Thursday, April 26, 2018

ਮਾਰਕਸ ਦੀ 100ਵੀਂ ਜਨਮ ਵਰ੍ਹੇਗੰਢ ’ਤੇ




ਮਾਰਕਸ ਦੀ 100ਵੀਂ ਜਨਮ ਵਰ੍ਹੇਗੰਢ ਤੇ
ਕਮਿੳੂਨਿਸਟਾਂ ਦਾ ਨਿਸ਼ਾਨਾ - ਨਿੱਜੀ ਜਾਇਦਾਦ ਦਾ ਖਾਤਮਾ
ਇਕ ਪਾਸੇ, ਕਮਿੳੂਨਿਸਟ ਹਰ ਦੇਸ਼ ਦੀਆਂ ਮਜ਼ਦੂਰ ਜਮਾਤ ਪਾਰਟੀਆਂ ਦਾ, ਅਮਲੀ ਤੌਰ ਉਤੇ, ਸਭ ਤੋਂ ਉੱਨਤ ਅਤੇ ਦ੍ਰਿੜ੍ਹ ਹਿੱਸਾ ਹੁੰਦੇ ਹਨ, ਉਹ ਹਿੱਸਾ ਜਿਹੜਾ ਬਾਕੀ ਸਾਰੇ ਹਿੱਸਿਆਂ ਨੂੰ ਅੱਗੇ ਵੱਲ ਧੱਕਦਾ ਹੈ; ਦੂਜੇ ਪਾਸੇ ਸਿਧਾਂਤਕ ਤੌਰ ਉਤੇ, ਪ੍ਰੋਲੇਤਾਰੀਆਂ ਦੇ ਭਾਰੀ ਸਮੂਹ ਨਾਲੋਂ ਉਹਨਾਂ ਨੂੰ ਇਹ ਲਾਭ ਪ੍ਰਾਪਤ ਹੁੰਦਾ ਹੈ ਕਿ ਉਹ ਅੱਗੇ ਵਧਣ ਦੀ ਰੇਖਾ ਨੂੰ, ਪ੍ਰੋਲੇਤਾਰੀ ਲਹਿਰ ਦੀਆਂ ਹਾਲਤਾਂ ਅਤੇ ਇਸਦੇ ਅੰਤਮ ਆਮ ਸਿੱਟਿਆਂ ਨੂੰ ਸਪਸ਼ਟ ਤਰ੍ਹਾਂ ਨਾਲ ਸਮਝਦੇ ਹੁੰਦੇ ਹਨ
ਕਮਿੳੂਨਿਸਟਾਂ ਦਾ ਫੌਰੀ ਕਾਰਜ ਉਹੀ ਹੁੰਦਾ ਹੈ ਜਿਹੜਾ ਦੂਜੀਆਂ ਸਾਰੀਆਂ ਪ੍ਰੋਲੇਤਾਰੀ ਪਾਰਟੀਆਂ ਦਾ ਹੁੰਦਾ ਹੈ: ਪ੍ਰੋਲੇਤਾਰੀਆਂ ਨੂੰ ਇਕ ਜਮਾਤ ਵਿਚ ਜਥੇਬੰਦ ਕਰਨਾ, ਬੁਰਜੂਆਜ਼ੀ ਦੀ ੳੱੁਚਤਾ ਨੂੰ ਖਤਮ ਕਰਨਾ, ਪ੍ਰੋਲੇਤਾਰੀਆਂ ਵੱਲੋਂ ਰਾਜਸੀ ਸੱਤਾ ਜਿੱਤਣਾ
ਕਮਿੳੂਨਿਸਟਾਂ ਦੇ ਸਿਧਾਂਤਕ ਸਿੱਟੇ ਕਿਸੇ ਤਰ੍ਹਾਂ ਵੀ ਐਸੇ ਵਿਚਾਰਾਂ ਜਾਂ ਅਸੂਲਾਂ ੳੱੁਪਰ ਆਧਾਰਤ ਨਹੀਂੰ, ਜਿਨ੍ਹਾਂ ਦੀ ਇਕ ਜਾਂ ਦੂਜੇ ਹੋਣ ਵਾਲੇ ਸਰਬ-ਲੌਕਿਕ ਸੁਧਾਰਕ ਨੇ ਕਾਢ ਕੱਢੀ ਹੋਵੇ ਜਾਂ ਉਹਨਾਂ ਨੂੰ ਲੱਭਿਆ ਹੋਵੇ
ਉਹ ਸਿਰਫ, ਆਮ ਜਿਹੇ ਸ਼ਬਦਾਂ ਵਿਚ, ਮੌਜੂਦਾ ਜਮਾਤੀ ਘੋਲ ਤੋਂ, ਸਾਡੀਆਂ ਆਪਣੀਆਂ ਅੱਖਾਂ ਸਾਮ੍ਹਣੇ ਚੱਲ ਰਹੀ ਇਤਿਹਾਸਕ ਲਹਿਰ ਤੋਂ ਪੈਦਾ ਹੁੰਦੇ ਅਸਲ ਸਬੰਧਾਂ ਨੂੰ ਹੀ ਪ੍ਰਗਟ ਕਰਦੇ ਹਨ ਮੌਜੂਦਾ ਜਾਇਦਾਦੀ ਸਬੰਧਾਂ ਨੂੰ ਖਤਮ ਕਰਨਾ ਕਮਿੳੂਨਿਜ਼ਮ ਦਾ ਬਿਲਕੁਲ ਕੋਈ ਵਿਲੱਖਣ ਲੱਛਣ ਨਹੀਂ
ਬੀਤੇ ਵਿਚਲੇ ਸਾਰੇ ਜਾਇਦਾਦੀ ਸਬੰਧ ਇਤਿਹਾਸਕ ਹਾਲਤਾਂ ਵਿਚਲੀ ਤਬਦੀਲੀ ਦੇ ਸਿੱਟੇ ਵਜੋਂ ਇਤਿਹਾਸਕ ਤਬਦੀਲੀ ਦਾ ਲਗਾਤਾਰ ਸ਼ਿਕਾਰ ਹੁੰਦੇ ਰਹੇ ਹਨ
ਉਦਾਹਰਣ ਵਜੋਂ, ਫਰਾਂਸੀਸੀ ਇਨਕਲਾਬ ਨੇ ਬੁਰਜੂਆ ਜਾਇਦਾਦ ਦੇ ਹੱਕ ਵਿਚ ਸਾਮੰਤੀ ਜਾਇਦਾਦ ਨੂੰ ਖਤਮ ਕੀਤਾ
ਕਮਿੳੂਨਿਜ਼ਮ ਦਾ ਵਿਲੱਖਣ ਲੱਛਣ  ਆਮ ਕਰਕੇ ਜਾਇਦਾਦ ਨੂੰ ਖਤਮ ਕਰਨਾ ਨਹੀਂ, ਸਗੋਂ ਬੁਰਜੂਆ ਜਾਇਦਾਦ ਨੂੰ ਖਤਮ ਕਰਨਾ ਹੈ ਪਰ ਅਧੁਨਿਕ ਬੁਰਜੂਆ ਨਿੱਜੀ ਜਾਇਦਾਦ ਉਪਜਾਂ ਪੈਦਾ ਕਰਨ ਅਤੇ ਨਮਿੱਤਣ ਦੀ ਪ੍ਰਣਾਲੀ ਦਾ ਅੰਤਮ ਅਤੇ ਸਭ ਤੋਂ ਵੱਧ ਪੂਰਨ ਪ੍ਰਗਟਾਅ ਹੈ,  ਜਿਹੜੀ ਪ੍ਰਣਾਲੀ ਜਮਾਤੀ ਵਿਰੋਧਤਾਈਆਂ ਉੱਪਰ, ਕੁੱਝ ਵੱਲੋਂ ਕਈਆਂ ਦੀ ਲੁੱਟ-ਖਸੁੱਟ ੳੱੁਪਰ ਆਧਾਰਤ ਹੈ
ਇਹਨਾਂ ਅਰਥਾਂ ਵਿਚ, ਕਮਿੳੂਨਿਸਟਾਂ ਦੇ ਸਿਧਾਂਤ ਦਾ ਨਿਚੋੜ ਇਕੋ ਵਾਕ ਵਿਚ ਕੱਢਿਆ ਜਾ ਸਕਦਾ ਹੈ: ਨਿੱਜੀ ਜਾਇਦਾਦ ਦਾ ਖਾਤਮਾ
ਬੁਰਜੂਆ ਸਮਾਜ ਵਿਚ, ਜਿਉਂਦੀ-ਜਾਗਦੀ ਕਿਰਤ ਇਕੱਤ੍ਰਿਤ ਹੋਈ ਹੋਈ ਕਿਰਤ ਨੂੰ ਵਧਾਉਣ ਦਾ ਹੀ ਸਿਰਫ ਸਾਧਨ ਹੰਦੀ ਹੈ ਕਮਿੳੂਨਿਸਟ ਸਮਾਜ ਵਿਚ, ਇਕੱਤ੍ਰਿਤ ਹੋਈ ਹੋਈ ਕਿਰਤ ਕਿਰਤੀ ਦੀ ਹੋਂਦ ਨੂੰ ਵਿਸ਼ਾਲ ਬਣਾਉਣ ਦਾ, ਅਮੀਰ ਬਣਾਉਣ ਦਾ, ਇਸ ਵਿਚ ਸਹਾਈ ਹੋਣ ਦਾ ਹੀ ਸਾਧਨ ਹੰੁਦੀ ਹੈ
ਇਸ ਲਈ, ਬੁਰਜੂਆ ਸਮਾਜ ਵਿਚ, ਭੂਤ ਵਰਤਮਾਨ ਉਤੇ ਗਾਲਬ ਹੁੰਦਾ ਹੈ ਕਮਿੳੂਨਿਸਟ ਸਮਾਜ ਵਿਚ, ਵਰਤਮਾਨ ਭੂਤ ਉਤੇ ਗਾਲਬ ਹੁੰਦਾ ਹੈ ਬੁਰਜੂਆ ਸਮਾਜ ਵਿਚ ਸਰਮਾਇਆ ਸਵੈਧੀਨ ਹੁੰਦਾ ਹੈ ਅਤੇ ਵਿਅਕਤੀਤਵ ਰਖਦਾ ਹੈ, ਜਦ ਕਿ ਕਿਰਤੀ ਆਦਮੀ ਪਰਾਧੀਨ ਹੁੰਦਾ ਹੈ ਅਤੇ ਉਸਦਾ ਵਿਅਕਤਿਤਵ ਕੋਈ ਨਹੀਂ ਹੁੰਦਾ
ਅਤੇ ਇਸ ਵਿਵਸਥਾ ਦਾ ਖਾਤਮਾ ਹੀ ਹੈ ਜਿਸ ਨੂੰ ਬੁਰਜੂਆ ਲੋਕ ਵਿਅਕਤਿਤਵ ਅਤੇ ਆਜ਼ਾਦੀ ਦਾ ਖਾਤਮਾ ਕਹਿੰਦੇ ਹਨ! ਅਤੇ ਬਿਲਕੁਲ ਠੀਕ ਹੀ ਕਹਿੰਦੇ ਹਨ ਬੁਰਜੂਆ ਵਿਅਕਤਿਤਵ, ਬੁਰਜੂਆ ਸਵੇੈਧੀਨਤਾ, ਅਤੇ ਬੁਰਜੂਆ ਆਜ਼ਾਦੀ ਦਾ ਖਾਤਮਾ ਕਰਨਾ ਹੀ, ਨਿਰਸੰਦੇਹ,  ਨਿਸ਼ਾਨਾ ਹੈ
ਉਤਪਾਦਨ ਦੇ ਮੌਜੂਦਾ ਬੁਰਜੂਆ ਸੰਬੰਧਾਂ ਵਿਚ, ਆਜ਼ਾਦੀ ਤੋਂ ਮਤਲਬ ਆਜ਼ਾਦ ਵਪਾਰ, ਆਜ਼ਾਦ ਵੇਚਣਾ ਅਤੇ ਖਰੀਦਣਾ ਹੈ
ਪਰ ਜੇ ਵੇਚਣਾ ਅਤੇ ਖਰੀਦਣਾ ਖਤਮ ਹੋ ਜਾਏ, ਤਾਂ ਆਜ਼ਾਦ ਵੇਚਣਾ ਅਤੇ ਖਰੀਦਣਾ ਵੀ ਖਤਮ ਹੋ ਜਾਂਦਾ ਹੈ ਆਜ਼ਾਦ ਵੇਚਣ ਅਤੇ ਖਰੀਦਣ ਬਾਰੇ ਇਹ ਗੱਲਬਾਤ, ਅਤੇ ਆਮ ਕਰਕੇ ਆਜ਼ਾਦੀ ਬਾਰੇ ਸਾਡੀ ਬੁਰਜੂਆਜ਼ੀ ਦੇ ਦੂਜੇ ਸਾਰੇ ਲਫੌੜੀ ਲਫਜ਼ ਜੇ ਕੋਈ ਮਤਲਬ ਰਖਦੇ ਹਨ, ਤਾਂ ਸਿਰਫ ਮੱਧਕਾਲ ਦੇ ਬੰਦਸ਼ ਵਾਲੇ ਵੇਚਣ ਅਤੇ ਖਰੀਦਣ ਦੇ, ਜਕੜੇ ਹੋਏ ਵਪਾਰੀਆਂ ਦੇ ਮਕਾਬਲੇ ਉਤੇ, ਪਰ ਉਹਨਾਂ ਦਾ ਕੋਈ ਅਰਥ ਨਹੀਂ ਹੁੰਦਾ ਜਦੋਂ ਉਹ ਕਮਿੳੂਨਿਸਟਾਂ ਵੱਲੋਂ ਵੇਚਣ ਅਤੇ ਖਰੀਦਣ ਦੇ, ਉਤਪਾਦਨ ਦੀਆਂ ਬੁਰਜੂਆ ਹਾਲਤਾਂ ਦੇ, ਅਤੇ ਖੁਦ ਬੁਰਜੂਆਜ਼ੀ ਦੇ ਖਾਤਮੇ ਦੇ ਮੁਕਾਬਲੇ ਉਤੇ ਰੱਖੇ ਜਾਂਦੇ ਹਨ
ਿੱਜੀ ਜਾਇਦਾਦ ਨੂੰ ਖਤਮ ਕਰਨ ਦੀ ਸਾਡੀ ਇੱਛਾ ਉਤੇ ਤੁਸੀਂ ਭੈ-ਭੀਤ ਹੋ ਗਏ ਹੋ ਪਰ ਤੁਹਾਡੇ ਮੌਜੂਦਾ ਸਮਾਜ ਵਿਚ, ਵੱਸੋਂ ਦੇ ਦਸਾਂ ਵਿਚੋਂ ਨੌਂ ਹਿੱਸਿਆਂ ਲਈ ਨਿੱਜੀ ਜਾਇਦਾਦ ਪਹਿਲਾਂ ਹੀ ਖਤਮ ਕੀਤੀ ਜਾ ਚੁੱਕੀ ਹੈ; ਕੁੱਝ ਲੋਕਾਂ ਲਈ ਇਸਦੀ ਹੋਂਦ ਸਿਰਫ ਇਸ ਕਰਕੇ ਹੈ ਕਿ ਉਹਨਾਂ ਦਸਾਂ ਵਿਚੋਂ ਨੌਂ ਹਿੱਸਿਆਂ ਦੇ ਹੱਥਾਂ ਵਿਚ ਇਸਦੀ ਅਣਹੋਂਦ ਹੈ ਇਸ ਲਈ, ਤੁਸੀਂ ਜਾਇਦਾਦ ਦੇ ਐਸੇ ਰੂਪ ਨੂੰ ਖਤਮ ਕਰਨ ਦੀ ਇੱਛਾ ਰੱਖਣ ਵਾਸਤੇ ਸਾਨੂੰ ਚੰਗਾ-ਮੰਦਾ ਕਹਿੰਦੇ ਹੋ, ਜਿਸਦੀ ਹੋਂਦ ਲਈ ਲਾਜ਼ਮੀ ਸ਼ਰਤ ਸਮਾਜ ਦੀ ਭਾਰੀ ਬਹੁਗਿਣਤੀ ਲਈ ਕਿਸੇ ਵੀ ਜਾਇਦਾਦ ਦੀ ਅਣਹੋਂਦ ਹੈ        
ਮਜ਼ਦੂਰ ਜਮਾਤ ਵੱਲੋਂ ਇਨਕਲਾਬ ਦਾ ਪਹਿਲਾ ਕਦਮ ਪ੍ਰੋਲੇਤਾਰੀਆਂ ਨੂੰ ਚੁੱਕ ਕੇ ਹਾਕਮ ਜਮਾਤ ਦੀ ਪੁਜ਼ੀਸ਼ਨ ਤੱਕ ਲਿਆਉਣਾ, ਜਮਹੂਰੀਅਤ ਦੀ ਲੜਾਈ ਜਿੱਤਣਾ ਹੈ
ਪ੍ਰੋਲੇਤਾਰੀ ਆਪਣੀ ਰਾਜਨੀਤਕ ਸਰਵੁੱਚਤਾ ਦੀ ਵਰਤੋਂ ਬੁਰਜੂਆਜ਼ੀ ਤੋਂ, ਦਰਜਾ ਬਦਰਜਾ, ਸਾਰੀ ਪੰੂਜੀ ਖੋਹਣ ਲਈ, ਉਤਪਾਦਨ ਦੇ ਸਾਰੇ ਸੰਦ ਰਾਜ ਦੇ, ਭਾਵ, ਹਾਕਮ ਜਮਾਤ ਵਜੋਂ ਜਥੇਬੰਦ ਹੋਈ ਹੋਈ ਪ੍ਰੋਲੇਤਾਰੀ ਜਮਾਤ ਦੇ ਹੱਥਾਂ ਵਿਚ ਕੇਂਦਰਤ ਕਰਨ ਲਈ, ਅਤੇ ਕੁੱਲ ਉਤਪਾਦਕ ਸ਼ਕਤੀਆਂ ਦਾ, ਜਿੰਨੀ ਜਲਦੀ ਤੋਂ ਜਲਦੀ ਹੋ ਸਕੇ, ਵਾਧਾ ਕਰਨ ਲਈ ਕਰੇਗੀ
ਬੇਸ਼ੱਕ, ਸ਼ੁਰੂ ਸ਼ੁਰੂ ਵਿਚ, ਜਾਇਦਾਦ ਦੇ ਹੱਕਾਂ ਉੱਪਰ, ਅਤੇ ਬੁਰਜੂਆ ਉਤਪਾਦਨ ਦੇ ਸੰਬੰਧਾਂ ਉੱਪਰ ਜਬਰਦਸਤੀ ਹਮਲਿਆਂ ਤੋਂ ਬਿਨਾਂ, ਅਤੇ ਇਸ ਲਈ, ਐਸੇ ਕਦਮਾਂ ਤੋਂ ਬਿਨਾਂ ਇਸ ਨੂੰ ਅਮਲ ਵਿਚ ਨਹੀਂ ਲਿਆਂਦਾ ਜਾ ਸਕਦਾ ਜਿਹੜੇ ਆਰਥਕ ਤੌਰ ਉਤੇ ਨਾਕਾਫੀ ਅਤੇ ਕਮਜ਼ੋਰ ਲਗਦੇ ਹਨ, ਪਰ ਜਿਹੜੇ ਲਹਿਰ ਦੇ ਦੌਰਾਨ, ਆਪਣੇ ਆਪ ਤੋਂ ਵੀ ਅੱਗੇ ਲੰਘ ਜਾਂਦੇ ਹਨ, ਅਤੇ ਉਤਪਾਦਨ ਦੇ ਢੰਗ ਵਿਚ ਪੂਰੀ ਤਰ੍ਹਾਂ ਇਨਕਲਾਬ ਲਿਆਉਣ ਦੇ ਸਾਧਨ ਵਜੋਂ ਟਾਲੇ ਨਹੀਂ ਜਾ ਸਕਦੇ ਇਹ ਕਦਮ , ਬੇਸ਼ਕ, ਵੱੱਖੋ ਵੱਖਰੇ ਦੇਸ਼ਾਂ ਵਿਚ ਵੱਖੋ ਵੱਖਰੇ ਹੋਣਗੇ  
ਜਦੋਂ ਵਿਕਾਸ ਦੇ ਦੌਰਾਨ, ਜਮਾਤੀ ਫਰਕ ਲੋਪ ਹੋ ਜਾਣਗੇ, ਅਤੇ ਸਾਰਾ ਉਤਪਾਦਨ ਵਿਅਕਤੀਆਂ ਦੀ ਸਾਂਝੀ ਜਥੇਬੰਦੀ ਦੇ ਹੱਥਾਂ ਵਿਚ ਕੇਂਦਰਤ ਹੋ ਜਾਵੇਗਾ, ਤਾਂ ਜਨਤਕ ਸੱਤਾ ਆਪਣਾ ਰਾਜਸੀ ਖਾਸਾ ਗੁਆ ਬੈਠੇਗੀ ਰਾਜਸੀ ਸੱਤਾ, ਉਚਿੱਤ ਤੌਰ ਤੇ ਇੰਝ ਕਹਾਂ, ਇਕ ਜਮਾਤ ਦੀ ਦੂਜੀ ਜਮਾਤ ਉੱਪਰ ਜਬਰ ਕਰਨ ਲਈ ਸੰਗਠਿਤ ਸੱਤਾ ਹੀ ਸਿਰਫ ਹੁੰਦੀ ਹੈ ਜੇ ਬੁਰਜੂਆਜ਼ੀ ਨਾਲ ਆਪਣੇ ਘੋਲ ਦੇ ਦੌਰਾਨ, ਹਾਲਾਤ ਦੇ ਜ਼ੋਰ ਨਾਲ ਹੀ , ਆਪਣੇ ਆਪ ਨੂੰ ਇੱਕ ਜਮਾਤ ਵਜੋਂ ਜਥੇਬੰਦ ਕਰਨ ਲਈ ਮਜਬੂਰ ਹੋ ਜਾਂਦੇ ਹਨ, ਜੇ, ਇਨਕਲਾਬ ਰਾਹੀਂ, ਇਹ ਆਪਣੇ ਆਪ ਨੂੰ ਹਾਕਮ ਜਮਾਤ ਬਣਾ ਲੈਂਦੇ ਹਨ, ਅਤੇ ਇਸ ਤਰ੍ਹਾਂ ਨਾਲ, ਉਤਪਾਦਨ ਦੇ ਪੁਰਾਣੇ ਸਬੰਧਾਂ ਨੂੰ ਤਾਕਤ ਨਾਲ ਹੂੰਝ ਦਿੰਦੇ ਹਨ, ਤਾਂ ਫਿਰ, ਇਹਨਾਂ ਸਬੰਧਾਂ ਦੇ ਨਾਲ ਹੀ, ਇਹ ਜਮਾਤੀ ਵਿਰੋਧਾਂ ਦੀ ਅਤੇ ਆਮ ਕਰਕੇ ਜਮਾਤਾਂ ਦੀ ਹੋਂਦ ਵਾਸਤੇ ਹਾਲਤਾਂ ਨੂੰ ਵੀ ਹੂੰਝ ਦੇਣਗੇ ਅਤੇ ਇਸ ਤਰ੍ਹਾਂ ਨਾਲ ਜਮਾਤ ਵਜੋਂ ਖੁਦ ਆਪਣੀ ਹੀ ਸਰਵਉੱਚਤਾ ਨੂੰ ਵੀ ਖਤਮ ਕਰ ਦੇਣਗੇ
ਜਮਾਤਾਂ ਅਤੇ ਜਮਾਤੀ ਵਿਰੋਧਾਂ ਵਾਲੇ ਪੁਰਾਣੇ ਬੁਰਜੂਆ ਸਮਾਜ ਦੀ ਥਾਂ, ਸਾਡੇ ਕੋਲ ਐਸੀ ਜਥੇਬੰਦੀ ਹੋਵੇਗੀ, ਜਿਸ ਵਿਚ ਹਰ ਇਕ ਦਾ ਆਜ਼ਾਦ  ਵਿਕਾਸ ਸਾਰਿਆਂ ਦੇ ਆਜ਼ਾਦ ਵਿਕਾਸ ਦੀ ਸ਼ਰਤ ਹੋਵੇਗਾ 
- ਕਮਿੳੂਨਿਸਟ ਮੈਨੀਫੈਸਟੋ ਦੇ ਅੰਸ਼

No comments:

Post a Comment