Thursday, April 26, 2018

ਚਿੰਤਾ ਹੈ ਅਜੇ ਵੀ - ਜਸਪਾਲ ਜੱਸੀ



ਿੰਤਾ ਹੈ ਅਜੇ ਵੀ
ਸਾਡੀ ਇਸ ਸੁਰੱਖਿਅਤ ਸਲਤਨਤ ਵਿੱਚ
ਿਤੇ ਬੇਗਮਪੁਰੇ ਦੀ ਪ੍ਰਤਿਭਾ ਨਾ ਸਰਕ ਆਵੇ
ਇੰਟਰਨੈੱਟ ਤੇ ਉਡਦਾ ਵਿਦਵਤਾ ਦਾ ਪਰਿੰਦਾ
ਆਖਰ ਭਿੱਟੀਆਂ ਪੌਣਾਂ ਚ ਕਿੱਦਾਂ ਸਾਹ ਲਵੇਗਾ
ਕਰੋ ਹੀਲਾ ਨਾ ਭਾਵੀ ਵਰਤ ਜਾਵੇ

ਦੂਰ ਰੰਬੀ ਕਿਤੇ ਵਖਿਆਨ ਕਰਦੀ
ਪਵਿੱਤਰ ਆਤਮਾ ਨੂੰ ਭਿੱਟ ਚੜ੍ਹਦੀ
ਜਦੋਂ ਖੱਡੀਆਂ ਫਲਸਫਾ ਰਚਦੀਆਂ ਹਨ
ਅਤੇ ਦੋਹਿਆਂ ਚ ਬੁਣ ਬੁਣ ਦੱਸਦੀਆਂ ਹਨ
ਲਹੂ ਸਾਡੇ ਚੋਂ ਨਸ਼ਤਰ ਬੋਲਦੀ ਹੈ
ਅਤੇ ਅਭਿਮਾਨ-ਕਲਗੀ ਡੋਲਦੀ ਹੈ

ਗੇਟ ਤੇ ਚੌਕਸੀ ਪਹਿਰਾ ਬਿਠਾਓ
ਿਤੇ ਨਾਨਕ ਨਾ ਅੰਦਰ ਲੰਘ ਆਵੇ
ਕਹੋ ਕਰਤਾਰਪੁਰ ਨੂੰ ਪਰਤ ਜਾਵੇ
ਸਾਥੋਂ ਦੂਰ ਆਪਣੇ ਸ਼ੌਕ ਪਾਲੇ
ਰਹੇ ਨੀਚਾਂ ਦੇ ਅੰਦਰ ਨੀਚ ਹੋ ਕੇ
ਰਹਿੰਦੀ ਉਮਰ ਖੇਤੀਂ ਹਲ ਚਲਾਵੇ
ਇਹ ਸੈਮੀਨਾਰ ਹੈ ਬ੍ਰਹਮ-ਗਿਆਨੀਆਂ ਦਾ
ਭੁੱਲ ਕੇ ਵੀ ਕਦੇ ਏਥੇ ਨਾ ਆਵੇ

ਿੱਦਿਆ ਵਣਜ ਹੈ, ਸੌਦਾਗਰੀ ਹੈ
ਿਆਕਤ ਦੀ ਜਮ੍ਹਾਂਖੋਰੀ ਦਾ ਗੁਰ ਹੈ
ਇਹ ਨਾ ਭੁੱਲੋ ਕਿ ਨਾਨਕ ਤਾਂ ਵਿਚਾਰਾ
ਉਸੇ ਦਿਨ ਫੇਲ੍ਹ ਹੋ ਕੇ ਪਰਤਿਆ ਸੀ
ਸੌਦਾਗਰ ਪਿਤਾ ਜੀ ਨੇ ਨੋਟ ਦੇ ਕੇ
ਿਸ ਦਿਨ ਪ੍ਰਤਿਭਾ ਨੂੰ ਪਰਖਿਆ ਸੀ
ਨਾ ਜੀਹਦੇ ਹੋਣ ਚਾਲੇ ਪਿਤਾ-ਪੁਰਖੀ
ਉਹਦੇ ਕਰਮਾਂ ਚ ਬੱਸ ਲਾਲੋ ਦੀ ਬੁਰਕੀ

ਸੁਣੋਂ ਕਿੱਡਾ ਧਮੱਚੜ ਪੈ ਰਿਹਾ ਹੈ
ਇਹ ਅਣਭਿੱਟਿਆ ਲਹੂ ਕੀ ਕਹਿ ਰਿਹਾ ਹੈ

ਿਵੇਂ ਕਾਰਾਂ ਚੋਂ ਉੱਤਰ ਕੇ ਲਿਆਕਤ
ਰਾਜਧਾਨੀ ਚ ਝਾੜੂ ਫੇਰਦੀ ਹੈ
ਉੱਚੇ ਰੁਤਬਿਆਂ ਦੇ ਸੀਨਿਆਂ ਦੇ
ਜ਼ਖਮਾਂ ਦੀ ਕਹਾਣੀ ਛੇੜਦੀ ਹੈ
ਉੱਚੀ ਹੈ ਤੇ ਉੱਚਾ ਸੋਚਦੀ ਹੈ
ਨੀਵੇਂ ਧੰਦਿਆਂ ਨੂੰ ਕੋਸਦੀ ਹੈ
ਦਸਾਂ ਨਹੁੰਆਂ ਦੇ ਖਤਰੇ ਤੋਂ ਵਿਚਾਰੀ
ਬੁੱਧੀ ਨੂੰ ਬਚਾਉਣਾ ਲੋਚਦੀ ਹੈ

ਨਾਲੰਦਾ-ਤਕਸ਼ਲਾ ਦੀ ਆਤਮਾ ਹੈ
ਇਹਦੇ ਲਈ ਦੂਰ-ਦਰਸ਼ਨ ਰਾਖਵਾਂ ਹੈ

- ਜਸਪਾਲ ਜੱਸੀ

No comments:

Post a Comment