Saturday, March 25, 2017

08 b


ਅਕਤੂਬਰ ਇਨਕਲਾਬ ਤੇ ਲੈਨਿਨ:
ਵੱਡੇ ਐਲਾਨ ਵੇਲੇ ਦੀਆਂ ਘੜੀਆਂ
ਹਾਲੇ ਮਸਾ 8.40 ਹੀ ਹੋਏ ਸਨ ਕਿ ਤਾੜੀਆਂ ਦੀ ਇੱਕ ਗਰਜਵੀਂ ਲਹਿਰ ਨੇ ਪਰੀਜੀਡੀਅਮ ਦੀ ਆਮਦ ਦਾ ਐਲਾਨ ਕੀਤਾ-ਲੈਨਿਨ-ਮਹਾਨ-ਲੈਨਿਨ ਵੀ ਉਹਨਾਂ ਦੇ ਨਾਲ ਸੀ ਇਕ ਮਧਰਾ-ਗੀਂਢਾ ਜਿਹਾ ਆਕਾਰ-ਮੋਢਿਆਂ ਵਿਚਾਲੇ ਟਿਕਿਆ ਇਕ ਵੱਡਾ ਸਾਰਾ ਸਿਰ, ਗੰਜਾ ਤੇ ਉੱਭਰਿਆ ਹੋਇਆ ਨਿੱਕੀਆਂ-ਨਿੱਕੀਆਂ ਅੱਖਾਂ ਫੀਨ੍ਹਾ ਜਿਹਾ ਨੱਕ, ਖੁੱਲ੍ਹਾ-ਮੋਕਲਾ, ਉਦਾਰ ਮੂੰਹ, ਭਾਰੀ ਠੋਡੀ, ਹੁਣ ਸਫਾ ਚੱਟ, ਪਰ ਪਹਿਲਾਂ ਹੀ ਆਪਣੇ ਭੂਤ ਤੇ ਭਵਿੱਖ ਦੀ ਜਾਣੀ ਪਛਾਣੀ ਦਾਹੜੀ ਨਾਲ ਕੰਡਿਆਉਣੀ ਸ਼ੁਰੂ ਹੋ ਚੁੱਕੀ ਢਿੱਲਮ-ਢਿੱਲੇ ਖੁੱਥੜ ਜਿਹੇ ਕੱਪੜੇ, ਆਪਣੇ ਮੇਚੇ ਨਾਲੋਂ ਲੋੜ ਤੋਂ ਕਿਤੇ ਲੰਮੀ ਪਤਲੂਣ ਮੁਲਖੱਈਏ ਦਾ ਇਸ਼ਟ-ਦੇਵ ਬਣਨ ਦੇ ਪੱਖੋਂ ਪ੍ਰਭਾਵਹੀਣ, ਪਰ ਲੋਕਾਂ ਵੱਲੋਂ ਇੰਨਾ ਜਿਆਦਾ ਪਿਆਰਿਆ ਤੇ ਸਤਿਕਾਰਿਆ ਜਾਣ ਵਾਲਾ, ਜਿੰਨਾ ਕਿ ਇਤਿਹਾਸ ਵਿਚ ਬਹੁਤ ਘੱਟ ਆਗੂ ਪਿਆਰੇ-ਸਤਿਕਾਰ ਗਏ ਹੋਣ ਇਕ ਅਜੀਬ ਜਿਹਾਂ ਹਰ ਦਿਲ-ਅਜੀਜ਼ ਆਗੂ-ਇਕ ਆਗੂ ਨਿਰੋਲ ਆਪਣੀ ਪ੍ਰਤਿਭਾ ਦੇ ਸਿਰ-ਸਦਕਾ, ਉਂਜ ਬੇਬੰਗ, ਹਾਸ-ਬਿਲਾਸ ਹੀਣ, ਸਮਝੋਤਾ ਨਾ ਕਰਨ ਵਾਲਾ, ਅਟੰਕ-ਅਲੇਪ, ਸੁਭਾਅ ਦੀਆਂ ਦਿਲ-ਖਿੱਚ ਵਿਲੱਖਣਤਾਵਾਂ ਤੇ ਭਾਵਨਾਵਾਂ ਤੋਂ ਵਿਰਵਾ - ਪਰ ਡੂੰਘੇ ਤੇ ਗੂੜ੍ਹ-ਗੰਭੀਰ ਵਿਚਾਰਾਂ ਨੂੰ ਸਰਲ-ਸਾਦੇ ਸ਼ਬਦਾਂ ਤੇ ਸੰਕੇਤਾਂ ਪ੍ਰਗਟਾਉਣ ਅਤੇ ਕਿਸੇ ਵੀ ਪੀਡੀ ਤੇ ਜਟਿਲ ਸਥਿਤੀ ਦਾ ਵਿਸ਼ਲੇਸ਼ਣ ਕਰ ਸਕਣ ਦੀ ਸਮਰੱਥਾ ਵਾਲਾ ਅਤੇ ਨਾਲ ਹੀ ਸੂਝ-ਸਿਆਣਪ, ਚਤਰਾਈ, ਉੱਚਤਮ ਬੌਧਿਕ ਦਲੇਰੀ ਦੇ ਗੁਣਾ ਨਾਲ ਸੰਪਨ
ਕੇਮਨੀਵ ਫੌਜੀ ਇਨਕਲਾਬੀ ਕਮੇਟੀ ਦੀਆਂ ਕਾਰਵਾਈਆਂ ਦੀ ਰਿਪੋਰਟ ਪੜ੍ਹ ਰਿਹਾ ਸੀ, ਫੌਜ ਮੌਤ ਦੀ ਸਜ਼ਾ ਦਾ ਖਾਤਮਾ, ਪਰਚਾਰ ਦੇ ਖੁੱਲ੍ਹੇ ਹੱਕ ਦੀ ਬਹਾਲੀ, ਸਿਆਸੀ ਦੋਸ਼ਾਂ ਕਰਕੇ ਗਰਿਫਤਾਰ ਕੀਤੇ ਅਫਸਰਾਂ ਤੇ ਸਿਪਾਹੀਆਂ ਦੀ ਰਿਹਾਈ, ਕੇਰੈਨੱਸਕੀ ਦੀ ਗਰਿਫਤਾਰੀ ਅਤੇ ਨਿੱਜੀ ਮਾਲ-ਗੋਦਾਮਾਂ ਰੱਖੇ ਅੰਨ-ਅਨਾਜ ਦੀ ਜਬਤੀ ਦੇ ਹੁਕਮ ...ਲੋਹੜੇ ਦੀਆਂ ਜ਼ੋਰਦਾਰ ਤਾੜੀਆਂ
ਿਰ ਬੰਦ ਦਾ ਨੁਮਾਇੰਦਾ ਬਾਲਸ਼ਵਿਕੀ ਦੇ ਗੈਰ-ਸਮਝੌਤਾਕਰ ਰਵੱਈਏ ਦਾ ਮਤਲਬ ਹੋਵੇਗਾ, ਇਨਕਲਾਬ ਨੂੰ ਕੁਚਲਣਾ, ਇਸ ਲਈ ਬੰਦ-ਡੈਲੀਗੇਟਾਂ ਨੂੰ ਕਾਂਗਰਸ ਬੈਠਣ ਤੋਂ ਇਨਕਾਰ ਕਰ ਦੇਣਾ ਚਾਹੀਦਾ ਹੈ ਸਰੋਤਿਆਂਚੋਂ ਆਵਾਜਾਂ, ਸਾਡਾ ਖਿਆਲ ਹੈ, ਕੱਲ੍ਹ ਰਾਤੀਂ ਤੁਸੀਂ ਵਾਕ-ਆਊਟ ਕਰ ਗਏ ਸੀ ਹੋਰ ਕਿੰਨੀ ਕੁ ਵਾਰੀ ਤੁਸੀਂ ਵਾਕ-ਆਊਟ ਕਰੋਗੇ.....
ਿਰ ਮੈਨਸ਼ਵਿਕ ਕੌਮਾਂਤਰੀਵਾਦੀਆਂ ਦਾ ਪ੍ਰਤਿਨਿਧ
ਉੱਚੀ-ਉੱਚੀ ਕਿਲਕਾਰਾਂ, ‘‘ਹੈਂ! ਕੀ! ਤੁਸੀਂ ਅਜੇ ਵੀ ਏਥੇ?’’ ਬੁਲਾਰੇ ਨੇ ਦੱਸਿਆ ਕਿ ਮੈਨਸ਼ਵਿਕੀ ਕੌਮਾਂਤਰੀਵਾਦੀਆਂ ਦੇ ਕੇਵਲ ਕੁਝ ਹਿੱਸੇ ਨੇ ਹੀ ਕਾਂਗਰਸ ਨੂੰ ਛੱਡਿਆ ਹੈ; ਬਾਕੀ ਅਜੇ ਟਿਕੇ ਹੋਏ ਹਨ
‘‘ਸੱਤਾ ਨੂੰ ਸੋਵੀਅਤਾਂ ਦੇ ਹੱਥਾਂ ਸੌਪਣਾ, ਅਸੀਂ ਇਨਕਲਾਬ ਲਈ ਖਤਰਨਾਕ ਤੇ ਸ਼ਾਇਦ ਘਾਤਕ ਵੀ ਸਮਝਦੇ ਹਾਂ’’ -ਵਿਘਨ- ‘‘ਪਰ ਅਸੀਂ ਕਾਂਗਰਸ ਰਹਿਣਾ ਅਤੇ ਏਥੇ ਹੀ ਸੱਤਾ ਦੀ ਤਬਦੀਲੀ ਦੇ ਖਿਲਾਫ ਵੋਟ ਦੇਣਾ, ਆਪਣਾ ਫਰਜ਼ ਸਮਝਦੇ ਹਾਂ’’
ਿਰ ਇਕ ਤੋਂ ਬਾਅਦ ਇਕ -ਕਈ ਬੁਲਾਰੇ ਆਏ; ਪ੍ਰਤੱਖ ਤੌਰਤੇ ਬਿਨਾਂ ਕਿਸੇ ਤਰਤੀਬ ਦੇ ਡਾਨ ਬੇਸਿਨ ਦੀਆਂ ਕੋਲਾਂ-ਖਾਣਾਂ ਦੇ ਇਕ ਡੈਲੀਗੇਟ ਨੇ ਕਾਂਗਰਸ ਪਾਸੋਂ ਕੇਲਡਿਨ ਦੇ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ, ਜੋ ਸ਼ਾਇਦ ਰਾਜਧਾਨੀ ਤੋਂ ਕੋਲੇ ਤੇ ਅੰਨ ਦੀ ਸਪਲਾਈ ਕੱਟ ਦੇਵੇ ਸਰਹੱਦ ਤੋਂ ਹੁਣੇ-ਹੁਣੇ ਪੁੱਜੇ ਕੁਝ ਸਿਪਾਹੀ ਆਪਣੀਆਂ ਰਜਮੈਂਟਾਂ ਦੀਆਂ ਜੋਸ਼-ਭਰੀਆਂ ਸ਼ੁਭ-ਕਾਮਨਾਵਾਂ ਲਿਆਏ ਸਨ... ਤੇ ਹੁਣ ਆਇਆ ਲੈਨਿਨ, ਰੀਡਿੰਗ-ਸਟੈਂਡ ਦੇ ਸਿਰੇ ਨੂੰ ਘੁੱਟ ਕੇ ਫੜਦਿਆਂ, ਉਹਨੇ ਆਪਣੀਆਂ ਨਿੱਕੀਆਂ-ਨਿੱਕੀਆਂ ਝਮਕਦੀਆਂ ਅੱਖਾਂ ਇਕਵਾਰਗੀ ਹੀ ਸਾਰੀ ਭੀੜ ਤੇ ਘੁਮਾਈਆਂ ਅਤੇ ਉਹ ਕੁਝ ਪਲ ਖਲੋਤਾ ਉਡੀਕਦਾ ਰਿਹਾ, ਪ੍ਰਤੱਖ ਤੌਰ ਤੇ ਕਾਫ਼ੀ ਜੋਰ ਨਾਲ ਗੂੰਜਦੇ ਸੁਆਗਤੀ ਜੈਕਾਰਿਆਂ ਵੱਲੋਂ ਅਵੇਸਲਾ, ਅਣਗਹਿਲਾ, ਜੋ ਕਈ ਮਿੰਟਾਂ ਤੱਕ ਗੂੰਜਦੇ ਰਹੇ ਜਦੋਂ ਜੈਕਾਰੇ ਖਤਮ ਹੋ ਗਏ, ਤਾਂ ਉਹਨੇ ਨਿਰਾ ਇੰਨਾ ਹੀ ਆਖਿਆ, ‘‘ਹੁਣ ਅਸੀਂ ਸਮਾਜਵਾਦੀ ਨਿਜ਼ਾਮ ਦੀ ਉਸਾਰੀ ਵਲ ਅੱਗੇ ਵਧਾਂਗੇ’’ ਇਕ ਵਾਰ ਮੁੜ ਮਨੁੱਖੀ ਤਾੜੀਆਂ ਤੇ ਵਾਹ-ਵਾਹ ਦੀ ਜ਼ੋਰਦਾਰ ਗੂੰਜ ਉੱਭਰੀ
‘‘ਪਹਿਲੀ ਚੀਜ ਹੈ ਅਮਨ ਕਾਇਮ ਕਰਨ ਲਈ ਅਮਲੀ ਉਪਾਅ ਅਪਨਾਉਣੇ..... ਅਸੀਂ ਜੰਗ ਵਿਚ ਸ਼ਰੀਕ ਸਾਰੇ ਮੁਲਕਾਂ ਦੇ ਲੋਕਾਂ ਨੂੰ, ਸੋਵੀਅਤ ਸ਼ਰਤਾਂ ਦੇ ਆਧਾਰਤੇ ਅਮਨ ਦੀ ਪੇਸ਼ਕਸ਼ ਕਰਾਂਗੇ - ਕੋਈ ਇਲਹਾਕ ਨਹੀਂ ਹੋਣਗੇ, ਕੋਈ ਹਰਜਾਨੇ ਨਹੀਂ ਭਰੇ ਜਾਣਗੇ ਅਤੇ ਕੌਮਾਂ ਦੇ ਆਤਮ-ਨਿਰਣੇ ਦਾ ਅਧਿਕਾਰ ਅਪਣਾਇਆ ਜਾਵੇਗਾ ਨਾਲ ਹੀ ਆਪਣੇ ਵਾਅਦੇ ਮੁਤਾਬਿਕ ਅਸੀਂ ਗੁਪਤ ਅਹਿਦਨਾਮੇ ਪ੍ਰਕਾਸ਼ਿਤ ਕਰਾਂਗੇ ਤੇ ਉਹਨਾਂ ਦਾ ਖੰਡਨ ਕਰਾਂਗੇ... ਜੰਗ ਤੇ ਅਮਨ ਦਾ ਸਵਾਲ ਇੰਨਾ ਸਾਫ ਹੈ ਕਿ ਮੇਰਾ ਖਿਆਲ ਹੈ ਕਿ ਮੈਨੂੰ ਪ੍ਰਸਤਾਵਨਾ ਤੋਂ ਬਗੈਰ ਹੀ ਜੰਗ ਸ਼ਰੀਕ ਸਾਰੇ ਦੇਸ਼ਾਂ ਦੀਆਂ ਕੌਮਾਂ ਸਾਹਮਣੇ ਐਲਾਨ ਦੀ ਤਜਵੀਜ਼ ਪੜ੍ਹ ਦੇਣੀ ਚਾਹੀਦੀ ਹੈ....’’
ਉਸਦਾ ਵੱਡਾ ਸਾਰਾ ਮੂੰਹ ਮੁਸਕਰਾਉਂਦਾ ਜਾਪ ਰਿਹਾ ਸੀ, ਜਿਉਂ ਹੀ ਉਹ ਬੋਲਣ ਲੱਗਾ, ਉਹ ਖੂਬ ਚੰਗੀ ਤਰ੍ਹਾਂ ਖੁੱਲ੍ਹਾ ਸੀ - ਉਸ ਦੀ ਆਵਾਜ ਭਰੜਾਈ ਹੋਈ ਸੀ - ਪਰ ਉਹ ਖਰਵੀ-ਅਰੁਚਵੀਂ ਨਹੀਂ ਸੀ, ਜਾਪਦਾ ਸੀ ਕਿ ਉਹ ਵਰ੍ਹਿਆਂ ਦੇ ਵਰ੍ਹੇ ਭਾਸ਼ਣ ਦਿੰਦੇ ਰਹਿਣ ਪਿੱਛੋਂ, ਇਸ ਤਰ੍ਹਾਂ ਦੀ ਕਠੋਰ ਹੋ ਗਈ ਸੀ - ਅਤੇ ਉਹ ਇਕਸਾਰ ਬੋਲਦਾ ਗਿਆ..... ਬੋਲਦਾ ਗਿਆ ਇਉਂ ਜਾਪਦਾ ਸੀ ਕਿ ਉਹ ਸਦਾ ਲਈ ਬੋਲੀ ਜਾਣ, ਬੋਲੀ ਜਾਣ ਦੇ ਯੋਗ ਹੈ.... ਜ਼ੋਰ ਦੇਣ ਲਈ , ਉਹ ਜ਼ਰਾ ਕੁ ਅੱਗੇ ਵਲ ਨੂੰ ਝੁਕਦਾ ਕੋਈ ਇਸ਼ਾਰੇ-ਸੈਣਤਾਂ ਨਹੀਂ ਸਨ ਅਤੇ ਉਸਦੇ ਸਾਹਮਣੇ ਕੋਈ ਹਜ਼ਾਰ ਕੁ ਭਾਲੇ-ਭਾਲੇ ਚਿਹਰੇ ਸਨ, ਬੇਪਨਾਹ ਸ਼ਰਧਾ-ਭਾਵ ਨਾਲ ਧਿਆਨ-ਮਗਨ, ਉੱਪਰ ਨੂੰ ਤੱਕਦੇ
(ਜਾਨ ਰੀਡ ਦੀ ਪੁਸਤਕ ‘‘ਨਵੀਂ ਦੁਨੀਆਂ ਦਾ ਜਨਮ’’ ’ਚੋਂ)
08 c
ਅਕਤੂਬਰ ਇਨਕਲਾਬ ਤੇ ਭਾਰਤ:
ਬਸਤੀਵਾਦੀ ਹਾਕਮਾਂ ਘਬਰਾਹਟ ਦੀਆਂ ਝਲਕਾਂ
ਬਰਤਾਨਵੀ ਹਕੂਮਤ ਅਕਤੂਬਰ ਇਨਕਲਾਬ ਦੇ ਵਿਸ਼ੇਸ਼ ਬਸਤੀਵਾਦ-ਵਿਰੋਧੀ ਪ੍ਰਭਾਵ ਪਿਛਲੇ ਕਾਰਨ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੀ ਸੀ ਅਤੇ ਉਹਨੇ ਭਾਰਤ ਨੂੰ, ਸਭ ਤੋਂ ਵੱਧ, ਨਸਲੀ ਅਤੇ ਬਸਤੀਆਂ ਸਬੰਧੀ ਮਾਮਲੇ ਹੱਲ ਕਰਨ ਦੇ ਬਾਲਸ਼ਵਿਕ ਨਿਯਮਾਂ ਅਤੇ ਸੋਵੀਅਤ ਹਕੂਮਤ ਵੱਲੋਂ ਉਹਨਾਂ ਨੂੰ ਅਮਲ ਵਿੱਚ ਲਿਆਉਣ ਦੇ ਜਤਨਾਂ ਤੋਂ ਵੀ ਅਭਿੱਜ ਰੱਖਣ ਲਈ ਪੂਰਾ ਜਤਨ ਕੀਤਾ ਇਹ ਅਚੰਭਾਜਨਕ ਹੈ ਕਿ ਲੰਦਨ ਨੇ ਇਸ ਮਾਮਲੇ ਵਿੱਚ ਸੋਵੀਅਤ ਅਮਲ ਦਾ ਕਿੰਨਾ ਤਿੱਖਾ ਪ੍ਰਤੀਕਰਮ ਕੀਤਾ
3 ਦਸੰਬਰ 1917 ਨੂੰ ਲੋਕ ਕੌਮੀਸਾਰਾਂ ਦੀ ਪ੍ਰੀਸ਼ਦ ਨੇ ਇੱਕ ਸੱਦਾ ‘‘ਰੂਸ ਅਤੇ ਪੂਰਬ ਦੇ ਸਾਰੇ ਕਿਰਤੀ ਮੁਸਲਮਾਨਾਂ ਦੇ ਨਾਂ’’ ਜਾਰੀ ਕੀਤਾ ਇਹਦੇ ਹਰ ਸ਼ਬਦ ਨੇ ਦੱਬੀਆਂ ਕੁਚਲੀਆਂ ਕੌਮਾਂ ਦੇ ਦਿਲਾਂ ਅਤੇ ਮਨਾਂ ਨੂੰ ਲਟ ਲਟ ਬਲਣ ਲਾ ਦਿੱਤਾ ਅਤੇ ਉਹਨਾਂ ਨੂੰ ਬਸਤੀਵਾਦੀ ਜੂਲਾ ਲਾਹ ਸੁੱਟਣ ਦਾ ਸੱਦਾ ਦਿੱਤਾ
ਇਸ ਦਸਤਾਵੇਜ਼ ਦੇ ਪ੍ਰਕਾਸ਼ਤ ਕੀਤੇ ਜਾਣ ਤੋਂ ਦੋ ਕੁ ਦਿਨ ਪਿੱਛੋਂ 6 ਦਸੰਬਰ 1917 ਨੂੰ ਬਰਤਾਨੀਆ ਦੇ ਵਜ਼ੀਰ ਹਿੰਦ ਨੇ ‘‘ਰੂਸ ਅਤੇ ਪੂਰਬ ਦੇ ਸਾਰੇ ਕਿਰਤੀ ਮੁਸਲਮਾਨਾਂ ਦੇ ਨਾਂ ਬਾਲਸ਼ਵਿਕਾਂ ਦੀ ਇੱਕ ਅਤਿਅੰਤ ਭੜਕਾਊ ਦਸਤਾਵੇਜ਼ ਸਬੰਧੀ, ਜਿਹੜੀ ਤਾਰ ਰਾਹੀਂ ਭੇਜੀ ਗਈ ਸੀ, ਅਤੇ ਬਰਤਾਨਵੀ ਅਧਿਕਾਰੀਆਂ ਵੱਲੋਂ ਰਸਤੇ ਵਿੱਚ ਰੋਕ ਲਈ ਗਈ ਸੀ’’, ਵਾਇਸਰਾਏ ਦੇ ਨਾਂ ਇੱਕ ਸਮੁੰਦਰੀ ਤਾਰ ਭੇਜੀ ਉਹਨਾਂ ਕਿਹਾ ਕਿ ‘‘ਜਿੰਨਾ ਸਮਾਂ ਹੋ ਸਕੇ ਇਹ ਐਲਾਨ ਰੋਕੀ ਰੱਖਿਆ ਜਾਵੇ’’ 13 ਦਸੰਬਰ ਨੂੰ ਲੰਦਨ ਨੇ ਦਿੱਲੀ ਨੂੰ ਇੱਕ ਵਾਰ ਫਿਰ ਹਦਾਇਤ ਕੀਤੀ ‘‘ਕਿ ਉਸ ਤਾਰ ਨੂੰ ਗੁਪਤ ਰੱਖਣ ਲਈ ਹਰ ਸੰਭਵ ਕਦਮ ਚੁੱਕੇ’’ ਪਰ ਸ਼ਾਇਦ ਇਹ ਸਮਝਦੇ ਹੋਏ ਕਿ ਇਹ ਮੰਗ ਪੂਰੀ ਕਰਨਾ ਅਸੰਭਵ ਹੋਵੇਗਾ, ਵਜ਼ੀਰ ਹਿੰਦ ਨੇ ਵਾਇਸਰਾਏ ਨੂੰ ਹਦਾਇਤ ਕੀਤੀ ਕਿ ਉਹ ਦੇਸ਼ ਵਿੱਚ ਉਲਟੇ-ਪ੍ਰਚਾਰ ਦਾ ਪ੍ਰਬੰਧ ਕਰੇ
ਜਦੋਂ ਨਵੰਬਰ 1917 ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਅਜੇ ਭਾਰਤ ਲਈ ਹੋਮ ਰੂਲ ਤੋਂ ਵੱਧ ਕੁਝ ਨਹੀਂ ਸੀ ਮੰਗ ਰਹੀ, ਰੂਸੀ ਘਟਨਾਵਾਂ ਦੇ ਵਧ ਰਹੇ ਪ੍ਰਭਾਵ ਦੇ ਸਨਮੁਖ, ਬਰਤਾਨਵੀ ਹਾਕਮ ਹਲਕਿਆਂ ਨੇ ਪਹਿਲਾਂ ਹੀ ਇਹ ਅਨੁਭਵ ਕਰ ਲਿਆ ਸੀ ਕਿ ਇਹਦਾ ਸਿੱਟਾ ਕੀ ਹੋਵੇਗਾ ਇਸ ਲਈ ਉਹਨਾਂ ਭਾਰਤੀ ਕੌਮੀ ਬੁਰਜੂਆਜ਼ੀ ਨੂੰ ਰੂਸੀ ਗੜਬੜ ਅਤੇ ਅਰਾਜਕਤਾ ਤੋਂ ਡਰਾਉਣ ਲਈ, ਜਿਹੜੇ ਉਹਨਾਂ ਦਾ ਕਹਿਣਾ ਸੀ, ਅਜਿਹੀ ਕੌਮ ਲਈ ਜਿਹੜੀ ਅਜੇ ਇਸ ਲਈ ਤਿਆਰ ਨਹੀਂ, ਸਵੈ-ਸ਼ਾਸਨ ਆਉਣ ਦਾ ਸਿੱਟਾ ਹਨ, ਅਖਬਾਰਾਂ ਵਿੱਚ ਵਿਸ਼ਾਲ ਪੱਧਰ ਉੱਤੇ ਮੁਹਿੰਮ ਚਲਾਈ ਅਖ਼ਬਾਰ ‘‘ਪਾਇਓਨੀਰ’’ ਨੇ 19 ਨਵੰਬਰ 1917 ਨੂੰ ਲਿਖਿਆ: ‘‘ਰੂਸ ਅਜੇ ਕਿਸੇ ਦੇਸ਼ ਲਈ ਉਹਨਾਂ ਲਈ ਯੋਗ ਹੋਣ ਤੋਂ ਪਹਿਲਾਂ ਪ੍ਰਤਿਨਿਧ ਸੰਸਥਾਵਾਂ ਪ੍ਰਾਪਤ ਕਰ ਲੈਣ ਦਾ ਠੋਸ ਦ੍ਰਿਸ਼ਟਾਂਤ ਪੇਸ਼ ਕਰ ਰਿਹਾ ਹੈ ਰੂਸ ਵਿੱਚ ਸਵੈ-ਸਾਸ਼ਨ ਲਗਭਗ ਕਿਸੇ ਵੀ ਹਕੂਮਤ ਦੀ ਅਣਹੋਂਦ ਦਾ ਸਮਾਨਾਰਥੀ ਹੈ... ਸਬਕ ਸਪੱਸ਼ਟ ਹੈ ਅਤੇ ਇਸ ਦੇਸ਼ ਵਿੱਚ ਸਭ ਬੇਸਬਰ ਰਾਜਸੀ ਨੇਤਾਵਾਂ ਨੂੰ ਚੇਤੇ ਰੱਖਣਾ ਚਾਹੀਦਾ ਹੈ ਸਵੈ ਸ਼ਾਸਨ ... ਹੌਲੀ ਹੌਲੀ ਉੱਗਣ ਵਾਲਾ ਬੂਟਾ ਹੈ ਅਤੇ ਇਹਨੂੰ ਸਮੇਂ ਤੋਂ ਪਹਿਲਾਂ ਜ਼ੋਰ ਨਾਲ ਉਗਾਉਣ ਦੇ ਜਤਨਾਂ ਦਾ ਸਿੱਟਾ ਬਦਇੰਤਜ਼ਾਮੀ, ਗੜਬੜ ਅਤੇ ਅਰਾਜਕਤਾ ਹੋਵੇਗਾ ...’’
ਬਰਤਾਨਵੀ ਅਧਿਕਾਰੀਆਂ ਨੇ ਜਿਹੜੇ ਕਦਮ ਚੁੱਕੇ ਉਹਨਾਂ ਕੁਝ ਨਿਗੂਣੇ ਹੀ ਸਿੱਟੇ ਪੈਦਾ ਕੀਤੇ ਕੁਝ ਵੀ ਹੋਵੇ, ਰੂਸ ਵਿੱਚ ਅਕਤੂਬਰ ਇਨਕਲਾਬ ਤੋਂ ਛੇ ਮਹੀਨੇ ਪਿੱਛੋਂ, ਜਦੋਂ ਐਡਵਿਨ ਸੈਮੂਅਲ ਮਾਂਟੇਗ, ਵਜ਼ੀਰ ਹਿੰਦ ਅਤੇ ਲਾਰਡ ਚੈਲਮਸਫ਼ੋਰਡ, ਵਾਇਸਰਾਏ ਨੇ ਭਾਰਤੀ ਵਿਧਾਨਕ ਸੁਧਾਰਾਂ ਸਬੰਧੀ ਰਿਪੋਰਟ ਉੱਤੇ ਦਸਤਖ਼ਤ ਕੀਤੇ ਤਾਂ ਉਹਨਾਂ ਪਹਿਲਾਂ ਹੀ ਉਸ ਪ੍ਰਭਾਵ ਵੱਲੇ ਸੰਕੇਤ ਕਰਨਾ ਜ਼ਰੂਰੀ ਸਮਝਿਆ ਜਿਹੜਾ ਰੂਸੀ ਇਨਕਲਾਬ ਭਾਰਤੀ ਲੋਕਾਂ ਦੇ ਬੜੇ ਵੱਡੇ ਹਿੱਸਿਆਂ ਦੀ ਰਾਜਸੀ ਚੇਤਨਾ ਉੱਤੇ ਪਾ ਰਿਹਾ ਸੀ ‘‘ਰੂਸ ਵਿੱਚ ਇਨਕਲਾਬ’’, ਉਹਨਾਂ ਲਿਖਿਆ, ‘‘ਭਾਰਤ ਵਿੱਚ ਪਹਿਲਾਂ ਪਹਿਲ ਨਿਰੰਕੁਸ਼ਤਾ ਉੱਤੇ ਜਿੱਤ ਸਮਝਿਆ ਗਿਆ ... ਇਹਨੇ ... ਭਾਰਤੀ ਰਾਜਸੀ ਆਸ਼ਾਵਾਂ ਨੂੰ ਉਤੇਜਕ ਕਰ ਦਿੱਤਾ ਹੈ’’
ਇਹ ਅਸਲੀ ਸੱਚ ਸੀ ਪਰ ਇਹ ਗੱਲ ਕਹਿਣੀ ਲਾਜ਼ਮੀ ਹੈ ਕਿ ਜਿਉਂ ਜਿਉਂ ਸਮਾਂ ਲੰਘਿਆ, ਭਾਰਤ ਵਿੱਚ ਬਰਤਾਨਵੀ ਅਧਿਕਾਰੀ ਸਰਕਾਰੀ ਰਿਪੋਰਟਾਂ ਅਤੇ ਤਕਰੀਰਾਂ ਵਿੱਚ ਭਾਰਤ ਵਿੱਚ ਬਾਲਸ਼ਵਿਕਵਾਦ ਦੇ ਅਖੌਤੀ ਅਸਲੀ ਖ਼ਤਰੇ ਸਬੰਧੀ ਲਿਖਣ ਅਤੇ ਬੋਲਣ ਲਈ ਵਧੇਰੇ ਤਤਪਰ ਸਨ ਭਾਰਤੀ ਲੋਕਾਂ ਦੀ ਕੌਮੀ ਆਜ਼ਾਦੀ ਦੀ ਲਹਿਰ ਦੇ ਵਧ ਰਹੇ ਉਭਾਰ ਦੇ ਸਨਮੁਖ ਬਰਤਾਨਵੀ ਅਧਿਕਾਰੀ ਹਰ ਇੱਕ ਬਰਤਾਨੀਆ-ਵਿਰੋਧੀ ਅਮਲ ਨੂੰ ਮਾਸਕੋ ਅਤੇ ਪਿੱਛੋਂ, ਕੌਮਿੰਨਟਰਨ (ਕਮਿਊਨਿਸਟ ਇੰਟਰਨੈਸ਼ਨਲ) ਦੀ ਸਾਜਸ਼ ਸਿਰ ਮੜ੍ਹਦੇ ਅਤੇ ਲਗਭਗ ਹਰ ਗਰਮ-ਖਿਆਲ ਕੌਮੀ ਇਨਕਲਾਬੀ ਨੂੰ ਬਾਲਸ਼ਵਿਕਾਂ ਦੀ ਸਾਰਣੀ ਵਿੱਚ ਰੱਖਦੇ
1918 ਵਿੱਚ ਭਾਰਤੀ ਇਨਕਲਾਬੀ ਭਾਰਤੀ ਦਾਸ ਨੇ ਲਿਖਿਆ: ‘‘ਪਿਛਲੇ ਦਸਾਂ ਵਰ੍ਹਿਆਂ ਤੋਂ ਭਾਰਤੀ ਇਨਕਲਾਬੀਆਂ ਨੂੰਅਰਾਜਕਤਾਵਾਦੀਵਜੋ ਦਾਗ਼ਿਆ ਗਿਆ ਹੈ ਪਰ, ਅੱਜ ... ਉਹਨਾਂ ਨੂੰਭਾਰਤੀ ਬਾਲਸ਼ਵਿਕਕਿਹਾ ਜਾਂਦਾ ਹੈ’’
ਜੋਂ 1919 ਦੀ ਬਸੰਤ ਰੁਤੇ ਬਸਤੀਵਾਦੀ ਅਧਿਕਾਰੀਆਂ ਨੇ ਜ਼ਾਲਮਾਨਾ ਰੋਲਟ ਐਕਟ ਪਾਸ ਕੀਤਾ ਤਾਂ ਉਹਨੇ, ਕੌਮੀ ਆਜ਼ਾਦੀ ਦੀ ਲਹਿਰ ਦੇ ਉਭਾਰ ਦੇ ਨਾਲ ਜਿਹੜਾ ਜਨਤਾ ਦਾ ਰੋਹ-ਭਰਿਆ ਗੁੱਸਾ ਜਗਾਇਆ, ਉਹਨੂੰ 20 ਮਾਰਚ 1919 ਦੇ ‘‘ਦੀ ਟਾਈਮਜ਼’’ ਵਿੱਚ ‘‘ਭਾਰਤ ਵਿੱਚ ਇਨਕਲਾਬ ਲਿਆਉਣ ਦੀਆਂ ਬਾਲਸ਼ਵਿਕ ਗੋਦਾਂ ਦਾ ਹਿੱਸਾ’’ ਕਿਹਾ ਗਿਆ ਬਰਤਾਨਵੀ ਅਖਬਾਰਾਂ ਨੇ ਤਾਂ ਖਿਲਾਫ਼ਤ ਦੀ ਲਹਿਰ ਦੇ ਮੁੱਖ ਅੰਸ਼  ਭਾਰਤ ਤੋਂ ਗੁਆਂਢੀ ਮੁਸਲਿਮ ਦੇਸ਼ਾਂ ਵਿੱਚ ਸਮੂਹਕ ਹਿਜਰਤ  ਨੂੰ ਵੀ ਬਾਲਸ਼ਵਿਕ ਪ੍ਰਚਾਰ ਦੇ ਸਿੱਟੇ ਜਿਹਾ ਕੁਝ ਦੱਸਣ ਦਾ ਯਤਨ ਕੀਤਾ ਉਦਾਹਰਣ ਵਜੋਂ ‘‘ਅਵਧ’’ ਅਖ਼ਬਾਰ ਨੇ 17 ਜੂਨ 1922 ਨੂੰ ‘‘ਭਾਰਤ ਵਿੱਚ ਬਾਲਸ਼ਵਿਕ ਸਾਜਸ਼ਾਂ’’ ਨਾਂ ਦੇ ਇੱਕ ਲੇਖ ਵਿੱਚ ਲਿਖਿਆ: ‘‘ਹਿਜਰਤ ਦੀ ਲਹਿਰ, ਜਿਸਨੂੰ ਖਾਲਸ ਧਾਰਮਿਕ ਖਿਆਲ ਕੀਤਾ ਜਾਂਦਾ ਸੀ, ਅਸਲ ਵਿੱਚ ਰਾਜਸੀ ਨਿਕਲੀ ਹੈ... ਹਰ ਜਾਣਕਾਰ ਸਾਡੇ ਨਾਲ ਸਹਿਮਤ ਹੋਵੇਗਾ ਕਿ ਹਿਜਰਤ ਦੀ ਲਹਿਰ ਧਾਰਮਿਕ ਸਿਧਾਂਤਾਂ ਉੱਤੇ ਅਧਰਾਤ ਤਾਂ ਉੱਕਾ ਹੀ ਨਹੀਂ, ਸਗੋਂ ਰੂਸੀ ਪ੍ਰਚਾਰ ਦੇ ਫੈਲਣ ਕਾਰਣ ਹੋਂਦ ਵਿੱਚ ਆਈ ਹੈ...’’ ਬਰਤਾਨਵੀ ਰਾਜ-ਪ੍ਰਬੰਧ ਨੇ ਬਿਹਾਰ, ਯੂ. ਪੀ. ਅਤੇ ਬੰਗਾਲ ਵਿੱਚ ਕਿਸਾਨਾਂ ਦੀਆਂ ਜਗੀਰਦਾਰੀ ਵਿਰੋਧੀ ਬਗਾਵਤਾਂ ਦੇ ‘‘ਸਪੱਸ਼ਟ ਤੌਰ ਉੱਤੇ ਬਾਲਸ਼ਵਿਕ ਕਿਸਮ ਦੀਆਂ ਹੋਣ’’ ਦਾ ਐਲਾਨ ਕੀਤਾ ਟਰੇਡ ਯੂਨੀਅਨ ਕਿਰਤੀ ਸ਼ਰੇਣੀ ਜਥੇਬੰਦੀਆਂ ਸਥਾਪਤ ਕਰਨ ਦੇ ਮੁੱਢਲੇ ਯਤਨ ਵੀ ਕਮਿਊਨਿਸਟਾਂ ਦਾ ਕੰਮ ਕਰਾਰ ਦੇ ਦਿੱਤੇ ਗਏ ਕਾਬੁਲ ਵਿਖੇ ਸੋਵੀਅਤ ਮਿਸ਼ਨ ਨੇ ਕੁੱਲ ਰੂਸ ਕੇਂਦਰੀ ਕਾਰਜਕਾਰੀ ਕਮੇਟੀ ਦੇ ਤੁਰਕਿਸਤਾਨ ਕਮਿਸ਼ਨ ਨੂੰ 22 ਮਈ 1922 ਨੂੰ ਸੂਚਿਤ ਕੀਤਾ ਕਿ ਬਰਤਾਨਵੀ ਅਖ਼ਬਾਰਾਂ ਨੇ ਲਿਖਿਆ ਹੈ ਕਿ 1920 ਦੇ ਮੁੱਢ ਵਿੱਚ ਨੌਰਥਨ ਵੈਸਟਰਨ ਰੇਲਵੇ ਦੇ ਕਿਰਤੀਆਂ ਦੀ ਹੜਤਾਲ ਦੇ ‘‘ਨਿਸ਼ਚਿਤ ਤੌਰਤੇ ਬਾਲਸ਼ਵਿਕ ਖਾਸੇ ਵਾਲਾ ਹੋਣ’’ ਦਾ ਐਲਾਨ ਕਰ ਦਿੱਤਾ ਗਿਆ ਸੀ ਭਾਵੇਂ ਅਜੇ ਦੇਸ਼ ਵਿੱਚ ਸੋਸ਼ਲਿਸਟ ਇਨਕਲਾਬ ਲਈ ਕਿਸੇ ਮੁੱਢਲੀਆਂ ਸ਼ਰਤਾਂ ਦੀ ਹੋਂਦ ਨਹੀਂ ਸੀ ਅਤੇ ਭਾਰਤੀ ਇਨਕਲਾਬੀਆਂ ਦੀ ਬਹੁਤ ਵੱਡੀ ਗਿਣਤੀ ਅਜੇ ਤੱਕ ਵਿਗਿਆਨਕ ਕਮਿਊਨਿਜ਼ਮ ਦੇ ਵਿਚਾਰ ਕਬੂਲ ਕਰਨੋਂ ਕਿਤੇ ਦੂਰ ਸੀ, ਬਰਤਾਨਵੀ ਬਸਤੀਵਾਦੀ ਅਧਿਕਾਰੀ ਭਾਰਤ ਵਿੱਚ ਬਾਲਸ਼ਵਿਕ ਖ਼ਤਰੇ ਦਾ ਯਥਾਰਥ ਸਾਬਤ ਕਰਨ ਲਈ ਪੂਰਾ ਜ਼ੋਰ ਲਾ ਰਹੇ ਸਨ

ਪੁਸਤਕ ‘‘ਭਾਰਤ ਦੇ ਇਨਕਲਾਬੀ ਸੋਵੀਅਤ ਰੂਸ ਵਿੱਚ’’ ’ਚੋਂ

No comments:

Post a Comment