Thursday, April 26, 2018

ਫਲਸਤੀਨੀ ਲੋਕਾਂ ਦਾ ‘‘ਵਤਨ ਵਾਪਸੀ ਲਈ ਮਾਰਚ’’ ਜਾਰੀ



ਫਲਸਤੀਨੀ ਲੋਕਾਂ ਦਾ ‘‘ਵਤਨ ਵਾਪਸੀ ਲਈ ਮਾਰਚ’’ ਜਾਰੀ
ਫਲਸਤੀਨੀ ਜਨਤਾ ਦੀ ਆਪਣੇ ਇਤਿਹਾਸਕ ਵਤਨ-ਫਲਸਤੀਨ ਵਿਚ ਵਤਨ ਵਾਪਸੀ ਦਾ ਅਧਿਕਾਰ ਫਲਸਤੀਨੀ ਸੰਘਰਸ਼ ਦੇ ਕੇਂਦਰੀ ਨੁਕਤੇ ਵਜੋਂ ਉਭਰਿਆ ਹੋਇਆ ਹੈ ਫਲਸਤੀਨ ਦੀ ਜਨਤਾ ਇਸ ਅਧਿਕਾਰ ਪ੍ਰਾਪਤੀ ਲਈ ਦਹਾਕਿਆਂ ਤੋਂ ਡਟੀ ਹੋਈ ਹੈ ਪਿਛਲੇ ਸਾਲਾਂ ਦੌਰਾਨ ਇਸ ਅਧਿਕਾਰ ਪ੍ਰਾਪਤੀ ਲਈ ਵਾਰ ਵਾਰ ਭਾਰੀ ਰੋਹ-ਭਰਪੂਰ ਪ੍ਰਦਰਸ਼ਨ ਹੁੰਦੇ ਰਹੇ ਹਨ, ਜੋ ਵੱਖ ਵੱਖ ਸ਼ਕਲਾਂ ਅਖਤਿਆਰ ਕਰਦੇ ਰਹੇ ਹਨ - ਸ਼ਾਂਤੀਪੂਰਵਕ ਰੋਸ ਮੁਜਾਹਰੇ ਵੀ, ਹਿੰਸਕ ਤੇ ਹਥਿਆਰਬੰਦ ਕਾਰਵਾਈਆਂ ਵੀ
ਲੰਘੇ 30 ਮਾਰਚ ਤੋਂ ਵਤਨ ਵਾਪਸੀ ਲਈ ਮਾਰਚ ਦੇ ਝੰਡੇ ਹੇਠ ਗਾਜ਼ਾ ਪੱਟੀ ਦੀ ਇਜ਼ਰਾਈਲ ਨਾਲ ਲਗਦੀ ਸੀਮਾ ਤੇ 6 ਹਫਤਿਆਂ ਦੀ ਇਕ ਮੁਹਿੰਮ ਤਹਿਤ ਸ਼ੁਰੂ ਹੋਏ ਧਰਨੇ ਵਿਚ ਸੈਂਕੜੇ ਹਜ਼ਾਰਾਂ ਫਲਸਤੀਨੀ ਸ਼ਾਮਲ ਹੋ ਰਹੇ ਹਨ ਵੱਖ ਵੱਖ ਸਿਆਸੀ ਧਿਰਾਂ ਵੱਲੋਂ ਹਮਾਇਤ ਪ੍ਰਾਪਤ ਇਹ ਧਰਨਾ ਸਿਵਲ ਸੋਸਾਇਟੀ ਗਰੁੱਪਾਂ ਵੱਲੋਂ ਜੱਥੇਬੰਦ ਕੀਤਾ ਗਿਆ ਹੈ
30 ਮਾਰਚ ਦਾ ਦਿਨ ਫਲਸਤੀਨੀ ਜਨਤਾ ਲਈ ਵਤਨ ਦਿਵਸ ਵਜੋਂ ਵਿਸ਼ੇਸ਼ ਮਹੱਤਵ ਵਾਲਾ ਦਿਨ ਹੈ, ਜਦ 1976 ਵਿੱਚ  ਇਸੇ ਦਿਨ ਇਜ਼ਰਾਈਲੀ ਧੱਕੜ ਕਾਰਵਾਈਆਂ ਦਾ ਵਿਰੋਧ ਕਰਦੇ 6 ਫਲਸਤੀਨੀ ਨਾਗਰਿਕ ਇਜ਼ਰਾਈਲੀ ਗੋਲੀਆਂ ਦਾ ਸ਼ਿਕਾਰ ਹੋਏ ਸਨ
ਇਹ ਧਰਨਾ 15 ਮਈ ਤੱਕ ਚੱਲਣਾ ਹੈ 15 ਮਈ ਦਾ ਦਿਨ ਫਲਸਤੀਨ ਵਿਚ ਨਕਬਾ ਦਿਹਾੜਾ ਯਾਨੀ ਕਹਿਰ ਦੇ ਦਿਨ ਵਜੋਂ ਮਨਾਇਆ ਜਾਂਦਾ ਹੈ, ਜਦ 70 ਸਾਲ ਪਹਿਲਾਂ 1948 ਵਿਚ ਜ਼ਿੳੂਨਵਾਦੀ ਹਥਿਆਰਬੰਦ ਦਸਤਿਆਂ ਨੇ ਫਲਸਤੀਨੀਆਂ ਦੀ ਨਸਲਕੁਸ਼ੀ ਰਾਹੀਂ ਸਾਢੇ ਸੱਤ ਲੱਖ ਫਲਸਤੀਨੀਆਂ ਨੂੰ ਉਨ੍ਹਾਂ ਦੇ ਪਿੰਡਾਂ ਤੇ ਸ਼ਹਿਰਾਂ ਚੋਂ ਉਜਾੜਿਆ ਸੀ
ਸਾਲਾਂ ਬੱਧੀ ਇਜ਼ਰਾਈਲ ਫੌਜੀ ਹਮਲਿਆਂ ਅਤੇ ਇਜ਼ਰਾਈਲੀ-ਮਿਸਰੀ ਸਾਂਝੇ ਨਾਕਿਆਂ ਨੇ ਗਾਜ਼ਾ ਦੀ ਆਰਥਿਕਤਾ ਨੂੰ ਬਰਬਾਦ ਕੀਤਾ ਪਿਆ ਹੈ ਗਾਜ਼ਾ ਦੇ ਆਕਾਸ਼, ਸਮੁੰਦਰਾਂ ਅਤੇ ਸਰਹੱਦਾਂ ਤੇ ਇਜ਼ਰਾਈਲ ਦਾ ਕਬਜਾ ਹੈ 10 ਸਾਲ ਤੋਂ ਚੱਲੇ ਆ ਰਹੇ ਇਨ੍ਹਾਂ ਨਾਕਿਆਂ ਦੀ ਬਦੌਲਤ ਗਾਜ਼ਾ ਦੇ 20 ਲੱਖ ਲੋਕ 360 ਕਿਲੋਮੀਟਰ ਦੇ ਖੇਤਰ ਵਾਲੀ ਸੰਸਾਰ ਦੀ ਸਭ ਤੋਂ ਵੱਡੀ ਖੁੱਲ੍ਹੀ ਜੇਲ੍ਹ  ਚ ਜੀਵਨ ਬਸਰ ਕਰ ਰਹੇ ਹਨ ਗਾਜ਼ਾ ਦੇ 42% ਲੋਕ ਗਰੀਬੀ ਦੀ ਮਾਰ ਝੱਲ ਰਹੇ ਹਨ 80% ਲੋਕ ਕੌਮਾਂਤਰੀ ਸਹਾਇਤਾ ਤੇ ਨਿਰਭਰ ਹਨ ਇਸ ਦੇ ਬਾਵਜੂਦ ‘‘ਗਾਜ਼ਾ ਭੁੱਖਾ ਨਹੀਂ ਮਰੇਗਾ, ਆਪਣੇ ਮੌਲਿਕ ਕੌਮੀ ਉਦੇਸ਼ ਦਾ ਤਿਆਗ ਨਹੀਂ ਕਰੇਗਾ’’ ਹਮਾਸ  ਦੇ ਗਾਜ਼ਾ ਮੁਖੀ ਯਾਹੀਆ ਸਿਨਵਰ ਨੇ ਕੱਠੇ ਹੋਏ ਲੋਕਾਂ ਚ ਐਲਾਨ ਕੀਤਾ, ‘‘ਇਜ਼ਰਾਈਲ ਦੀ ਭੁੱਖੇ ਮਾਰਨ ਤੇ ਨਾਕਾਬੰਦੀ ਕਰਨ ਦੀ ਸਕੀਮ ਲੋਕਾਂ ਨੂੰ ਟਾਕਰੇ ਤੋਂ ਪਿੱਛੇ ਮੋੜਨ ਚ ਫੇਲ੍ਹ ਹੋ ਚੁੱਕੀ ਹੈ’’
ਫਲਸਤੀਨੀ ਜਨਤਾ ਲੰਮੇ ਸਮੇਂ ਤੋਂ ਮੰਗ ਕਰਦੀ ਆ ਰਹੀ ਹੈ ਕਿ 50 ਲੱਖ ਮੂਲ ਫਲਸਤੀਨੀਆਂ ਦੀ ਸਪਸ਼ਟ ਸਿੱਧੀ ਸੰਤਾਨ ਨੂੰ ਆਪਣੇ ਪਿਤਾ ਪੁਰਖੀ ਘਰਾਂ ਚ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਇਜ਼ਰਾਈਲ ਇਸ ਮੰਗ ਨੂੰ ਮੰਨਣ ਲਈ ਤਿਆਰ ਨਹੀਂ ਹੈ ਕਿ ਇਸ ਨਾਲ ਉਥੇ ਵਸੇ ਹੋਏ ਯਹੂਦੀਆਂ ਨਾਲੋਂ ਫਲਸਤੀਨੀਆਂ ਦੀ ਬਹੁ-ਗਿਣਤੀ ਹੋ ਜਾਵੇਗੀ
60 ਹਫਤਿਆਂ ਦੇ ਇਸ ਮੌਜੂਦਾ ਧਰਨੇ ਦੌਰਾਨ ਹਰ ਸ਼ੁੱਕਰਵਾਰ ਨੂੰ ਇਜ਼ਰਾਈਲੀ ਦੀਵਾਰ ਨੇੜੇ ਮੁਜਾਹਰਿਆਂ ਚ ਫਲਸਤੀਨੀ ਲੋਕਾਂ ਨੂੰ ਇਜ਼ਰਾਈਲੀ ਗੋਲੀਆਂ, ਪੈਲੇਟਾਂ , ਅੱਥਰੂ ਗੈਸ ਆਦਿ ਦਾ ਸ਼ਿਕਾਰ ਬਣਾਇਆ ਜਾਂਦਾ ਹੈ ਹੁਣ ਤੱਕ ਤਿੰਨ ਦਰਜਨ ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ ਅਤੇ ਜ਼ਖਮੀਆਂ ਦੀ ਦੀ ਗਿਣਤੀ 2000 ਤੋਂ  ਟੱਪ ਗਈ ਹੈ
ਅਨੇਕਾਂ ਦੇਸ਼ਾਂ ਦੇ ਲੀਡਰਾਂ ਨੇ ਇਹਨ੍ਹਾਂ ਸ਼ਾਂਤਮਈ ਰੋਸ ਮੁਜਾਹਰਿਆਂ ਨੂੰ ਬੁਨਿਆਦੀ ਮਨੁੱਖੀ ਅਧਿਕਾਰ ਕਹਿੰਦੇ ਹੋਏ, ਇਜ਼ਰਾਈਲੀ ਹਥਿਆਰਬੰਦ ਬਲਾਂ ਵੱਲੋਂ ਤਾਕਤ ਦੀ ਅੰਨ੍ਹੀਂ ਤੇ ਬੇਦਰੇਗ ਵਰਤੋਂ ਦੀ ਨਿਖੇਧੀ ਕੀਤੀ ਹੈ
ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵੱਲੋਂ ਗੋਲੀਆਂ ਦਾ ਸ਼ਿਕਾਰ ਹੋਏ ਫਲਸਤੀਨੀਆਂ ਦੀ ਜਾਂਚ ਕਰਾਉਣ ਲਈ ਜਾਰੀ ਕੀਤੇ ਬਿਆਨ ਨੂੰ ਅਮਰੀਕਨ ਨੁਮਾਇੰਦੇ ਨੇ ਰੁਕਵਾ ਦਿੱਤਾ ਹੈ
ਅਲਜਜ਼ੀਰਾ ਦੇ ਸੀਨੀਅਰ ਸਿਆਸੀ ਵਿਸ਼ਲੇਸ਼ਣਕਾਰ ਮਾਰਵਾ ਬਿਸ਼ਾਰਾ ਨੇ ਇਨ੍ਹਾਂ ਰੋਸ ਮੁਜਾਹਰਿਆਂ ਨੂੰ ਅਹਿੰਸਕ ਟਾਕਰੇ ਦੀ ਵਿਰੋਧ ਕਾਰਵਾਈ ਆਖਿਆ ਹੈ ਬਿਸ਼ਾਰਾ ਨੇ ਆਪਣੇ ਹਮਲੇ ਦਾ ਰੁਖ ਸਾਬਕਾ ਇਜ਼ਰਾਈਲੀ ਨਿਆਂ ਮੰਤਰੀ ਯੋਸੀ ਬੀਲਿਨ ਵੱਲ ਕੀਤਾ ਜਿਹੜਾ ਇੰਟਰਨੈੱਟ ਤੇ ਵਾਰ ਵਾਰ ਬੋਲ ਰਿਹਾ ਸੀ, ‘‘ਉਹ ਸਾਡੇ ਕੋਲੋਂ ਚਾਹੁੰਦੇ ਕੀ ਹਨ?’’
‘‘ਮੈਂ ਉਸ ਨੂੰ ਦਸਦਾਂ, ਫਲਸਤੀਨੀ ਨਿਆਂ ਚਾਹੁੰਦੇ ਹਨ, ਆਜ਼ਾਦੀ ਚਾਹੁੰਦੇ ਹਨ!’’
 ‘‘ਗਾਜ਼ਾ ਵਾਸੀ ਡਰੋਨਾਂ ਤਂੋ, ਗੋਲਾਬਾਰੀ ਤੋਂ, ਬੰਬਾਰੀਆਂ ਤੋਂ ਆਜ਼ਾਦੀ ਚਾਹੁੰਦੇ ਹਨ!’’
 ‘‘ਉਹ ਨਾਕਾਬੰਦੀਆਂ ਤੋਂ ਆਜ਼ਾਦੀ ਚਾਹੁੰਦੇ ਹਨ ਉਹ ਇਜ਼ਰਾਈਲੀ ਹਾਕਮਾਂ ਵੱਲੋਂ ਸੁੱਟੀਆਂ ਬੁਰਕੀਆਂ ਨਹੀਂ ਚਾਹੁੰਦੇ ਉਹ ਆਪਣੇ ਇਤਿਹਾਸਕ ਵਤਨ, ਫਲਸਤੀਨ ਨੂੰ ਬਰਾਬਰਤਾ ਦੇ ਆਧਾਰ ਤੇ ਇਜ਼ਰਾਈਲੀ ਜਨਤਾ ਨਾਲ ਸਾਂਝਾ ਕਰਨਾ ਚਾਹੁੰਦੇ ਹਨ’’

No comments:

Post a Comment