ
ਟਾਕਰਾ ਲਹਿਰ ਉਸਾਰਨੀ ਚਾਹੀਦੀ ਹੈ। ਸਭਨਾਂ ਕਮਿੳੂਨਿਸਟ ਇਨਕਲਾਬੀ ਸ਼ਕਤੀਆਂ ਨੂੰ ਸਾਂਝੇ ਤੌਰ
’ਤੇ ਇਸ ਜਾਬਰ ਹੱਲੇ ਖਿਲਾਫ਼ ਡਟਣਾ ਚਾਹੀਦਾ ਹੈ।
No comments:
Post a Comment