Tuesday, March 21, 2017

30 ਰਾਸ਼ਟਰਵਾਦ ਬਾਰੇ ਬਹਿਸ


ਰਾਸ਼ਟਰਵਾਦ ਬਾਰੇ ਬਹਿਸ ਦੇ ਦਿਨਾਂ


ਕਿਹੜੀ ਕੌਮ!

ਪਾੜ ਦਿੱਤੀਆਂ ਜੇ ਜੁਆਕਾਂ ਨੇ
ਤਿੰਨ-ਰੰਗੀਆਂ ਲੀਰਾਂ
ਤਾਂ ਤੁਸੀਂ ਮੱਚ ਉੱਠੇ ਹੋ
ਪਿੱਠ ਨੂੰ ਬੜਾ ਸੇਕ ਲੱਗਿਆ ਹੈ
ਬਿਆਨਾਂ ਨਾਲ ਕਰ ਰਹੇ ਹੋ
ਕਾਲੇ ਅਖ਼ਬਾਰ
ਕੌਮ ਦਾ ਅਪਮਾਨ ਹੋਇਆ ਹੈ
ਜ਼ਰਾ ਦੱਸਣਾ ਤਾਂ ਸਹੀ
ਕੌਮ ਤੋਂ ਤੁਹਾਡਾ ਭਾਵ?

ਕੌਮ ਉਹ ਹੈ ਜੋ ਬੰਗਲਿਆਂ ਵਸਦੀ ਹੈ?
ਜਾਂ ਫਿਰ ਉਹ ਹੈ ਜੋ
ਫੁੱਟ-ਪਾਥਾਂਤੇ ਸੌਂਦੀ ਹੈ?
ਕੌਮ ਉਹ ਹੈ ਜੋ
ਆਏ ਪਹਿਰ ਸੂਟ ਬਦਲਦੀ ਹੈ?
ਜਾਂ ਫਿਰ ਉਹ ਜੋ
ਸਿਆਲ ਭਰ ਕੁਰਨ ਕੁਰਨ ਕਰਦੀ ਹੈ?
ਕੌਮ ਉਹ ਹੈ ਜੋ
ਗੋਲੀਆਂ ਦੇ ਵਾਰ ਕਰਦੀ ਹੈ?
ਜਾਂ ਫਿਰ ਉਹ ਜੋ
ਗੋਲੀਆਂ ਨੂੰ ਹਿੱਕਤੇ ਜਰਦੀ ਹੈ?
ਕੌਮ ਉਹ ਹੈ ਜੋ
ਦਿੱਲੀ ਬਹਿਕੇ ਹੁਕਮ ਕਰਦੀ ਹੈ?
ਜਾਂ ਫਿਰ ਉਹ ਜੋ
ਛੰਬ ਜੌੜੀਆਂ ਲੜ ਮਰਦੀ ਹੈ?

ਅੰਨ੍ਹੇ ਨੂੰ ਪੁੱਛੋ
ਸੁਜਾਖੇ ਨੂੰ ਪੁੱਛੋ
ਭਲਾ ਇੱਕ ਕਿਵੇਂ ਹੋ ਸਕਦੀ ਹੈ
ਪਹਿਲੀ ਤੇ ਦੂਸਰੀ ਕਿਸਮ ਦੀ ਕੌਮ?
ਤੇ ਇੱਕ ਕਿਵੇਂ ਹੋ ਸਕਦਾ ਹੈ
ਫਿਰ ਦੋਨਾਂ ਦਾ ਝੰਡਾ?
ਤੁਹਾਡੇ ਬਿਆਨਾਂ ਤੇ ਮੈਨੂੰ ਗਿਲਾ ਨਹੀਂ
ਪਰ ਖੋਲ੍ਹ ਕੇ ਦੱਸੋ
ਕਿਹੜੀ ਕੌਮ ਦਾ ਅਪਮਾਨ ਹੋਇਆ ਹੈ?

ਪਾੜ ਦਿੱਤੀਆਂ ਜੇ ਜੁਆਕਾਂ ਨੇ
ਤਿੰਨ-ਰੰਗੀਆਂ ਲੀਰਾਂ
ਤਾਂ ਤੁਸੀਂ ਬੜੇ ਟੱਪੇ ਹੋ
ਪਰ ਮੈਂ ਪੁੱਛਦਾ ਹਾਂ
ਇਹ ਕਿਹੜੀ ਅਣਹੋਣੀ ਹੋਈ ਹੈ?
ਭਲਾ ਕਾਤਲਾਂ ਨੂੰ ਹਾਰ ਕਿਉਂ ਪਾਵੇਗੀ?
ਗੋਲੀਆਂ ਸਹਿਣ ਵਾਲੀ ਕੌਮ
ਝੁੱਗੀਆਂ ਵਿੱਚ ਰਹਿਣ ਵਾਲੀ ਕੌਮ
ਪਾਲਿਆਂ ਵਿੱਚ ਠਰਨ ਵਾਲੀ ਕੌਮ
ਸਰਹੱਦਾਂਤੇ ਮਰਨ ਵਾਲੀ ਕੌਮ .....
ਓਮ ਪ੍ਰਕਾਸ਼ ਕੁੱਸਾ (1973)

ਪਿਛਲੇ ਵਰ੍ਹੇ ਜੇ. ਐਨ. ਯੂ. ਦੀਆਂ ਘਟਨਾਵਾਂ ਤੋਂ ਬਾਅਦ ਭਾਜਪਾ ਦਾ ਫਿਰਕੂ ਤੇ ਕੌਮੀ ਸ਼ਾਵਨਵਾਦੀ ਹਮਲਾ ਲਗਾਤਾਰ ਜਾਰੀ ਰਹਿ ਰਿਹਾ ਹੈ ਤੇ ਹੁਣ ਦਿੱਲੀ ਯੂਨੀਵਰਸਿਟੀ ਦੇ ਰਾਮਜਸ ਕਾਲਜ ਦੇ ਵਿਦਿਆਰਥੀ ਤੇ ਅਧਿਆਪਕ ਇਸਦਾ ਨਿਸ਼ਾਨਾ ਬਣੇ ਹਨ ਹੁਣ ਇਸ ਕਾਲਜ ਭਾਜਪਾ ਦੇ ਵਿਦਿਆਰਥੀ ਵਿੰਗ . ਬੀ. ਵੀ. ਪੀ. ਨੇ ਉਹੀ ਕੁਝ ਮੁੜ ਦੁਹਰਾਇਆ ਹੈ ਫਿਰਕੂ ਰੰਗਤ ਵਾਲੀ ਅੰਨ੍ਹੀ ਕੌਮਪ੍ਰਸਤੀ ਭੜਕਾਉਣ ਦਾ ਭਾਜਪਾ ਦਾ ਪੈਂਤੜਾ ਅਸਲ ਲੋਕਾਂ ਦੀ ਹੱਕੀ ਆਵਾਜ਼ ਨੂੰ ਕੁਚਲਣ ਦਾ ਪੈਂਤੜਾ ਹੈ ਇਹ ਲੋਕਾਂ ਦੇ ਉਲਟ ਫਿਰਕੂ ਫਾਸ਼ੀ ਲਾਮਬੰਦੀਆਂ ਦੀ ਮੁਹਿੰਮ ਹੈ ਇਸ ਨੂੰ ਅਸਹਿਣਸ਼ੀਲਤਾ ਜਾਂ ਵਿਚਾਰਾਂ ਦੀ ਆਜ਼ਾਦੀਤੇ ਬੰਦਸ਼ਾਂ ਦੇ ਸੀਮਤ ਅਰਥਾਂ ਲੈਣ ਦੀ ਥਾਂ ਲੁਟੇਰੀਆਂ ਜਮਾਤਾਂ ਦੇ ਲੋਕਾਂ ਖਿਲਾਫ਼ ਹਮਲੇ ਵਜੋਂ ਲੈਣਾ ਤੇ ਉਭਾਰਨਾ ਚਾਹੀਦਾ ਹੈ ਰਾਸ਼ਟਰਵਾਦ ਦੇ ਨਾਂ ਥੱਲੇ ਹੋ ਰਹੀਆਂ ਇਹਨਾਂ ਲਾਮਬੰਦੀਆਂ ਦੇ ਓਹਲੇ ਲੁਕਿਆ ਅਸਲ ਨਿਸ਼ਾਨਾ ਸਾਮਰਾਜੀ ਤੇ ਜਗੀਰੂ ਗੱਠਜੋੜ ਦਾ ਲੋਕਾਂ ਖਿਲਾਫ਼ ਧਾਵਾ ਤੇਜ਼ ਕਰਨਾ ਹੈ ਤੇ ਇਸ ਹਮਲੇ ਖਿਲਾਫ਼ ਅੜਨ ਭਿੜਨ ਵਾਲੇ ਹਿੱਸਿਆਂ ਨੂੰ ਦੇਸ਼ ਧਰੋਹ ਦੇ ਨਾਂਤੇ ਕੁਚਲਣਾ ਹੈ ਇਸ ਰਾਸ਼ਟਰਵਾਦ ਦੀ ਅਸਲ ਹਕੀਕਤ ਸਾਮਰਾਜੀ ਮੁਲਕਾਂ ਦੀ ਚਾਕਰੀ ਹੈ ਤੇ ਆਰਥਿਕ ਸੁਧਾਰਾਂ ਜ਼ਰੀਏ ਉਹਨਾਂ ਨੂੰ ਮੁਲਕ ਲੁਟਾਉਣਾ ਹੈ ਇਸ ਫਿਰਕੂ ਫਾਸ਼ੀ ਹਮਲੇ ਦੇ ਇੱਕਜੁਟ ਤੇ ਸਾਂਝੇ ਵਿਰੋਧ ਲਈ ਅੱਗੇ ਆਉਣਾ ਚਾਹੀਦਾ ਹੈ ਤੇ ਅਸਹਿਣਸ਼ੀਲਤਾ ਖਿਲਾਫ਼ ਸੰਘਰਸ਼ ਦੇ ਪਰਦੇ ਓਹਲੇ ਹਾਕਮ ਜਮਾਤੀ ਸਿਆਸੀ ਸ਼ਕਤੀਆਂ ਨਾਲ ਸਾਂਝ ਉਸਾਰਨ ਦੇ ਹਰ ਰੁਝਾਨ ਤੋਂ ਵਖਰੇਵਾਂ ਕਰਨਾ ਚਾਹੀਦਾ ਹੈ ਲੋਕਾਂ ਦੇ ਕੈਂਪ ਵਿਚਲੀਆਂ ਖਰੀਆਂ ਧਰਮ ਨਿਰਪੱਖ ਤੇ ਜਮਹੂਰੀ ਤਾਕਤਾਂ ਦੀ ਇੱਕਜੁਟ ਤੇ ਵਿਸ਼ਾਲ ਵਿਰੋਧ ਲਹਿਰ ਉਸਾਰਨ ਲਈ ਯਤਨ ਕਰਨੇ ਚਾਹੀਦੇ ਹਨ



No comments:

Post a Comment