ਜੇ.ਐਨ.ਯੂ. ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਉਤੇ ਪੁਲਿਸ ਦਾ ਵਹਿਸ਼ੀ ਹਮਲਾ
23 ਮਾਰਚ 2018 ਨੂੰ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਹਜ਼ਾਰਾਂ ਹੀ ਵਿਦਿਆਰਥੀਆਂ ਅਤੇ ਯੂਨੀਵਰਸਿਟੀ ਦੀ ਟੀਚਰਜ਼
ਐਸੋਸੀਏਸ਼ਨ (ਜਨੂਟਾ) ਦੇ ਅਧਿਆਪਕਾਂ ਨੇ ਮਿਲ ਕੇ,
ਯੂਨੀਵਰਸਿਟੀ ਦੇ ਮੁੱਖ ਗੇਟ ਤੋਂ ਸੰਸਦ ਤੀਕ, ਇੱਕ ਵਿਰੋਧ
ਪ੍ਰਦਰਸ਼ਨ ਜਥੇਬੰਦ ਕੀਤਾ।
ਪ੍ਰਸ਼ਾਸਨ ਵੱਲੋਂ ਥੋਪੀ ਜਾ ਰਹੀ ਲਾਜ਼ਮੀ ਹਾਜਰੀ ਦੀ ਅਵੱਸ਼ਕਤਾ ਦਾ, ਅਤੇ ਉੱਚ ਸਿੱਖਿਆ ਦੇ ਨਿੱਜੀਕਰਨ ਵਾਸਤੇ ਸਰਕਾਰ
ਵੱਲੋੋਂ ਉਠਾਏ ਜਾ ਰਹੇ ਕਦਮਾਂ ਦਾ, ਇਹ ਵਿਦਿਆਰਥੀ ਅਤੇ ਅਧਿਆਪਕ ਵਿਰੋਧ ਕਰ
ਰਹੇ ਸਨ। ਉਹ, ਉਸ ਪ੍ਰੋਫੈਸਰ ਦੀ
ਤਤਕਾਲ ਗ੍ਰਿਫਤਾਰੀ ਅਤੇ ਮੁਅੱਤਲੀ ਦੀ ਵੀ ਮੰਗ ਕਰ ਰਹੇ ਸਨ, ਜਿਹਦੇ ਉਤੇ
ਲੜਕੀਆਂ ਦੇ ਯੌਨ ਉਤਪੀੜਨ ਦੇ ਇਲਜ਼ਾਮ ਹਨ। ਉਨ੍ਹਾਂ ਦੀ ਇਹ ਮੰਗ ਵੀ ਸੀ ਕਿ ਲਾਜ਼ਮੀ ਹਾਜ਼ਰੀ ਨੂੰ
ਵਿਦਿਆਰਥੀਆਂ ੳੱੁਤੇ ਜਬਰਨ ਥੋਪਣ ਦਾ ਵਿਰੋਧ ਕਰਨ ਕਰਕੇ ਵੱਖ ਵੱਖ ਵਿਭਾਗਾਂ ਦੇ ਜਿਹੜੇ ਮੁਖੀਆਂ ਦੀ
ਬਦਲੀ ਦੇ ਆਦੇਸ਼ ਦਿੱਤੇ ਗਏ ਹਨ, ਉਨ੍ਹਾਂ ਆਦੇਸ਼ਾਂ
ਨੂੰ ਤੁਰੰਤ ਵਾਪਸ ਲਿਆ ਜਾਵੇ। ਜਨੂਟਾ ਦੀ ਇਕ ਇਹ ਮੰਗ ਵੀ ਸੀ ਕਿ ਅਧਿਆਪਕਾਂ ਖਿਲਾਫ
ਕਾਰਵਾਈ ਕਰਨ ਲਈ ਇੱਕ ਕਮੇਟੀ ਬਣਾਉਣ ਦੇ ਕਾਰਜਕਾਰੀ ਪ੍ਰੀਸ਼ਦ ਦੇ ਫੈਸਲੇ ਨੂੰ ਵਾਪਸ ਲਿਆ ਜਾਵੇ।
ਇਸ ਪ੍ਰਦਰਸ਼ਨ ਵਿਚ ਦਿੱਲੀ ਯੂਨੀਵਰਸਿਟੀ, ਜਾਮਿਆ ਮਿਲਿਆ ਇਸਲਾਮੀਆ ਯੂਨੀਵਰਸਿਟੀ ਅਤੇ ਅੰਬੇਡਕਰ
ਯੂਨੀਵਰਸਿਟੀ ਦੇ ਵਿਦਿਆਰਥੀ ਵੀ ਸ਼ਾਮਲ ਸਨ।
ਪੁਲਿਸ ਨੇ ਦੱਖਣੀ ਦਿੱਲੀ ਦੀ ਆਈ ਐਨ ਏ ਮਾਰਕੀਟ ਦੇ ਨੇੜੇ, ਮੁਜਾਹਰੇ ਨੂੰ ਰੋਕ ਦਿੱਤਾ। ਮੁਜਾਹਰੇ ਵਿਚ ਵੱਡੀ ਗਿਣਤੀ ’ਚ ਕੁੜੀਆਂ ਵੀ ਸ਼ਾਮਲ ਸਨ, ਉਨ੍ਹਾਂ ਉੱਤੇ ਪੁਲਿਸ ਨੇ ਬੇਰਹਿਮੀ ਨਾਲ ਲਾਠੀਆਂ
ਬਰਸਾਈਆਂ ਅਤੇ ਕੁੱਟ-ਮਾਰ ਵੀ ਕੀਤੀ। ਪੁਲਿਸ
ਨੇ ਮੁਜਾਹਰਾਕਾਰੀਆਂ ਵਿਰੁੱਧ ਵਾਟਰ ਕੈਨਨ ਦਾ ਇਸਤੇਮਾਲ ਕੀਤਾ। ਪੁਲਿਸ
ਦੇ ਹਮਲੇ ’ਚ ਬਹੁਤ ਸਾਰੇ ਵਿਦਿਆਰਥੀ ਅਤੇ ਵਿਦਿਆਰਥਣਾਂ ਜਖਮੀ ਹੋ ਗਏ। ਪੁਲਿਸ ਨੇ ਮੁਜਾਹਰੇ ਨੂੰ ਕਵਰ ਕਰ ਰਹੇ ਪੱਤਰਕਾਰਾਂ ਦੀ ਵੀ ਕੁੱਟ ਮਾਰ ਕੀਤੀ ਅਤੇ ਉਨ੍ਹਾਂ
ਦੇ ਕੈਮਰੇ ਜਬਤ ਕਰ ਲਏ। ਪੁਲਿਸ ਨੇ 23 ਵਿਦਿਆਰਥੀਆਂ ਨੂੰ ਕਈ ਘੰਟਿਆਂ ਤੱਕ ਹਿਰਾਸਤ ਵਿਚ ਰੱਖਿਆ।
ਇਸ ਤੋਂ ਪਹਿਲਾਂ
19 ਮਾਰਚ ਨੂੰ , ਜੇ.ਐਨ.ਯੂ. ਦੇ ਵਿਦਿਆਰਥੀਆਂ ਨੇ ਯੌਨ ਉਤਪੀੜਨ ਦੇ ਅਰੋਪੀ ਪ੍ਰੋਫੈਸਰ ਦੇ
ਖਿਲਾਫ ਕਾਰਵਾਈ ਦੀ ਮੰਗ ਕਰਦਿਆਂ ਬਸੰਤ ਕੁੰਜ ਥਾਣੇ ਦੇ ਸਾਹਮਣੇ ਮਜਾਹਰਾ ਕੀਤਾ ਸੀ। ਉਸ ਦਿਨ ਵੀ ਪੁਲਿਸ ਨੇ ਉਨ੍ਹਾਂ ਉੱਤੇ ਹਮਲਾ ਕੀਤਾ ਸੀ। ਜਨੂਟਾ
ਨੇੇ ਇਸ ਤੋਂ ਪਹਿਲਾਂ ਆਪਣੀਆਂ ਮੰਗਾਂ ਲਈ ਯੂਨੀਵਰਸਿਟੀ ਦੇ ਅੰਦਰ ਹੀ ਤਿੰਨ ਦਿਨ ਸਤਿਆਗਿਹ ਚਲਾਇਆ ਸੀ।
ਮਜ਼ਦੂਰ ਏਕਤਾ ਲਹਿਰ ਦੇ ਪੱਤਰ ਪ੍ਰੇਰਕ ਨਾਲ ਗੱਲ ਕਰਦਿਆਂ, ਮੁਜਾਹਰਾਕਾਰੀ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ
ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਹਾਲ ਹੀ ਵਿਚ ਲਏ ਗਏ ਜੇ ਐਨ. ਯੂ ਅਤੇ ਹੋਰ
ਯੂਨੀਵਰਸਿਟੀਆਂ ਨੂੰ ਖੁਦਮੁਖਤਾਰੀ (ਆਤਮ ਸ਼ਾਸਨ) ਦੇਣ ਦੇ ਫੈਸਲੇ ਦਾ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਡਟਵਾਂ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਸਮਝਾਇਆ ਕਿ ਕਿਵੇਂ ਖੁਦਮੁਖਤਾਰੀ ਮਿਲ ਜਾਣ ਤੋਂ ਬਾਅਦ, ਇਨ੍ਹਾਂ ਯੂਨੀਵਰਸਿਟੀਆਂ ਨੂੰ ਸਵੈ ਵਿੱਤਤ ਕੋਰਸ
(ਸਿਰਫ ਫਾਇਨਾਂਸ ਕੋਰਸ) ਚਲਾਉਣ ਅਤੇ ਵੱਖ ਵੱਖ ਕੋਰਸਾਂ
ਲਈ ਭਾਰੀ ਚੰਦੇ ਲੈਣ ਦੀ ਖੁੱਲ੍ਹ ਮਿਲ ਜਾਵੇਗੀ। ਇਹ
ਉੱਚ ਸਿੱਖਿਆ ਦੇ ਨਿੱਜੀਕਰਨ ਦੀ ਦਿਸ਼ਾ ਵੱਲ ਇਕ ਕਦਮ ਹੈ ਜੋ ਨੌਜਵਾਨਾਂ ਦੀ ਇਕ ਵੱਡੀ
ਗਿਣਤੀ ਨੂੰ ਉੱਚ ਸਿਖਿਆ ਦੇ ਦਾਇਰੇ ਤੋਂ ਬਾਹਰ ਕਰ ਦੇਵੇਗਾ। ਉਨ੍ਹਾਂ
ਨੇ ਇਹ ਵੀ ਦੱਸਿਆ ਕਿ ਉਹ ਲਾਜ਼ਮੀ ਹਾਜ਼ਰੀ ਦੀ ਅਵੱਸ਼ਕਤਾ ਦਾ ਵਿਰੋਧ ਇਸ ਲਈ ਕਰ ਰਹੇ ਹਨ, ਕਿਉਕਿ ਜੇ.ਐਨ.ਯੂ ਮੁੱਖ ਤੌਰ ’ਤੇ ਇਕ ਪੋਸਟ ਗਰੈਜੂਏਟ ਸੰਸਥਾਨ ਹੈ, ਜਿਸ ਵਿਚ ਰੀਸਰਚ ਕਰਨ ਵਾਲੇ ਵਿਦਿਆਰਥੀਆਂ ਨੂੰ
ਕਈ ਵਾਰੀ ਅਲੱਗ ਅਲੱਗ ਜਗ੍ਹਾਵਾਂ ਦਾ ਸਫਰ ਕਰਨਾ ਪੈਂਦਾ ਹੈ। ਰਿਸਰਚ
ਕਰਨ ਵਾਲੇ ਵਿਦਿਆਰਥੀ ਅਕਸਰ ਜੇ.ਐਨ.ਯੂ ਅਤੇ ਹੋਰ ਕਈ ਕੇਂਦਰੀ ਯੂਨੀਵਰਸਿਟੀਆਂ ਵਿਚ ਪੜ੍ਹਾਉਣ ਦਾ ਕੰਮ ਵੀ ਕਰਦੇ ਹਨ। ਇਹਨਾਂ ਕਾਰਨਾਂ ਕਰਕੇ ਵਿਦਿਆਰਥੀਆਂ ਲਈ ਲਾਜਮੀ ਹਾਜਰੀ ਦੇ ਮਾਪਦੰਡ ਨੂੰ ਪੂਰਾ ਕਰਨਾ ਅਸੰਭਵ
ਹੋ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਕਈ ਵਿਭਾਗਾਂ ਦੇ ਮੁਖੀਆਂ ਅਤੇ ਹੋਰ ਅਧਿਆਪਕਾਂ ਨੂੰ ਨਿਸ਼ਾਨਾ ਬਣਾਉਣ
ਦੇ ਲਈ ਪ੍ਰਸ਼ਾਸਨ ਵੱਲੋਂ ਨੋਟਿਸ ਜਾਰੀ ਕੀਤੇ ਜਾ ਰਹੇ ਹਨ, ਜਿਨ੍ਹਾਂ ਦਾ ਕਸੂਰ ਸਿਰਫ ਇਹ ਹੈ ਕਿ ਉਹ ਵਿਦਿਆਰਥੀਆਂ ਉੱਤੇ ਲਾਜ਼ਮੀ ਹਾਜ਼ਰੀ
ਨਿਯਮ ਲਾਗੂ ਕਰਨ ਨਾਲ ਅਸਹਿਮਤ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਯੂਨੀਵਰਸਿਟੀ ਦੇ ਅਧਿਕਾਰੀਆਂ
ਵੱਲੋਂ ਪ੍ਰਸ਼ਾਸਨ ਦੇ ਫੈਸਲਿਆਂ ਬਾਰੇ ਸਵਾਲ ਉਠਾਉਣ ਵਾਲੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਤੰਗ ਪ੍ਰੇਸ਼ਾਨ
ਕਰਨ ਲਈ ਹੋਰ ਵੀ ਕਈ ਤਰ੍ਹਾਂ ਦੇ ਹੱਥਕੰਡੇ ਵਰਤੇ ਜਾ ਰਹੇ ਹਨ।
(ਮਜ਼ਦੂਰ ਏਕਤਾ ਲਹਿਰ, ਅਪ੍ਰੈਲ 2018)
(ਸੰਖੇਪ)
No comments:
Post a Comment