Saturday, March 25, 2017

15 ਦਲਿਤ ਖੇਤ-ਮਜ਼ਦੂਰ ਔਰਤਾਂ ਦੀ ਪੰਜਾਬ ਦੇ ਸਿਆਸੀ ਪਿੜ ’ਚ ਦਸਤਕ

ਔਰਤ ਦਿਵਸ ਵਿਸ਼ੇਸ਼
ਦਲਿਤ ਖੇਤ-ਮਜ਼ਦੂਰ ਔਰਤਾਂ ਦੀ ਪੰਜਾਬ ਦੇ ਸਿਆਸੀ ਪਿੜ ਚ ਦਸਤਕ
ਨਵਸ਼ਰਨ*
ਮੇਰੇ ਪਿਤਾ ਗੁਰਸ਼ਰਨ ਭਾਜੀ ਕਈ ਦਹਾਕੇ ਪੰਜਾਬ ਦੇ ਪਿੰਡਾਂ ਵਿੱਚ ਸਫਰ 'ਤੇ ਰਹੇ 70ਵਿਆਂ ਦੇ ਸ਼ੁਰੂ ਤੋਂ ਲੈ ਕੇ 90ਵਿਆਂ ਦੇ ਅਖੀਰ ਤੱਕ ਦੇ ਢਾਈ ਤਿੰਨ ਦਹਾਕੇ ਉਹ ਮਹੀਨੇ ਵਿੱਚ ਤਕਰੀਬਨ 15 ਤੋਂ 20 ਦਿਨ ਪਿੰਡ-ਪਿੰਡ ਨਾਟਕ ਕਰਦੇ ਰਹੇ ਇਹ ਨਾਟਕ ਜ਼ਿਆਦਾਤਰ ਪੰਜਾਬ ਦੀਆਂ ਖੱਬੇਪੱਖੀ ਜਮੂਹਰੀ ਜਥੇਬੰਦੀਆਂ ਦੇ ਸੱਦੇ 'ਤੇ ਹੁੰਦੇ ਪਰ ਕਈ ਵਾਰ ਪੇਂਡੂ ਕਾਲਜਸਪੋਰਟਸ ਕਲੱਬ ਜਾਂ ਪੰਚਾਇਤਾਂ ਵੀ ਸੱਦਾ ਦਿੰਦੀਆਂ 70ਵਿਆਂ ਦੇ ਸ਼ੁਰੂ ਵਿੱਚ ਨਿਰੋਲ ਨਾਟਕ ਪੇਸ਼ਕਾਰੀਆਂ ਹੀ ਸਨ ਪਰ ਛੇਤੀ ਹੀ ਇਹ ਨਾਟਕ ਪ੍ਰੋਗਰਾਮ ਮੁਕੰਮਲ ਸਮਾਗਮਾਂ ਵਿੱਚ ਤਬਦੀਲ ਹੋ ਗਏ ਭਾਜੀ ਹੁਣ ਅਕਸਰ ਨਾਟਕ ਤੋਂ ਕੁਝ ਸਮਾਂ ਪਹਿਲਾਂ ਪਿੰਡ ਪੁੱਜ ਜਾਂਦੇਇਥੇ ਇਲਾਕੇ ਵਿੱਚ ਸਰਗਰਮੀਆਂ ਤੇ ਸਥਾਨਕ ਮਸਲਿਆਂ ਬਾਰੇ ਚਰਚਾ ਹੁੰਦੀ ਅਤੇ ਹੋਈ ਗੱਲਬਾਤ ਦਾ ਭਾਜੀ ਦੀ ਸਮਾਗਮ ਦੌਰਾਨ ਤਕਰੀਰ ਦੇ ਵਿੱਚ ਵੀ ਅਕਸਰ ਜ਼ਿਕਰ ਹੁੰਦਾ ਭਾਜੀ ਦੀ ਤਕਰੀਰ ਸਮਾਗਮਾਂ ਦਾ ਮਹੱਤਵਪੂਰਨ ਹਿੱਸਾ ਹੁੰਦੀ  
ਉਹ ਲੋਕਾਂ ਨੂੰ ਸਿੱਧਾ-ਸਿੱਧਾ ਮੁਖਾਤਬ ਹੁੰਦੇ ਭਾਰਤ ਦੇ ਅਰਥਚਾਰੇ ਦੀ ਕਾਣੀ ਵੰਡ ਤੋਂ ਲੈ ਕੇ ਸਮਾਜ ਦੇ ਕੋਝੇ ਵਰਤਾਰੇ - ਜਾਤਪਰਿਵਾਰਾਂ ਵਿੱਚ ਮੁੰਡੇ ਦੀ ਲਾਲਸਾਔਰਤਾਂ ਨਾਲ ਵਧੀਕੀਆਂਔਰਤ ਦੀ ਗਾਲ੍ਹ ਬਾਰੇ ਉਨ੍ਹਾਂ ਦੀ ਬੁਲੰਦਗੂੰਜਵੀਂ ਆਵਾਜ਼ ਸਭ ਗਲਿਆ ਸੜਿਆ ਢਾਹ ਕੇ ਇਕ ਨਿਆਂ ਤੇ ਬਰਾਬਰੀ ਦਾ ਸਮਾਜ ਸਿਰਜਣ ਲਈ ਪ੍ਰੇਰਦੀ
ਜਿਵੇਂ-ਜਿਵੇਂ ਸਰਗਰਮੀਆਂ ਵਧਦੀਆਂ ਗਈਆਂਭਾ ਜੀ ਰਾਤਾਂ ਵੀ ਪਿੰਡਾਂ ਵਿੱਚ ਗੁਜ਼ਾਰਨ ਲੱਗ ਪਏ ਆਪਣੀਆਂ ਫੇਰੀਆਂ ਤੋਂ ਪਰਤ ਕੇ ਉਹ ਸਾਡੇ ਨਾਲ ਬਹੁਤ ਸਾਰੀਆਂ ਗੱਲਾਂ ਕਰਦੇ ਜਿਨ੍ਹਾਂ ਵਿੱਚ ਕਿਸਾਨੀ ਦੇ ਮਸਲੇ ਅਤੇ ਖੇਤ ਮਜ਼ਦੂਰਾਂ ਦਾ ਜ਼ਿਕਰ ਹੁੰਦਾਖਾਸ ਕਰਕੇ ਖੇਤ ਮਜ਼ਦੂਰ ਔਰਤਾਂ ਦਾ ਅਸੀਂ ਸ਼ਹਿਰੀ ਪਰਿਵਾਰ ਸਾਂਭਾਜੀ ਤੀਜੀ ਪੀੜ੍ਹੀ ਪੇਸ਼ਾਵਰਾਨਾ ਸਨ - ਮੇਰੇ ਪੜਦਾਦਾ ਜੀਸਰਦਾਰ ਨਰੈਣ ਸਿੰਘਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਅੰਗਰੇਜ਼ੀ ਦੇ ਪ੍ਰੋਫੈਸਰ ਸਨ ਤੇ ਬਾਅਦ ਵਿੱਚ ਵਾਈਸ ਪ੍ਰਿੰਸੀਪਲ ਵੀ ਰਹੇ ਮੇਰੇ ਦਾਦਾ ਜੀ ਡਾਕਟਰ ਗਿਆਨ ਸਿੰਘ ਬਰਤਾਨਵੀ ਸਰਕਾਰ ਵਿੱਚ ਹੈਲਥ ਅਫਸਰ ਤੇ ਵੱਡੇ ਡਾਕਟਰ ਸਨ ਸਾਡੇ ਸਾਂਝੇ ਪਰਿਵਾਰ ਦੇ ਕੁਝ ਲੋਕ ਜਿਨ੍ਹਾਂ ਨੂੰ ਪਰਿਵਾਰ ਦੀਆਂ ਜੜ੍ਹਾਂ ਵਿੱਚ ਵਿਸ਼ੇਸ਼ ਦਿਲਚਸਪੀ ਹੈਇਹ ਵੀ ਕਿਹਾ ਕਰਦੇ ਹਨ ਕਿ ਸਾਡੇ ਪੜਦਾਦਾ ਜੀ ਤੋਂ ਵੀ ਪਿਛਲੀ ਪੀੜ੍ਹੀ ਦੇ ਵਡੇਰੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਉੱਚੇ ਅਹੁਦੇਦਾਰ ਸਨ ਇਹਦੇ ਬਾਰੇ ਭਾਜੀ ਕਦੀ ਹੱਸ ਕੇ ਤੇ ਕਦੀ ਖਿੱਝ ਨਾਲ ਕਹਿ ਦਿਆ ਕਰਦੇ ਸਨ ਕਿ ਉਹਨ੍ਹਾਂ ਦੇ ਵਡੇਰੇ ਮਹਾਰਾਜੇ ਦੇ ਦਰਬਾਰ ਵਿੱਚ ਚਾਖੇ ਸਨ ਮੁੱਕਦੀ ਗੱਲਸਾਡਾ ਕੋਈ ਜੱਦੀ ਪਿੰਡ ਨਹੀਂ ਸੀਅਸੀਂ ਕਦੀ ਸੀਰੀ ਨਹੀਂ ਸੀ ਰਹੇਨਾ ਹੀ ਕਦੀ ਸੀਰੀ ਰਲਾਏ ਸਨਅਸੀਂ ਕਦੀ ਖੇਤ ਨਹੀਂ ਸਨ ਜੋਤੇ ਤੇ ਸਾਡੀ ਖੇਤਾਂਕਿਸਾਨਾਂਮਜ਼ਦੂਰਾਂ ਨਾਲ ਕਦੀ ਸਿੱਧੀ ਜਾਂ ਅਸਿੱਧੀ ਵਾਕਫੀਅਤ ਨਹੀਂ ਸੀ ਖੇਤ ਮਜ਼ਦੂਰ ਔਰਤਾਂ ਨਾਲ ਮੇਰੀ ਮੁਢਲੀ ਪਹਿਚਾਣ ਭਾਜੀ ਤੋਂ ਹੀ ਹੋਈ ਉਹ ਖੇਤ ਮਜ਼ਦੂਰ ਔਰਤਾਂ ਬਾਰੇ ਗੱਲ ਕਰਦੇ ਤੇ ਫਿਕਰਮੰਦ ਤੇ ਨਿਰਾਸ਼ ਹੁੰਦੇ ਸਾਡੀਆਂ ਮਜ਼ਦੂਰ ਔਰਤਾਂ ਪਿੱਛੇ ਰਹਿ ਗਈਆਂ ਹਨਉਹ ਪਿੱਛੜ ਗਈਆਂ ਹਨਉਹ ਅਕਸਰ ਕਹਿੰਦੇ ਕਈ ਚਿਰਾਂ ਤਕ ਪਿੰਡਾਂ ਵਿੱਚ ਨਾਟਕ ਫੇਰੀਆਂ ਤੋਂ ਪਰਤੇ ਉਹ ਘਰ  ਕੇ ਪੇਂਡੂ ਇਲਾਕਿਆਂ ' ਆਲੂਆਂ ਦੀ ਛਟਾਈ 'ਤੇ ਲੱਗੀਆਂ ਮਜ਼ਦੂਰ ਔਰਤਾਂ ਤੇ ਨਿੱਕੀਆਂ ਕੁੜੀਆਂ ਦੇ ਬਾਰੇ ਵਾਰ ਵਾਰ ਗੱਲ ਕਰਦੇਜੋ ਆਲੂਆਂ ਦੇ ਢੇਰਾਂ 'ਤੇ ਮਾਂਵਾਂ ਨਾਲ ਆਲੂ ਵੀ ਛਾਟਦੀਆਂ ਸਨ ਤੇ ਨਿੱਕੇ ਭੈਣ-ਭਰਾਵਾਂ ਨੂੰ ਵੀ ਸਾਂਭਦੀਆਂ ਸਨ ਇਹ ਸ਼ਾਇਦ ਪੰਜਾਬ ਵਿੱਚ ਪ੍ਰਾਈਵੇਟ ਕੰਪਨੀਆਂ ਵਲੋਂ ਸ਼ੁਰੂ ਕੀਤੀ ਠੇਕੇ ਦੀ ਖੇਤੀ ਦਾ ਸੰਦਰਭ ਸੀ ਭਾਜੀ ਉਨ੍ਹਾਂ ਕਦੀ ਵੀ ਸਕੂਲ ਨਾ ਜਾ ਸਕਣ ਵਾਲੀਆਂ ਬੱਚੀਆਂ ਦੇ ਭਵਿੱਖ ਬਾਰੇ ਸੋਚ ਕੇ ਬਹੁਤ ਉਦਾਸ ਤੇ ਬੇਚੈਨ ਹੋ ਜਾਂਦੇ ਉਨ੍ਹਾਂ ਨਿੱਕੀਆਂ ਬੱਚੀਆਂ ਅਤੇ ਉਨ੍ਹਾਂ ਦੀਆਂ ਮਾਂਵਾਂ ਬਾਰੇ ਕੋਈ ਵੀ ਵਿਉਂਤਬੱਧ ਸੋਚ ਨਹੀਂ ਸੀਉਹ ਨੀਤੀਆਂ ਵਿੱਚ ਸ਼ਾਮਲ ਨਹੀਂ ਸਨ ਤੇ ਨਾ ਹੀ ਕਿਸੇ ਸਿਆਸਤ ਦਾ ਅਹਿਮ ਹਿੱਸਾ ਸਨ
90ਵਿਆਂ ਦੇ ਦਹਾਕੇ ਤੱਕ ਭਾਜੀ ਦਲਿਤ ਵਿਹੜਿਆਂ ਵੱਲ ਰੁੱਖ ਕਰ ਚੁੱਕੇ ਸਨ ਮੇਰੀ ਪੂਰੀ ਤੋਂ ਪੂਰੀ ਤਵੱਜੋ ਵਿਹੜਿਆਂ ਵੱਲ ਹੈਉਹ ਕਹਿੰਦੇ ਉੱਥੇ ਸਾਡੀ ਲੋੜ ਹੈ ਇਨ੍ਹਾਂ ਹੀ ਦਿਨਾਂ ਵਿੱਚ ਲੈਟਰੀਨਾਂ ਦਾ ਮਸਲਾ ਵੀ ਸਾਹਮਣੇ ਆਇਆ ਪੰਜਾਬ ਦੇ ਕਈ ਪਿੰਡਾਂ ਵਿੱਚ ਖੇਤ ਮਜ਼ਦੂਰਾਂ ਤੇ ਵੱਡੀ ਕਿਸਾਨੀ ਦੇ ਵਿੱਚ ਮਜ਼ਦੂਰੀ ਦੀ ਦਰ ਅਤੇ ਹੋਰ ਰੁਜ਼ਗਾਰ ਸ਼ਰਤਾਂ ਨੂੰ ਲੈ ਕੇ ਹੁੰਦੇ ਟਕਰਾਅ ਦੇ ਨਤੀਜਤਨਵੱਡੇ ਕਿਸਾਨਾਂ ਵੱਲੋਂ ਮਜ਼ਦੂਰ ਪਰਿਵਾਰਾਂ ਦਾ ਬਾਈਕਾਟ ਕੀਤਾ ਜਾਣ ਲੱਗਾ ਤੇ ਦਲਿਤ ਮਜ਼ਦੂਰਾਂ ਦੀ ਖੇਤਾਂ ਵਿੱਚ ਸ਼ੌਚ ਲਈ ਵੜਨ ਅਤੇ ਪਸ਼ੂਆਂ ਲਈ ਪੱਠੇ ਜਾਂ ਸਾਗ ਪੱਤੇ ਚੁਗਣ ਉੱਤੇ ਪਾਬੰਦੀ ਲਾਈ ਜਾਣ ਲੱਗੀ ਇਹ ਪਾਬੰਦੀ ਹਿੰਸਕ ਤਰੀਕਿਆਂ ਨਾਲ ਲਾਗੂ ਕੀਤੀ ਜਾਂਦੀ ਇਹ ਮਸਲਾ ਕਈ ਇਲਾਕਿਆਂ ਵਿੱਚ ਭਖਿਆ ਦਲਿਤ ਪਰਿਵਾਰਾਂ ਨੂੰ ਖੇਤੀਂ ਬਹਿਣ ਲਈ ਕਈ-ਕਈ ਮੀਲ ਸਾਈਕਲ ਚਲਾ ਕੇ ਜਾਣਾ ਪੈਂਦਾ ਇਸ ਮੁਲਕ ਦੇ ਅਫਸਰਾਨਾਂਰੱਜੇ-ਪੁੱਜੇ ਸ਼ਹਿਰੀਆਂ ਜਾਂ ਸਿਆਸਤਦਾਨਾਂ ਨੂੰ ਤਾਂ ਇਸ ਦੀ ਭਲਾ ਕੀ ਸੁੱਧ ਹੋਣੀ ਸੀ ਪਰ ਇਨ੍ਹਾਂ ਬਾਈਕਾਟਾਂ ਨੇ ਦਲਿਤ ਪਰਿਵਾਰਾਂ ਤੇ ਖੇਤ ਮਜ਼ਦੂਰਾਂ ਦਾ ਸਵੈਮਾਣ ਵਲੂੰਧਰ ਸੁੱਟਿਆ ਭਾਜੀ ਦਾ ਨਾਟਕ 'ਦਾਸਤਾਨ ਦਿੱਤੂ ਸਿੰਘ ਮਜ਼੍ਹਬੀ ਦੀਇੱਥੋਂ ਹੀ ਰਚਿਆ ਗਿਆ
ਭਾਰਤ ਦਾ ਸੰਵਿਧਾਨ ਆਪਣੇ ਨਾਗਰਿਕਾਂ ਨੂੰ ਨਾ ਤਾਂ ਸਾਫ ਸਫਾਈ ਨਾਲ ਰਹਿਣ ਦਾ ਬੁਨਿਆਦੀ ਹੱਕ ਦਿੰਦਾ ਹੈ ਤੇ ਨਾ ਹੀ ਮੁਢਲੀਆਂ ਮਨੁੱਖੀ ਲੋੜਾਂ ਜਿਨ੍ਹਾਂ ਵਿੱਚ ਲੈਟਰੀਨਾਂ ਦਾ ਬੁਨਿਆਦੀ ਹੱਕ ਸ਼ਾਮਲ ਹੈਵੱਲ ਕੋਈ ਸੁਹਿਰਦਤਾ ਰੱਖਦਾ ਹੈ ਇਹ ਕੋਈ ਮਾਮੂਲੀ ਅਣਗਹਿਲੀ ਜਾਂ ਵਕਤੀ ਅਣਦੇਖੀ ਨਹੀਂ ਅਤੇ ਨਾ ਹੀ ਵਸੀਲਿਆਂ ਦੀ ਕਮੀ ਦਾ ਨਤੀਜਾ ਹੈ ਇਹ ਸਿਰਫ ਤੇ ਸਿਰਫ ਗਰੀਬਦਲਿਤ ਲੋਕਾਂ ਪ੍ਰਤੀ ਅਸੁਹਿਰਦਤਾ ਦੀ ਨਿਸ਼ਾਨੀ ਹੈ ਜਿਸ ਦੇ ਚਲਦੇ ਭਾਰਤ ਅੱਜ ਦੁਨੀਆ ਦਾ ਐਸਾ ਮੁਲਕ ਹੈ ਜਿਸ ਵਿੱਚ ਸਰਕਾਰ ਦੇ ਆਪਣੇ ਅੰਕੜਿਆਂ ਅਨੁਸਾਰ ਪੇਂਡੂ ਅਬਾਦੀ ਦੇ 60 ਫੀਸਦੀ ਲੋਕਾਂ ਕੋਲ ਲੈਟਰੀਨਾਂ ਦੀ ਸਹੂਲਤ ਨਹੀਂ ਹੈ ਇਹੀ ਅੰਕੜੇ ਦਸਦੇ ਹਨ ਕਿ 62 ਫੀਸਦੀ ਪੇਂਡੂ ਘਰਾਂ ਕੋਲ ਗੁਸਲਖਾਨੇ ਦੀ ਸਹੂਲਤ ਵੀ ਨਹੀਂ
ਦਿੱਤੂ ਸਿੰਘ ਨਾਟਕ ਦੀ ਕਹਾਣੀ ਦਲਿਤ ਸਮਾਜ ਵਲੋਂ ਪਿੰਡ ਦੀ ਪੰਚਾਇਤੀ ਜ਼ਮੀਨ 'ਤੇ ਲੈਟਰੀਨ ਉਸਾਰਨ ਦੀ ਲੜਾਈ ਬਾਰੇ ਹੈ ਪਿੰਡ ਦੇ ਮੋਹਤਬਰ ਸਾਂਝੀ ਜ਼ਮੀਨ 'ਤੇ ਗੁਰਦੁਆਰਾ ਬਣਾਉਣਾ ਚਾਹੁੰਦੇ ਹਨ ਪਰ ਦਿੱਤੂ ਸਪਸ਼ਟ ਕਹਿ ਦਿੰਦਾ ਹੈ ਕਿ ਸਾਂਝੀ ਜ਼ਮੀਨ 'ਤੇ ਲੈਟਰੀਨਾਂ ਹੀ ਬਣਨਗੀਆਂ ਤੇ ਜੇ ਇਹ ਨਾ ਬਣੀਆਂ ਤਾਂ ਉਹ ਪਿੰਡ ਦੇ ਮੋਹਤਬਰਾਂ ਦੇ ਘਰਾਂ ਅੰਦਰ ਬਣੀਆਂ ਫਲੱਸ਼ਾਂ 'ਤੇ ਲਾਈਨ ਲਾ ਦੇਣਗੇ ਨਾਟਕ ਵਿੱਚ ਦਿੱਤੂ ਇਹ ਵੀ ਮੰਗ ਕਰਦਾ ਹੈ ਕਿ ਉਸ ਨੂੰ ਹਰਦਿੱਤ ਸਿੰਘ ਬੁਲਾਇਆ ਜਾਏ ਤੇ ਉਸ ਨੂੰ ਚਾਹ ਵੱਖਰੇ ਰੱਖੇ ਕੌਲੇ ਵਿੱਚ ਨਾ ਪਾਈ ਜਾਏ ਲੈਟਰੀਨ ਨੂੰ ਲੈ ਕੇ ਦਿੱਤੂ ਸਵੈਮਾਣ ਨਾਲ ਜੀਣ ਦੇ ਹੱਕ ਦੀ ਲੜਾਈ ਲੜਦਾ ਹੈ ਨਾਟਕ ਵਿੱਚ 'ਲੈਟਰੀਨ ਜਾਂ ਗੁਰਦੁਆਰਾਇਕ ਸੰਵੇਦਨਸ਼ੀਲ ਮਸਲਾ ਸੀ ਪਰ ਭਾ ਜੀ ਨੇ ਬੇਝਿਜਕ ਦਿੱਤੂ ਧਿਰ ਦਾ ਪੱਖ ਪੂਰਿਆ ਤੇ ਲੈਟਰੀਨਾਂ ਵੱਲ ਖੜ੍ਹੇ ਹੋਏ ਇਹ ਭਾਜੀ ਦਾ ਸੁਫਨਾ ਸੀ ਕਿ ਦਲਿਤਾਂ ਵਾਸਤੇ ਲੈਟਰੀਨਾਂ ਨਾ ਬਣਨ 'ਤੇ ਉਹ ਵੱਡੇ ਆਦਮੀਆਂ ਦਾ ਹੱਗਣਾ ਵੀ ਦੁੱਭਰ ਕਰ ਦੇਣ ਉਨ੍ਹਾਂ ਨੂੰ ਆਪਣਾ ਇਹ ਨਾਟਕ ਬਹੁਤ ਚੰਗਾ ਲਗਦਾ ਸੀ ਤੇ ਇਸ ਦੀ ਉਹ ਬਹੁਤ ਗੱਲ ਕਰਦੇ ਸਨ ਆਪਣੀਆਂ ਤਕਰੀਰਾਂ ਵਿੱਚ ਵੀ ਉਹ ਵੱਡੇ ਲੋਕਾਂ ਦੇ 'ਕਮਰੇ ਕਮਰੇ ਜਿੱਡੇ ਗੁਸਲਖਾਨਿਆਂਬਾਰੇ ਬੋਲਦੇ ਜਿਨ੍ਹਾਂ ਵਿੱਚ ਹਰ ਤਰ੍ਹਾਂ ਦੀਆਂ ਸਹੂਲਤਾਂ ਸਨ ਤੇ ਦੂਜੇ ਪਾਸੇ ਵਿਹੜਿਆਂ ਵਿੱਚ ਬੁਨਿਆਦੀ ਜ਼ਰੂਰਤਾਂ ਵੀ ਮੌਜੂਦ ਨਹੀਂ ਪਰ ਇਹ ਨਾਟਕ ਘੱਟ ਖੇਡਿਆ ਗਿਆ ਇਸ ਤਰ੍ਹਾਂ ਵੀ ਕਈ ਵਾਰ ਹੋਇਆ ਕਿ ਨਾਟਕ ਸਮਾਗਮ ਤੋਂ ਪਹਿਲਾਂ ਪ੍ਰਬੰਧਕ ਕਹਿ ਦਿੰਦੇ, "ਭਾਜੀ ਦਿੱਤੂ ਵਾਲਾ ਨਾਟਕ ਰਹਿਣ ਦੇਣਾ" ਮੈਂ ਇਸ ਦੀ ਵਜ੍ਹਾ ਠੀਕ ਤਰ੍ਹਾਂ ਨਹੀਂ ਦਸ ਸਕਦੀ ਇਹ 'ਲੈਟਰੀਨਾਂ ਜਾਂ ਗੁਰਦੁਆਰਾਦਾ ਵਿਕਲਪ ਸੀ ਜੋ ਸੰਘੋ ਲੰਘਣਾ ਔਖਾ ਸੀ ਜਾਂ ਦਿੱਤੂ ਧਿਰ ਦਾ ਫਲੱਸ਼ਾਂ ਵਾਲੀਆਂ ਕੋਠੀਆਂ ਵਿੱਚ ਵੜ ਆਉਣ ਦੀ ਧਮਕੀ ਸਮੇਂ ਤੋਂ ਅਗਾਂਊਂ ਸੀ ਨਤੀਜਾ ਇਹ ਹੈ ਕਿ 90ਵਿਆਂ ' ਲਿਖਿਆ ਇਹ ਨਾਟਕ ਨਾ ਸਿਰਫ ਘੱਟ ਖੇਡਿਆ ਗਿਆ ਸਗੋਂ ਭਾਜੀ ਦੇ ਨਾਟਕਾਂ ਦੀਆਂ ਸੱਤ ਜਿਲਦਾਂਜਿਹੜੀਆਂ ਕੇਵਲ ਧਾਲੀਵਾਲ ਨੇ ਬਹੁਤ ਮਿਹਨਤ ਨਾਲ ਸੰਪਾਦਨ ਕੀਤੀਆਂਉਨ੍ਹਾਂ ਵਿੱਚ ਵੀ ਇਹ ਨਾਟਕ ਸ਼ਾਮਲ ਨਹੀਂ ਹੋ ਸਕਿਆ ਕਿਉਂਕਿ ਕਿਤਾਬਾਂ ਛਾਪਣ ਵੇਲੇ ਇਹ ਸਕ੍ਰਿਪਟ ਲੱਭੀ ਨਹੀਂ ਸੀ ਸਤੰਬਰ 2014 ਚੰਡੀਗੜ੍ਹ ਵਿੱਚ ਭਾਜੀ ਦੀ ਯਾਦ ਵਿੱਚ ਹੋਏ ਸਮਾਗਮ ਵਿੱਚ ਇਹ ਨਾਟਕ ਖੇਡਿਆ ਗਿਆ ਅਤੇ ਇਕੱਤਰ ਸਿੰਘ ਦੀ ਦਿੱਤੂ ਕਿਰਦਾਰ ਦੀ ਬਿਹਤਰੀਨ ਪੇਸ਼ਕਾਰੀ ਦਰਸ਼ਕਾਂ ਨੂੰ ਬਹੁਤ ਕੁਝ ਸੋਚਣ 'ਤੇ ਲਾ ਗਈ
ਲੈਟਰੀਨਾਂ ਦੀ ਅਣਹੋਂਦ ਮਜ਼ਦੂਰ ਔਰਤਾਂਜਿਨ੍ਹਾਂ ਕੋਲ ਨਾ ਜ਼ਮੀਨ ਅਤੇ ਨਾ ਹੀ ਕੋਈ ਹੋਰ ਵਸੀਲਾ ਹੈਦੀ ਜਿਸਮਾਨੀ ਸੁਰੱਖਿਆ ਤੇ ਸਰੀਰਕ ਖੁਦਮੁਖਤਾਰੀ ਨਾਲ ਵੀ ਜੁੜਿਆ ਮਸਲਾ ਹੈ ਇਹ ਸਾਫ ਹੋ ਰਿਹਾ ਹੈ ਕਿ ਜ਼ਮੀਨੀ ਸੰਬੰਧਾਂ ਵਿੱਚ ਤੇਜ਼ੀ ਨਾਲ  ਰਹੇ ਬਦਲਾਅ ਅਤੇ ਡਿਵੈਲਪਮੈਂਟ ਪ੍ਰੋਜੈਕਟਾਂ ਦੀ ਵਜ੍ਹਾ ਨਾਲ ਜ਼ਮੀਨ ਦੀ ਵਰਤੋਂ ਬਦਲ ਰਹੀ ਹੈ ਕਿਸਾਨਾਂ ਤੋਂ ਜ਼ਮੀਨਾਂ ਖੋਹੀਆਂ ਜਾ ਰਹੀਆਂ ਹਨ ਤੇ ਉਹ ਜਾਇਜ਼ ਮੁਆਵਜ਼ੇ ਤੇ ਵਟਾਵੀਂ ਜ਼ਮੀਨ ਲਈ ਜਦੋਜਹਿਦ ਵੀ ਕਰ ਰਹੇ ਹਨਪਰ ਇਹ ਤਬਦੀਲੀ ਬੇਜ਼ਮੀਨੇ ਮਜ਼ਦੂਰਾਂ ਨੂੰ ਹੋਰ ਮਾਰ ਥੱਲੇ ਲਿਆ ਰਹੀ ਹੈ ਫਸਲ ਹੇਠਲੀ ਜ਼ਮੀਨ ਘਟਣ ਨਾਲ ਨਾ ਸਿਰਫ ਖੇਤ ਮਜ਼ਦੂਰੀ ਦੇ ਮੌਕੇ ਹੀ ਘੱਟ ਰਹੇ ਹਨਸਗੋਂ ਮਜ਼ਦੂਰਾਂ ਦੇ ਘਰ ਘਾਟ ਵੀ ਖੁੱਸ ਰਹੇ ਹਨ ਗੁਰਦਿਆਲ ਸਿੰਘ ਜੀ ਦੇ ਨਾਵਲ 'ਤੇ ਬਣੀ ਫਿਲਮ 'ਅੰਨੇ ਘੋੜੇ ਦਾ ਦਾਨਜੇ ਵੇਖੀ ਹੋਵੇ ਤੇ ਉਸ ਦੇ ਸ਼ੁਰੂਆਤੀ ਸੀਨ ਵਿੱਚ ਇਕ ਦਲਿਤ ਔਰਤ ਉੱਚੀ ਉੱਚੀ ਵਿਰਲਾਪ ਕਰ ਰਹੀ ਹੈ ਉਸ ਦਾ ਘਰ ਢਾਹਿਆ ਜਾ ਰਿਹਾ ਹੈ ਕਿਉਂਕਿ ਜਿਸ ਜ਼ਮੀਨ 'ਤੇ ਉਸ ਦਾ ਘਰ ਹੈ ਉਹ ਕਿਸੇ ਹੋਰ ਕੰਮ ਲਈ ਵਲੀ ਜਾ ਰਹੀ ਹੈ ਇਹ ਕਿਰਦਾਰ ਜੋ ਗੁਰਪ੍ਰੀਤ (ਚਮਕੌਰ ਸਾਹਿਬਨੇ ਬਹੁਤ ਖੂਬੀ ਨਾਲ ਨਿਭਾਇਆਉਸ ਉਜਾੜੇ ਦੀ ਮਾਰ ਝੱਲ ਰਹੀ ਬੇਜ਼ਮੀਨੀ ਦਲਿਤ ਮਜ਼ਦੂਰ ਔਰਤ ਦੀ ਮੂੰਹ ਬੋਲਦੀ ਤਸਵੀਰ ਹੈ ਇਹ ਸਾਰੀਆਂ ਤਬਦੀਲੀਆਂ ਅਤੇ ਨਵੇਂ ਥੋਪੇ ਜਾ ਰਹੇ ਜ਼ਮੀਨ ਪ੍ਰਾਪਤੀ ਕਾਨੂੰਨਖੇਤ ਮਜ਼ਦੂਰਾਂ ਨੂੰ ਹਮੇਸ਼ਾਂ ਵਾਸਤੇ ਦਿਹਾੜੀਦਾਰ ਲੇਬਰ ਵਿੱਚ ਤਬਦੀਲ ਕਰ ਰਹੇ ਹਨ ਆਦਮੀ ਸ਼ਹਿਰਾਂ ਵਿੱਚ ਦਿਹਾੜੀਆਂ ਕਰਨ 'ਤੇ ਮਜਬੂਰ ਹਨ ਤੇ ਮਜ਼ਦੂਰ ਔਰਤਾਂ ਮਗਰ ਰਹਿ ਜਾਂਦੀਆਂ ਨੇ ਕਿਸੇ ਤਰ੍ਹਾਂ ਡੰਗ ਟਪਾਉਣ ਨੂੰ ਖੇਤ ਮਜ਼ਦੂਰ ਔਰਤਾਂ ਵਾਸਤੇ ਰੁਜ਼ਗਾਰ ਦੀ ਬੇਹੱਦ ਕਮੀ ਹੈ ਤੇ ਇਸੇ ਲਈ ਉਹ ਬਹੁਤ ਹੀ ਘੱਟ ਉਜਰਤ ਵਾਲੇਹੱਡ ਭੰਨਵੇਂ ਮਾੜੇ ਮੋਟੇ ਕਿੱਤਿਆਂ ਵਿੱਚ ਹੀ ਪੀਸੀਆਂ ਜਾ ਰਹੀਆਂ ਹਨ ਉਨ੍ਹਾਂ ਦੇ ਕਿੱਤਿਆਂ ਦਾ ਨਿਗੂਣਾ ਮੁੱਲ ਹੈ ਕਿਉਂਕਿ ਗੋਹਾ ਕੂੜਾਪਸ਼ੂਆਂ ਦੀ ਸਾਂਭ ਸੰਭਾਲ ਤੇ ਸਾਫ ਸਫਾਈ ਭਾਵੇਂ ਹੱਡ ਭੰਨਵੀਂ ਮਜ਼ਦੂਰੀ ਹੈ ਪਰ ਇਸ ਨੂੰ ਘਰ ਦੇ ਕੰਮ ਦਾ ਵਿਸਤਾਰ ਹੀ ਸਮਝਿਆ ਜਾਂਦਾ ਹੈ ਜੋ ਔਰਤ ਦੇ ਹਿੱਸੇ ਆਇਆ ਹੈ ਪਰ ਜਿਸ ਦਾ ਮੰਡੀ ਵਿੱਚ ਕੋਈ ਮੁੱਲ ਨਹੀਂ ਹਰ ਮਜ਼ਦੂਰ ਔਰਤ ਮੰਡੀ ਵਿੱਚ ਇਸ ਹਾਲਤ ਨਾਲ ਦਾਖਲ ਹੁੰਦੀ ਹੈ ਤੇ ਦਲਿਤ ਮਜ਼ਦੂਰ ਔਰਤ ਇਸ ਦੇ ਨਾਲ ਆਪਣੀ ਜਾਤ ਦੀ ਕਸਰ ਵੀ ਝਲਦੀ ਹੈ ਦਲਿਤ ਔਰਤਾਂ ਦੇ ਕੰਮ ਦੀ ਕੀਮਤ ਏਨੀ ਨਿੱਗਰ ਚੁੱਕੀ ਹੈ ਕਿ ਮਜ਼ਦੂਰ ਮੰਡੀ ਵਿੱਚ ਉਨ੍ਹਾਂ ਦੀ ਹੈਸੀਅਤ ਬਹੁਤ ਨਿਗੂਣੀ ਰਹਿ ਗਈ ਹੈ ਖੇਤ ਮਾਲਕਾਂ ਦੀ ਭੈੜੀ ਨਜ਼ਰਅਸ਼ਲੀਲ ਬੋਲਜਿਨਸੀ ਹਮਲੇ ਅਤੇ ਉਨ੍ਹਾਂ ਦਾ ਮਜ਼ਦੂਰ ਔਰਤ ਦੀ ਮਿਹਨਤ ਅਤੇ ਜਿਸਮਦੋਹਾਂ 'ਤੇ ਆਪਣਾ ਹੱਕ ਸਮਝਣਾਜ਼ਮੀਨ ਮਾਲਕਾਂ ਦੀ ਵਧਦੀ ਅੰਨ੍ਹੀ ਤਾਕਤ ਅਤੇ ਮਜ਼ਦੂਰ ਔਰਤਾਂ ਦੀ ਖੁਰੀ ਹੈਸੀਅਤ ਅਤੇ ਨਿਘਰਦੀ ਹਾਲਤ ਦਾ ਨਤੀਜਾ ਹੈ
ਆਲੂਆਂ ਦੇ ਢੇਰਾਂ 'ਤੇ ਬੈਠੀਆਂ ਬਾਲ ਮਜ਼ਦੂਰਨਾਂਢਾਰਿਆਂ ' ਰਹਿੰਦੀਆਂਮਿੱਟੀ ਨਾਲ ਮਿੱਟੀ ਹੁੰਦੀਆਂਗੋਹੇ ਨਾਲ ਸਣੀਆਂਮਜ਼ਦੂਰੀ ਉਡੀਕਦੀਆਂ ਖੇਤ ਮਜ਼ਦੂਰ ਔਰਤਾਂਭਾਜੀ ਵਾਰ ਵਾਰ ਕਹਿੰਦੇਪਛੜ ਗਈਆਂ ਹਨ ਉਨ੍ਹਾਂ ਵੱਲ ਕਿਸੇ ਦਾ ਧਿਆਨ ਨਹੀਂ ਭਾਜੀ ਦਾ ਇਹ ਫਿਕਰ ਤੇ ਬੇਚੈਨੀ ਬਹੁਤ ਜਾਇਜ਼ ਸੀ ਕਿਉਂਕਿ ਦਲਿਤ ਖੇਤ ਮਜ਼ਦੂਰ ਔਰਤਾਂ ਸੱਚਮੁੱਚ ਕਿਸੇ ਦੇ ਚਿੱਤ ਚੇਤੇ ਨਹੀਂ ਰਹੀਆਂ ਜੋ ਅਸੀਂ ਪੰਜਾਬ ਦੇ ਵਿਸ਼ਲੇਸ਼ਣਾਂ 'ਤੇ ਜ਼ਰਾ ਡੂੰਘੀ ਨਜ਼ਰ ਮਾਰੀਏ ਤਾਂ ਦਿਸੇਗਾ ਕਿ 60ਵਿਆਂ ਦੀ ਹਰੀ ਕ੍ਰਾਂਤੀ ਦੀ ਕਾਮਯਾਬੀ ਉੱਤੇ ਮਾਹਰਾਂ ਨੇ ਅੰਨੇਵਾਹ ਲਿਖਿਆ ਹੈ ਮਾਹਰਾਂ ਦੀ ਸੋਚ ਮੁਤਾਬਕ ਇਹ ਬੜੀ ਅਹਿਮ ਕ੍ਰਾਂਤੀ ਸੀ ਕਿਉਂਕਿ ਇਸ ਕ੍ਰਾਂਤੀ ਨੇ ਉਨ੍ਹਾਂ ਦੀ ਸੋਚ ਮੁਤਾਬਕ 'ਲਾਲ ਕ੍ਰਾਂਤੀਨੂੰ ਸੰਨ੍ਹ ਲਾਈ ਸੀ ਤੇ ਉਸ ਦੀ ਜੜ੍ਹ ਕਮਜ਼ੋਰ ਕੀਤੀ ਸੀ ਹਰੀ 'ਕ੍ਰਾਂਤੀਦੇ ਲਾਗੂ ਹੁੰਦਿਆਂ ਹੀ ਰਿੰਮਾਂ ਦੇ ਰਿੰਮ ਕਾਗਜ਼ ਪੰਜਾਬ ਦੇ ਹਿੰਮਤੀ ਕਿਸਾਨਾਂ ਬਾਰੇ ਲਿਖ ਮਾਰੇ ਗਏ ਲਹਿਰਾਉਂਦੀਆਂ ਫਸਲਾਂਪਾਣੀ ਦੀਆਂ ਮੋਟਰਾਂਧਾਰਾਂ ਛੱਡਦੇ ਟਿਊਬਵੈੱਲਉੱਡਦੇ ਜਾਂਦੇ ਟਰੈਕਟਰਧਾਰਾਂ ਕੱਢਦੀਆਂ ਜੱਟੀਆਂ ਤੇ ਹੱਸਦਾ ਗਾਉਂਦਾ ਖੁਸ਼ਹਾਲ ਪੰਜਾਬਦੂਰ ਦੂਰ ਤੱਕ ਮਸ਼ਹੂਰ ਹੋ ਗਿਆ ਕੁਝ ਕੁ ਸਮਾਜ ਸ਼ਾਸਤਰੀਆਂ ਨੇ ਜ਼ਰੂਰ ਇਸ ਤਕਨੀਕ ਦੇ ਮਾੜੇ ਪ੍ਰਭਾਵਾਂ ਬਾਰੇ ਲਿਖਿਆ ਅਤੇ ਵੱਖ-ਵੱਕ ਤਬਕਿਆਂ ਤੇ ਹਰੀ ਕ੍ਰਾਂਤੀ ਦੇ ਪ੍ਰਭਾਵਾਂ ਨੂੰ ਨਿਖੇੜ ਕੇ ਵੇਖਣ ਦੀ ਲੋੜ 'ਤੇ ਜ਼ੋਰ ਦਿੱਤਾ ਪਰ 'ਵੱਧ ਝਾੜਦੀ ਕਾਮਯਾਬੀ ਦਾ ਸੁਰ ਏਡਾ ਉੱਚਾ ਸੀ ਕਿ ਇਸ ਦੇ ਪ੍ਰਭਾਵਾਂ ਨੂੰ ਨਿਖੇੜ ਕੇ ਵੇਖਣ ਦੀ ਲੋੜ ਵਿੱਚੇ ਹੀ ਰਹਿ ਗਈ ਇਹ 'ਤੇ 70ਵਿਆਂ ਦੇ ਮੱਧ ਵਿੱਚ ਜਦੋਂ ਇਸ ਤਕਨੀਕ ਦੇ ਅਸਰ ਅਤੇ ਤਨਾਅ ਜ਼ਾਹਰਾ ਤੌਰ 'ਤੇ ਦਿਸਣ ਲੱਗੇ ਅਤੇ ਛੋਟੇ ਤੇ ਵੱਡੇ ਕਿਸਾਨ ਦਾ ਪਾੜਾ ਨਿਸੰਗ ਸਾਹਮਣੇ  ਗਿਆ ਤਾਂ ਮਾਹਰਾਂ ਨੇ ਇਸ ਤਕਨੀਕ ਦੇ ਪ੍ਰਭਾਵਾਂ ਨੂੰ ਕੁਝ ਵਿਵਸਥਿਤ ਢੰਗ ਨਾਲ ਸਮਝਣ ਦਾ ਉਪਰਾਲਾ ਕੀਤਾ ਇਨ੍ਹਾਂ ਸਟੱਡੀਆਂ ਤੇ ਅੰਕੜਿਆਂ ਨੇ ਤਕਨੀਕੀ ਕ੍ਰਾਂਤੀ ਦੀਆਂ ਜਮਾਤੀ ਪਰਤਾਂ ਖੋਲ੍ਹਣ ਵਿੱਚ ਮਦਦ ਕੀਤੀ ਸਾਂਝੇ ਕੀਤੇ ਗਏ ਅੰਕੜਿਆਂ ਤੋਂ ਸਾਫ ਸਾਹਮਣੇ ਆਇਆ ਕਿ ਇਸ ਤਕਨੀਕ ਦਾ ਬਹੁਤਾ ਫਾਇਦਾ ਧਨੀ ਕਿਸਾਨ ਨੂੰ ਹੋਇਆ ਹੈ ਜੋ ਕਿ ਮਹਿੰਗੇ ਬੀਜਾਂਖਾਦਾਂਪਾਣੀਆਂਕੀਟਨਾਸ਼ਕਾਂ ਉੱਤੇ ਪੂੰਜੀ ਲਾਉਣ ਵਿੱਚ ਸਮਰੱਥ ਹੈ ਛੋਟਾ ਤੇ ਹਾਸ਼ੀਏ 'ਤੇ ਖੜ੍ਹਾ ਕਿਸਾਨ ਤਾਂ ਇਸ ਤਕਨੀਕ ਦੀ ਮਹਿੰਗੀ ਖੇਤੀ ਦੀ ਮਾਰ ਥੱਲੇ  ਗਿਆ ਚੇਤੇ ਰਹੇ ਕਿ ਪੰਜਾਬ ਦਾ 65 ਫੀਸਦੀ ਕਿਸਾਨ ਛੋਟਾ ਹੈ ਜਿਸ ਦੇ ਕੋਲ 4 ਹੈਕਟੇਅਰ ਤੋਂ ਘੱਟ ਭੋਇੰ ਹੈ ਇਨ੍ਹਾਂ ਸਟੱਡੀਆਂ ਤੋਂ ਇਹ ਵੀ ਸਾਹਮਣੇ ਆਇਆ ਕਿ ਭਾਵੇਂ ਸ਼ੁਰੂ ਸ਼ੁਰੂ ਵਿੱਚ ਛੋਟੇ ਕਿਸਾਨਾਂ ਨੇ ਬਹੁਤ ਝਾੜ ਵਾਲੇ ਬੀਜਾਂ ਤੋਂ ਕੁਝ ਨਫਾ ਕਮਾਇਆ ਪਰ 80ਵਿਆਂ ਦੇ ਢੁੱਕਦੇ ਤੱਕਇਹ ਜਮਾਤ ਪਿਛਾਂਹ ਧੱਕੀ ਗਈ ਤੇ ਬਹੁਤੇ ਕਿਸਾਨ ਗਰੀਬੀ ਦੀ ਲਕੀਰ ਦੇ ਥੱਲੇ ਹੋ ਗਏ ਗੁਰਦਰਸ਼ਨ ਭੱਲਾ ਤੇ ਚੱਢਾ ਦੀ 1983 ਦੀ ਮਸ਼ਹੂਰ ਕਿਤਾਬ ਗ੍ਰੀਨ ਰੈਵੋਲਯੂਸ਼ਨ ਐਂਡ ਸਮਾਲ ਪੈਜ਼ੰਟਰੀ ਦੇ ਮੁਤਾਬਕ ਹਰੀ ਕ੍ਰਾਂਤੀ ਨੇ ਪੰਜਾਬ ਵਿੱਚ ਖੁਸ਼ਹਾਲੀ ਲਿਆਂਦੀ ਪਰ ਇਨ੍ਹਾਂ ਮਾਹਰਾਂ ਨੇ ਨਾਲ ਇਹ ਵੀ ਮੰਨਿਆ ਕਿ 80ਵਿਆਂ ਦੇ ਢੁੱਕਦੇ ਇਕ ਤਿਹਾਈ ਸੀਮਾਂਤ ਕਿਸਾਨਇਕ ਚੌਥਾਈ ਛੋਟਾ ਕਿਸਾਨ ਅਤੇ ਪੰਜਵਾਂ ਹਿੱਸਾ ਦਰਮਿਆਨਾ ਕਿਸਾਨ ਗਰੀਬੀ ਦੀ ਲਕੀਰ ਦੇ ਥੱਲੇ ਖੜ੍ਹਾ ਸੀ
ਇਸ ਕ੍ਰਾਂਤੀ ਦੇ ਆਉਣ ਨਾਲ ਮਜ਼ਦੂਰਾਂ ਨਾਲ ਕੀ ਵਾਪਰੀਮਾਹਰਾਂ ਦੱਸਿਆ ਕਿ ਪਹਿਲਾਂ-ਪਹਿਲ ਦੋਹਰੀ ਫਸਲ ਨੇ ਨਤੀਜਤਨ ਮਜ਼ਦੂਰੀ ਵਿੱਚ ਵਾਧਾ ਹੋਇਆ ਪਰ ਛੇਤੀ ਹੀ ਖੇਤੀ ਦੇ ਮਸ਼ੀਨੀਕਰਨ ਦੇ ਨਤੀਜੇ ਵਜੋਂ ਅਸਲ ਮਜ਼ਦੂਰੀ ਦੀ ਦਰ ਵਿੱਚ ਮੁਕੰਮਲ ਖੜੋਤ  ਗਈ ਪਰ ਇਹ ਗੱਲ ਖੇਤ ਮਜ਼ਦੂਰ ਆਦਮੀਆਂ ਦੀ ਸੀ ਕਿਸੇ ਗਿਆਨੀ ਜਾਂ ਵਿਦਵਾਨ ਨੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਕਾਮੀਆਂਖੇਤ ਮਜ਼ਦੂਰਾਂ ਨਾਲ ਕੀ ਬੀਤੀ ਹਰੀ ਕ੍ਰਾਂਤੀ ਉੱਤੇ ਮੌਜੂਦ ਲਿਟਰੇਚਰ ਨੂੰ ਬਾਰੀਕੀ ਨਾਲ ਛਾਣਿਆ ਵੀ ਕੋਈ ਮਿਆਰੀ ਰਿਸਰਚ ਨਹੀਂ ਮਿਲਦੀ ਜਿਸ ਨੇ ਵਿਸਥਾਰ ਨਾਲ ਖੇਤ ਮਜ਼ਦੂਰ ਔਰਤ 'ਤੇ ਹੁੰਦੇ ਅਸਰ ਨੂੰ ਸਮਝਿਆ ਹੋਵੇ ਜਦੋਂ ਮਜ਼ਦੂਰਾਂ ਦੇ ਇਸ ਹਿੱਸੇ ਨੂੰ ਗੌਲਿਆ ਹੀ ਨਾ ਗਿਆ ਤਾਂ ਜ਼ਾਹਿਰ ਸੀ ਕਿ ਮਾਹਿਰਾਂ ਦੀਆਂ ਬਹਿਸਾਂ ਵਿੱਚ ਖੇਤ ਮਜ਼ਦੂਰ ਔਰਤ ਗਾਇਬ ਰਹੀ ਸ਼ੀਲਾ ਭੱਲਾ ਉਨ੍ਹਾਂ ਬਹੁਤ ਥੋੜ੍ਹੇ ਅਰਥ-ਸ਼ਾਸਤਰੀਆ ਵਿੱਚੋਂ ਹੈ ਜਿਸ ਨੇ 1979 ਵਿੱਚ ਲਿਖੇ ਇਕ ਪਰਚੇ ਵਿੱਚ 1961 ਤੋਂ ਲੈ ਕੇ 1977 ਦੇ ਸਾਲਾਂ ਵਿਚਕਾਰ ਖੇਤ ਮਜ਼ਦੂਰ ਔਰਤਾਂ ਦੀ ਦਿਹਾੜੀ ਦਸਤਾਵੇਜ਼ ਕੀਤੀ ਹੈ  ਇਸ ਸਟੱਡੀ ਦਾ ਸਿੱਟਾ ਸੀ ਕਿ 1961 ਤੋਂ 1967 ਦੌਰਾਨ ਔਰਤ ਖੇਤ ਮਜ਼ਦੂਰ ਦੀ ਦਿਹਾੜੀ ਕੁਝ ਵਧੀ ਪਰ 1977 ਦੇ ਆਉਣ ਤੱਕ ਖੇਤ ਮਜ਼ਦੂਰ ਔਰਤਾਂ ਦੀ ਦਿਹਾੜੀ 1967 ਵਿੱਚ ਮਿਲਣ ਵਾਲੀ ਦਿਹਾੜੀ ਤੋਂ ਵੀ ਥੱਲੇ ਜਾ ਚੁੱਕੀ ਸੀ ਉਸ ਇਹ ਵੀ ਆਖਿਆ ਕਿ ਕਪਾਹ ਦੀ ਚੁਗਾਈਜਿੱਥੇ ਔਰਤਾਂ ਦੀ ਬਹੁਤਾਤ ਹੈਦੀ 1977 ਵਿੱਚ ਦਿਹਾੜੀ 1961 ਤੋਂ ਵੀ ਹੇਠਾਂ ਹੈ ਇਸ ਦਾ ਸਿੱਧਾ-ਸਿੱਧਾ ਮਤਲਬ ਸੀ ਕਿ ਨਵੀਂ ਤਕਨੀਕ ਵਾਲੀ ਹਰੀ ਕ੍ਰਾਂਤੀ ਨੇ ਖੇਤ ਮਜ਼ਦੂਰ ਔਰਤਾਂ ਦੇ ਰੁਜ਼ਗਾਰ ਅਤੇ ਉਜਰਤ ਨੂੰ ਠੇਸ ਪਹੁੰਚਾਈ ਤੇ ਉਨ੍ਹਾਂ ਦੇ ਹਾਲਾਤ ਵਿੱਚ ਨਿਘਾਰ ਲਿਆਂਦਾ ਪਰ ਕਿਸੇ ਪਾਲਸੀ ਨੇ ਇਸ ਦਾ ਕੋਈ ਨੋਟਿਸ ਨਹੀਂ ਲਿਆ
ਇਸ ਤੋਂ ਮਗਰੋਂ ਵੀ ਪੰਜਾਬ ਦੀਆਂ ਖੇਤ ਮਜ਼ਦੂਰ ਔਰਤਾਂ ਦੇ ਕੰਮਕੰਮ ਦੀਆਂ ਸ਼ਰਤਾਂਉਨ੍ਹਾਂ ਵਿੱਚ ਆਈਆਂ ਤਬਦੀਲੀਆਂਮਜ਼ਦੂਰ ਪਰਿਵਾਰਾਂ ਦੀ ਖੇਤੀ ਤੋਂ ਘਟੀ ਆਮਦਨ ਤੇ ਉਸ ਦਾ ਅਸਰ ਜਾਂ ਉਜਰਤ ਸੰਬੰਧੀ ਕੋਈ ਮਾਹਰ ਜਾਣਕਾਰੀ ਨਹੀਂ ਮਿਲਦੀ ਪੰਜਾਬ ਸਰਕਾਰ ਨੇ 2005 ਵਿੱਚ ਪੰਜਾਬ ਰਾਜ ਕਿਸਾਨ ਕਮਿਸ਼ਨ (ਪੰਜਾਬ ਸਟੇਟ ਫਾਰਮਰਜ਼ ਕਮਿਸ਼ਨਕਾਇਮ ਕੀਤਾ ਇਸ ਕਮਿਸ਼ਨ ਨੇ ਪਿਛਲੇ ਦਸ ਸਾਲਾਂ ਵਿੱਚ ਕਿਸਾਨੀ ਨਾਲ ਜੁੜੇ ਵੱਖ-ਵੱਖ ਪੱਖਾ 'ਤੇ ਦਸ ਵਿਆਪਕ ਰਿਪੋਰਟਾਂ ਕੱਢੀਆਂ ਹਨ ਜਿਨ੍ਹਾਂ ਵਿੱਚ ਛੋਟੇ ਤੇ ਸੀਮਾਂਤ ਕਿਸਾਨਾਂ ਦੀ ਅਧੋਗਤੀਕਿਸਾਨੀ ਵਿੱਚ ਖੁਦਕਸ਼ੀਆਂਕਿਸਾਨੀ ਕਿੱਤਾ ਛੱਡ ਚੁੱਕੇ ਕਿਸਾਨਾਂ ਦਾ ਵੇਰਵਾ ਅਤੇ ਪੰਜਾਬ ਦੇ ਖੇਤ ਮਜ਼ਦੂਰਾਂ ਦਾ ਦਰਜਾ ਆਦਿ ਸ਼ਾਮਲ ਹਨ ਇਹ ਰਿਪੋਰਟਾਂ ਪੰਜਾਬ ਦੇ ਮੰਨੇ ਪ੍ਰਮੰਨੇ ਸਮਾਜਕ ਤੇ ਆਰਥਿਕ ਮਾਹਰਾਂ ਨੇ ਲਿਖੀਆਂ ਹਨ ਹੈਰਾਨੀਜਨਕ ਗੱਲ ਹੈ (ਜਾਂ ਸ਼ਾਇਦ ਨਹੀਂਕਿ ਇਨ੍ਹਾਂ ਰਿਪੋਰਟਾਂ ਵਿੱਚ ਇਕ ਵੀ ਥਾਂ 'ਤੇ ਖੇਤ ਮਜ਼ਦੂਰ ਔਰਤ ਦਾ ਜ਼ਿਕਰ ਨਹੀਂ ਆਉਂਦਾ ਖੇਤ ਮਜ਼ਦੂਰ ਔਰਤ ਦੀ ਗੱਲ ਤਾਂ ਦੂਰਇਨ੍ਹਾਂ ਰਿਪੋਰਟਾਂ ਵਿੱਚ ਪੰਜਾਬ ਦੀ ਪੇਂਡੂ ਆਰਥਿਕਤਾ ਵਿੱਚ ਔਰਤਾਂ ਦੀ ਦੇਣ ਦਾ ਮੁਲਾਂਕਣ ਪੂਰਾ ਤੇ ਪੂਰਾ ਗਾਇਬ ਹੈ ਡੇਅਰੀ ਦਾ ਸਾਰਾ ਉੱਦਮਪਸ਼ੂਆਂ ਦੀ ਦੇਖਭਾਲਖੇਤੀਚਾਰਾਫਸਲ ਕਟਾਈਲਵਾਈਕਪਾਹ ਦੀ ਚੁਗਾਈਘਰ ਤੇ ਘਰਦਿਆਂ ਦੀ ਸਾਂਭ ਸੰਭਾਲਰੋਟੀਚੁੱਲ੍ਹਾਬਾਲਣਗੋਹਾ ਉਹ ਕੰਮ ਹਨ ਜੋ ਔਰਤਾਂ ਕਰਦੀਆਂ ਹਨ ਅਤੇ ਜਿਨ੍ਹਾਂ ਬਗੈਰ ਪੇਂਡੂ ਵਿਵਸਥਾ ਖੜ੍ਹੀ ਹੋ ਜਾਏ ਪਰ ਇਨ੍ਹਾਂ ਦਾ ਕਿਧਰੇ ਜ਼ਿਕਰ ਨਹੀਂ ਇੱਥੇ ਤੱਕ ਕਿ ਖੁਦਕਸ਼ੀਆਂ ਕਰ ਚੁੱਕੇ ਪਰਿਵਾਰਾਂ ਵਿੱਚ ਜੂਝ ਰਹੀਆਂ ਔਰਤਾਂ ਵੀ ਇਨ੍ਹਾਂ ਰਿਪੋਰਟਾਂ ਵਿੱਚ ਸ਼ਾਮਲ ਨਹੀਂ ਰੰਜਨਾ ਪਾਂਧੀ ਦੀ ਕਿਤਾਬ ਅਦਰ ਸਾਈਡ ਆਫ ਫਾਰਮ ਸੁਆਸਾਈਡਜ਼ ਇਨ ਪੰਜਾਬ ਜੋ ਪੰਜਾਬ ਵਿੱਚ ਰਿਸਰਚ ਸਰਵੇਖਣ 'ਤੇ ਆਧਾਰਿਤ ਹੈਸ਼ਾਇਦ ਵਾਹਿਦ ਮਿਆਰੀ ਸਟੱਡੀ ਹੈ ਜੋ ਕਿਸਾਨੀ ਅਤੇ ਖੇਤ ਮਜ਼ਦੂਰ ਪਰਿਵਾਰਾਂ ਵਿੱਚ ਖੁਦਕਸ਼ੀਆਂ ਤੋਂ ਬਾਅਦ ਜੂਝਦੀਆਂ ਔਰਤਾਂ ਦੀ ਜ਼ਿੰਮੇਵਾਰੀਆਂ ਨੂੰ ਦਸਤਾਵੇਜ਼ ਕਰਦੀ ਹੈ ਪਰ ਸਰਕਾਰੀ ਕਮਿਸ਼ਨ ਇਸ ਨੂੰ ਕਿਤੇ ਨਹੀਂ ਗੌਲਦੇ ਤੇ ਔਰਤਾਂ ਦੇ ਹਾਲਾਤ ਮਜ਼ਬੂਤ ਕਰਨ ਵੱਲ ਕਿਸੇ ਉਪਰਾਲੇ ਦੀ ਤਜਵੀਜ਼ ਨਹੀਂ ਦਿੰਦੇ ਇਹ ਸਾਫ ਹੈ ਕਿ ਲੋਕਾਂ ਨਾਲੋਂ ਟੁੱਟਾ ਹੋਇਆ ਸਕਾਲਰਸ਼ਿੱਪਲੋਕਾਂ ਬਾਰੇ ਕੋਈ ਗਹਿਨ ਅਧਿਅਨ ਨਹੀਂ ਸਿਰਜ ਸਕਦਾ ਇਹ ਇਸ ਗੱਲ ਤੋਂ ਵੀ ਸਾਫ ਹੁੰਦਾ ਹੈ ਕਿ ਸਾਲਾਂ ਬੱਧੀ ਪੰਜਾਬ ਇਸ ਅਧਿਅਨ ਵਿੱਚ ਉਲਝਿਆ ਰਿਹਾ - ਵੱਡੇ ਖੇਤ ਜ਼ਿਆਦਾ ਪੈਦਾਵਰ ਤੇ ਮੁਨਾਫਾ ਦੇ ਸਕਦੇ ਹਨ ਕਿ ਛੋਟੇ ਦਰਮਿਆਨੇਤਕਨਾਲੌਜੀ ਡੂੰਘੀ ਕੀਤੀ ਜਾਵੇ ਕਿ ਚੁਰੇੜੀਮਸ਼ੀਨਾਂ ਛੋਟੀਆਂ ਹੋਣ ਕਿ ਵੱਡੀਆਂ ਇਹ ਸੰਵਾਦ ਹੱਡ ਮਾਸ ਦੇ ਲੋਕਾਂ ਨੂੰ ਚੇਤੇ ਰੱਖ ਕੇ ਨਹੀਂ ਰਚੇ ਜਾ ਰਹੇ ਸਨ ਤੇ ਨਾ ਹੀ ਵਾਤਾਵਰਨ ਦੇ ਪਤਨ ਵੱਲ ਧਿਆਨ ਕੇਂਦਰਿਤ ਹੋ ਰਿਹਾ ਸੀ ਪ੍ਰਦੂਸ਼ਣ ਵੱਧ ਝਾੜ ਵਾਲੀ ਤਕਨੌਲੌਜੀ ਦਾ ਜੁੜਵਾਂ ਅੰਗ ਸੀ ਅਤੇ ਪਾਣੀਆਂ ਵਿੱਚ ਜ਼ਹਿਰ ਤੇ ਜ਼ਮੀਨਾਂ ਨੂੰ ਬੰਜਰ ਕਰਕੇ ਰਸਾਇਣੀ ਖਾਦ ਦਾ ਮੁਥਾਜ ਕਰ ਰਿਹਾ ਸੀਜਿਸ ਦਾ ਖਾਮਿਆਜ਼ਾ ਲੋਕ ਭਰ ਰਹੇ ਸਨ ਕੈਂਸਰਖੁਰਦੀਆਂ ਹੱਡੀਆਂ ਤੇ ਕਰੇੜੇ ਦੰਦਾਂ ਦੀ ਸ਼ਕਲ ਵਿੱਚ ਇਹ ਨਜ਼ਰ  ਰਿਹਾ ਸੀ ਪਰ ਇਸ ਦੀ ਕੋਈ ਵਿਵਸਥਿਤ ਜਾਣਕਾਰੀ ਕਿਤੇ ਮੌਜੂਦ ਨਹੀਂ ਰਸਾਇਣੀ ਖੇਤ ਦੇ ਸਿਹਤ 'ਤੇ ਪੈਂਦੇ ਪ੍ਰਭਾਵਾਂ ਤੇ ਪੰਜਾਬ ਸਰਕਾਰ ਨੇ ਅੱਜ ਤੱਕ ਕੋਈ ਵਾਈਟ ਪੇਪਰ ਨਹੀਂ ਕੱਢਿਆ ਨਾ ਹੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਕਿ ਲੋਕ ਇਲਾਜ ਕਿੱਥੋਂ ਕਰਾਉਂਦੇ ਨੇਪੈਸਾ ਕਿੱਥੇ ਆਉਂਦਾ ਹੈਕਰਜ਼ਿਆਂ ਦੀਆਂ ਪੰਡਾਂ ਕਿਉਂ ਵਧ ਰਹੀਆਂ ਨੇਖੁਦਕੁਸ਼ੀਆਂ ਕਿਉਂ ਹੋ ਰਹੀਆਂ ਨੇਸਰਕਾਰੀ ਹਸਪਤਾਲ ਦੀ ਕੀ ਹਾਲਤ ਹੈ ਤੇ ਕੀ ਹਸਪਤਾਲ ਇਨ੍ਹਾਂ ਇਲਾਜਾਂ ਲਈ ਸਮਰੱਥ ਵੀ ਹਨ ਕੈਂਸਰ ਦੀ ਮਾਰ ਲੋਕ ਆਪਣੇ ਨਿੱਜੀ ਵਸੀਲਿਆਂ ਤੋਂ ਝੱਲ ਰਹੇ ਹਨ ਤੇ ਇਹ ਬਿਮਾਰੀ ਜੋ ਜਾਨ ਵੀ ਲੈ ਜਾਂਦੀ ਹੈ ਤੇ ਪਰਿਵਾਰਾਂ ਨੂੰ ਮਾਲੀ ਤੌਰ 'ਤੇ ਖਾਲੀ ਵੀ ਕਰ ਜਾਂਦੀ ਹੈਸਾਰੇ ਮਾਹਿਰਾਂ ਨੇ ਚੁੱਪੀ ਸਾਧ ਰੱਖੀ ਹੈ
ਸਟੇਟ ਜਾਂ ਮਾਹਰਾਂ ਨੇ ਤੇ ਇਹ ਸਵਾਲ ਨਹੀਂ ਉਠਾਏ ਪਰ ਇਸ ਦਾ ਮਤਲਬ ਇਹ ਨਹੀਂ ਕਿ ਇਸ ਸਵਾਲ ਉੱਠੇ ਹੀ ਨਹੀਂ ਪੰਜਾਬ ਵਿੱਚ ਇਹ ਸਵਾਲ ਉੱਠੇ ਅਤੇ ਜਮੂਹਰੀ ਸਭਿਆਚਾਰਕ ਪਿੜਾਂ ਵਿੱਚ ਪੂਰੀ ਤਰ੍ਹਾਂ ਖੁੱਲ੍ਹੇ ਇਹ ਨਾਟਕਾਂ ਤੇ ਗੀਤਾਂ ਵਿੱਚ ਉਭਰੇ ਜਿਨ੍ਹਾਂ ਵਿੱਚ ਲੋਕਾਂ ਦੀਆਂ ਤ੍ਰਾਸਦੀਆਂ ਦੀ ਗੱਲ ਹੋਈ ਇਹ ਸੰਤ ਰਾਮ ਉਦਾਸੀ ਦੀਆਂ ਕਵਿਤਾਵਾਂ ਤੇ ਗੀਤਾਂ ' ਗੂੰਜੇ ਜੀਹਨੇ ਵਗਦੇ ਨੱਕਚੁੰਨੀਆਂ ਅੱਖਾਂ ਤੇ ਕਰੇੜੇ ਦੰਦਾਂ ਨੂੰ ਆਪਣੇ ਗੀਤਾਂ ਵਿੱਚ ਸ਼ਾਮਲ ਕੀਤਾਸੀਰੀ ਦੇ ਗਲ ਲਗ ਕੇ ਰੋਂਦੇ ਛੋਟੇ ਕਿਸਾਨ ਦੀ ਮੰਦਹਾਲੀ ਦਾ ਜ਼ਿਕਰ ਕੀਤਾਇਹ ਭਾ ਜੀ ਦੇ ਨਾਟਕਾਂ ਵਿੱਚ ਸਾਹਮਣੇ ਆਏ - ਕਲਾਣਕਥਾ ਕੇਹਰ ਸਿੰਘ ਤੇ ਮਿੱਟੀ ਦਾ ਮੁੱਲ ਆਦਿ ਇਹਨਾਂ ਕਿਰਤਾਂ ਨੇ ਹਾਸ਼ੀਏ 'ਤੇ ਜਾ ਪਏ ਲੋਕਾਂ ਦੀਆਂ ਕਹਾਣੀਆਂ ਕਹੀਆਂ ਇਹ ਸਭਿਆਚਾਰਕ ਪਿੜ ਹੀ ਸਨ ਜਿਨ੍ਹਾਂ ਪੰਜਾਬ ਦੇ ਪੇਂਡੂ ਸਮਾਜ ਦੀ ਅਸਲੀਅਤ ਨੂੰ ਸਾਂਝੇ ਮੰਚਾਂ ਤੋਂ ਉਭਾਰਿਆ ਤੇ ਲੋਕਾਂ ਨੂੰ ਚੇਤਨ ਕਰਨ ਵਿੱਚ ਵੱਡਾ ਹਿੱਸਾ ਪਾਇਆ ਇਹ ਸਭਿਆਚਾਰਕ ਪਿੜ ਹੀ ਸਨ ਜਿਨ੍ਹਾਂ ਔਰਤਾਂ ਨੂੰ ਘਰਾਂ ਤੋਂ ਕੱਢ ਕੇ ਸਮਾਜਕ ਪਿੜਾਂ ਵਿੱਚ ਲਿਆਂਦਾ ਤੇ ਫੇਰ ਸਿਆਸੀ ਘੋਲਾਂ ਦਾ ਅਹਿਮ ਹਿੱਸਾ ਬਣਾਇਆ
ਬਹੁਤ ਸਾਰੇ ਤਰੀਕਿਆਂ ਨਾਲ ਇਨ੍ਹਾਂ ਡਰਾਮਿਆਂਕਵਿਤਾਵਾਂਗੀਤਾਂ ਤੇ ਇਕੱਠਾਂ ਨੇ ਪੰਜਾਬ ਦੇ ਪੇਂਡੂ ਸਮਾਜ ਦੇ ਦੱਬੇ ਕੁਚਲੇ ਲੋਕਾਂ ਨੂੰ ਉਹ ਬੌਧਿਕ ਸੰਦ ਦਿੱਤੇ ਜਿਨ੍ਹਾਂ ਨਾਲ ਉਨ੍ਹਾਂ ਨੂੰ ਆਪਣੇ ਹੁੰਦੇ ਸ਼ੋਸ਼ਣ ਨੂੰ ਸਮਝਣ ਵਿੱਚ ਮਦਦ ਮਿਲੀ ਭਾਵੇਂ ਉਹ ਸ਼ੋਸ਼ਣ ਛੋਟੀ ਕਿਸਾਨੀ ਦਾ ਹੋਵੇਜਾਤ ਦੇ ਨਾਂ 'ਤੇ ਹੋਵੇ ਜਾਂ ਔਰਤ ਦਾ ਇਨ੍ਹਾਂ ਮਾਧਿਅਮ ਰਾਹੀਂ ਹੀ ਸਭਿਆਚਾਰਕ ਪਿੜਾਂ ਵਿੱਚ ਔਰਤਾਂ ਤੇ ਖਾਸ ਕਰਕੇ ਦਲਿਤ ਔਰਤਾਂ ਦੇ ਦਮਨ ਦੀ ਗੱਲ ਵੀ ਉੱਭਰੀ ਖੇਤਾਂ ਵਿੱਚ ਮਜ਼ਦੂਰੀ ਕਰਦੀਆਂ ਜਾਂ ਪਸ਼ੂਆਂ ਲਈ ਚਰੀ ਇਕੱਠੀ ਕਰਦੀਆਂ ਜਿਨਸੀ ਤਸ਼ੱਦਦ ਦਾ ਸ਼ਿਕਾਰ ਹੁੰਦੀਆਂ ਔਰਤਾਂ ਦਾ ਜ਼ਿਕਰ ਸਭਿਆਚਾਰ ਪਿੜਾਂ ਵਿੱਚ ਹੀ ਸਾਹਮਣੇ ਆਇਆ 'ਮਿੱਟੀ ਦਾ ਮੁੱਲਦੇ ਵੈਲੀ ਜ਼ਿਮੀਂਦਾਰ ਚੂੜ੍ਹ ਸਿੰਘ ਦਾ ਮਿੰਦੋ ਬਾਜ਼ੀਗਰਨੀ ਨੂੰ ਖੇਤਾਂ 'ਚੋਂ ਨਦੀਨ ਲਿਜਾਣ ਦਾ ਖਚਰਾ ਸੱਦਾਬੇਗਮੋ ਦੀ ਧੀਭੰਤੋ ਨਿਮਾਣੀਤੇ 'ਵੱਡੀ ਹਵੇਲੀ 'ਚੋਂ ਕੋਈ ਧਾਹਾਂ ਮਾਰਦੀ ਨਿਕਲੀਮਜ਼ਦੂਰ ਔਰਤਾਂ ਦੀ ਪਿੰਡੇ ਹੰਢਾਈ ਪੀੜ ਸੀ
ਇਨ੍ਹਾਂ ਕਿਰਤਾਂ ਨੂੰ ਪੰਜਾਬ ਦੇ ਸਭਿਆਚਾਰਕ ਪਿੜਾਂ ਵਿੱਚ ਭਰਵਾਂ ਹੁੰਗਾਰਾ ਮਿਲਿਆ ਸਭਿਆਚਾਰਕ ਸਮਾਗਮਾਂ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੁੰਦੇ ਤੇ ਇਕੱਠਾਂ ਵਿੱਚ ਔਰਤਾਂ ਦੀ ਵੀ ਵੱਡੀ ਗਿਣਤੀ ਹੁੰਦੀ ਪੰਜਾਬ ਦੇ ਇਹ ਸਭਿਆਚਾਰਕ ਸਮਾਗਮ ਆਪਣੇ ਆਪ ਵਿੱਚ ਇਕ ਮਿਸਾਲ ਹਨ ਖੁੱਲ੍ਹੀਆਂ ਸਟੇਜਾਂਸਾਰੀ ਰਾਤ ਚੱਲਦੇ ਨਾਟਕਗੀਤ ਸੰਗੀਤ ਅਤੇ ਹਜ਼ਾਰਾਂ ਦੇ ਇਕੱਠ ਪੰਜਾਬ ਦੀਆਂ ਖੱਬੇਪੱਖੀ ਜਥੇਬੰਦੀਆਂ ਦੀ ਅਹਿਮ ਦੇਣ ਹਨ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਨ੍ਹਾਂ ਕਲਾ-ਕਿਰਤਾਂ ਅਤੇ ਲੋਕਾਂ ਦੇ ਭਰਵੇਂ ਹੁੰਗਾਰੇ ਨੇ ਜਮਹੂਰੀ ਜਥੇਬੰਦੀਆਂ ਨੂੰ ਸਭਿਆਚਾਰਕ ਪਿੜਾਂ ਤੋਂ ਸਿਆਸੀ ਲਾਮਬੰਦੀ ਤੱਕ ਜਾਣ ਦੀ ਜ਼ਮੀਨ ਦਿੱਤੀਨਾਲ ਹੀ ਇਨ੍ਹਾਂ ਸਮਾਜਕ ਪਹਿਲੂਆਂ ਨਾਲ ਜੁੜੇ ਜਟਿਲ ਸਵਾਲਾਂ ਨਾਲ ਉਲਝਣ ਲਈ ਵੀ ਬਾਧਕ ਕੀਤਾ ਜਿਵੇਂ ਜਾਤ ਤੇ ਜਮਾਤ ਦਾ ਉਲਝਿਆ ਹੋਇਆ ਸਵਾਲ ਜੋ ਖੱਬੀਆਂ ਜਮਹੂਰੀ ਜਥੇਬੰਦੀਆਂ ਲਈ ਹਮੇਸ਼ਾਂ ਤੋਂ ਚੁਣੌਤੀ ਰਿਹਾ ਹੈ ਪੰਜਾਬ ਦੇ ਆਰਥਿਕ ਸੰਕਟ ਨੇ ਵੱਡੀ ਹੱਦ ਤੱਕ ਛੋਟੇ ਅਤੇ ਹਾਸ਼ੀਏ 'ਤੇ ਪਏ ਕਿਸਾਨ ਨੂੰ ਦਿਹਾੜੀਆਂ ਦੇ ਰਾਹ 'ਤੇ ਪਾ ਦਿੱਤਾ ਹੈ ਦਿਹਾੜੀਆਂ 'ਤੇ ਪਏ ਕਿਸਾਨ ਦੀ ਖੇਤ ਮਜ਼ਦੂਰ ਨਾਲ ਆਰਥਿਕਤਾ ਸਾਂਝੀ ਹੈ ਪਰ ਉਸ ਦੀ ਜਾਤ ਅਤੇ ਉਸ ਨਾਲ ਜੁੜਿਆ ਸਰਮਾਇਆ ਉਨ੍ਹਾਂ ਨੁੰ ਨਿਖੇੜਦਾ ਹੈ ਸੈਮੂਅਲ ਜੌਹਨ ਦੇ ਨਾਟਕ ਵਿੱਚ ਘਰਾਂ ' ਆਈ ਬਿਮਾਰੀ ਤੇ ਵਿਆਹਾਂ 'ਤੇ ਚੁੱਕੇ ਕਰਜ਼ੇ ਦੀ ਮਾਰ ਥੱਲੇ ਨੰਗ ਹੋਇਆ ਕਿਸਾਨ ਵਿਹੜੇ ਵਾਲੇ ਖੇਤ ਮਜ਼ਦੂਰ ਵੀਰਨੇ ਨਾਲ ਜੋਟੀ ਪਾ ਲੈਂਦਾ ਹੈ ਇਸ ਗਠਨ ਦੀਆਂ ਸੰਭਾਵਨਾਵਾਂ ਕਈ ਲੋਕ-ਮੋਰਚਿਆਂ ਵਿਚ ਸਾਹਮਣੇ  ਰਹੀਆਂ ਹਨ ਪਰ ਜ਼ਮੀਨੀ ਹਕੀਕਤ ਵਿਚ ਇਹ ਸਾਂਝ ਕਿਵੇਂ ਪੱਕੀ ਹੁੰਦੀ ਹੈ ਤੇ ਕੀ ਦਿਸ਼ਾ ਲੈਂਦੀ ਹੈ ਇਹ ਜਮਹੂਰੀ ਜਥੇਬੰਦੀਆਂ ਲਈ ਚੁਣੌਤੀ ਰਹੇਗੀ
ਇਸੇ ਹੀ ਤਰ੍ਹਾਂ ਖੇਤ ਮਜ਼ਦੂਰ ਔਰਤਾਂ ਜਿਥੇ ਖੜ੍ਹੀਆਂ ਨੇ ਉਨ੍ਹਾਂ ਦੇ ਸਮਾਜਕਸਿਆਸੀਜਮਾਤੀ ਏਕੇ ਉਨ੍ਹਾਂ ਦੀ ਤੀਹਰੀ ਲੁੱਟਮਜ਼ਦੂਰ , ਔਰਤ ਤੇ ਦਲਿਤ ਮਜ਼ਦੂਰ ਔਰਤ ਉਨ੍ਹਾਂ ਨੂੰ ਵਿਲੱਖਣ ਥਾਂ `ਤੇ ਖੜ੍ਹੀ ਕਰਦੀ ਹੈ ਕੀ ਜਥੇਬੰਦੀਆਂ ਤੀਹਰੀ ਲੁੱਟ ਨੂੰ ਆਪਣੀ ਸਿਆਸੀ ਸਮਝ ਵਿਚ ਸ਼ਾਮਲ ਕਰਦੀਆਂ ਹਨਕੀ ਸਟੇਟ ਤੇ ਸੱਤਾ ਦੇ ਵਿਸ਼ਲੇਸ਼ਣ ਵਿਚ ਜਾਤ ਪਿਤਰੀ ਸੱਤਾ ਸ਼ਾਮਲ ਹੈਦਲਿਤ ਮਜ਼ਦੂਰ ਦੀ ਲੜਾਈਜਿਸ ਵਿਚ ਸਰੀਰ ਉੱਤੇ ਆਪਣਾ ਹੱਕ ਅਤੇ ਮਜ਼ਦੂਰ ਮੰਡੀ ਵਿਚ ਮਿਹਨਤ ਦਾ ਸ਼ਾਮਲ ਹੈਦਾ ਹਾਣੀ ਕੌਣ ਹੈਉਨ੍ਹਾਂ ਦੀਆਂ ਜਥੇਬੰਦੀਆਂ ਕਿਵੇਂ ਬਣਨਦਲਿਤ ਮਜ਼ਦੂਰ ਔਰਤ ਦਾ ਸਭਿਆਚਾਰ ਪਿੜਾਂ ਤੋਂ ਸਿਆਸੀ ਪਿੜਾਂ ਤਕ ਦਾ ਸਫਰ ਇਨ੍ਹਾਂ ਸਵਾਲਾਂ ਨਾਲ ਬੱਝਿਆ ਹੋਇਆ ਹੈ ਪਿਛਲੇ ਦਹਾਕਿਆਂ ਦੇ ਇਕੱਠਾਂ ਤੋਂ ਨਿਕਲੀ ਦਲਿਤ ਮਜ਼ਦੂਰ ਔਰਤਾਂ ਦੀ ਨਵੀਂ ਪੀੜ੍ਹੀ ਜਾਗਰੂਕ ਹੈ ਤੇ ਜੇਕਰ ਪਿਛਲੇ ਕੁਝ ਸਾਲਾਂ ਅੰਦਰ ਵਾਪਰੀਆਂ ਘਟਨਾਵਾਂ `ਤੇ ਝਾਤ ਮਾਰੀਏ ਤੇ ਦਿਸਦਾ ਹੈ ਕਿ ਪੰਜਾਬ ਵਿਚ ਤੇ ਖਾਸ ਕਰਕੇ ਮਾਲਵੇ ਦੇ ਇਲਾਕੇ ਵਿਚ ਦਲਿਤ ਔਰਤਾਂ ਜਿਸ ਤਰ੍ਹਾਂ ਲਾਮਬੰਦ ਹੋ ਕੇ ਬਾਹਰ ਆਈਆਂ ਹਨਉਸ ਵਿਚ ਸਮਾਜਕ ਤਬਦੀਲੀ ਦੀਆਂ ਨਵੀਆਂ ਸੰਭਾਵਨਾਵਾਂ ਦਿਸੀਆਂ ਹਨਜਿਨਸੀ ਸ਼ੋਸ਼ਣ ਦਾ ਸਵਾਲ ਖੁੱਲ੍ਹਿਆ ਹੈਬਲਾਤਕਾਰ ਤੇ ਅਗਵਾ ਦੇ ਮਾਮਲੇਜੋ ਅਕਸਰ ਸ਼ਰਮ ਜਾਂ ਇੱਜ਼ਤ ਨੂੰ ਦਾਗ ਦੇ ਡਰ ਤੋਂ ਦੱਬੇ ਜਾਂਦੇ ਰਹੇ ਹਨਦੀਆਂ ਐਸੀਆਂ ਮਿਸਾਲਾਂ ਸਾਹਮਣੇ ਆਈਆਂ ਹਨ ਜਦੋਂ ਪੀੜਤ ਕੁੜੀਆਂ ਨੇ ਲੋਕ ਸਮੂਹਾਂ ਵਿੱਚ ਸ਼ਾਮਲ ਹੋ ਕੇ ਜਿਨਸੀ ਤਸ਼ੱਦਦ ਦੀ ਗੱਲ ਕੀਤੀ ਤੇ ਇਸ ਨੂੰ 'ਸ਼ਰਮਦੇ ਘੇਰੇ ਕੱਢ ਕੇ 'ਤਸੀਹੇਤੇ 'ਜ਼ੁਰਮਦੇ ਸੰਦਰਭ ਵਿਚ ਲਿਆਂਦਾ ਲੋਕ ਸਮੂਹਾਂ ਵਿਚ ਬਲਾਤਕਾਰ ਦੇ ਮੁੱਦਿਆਂ ਦੇ ਖੁੱਲ੍ਹਣ ਨਾਲ ਕਾਬਲ ਕਨੂੰਨੀ ਮਾਹਰਾਂ ਨੂੰ ਵੀ ਸਮਰੱਥਾ ਮਿਲੀ ਤੇ ਇਨ੍ਹਾਂ ਕੇਸਾਂ ਨੂੰ ਲੜਦਿਆਂ ਉਨ੍ਹਾਂ ਪੰਜਾਬ ਦੀਆਂ ਅਦਾਲਤਾਂ ਵਿਚ ਨਵੀਆਂ ਮਿਸਾਲਾਂ ਕਾਇਮ ਕੀਤੀਆਂ ਔਰਤਾਂ ਦੇ ਇਹ ਉਪਰਾਲੇ ਸਨਦ ਕਰਨੇ ਜ਼ਰੂਰੀ ਹਨ
ਪਹਿਲੀ ਘਟਨਾ ਫਰਵਰੀ 2014 ਮੁਕਤਸਰ ਜ਼ਿਲ੍ਹੇ ਦੇ ਪਿੰਡ ਗੰਧੜ ਦੀ ਹੈ ਪਿੰਡ ਦੀ ਇਕ ਦਲਿਤ ਬੱਚੀ ਸਕੂਲੋਂ ਪਰਤ ਰਹੀ ਸੀ ਪਿੰਡ ਦੇ ਵੱਡੇ ਜੱਟ ਪਰਿਵਾਰ ਦੇ ਪੁੱਤਾਂ ਨੇ ਉਸ ਨੂੰ ਅਗਵਾ ਕੀਤਾਸਮੂਹਿਕ ਬਲਾਤਕਾਰ ਦਾ ਸ਼ਿਕਾਰ ਬਣਾਇਆ ਤੇ ਅੱਤ ਜ਼ਖਮੀ ਹਾਲਾਤ ਵਿਚ ਉਸ ਨੂੰ ਖੇਤਾਂ ਵਿਚ ਸੁੱਟ ਕੇ ਚਲੇ ਗਏ ਬੱਚੀ ਦਾ ਖੇਤ ਮਜ਼ਦੂਰ ਬਾਪ ਉਸ ਨੂੰ ਕਿਸੇ ਤਰੀਕੇ ਹਸਪਤਾਲ ਲੈ ਗਿਆ ਡਰਿਆ ਬਾਪ ਪੁਲਿਸ ਕੋਲ ਵੀ ਨਹੀਂ ਜਾਣਾ ਚਾਹੁੰਦਾ ਸੀਸਿਰਫ ਜ਼ਖਮੀ ਬੱਚੀ ਦਾ ਇਲਾਜ ਚਾਹੁੰਦਾ ਸੀ ਪਰ ਹਸਪਤਾਲ ਦੇ ਇਕ ਹਮਦਰਦ ਡਾਕਟਰ ਨੇ ਬੱਚੀ ਦਾ ਚੰਗਾ ਇਲਾਜ ਕੀਤਾ , ਸਮੂਹਿਕ ਬਲਾਤਕਾਰ ਦੀ ਪੁਖਤਾ ਰਿਪੋਰਟ ਬਣਾਈ ਤੇ ਨਾਲ ਹੀ ਬਾਪ ਨੂੰ ਇਲਾਕੇ ਦੀ ਜਮਹੂਰੀ ਜੱਥੇਬੰਦੀ ਨਾਲ ਮਿਲਾਇਆ ਤੇ ਪੁਲਿਸ ਰੀਪੋਰਟ ਕਰਨ ਲਈ ਤਿਆਰ ਕੀਤਾ ਤਾਂ ਜੋ ਬੱਚੀ ਨੂੰ ਕਾਨੂੰਨ ਵੱਲੋਂ ਇਨਸਾਫ ਤੇ ਦੋਸ਼ੀਆਂ ਨੂੰ ਉਨ੍ਹਾਂ ਦੇ ਕਾਰੇ ਦੀ ਸਜ਼ਾ ਮਿਲ ਸਕੇ ਅਤੇ ਉਨ੍ਹਾਂ ਦੀ ਅੰਨ੍ਹੀਂ ਤਾਕਤ `ਤੇ ਠੱਲ ਪਾਈ ਜਾ ਸਕੇ

ਪਰ ਬਹੁਤ ਵਾਰ ਦੀ ਤਰ੍ਹਾਂਡਾਕਟਰੀ ਜਾਂਚ ਦੀ ਰਿਪੋਰਟ ਦੇ ਬਾਵਜੂਦ ਜੋ ਸਮੂਹਿਕ ਬਲਾਤਕਾਰ ਦੀ ਤਸਦੀਕ ਕਰਦੀ ਸੀਵੱਡੇ ਆਦਮੀਆਂ ਦਾ ਪੱਖ ਪੂਰਦੇ ਹੋਏਪੁਲਿਸ ਨੇ ਬਲਾਤਕਾਰ ਦੀ ਰਿਪੋਰਟ ਲਿਖਣ ਤੋਂ ਨਾਂਹ ਕਰ ਦਿੱਤੀ ਤੇ ਸਿਰਫ 'ਬਲਾਤਕਾਰੀ ਦੀ ਕੋਸ਼ਿਸ਼ਦਾ ਕੇਸ ਦਰਜ਼ ਕੀਤਾ ਜੱਥੇਬੰਦੀ ਨੇ ਇਹ ਗੱਲ ਪਿੰਡ ਤੱਕ ਪਹੁੰਚਾ ਦਿੱਤੀ ਜਿਸ ਨੂੰ ਸੁਣਦੇ ਹੀ ਪਿੰਡ ਦੀਆਂ ਦਲਿਤ ਮਜ਼ਦੂਰ ਔਰਤਾਂ ਨੇ ਥਾਣਾ ਘੇਰ ਲਿਆ ਤੇ ਮੰਗ ਕੀਤੀ ਕਿ ਸਹੀ ਰਿਪੋਰਟ ਲਿਖੀ ਜਾਏ  ਤਿੰਨ ਦਿਨ ਤੱਕ ਥਾਣੇ ਦੀ ਘੇਰਾਬੰਦੀ ਜਾਰੀ ਰਹੀ ਤੇ ਜਿਵੇਂ ਜਿਵੇਂ ਇਲਾਕੇ ਵਿਚ ਖਬਰ ਫੈਲਦੀ ਗਈ ਨਾਲ ਲੱਗਦੇ ਪਿੰਡਾਂ ਵਿਚੋਂ ਵੀ ਵੱਡੀ ਗਿਣਤੀ ਵਿੱਚ ਦਲਿਤ ਔਰਤਾਂ ਸ਼ਾਮਿਲ ਹੁੰਦੀਆਂ ਗਈਆਂ ਵੱਡੀ ਗਿਣਤੀ ਵਿਚ ਪਿੰਡ ਦੀਆਂ ਕਿਸਾਨ ਔਰਤਾਂ ਵੀ ਇਸ ਘਿਰਾਓ ਵਿਚ ਸ਼ਾਮਿਲ ਹੋਈਆਂ ਤਿੰਨ ਦਿਨ ਤੇ ਭਰ ਸਿਆਲ ਦੀਆਂ ਤਿੰਨ ਰਾਤਾਂ , ਔਰਤਾਂ ਨੇ ਥਾਣੇ ਦੇ ਬਾਹਰ ਕੱਢੀਆਂ ਤੇ ਇਸ ਦੌਰਾਨ ਆਪਣੇ ਨਾਲ ਹੁੰਦੇ ਧੱਕੇ ਤੇ ਵਧੀਕੀਆਂ ਦੀਆਂ ਖੁੱਲ੍ਹ ਕੇ ਗੱਲਾਂ ਕੀਤੀਆਂ ਬੱਚੀ ਦੀ ਮਾਂ ਵੀ ਇਸ ਧਰਨੇ ਵਿਚ ਸ਼ਾਮਿਲ ਸੀ ਇਸ ਇਕੱਠ ਦਾ ਹਿੱਸਾ ਬਣੀਆਂ ਔਰਤਾਂ ਨੇ ਮਹਿਸੂਸ ਕੀਤਾ ਕਿ ਬਲਾਤਕਾਰ ਨਮੋਸ਼ੀ ਦਾ ਕਾਰਣ ਨਹੀਂ ਤੇ ਨਾ ਹੀ ਕੁੜੀ `ਤੇ ਲੱਗਾ ਕੋਈ ਕਲੰਕ ਬਲਾਤਕਾਰ ਇਕ ਜ਼ੁਰਮ ਹੈ ਤੇ ਬੱਚੀ ਨੂੰ ਦਿੱਤਾ ਗਿਆ ਤਸੀਹਾ ਹੈ ਤਿੰਨ ਦਿਨਾਂ ਦੇ ਬਾਅਦ ਪੁਲਿਸ ਸਹੀ ਰਿਪੋਰਟ ਲਿਖਣ `ਤੇ ਮਜਬੂਰ ਹੋਈ ਇਸ ਦੇ ਬਾਅਦ ਦੋਸ਼ੀਆਂ ਦੀਆਂ ਗ੍ਰਿਫਤਾਰੀਆਂ ਲਈ ਲੰਬਾ ਸੰਘਰਸ਼ ਚੱਲਿਆ ਦੋਸ਼ੀਆਂ ਦਾ ਹਕੂਮਤੀ ਪਾਰਟੀ ਨਾਲ ਸਿੱਧਾ ਸਬੰਧ ਸੀ ਜਿਸ ਕਰਕੇ ਪੁਲਿਸ ਗ੍ਰਿਫਤਾਰੀਆਂ ਨੂੰ ਜਾਣ ਬੁੱਝ ਕੇ ਚਾਰ ਮਹੀਨੇ ਤੱਕ ਲਟਕਾਉਂਦੀ ਰਹੀ ਪਰ ਅੰਤ ਵਿਚ ਹਕੂਮਤੀ ਪਾਰਟੀ ਦੀ ਸ਼ਹਿ ਦੇ ਬਾਵਜੂਦ ਦੋਸ਼ੀਆਂ ਨੂੰ ਫੜਿਆ ਗਿਆ ਤੇ ਸਜਾਵਾਂ ਹੋਈਆਂ
ਇਸ ਘੋਲ ਦੇ ਕਈ ਹਾਸਿਲ ਨੇ ਦਲਿਤ ਮਜਦੂਰ ਔਰਤਾਂ ਇਕੱਠੀਆਂ ਹੋਈਆਂਬਲਾਤਕਾਰ ਤੇ ਜਿਨਸੀ ਸ਼ੋਸ਼ਣ ਦੀ ਖੁੱਲ੍ਹ ਕੇ ਗੱਲ ਹੋਈਕਿਸਾਨ ਔਰਤਾਂ ਵੀ ਦਲਿਤ ਔਰਤਾਂ ਦੇ ਨਾਲ ਘੋਲ ਵਿਚ ਸ਼ਾਮਿਲ ਹੋਈਆਂਕਿਸਾਨ ਤੇ ਮਜ਼ਦੂਰ ਜੱਥੇਬੰਦੀਆਂ ਨੇ ਇਸ ਲੜਾਈ ਵਿਚ ਔਰਤਾਂ ਦਾ ਪੂਰਾ ਸਾਥ ਦਿੱਤਾ ਅਤੇ ਇਹ ਲੜਾਈ ਅਤੇ ਕੋਰਟ ਕੇਸ ਔਰਤਾਂ `ਤੇ ਹੁੰਦੇ ਜਿਸਮਾਨੀ ਤਸ਼ੱਦਦ ਦੇ ਮੁੱਦੇ ਉੱਤੇ ਲੜੇ ਗਏ
ਇਕ ਹੋਰ ਘਟਨਾ, 2014 ਜ਼ਿਲ੍ਹਾ ਸੰਗਰੂਰ ` ਪੈਂਦੇ ਪਿੰਡ ਮਤੋਈ ਦੀ ਹੈ ਜਿੱਥੇ ਪੰਚਾਇਤੀ ਜ਼ਮੀਨ ਦੇ 17 ਵਿਘਿਆਂ ਦੀ ਬੋਲੀ ਦਲਿਤ ਕੁੜੀਆਂ ਨੇ ਬੰਦ ਕਰਾਈ ਇਨ੍ਹਾਂ ਕੁੜੀਆਂ ਦਾ ਦੋਸ਼ ਸੀ ਕਿ ਬੋਲੀ ਨਿਰਾ ਧੋਖਾ ਹੈ ਤੇ ਦਲਿਤਾਂ ਲਈ ਰਾਖਵੀਂ ਜਮੀਨ , ਧਨੀ ਕਿਸਾਨ , ਬੇਨਾਮੀ ਬੋਲੀ ਤੇ ਠੇਕੇ ਉੱਤੇ ਲੈ ਰਹੇ ਹਨ ਛਿੱਥੇ ਪਏ ਕਿਸਾਨਾਂ ਨੇ ਪੁਲਿਸ ਤੇ ਸਰਪੰਚ ਦੀ ਮਦਦ ਨਾਲ ਇਨ੍ਹਾਂ ਕੁੜੀਆਂ ਅਤੇ ਇਨ੍ਹਾਂ ਦੇ ਪਰਿਵਾਰਾਂ ਦੀਆਂ ਹੋਰ ਔਰਤਾਂ ਨੂੰ ਨਿਸ਼ਾਨਾਂ ਬਣਾ ਕੇ ਬੁਰੀ ਤਰ੍ਹਾਂ ਕੁਟਵਾਇਆਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਤੇ ਇਹ ਵੀ ਕਿਹਾ ਤੇ ਕਹਾਇਆ ਕਿ ਸ਼ਰਮ ਲਾਹ ਚੁੱਕੀਆਂ ਇਨ੍ਹਾਂ ਕੁੜੀਆਂ ਦਾ ਕਦੇ ਵਿਆਹ ਨਹੀਂ ਹੋ ਸਕੇਗਾ ਪਰ ਨਵੀਂ ਪੀੜ੍ਹੀ ਦੀਆਂ ਨੌਜਵਾਨ ਕੁੜੀਆਂ ਨਿੱਡਰ ਰਹੀਆਂ ਤੇ ਹਰ ਕਿਸਮ ਦੇ ਹਮਲੇ ਦਾ ਹੌਸਲੇ ਨਾਲ ਜਵਾਬ ਦਿੱਤਾ ਕੁੜੀਆਂ ਨੇ ਪੈਸੇ ਇਕੱਠੇ ਕਰਕੇ ਰਾਖਵੀਂ ਜ਼ਮੀਨ ਦੀ ਸਾਂਝੀ ਬੋਲੀ ਲਾਈ ਅਤੇ ਜ਼ਮੀਨ ਦਾ ਠੇਕਾ ਹਾਸਲ ਕੀਤਾ  ਕੁੜੀਆਂ ਦਾ ਮਕਸਦ ਸਾਫ ਤੇ ਸਿੱਧਾ ਸੀ - ਉਹ ਜ਼ਮੀਨ ਲੈਣਾ ਚਾਹੁੰਦੀਆਂ ਸਨਪੱਠੇ ਉਗਾਉਣ ਲਈ ਤਾਂ ਕਿ ਜ਼ਿਮੀਦਾਰਾਂ ਦੇ ਖੇਤਾਂ ਤੋਂ ਪੱਠੇ ਲੈਣ ਗਿਆਂ ਜ਼ਲੀਲ ਨਾ ਹੋਣਾ ਪਵੇ ਦਲਿਤ ਪਰਿਵਾਰਾਂ ਲਈ ਡੇਅਰੀ ਰੋਜ਼ੀ ਦਾ ਇਕ ਅਹਿਮ ਵਸੀਲਾ ਹੈ ਤੇ ਇਸੇ ਕਰਕੇ ਜ਼ਮੀਨ ਉਪਰ ਕੰਟਰੋਲ ਕਿ ਜਿੱਥੇ ਪਸ਼ੂ ਬੰਨ੍ਹੇ ਜਾ ਸਕਣ ਅਤੇ ਚਰੀ ਉਗਾਈ ਜਾ ਸਕੇ , ਇਕ ਬੁਨਿਆਦੀ ਜ਼ਰੂਰਤ ਹੈ ਇਸ ਕਰਕੇ ਸਾਂਝੀਆਂ ਜ਼ਮੀਨਾਂ ਉੱਪਰ ਦਲਿਤਾਂ ਦਾ ਖੁੱਸਦਾ ਹੱਕਉਨ੍ਹਾਂ ਦੇ ਰੁਜ਼ਗਾਰ ਅਤੇ ਸਵੈਮਾਣ ਦੋਹਾਂ ਲਈ ਹੀ ਫੈਸਲਾਕੁੰਨ ਹੈ ਮਤੋਈ ਤੋਂ ਇਲਾਵਾ ਸੰਗਰੂਰ ਜ਼ਿਲ੍ਹੇ ਦੇ ਪੰਜ ਹੋਰ ਪਿੰਡਾਂ ਵਿਚ ਵੀ ਦਲਿਤ ਖੇਤ ਮਜ਼ਦੂਰਾਂ ਨੇ ਪੰਚਾਇਤੀ ਅਤੇ ਸ਼ਾਮਲਾਟ ਜ਼ਮੀਨ ਦੀ ਸਾਂਝੀ ਬੋਲੀ ਲਾਈ ਇਸ ਤਰ੍ਹਾਂ ਕਰਨ `ਤੇ ਉਨ੍ਹਾਂ ਨੂੰ ਕਈ ਥਾਈਂ ਵੱਡੇ ਜ਼ਿਮੀਂਦਾਰਾਂ ਵੱਲੋਂ ਲਾਏ 'ਬਾਈਕਾਟਦਾ ਸਾਹਮਣਾ ਕਰਨਾ ਪਿਆ ਇਹ 'ਬਾਈਕਾਟਏਨੀ ਪੱਕੀ ਤਰ੍ਹਾਂ ਲਾਗੂ ਕਿਤਾ ਗਿਆ ਕਿ ਰਿਪੋਰਟਾਂ ਅਨੁਸਾਰ ਖੇਤੀਂ ਬੈਠਾ ਕੋਈ ਮਰਦ , ਔਰਤ ਜੇ ਫੜਿਆ ਜਾਂਦਾਂ ਤਾਂ ਉਸ ਦੀ ਬਹੁਤ ਬੇਇਜ਼ਤੀ ਕੀਤੀ ਜਾਂਦੀ ਮਤੋਈ ਦੀਆਂ ਕੁੜੀਆਂ ਦਾ ਵੀ ਇਹੀ ਕਹਿਣਾ ਸੀ ਕਿ ਖੇਤਾਂ ਵਿਚ ਬਹਿਣ ਤੇ ਪੱਠਿਆਂ ਨੂੰ ਗਈਆਂ ਨੂੰ ਵੱਡੇ ਜ਼ਿਮੀਂਦਾਰਾਂ ਦੀ ਗੰਦੀ ਨਜ਼ਰ ਤੇ ਮੇਹਣੇ ਸਹਿਣੇ ਪੈਂਦੇ ਹਨ ਮਤੋਈ ਦੀਆਂ ਕੁੜੀਆਂ ਨੇ ਜਦੋਂ ਬੋਲੀ ਲਾਉਣ ਦਾ ਇਰਾਦਾ ਕੀਤਾ ਤਾਂ ਉਨ੍ਹਾਂ ਨੂੰ ਵੀ ਬਾਈਕਾਟ ਸਹਾਰਨਾ ਪਿਆ ਪਰ ਉਨ੍ਹਾਂ ਨੇ ਰਲ ਕੇ ਬੋਲੀ ਚੁੱਕੀ ਤੇ ਨਾ ਸਿਰਫ ਸਾਂਝੀ ਜ਼ਮੀਨ `ਤੇ ਹੱਕ ਕਾਇਮ ਕੀਤਾ ਬਲਕਿ ਉੱਚੀ ਜਾਤ ਦੀ ਪਿਤਰ ਸੱਤਾ ਨੂੰ ਵੀ ਚੁਣੌਤੀ ਦਿੱਤੀ
ਇਕ ਹੋਰ ਘਟਨਾ ਮਈ 2015, ਪਿੰਡ ਹਮੀਰਗੜ੍ਹਜ਼ਿਲ੍ਹਾ ਬਠਿੰਡਾ ਦੀ ਹੈ ਜਿੱਥੇ ਪਿੰਡ ਦੀ ਸ਼ਾਮਲਾਟ ਜ਼ਮੀਨ ਦਾ ਇਕ ਹਿੱਸਾ ਜਿਹੜਾ ਦਲਿਤ ਵੇਹੜੇ ਦੇ ਨਾਲ ਲੱਗਦਾ ਸੀ ਅਤੇ ਜਿੱਥੇ ਉਹ ਆਪਣੇ ਪਸ਼ੂ ਬਿਠਾਇਆ ਕਰਦੇ ਅਤੇ ਰੂੜੀਆਂ ਲਗਾਇਆ ਕਰਦੇ ਸਨਪੰਚਾਇਤ ਨੇ ਕਾਬੂ ਕਰਕੇ ਠੇਕੇ `ਤੇ ਦੇਣਾ ਸ਼ੁਰੂ ਕੀਤਾ ਦਲਿਤਾਂ ਦੇ ਇਤਰਾਜ਼ ਕਰਨ `ਤੇ ਪੰਚਾਇਤ ਨੇ ਰੂੜ੍ਹੀਆਂ ਲਈ ਬਦਲਵੀਂ ਥਾਂ ਦੇਣ ਦਾ ਭਰੋਸਾ ਦਿੱਤਾ ਪਰ ਇਹ ਪੂਰਾ ਨਾ ਕੀਤਾ ਗਿਆ ਇਹ ਸਿਲਸਿਲਾ ਲਗਪਗ 15 ਸਾਲ ਚਲਦਾ ਰਿਹਾ ਜਿਸ ਦੇ ਚਲਦੇ ਦਲਿਤ ਮਜ਼ਦੂਰਾਂ ਦੀਆਂ ਰੂੜ੍ਹੀਆਂ , ਸ਼ੌਚ ਤੇ ਪਸ਼ੂ ਬੰਨਣ ਦੀ ਸਮੱਸਿਆ ਦਿਨ ਪ੍ਰਤੀਦਿਨ ਵਧਦੀ ਗਈ ਜਦੋਂ ਸਾਰੇ ਹੀਲੇ ਮੁੱਕ ਗਏ ਤਾਂ ਸਾਲ 2015 ਦੀ ਕਣਕ ਦੀ ਕਟਾਈ ਤੋਂ ਬਾਅਦ ਦਲਿਤਾਂ ਨੇ ਫੈਸਲਾ ਲਿਆ ਤੇ ਉਸ ਜ਼ਮੀਨ `ਤੇ ਰੂੜ੍ਹੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਪਿੰਡ ਦੇ ਜੱਟ ਭਾਈਚਾਰੇ ਨੇ ਇਸ ਨੂੰ ਦਲਿਤਾਂ ਦੀ ਸਿੱਧੀ ਬਗਾਵਤ ਮੰਨ ਕੇ ਇਕ ਦਿਨ ਮਿਥ ਕੇ ਅਤੇ ਪੂਰੀ ਤਿਆਰੀ ਨਾਲ ਦਲਿਤ ਵਿਹੜੇ `ਤੇ ਹਮਲਾ ਬੋਲ ਦਿੱਤਾ ਹਮਲੇ ਤੋਂ ਪਹਿਲਾਂ ਜ਼ਿਮੀਂਦਾਰ ਪਿੰਡ ਦੇ ਗੁਰਦਵਾਰੇ ਵਿਚ ਇਕੱਠੇ ਹੋਏ ਤੇ ਗੁਰਦਵਾਰੇ ਦੇ ਸਪੀਕਰ ਤੋਂ ਬਕਾਇਦਾ ਐਲਾਨ ਕੀਤਾ ਕਿ ਦਲਿਤ ਪੰਚਾਇਤ ਦੀ ਜ਼ਮੀਨ ਉਪਰ ਧੱਕੇ ਨਾਲ ਕਬਜ਼ਾ ਕਰ ਰਹੇ ਹਨਉਨ੍ਹਾਂ ਨੂੰ ਰੋਕਣਾ ਹੈ ਦਲਿਤ ਵਿਹੜਿਆਂ ਵੱਲ ਇਹ ਹਮਲਾ ਦਿਨ ਦੇ ਵੇਲੇ ਬੋਲਿਆ ਗਿਆਜਦੋਂ ਘਰਾਂ ਦੇ ਮਜ਼ਦੂਰ ਆਦਮੀ ਦਿਹਾੜੀਆਂ `ਤੇ ਗਏ ਹੋਏ ਸਨ ਤੇ ਔਰਤਾਂ ਤੇ ਬੱਚੇ ਹੀ ਘਰ ਸਨ ਹਮਲੇ ਵੇਲੇ ਪੁਲਿਸ ਵੀ ਨਾਲ ਸੀ ਜਿਸ ਨੇ ਪਿੰਡ ਦੇ ਧਨਾਢਾਂ ਤੇ ਕਿਸਾਨਾ ਦਾ ਸਾਥ ਦਿੱਤਾ ਤੇ ਦਲਿਤ ਮਜ਼ਦੂਰ ਔਰਤਾਂ ਨੂੰ ਬੇਰਹਿਮੀ ਨਾਲ ਕੁੱਟਿਆ ਵਿਹੜੇ ਦੇ ਇਕ-ਦੋ ਨੌਜਵਾਨਾਂ ਨੇ ਇਸ ਘਟਨਾ ਨੂੰ ਫੋਨ ਕੈਮਰਿਆਂ ਵਿਚ ਦਰਜ ਕੀਤਾ ਤਸਵੀਰਾਂ ਤੇ ਵੀਡੀਓ ਵਿਚ ਸਾਫ ਦਿਸਿਆ ਕਿ ਪਿੰਡ ਦੇ ਵੱਡੇ ਜਿਮੀਂਦਾਰ ਸਿੱਧੇ ਤੁਰਦੇ ਆਏਕਿਸੇ ਨੇ ਮੂੰਹ ਨਹੀਂ ਢਕਿਆ ਤੇ ਨਾ ਹੀ ਆਪਣੀ ਪਹਿਚਾਣ ਲੁਕਾਉਣ ਦੀ ਕੋਸ਼ਿਸ਼ ਕੀਤੀ ਚਿੱਟੇ ਕੁੜਤੇ-ਪਜਾਮੇਂ , ਖੁੱਲ੍ਹੀਆਂ ਬੱਗੀਆਂ ਦਾੜ੍ਹੀਆਂ , ਹੱਥਾਂ ਵਿੱਚ ਡਾਗਾਂਸੋਟੇਕਿਰਪਾਨਾਂ ਲਈ ਉਹ ਪੁਲਿਸ ਸਮੇਤ ਔਰਤਾਂ `ਤੇ ਟੁੱਟ ਪਏ ਔਰਤਾਂ ਨੂੰ ਧੂਹ ਕੇ ਘਰਾਂ ਤੋਂ ਬਾਹਰ ਕੱਢਿਆ ਗਿਆ ਜਾਤੀ-ਸੂਚਕ ਅਸ਼ਲੀਲ ਗਾਲ੍ਹਾਂ ਕੱਢੀਆਂ ਗਈਆਂਗੁੱਝੀਆਂ ਸੱਟਾਂ ਮਾਰੀਆਂ ਗਈਆਂ , ਗਲੀਆਂ ਵਿਚ ਖਿੱਚਿਆ , ਧਰੂਹਿਆਬੁਰੀ ਤਰ੍ਹਾਂ ਕੁੱਟਿਆ ਗਿਆ ਅਤੇ ਘਰਾਂ ਅੰਦਰ ਗਰਨੇਡ ਸੁੱਟੇ ਗਏ ਜਿਨ੍ਹਾਂ ਨਾਲ ਔਰਤਾਂ ਬੁਰੀ ਤਰ੍ਹਾਂ ਫੱਟੜ ਹੋਈਆਂ ਉਨ੍ਹਾਂ ਵੱਲੋਂ ਦਿੱਤੀਆਂ ਜਾ ਰਹੀਆਂ ਗਾਲ੍ਹਾਂ ਤੇ ਕਬੋਲਾਂ ਤੋਂ ਸਾਫ ਸੀ ਕਿ ਔਰਤਾਂ ਦੀ ਕੁੱਟਮਾਰ ਤੇ ਬੇਇਜ਼ਤੀ ਕਰਕੇ ਉਹ ਖੇਤ ਮਜ਼ਦੂਰਾਂ ਦੇ ਸਵੈਮਾਣ ਤੇ ਅਵਰੋਧ ਨਾਲ ਨਜਿੱਠ ਰਹੇ ਸਨ ਅਤੇ ਉਨ੍ਹਾਂ ਨੂੰ ਸਬਕ ਸਿਖਾ ਰਹੇ ਸਨ ਸਿੱਤਮਜ਼ਰੀਫੀ ਇਹ ਕਿ ਘਟਨਾ ਤੋਂ ਪਿੱਛੋਂ ਗ੍ਰਿਫਤਾਰੀਆਂ ਵੀ ਦਲਿਤਾਂ ਦੀਆਂ ਹੀ ਹੋਈਆਂ ਇਸ ਕੇਸ ਵਿਚ 24 ਦਲਿਤ (ਜਿਨ੍ਹਾਂ ਵਿਚ ਅੱਠ ਔਰਤਾਂ ਹਨਨਾਂ ਲੈ ਕੇ ਦੋਸੀ ਨਾਮਜ਼ਦ ਹਨ ਅਤੇ 30-35 ਅਣਪਛਾਤੇ ਦੱਸੇ ਗਏ ਹਨ ਇਨ੍ਹਾਂ ਮਰਦਾਂ ਤੇ ਔਰਤਾਂ `ਤੇ ਪੰਚਾਇਤ ਦੀ ਛੇ ਕਨਾਲ ਜ਼ਮੀਨ `ਤੇ ਕਬਜ਼ਾ ਕਰਨ ਦਾ ਦੋਸ਼ ਹੈ

ਜੇ ਕੋਈ ਵੇਖਦਾ ਬੁਝਦਾ ਹੈ ਤੇ ਇਨ੍ਹਾਂ ਘਟਨਾਵਾਂ ਤੇ ਘੋਲਾਂ ਨਾਲ ਦਲਿਤ ਮਜ਼ਦੂਰ ਔਰਤਾਂ ਨੇਖਾਸ ਕਰਕੇ ਨਵੀਂ ਪੀੜ੍ਹੀ ਨੇਪੰਜਾਬ ਦੇ ਸਿਆਸੀ ਪਿੜ ਵਿਚ ਦਸਤਕ ਦਿੱਤੀ ਹੈ ਦਹਾਕਿਆਂ ਤੋਂ ਅਣਦੇਖੀ ਦਲਿਤ ਔਰਤ , ਪੰਜਾਬ ਦੀ ਕਲਪਨਾ ਵਿਚ ਸ਼ਾਮਲ ਹੋਈ ਹੈ ਉਨ੍ਹਾਂ ਦੀ ਆਮਦ ਨਾਲ ਚਿਰਾਂ ਤੋਂ ਚੱਲਿਆ  ਰਿਹਾ ਸਮਾਜਕ ਸੰਤੁਲਨ ਹਿੱਲਿਆ ਹੈ ਤੇ ਇਸੇ ਕਰਕੇ ਔਰਤਾਂ `ਤੇ ਤਸ਼ੱਦਦ ਵੀ ਵਧ ਰਿਹਾ ਹੈ ਤੇ ਦਲਿਤ ਮਜ਼ਦੂਰ ਦੇ ਅਵਰੋਧ ਨੂੰ ਨਪੀੜਣ ਲਈ ਵੀ ਵਰਤਿਆ ਜਾ ਰਿਹਾ ਹੈ  ਹਮੀਰਗੜ੍ਹ ਸਮੇਤ ਇਹ ਰੁਝਾਣ ਕਈ ਥਾਈਂ ਸਾਹਮਣੇ ਆਇਆ ਹੈ ਕਿ ਜਿੱਥੇ ਕਿਧਰੇ ਮਜ਼ਦੂਰਾਂ ਨੇ ਆਪਣੇ ਹੱਕਾਂ ਜਾਂ ਬਿਹਤਰ ਮੁਆਵਜ਼ੇ ਦੀਆਂ ਸ਼ਰਤਾਂ ਦੀ ਮੰਗ ਉਭਾਰਨ ਦੀ ਕੋਸ਼ਿਸ਼ ਕੀਤੀ ਹੈ ਉਥੇ ਉਨ੍ਹਾਂ ਨੂੰ ਔਰਤਾਂ ਉੱਤੇ ਤਸ਼ੱਦਦ ਨਾਲ ਜ਼ਲੀਲ ਕੀਤਾ ਜਿਸ ਵਿਚ ਜਾਤ ਜਾਂ ਪੇਟਰੀਆਰਕੀ ਦੋਵਾਂ ਦਾ ਸਿੱਧਾ ਇਸਤੇਮਾਲ ਹੈ ਹਮੀਰਗੜ੍ਹ ਵਿਚ ਔਰਤਾਂ ਨੂੰ ਕੁੱਟਦੇ ਹੋਏ ਪੁਲਿਸ ਅਤੇ ਜਿਮੀਂਦਾਰ ਵੱਲੋਂ ਖੁੱਲ੍ਹੇਆਮ ਜਾਤੀ-ਸੂਚਕ ਅਸ਼ਲੀਲ ਗਾਲ੍ਹਾਂ ਅਤੇ ਗੁੱਝੀਆਂ ਸੱਟਾਂ ਦੀ ਵਰਤੋਂ ਇਸ ਦੀ ਪ੍ਰਤੱਖ ਮਿਸਾਲ ਹੈ
ਔਰਤਾਂ ਦਾ ਮਜ਼ਦੂਰ ਜਥੇਬੰਦੀਆਂ ਵਿਚ ਦਾਖਲਾ ਜਥੇਬੰਦੀਆਂ ਵਿਚ ਨਵੇਂ ਅਨੁਭਵ ਸ਼ਾਮਲ ਕਰ ਰਿਹਾ ਹੈ ਅਤੇ ਜਮਾਤੀ ਜੰਗ ਦੀ ਸਮਝ ਤੇ ਨੀਤੀ ਲਈ ਨਵੀਆਂ ਸੰਭਾਵਨਾਵਾਂ ਨਾਲ ਹੀ ਨਵੇਂ ਸਵਾਲ ਵੀ ਖੋਲ੍ਹ ਰਿਹਾ ਹੈ  ਜੇਕਰ ਦਲਿਤ ਔਰਤਾਂ ਉਤੇ ਤਸ਼ੱਦਦ , ਦਲਿਤ ਮਜ਼ਦੂਰਾਂ ਦੇ ਅਵਰੋਧ ਨੂੰ ਕਮਜ਼ੋਰ ਕਰਨ ਲਈ ਵਰਤਿਆ ਜਾਂਦਾ ਹੈ ਅਤੇ ਜੇਕਰ ਦਲਿਤ ਮਜ਼ਦੂਰ ਔਰਤ ਉੱਤੇ ਤਸ਼ੱਦਦ ਨਾਲ ਜਮਾਤੀ ਲੁੱਟ-ਖਸੁੱਟ ਹੋਰ ਡੂੰਘੀ ਹੁੰਦੀ ਹੈ ਤਾਂ ਕੀ ਇਹ ਜਰੂਰੀ ਨਹੀਂ ਹੋ ਜਾਂਦਾ ਕਿ ਜਮਾਤੀ ਜੰਗਜਾਤਪਿਤਰ ਸੱਤਾ ਨੂੰ ਚੰਗੀ ਤਰ੍ਹਾਂ ਸਮਝੇ ਤੇ ਉਸ ਉੱਤੇ ਹੋਰ ਗਹਿਰੀ ਸੱਟ ਮਾਰੇਇਹ ਇਕ ਖੁੱਲ੍ਹਾ ਸਵਾਲ ਹੈ  ਹਾਲ ਦੇ ਘੋਲਾਂ ਵਿੱਚ ਜਿਵੇਂ ਔਰਤ ਦਾ ਜਾਤ ਅਧਾਰਤ ਜਿਨਸੀ ਤਸ਼ੱਦਦ , ਭੌਂ ਤੇ ਹੋਰ ਵਸੀਲਿਆਂ ਤੋਂ ਬੇਦਖਲੀ ਅਤੇ ਸਵੈਮਾਣ ਨੂੰ ਸੱਟਜਥੇਬੰਧਕ ਟਾਕਰੇ ਦਾ ਅਧਾਰ ਬਣੇ ਹਨਇਹ ਇਕ ਨਵਾਂ ਰੁਝਾਨ ਹੈ ਜੋ ਆਉਣ ਵਾਲੇ ਸਮੇਂ ਵਿਚ ਨਵੀਂਆਂ ਸਭਿਆਚਾਰਕ ਰਵਾਇਤਾਂ ਕਾਇਮ ਕਰੇਗਾ ਤੇ ਇਸ ਵਿਚ ਅਹਿਮ ਭੂਮਿਕਾ ਨਿਭਾਵੇਗੀ ਦਲਿਤ ਮਜ਼ਦੂਰ ਔਰਤ

ਮੇਰੇ ਪਿਤਾ ਭਾ`ਜੀ ਗੁਰਸ਼ਰਨ ਸਿੰਘ , ਮੇਰੇ ਟੀਚਰਮੇਰੇ ਰਹਿਨੁਮਾ ਤੇ ਦੋਸਤਜੇਕਰ ਉਹ ਉਸ ਸ਼ਿੱਦਤ ਨਾਲ ਆਲੂਆਂ ਦੇ ਢੇਰਾਂ `ਤੇ ਬੈਠੀਆਂ ਔਰਤਾਂ `ਤੇ ਬੱਚੀਆਂ ਬਾਰੇ ਗੱਲ ਨਾ ਕਰਦੇ , ਉਨ੍ਹਾਂ ਦੇ ਭਵਿੱਖ ਬਾਰੇ ਫਿਕਰਮੰਦ ਨਾ ਹੁੰਦੇ ਤੇ ਉਸ ਨੂੰ ਉਸਾਰਨ ਲਈ ਤਾ-ਉਮਰ ਵਚਨਬੱਧ ਨਾ ਰਹਿੰਦੇ ਤਾਂ ਮੈਨੂੰ ਕਦੀ ਵੀ ਸਮਝ ਨਹੀਂ ਸੀ ਆਉਣੀ ਕਿ ਸਾਡੇ ਸਮਾਜ ਅਤੇ ਅਰਥਚਾਰੇ ਦੀ ਸਭ ਤੋਂ ਹੇਠਲੀ ਪੌੜੀ `ਤੇ ਖੜ੍ਹੀ ਇਹ ਦਲਿਤ ਔਰਤ ਕਦੀ ਸਭਿਆਚਾਰਕ ਬਦਲਾਅ ਦੀ ਨਾਇਕਾ ਹੋ ਸਕਦੀ ਹੈ

No comments:

Post a Comment