Thursday, April 26, 2018

ਦਲਿਤਾਂ ’ਤੇ ਜਬਰ ਤੇ ਦਾਬੇ ਖਿਲਾਫ ਲੋਕ ਏਕਤਾ ਮਾਰਚ ਦਾ ਸੰਦੇਸ਼



ਦਲਿਤਾਂ ਤੇ ਜਬਰ ਤੇ ਦਾਬੇ ਖਿਲਾਫ ਲੋਕ ਏਕਤਾ ਮਾਰਚ ਦਾ ਸੰਦੇਸ਼
ਜੁਝਾਰੂ ਲੋਕੋ,
          ਸਦੀਆਂ ਤੋ ਜਾਤ-ਪਾਤੀ ਸੰਗਲਾਂ ਚ ਜਕੜੇ ਆ ਰਹੇ ਦਲਿਤਾਂ  (ਅਖੌਤੀ ਨੀਵੀਆਂ ਜਾਤਾਂ )ਤੇ ਜਾਤ-ਪਾਤੀ ਦਾਬਾ ਤੇ ਜਬਰ ਆਏ ਦਿਨ ਤੇਜ਼ ਹੋ ਰਿਹਾ ਹੈ 2014 ਤੋਂ ਮਗਰੋਂ ਇਸ ਹਮਲੇ ਦੀ ਕਮਾਨ ਭਾਜਪਾ ਤੇ ਆਰ.ਐਸ.ਐਸ. ਦੇ ਹੱਥ ਹੈ ਭਾਜਪਾ ਤੇ ਸੰਘ ਲਾਣੇ ਦੀਆਂ ਲਾਮਬੰਦ ਕੀਤੀਆਂ ਫਿਰਕੂ ਫਾਸ਼ੀ ਤਾਕਤਾਂ ਨੇ ਲਗਾਤਾਰ ਮੁਲਕ ਭਰ ਚ ਦਲਿਤਾਂ ਨੂੰ ਨਿਸ਼ਾਨਾ ਬਣਾਇਆ ਹੈ ਭਾਜਪਾ ਦੇ ਰਾਜ ਚ ਦਲਿਤਾਂ ਉੱਤੇ ਵਧੇ ਜਬਰ ਸਬੰਧੀ 2017 ਦੀਆਂ ਚੰਦ ਘਟਾਨਾਵਾਂ ਹੀ ਉਹਨਾਂ ਦੀ ਦਿਨੋ ਦਿਨ ਬਦਤਰ ਹਾਲਤ ਬਿਆਨਣ ਲਈ ਕਾਫ਼ੀ ਹਨ ਗੁਜਰਾਤ ਚ ਮਰੀ ਗਾਂ ਦੀ ਹੱਡਾਰੋੜੀ ਚ ਖੱਲ ਲਾਹੁੰਦੇ ਦਲਿਤਾਂ ਨੂੰ ਉੱਚ ਜਾਤੀ ਭੀੜ ਨੇ ਨੰਗੇ ਕਰਕੇ ਇੱਕ ਗੱਡੀ ਮਗਰ ਬੰਨ ਕੇ ਘੜੀਸਿਆ , ਕੁੱਟਿਆ ਅਤੇ ਵੀਡੀਓ ਬਣਾਕੇ ਸੋਸ਼ਲ ਮੀਡੀਏ ਤੇ ਪਾ ਦਿੱਤੀ ਤੇ ਉਲਟਾ ਥਾਣੇ ਵੀ ਫੜਾ ਦਿੱਤਾਭਾਜਪਾ ਦੇ ਇੱਕ ਕੇਂਦਰੀ ਮੰਤਰੀ ਤੇ ਏ.ਬੀ.ਵੀ.ਪੀ. ਦੇ ਕਾਰਕੁੰਨਾਂ ਨੇ ਕੇਂਦਰੀ ਯੂਨੀਵਰਸਿਟੀ ਹੈਦਾਰਾਬਾਦ ਦੇ ਇੱਕ ਹੋਣਹਾਰ ਦਲਿਤ ਵਿਦਿਆਰਥੀ ਰੋਹਿਤ ਵੇਮੁੱਲਾ ਨੂੰ ਏਨਾ ਜਲੀਲ ਕੀਤਾ ਕਿ ਉਹ ਖੁਦਕੁਸ਼ੀ ਕਰ ਗਿਆ  ਮਈ 2017 ਚ ਯੂ.ਪੀ. ਦੇ ਸਹਾਰਨਪੁਰ ਜਿਲ੍ਹੇ ਦੇ ਪਿੰਡ ਸ਼ਬੀਰਪੁਰ ਚ ਪਹਿਲਾਂ ਠਾਕਰਾ ਦੇ ਇੱਕ ਗਰੁੱਪ ਵਲੋਂ ਰਵਿਦਾਸ ਮੰਦਰ ਤੇ ਮੂਰਤੀ ਦੀ ਭੰਨ ਤੋੜ ਕੀਤੀ ਤੇ ਮੰਦਰ ਨੂੰ ਅੱਗ ਲਾ ਦਿੱਤੀ ਇਸ ਪਿੱਛੋਂ ਦੋ ਢਾਈ ਹਜਾਰ ਦੀ ਗਿਣਤੀ ਚ ਆਈ ਠਾਕਰਾਂ ਦੀ ਭੀੜ ਨੇ ਦਲਿਤ ਬਸਤੀ ਤੇ ਹਮਲਾ ਕਰਕੇ 70-80 ਮਰਦ ਔਰਤਾਂ ਨੂੰ ਬੁਰੀ ਤਰਾਂ ਜਖ਼ਮੀ ਕਰ ਦਿੱਤਾ ਤੇ ਘਰਾਂ ਦਾ ਨੁਕਸਾਨ ਕੀਤਾ ਗੁਜਰਾਤ ਚ ਇੱਕ ਦਲਿਤ ਨੌਜਵਾਨ ਨੂੰ ਸਿਰਫ਼ ਘੋੜੀ ਤੇ ਚੜਨ ਕਰਕੇ ਹੀ ਕਤਲ ਕਰ ਦਿੱਤਾ ਗਿਆ ਲਖਨੳੂ ਚ ਦਲਿਤ ਵਿਦਿਆਰਥਣ ਦੀ ਬਲਾਤਕਾਰ ਤੋਂ ਬਾਅਦ ਹੱਤਿਆ ਕਰ ਦਿੱਤੀ ਤੇ ਚਿਹਰੇ ਨੂੰ ਅੱਗ ਲਾ ਕੇ ਸਾੜ ਦਿੱਤਾ ਯੂ.ਪੀ. ਦੇ ਸ਼ਾਮਲੀ ਖੇਤਰ ਚ ਇੱਕ ਦਲਿਤ ਨੂੰ ਮੂਲੀ ਪੱਟਣ ਤੇ ਹੀ ਗੋਲੀ ਮਾਰਕੇ ਮਾਰ ਦਿੱਤਾ ਮੁਜੱਫਰਪੁਰ ਚ ਦਲਿਤ ਔਰਤ ਨੂੰ ਬੰਨ ਕੇ ਜਿਉਦੀ ਨੂੰ ਸਾੜ ਦਿੱਤਾ ਝਾਰਖੰਡ ਦੇ ਵਿਨੇਕਾ ਪਿੰਡ ਚ ਦਲਿਤਾਂ ਦੇ ਘਰਾਂ ਨੂੰ ਅੱਗ ਲਾਕੇ ਸਾੜ ਦਿੱਤਾ ਤੇ ਨਾਲ ਹੀ ਦੋ ਔਰਤਾਂ ਨੂੰ ਅੱਗ ਦੀ ਭੇਟ ਚੜਾ ਦਿੱਤਾ ਤਰਨਤਾਰਨ ਇਲਾਕੇ ਚ ਵੀ ਮੂਲੀ ਪੱਟਣ ਬਦਲੇ ਦਲਿਤ ਬੱਚਿਆਂ ਨੂੰ ਨੰਗੇ ਪਿੰਡੇ ਸਕੂਟਰ ਦੇ ਮੂਹਰੇ ਸੜਕ ਤੇ ਭਜਾਕੇ ਕੁੱਟਿਆ ਗਿਆ ਜਲੂਰ ਚ ਦਲਿਤਾਂ ਦੇ ਘਰਾਂ ਤੇ 200-250 ਦੇ ਹਜੂਮ ਵਲੋਂ ਹਮਲਾ ਕਰਕੇ ਬਜੁਰਗ ਔਰਤ ਮਾਤਾ ਗੁਰਦੇਵ ਕੌਰ ਦਾ ਕਤਲ ਕਰ ਦਿੱਤਾ ਤੇ 27 ਜਣੇ ਗੰਭੀਰ ਜਖਮੀ ਕਰ ਦਿੱਤੇ ਬਠਿੰਡਾ ਦੇ ਪਿੰਡ ਹਮੀਰਗੜ੍ਹ ਚ ਵੀ ਪੁਲਸ ਨਾਲ ਰਲਕੇ ਮਲੂਕੇ ਦੀ ਸ਼ਹਿ ਤੇ ਸੈਕੜੇ ਲੋਕਾਂ ਵਲੋਂ ਹਮਲਾ ਕਰਕੇ ਦਰਜਨਾਂ ਦਲਿਤ ਮਰਦ ਔਰਤਾਂ ਦੀ ਅੰਨੀ ਕੁੱਟਮਾਰ ਕੀਤੀ ਤੇ ਘਰਾਂ ਦਾ ਸਮਾਨ ਭੰਨਿਆ ਗਿਆ ਸੀ ਏਂਦੂ ਵੀ ਅੱਗੇ ਅਜਿਹੇ ਨਾਦਰਸ਼ਾਹੀ ਜੁਲਮਾਂ ਖਿਲਾਫ ਅਵਾਜ ਉਠਾਉਣ ਵਾਲੇ ਦਲਿਤ ਆਗੂਆ ਨੂੰ ਭਾਜਪਾ ਹਕੂਮਤ ਵਲੋਂ ਪੁਲਸੀ ਕਹਿਰ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਯੂ.ਪੀ. ਦੇ ਸਹਾਰਨਪੁਰ ਦੰਗਿਆ ਖਿਲਾਫ ਅਵਾਜ ਉਠਾਉਣ ਵਾਲੇ ਦਲਿਤ ਆਗੂ ਚੰਦਰ ਸ਼ੇਖਰ ਤੇ ਪੁਲਸ ਵਲੋਂ ਨਾ ਸਿਰਫ ਗ੍ਰਿਫਤਾਰ ਕਰਕੇ ਅੰਨਾ ਤਸੱਦਦ ਕੀਤਾ ਗਿਆ, ਸਗੋਂ ਉਸ ਤੇ ਕੌਮੀ ਸੁਰੱਖਿਆ ਐਕਟ ਨਾਂ ਦਾ ਬਦਨਾਮ ਕਾੂਨੂੰਨ ਵੀ ਮੜੁ ਦਿੱਤਾ ਤਾਂ ਜੋ ਉਹ ਛੇਤੀ ਕਿਤੇ ਜੇਲ੍ਹ ਚੋਂ ਬਾਹਰ ਹੀ ਨਾ ਆ ਸਕੇ ਹੁਣ ਵੀ ਅਖੌਤੀ ਉਚ ਜਾਤਾਂ ਨੂੰ ਵੋਟਾਂ ਲਈ ਲਾਮਬੰਦ ਕਰਨ ਦੀਆਂ ਮੁੰਹਿਮਾਂ ਤਹਿਤ ਹੀ ਸੁਪਰੀਮ ਕੋਰਟ ਤੋਂ ਐਸ.ਸੀ./ ਐਸ.ਟੀ. ਐਕਟ ਨੂੰ ਕਮਜ਼ੋਰ ਕਰਨ ਦਾ ਫੈਸਲਾ ਕਰਵਾਇਆ ਗਿਆ ਹੈ ਤੇ ਇਸ ਨਾਲ ਜੋੜ ਕੇ ਹੀ ਰਿਜ਼ਰਵੇਸ਼ਨ ਵਿਰੋਧੀ ਮੁੰਹਿਮਾਂ ਵਿੱਢਣ ਦਾ ਯਤਨ ਕੀਤਾ ਗਿਆ ਹੈ ਭਾਜਪਾਈ ਹਾਕਮਾਂ ਦੇ ਇਸ ਨਵੇਂ ਹੱਲੇ ਖਿਲਾਫ ਸਭਨਾਂ ਲੋਕ ਪੱਖੀ ਤੇ ਜਮਹੂਰੀ ਤਾਕਤਾਂ ਨੂੰ ਡਟ ਕੇ ਖੜ੍ਹਨਾ ਚਾਹੀਦਾ ਹੈ ਅਤੇ
ਨੀਚਾਂ ਅੰਦਰ ਨੀਚ ਜਾਤ ਨੀਚੀ ਹੂੰ ਅਤਿ ਨੀਚ
ਨਾਨਕ ਤਿਨ ਕੇ ਸੰਗ ਸਾਥ ਵੱਡਿਆ ਸਿਉ ਕਿਆ ਰੀਸ
ਦੀ ਸਦੀਆਂ ਤੋਂ ਤੁਰੀ ਆਉਦੀ ਜੁਝਾਰ ਵਿਰਾਸਤ ਨੂੰ ਬੁਲੰਦ ਕਰਨਾ ਚਾਹੀਦਾ ਹੈ
ਭਾਜਪਾ ਤੇ ਸੰਘ ਲਾਣੇ ਦੇ ਮਨਸੂਬੇ ਪਛਾਣੋ
ਭਾਜਪਾ ਤੇ ਸੰਘ ਲਾਣੇ ਵਲੋਂ ਦਲਿਤਾਂ ਖਿਲਾਫ਼ ਵਿੱਢਿਆ ਹਮਲਾ ਅਖੌਤੀ ਉੱਚ ਜਾਤੀ ਲੋਕਾਂ ਦੀਆਂ ਵੋਟਾਂ ਪੱਕੀਆਂ ਕਰਕੇ ਮੁੜ ਸਤਾ ਤੇ ਕਾਬਜ ਹੋਣ ਦੀ ਨੀਤੀ ਦਾ ਹਿੱਸਾ ਤਾਂ ਹੈ ਹੀ, ਪਰ ਇਹ ਸਿਰਫ ਇੱਥੋਂ ਤੱਕ ਹੀ ਸੀਮਤ ਨਹੀਂ ਹੈ ਇਹ ਭਾਰਤ ਦੇ ਸਮੂਹ ਲੋਕਾਂ ਦੀ ਰੱਤ ਨਿਚੋੜ ਰਹੀਆਂ ਦੇਸੀ ਬਦੇਸ਼ੀ ਲੁਟੇਰੀਆਂ ਜੋਕਾਂ ਜਿਨਾਂ ਚ ਵੱਡੇ ਸਰਮਾਏਦਾਰ, ਜਗੀਰਦਾਰ ਤੇ ਸਾਮਰਾਜੀਏ ਸ਼ਾਮਲ ਹਨ ਦੇ ਵੀ ਸਿੱਧੇ ਹੀ ਹਿੱਤ ਚ ਹੈ ਸਾਡੇ ਮੁਲਕ ਚ ਜਾਤ ਪਾਤੀ ਦਾਬਾ ਤੇ ਵਿਤਕਰਾ ਅਜਿਹਾ ਸੰਦ ਬਣਿਆ ਆ ਰਿਹਾ ਹੈ, ਜਿਸਦੇ ਜੋਰ ਲੁਟੇਰੀਆਂ ਜਮਾਤਾਂ ਕਿਰਤੀਆਂ ਦੀ ਕਿਰਤ ਹੋਰ ਵਧੇਰੇ ਲੁੱਟਦੀਆਂ ਹਨ ਇਹ ਅਣਮਨੁੱਖੀ ਤਾਂ ਹੈ ਹੀ ਨਾਲ ਹੀ, ਇਹ ਲੁੱਟ ਦੇ ਪ੍ਰਬੰਧ ਚ ਇੱਕ ਪੱਕਾ ਇੰਤਜਾਮ ਵੀ ਹੈ ਇਸੇ ਕਰਕੇ ਦਿਨੋ ਦਿਨ ਵਧਦਾ ਜਾਤ-ਪਾਤੀ ਦਾਬਾ ਸਭਨਾਂ ਲੁਟੇਰੀਆਂ ਸ਼ਕਤੀਆਂ ਨੂੰ ਰਾਸ ਬੈਠਦਾ ਹੈ ਇਹਨਾਂ ਲੁਟੇਰਿਆਂ ਪੱਖੀ ਲਾਗੂ ਹੋ ਰਹੀਆਂ ਨੀਤੀਆਂ ਕਾਰਨ ਵਧਦੀ ਮਹਿੰਗਾਈ, ਬੇਰੁਜਗਾਰੀ, ਭ੍ਰਿਸ਼ਟਾਚਾਰ ਆਦਿ ਅਲਾਮਤਾਂ ਦੀ ਮਾਰ ਨਾਂ ਜਾਤ ਦੇਖਦੀ ਹੈ, ਨਾ ਧਰਮ ਦੇਖਦੀ ਹੈ ਇਹ ਮਾਰ ਦਲਿਤਾਂ ਦੇ ਨਾਲ-ਨਾਲ ਸਭਨਾਂ ਕਿਰਤੀ ਕਮਾੳੂ ਲੋਕਾਂ, ਉਹ ਹਿੰਦੂ ਹੋਣ ਜਾ ਸਿੱਖ ਜਾਂ ਮੁਸਲਿਮ ਸਭਨਾਂ ਤੇ ਵਾਰ ਕਰਦੀ ਹੈ ਇਹਨਾਂ ਨੀਤੀਆਂ ਵਿਰੁੱਧ ਮੁਲਕ ਭਰ ਚ ਜਾਤਾ ਧਰਮਾਂ ਤੋ ਉਪਰ ੳੱੁਠ ਕੇ ਕਿਰਤੀ ਕਮਾੳੂ ਲੋਕਾਂ ਦੀ ਸੰਗਰਾਮੀ ਸਾਂਝ ਦੀਆਂ ਝਲਕਾਂ ਵੀ ਵਿਖਾਈ ਦੇ ਰਹੀਆਂ ਹਨ ਇਸ ਲਈ ਭਾਜਪਾ ਇਸ ਸਾਂਝ ਚ ਜਾਤ ਪਾਤੀ ਚੀਰਾ ਦੇ ਕੇ ਨਿੱਜੀਕਰਨ ਤੇ ਵਪਾਰੀਕਰਨ ਦੀਆਂ ਲੋਕ ਦੋਖੀ ਨੀਤੀਆਂ ਨੂੰ ਹੋਰ ਅੱਗੇ ਵਧਾਉਣਾ ਲੋਚਦੀ ਹੈ
ਸੁਪਰੀਮ ਕੋਰਟ ਵਲੋਂ ਕੀਤੇ ਦਲਿਤ ਵਿਰੋਧੀ ਫੈਸਲੇ ਖਿਲਾਫ਼ ਦਲਿਤਾਂ ਤੇ ਹੋਰਨਾਂ ਲੋਕ ਪੱਖੀ ਜਮਹੂਰੀ ਸ਼ਕਤੀਆਂ  ਦੇ ਉਠੇ ਵਾਜਬ ਰੋਸ ਖਿਲਾਫ ਭਾਜਪਾ ਦੁਆਰਾ ਇੱਕ ਪਾਸੇ ਉੱਚ ਜਾਤੀ ਹੰਕਾਰ ਨੂੰ ਹਵਾ ਦਲਿਤਾਂ ਵਿਰੁੱਧ ਉੱਚ ਜਾਤੀ ਲਾਮਬੰਦੀਆਂ ਦਾ ਯਤਨ ਕੀਤਾ ਗਿਆ ਦੂਜੇ ਪਾਸੇ ਰਿਜਰਵੇਸ਼ਨ ਵਿਰੋਧੀ ਮਾਹੌਲ ਉਸਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਹਾਲਾਂ ਕਿ ਹੁਣ ਰਿਜਰਵੇਸ਼ਨ ਦੇ ਮੁੱਦੇ ਤੇ ਨਾ ਹੀ ਕਿਸੇ ਅਦਾਲਤ ਵਿੱਚ ਤੇ ਨਾ ਹੀ ਕਿਸੇ ਪਾਰਲੀਮੈਂਟ ਵਿੱਚ ਕੁੱਝ ਵਾਪਰਿਆ ਸੀ ਇਹਨਾਂ ਪਾਟਕ ਪਾੳੂ ਚਾਲਾਂ ਦੇ ਜੋਰ ਹੀ ਹਾਕਮ ਰੁਜਗਾਰ ਮੰਗਦੇ ਨੌਜਵਾਨਾਂ ਦਾ ਧਿਆਨ ਮਰਜ ਦੀ ਅਸਲ ਜੜ੍ਹ ਨਿੱਜੀਕਰਨ ਤੇ ਵਪਾਰੀਕਰਨ ਦੀਆਂ ਨੀਤੀਆਂ ਆਦਿਕ ਤੋਂ ਤਿਲ੍ਹਕਾ ਕੇ ਰਿਜਰਵੇਸ਼ਨ ਨੂੰ ਬਨਾਉਣਾ ਚਾਹੁੰਦੇ ਹਨ ਬੇਰੁਜਗਾਰੀ ਦਾ ਸੰਤਾਪ ਹੰਢਾਉਦੇ ਨੌਜਵਾਨਾਂ ਦੇ ਰੋਹ ਨੂੰ ਦਲਿਤ ਭਾਈਚਾਰੇ ਖਿਲਾਫ ਸੇਧਤ ਕਰਕੇ ਲੋਕਾਂ ਚ ਭਰਮਾਰ ਟਕਰਾਅ ਖੜਾ ਕਰਨਾ ਚਾਹੁੰਦੇ ਹਨ ਜਦੋਂ ਕਿ ਸਰਕਾਰੀ ਤੱਥ ਵੀ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਬੇਰੁਜਗਾਰੀ ਦਾ ਕਾਰਨ ਰਿਜਰਵੇਸ਼ਨ ਨਹੀਂ ਹਾਕਮਾਂ ਦੀਆਂ ਨੀਤੀਆਂ ਹਨ ਕੇਂਦਰ ਸਰਕਾਰ ਦੇ ਅਦਾਰਿਆਂ ਚ ਹੀ 2003 ਤੋਂ 2013 ਤੱਕ ਦੇ 10 ਸਾਲਾਂ 6 ਲੱਖ 39 ਹਜ਼ਾਰ ਨੌਕਰੀਆਂ (ਅਸਾਮੀਆ) ਖਤਮ ਕਰ ਦਿੱਤੀਆਂ ਸਨ ਜਦੋਂ ਕਿ ਇਸ ਤੋਂ ਪਿੱਛੋ ਨੌਕਰੀਆਂ ਖਤਮ ਕਰਨ ਦਾ ਅਮਲ ਹੋਰ ਤੇਜ ਹੋਇਆ ਹੈ ਇਸ ਲਈ ਹਾਕਮਾਂ ਦੇ ਪਾਟਕ ਪਾੳੂ ਤੇ ਲੁਟੇਰੇ ਮਨਸੂਬਿਆਂ ਨੂੰ ਪਛਾਣੋ ਤੇ ਮਾਤ ਦਿਓ
-ਅੱਜ ਦਲਿਤ ਹਿਤੈਸ਼ੀ ਹੋਣ ਦਾ ਵੰਡ ਕਰ ਰਹੀਆਂ ਕਾਂਗਰਸ ਸਮੇਤ ਸਾਰੀਆਂ ਮੌਕਾਪ੍ਰਸਤ ਵੋਟ ਪਾਰਟੀਆਂ ਦੀਆਂ ਸਰਕਾਰਾਂ ਵੀ ਦਲਿਤਾਂ ਨੂੰ ਸਮਾਜਿਕ ਪਛੜੇਵੇ ਤੇ ਵਾਧੇ ਹੇਠ ਰੱਖਣ ਚ ਬਰਾਬਰ ਦੀਆਂ ਹਿੱਸੇਦਾਰ ਹਨ ਇਹਨਾਂ ਸਭਨਾਂ ਦੇ ਰਾਜਾਂ ਚ ਦਲਿਤਾਂ ਦੀ ਹਾਲਤ ਹੋਰ ਮੰਦੀ ਹੁੰਦੀ ਗਈ ਹੈ ਇਹਨਾਂ ਰੰਗ ਬਰੰਗੀਆਂ ਹਕੂਮਤਾਂ ਦੀ ਸਰਪ੍ਰਸਤੀ ਚ ਹੀ ਰਣਬੀਰ ਸੈਨਾ ਵੱਲੋਂ ਦਲਿਤਾਂ ਦੇ ਕਤਲੇਆਮ ਕੀਤੇ ਗਏ ਹਨ ਦਲਿਤ ਔਰਤਾਂ ਦੀ ਬੇਪਤੀ ਦਾ ਵਰਤਾਰਾ ਇਹਨਾਂ ਪਾਰਟੀਆਂ ਦੇ ਰਾਜਾਂ ਦੌਰਾਨ ਹੋਰ ਵਧਦਾ ਗਿਆ ਹੈ ਜਾਤ-ਪਾਤੀ ਹਿੰਸਾ ਦਾ ਵਰਤਾਰਾ ਹਰ ਪਾਰਟੀ ਦੇ ਰਾਜ ਦੀ ਹੀ ਕਹਾਣੀ ਹੈ ਅੱਜ ਇਹ ਪਾਰਟੀਆਂ ਦਲਿਤ ਰੋਹ ਦਾ ਲਾਹਾ ਲੈ ਕੇ ਕੁਰਸੀ ਤੱਕ ਪਹੁੰਚਣ ਦੀ ਤਾਕ ਚ ਹਨ ਇਹਨਾਂ ਸਭਨਾਂ ਦਾ ਹਿਤ ਵੀ ਦਲਿਤਾਂ ਤੇ ਹੋਰ ਜਾਤਾਂ ਚ ਆਪਸੀ ਤੇਜ ਕਰਵਾਉਣ ਚ ਹੀ ਹੈ ਤਾਂ ਕਿ ਦੋਹੀਂ ਪਾਸੀ ਰੋਟੀਆਂ ਸੇਕੀਆਂ ਜਾ ਸਕਣ ਇਹਨਾਂ ਦੀਆਂ ਵੋਟ ਸਿਆਸਤੀ ਚਾਲਾਂ ਬੁੱਝੋ ਤੇ ਜਾਤ-ਪਾਤੀ ਵਲਗਟਾਂ ਤੋਂ ਉੱਪਰ ਉੱਠ ਕੇ ਸਭਨਾਂ ਕਿਰਤੀਆਂ ਦਾ ਵਿਸ਼ਾਲ ਏਕਾ ਉਸਾਰੋ
-        ਰਲਕੇ ਸਾਂਝੀ ਆਵਾਜ਼ ਉਠਾਓ ਕਿ
 ਐਸ.ਸੀ./ ਐਸ.ਟੀ. ਐਕਟ ਨੂੰ ਕਮਜੋਰ ਕਰਨ ਤੇ ਰਿਜਰਵੇਸ਼ਨ ਵਿਰੋਧੀ ਮਹੌਲ ਉਸਾਰਨ ਦੇ ਕਦਮ ਰੋਕੋ ਸਮਾਜਿਕ ਪਛੜੇਵੇਂ ਦੇ ਖਾਤਮੇ ਲਈ ਰਿਜਰਵੇਸ਼ਨ ਦੀ ਨੀਤੀ ਜਾਰੀ ਰੱਖੋ  ਜ਼ਮੀਨ ਦੀ ਮੁੜ-ਵੰਡ ਕਰਕੇ ਦਲਿਤਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਉ ਸਭਨਾਂ ਪੇਂਡੂ ਕਿਰਤੀਆਂ ਦੀ ਜ਼ਮੀਨ ਦੀ ਤੋਟ ਪੂਰੀ ਕਰੋ  ਸਭਨਾਂ ਲਈ ਸਿੱਖਿਆ ਤੇ ਰੁਜਗਾਰ ਦੀ ਗਰੰਟੀ ਕਰੋ ਨਿੱਜੀਕਰਨ ਦੀਆਂ ਨੀਤੀਆਂ ਰੱਦ ਕਰੋ  ਦਲਿਤਾਂ ਤੇ ਹੁੰਦੇ ਜੁਲਮਾਂ ਨੂੰ ਰੋਕਣ ਲਈ ਸਖਤ ਸਜਾਵਾਂ ਦੇਣੀਆਂ ਲਾਗੂ ਕਰੋ  2 ਅਪ੍ਰੈਲ ਦੇ ਬੰਦ ਲਈ ਦਲਿਤਾਂ ਤੇ ਦਰਜ ਕੀਤੇ ਝੂਠੇ ਕੇਸ ਰੱਦ ਕਰੋ
ਦਲਿਤਾਂ ਤੇ ਜਬਰ ਵਿਰੋਧੀ ਕਮੇਟੀ ਪੰਜਾਬ
ਵੱਲੋਂ ਜਾਰੀ ਹੱਥ ਪਰਚੇ ਦਾ ਅੰਸ਼

No comments:

Post a Comment