Saturday, March 25, 2017

22ਰਾਜ ਬਦਲੋ-ਸਮਾਜ ਬਦਲੋ ਮੁਹਿੰਮ




ਹਕੀਕੀ ਲੋਕ ਪੱਖੀ ਸਿਆਸੀ ਬਦਲ ਦਾ ਸੁਨੇਹਾ
ਰਾਜ ਬਦਲੋ-ਸਮਾਜ ਬਦਲੋ ਮੁਹਿੰਮ
- ਸਟਾਫ਼ ਰਿਪੋਰਟਰ
ਚੋਣਾਂ ਦੀ ਘੜਮੱਸ ਹਕੀਕੀ ਲੋਕ ਪੱਖੀ ਸਿਆਸੀ ਬਦਲ ਉਭਾਰਨ ਲਈ 31 ਜਨਵਰੀ ਨੂੰ ਬਠਿੰਡਾ ਹੋਈਰਾਜ ਬਦਲੋ-ਸਮਾਜ ਬਦਲੋਕਾਨਫਰੰਸ ਇਕ ਮਹੱਤਵਪੂਰਨ ਸਿਆਸੀ ਘਟਨਾ ਬਣੀ ਜਿਸਨੇ ਪੰਜਾਬ ਸੰਘਰਸ਼ਸ਼ੀਲ ਲੋਕਾਂ ਦਾ ਚੋਣਾਂ ਸਹੀ ਪੈਂਤੜਾ ਉਭਾਰਨ ਦਾ ਮਹੱਤਵਪੂਰਨ ਸਿਆਸੀ ਰੋਲ ਅਦਾ ਕੀਤਾ ਤੇ ਆਉਂਦੇ ਸਮੇਂ ਕਿਸੇ ਵੀ ਪਾਰਟੀ ਦੀ ਹਕੂਮਤ ਬਣਨ ਦੇ ਬਾਅਦ ਵੀ ਹਕੀਕੀ ਲੋਕ ਏਜੰਡੇ ਦੇ ਅੱਗੇ ਤੁਰਨ ਦੇ ਰਸਤੇ ਦੀ ਨਿਸ਼ਾਨਦੇਹੀ ਕਰਦਿਆਂ ਇਸਨੂੰ ਧੜੱਲੇ ਨਾਲ ਉਭਾਰਿਆ ਇਹ ਕਾਨਫਰੰਸ ਇਕ ਵੱਡੀ ਜਨਤਕ ਮੁਹਿੰਮ ਦਾ ਸਿਖਰ ਸੀ ਜਿਸ ਤਹਿਤ ਪੰਜਾਬ ਭਰ ਮਿਹਤਨਕਸ਼ ਕਿਸਾਨਾਂ, ਖੇਤ ਮਜ਼ਦੂਰਾਂ, ਨੌਜਵਾਨਾਂ ਤੇ ਮੁਲਾਜ਼ਮਾਂ ਤੇ ਹੋਰਨਾਂ ਸੰਘਰਸ਼ਸ਼ੀਲ ਤਬਕਿਆਂ ਦੇ ਸਭ ਤੋਂ ਸਰਗਰਮ ਹਿੱਸਿਆਂ ਨੇ ‘‘ਚੋਣਾਂ ਤੋਂ ਝਾਕ ਛੱਡੋ - ਸੰਘਰਸ਼ਾਂ ਦੇ ਝੰਡੇ ਗੱਡੋ’’ ਦੀ ਲਲਕਾਰ ਉਚੀ ਕੀਤੀ ਪੰਜਾਬ ਦੀ ਜਨਤਕ ਜਮਹੂਰੀ ਲਹਿਰ ਦੇ ਉਭਰਵੇਂ ਆਗੂਆਂ ਵੱਲੋਂ ਗਠਿਤ ਕੀਤੀ ਕਮੇਟੀ ਰਾਹੀਂ ਦਿੱਤੇ ਗਏ ਇਸ ਮੁਹਿੰਮ ਦੇ ਸੱਦੇ ਨੂੰ ਉਹਨਾਂ ਸਭਨਾਂ ਹਿੱਸਿਆਂ ਨੇ ਗਰਮਜੋਸ਼ੀ ਨਾਲ ਹੁੰਗਾਰਾ ਭਰਿਆ ਜੋ ਬੀਤੇ ਸਾਰੇ ਸਾਲਾਂ ਦੌਰਾਨ ਪੰਜਾਬ ਭਰ ਚੱਲੇ ਜਮਾਤੀ ਤਬਕਾਤੀ ਘੋਲਾਂ ਦੇ ਕੇਂਦਰ ਰਹੇ ਹਨ ਤੇ ਪੰਜਾਬ ਦੇ ਲੋਕਾਂ ਦੀ ਜਥੇਬੰਦ ਜਮਾਤੀ ਤਾਕਤ ਦਾ ਅਹਿਮ ਤੇ ਉੱਭਰਵਾਂ ਹਿੱਸਾ ਬਣਦੇ ਹਨ ਇਹ ਉਹ ਜਾਨਦਾਰ ਤੇ ਚੇਤਨ ਹਿੱਸਾ ਸੀ ਜਿਸਨੇ ਇਨਕਲਾਬ ਦੇ ਦੰਭੀ ਨਾਅਰਿਆਂ ਦੀ ਲਪੇਟ ਜਾਣ ਦੀ ਥਾਂ, ਆਪਣੇ ਬੀਤੇ ਸੰਘਰਸ਼ਾਂ ਦੇ ਤਜਰਬੇ ਨੂੰ ਆਧਾਰ ਬਣਾਉਂਦਿਆਂ ਤੇ ਇਸਨੂੰ ਇਨਕਲਾਬੀ ਵਿਚਾਰਾਂ ਤੇ ਢੁਕਾਉਂਦਿਆਂ ਚੋਣਾਂ ਦੁਰਸਤ ਪੈਂਤੜਾ ਲਿਆ ਮੁਹਿੰਮ ਤਹਿਤ ਮੌਕਾਪ੍ਰਸਤ ਸਿਆਸੀ ਪਾਰਟੀਆਂ ਦੇ ਮੁਕਾਬਲੇਤੇ ਪਿੰਡਾਂ ਭਰਵੇਂ ਜਨਤਕ ਇਕੱਠ ਕੀਤੇ ਗਏ, ਪਾਰਟੀਆਂ ਦੇ ਭਟਕਾਊ-ਭਰਮਾਊ ਪ੍ਰਚਾਰ ਤੋਂ ਲੋਕਾਂ ਨੂੰ ਸੁਚੇਤ ਕੀਤਾ ਗਿਆ ਤੇ ਉਹਨਾਂ ਦੇ ਹਕੀਕੀ ਜਮਾਤੀ ਮੁੱਦਿਆਂ ਨੂੰ ਉਭਾਰਦਿਆਂ, ਪਾਰਟੀਆਂ ਦਾ ਇਹਨਾਂ ਮੁੱਦਿਆਂਤੇ ਹਕੀਕੀ ਸਟੈਂਡ ਉਭਾਰਿਆ ਗਿਆ ਹਕੀਕੀ ਲੋਕ ਵਿਕਾਸ ਦਾ ਬਦਲਵਾਂ ਪ੍ਰੋਗਰਾਮ ਤੇ ਬਦਲਵਾਂ ਰਸਤਾ ਉਭਾਰਦਿਆਂ ਆਪਣੀ ਜਥੇਬੰਦਕ ਤਾਕਤਤੇ ਭਰੋਸਾ ਕਾਇਮ ਰੱਖਣ ਦਾ ਸੁਨੇਹਾ ਦਿੱਤਾ ਗਿਆ
ਕਾਨਫਰੰਸ ਪੰਜਾਬ ਦੀਆਂ ਵੱਖ-2 ਜਨਤਕ ਜਥੇਬੰਦੀਆਂ ਦੇ ਸੰਘਰਸ਼ਸ਼ੀਲ ਲੋਕ ਪੁੱਜੇ ਇਕੱਠ ਬਾਰੇ ਅੰਦਾਜੇ ਵੱਖੋ ਵੱਖਰੇ ਸਨ ਇਹ 10-12 ਹਜ਼ਾਰ ਤੋਂ 20 ਹਜ਼ਾਰ ਤੱਕ ਦੇ ਹਨ ਇਸਦਾ ਮਹੱਤਵ ਗਿਣਤੀ ਨਾਲੋਂ ਗੁਣ ਪੱਖੋਂ ਜ਼ਿਆਦਾ ਹੈ ਇਸ ਇਕੱਠ ਦੀ ਤਾਸੀਰ ਵੱਖਰੀ ਸੀ ਇਹ ਕਿਸੇ ਨਿਗੂਣੀਆਂ ਅੰਸ਼ਕ ਮੰਗਾਂ ਦੁਆਲੇ ਜੁੜੇ ਲੋਕ ਨਹੀਂ ਸਨ, ਸਗੋਂ ਹੋਰਨਾਂ ਸਭ ਤਰ੍ਹਾਂ ਦੇ ਬਦਲਾਂ ਨੂੰ ਰੱਦ ਕਰਕੇ ਇਨਕਲਾਬੀ ਸਿਆਸੀ ਬਦਲਾਂ ਦਾ ਹੋਕਾ ਉਚਾ ਕਰਨ ਆਏ ਸੰਗਰਾਮੀ ਲੋਕ ਸਨ ਇਹਨਾਂ ਨੇ ਆਪਣੇ ਸਾਧਨਾਂ ਦਾ ਖਰਚਾ ਨੋਟਬੰਦੀ ਦੀ ਮਾਰ ਦੇ ਬਾਵਜੂਦ ਲੋਕਾਂ ਦੇ ਫੰਡਾਂਚੋਂ ਜੁਟਾਇਆ ਸੀ ਇਹ ਪਿੰਡਾਂ ਗਲੀ ਗਲੀ ਉਤਰੇ ਹੋਏ ਧਨਾਢ ਸਿਆਸੀ ਚੌਧਰੀਆਂ ਨਾਲ ਖਹਿ ਕੇ ਆਏ ਸਨ ਜੋ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੇ ਲਾਲਚਾਂ ਤੇ ਲਾਰਿਆਂ ਦੀ ਵਰਤੋਂ ਰਾਹੀਂ ਮਗਰ ਲਾ ਰਹੇ ਸਨ ਲੋਕ ਘੋਲਾਂ ਦੀ ਰਚੀ ਹੋਈ ਜਮਾਤੀ ਸੂਝ ਦਾ ਰਸ ਇਕੱਠਚੋਂ ਡੁੱਲ੍ਹ-ਡੁੱਲ੍ਹ ਪੈ ਰਿਹਾ ਸੀ ਜਦੋਂ ਇਨਕਲਾਬ ਜਿੰਦਾਬਾਦ ਦਾ ਨਾਅਰਾ ਤਣੇ ਹੋਏ ਮੁੱਕਿਆਂ ਵਾਂਗ ਹੀ ਉਚਾ ਉਠ ਰਿਹਾ ਸੀ
ਮੰਚ ਤੋਂ ਕੁੱਲ 6 ਬੁਲਾਰੇ ਸੰਬੋਧਤ ਹੋਏ ਸਭ ਤੋਂ ਪਹਿਲਾਂ ਪਾਵੇਲ ਕੁੱਸਾ ਨੇ ਕਾਨਫਰੰਸ ਦੇ ਮਨੋਰਥ ਦੀ ਚਰਚਾ ਕਰਦਿਆਂ ਇਸਨੂੰ ਹਾਕਮ ਜਮਾਤੀ ਵੋਟ ਸਿਆਸਤ ਦੇ ਹਮਲੇ ਦਾ ਸਫ਼ਲ ਟਾਕਰਾ ਕਰਾਰ ਦਿੱਤਾ ਉਹਨਾਂ ਨੇ ਹਾਕਮ ਜਮਾਤੀ ਪਾਰਟੀਆਂ ਵੱਲੋਂ ਉਭਾਰੇ ਜਾ ਰਹੇ ਜੋਕ ਵਿਕਾਸ ਮਾਡਲ ਦੀ ਥਾਂ ਹਕੀਕੀ ਲੋਕ ਵਿਕਾਸ ਦੀ ਮੋਟੀ ਤਸਵੀਰ ਪੇਸ਼ ਕੀਤੀ ਤੇ ਇਹਨੂੰ ਹਾਸਲ ਕਰਨ ਲਈ ਅਹਿਮ ਬੁਨਿਆਦੀ ਮੁੱਦਿਆਂਤੇ ਘੋਲ ਉਸਾਰਨ ਦੀ ਲੋੜ ਉਭਾਰੀ ਉਸ ਤੋਂ ਬਾਅਦ ਸਭਨਾਂ ਬੁਲਾਰਿਆਂ ਨੇ ਜਿਨ੍ਹਾਂ ਸਰਵ ਸ਼੍ਰੀ ਬੂਟਾ ਸਿੰਘ ਬੁਰਜ ਗਿੱਲ, ਲਾਲ ਸਿੰਘ ਗੋਲੇਵਾਲਾ, ਝੰਡਾ ਸਿੰਘ ਜੇਠੂਕੇ, ਕੰਵਲਜੀਤ ਖੰਨਾ ਤੇ ਸ਼ਿੰਦਰ ਸਿੰਘ ਨੱਥੂਵਾਲਾ ਸ਼ਾਮਲ ਸਨ, ਕਈ ਨੁਕਤਿਆਂ ਨੂੰ ਛੋਹਿਆ ਲੋਕ ਸੰਘਰਸ਼ਾਂ ਨੂੰ ਪਾਰਟੀਆਂ ਦੇ ਰਾਹ ਦੇ ਮੁਕਾਬਲੇ ਉਭਾਰਿਆ ਗਿਆ ਕਸ਼ਮੀਰ ਤੋਂ ਲੈ ਕੇ ਆਦਿਵਾਸੀ ਖੇਤਰਾਂ ਦੇ ਸੰਘਰਸ਼ਾਂ ਦੀ ਹਮਾਇਤ ਕੀਤੀ ਗਈ ਆਮ ਆਦਮੀ ਪਾਰਟੀ ਦੀ ਸਿਆਸਤ ਦੀ ਮੋਟੀ ਚੀਰ ਫਾੜ ਹੋਈ ਤੇ ਇਹਤੋਂ ਆਸ ਕਰਨ ਦੀ ਥਾਂ ਆਪਣੀਆਂ ਜਥੇਬੰਦੀਆਂ ਦੇ ਸਾਂਝੇ ਸੰਘਰਸ਼ਾਂ ਦੀ ਮਜ਼ਬੂਤੀ ਦਾ ਸੰਦੇਸ਼ ਗੂੰਜਿਆ ਇਹਨਾਂ ਘੋਲਾਂਚੋਂ ਹੀ ਇਨਕਲਾਬੀ ਤਬਦੀਲੀ ਦੀ ਮੰਜ਼ਲ ਤੱਕ ਪੁੱਜਣ ਦਾ ਵੀ ਜ਼ਿਕਰ ਆਇਆ ਇਉਂ ਕੁੱਲ ਮਿਲਾ ਕੇ ਸਭਨਾਂ ਬੁਲਾਰਿਆਂ ਨੇ ਜਿੱਥੇ ਹਾਕਮ ਜਮਾਤੀ ਵੋਟ ਸਿਆਸਤ ਦੀ ਪਾਜ ਉਘੜਾਈ ਕੀਤੀ ਉਥੇ ਲੋਕ ਪੱਖੀ ਸਿਆਸੀ ਬਦਲ ਦੇ ਵੱਖ-ਵੱਖ ਪੱਖਾਂ ਨੂੰ ਛੋਹਿਆ 4 ਘੰਟੇ ਚੱਲੀ ਇਸ ਕਾਨਫਰੰਸ ਦਾ ਸਿਖਰ ਅਮੋਲਕ ਸਿੰਘ ਦੁਆਰਾ ਲਿਖਿਆ ਗੀਤ ‘‘ਰਾਜ ਬਦਲ ਦਿਉ-ਸਮਾਜ ਬਦਲ ਦਿਉ’’ ਸੀ ਜਿਸਨੂੰ ਹਰਵਿੰਦਰ ਦੀਵਾਨਾ ਦੀ ਟੀਮ ਵੱਲੋ ਕੋਰਿਓਗ੍ਰਾਫੀ ਦੇ ਤੌਰਤੇ ਪੇਸ਼ ਕੀਤਾ ਗਿਆ ਗੀਤ ਨੇ ਕਾਨਫਰੰਸ ਦਾ ਪੂਰਾ ਤੱਤ ਉਘਾੜਿਆ ਤੇ ਕਾਨਫਰੰਸ ਦਾ ਜੋਸ਼ੀਲਾ ਅੰਤ ਕੀਤਾ ਇਉਂ ਵੱਖ-2 ਹਿੱਸਿਆਂ ਵੱਲੋਂ ਸਾਂਝੇ ਤੌਰਤੇ ਜੁਟਾਏ ਇਸ ਸਫਲ ਹੰਭਲੇ ਨੇ ਲੋਕਾਂ ਸਾਹਮਣੇ ਹਾਕਮ ਜਮਾਤੀ ਸਿਆਸਤ ਦੇ ਮੁਕਾਬਲੇ ਲੋਕ ਧੜੇ ਦੇ ਇਕਜੁੱਟ ਪੋਲ ਦੇ ਨਕਸ਼ ਉਘਾੜੇ ਤੇ ਇਸਦੀ ਤਕੜਾਈ ਦਾ ਮਹੱਤਵ ਦਰਸਾਇਆ
ਅਦਾਰਾ ਸੁਰਖ ਲੀਹ ਵੱਲੋਂ ਜਨਤਕ ਆਗੂਆਂ ਦੇ ਇਸ ਸਫ਼ਲ ਹੰਭਲੇ ਲਈ ਸੰਗਰਾਮੀ ਮੁਬਾਰਕਵਾਦ!


ਰਾਜ ਬਦਲ ਦਿਓ, ਸਮਾਜ ਬਦਲ ਦਿਓ
ਅਮੋਲਕ ਸਿੰਘ
ਲੋਕ ਆਗੂਆਂ ਦਾ ਇਹ ਹੋਕਾ
ਸੁਰਤ ਕਰੀਂ ਵੇ ਭਲਿਆ ਲੋਕਾ
ਜੋ ਲੋਕਾਂ ਨੂੰ ਲੁੱਟਦਾ ਕੁੱਟਦਾ
ਚੰਦਰਾ ਏਹ ਰਿਵਾਜ ਬਦਲ ਦਿਓ
ਤਖਤ ਬਦਲ ਦਿਓ ਤਾਜ ਬਦਲ ਦਿਓ
ਰਾਜ ਬਦਲ ਦਿਓ ਸਮਾਜ ਬਦਲ ਦਿਓ

ਇਹ ਚੋਣਾਂ ਦਾ ਖੇਡ ਤਮਾਸ਼ਾ
ਲੁੱਟ ਕੇ ਲੈ ਗਿਆ ਸਾਡਾ ਹਾਸਾ
ਖਾ ਗਏ ਨਰਮਾ ਅਤੇ ਕਪਾਹਾਂ
ਬੋਹਲ ਮਾਰਦੇ ਮੰਡੀਏਂ ਧਾਹਾਂ
ਨਸ਼ਿਆਂ ਨਾਲ ਜੁਆਨੀ ਸਾੜੀ
ਲੁੱਚਿਆਂ ਗੀਤਾਂ ਨੇ ਮੱਤ ਮਾਰੀ
ਪਾਣੀ, ਸਿੱਖਿਆ ਸਿਹਤ ਨੇ ਲੁੱਟਦੇ
ਹੱਕ ਮੰਗੀਂਦੇ ਲੋਕ ਨੇ ਕੁੱਟਦੇ
ਨਵੀਆਂ ਬੋਤਲਾਂ ਵਿੱਚ ਪੁਰਾਣੀ
ਇਹ ਜੋ ਭਰੀ ਸ਼ਰਾਬ ਬਦਲ ਦਿਓ
ਤਖਤ ਬਦਲ ਦਿਓ ਤਾਜ ਬਦਲ ਦਿਓ
ਰਾਜ ਬਦਲ ਦਿਓ ਸਮਾਜ ਬਦਲ ਦਿਓ

ਜੜ੍ਹ ਤੋਂ ਪੁੱਟਣੀ ਭੋਂਇ ਸਰਦਾਰੀ
ਸਾਮਰਾਜ ਤੇ ਸ਼ਾਹੂਕਾਰੀ
ਪੁੱਠੀ ਕਰਨੀ ਪੂੰਜੀਦਾਰੀ
ਲੋਕਾਂ ਦੀ ਚੱਲਣੀ ਸਰਦਾਰੀ
ਨਾ ਵੱਡਿਆਂ ਦਾ ਪਾਣੀ ਭਰਨਾ
ਜ਼ੋਰ ਜਬਰ ਹੁਣ ਨਹੀਂਓ ਜਰਨਾ
ਨਵਾਂ-ਨਵੇਲਾ ਸੂਰਜ ਚੜ੍ਹਨਾ
ਇਨਕਲਾਬ ਤਾਂ ਲੋਕਾਂ ਕਰਨਾ
ਹੋ ਗਿਆ ਲੋਕੋ ਬੇਸੁਰਾ ਹੈ
ਵੋਟਾਂ ਵਾਲਾ ਸਾਜ ਬਦਲ ਦਿਓ
ਤਖਤ ਬਦਲ ਦਿਓ ਤਾਜ ਬਦਲ ਦਿਓ
ਰਾਜ ਬਦਲ ਦਿਓ ਸਮਾਜ ਬਦਲ ਦਿਓ

ਹੋਵੇ ਤੱਕੜੀ ਜਾਂ ਹੋਵੇ ਪੰਜਾ
ਲੋਕਾਂ ਦੇ ਗਲ਼ ਪਾਵੇ ਫੰਦਾ
ਸ਼ਾਹਾਂ ਦੇ ਹੱਥ ਕਮਲ ਦਾ ਫੁੱਲ ਹੈ
ਸਾਡਾ ਕਰਤਾ ਦੀਵਾ ਗੁੱਲ ਹੈ
ਹਾਥੀ ਹੋਵੇ ਜਾਂ ਹੋਵੇ ਝਾੜੂ
ਦੱਬਕੇ ਲੁੱਟੂ ਅਤੇ ਲਿਤਾੜੂ
ਚਾਬੀ ਦੇ ਕੇ ਛੱਡੇ ਚੋਰਾਂ
ਚੋਰਾਂ ਦੇ ਹੱਥ ਫੜੀਆਂ ਡੋਰਾਂ
ਚੋਰ-ਜਾਬਰਾਂ ਦੇ ਹੱਥ ਆਇਆ
ਆਪਣਾ ਇਹ ਪੰਜਾਬ ਬਦਲ ਦਿਓ
ਤਖਤ ਬਦਲ ਦਿਓ ਤਾਜ ਬਦਲ ਦਿਓ
ਰਾਜ ਬਦਲ ਦਿਓ ਸਮਾਜ ਬਦਲ ਦਿਓ

ਔਰਤ ਸ਼ਕਤੀ ਜੁੜੇ ਜੁਆਨੀ
ਕਿਰਤੀ ਦੇ ਗੱਲ ਲੱਗ ਕਿਰਸਾਨੀ
ਕਲਮਾਂ ਵਾਲੇ ਸਾਜ਼ਾਂ ਵਾਲੇ
ਮਿਲਕੇ ਲੋਕ-ਆਵਾਜ਼ਾਂ ਵਾਲੇ
ਜੁੜਕੇ ਆਪਣਾ ਰਾਜ ਕਰਨਗੇ
ਲੋਕਾਂ ਦੇ ਸਿਰ ਤਾਜ ਧਰਨਗੇ
ਚਾਰੇ ਪਾਸੇ ਹੋਊ ਖੁਸ਼ਹਾਲੀ
ਹਰ ਚਿਹਰੇਤੇ ਖਿੜਨੀ ਲਾਲੀ
ਭਗਤ ਸਿੰਘ ਦੇ ਇਨਕਲਾਬ ਸੰਗ
ਉਠੋ ਸਭ ਨਵਾਬ ਬਦਲ ਦਿਓ
ਤਖਤ ਬਦਲ ਦਿਓ ਤਾਜ ਬਦਲ ਦਿਓ
ਰਾਜ ਬਦਲ ਦਿਓ ਸਮਾਜ ਬਦਲ ਦਿਓ

ਵੋਟਾਂ ਬੇੜਾ ਪਾਰ ਨੀਂ ਲਾਉਣਾ
ਲੜਨਾ ਬੰਨ੍ਹ ਕਤਾਰ ਹੈ ਆਉਣਾ
ਲੋਕੋ ਵੇ ਇਤਿਹਾਸ ਗਵਾਹ ਹੈ
ਮੁਕਤੀ ਘੋਲ ਸੁਵੱਲੜਾ ਰਾਹ ਹੈ
ਮੁੱਢੋਂ ਰਾਜ ਬਦਲਣਾ ਪੈਣਾ
ਸਾਡਾ ਲੋਕੋ ਇਹ ਕਹਿਣਾ
ਚੱਲ ਅੰਬਰਾਂ ਨੂੰ ਉਡ ਚੱਲੀਏ
ਜੋਟੀ ਪਾ ਪਿੜ ਘੋਲ ਦੇ ਮੱਲ੍ਹੀਏ
ਲੋਕਾਸ਼ਾਹੀ ਕਾਇਮ ਕਰੋ ਵੇ          
ਚਿੜੀਆਂ ਖਾਣੇ ਬਾਜ਼ ਬਦਲ ਦਿਓ
ਤਖਤ ਬਦਲ ਦਿਓ ਤਾਜ ਬਦਲ ਦਿਓ
ਰਾਜ ਬਦਲ ਦਿਓ ਸਮਾਜ ਬਦਲ ਦਿਓ

No comments:

Post a Comment