Saturday, March 25, 2017

10 ਏ ਭਵਿੱਖ ਦੇ ਸੰਘਰਸ਼ ਲਈ ਕਿਸਾਨ ਖੇਤ-ਮਜ਼ਦੂਰ ਸਾਂਝ ਦਾ ਮਹੱਤਵ

ਭਵਿੱਖ ਦੇ ਸੰਘਰਸ਼ ਲਈ
ਕਿਸਾਨ ਖੇਤ-ਮਜ਼ਦੂਰ ਸਾਂਝ ਦਾ ਮਹੱਤਵ
ਜਲੂਰ ਕਾਂਡ ਦਾ ਸੰਕੇਤ ਸਪਸ਼ਟ ਹੈ, ਪਿੰਡ ਦੇ ਚੌਧਰੀ ਵੇਹੜੇਤੇ ਆਪਣਾ ਸਮਾਜਕ ਛੱਪਾ ਤੇ ਸਾਂਝੀਆਂ ਜ਼ਮੀਨਾਂ ਤੇ ਆਪਣਾ ਆਰਥਿਕ ਦੱਬਾ ਛੱਡਣ ਨੂੰ ਤਿਆਰ ਨਹੀਂ ਤੇ ਇਹਦੇ ਲਈ ਉਹ ਕਿਸੇ ਹੱਦ ਤੱਕ ਵੀ ਜਾਣ ਨੂੰ ਤਿਆਰ ਹਨ; ਪੁਲਸ-ਪ੍ਰਾਸ਼ਸ਼ਨ ਇਹਨਾਂ ਦੀ ਪਿੱਠ ਪੂਰਦਾ ਹੈ ਤੇ ਹਾਕਮ ਸਿਆਸੀ ਧਿਰ ਇਨ੍ਹਾਂ ਨੂੰ ਸਿਆਸੀ ਢੋਈ ਦਿੰਦੀ ਹੈ, ਜਦੋਂ ਕਿ ਚੋਣਾਂ ਦੇ ਦਿਨਾਂ ਪੰਜਾਬ ਦੇ ਭਲੇ ਦੇ ਦਾਅਵੇ ਕਰਨ ਵਾਲੀਆਂ ਤੇ ਮਿਹਨਤਕਸ਼ ਗਰੀਬ ਜਨਤਾ ਨੂੰ ਰਿਆਇਤਾਂ ਦੇ ਸਬਜਬਾਗ ਦਿਖਾਉਣ ਵਾਲੀਆਂ ਪਾਰਲੀਮਨੀ ਵਿਰੋਧੀ ਪਾਰਟੀਆਂਚੋਂ (ਆਪ ਸਮੇਤ) ਕੋਈ ਵੀ ਉਨ੍ਹਾਂ ਲਈ ਹਾਅ ਦਾ ਨਾਅਰਾ ਵੀ ਨਹੀਂ ਮਾਰਦੀ ਤੇ ਅੰਤ ਕਿਸਾਨਾਂ ਮਜ਼ਦੂਰਾਂ ਦੀਆਂ ਸੰਘਰਸ਼ਸ਼ੀਲ ਜਥੇਬੰਦ ਤਾਕਤਾਂ ਨੇ ਹੀ ਉਹਨਾਂ ਦੀ ਬਾਂਹ ਫੜੀ ਹੈ ਪਰ ਇਹ ਵਰਤਾਰਾ ਸਿਰਫ਼ ਜਲੂਰ ਕਾਂਡ ਤੱਕ ਹੀ ਸੀਮਤ ਨਹੀਂ ਖੇਤ ਮਜ਼ਦੂਰਾਂ ਦੀਆਂ ਰੂੜੀਆਂ ਲਈ ਥਾਵਾਂ, ਰਿਹਾਇਸ਼ੀ ਪਲਾਟਾਂ ਤੇ ਹੋਰ ਮੰਗਾਂ ਦੇ ਮਾਮਲੇ ਵੀ ਸਾਰਾ ਕੁਝ ਇਉਂ ਹੀ ਵਾਪਰਦਾ ਹੈ ਤੇ ਇਹ ਗੱਲ ਸਿਰਫ਼ ਖੇਤ ਮਜ਼ਦੂਰ ਸੰਘਰਸ਼ਾਂ ਤੱਕ ਵੀ ਸੀਮਤ ਨਹੀਂ ਹੈ, ਅਸੀਂ ਕਰਜ਼ੇ ਦੇ ਮਾਮਲੇਤੇ ਆਪਣੇ ਐਨ ਮੁਢਲੇ ਸੰਘਰਸ਼ਾਂ ਦੌਰਾਨ ਦੇਖਿਆ ਹੈ ਕਿ ਹਾਕਮ ਜਮਾਤਾਂ (ਇਸ ਮਾਮਲੇ ਸੂਦਖੋਰ ਆੜ੍ਹਤੀਏ) ਕਿਵੇਂ ਸਾਡੇ ਨਾਲ ਸਿੱਧੇ ਭੇੜ ਆਉਦੀਆਂ ਰਹੀਆਂ ਹਨ ਤੇ ਸਾਡੇ ਆਗੂਆਂ ਨੂੰ ਫਿਰੌਤੀਆਂ ਰਾਹੀਆਂ ਮਰਵਾਉਣ ਦੇ ਮਨਸੂਬੇ ਬਣਉਂਦੀਆਂ ਰਹੀਆਂ ਹਨ; ਹਕੂਮਤੀ ਮਸ਼ੀਨਰੀ ਤੇ ਹਾਕਮ ਸਿਆਸੀ ਧਿਰਾਂ ਕਿਵੇਂ ਸਾਡਾ ਜਥੇਬੰਦਕ ਵਜੂਦ ਖਤਮ ਕਰਨ ਲਈ ਜਾਬਰ ਮੁਹਿੰਮਾਂ ਚਲਾਉਦੀਆਂ ਰਹੀਆਂ ਹਨ ਅਤੇ ਰੱਲੇ, ਮਾਈਸਰਖਾਨੇ ਤੇ ਮਾਨਾਂਵਾਲੇ ਜਿਹੇ ਕਾਂਡ ਰਚਾਉਂਦੀਆਂ ਰਹੀਆਂ ਹਨ ਅਤੇ ਵਿਰੋਧੀ ਪਾਰਲੀਮਨੀ ਪਾਰਟੀਆਂ ਇਨ੍ਹਾਂ ਨਾਲ ਚੁੱਪ ਸਹਿਮਤੀ ਦਿਖਾਉਦੀਆਂ ਰਹੀਆਂ ਹਨ
ਸੋ ਅੱਜ ਦੀਆਂ ਹਾਲਤਾਂ ਅੰਦਰ ਜਦੋਂ ਪੰਜਾਬ ਦੀ ਕਿਸਾਨੀ ਘੋਰ ਸੰਕਟਾਂਚੋਂ ਦੀ ਗੁਜ਼ਰ ਰਹੀ ਹੈ - ਵੱਡੀ ਪੱਧਰਤੇ ਕਿਸਾਨਾਂ ਦੀਆਂ ਜ਼ਮੀਨਾਂ ਖੁਰ ਰਹੀਆਂ ਹਨ (ਸਾਡੇ ਸਥਾਨਕ ਸਰਵੇਖਣ ਮੁਤਾਬਕ ਪਿਛਲੇ ਵਰ੍ਹਿਆਂ ਹੀ 18 ਫੀਸਦੀ ਕਿਸਾਨ ਬੇਜ਼ਮੀਨੇ ਹੋ ਚੁੱਕੇ ਹਨ); ਕਿਸਾਨੀ ਦਾ ਵੱਡਾ ਹਿੱਸਾ ਕਰਜ਼ੇ ਡੁੱਬ ਚੁੱਕਾ ਹੈ ਤੇ ਨਿਰਾਸ਼ ਹੋ ਕੇ ਖੁਦਕੁਸ਼ੀਆਂ ਵੱਲ ਵਧ ਰਿਹਾ ਹੈ; ਸਾਮਰਾਜੀ ਨੀਤੀਆਂ ਸਦਕਾ ਨਾ ਸਿਰਫ਼ ਸਾਡੀ ਖੇਤੀ ਅਤੇ ਸਨਅਤ ਹੋਰ ਨਿਘਾਰ ਵੱਲ ਜਾ ਰਹੀਆ ਹਨ ਸਗੋਂ ਇਹ ਸਾਥੋਂ ਵਿਦਿਆ, ਸਿਹਤ, ਤੇ ਬਿਜਲੀ ਪਾਣੀ ਦੀਆਂ ਸਹੂਲਤਾਂ ਤੋਂ ਇਲਾਵਾ ਰੁਜ਼ਗਾਰ ਦੇ ਮੌਕੇ ਵੀ ਖੋਹ ਰਹੀਆਂ ਹਨ ਤੇ ਸਿੱਟੇ ਵਜੋਂ ਜ਼ਮੀਨਾਂ ਦੀ ਕਾਣੀ ਵੰਡ ਦੇ ਖਾਤਮੇ, ਸੂਦਖੋਰੀ ਨੂੰ ਨੱਥ ਮਾਰਨ ਜਾਂ ਸਾਮਰਾਜੀ ਨੀਤੀਆਂ ਨੂੰ ਪੁੱਠਾ ਗੇੜਾ ਦੇਣ ਨਾਲ ਸਬੰਧਤ ਬੁਨਿਆਦੀ ਮੰਗਾਂਤੇ ਕਰੜੇ ਤੇ ਜਾਨ ਹੂਲਵੇਂ ਸੰਘਰਸ਼ ਸਾਡੀ ਅਣਸਰਦੀ ਲੋੜ ਬਣ ਰਹੇ ਹਨ, ਤਾਂ ਸਾਨੂੰ ਹਕੂਮਤੀ ਮਸ਼ੀਨਰੀ ਜਾਂ ਹਾਕਮ ਤੇ ਵਿਰੋਧੀ ਪਾਰਲੀਮਨੀ ਪਾਰਟੀਆਂ ਤੋਂ ਕਿਸੇ ਕਿਸਮ ਦੀ ਝਾਕ ਰੱਖਣ ਦੀ ਥਾਂ ਆਵਦੀ ਜਥੇਬੰਦ ਤਾਕਤਤੇ ਟੇਕ ਰੱਖਣੀ ਚਾਹੀਦੀ ਹੈ, ਜੀਹਦੇ ਲਈ ਸਾਨੂੰ ਨਾਂ ਸਿਰਫ਼ ਜੱਟ ਕਿਸਾਨੀ ਅੰਦਰ ਆਪਣੀ ਲਾਮਬੰਦੀ ਨੂੰ ਵੱਧ ਤੋਂ ਵੱਧ ਵਿਸ਼ਾਲ ਬਣਾਉਣ ਦੀ ਲੋੜ ਹੈ, ਪਿੰਡਾਂ ਨੂੰ ਹਲੂਨਣ ਅਤੇ ਔਰਤਾਂ ਤੇ ਨੌਜਵਾਨ ਹਿੱਸਿਆਂ ਦੀ ਸ਼ਮੂਲੀਅਤ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ, ਉਥੇ ਸਾਨੂੰ ਖੇਤ ਮਜ਼ਦੂਰ ਤਬਕੇ ਨਾਲ ਅਣਸਰਦੀ ਸਾਂਝ ਦੀ ਪਛਾਣ ਕਰਨੀ ਚਾਹੀਦੀ ਹੈ, ਕਿਉਂਕਿ ਇਹ ਤਬਕਾ ਸੀਰੀਆਂ ਜਾਂ ਖੇਤ ਮਜ਼ਦੂਰਾਂ ਦੇ ਰੂਪ ਖੇਤੀ ਦਾ ਧੰਦਾ ਹੀ ਕਰਦਾ ਹੈ, ਇਹਦੀ ਰੋਟੀ ਰੋਜ਼ੀ ਦਾ ਮੁੱਖ ਸਾਧਨ ਵੀ ਇਹੀ ਹੈ ਸੋ ਇਹ ਸਾਡੀ ਕਿਸਾਨੀ ਦਾ ਹੀ ਅੰਗ ਬਣਦਾ ਹੈ ਇਸਤੋਂ ਵੀ ਅੱਗੇ ਸਦੀਆਂ ਤੋਂ ਅੰਨ੍ਹੀ ਆਰਥਕ ਲੁੱਟ ਤੋਂ ਇਲਾਵਾ ਘੋਰ ਸਮਾਜਕ ਵਿਤਕਰੇ ਤੇ ਲਤਾੜ ਦਾ ਸ਼ਿਕਾਰ ਰਿਹਾ ਹੋਣ ਕਰਕੇ ਵੱਧ ਲੜਾਕੂ ਕਣ ਰੱਖਦਾ ਹੈ ਇਸ ਪੱਖੋਂ ਨਾ ਸਿਰਫ਼ ਇਹ ਕਿਸਾਨੀ ਦਾ ਅੰਗ ਹੈ, ਸਗੋਂ ਇਸਦਾ ਵੱਧ ਜੁਝਾਰ ਅੰਗ ਵੀ ਹੈ ਅਤੇ ਜ਼ਮੀਨ, ਕਰਜ਼ੇ, ਰੁਜ਼ਗਾਰ ਤੇ ਸਾਮਰਾਜੀ ਨੀਤੀਆਂ ਸਬੰਧੀ ਬੁਨਿਆਦੀ ਮੰਗਾਂ ਜਿਹੜੀਆਂ ਸਾਡੇ ਲਈ ਜਾਨ ਹੂਲਵੇਂ ਸੰਘਰਸ਼ਾਂ ਦਾ ਮੁੱਦਾ ਬਣ ਕੇ ਉਭਰ ਰਹੀਆਂ ਹਨ, ਇਹਨਾਂ ਲਈ ਹੋਰ ਵੀ ਵਧੇਰੇ ਮਹੱਤਵ ਰੱਖਦੀਆਂ ਹਨ ਸਾਡਾ ਮਤ ਹੈ ਕਿ ਖੇਤ ਮਜ਼ਦੂਰਾਂ ਦੇ ਜੁਝਾਰ ਤੇ ਵਿਸ਼ਾਲ ਤਬਕੇ ਨਾਲ ਜੁੜੇ ਬਿਨਾਂ ਬੁਨਿਆਦੀ ਮੁੱਦਿਆਂਤੇ ਸਾਡੇ ਸੰਘਰਸ਼ ਅੱਗੇ ਨਹੀਂ ਵੱਧ ਸਕਦੇ ਏਸੇ ਅਹਿਸਾਸਚੋਂ ਹੀ ਅਸੀਂ ਇਹਨਾਂ ਦੇ ਸੰਘਰਸ਼ਾਂ ਨੂੰ ਆਪਣੇ ਸੰਘਰਸ਼ ਸਮਝਦੇ ਹਾਂ ਤੇ ਇਨ੍ਹਾਂ ਉਪਰ ਹਮਲੇ ਨੂੰ ਸਾਡੀ ਆਪਣੀ ਲਹਿਰਤੇ ਹਮਲਾ ਸਮਝਦੇ ਹਾਂ
ਸੋ, ਆਓ ਇਸ ਵੱਡਮੁੱਲੀ ਸਾਂਝ ਦੇ ਮਹੱਤਵ ਨੂੰ ਸਮਝੀਏ ਤੇ ਜੁਝਾਰ ਖੇਤ ਮਜ਼ਦੂਰ ਤਬਕੇ ਨਾਲ ਆਪਣੀ ਸੰਗਰਾਮੀ ਜੋਟੀ ਹੋਰ ਪੱਕੀ ਕਰੀਏ ਭਵਿੱਖ ਸਾਡਾ ਹੈ

(ਬੀ. ਕੇ. ਯੂ. ਉਗਰਾਹਾਂ ਵੱਲੋਂ ਪ੍ਰਕਾਸ਼ਤ ਹੱਥ ਪਰਚੇਚੋਂ)

No comments:

Post a Comment