Saturday, March 25, 2017

21 ਏ ਗੁਰਦਿਆਲ ਸਿੰਘ ਦਿਵਸ ਸਮਾਗਮ





ਅਣਹੋਇਆਂ ਲਈ ਧੜਕਦੀ ਕਲਮ ਦਾ ਜਸ਼ਨ ਬਣਿਆ
ਗੁਰਦਿਆਲ ਸਿੰਘ ਦਿਵਸ ਸਮਾਗਮ
- ਸਟਾਫ਼ ਰਿਪੋਰਟਰ
ਉਘੇ ਮਰਹੂਮ ਪੰਜਾਬੀ ਨਾਵਲਕਾਰ ਗੁਰਦਿਆਲ ਸਿੰਘ ਦਾ 10 ਜਨਵਰੀ ਨੂੰ ਜੈਤੋ ਮਨਾਇਆ ਗਿਆ ਜਨਮ ਦਿਹਾੜਾ ਅਣਹੋਇਆਂ ਲਈ ਧੜਕਦੀ ਕਲਮ ਦੇ ਜਸ਼ਨ ਦਾ ਦਿਹਾੜਾ ਹੋ ਨਿਬੜਿਆ ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫ਼ਲੇ ਦੇ ਸੱਦੇਤੇ ਕਿਰਤੀ ਕਾਮਿਆਂ ਤੇ ਸਾਹਿਤਕਾਰਾਂ ਵੱਲੋਂ ਰਲ਼ਕੇ ਮਨਾਏ ਗਏ ਇਸ ਦਿਹਾੜੇ ਨੇ ਦੋਹਾਂ ਹਿੱਸਿਆਂ ਦੀ ਸੰਗਰਾਮੀ ਜੋਟੀ ਦਾ ਸੰਦੇਸ਼ ਵੀ ਦਿੱਤਾ ਤੇ ਇਸ ਜੋਟੀ ਦੀ ਤੁਰੀ ਰਹੀ ਨਰੋਈ ਪ੍ਰੰਪਰਾ ਨੂੰ ਉਚਾਇਆ ਵੀ ਇਕ ਨਾਵਲਕਾਰ ਦੀ ਸਿਰਜਣਾ ਦੇ ਪਾਤਰ ਇਉਂ ਉਹਦੀ ਯਾਦ ਜੁੜਨ ਤੇ ਉਹਦੀ ਘਾਲਣਾ ਨੂੰ ਸਲਾਮ ਕਰਨ, ਇਹ ਪੰਜਾਬ ਆਪਣੇ ਆਪ ਹੀ ਨਿਵੇਕਲੀ ਘਟਨਾ ਸੀ ਇਹ ਸਮਾਗਮ ਸਿਰਫ਼ ਇਕ ਦਿਨ ਲਈ ਹੀ ਜੁੜਿਆ ਇਕੱਠ ਨਹੀਂ ਸੀ, ਸਗੋਂ ਲਗਭਗ 20-22 ਦਿਨ ਪੰਜਾਬ ਦੇ ਕਿਰਤੀ ਕਿਸਾਨਾਂ, ਖੇਤ ਮਜ਼ਦੂਰਾਂ, ਔਰਤਾਂ, ਨੌਜਵਾਨਾਂ ਤੇ ਮੁਲਾਜ਼ਮ ਹਿੱਸਿਆਂ ਵੱਲੋਂ ਚਲਾਈ ਜਨਤਕ ਮੁਹਿੰਮ ਦਾ ਸਿਖਰ ਸੀ, ਜਿਸ ਦੌਰਾਨ ਦਹਿ ਹਜ਼ਾਰਾਂ ਲੋਕਾਂ ਤੱਕ ਗੁਰਦਿਆਲ ਸਿੰਘ ਦੀ ਸਾਹਿਤਕ ਘਾਲਣਾ ਦੇ ਮਹੱਤਵ ਦੀ ਚਰਚਾ ਨੂੰ ਪਹੁੰਚਾਇਆ ਗਿਆ ਸੀ ਇਸ ਮੁਹਿੰਮ ਨੂੰ ਪੰਜਾਬ ਦੀਆਂ ਸਾਹਿਤਕ ਸੱਭਿਆਚਾਰਕ ਸ਼ਖਸ਼ੀਅਤਾਂ ਦਾ ਸਹਿਯੋਗ ਵੀ ਹਾਸਲ ਸੀ ਇਸ ਸਮਾਗਮ ਨੂੰ ਵੱਖ-ਵੱਖ ਜਨਤਕ ਜਥੇਬੰਦੀਆਂ ਤੇ ਸਾਹਿਤਿਕ ਸਭਿਆਚਾਰਕ ਪਲੇਟਫਾਰਮਾਂ ਨੇ ਸਹਿਯੋਗ ਦੇ ਐਲਾਨ ਕੀਤੇ ਤੇ ਬਕਾਇਦਾ ਮੁਹਿੰਮ ਦਾ ਹਿੱਸਾ ਬਣੇ ਤਿੰਨ ਜਨਤਕ ਜਥੇਬੰਦੀਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ, ਨੌਜਵਾਨ ਭਾਰਤ ਸਭਾ ਤੇ ਬੀ.ਕੇ.ਯੂ. ਏਕਤਾ (ਉਗਰਾਹਾਂ) ਵੱਲੋਂ ਮੁਹਿੰਮ ਦੀ ਤਿਆਰੀ ਆਪਣੇ ਸੈਂਕੜੇ ਕਾਰਕੁੰਨਾਂ ਦੀ ਇਕੱਤਰਤਾ ਬਰਨਾਲੇ ਕੀਤੀ ਗਈ ਸੀ ਜਿੱਥੇ ਗੁਰਦਿਆਲ ਦੀ ਸਾਹਿਤ ਰਚਨਾ ਦੇ ਮਹੱਤਵ ਬਾਰੇ ਤੇ ਇਸਦੇ ਵੱਖ-ਵੱਖ ਲੜਾਂ ਬਾਰੇ ਵਿਸਥਾਰੀ ਚਰਚਾ ਕੀਤੀ ਗਈ ਸੀ ਇਉਂ ਇਸ ਮੀਟਿੰਗ ਗੁਰਦਿਆਲ ਸਿੰਘ ਦੇ ਨਾਵਲਾਂ ਨਾਲ ਨੇੜਿਉਂ ਜਾਣੂੰ ਹੋਏ ਕਾਰਕੁੰਨਾਂ ਨੇ ਪੰਜਾਬ ਦੇ ਕੋਨੇ-ਕੋਨੇ ਇਹ ਚਰਚਾ ਪਹੁੰਚਾਈ ਨੁੱਕੜ ਨਾਟਕਾਂ, ਰੈਲੀਆਂ ਮੀਟਿੰਗਾਂ ਤੇ ਹੋਰਨਾਂ ਸੰਭਵ ਸ਼ਕਲਾਂ ਰਾਹੀਂ ਕਿਰਤੀ ਲੋਕਾਂ ਤੱਕ ਮੁਹਿੰਮ ਦਾ ਸੰਦੇਸ਼ ਪਹੁੰਚਾਇਆ ਗਿਆ ਵੱਖ-ਵੱਖ ਖੇਤਰਾਂ ਸਾਹਿਤਕ ਹਿੱਸਿਆਂ ਤੇ ਸੰਘਰਸ਼ਸ਼ੀਲ ਕਾਮਿਆਂ ਦੀਆਂ ਸਾਂਝੀਆਂ ਸਮਾਗਮ ਸਮਰਥਨ ਕਮੇਟੀਆਂ ਬਣੀਆਂ ਪੰਜਾਬ ਦੀਆਂ ਕੰਧਾਂਤੇ 15,000 ਦੀ ਗਿਣਤੀ ਪੋਸਟਰ ਲੱਗੇ ਤੇ 40,000 ਦੀ ਗਿਣਤੀ ਵਿੱਚ ਗੁਰਦਿਆਲ ਸਿੰਘ ਦਿਵਸ ਮਨਾਉਣ ਦਾ ਸੱਦਾ ਦਿੰਦਾ ਹੱਥ ਪਰਚਾ ਵੰਡਿਆ ਗਿਆ ਜੈਤੋ ਇਲਾਕੇ ਵਿਸ਼ੇਸ਼ ਕਰਕੇ ਕਾਫ਼ੀ ਵਿਆਪਕ ਤੇ ਸੰਘਣੀ ਮੁਹਿੰਮ ਚੱਲੀ ਜੈਤੋ ਦੇ ਆਲੇ ਦੁਆਲੇ ਦੇ ਡੇਢ ਦਰਜਨ ਪਿੰਡਾਂ ਹਜ਼ਾਰਾਂ ਲੋਕਾਂ ਨੂੰ ਇਸ ਪ੍ਰਚਾਰ ਨੇ ਕਲਾਵੇ ਲਿਆ ਵੱਖ-2 ਸਾਹਿਤਕ ਹਿੱਸਿਆਂ ਵੱਲੋਂ ਇਸ ਉਦਮ ਦਾ ਉਤਸ਼ਾਹੀ ਹੁੰਗਾਰਾ ਦਿੱਤਾ ਗਿਆ ਜੈਤੋ ਖੇਤਰ ਦੇ ਸਾਹਿਤਕ ਤੇ ਜਮਹੂਰੀ ਅਗਾਂਹਵਧੂ ਸਰੋਕਾਰਾਂ ਵਾਲੇ ਹਿੱਸਿਆਂ ਨੇ ਇਸ ਯਤਨ ਦੀ ਸਫਲਤਾ ਲਈ ਦਿਲਚਸਪੀ ਲਈ ਤੇ ਸਰਗਰਮ ਸ਼ਮੂਲੀਅਤ ਕੀਤੀ
10 ਜਨਵਰੀ ਨੂੰ ਜੈਤੋ ਕਸਬੇ ਪੁੱਜੇ ਹਜ਼ਾਰਾਂ ਕਿਰਤੀ ਕਾਮਿਆਂ ਤੇ ਸਾਹਿਤਕਾਰਾਂ, ਕਲਾਕਾਰਾਂ ਨੇ ਗੁਰਦਿਆਲ ਸਿੰਘ ਦੀ ਤਸਵੀਰ ਵਾਲੀਆਂ ਹਜ਼ਾਰਾਂ ਝੰਡੀਆਂ ਨਾਲ ਸਜੇ ਰਾਮ ਲੀਲਾ ਗਰਾਊਂਡ ਨੂੰ ਖਚਾਖਚ ਭਰ ਦਿੱਤਾ ਪੰਡਾਲ ਦੇ ਸੱਜੇ ਕੋਨੇ ਨੂੰ ਮਹਾਸ਼ਵੇਤਾ ਦੇਵੀ ਗੈਲਰੀ ਦਾ ਨਾਂ ਦਿੱਤਾ ਗਿਆ ਸੀ ਜਿੱਥੇ ਪੰਜਾਬ ਦੇ ਨਾਮਵਰ ਸਾਹਿਤਕ ਕਲਾ ਖੇਤਰ ਦੀਆਂ ਉਘੀਆਂ ਸਖਸ਼ੀਅਤਾਂ ਹਾਜ਼ਰ ਸਨ ਬੰਗਾਲ ਦੀ ਉਘੀ ਲੇਖਕਾ ਤੇ ਕਾਰਕੁੰਨ ਵੀ ਪਿਛਲੇ ਵਰ੍ਹੇ ਇਹਨਾਂ ਦਿਨਾਂ ਵਿੱਚ ਹੀ ਵਿਛੜੀ ਸੀ ਤੇ ਇਉਂ ਇਹ ਉਸਦੀ ਘਾਲਣਾ ਨੂੰ ਸਿਜਦਾ ਵੀ ਸੀ ਤੇ ਪੰਜਾਬ ਦੇ ਲੇਖਕਾਂ ਨਾਲ ਉਹਦੀਮਿਲਣੀਦਾ ਮੌਕਾ ਵੀ ਗੈਲਰੀ ਸਭ ਤੋਂ ਮੂਹਰਲੀਆਂ ਸਫ਼ਾਂ ਬੈਠੇ ਸਨ ਸਲਾਮ ਕਾਫ਼ਲੇ ਦੀ ਟੀਮ ਦੇ ਮੈਂਬਰ, ਨਾਲ ਹਾਜ਼ਰ ਸਨ ਗੁਰਦਿਆਲ ਸਿੰਘ ਦੇ ਪਰਿਵਾਰਕ ਮੈਂਬਰ ਸਮਾਗਮ ਦੀ ਰਸਮੀ ਸ਼ੁਰੂਆਤ ਵੀ ਕਿਰਤ ਕਲਾ ਤੇ ਸੰਗਰਾਮਾਂ ਦੀ ਜੋਟੀ ਹੋਰ ਮਜ਼ਬੂਤ ਕਰਨ ਦਾ ਸੰਦੇਸ਼ ਬਣੀ ਜਦੋਂ, ਸ਼ਮਾਂ ਰੌਸ਼ਨ ਕਰਨ ਦੀ ਰਸਮ ਉਘੇ ਖੇਤ ਮਜ਼ਦੂਰ ਆਗੂ ਲਛਮਣ ਸਿੰਘ ਸੇਵੇਵਾਲਾ ਨੇ ਨਿਭਾਈ ਤੇ ਉਹਦੇ ਨਾਲ ਸਨ, ਪੰਜਾਬ ਦੀ ਕਿਸਾਨ ਲਹਿਰ ਦੇ ਉਘੇ ਆਗੂ ਸ਼੍ਰੀ ਝੰਡਾ ਸਿੰਘ ਜੇਠੂਕੇ, ਤੇ ਸ਼੍ਰੀ ਜੋਗਿੰਦਰ ਸਿੰਘ ਉਗਰਾਹਾਂ ਬਜ਼ੁਰਗ ਨਾਵਲਕਾਰ ਓਮ ਪ੍ਰਕਾਸ਼ ਗਾਸੋ ਨੇ ਵੀ ਸਾਹਿਤਕਾਰਾਂ ਦੇ ਨੁਮਾਇੰਦੇ ਵਜੋਂ ਸ਼੍ਰੀ ਸੇਵੇਵਾਲਾ ਦਾ ਸਾਥ ਦਿੱਤਾ ਸੇਵੇਵਾਲਾ ਕਾਂਡ, ਖੇਤ ਮਜ਼ਦੂਰ ਵਿਹੜਾ, ਮੜ੍ਹੀ ਦੇ ਦੀਵੇ ਦੇ ਜਗਸੀਰ ਤੋਂ ਗੱਲ ਅਗਾਂਹ ਤੁਰਨ ਦੀ ਆਸ ਦੀ ਗੂੰਜ ਵੀ ਇਸ ਰਸਮ ਰਾਹੀਂ ਸੁਣਾਈ ਦਿੱਤੀ ਏਸੇ ਰਸਮ ਦੌਰਾਨ ਪਿੱਠ ਭੂਮੀਚੋਂ ਸਤਰਾਂ ਉਠੀਆਂ,
ਮਾਂ ਧਰਤੀ ਦਾ ਦਰਦ ਕੁਆਰਾ ਮੁੱਕਦਾ ਨਹੀਂ
ਵਡਭਾਗੀ ਕਲਮਾਂ ਦਾ ਅੰਮ੍ਰਿਤ ਸੁੱਕਦਾ ਨਹੀਂ
ਧਰਤੀ ਦਾ ਦਿਲ ਫੋਲ, ਨਿਰੇ ਚੰਗਿਆੜੇ ਨੇ
ਜਿਉਣ ਜੋਗੀਆਂ ਕਲਮਾਂ ਲਈ ਅੰਗਿਆਰੇ ਨੇ. . .
ਇਉਂ ਸਾਹਿਤਕਾਰਾਂ ਦੀ ਸੰਵੇਦਨਾ ਨੂੰ ਧਰਤੀ ਦਾ ਦਰਦ ਪਛਾਨਣ ਦੇ ਸੁਨੇਹੇ ਨਾਲ ਸ਼ੁਰੂ ਹੋਏ ਇਸ ਸਮਾਗਮ ਨੂੰ ਸਾਹਿਤਕ ਖੇਤਰ ਦੀਆਂ ਨਾਮਵਰ ਸਖ਼ਸ਼ੀਅਤਾਂ ਸੁਰਜੀਤ ਪਾਤਰ, ਵਰਿਆਮ ਸੰਧੂ ਤੇ ਅਲੋਚਕ ਸੁਖਦੇਵ ਸਿਰਸਾ ਨੇ ਸੰਬੋਧਨ ਕੀਤਾ ਉਹਨਾਂ ਨੇ ਸਲਾਮ ਕਾਫ਼ਲੇ ਨੂੰ ਅਜਿਹੇ ਯਤਨਾਂ ਲਈ ਵਧਾਈ ਦਿੱਤੀ ਤੇ ਇਸ ਨਿਵੇਕਲੀ ਪ੍ਰੰਪਰਾ ਨੂੰ ਜਾਰੀ ਰੱਖਣ ਦੀ ਜ਼ੋਰਦਾਰ ਅਪੀਲ ਵੀ ਕੀਤੀ ਉਹਨਾਂ ਨੇ ਇਹਨਾਂ ਯਤਨਾਂ ਨੂੰ ਲੇਖਕਾਂ ਸਿਰ ਕਰਜ਼ ਕਰਾਰ ਦਿੱਤਾ ਗੁਰਦਿਆਲ ਸਿੰਘ ਦੀ ਸਾਹਿਤਕ ਦੇਣ ਬਾਰੇ ਚਰਚਾ ਕਰਦਿਆਂ ਉਹਨਾਂ ਕਿਹਾ ਕਿ ਉਹਨਾਂ ਨੇ ਪੰਜਾਬੀ ਨਾਵਲ ਨੂੰ ਯਥਾਰਥਵਾਦੀ ਰੰਗਤ ਦਿੱਤੀ ਤੇ ਪੰਜਾਬੀ ਪੇਂਡੂ ਜੀਵਨ ਦੇ ਕਲਾਮਈ ਯਥਾਰਥ ਚਿਤਰ ਖਿੱਚੇ ਇਹਨਾਂ ਨੇ ਪੰਜਾਬ ਦੇ ਕਿਰਤੀ ਜੀਵਨ ਦੇ ਕਰੂਰ ਸੱਚ ਨੂੰ ਉਘਾੜਿਆਂ ਤੇ ਪਾਠਕਾਂ ਦੇ ਮਨਾਂ ਇਸਦੀ ਹਾਂ ਮੁੱਖੀ ਤਬਦੀਲੀ ਲਈ ਤਾਘ ਪੈਦਾ ਕੀਤੀ ਸਲਾਮ ਕਾਫਲੇ ਵੱਲੋਂ ਆਪਣੀ ਤਕਰੀਰ ਕਨਵੀਨਰ ਜਸਪਾਲ ਜੱਸੀ ਨੇ ਗੁਰਦਿਆਲ ਸਿੰਘ ਦੀ ਸਾਹਿਤ ਸਿਰਜਨਾ ਦੇ ਮਹੱਤਵ ਨੂੰ ਉਘਾੜਦਿਆਂ ਅੱਜ ਦੇ ਦਿਨ ਨੂੰ ਜਨ ਸਧਾਰਨ ਲਈ ਧੜਕਦੀ ਸਾਹਿਤ ਸੰਵੇਦਨਾ ਦੇ ਜਸ਼ਨ ਦਾ ਦਿਹਾੜਾ ਕਰਾਰ ਦਿੱਤਾ ਉਹਨਾਂ ਕਿਹਾ ਕਿ ਗੁਰਦਿਆਲ਼ ਸਿੰਘ ਵੱਲੋਂ ਆਪਣੇ ਨਾਵਲਾ ਖਿੱਚੀ ਜਨ ਸਧਾਰਨ ਦੀ ਤਸਵੀਰ, ਉਹਨਾਂ ਮਜਲੂਮ ਜਮਾਤਾਂ ਪ੍ਰਤੀ ਤਰਸ ਦੀ ਭਾਵਨਾ ਨਹੀਂ ਜਗਾਉਂਦੀ ਸਗੋਂ ਫਖਰ ਦੀ ਭਾਵਨਾ ਜਗਾਉਂਦੀ ਹੈ ਉਹਨਾਂ ਦੀਆਂ ਸੰਭਾਵਨਾਵਾਂ ਵਿਸ਼ਵਾਸ ਤਕੜਾ ਕਰਦੀ ਹੈ ਉਹਨਾਂ ਦੀ ਰਚਨਾਂ ਨੇ ਜਬਰ ਜਮਾਤਾਂ ਵੱਲੋਂ ਨਿਮਾਣੇ, ਨਿਤਾਣੇ, ਤੇ ਪੈਰਾਂ ਦੀ ਧੂੜ ਸਮਝੇ ਜਾਂਦੇ ਪਾਤਰਾਂ ਨੂੰ ਪਾਠਕਾਂ ਦੀਆਂ ਪਲਕਾਂਤੇ ਬਿਠਾਇਆ ਤੇ ਉਹਨਾਂ ਦੀ ਸੰਵੇਦਨਾ ਨੂੰ ਅਣਹੋਇਆਂ ਦੇ ਪੱਖ ਝੰਜੋੜਿਆ ਉਹਨਾਂ ਕਿਹਾ ਕਿ ਗੁਰਦਿਆਲ ਸਿੰਘ ਦੀਆਂ ਰਚਨਾਵਾਂ ਪੰਜਾਬੀ ਸਮਾਜ ਦਾ ਜਮਾਤੀ ਸੱਚ ਉਘੜਦਾ ਹੈ ਜੋ ਸਮਾਜਿਕ ਤਬਦੀਲੀ ਲਈ ਜੂਝਦੇ ਲੋਕਾਂ ਲਈ ਬਹੁਤ ਮੁੱਲਵਾਨ ਹੈ ਪੰਜਾਬੀ ਸਾਹਿਤਕਾਰਾਂ ਸਾਹਮਣੇ ਮੌਜੂਦ ਚਣੌਤੀਆਂ ਦਾ ਜਿਕਰ ਕਰਦਿਆਂ ਉਹਨਾਂ ਕਿਹਾ ਕਿ ਅੱਜ ਪੰਜਾਬ ਵਾਪਰ ਰਹੀਆਂ ਜਗੀਰੂ ਜਬਰ ਦੀਆਂ ਘਟਨਾਵਾਂ ਦੀ ਤਹਿ ਹੇਠਲੇ ਸਮਾਜਕ ਜੀਵਨ ਡੂੰਘੇ ਉਤਰਨ ਦੀ ਚਣੌਤੀ ਹੈ ਇਹ ਚਣੌਤੀ ਗੁਰਦਿਆਲ ਸਿੰਘ ਦੀ ਕਲਮ ਦੀ ਸ਼ਾਨ ਨੂੰ ਬੁਲੰਦ ਕਰਨ ਅਤੇ ਨਵਿਆਉਣ ਦੀ ਹੀ ਚਣੌਤੀ ਹੈ ਗੁਰਦਿਆਲ ਸਿੰਘ ਦੇ ਪਰਿਵਾਰ ਤਰਫੋਂ ਮਨਦੀਪ ਕੌਰ ਨੇ ਉਹਨਾਂ ਦੇ ਜਾਤੀ ਜੀਵਨ ਦੇ ਨਾਲ ਨਾਲ ਉਹਨਾਂ ਦੇ ਸਮਾਜਿਕ ਸਾਹਿਤਕ ਸਰੋਕਾਰਾਂ ਦੇ ਵਚਨਬੱਧਤਾ ਬਾਰੇ ਚਰਚਾ ਕੀਤੀ ਸਲਾਮ ਕਾਫਲੇ ਵੱਲੋਂ ਗੁਰਦਿਆਲ ਸਿੰਘ ਬਾਰੇ ਸਲਾਮ ਮੈਗਜੀਨ ਦਾ ਅੰਕ ਮੰਚਤੋਂ ਲੋਕ ਅਰਪਣ ਕੀਤਾ ਗਿਆ
ਇਹ ਸਮਾਗਮ ਇੱਕ ਹੋਰ ਇਤਿਹਾਸਕ ਮੌਕੇ ਦਾ ਸਬੱਬ ਵੀ ਬਣਿਆ ਜਦੋਂ ਮਰਹੂਮ ਸਾਹਿਤਕਾਰ ਦੇ ਪੜ੍ਹਨ ਕਮਰੇ, ਪੁਸਤਕਾਂ, ਪਰਚਿਆਂ ਤੇ ਹੋਰ ਵਸਤਾਂ ਨੂੰ ਅਗਲੀ ਪੀੜ੍ਹੀਆਂ ਤੱਕ ਤਾਜਾ ਰੱਖਣ ਲਈ ਮਿਊਜੀਅਮ ਵਜੋਂ ਸਾਂਭਣ ਦਾ ਐਲਾਨ ਵੀ ਕੀਤਾ ਗਿਆ ਉਹਨਾਂ ਦੇ ਪਰਿਵਾਰ ਦੇ ਵਿਸ਼ੇਸ ਉੱਦਮ ਨਾਲ ਹੋਏ ਇਤਿਹਾਸਕ ਫੈਸਲੇ ਦਾ ਰਸਮੀ ਉਦਘਾਟਨ ਉੱਘੇ ਪੰਜਾਬੀ ਕਵੀ ਸੁਰਜੀਤ ਪਾਤਰ ਨੇ ਹੋਰਨਾਂ ਸਾਹਿਤਕ ਸ਼ਖਸੀਅਤਾਂ ਤੇ ਜਨਤਕ ਘੁਲਾਟੀਆਂ ਦੀ ਭਰਵੀਂ ਹਾਜਰੀ ਦੌਰਾਨ ਕੀਤਾ
ਸਮਾਗਮ ਦੀ ਸਿਖਰਤੇ ਉਹਨਾਂ ਦੇ ਨਾਵਲਅੱਧ ਚਾਨਣੀ ਰਾਤ’ ’ਤੇ ਅਧਾਰਿਤ ਨਾਟਕ ਮਾਲਵਾ ਕਲਚਰਲ ਐਂਡ ਸੋਸਲ ਵੈੱਲਫੇਅਰ ਸੋਸਾਇਟੀ ਵੱਲੋਂ ਨਿਰਦੇਸ਼ਕ ਪ੍ਰੀਤਮ ਰੁਪਾਲ ਦੀ ਨਿਰਦੇਸ਼ਨਾ ਹੇਠ ਪੇਸ਼ ਕੀਤਾ ਗਿਆ ਲਗਭਗ ਡੇਢ ਘੰਟੇ ਦੀ ਇਸ ਕਲਾਮਈ ਪੇਸ਼ਕਾਰੀ ਨੇ ਗੁਰਦਿਆਲ ਸਿੰਘ ਦੇ ਨਾਵਲਾਂ ਦੇ ਪਾਤਰਾਂ ਨੂੰ ਦਰਸ਼ਕਾਂ ਦੇ ਰੂ--ਰੂ ਕਰਵਾਇਆ ਤੇ ਉਹਨਾਂ ਦੇ ਨਾਵਲਾਂ ਨੂੰ ਅਗਾਂਹ ਲੋਕਾਂ ਲੈ ਕੇ ਜਾਣ ਦੀ ਇਸ ਸ਼ਕਲ ਦੀ ਮਹੱਤਤਾ ਨੂੰ ਵੀ ਦਰਸਾਇਆ ਸਮਾਗਮ ਸਿਹਤ ਦੇ ਕਾਰਨਾਂ ਕਰਕੇ ਸ਼ਾਮਲ ਨਾ ਹੋ ਸਕੇ ਉੱਘੇ ਨਾਟਕਕਾਰ ਅਜਮੇਰ ਔਲਖ, ਕਹਾਣੀਕਾਰ ਗੁਰਬਚਨ ਭੁੱਲਰ ਤੇ ਨਾਟਕਕਾਰ ਸਵਰਾਜਬੀਰ ਦੇ ਸੁਨੇਹੇ ਮੰਚਤੋਂ ਪੜ੍ਹੇ ਗਏ ਅਮੋਲਕ ਸਿੰਘ ਦੀ ਮੰਚ ਸੰਚਾਲਨਾ ਹੋਏ ਇਸ ਸਮਾਗਮ ਸੈਮੂਅਲ ਜੌਨ ਤੇ ਅਮਰਜੀਤ ਪ੍ਰਦੇਸੀ ਦੀਆਂ ਸੰਗੀਤਕ ਟੀਮਾਂ ਨੇ ਗੀਤਾਂ/ਕਵੀਸ਼ਰੀਆਂ ਦਾ ਰੰਗ ਭਰਿਆ ਇਸ ਮੌਕੇ ਬਲਦੇਵ ਸਿੰਘ ਸੜਕਨਾਮਾ, ਡਾ. ਸੁਰਜੀਤ, ਡਾ. ਸੁਰਜੀਤ ਬਰਾੜ, ਜਸਪਾਲ ਮਾਨਖੇੜਾ, ਲੋਕ ਨਾਥ, ਡਾ. ਸੁਰਜੀਤ ਲੀ, ਕੀਰਤੀ ਕਿਰਪਾਲ, ਡਾ. ਤਰਸੇਮ ਸ਼ਰਮਾਂ, ਅਤਰਜੀਤ ਸਮੇਤ ਸੈਂਕੜੇ ਸਾਹਿਤਕਾਰ, ਕਲਾਕਾਰ ਤੇ ਰੰਗ-ਕਰਮੀ ਹਾਜਰ ਸਨ ਵੱਖ-ਵੱਖ ਸੰਘਰਸਸ਼ੀਲ ਜਨਤਕ ਜਥੇਬੰਦੀਆਂ ਦੇ ਦਰਜਨਾਂ ਆਗੂ ਪੰਡਾਲ ਦਾ ਹਿੱਸਾ ਸਨ ਵੱਖ-ਵੱਖ ਨਾਟਕ ਟੀਮਾਂ ਤੇ ਸੰਗੀਤ ਮੰਡਲੀਆਂ ਦੇ ਦਰਜਨਾਂ ਕਲਾਕਾਰ ਵੀ ਮੌਜੂਦ ਸਨ
ਮਗਰੋਂ ਸਮਾਗਮ ਬਾਰੇ ਤੇ ਸਲਾਮ ਦੇ ਅੰਕ ਬਾਰੇ ਹੋਈਆਂ ਟਿੱਪਣੀਆਂ ਨੇ ਸਮਾਗਮ ਦੀ ਸਫ਼ਲਤਾਤੇ ਮੋਹਰ ਲਗਾਈ ਹੈ ਇਸਦੀ ਕਾਮਯਾਬੀ ਦਾ ਇਕ ਨਿੱਕਾ ਇਜ਼ਹਾਰ ਮੁਹਿੰਮ ਦੌਰਾਨ ਵੀ ਤੇ ਮਗਰੋਂ ਵੀ ਵੱਖ-ਵੱਖ ਕਾਰਕੁੰਨਾਂ ਤੇ ਸਮਰਥਕਾਂ ਹਿੱਸਿਆਂ ਵੱਲੋਂ ਗੁਰਦਿਆਲ ਸਿੰਘ ਦੇ ਨਾਵਲਾਂ ਜਾਗੀ ਦਿਲਚਸਪੀ ਰਾਹੀਂ ਵੀ ਹੋਇਆ ਕਈ ਗੁਰਦਿਆਲ ਹਿੱਸੇ ਸਿੰਘ ਦੇ ਨਾਵਲ ਪੜ੍ਹਦੇ ਦੇਖੇ ਗਏ ਲੋਕ ਪੱਖੀ ਸਾਹਿਤਕਾਰਾਂ ਦੀ ਦੇਣ ਨੂੰ ਸਲਾਮ ਕਹਿਣ ਦੀ ਸ਼ੁਰੂ ਹੋਈ ਪ੍ਰੰਪਰਾ ਵਿੱਚ ਇਕ ਹੋਰ ਯਾਦਗਾਰੀ ਅਧਿਆਇ ਹੋ ਨਿਬੜਿਆ ਗੁਰਦਿਆਲ ਸਿੰਘ ਦਿਵਸ

No comments:

Post a Comment