Saturday, March 25, 2017

06 ਜੋਕ ਸਿਆਸਤ ਦੇ ਹਮਲੇ ਦਾ ਟਾਕਰਾ ਖਰਾ ਲੋਕ ਪੱਖੀ ਸਿਆਸੀ ਬਦਲ ਉਭਾਰਨ ਦੀ ਸਫਲ ਮੁਹਿੰਮ


ਜੋਕ ਸਿਆਸਤ ਦੇ ਹਮਲੇ ਦਾ ਟਾਕਰਾ
ਖਰਾ ਲੋਕ ਪੱਖੀ ਸਿਆਸੀ ਬਦਲ ਉਭਾਰਨ ਦੀ ਸਫਲ ਮੁਹਿੰਮ
- ਫ਼ੀਲਡ ਰਿਪੋਰਟਰ
ਪੰਜਾਬ ਵਿਧਾਨ ਸਭਾ ਚੋਣਾਂ ਦਾ ਘੜਮੱਸ ਗੁਜ਼ਰ ਗਿਆ ਹੈ ਵੋਟ ਨਤੀਜੇ ਕੋਈ ਵੀ ਹੋਣ ਪਰ ਅਕਾਲੀ-ਭਾਜਪਾ ਹਕੂਮਤ ਦੇ ਖਿਲਾਫ ਲੋਕਾਂ ਦੇ ਰੋਹ ਦਾ ਪ੍ਰਗਟਾਵਾ ਇਹਨਾਂ ਚੋਣਾਂ ਦਾ ਉੱਭਰਵਾਂ ਲੱਛਣ ਬਣ ਗਿਆ ਹੈ ਹਾਕਮ ਗੱਠ-ਜੋੜ ਤੋਂ ਬਿਨਾਂ ਸਭਨਾਂ ਪਾਰਟੀਆਂ ਦੀ ਚੋਣ ਮੁਹਿੰਮ ਅਕਾਲੀ-ਭਾਜਪਾ ਗੱਠ-ਜੋੜ ਦੇ ਦੁਰ-ਰਾਜਤੇ ਕੇਂਦਰਤ ਰਹੀ ਹੈ ਅਤੇ ਹਮੇਸ਼ਾ ਦੀ ਤਰ੍ਹਾਂ ਲੋਕਾਂ ਲਈ ਕੋਈ ਸਪਸ਼ਟ ਤੇ ਨਿੱਖਰਵੇਂ ਆਰਥਕ ਸਿਆਸੀ ਪ੍ਰੋਗਰਾਮ ਤੋਂ ਸੱਖਣੀ ਰਹੀ ਹੈ ਸਭਨਾਂ ਦਾ ਜੋਰ ਹਾਕਮ ਗੱਠ-ਜੋੜ ਖਿਲਾਫ ਪੈਦਾ ਹੋਏ ਰੋਹ ਨੂੰ ਕੈਸ਼ ਕਰਨਤੇ ਲੱਗਿਆ ਹੈ ਹਕੀਕੀ ਲੋਕ ਮੁੱਦਿਆਂ ਦੀ ਥਾਂ ਨਕਲੀ ਤੇ ਭਰਮਾਊ ਮੁੱਦੇ ਉਭਾਰਨਤੇ ਲੱਗਿਆ ਹੈ ਇਸ ਚੋਣ ਮੁਹਿੰਮਤੇ ਹਾਕਮ ਜਮਾਤੀ ਸਿਆਸਤ ਦੇ ਮੌਜੂਦਾ ਦੌਰ ਦੇ ਸਭਨਾਂ ਲੱਛਣਾਂ ਦਾ ਪ੍ਰਗਟਾਵਾ ਹੋਇਆ ਹੈ ਵਿਸ਼ੇਸ਼ ਪੱਖ ਅਖੌਤੀ ਆਰਥਕ ਸੁਧਾਰਾਂ ਨੂੰ ਲਾਗੂ ਕਰਨ ਵਾਲੀ ਪਾਰਟੀ ਦੇ ਲੋਕਾਂ ਦੇ ਨੱਕੋਂ ਬੁੱਲ੍ਹੋਂ ਲਹਿ ਕੇ, ਰੋਹ ਦਾ ਨਿਸ਼ਾਨਾ ਬਣ ਜਾਣ ਦਾ ਸਿਖਰਲਾ ਇਜ਼ਹਾਰ ਪ੍ਰਗਟ ਹੋਣਾ ਹੈ ਇੱਕ ਪੱਖੋਂ ਬਾਦਲ ਹਕੂਮਤ ਦੀ ਉਦਾਹਰਨ ਚਮਕਵੀਂ ਹੋ ਨਿੱਬੜੀ ਹੈ ਦੂਜਾ ਵਿਸ਼ੇਸ਼ ਪੱਖ ਰਵਾਇਤੀ ਹਾਕਮ ਜਮਾਤੀ ਸਿਆਸੀ ਪਾਰਟੀਆਂ ਤੋਂ ਅਕੇਵਾਂ ਤੇ ਬਦਜ਼ਨੀ ਦਾ ਤਿੱਖੇ ਰੂਪ ਪ੍ਰਗਟ ਹੋਣਾ ਤੇ ਖਰੇ ਲੋਕ-ਪੱਖੀ ਬਦਲ ਦੀ ਤਲਾਸ਼ ਹੋਰ ਤੇਜ ਹੋਣ ਦੇ ਝਲਕਾਰਿਆਂ ਦਾ ਹੈ
ਇਸ ਹਾਕਮ ਜਮਾਤੀ ਸਿਆਸੀ ਭੇੜ ਤੋਂ ਲੋਕਾਂ ਦੀ ਜਮਾਤੀ ਤਬਕਾਤੀ ਏਕਤਾ ਤੇ ਭਾਈਚਾਰਕ ਸਾਂਝ ਨੂੰ ਮਾਰ ਪੈਣੋਂ ਬਚਾਉਣ, ਮੌਜੂਦਾ ਰਾਜ ਭਾਗ ਦੇ ਵੱਖ ਵੱਖ ਅੰਗਾਂ ਦਾ ਪਰਦਾਚਾਕ ਕਰਨ ਤੇ ਮੌਜੂਦਾ ਲੁਟੇਰੇ ਰਾਜ ਭਾਗ ਦੇ ਹਕੀਕੀ ਲੋਕ ਪੱਖੀ ਰਾਜ ਦਾ ਬਦਲ ਉਭਾਰਨ ਦੀ ਸਰਗਰਮੀ ਵਿਆਪਕ ਪੈਮਾਨੇਤੇ ਹੋਈ ਹੈ ਚੋਣਾਂ ਸਰਗਰਮ ਸਿਆਸੀ ਮੁਹਿੰਮ ਚਲਾਉਣ ਦਾ ਪੈਂਤੜਾ ਲੈਣ ਵਾਲੇ ਵੱਖ ਵੱਖ ਲੋਕ ਪੱਖੀ ਤੇ ਇਨਕਲਾਬੀ ਜਮਹੂਰੀ ਸ਼ਕਤੀਆਂ ਤੋਂ ਲੈ ਕੇ ਕਮਿ. ਇਨਕਲਾਬੀ ਹਿੱਸੇ ਸ਼ਾਮਲ ਹਨ ਜਿਨ੍ਹਾਂ ਨੇ ਆਪੋ ਆਪਣੇ ਵਿੱਤ-ਸਮਰੱਥਾ ਅਨੁਸਾਰ ਇਸ ਅਹਿਮ ਸਿਆਸੀ ਮੌਕੇ ਦੀ ਵਰਤੋਂ ਕੀਤੀ ਹੈ ਤੇ ਲੋਕਾਂ ਧੜੱਲੇ ਨਾਲ ਹਾਕਮ ਜਮਾਤੀ ਭਟਕਾਊ ਸਿਆਸਤ ਦੇ ਅਸਰਾਂ ਨੂੰ ਖਾਰਜ ਕਰਨ ਤੇ ਉਹਨਾਂ ਨੂੰ ਜਮਾਤੀ ਸਿਆਸੀ ਸੋਝੀ ਨਾਲ ਲੈਸ ਕਰਨ ਦਾ ਮਹੱਤਵ ਪੂਰਨ ਹੰਭਲਾ ਮਾਰਿਆ ਹੈ ਇਹ ਸਰਗਰਮੀਆਂ ਦੋ ਪੱਧਰਾਂਤੇ ਹੋਈਆਂ ਹਨ ਇੱਕ ਅਰਸਾ ਬਕਾਇਦਾ ਚੋਣਾਂ ਦਾ ਐਲਾਨ ਹੋਣ ਤੋਂ ਪਹਿਲਾਂ ਦਾ ਹੈ ਜਦੋਂ ਮਿਹਨਤਕਸ਼ ਤਬਕੇ ਦੇ ਵੱਖ ਵੱਖ ਹਿੱਸਿਆਂ ਨੇ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਦਾ ਪਰਚਮ ਬੁਲੰਦ ਕੀਤਾ ਹੈ ਅਤੇ ਹਕੂਮਤਾਂਤੇ ਆਪਣੇ ਜਥੇਬੰਦ ਏਕੇ ਦੇ ਜੋਰ ਦਬਾ ਬਣਾ ਕੇ ਮਹੱਤਵਪੂਰਨ ਆਰਥਕ ਤੇ ਸਿਆਸੀ ਪ੍ਰਾਪਤੀਆਂ ਕੀਤੀਆਂ ਹਨ ਕਿਸਾਨਾਂ, ਖੇਤ ਮਜ਼ਦੂਰਾਂ ਤੇ ਮੁਲਾਜ਼ਮਾਂ ਦੇ ਸੰਘਰਸ਼ਾਂ ਨਾਲ ਹਾਕਮ ਜਮਾਤੀ ਪੋਲ ਦੇ ਮੁਕਾਬਲੇ ਲੋਕ ਸ਼ਕਤੀ ਦਾ ਪੋਲ ਉਭਾਰਿਆ ਹੈ ਤੇ ਭਟਕਾਊ ਹਾਕਮ ਜਮਾਤੀ ਮੁੱਦਿਆਂ ਦੇ ਮੁਕਾਬਲੇਤੇ ਹਕੀਕੀ ਲੋਕ ਮੁੱਦੇ ਪੰਜਾਬ ਦੇ ਸਿਆਸੀ ਦ੍ਰਿਸ਼ਤੇ ਉੱਭਰੇ ਹਨ ਅਤੇ ਮੌਕਾਪ੍ਰਸਤ ਪਾਰਟੀਆਂ ਲਈ ਇਹਨਾਂ ਮੁੱਦਿਆਂਤੇ ਜੁਬਾਨ ਖੋਲ੍ਹਣੀ ਮਜ਼ਬੂਰੀ ਬਣੀ ਹੈ ਨਵੰਬਰ ਦੇ ਅਖੀਰ ਸੰਗਰੂਰ ਵਿਚਲਾ ਖੇਤ ਮਜ਼ਦੂਰ ਤੇ ਕਿਸਾਨ ਧਰਨਾ ਅਤੇ ਦੂਜੇ ਪਾਸੇ ਰਾਮਪੁਰੇ ਲੱਗਿਆ ਠੇਕਾ ਮੁਲਾਜ਼ਮਾਂ ਦਾ ਲਗਾਤਾਰ ਧਰਨਾ ਤੇ ਦੋਹਾਂ ਦੇ ਇੱਕ ਦੂਜੇ ਨੂੰ ਸਮਰਥਨ ਤੇ ਯੱਕਯਹਿਤੀ ਦੇ ਪ੍ਰਗਟਾਵਿਆਂ ਨੇ ਹਾਕਮ ਜਮਾਤੀ ਪਾਰਟੀਆਂ ਦੇ ਮੁਕਾਬਲੇ ਲੋਕਾਂ ਦੀ ਜਮਾਤੀ ਏਕਤਾ ਦੇ ਮਹੱਤਵ ਨੂੰ ਉਘਾੜਿਆ ਹੈ ਇਹ ਘੋਲ ਸਰਗਰਮੀਆਂ ਐਨ ਚੋਣਾਂ ਦੇ ਨਜ਼ਦੀਕ ਤੱਕ ਜਾਰੀ ਰਹੀਆਂ ਹਨ ਘੋਲਾਂ ਦੀ ਇਹ ਲਲਕਾਰ ਮਾਝੇ ਤੋਂ ਹਰਿਆਣੇ ਦੀ ਹੱਦ ਤੱਕ ਵਿਆਪਕ ਪੈਮਾਨੇ ਤੱਕ ਪਈ ਹੈ ਹਾਕਮ ਪਾਰਟੀਆਂ ਦੇ ਚੋਣ ਅਖਾੜੇ ਦੇ ਐਨ ਵਿਚਕਾਰ ਜੇਕਰ ਮਾਝੇ ਦੀ ਜਥੇਬੰਦ ਕਿਸਾਨ ਸ਼ਕਤੀ ਕਿਸਾਨੀ ਮੁੱਦਿਆਂ ਨੂੰ ਲੈ ਕੇ ਮੋਦੀ ਹਕੂਮਤ ਦੀਆਂ ਅਰਥੀਆਂ ਨੂੰ ਲਾਂਬੂ ਲਾਉਦੀ ਰਹੀ ਹੈ ਤਾਂ ਦੂਜੇ ਪਾਸੇ ਸੰਗਰੂਰ ਦੇ ਖੇਤ ਮਜਦੂਰ ਪੰਚਾਇਤੀ ਜ਼ਮੀਨਾਂ ਦੇ ਹੱਕ ਲਈ ਡਟੇ ਰਹੇ ਹਨ ਤੇ ਜਥੇਬੰਦ ਕਿਸਾਨ ਸ਼ਕਤੀ ਉਹਨਾਂ ਤੋਂ ਮੂਹਰੇ ਹੋ ਕੇ ਸੰਘਰਸ਼ ਕਰਦੀ ਨਜ਼ਰ ਆਈ ਹੈ ਕਰਜ਼ੇ, ਖੁਦਕੁਸ਼ੀਆਂ ਤੇ ਜ਼ਮੀਨਾਂ ਦੀ ਮੁੜ-ਵੰਡ ਵਰਗੇ ਅਹਿਮ ਤੇ ਬੁਨਿਆਦੀ ਮਹੱਤਤਾ ਵਾਲੇ ਮੁੱਦਿਆਂਤੇ ਜਥੇਬੰਦ ਖੇਤ ਮਜਦੂਰ ਤੇ ਕਿਸਾਨ ਮੰਤਰੀਆਂ ਦੇ ਬੂਹੇ ਮੱਲਦੇ ਰਹੇ ਹਨ ਤੇ ਪਾਰਟੀਆਂ ਨੂੰ ਕਰਜ਼ਿਆਂ, ਕੁਰਕੀਆਂਤੇ ਬੋਲਣ ਲਈ ਮਜ਼ਬੂਰ ਕੀਤਾ ਗਿਆ ਹੈ ਇਹਨਾਂ ਸਰਗਰਮੀਆਂ ਦਾ ਵੱਡਾ ਮਹੱਤਵ ਚੋਣਾਂ ਦੌਰਾਨ ਲੋਕ ਘੋਲਾਂ ਨੂੰ ਹਾਕਮ ਜਮਾਤੀ ਵੋਟ ਸਿਆਸਤ ਦੇ ਪ੍ਰਛਾਵੇਂ ਤੋਂ ਮੁਕਤ ਰੱਖਣਾ ਬਣਿਆ ਹੈ ਪੰਜਾਬ ਦੀ ਜਨਤਕ ਜੁਝਾਰ ਲਹਿਰ ਦਾ ਵੱਡਾ ਤੇ ਸਭ ਤੋਂ ਸਰਗਰਮ ਹਿੱਸਾ ਇਸ ਲਾਗ ਤੋਂ ਮੁਕਤ ਰਿਹਾ ਹੈ ਤੇ ਇਹਦੇ ਨਾਲ ਟੱਕਰ ਲਈ ਹੈ ਇਸ ਦੌਰਾਨ ਵੱਖ ਵੱਖ ਪਲੇਟਫਾਰਮਾਂ ਤੇ ਵਿਕਸਤ ਸੋਝੀ ਵਾਲੇ ਹਿੱਸਿਆਂ ਨੇ ਅਹਿਮ ਤੇ ਬੁਨਿਆਦੀ ਮੁੱਦੇ ਉਭਾਰਨ ਦੇ ਯਤਨ ਕੀਤੇ ਹਨ ਚੋਣਾਂ ਦਾ ਐਲਾਨ ਹੋਣ ਤੋਂ ਮਗਰੋਂ ਦਾ ਦੌਰ ਮੁੱਖ ਤੌਰਤੇ ਲੋਕਾਂ ਦੇ ਅਹਿਮ ਬੁਨਿਆਦੀ ਮੁੱਦਿਆਂ ਦੁਆਲੇ ਹਾਕਮ ਜਮਾਤੀ ਪਾਰਟੀਆਂ ਤੇ ਸੰਸਥਾਵਾਂ ਦੇ ਮੁਕਾਬਲੇ ਖਰਾ ਲੋਕ ਪੱਖੀ ਸਿਆਸੀ ਬਦਲ ਉਭਾਰਨ ਦਾ ਰਿਹਾ ਹੈ ਇਹਦੇ ਲਈ ਤਾਜਾ ਘੋਲ ਸਰਗਰਮੀ ਹਵਾਲਾ ਨੁਕਤਾ ਬਣੀ ਹੈ ਤੇ ਉਸ ਨੇ ਅਗਲੇ ਪ੍ਰਚਾਰ ਲਈ ਧੜੱਲੇਦਾਰ ਪੇਸ਼ਕਦਮੀ ਵਾਸਤੇ ਅਧਾਰ ਮਹੱਈਆ ਕੀਤਾ ਹੈ ਇਹ ਸਰਗਰਮੀ ਚਾਹੇ ਜਥੇਬੰਦ ਲੋਕ ਸ਼ਕਤੀ ਦੀ ਹੀ ਬਣੀ ਹੈ ਪਰ ਕੁੱਲ ਮਿਲਾ ਕੇ ਇਹਦਾ ਆਕਾਰ ਤੇ ਪ੍ਰਚਾਰ ਵਿਆਪਕ ਹੈ ਇਸ ਸਰਗਰਮੀ ਵੱਖ ਵੱਖ ਪਲੇਟਫਾਰਮਾਂ, ਜਨਤਕ ਜਥੇਬੰਦੀਆਂ ਤੇ ਕਮਿਊਨਿਸਟ ਇਨਕਲਾਬੀ ਗਰੁੱਪਾਂ ਨੇ ਆਪੋ ਆਪਣੇ ਪੱਧਰਾਂ ਅਤੇ ਵਿੱਤ ਮੁਤਾਬਕ ਯਤਨ ਕੀਤੇ ਹਨ ਸਭ ਤੋਂ ਉੱਭਰਵਾਂ ਘਟਨਾਵਿਕਾਸ ਪੰਜਾਬ ਦੀਆਂ ਉੱਘੀਆਂ ਜਨਤਕ ਸ਼ਖਸ਼ੀਅਤਾਂ ਵੱਲੋਂ ਜਥੇਬੰਦ ਕੀਤੀ ‘‘ਰਾਜ ਬਦਲੋ-ਸਮਾਜ ਬਦਲੋ’’ ਮੁਹਿੰਮ ਕਮੇਟੀ ਪੰਜਾਬ ਵੱਲੋਂ ਚਲਾਈ ਗਈ ਮੁਹਿੰਮ ਤੇ ਇਸ ਦੇ ਸਿਖਰਤੇ ਬਠਿੰਡੇ ਕੀਤੀ ਗਈ ਕਾਨਫਰੰਸ ਬਣੀ ਹੈ ਜਿਸ ਨੇ ਹਾਕਮ ਜਮਾਤੀ ਵੋਟ ਸਿਆਸਤ ਦੇ ਮੁਕਾਬਲੇ ਅਸਲੀ ਲੋਕ ਪੱਖੀ ਸਿਆਸੀ ਬਦਲ ਉਭਾਰਿਆ ਹੈ ਤੇ ਵਿਸ਼ਾਲ ਕਿਰਤੀ ਜਨਸਮੂਹਾਂ ਤੱਕ ਪਹੁੰਚ ਕੀਤੀ ਹੈ ਕਿਸਾਨਾਂ, ਖੇਤ ਮਜ਼ਦੂਰਾਂ, ਸਨਅਤੀ ਮਜ਼ਦੂਰਾਂ, ਮੁਲਾਜ਼ਮਾਂ ਤੇ ਨੌਜਵਾਨਾਂ-ਵਿਦਿਆਰਥੀਆਂ ਦੀਆਂ ਵੱਖ ਵੱਖ ਜਥੇਬੰਦੀਆਂ ਨੇ ਇਸ ਦੇ ਸਮਰਥਨ ਦੇ ਐਲਾਨ ਕੀਤੇ ਹਨ ਤੇ ਬਕਾਇਦਾ ਮੁਹਿੰਮ ਦਾ ਹਿੱਸਾ ਬਣੀਆਂ ਹਨ ਪੰਜਾਬ ਦੇ ਕੋਨੇ ਕੋਨੇ ਵਿਚ ਲੋਕਾਂ ਤੱਕ ਮੌਜੂਦਾ ਹਾਲਤ ਦਾ ਜਚਣਹਾਰ ਅਸਲੀ ਬਦਲ ਦਾ ਸੰਦੇਸ਼ ਪਹੁੰਚਾਇਆ ਗਿਆ ਹੈ ਇਸ ਪਲੇਟਫਾਰਮ ਵੱਲੋਂ ਉਭਾਰੇ ਗਏ ਸੰਦੇਸ਼ ਦੀ ਵਿਸ਼ੇਸ਼ਤਾ ਇਸ ਦਾ ਪੰਜਾਬ ਦੀ ਸੰਘਰਸ਼ਸ਼ੀਲ ਜਨਤਕ ਲਹਿਰ ਨੂੰ ਹਾਕਮ ਜਮਾਤੀ ਪਾਰਟੀਆਂ ਤੇ ਸੰਸਥਾਵਾਂ ਦੇ ਮੁਕਾਬਲੇ ਵਜੋਂ ਉਭਾਰਨਾ ਤੇ ਇਸ ਲਹਿਰ ਨੂੰ ਅਗਲੇ ਬੁਨਿਆਦੀ ਮੁੱਦਿਆਂ ਤੱਕ ਲੈ ਕੇ ਜਾਣ ਦੀ ਲੋੜ ਉਭਾਰਨਾ ਬਣਿਆ ਹੈ ਵਿਸ਼ੇਸ਼ ਕਰਕੇ ਆਮ ਆਦਮੀ ਪਾਰਟੀ ਦੀ ਸਿਆਸੀ ਮੰਚਤੇ ਆਮਦ ਦੇ ਉਭਾਰ ਨਾਲ ਬੁਨਿਆਦੀ ਤਬਦੀਲੀ ਦੇ ਹੋਕਰਿਆਂ ਦਾ ਪਰਦਾ ਚਾਕ ਕਰਕੇ ਰਾਜ ਬਦਲਣ ਲਈ ਅਸਲ ਨਿਸ਼ਾਨੇ ਤੇ ਰਸਤੇ ਵੱਲ ਸਪਸ਼ਟ ਚਾਨਣਾ ਪਾਇਆ ਗਿਆ ਹੈ ਅਜਿਹੀ ਤਬਦੀਲੀ ਲਈ ਅੰਸ਼ਕ ਮੁੱਦਿਆਂਤੇ ਚਲਦੇ ਮੌਜੂਦਾ ਤਬਕਾਤੀ ਸੰਘਰਸ਼ਾਂ ਨੂੰ ਨੀਤੀ ਪੱਧਰੇ ਮੁੱਦਿਆਂ ਤੱਕ ਲਿਜਾਣ ਦਾ ਹੰਭਲਾ ਜੁਟਾਉਣ ਦਾ ਰਾਹ ਦਿਖਾਇਆ ਗਿਆ ਹੈ ਪ੍ਰਚਾਰ ਨੂੰ ਠੋਸ ਨੀਤੀ ਮੁੱਦਿਆਂਤੇ ਕੇਂਦਰਤ ਕੀਤਾ ਗਿਆ ਹੈ ਅਤੇ ਇਹਨਾਂ ਲਈ ਵੱਖ ਵੱਖ ਤਬਕਿਆਂ ਦੇ ਸਾਂਝੇ ਸੰਘਰਸ਼ਾਂ ਦੀ ਉੱਭਰੀ ਖੜ੍ਹੀ ਜਰੂਰਤ ਨੂੰ ਹੁੰਗਾਰਾ ਭਰਨ ਦਾ ਸੱਦਾ ਦਿੱਤਾ ਗਿਆ ਹੈ ਇਉ ਇਹ ਮੁਹਿੰਮ ਤੇ ਕਾਨਫਰੰਸ ਬਦਲ ਉਭਾਰਨ ਦੀ ਮੁਹਿੰਮ ਨੂੰ ਲੋਕਾਂ ਦੀ ਮੌਜੂਦਾ ਲਹਿਰ ਦੇ ਪੱਧਰ ਨਾਲ ਗੁੰਦਵੇਂ ਰੂਪ ਵਿਚ ਜੋੜ ਕੇ ਸੰਬੋਧਤ ਹੋਈ ਹੈ ਤੇ ਵਿਸ਼ਾਲ ਕਿਰਤੀ ਜਨਤਾ ਨੂੰ ਆਪਣੇ ਕਲਾਵੇ ਵਿਚ ਲੈ ਸਕੀ ਹੈ ਲੋਕਾਂ ਦੀ ਚੇਤਨਾ ਉੱਚੀ ਚੁੱਕਣ ਤੇ ਸਿਆਸੀ ਸੋਝੀ ਦੇਣ ਦਾ ਇਹ ਸਫਲ ਉੱਦਮ ਅਗਲੇਰੇ ਘੋਲਾਂ ਲਈ ਅਧਾਰ ਬਣਨਾ ਹੈ ਤੇ ਲੋਕ ਧੜੇ ਦੇ ਇੱਕਜੁਟ ਪੋਲ ਉਸਾਰੀ ਦੇ ਕਾਰਜ ਨੂੰ ਸਹਿਲ ਬਣਾਉਣ ਵਿਚ ਹਿੱਸਾ ਪਾਉਣਾ ਹੈ
ਇਸ ਤੋਂ ਇਲਾਵਾ ਵੱਖ ਵੱਖ ਪੱਧਰਾਂ ਤੋਂ ਇਨਕਲਾਬੀ ਬਦਲ ਉਭਾਰਨ ਦੇ ਯਤਨ ਵੀ ਦਿਖੇ ਹਨ ਖਾਸ ਕਰਕੇ ਤਿੰਨ ਇਨਕਲਾਬੀ ਮੈਗਜ਼ੀਨਾਂ ਦੇ ਸਾਂਝੇ ਵਿਸ਼ੇਸ਼ ਸਪਲੀਪੈਂਟ ਨੂੰ ਪਾਠਕਾਂ ਵੱਲੋਂ ਗਰਮਜੋਸ਼ੀ ਨਾਲ ਹੁੰਗਾਰਾ ਦਿੱਤਾ ਗਿਆ ਹੈ ਇਨਕਲਾਬੀ ਲੋਕ ਮੋਰਚਾ ਪੰਜਾਬ ਦੇ ਨਵੇਂ ਬਣੇ ਨੀਮ ਸਿਆਸੀ ਥੜ੍ਹੇ ਦੇ ਹੱਥ ਪਰਚੇ ਵਿਚ ਵੀ ਲਗਭਗ ਅਜਿਹਾ ਸੰਦੇਸ਼ ਉਭਾਰਿਆ ਗਿਆ ਹੈ ਤਿੰਨ ਜਥੇਬੰਦੀਆਂ ਬੀ.ਕੇ.ਯੂ. (ਏਕਤਾ) ਉਗਰਾਹਾਂ, ਪੰਜਾਬ ਖੇਤ ਮਜ਼ਦੂਰ ਯੂਨੀਅਨ ਤੇ ਨੌਜਵਾਨ ਭਾਰਤ ਸਭਾ ਵੱਲੋਂ ਵੱਡੀ ਗਿਣਤੀ ਇੱਕ ਪੈਂਫਲਟ ‘‘ਵੋਟਾਂ ਨੇ ਨੀ ਲਾਉਣਾ ਪਾਰ, ਲੜਨਾ ਪੈਣੈ ਬੰਨ੍ਹ ਕਤਾਰ’’ ਦਾ ਹੋਕਾ ਦਿੰਦਾ ਛਾਪ ਕੇ ਵੰਡਿਆ ਗਿਆ ਹੈ ਜਿਸ ਵਿਚ ਚੋਣਾਂ ਦੇ ਮਾਹੌਲ ਅੰਦਰ ਜਥੇਬੰਦੀਆਂ ਦੀ ਸਮਝ ਸਪੱਸ਼ਟਤਾ ਨਾਲ ਉਭਾਰੀ ਗਈ ਹੈ ਇਨ੍ਹਾਂ ਤੋਂ ਇਲਾਵਾ ਸੀ. ਪੀ. ਆਈ. ਆਰ. ਸੀ. ਆਈ. (. .) ਵੱਲੋਂ ਚੋਣਾਂ ਮੌਕੇ ਲੋਕਾਂ ਦੇ ਨਾਂ ਸੰਦੇਸ਼ ਦਿੰਦਾ ਇਸ਼ਤਿਹਾਰ ਵੀ ਪੰਜਾਬ ਦੀਆਂ ਕੰਧਾਂਤੇ ਦੇਖਿਆ ਗਿਆ ਹੈ ਜਿਸ ਨੇ ਚੋਣਾਂ ਨੂੰ ਹਾਕਮਾਂ ਦੀ ਖੇਡ ਕਰਾਰ ਦਿੰਦਿਆਂ ਵੋਟਾਂ ਦੀ ਥਾਂ ਲੋਕ ਯੁੱਧਤੇ ਟੇਕ ਰੱਖਣ ਅਤੇ ਫੌਰੀ ਤੌਰਤੇ ਲੋਕ ਸ਼ਕਤੀ ਦਾ ਕਿਲ੍ਹਾ ਉਸਾਰਨ ਦਾ ਹੋਕਾ ਦਿੱਤਾ ਹੈ ਇੱਕ ਹੋਰ ਜਥੇਬੰਦੀ ਸੀ.ਪੀ.ਆਈ. (ਮਾਓਵਾਦੀ) ਵੱਲੋਂ ਵੋਟ ਬਾਈਕਾਟ ਦਾ ਸੱਦਾ ਦਿੰਦਾ ਇੱਕ ਹੱਥ ਪਰਚਾ ਵੀ ਦੇਖਿਆ ਗਿਆ ਹੈ ਜਿਹੜਾ ਮੌਜੂਦਾ ਲੁਟੇਰੇ ਰਾਜ ਭਾਗ ਦੇ ਮੁਕਾਬਲੇ ਖਰੇ ਲੋਕ ਜਮਹੂਰੀ ਰਾਜ ਦੀ ਉਸਾਰੀ ਲਈ ਹਥਿਆਰਬੰਦ ਸੰਘਰਸ਼ ਦੇ ਰਾਹ ਪੈਣ ਦਾ ਸੱਦਾ ਦਿੰਦਾ ਹੈ ਇਸ ਪੱਖੋਂ ਸੰਗਰੂਰ ਖੇਤਰ ਸਰਗਰਮ ਜਥੇਬੰਦੀਜਮੀਨ ਪ੍ਰਾਪਤੀ ਸੰਘਰਸ਼ ਕਮੇਟੀਵੱਲੋਂ ‘‘ਸਰਕਾਰ ਨਹੀਂ ਸੱਤਾ ਬਦਲੋ’’ ਦਾ ਨਾਅਰਾ ਦੇ ਕੇ , ਸੰਗਰੂਰ ਮੁਜਾਹਰਾ ਕੀਤਾ ਗਿਆ ਹੈ ਪਰ ਇਸ ਵੱਲੋਂ ਜਾਰੀ ਹੱਥ ਪਰਚੇ ਤੇ ਪੋਸਟਰ ਇੱਕ ਪਾਸੇ ਤਾਂ ਨਵ-ਜਮਹੂਰੀ ਇਨਕਲਾਬ ਦੀ ਸਿਆਸਤ ਵੱਲ ਸੇਧਤ ਹੁੰਦੇ ਹੋਏ ਬੁਨਿਆਦੀ ਕਿਸਮ ਦੇ ਮੁੱਦੇ ਉਭਾਰੇ ਗਏ ਹਨ ਤੇ ਇਹਦੇ ਲਈ ਲੋਕ ਸੰਘਰਸ਼ਾਂ ਨੂੰ ਅੱਗੇ ਵਧਾਉਣ ਦਾ ਹੋਕਾ ਦਿੱਤਾ ਗਿਆ ਹੈ ਪਰ ਫੌਰੀ ਕਾਰਵਾਈ ਨਾਅਰੇ ਵਜੋਂ ਇਸ ਨੇ ਨੋਟਾ ਦਾ ਬਟਨ ਦਬਾਉਣ ਦਾ ਸੱਦਾ ਦੇ ਕੇ ਆਪਣੇ ਬਾਕੀ ਪੈਂਤੜੇ ਦੇ ਉਲਟ ਆਪਾ ਵਿਰੋਧੀ ਸੱਦਾ ਦਿੱਤਾ ਹੈ ਨੋਟਾ ਦਾ ਇਹ ਪੈਂਤੜਾ ਮੌਜੂਦਾ ਪਾਰਲੀਮੈਂਟਰੀ ਪ੍ਰਬੰਧ ਦੇ ਅੰਦਰ ਅੰਦਰ ਰਹਿ ਕੇ ਹੀ ਆਪਣੀ ਰਾਇ ਜਾਹਰ ਕਰਨ ਦਾ ਰਸਤਾ ਹੈ ਤੇ ਇਹਦਾ ਲੋਕਾਂ ਲਈ ਕੋਈ ਮਹੱਤਵ ਨਹੀਂ ਹੈ ਇੱਕ ਤਰ੍ਹਾਂ ਹਾਕਮ ਜਮਾਤਾਂ ਦੇ ਚੋਣ ਅਮਲ ਸ਼ਾਮਲ ਹੋ ਕੇ ਇਹ ਪੈਂਤੜਾ ਲੋਕਾਂ ਮੌਜੂਦਾ ਪ੍ਰਬੰਧ ਬਾਰੇ ਭਰੋਸਾ ਬਨਾਉਣ ਦਾ ਸਾਧਨ ਬਣ ਜਾਂਦਾ ਹੈ ਉਂਝ ਉਹਨਾਂ ਵੱਲੋਂ ਜਾਰੀ ਲਿਖਤੀ ਪ੍ਰਚਾਰ ਸਮੱਗਰੀ ਨੋਟਾ ਦਾ ਬਟਨ ਦਬਾਉਣ ਦਾ ਸੱਦਾ ਬਹੁਤ ਹੀ ਮਾਮੂਲੀ ਦਿਖਦਾ ਹੈ ਉਹਨਾਂ ਦੇ ਲੀਫ਼ਲੈੱਟ ਦਾ ਸਿਰਲੇਖ ‘‘ਲੋਕ ਸੱਤ੍ਹਾ ਦੀ ਉਸਾਰੀ ਲਈ ਤਿੱਖੇ ਘੋਲ ਮਘਾਓ’’ ਦਾ ਹੈ ਜੋ ਆਪ ਹੀ ਨੋਟਾ ਨੂੰ ਰੱਦ ਕਰ ਦਿੰਦਾ ਹੈ ਤੇ ਇਹ ਸੱਦਾ ਹੀ ਅਸਲ ਕਾਰਵਾਈ ਨਾਅਰੇ ਵਜੋਂ ਉੱਭਰਦਾ ਦਿਸਦਾ ਹੈ ਨੋਟਾ ਵਾਲੇ ਸੱਦੇ ਦੀ ਸੀਮਤਾਈ ਤੇ ਕਮਜੋਰੀ ਦੇ ਬਾਵਜੂਦ ਇਸ ਜਥੇਬੰਦੀ ਵੱਲੋਂ ਉਭਾਰੇ ਮੁੱਦੇ ਮਹੱਤਵਪੂਰਨ ਹਨ ਕਿਸੇ ਸੰਘਰਸ਼ਸ਼ੀਲ ਜਥੇਬੰਦੀ ਵੱਲੋਂ ਲਏ ਅਜਿਹੇ ਪੈਂਤੜੇ ਦਾ ਇਸ ਦੀਆਂ ਸੀਮਤਾਈਆਂ ਤੇ ਉਲਝਣਾਂ ਦੇ ਬਾਵਜੂਦ ਵੀ ਹਕੀਕੀ ਲੋਕ ਮੁੱਦੇ ਉਭਾਰਨ ਦਾ ਮਹੱਤਵ ਹੈ ਤੇ ਇਹਨੇ ਹਾਕਮ ਜਮਾਤੀ ਪਾਰਟੀਆਂ ਦਾ ਪਰਦਾਚਾਕ ਕੀਤਾ ਹੈ ਤੇ ਹਕੀਕੀ ਇਨਕਲਾਬੀ ਬਦਲ ਉਭਾਰਨ ਦਾ ਯਤਨ ਦਿਸਿਆ ਹੈ
ਕੁੱਲ ਮਿਲਾ ਕੇ ਵੱਖ ਵੱਖ ਪੱਧਰਾਂ ਤੋਂ ਹੋਈ ਇਸ ਸਰਗਰਮੀ ਰਾਹੀਂ ਲੋਕਾਂ ਦੇ ਥੜ੍ਹੇ ਨੇ ਹਾਕਮ ਜਮਾਤੀ ਚੋਣ ਸਿਆਸਤ ਦੇ ਭਟਕਾਊ ਭਰਮਾਊ ਹਮਲੇ ਦਾ ਨਾ ਸਿਰਫ ਸਪਸ਼ਟਤਾ ਨਾਲ ਟਾਕਰਾ ਕੀਤਾ ਹੈ ਸਗੋਂ ਹਾਕਮ ਜਮਾਤੀ ਸਿਆਸਤ ਦਾ ਪਰਦਾਚਾਕ ਕਰਦਿਆਂ ਇਨਕਲਾਬੀ ਬਦਲ ਉਭਾਰਨ ਦਾ ਅਹਿਮ ਕਾਰਜ ਨਿਭਾਇਆ ਹੈ

**************

No comments:

Post a Comment