Thursday, March 4, 2021

ਸਰਬੱਤ ਲਈ ਜਨਤਕ ਸਿੱਖਿਆ ਪ੍ਰਣਾਲੀ ਲਾਗੂ ਹੋਵੇ!

 

ਸਮੁੱਚੇ ਅਧਿਆਪਕ ਵਰਗ ਤੇ ਅਧਿਆਪਕ ਲਹਿਰ ਦਾ ਸਾਂਝਾ ਤੇ ਅਹਿਮ ਮੁੱਦਾ

ਸਿੱਖਿਆ ਖੇਤਰ ਵਿੱਚ ਸਮੁੱਚੇ ਲੋਕਾਂ ਦਾ ਸਾਂਝਾ ਤੇ ਅਹਿਮ ਮੁੱਦਾ ਹੈ

 ਸਰਬੱਤ ਲਈ ਜਨਤਕ ਸਿੱਖਿਆ ਪ੍ਰਣਾਲੀ ਲਾਗੂ ਹੋਵੇ!

                ਸਾਰੇ ਬੱਚਿਆਂ ਲਈ ਸਿੱਖਿਆ ਲਾਜ਼ਮੀ ਹੋਵੇ ਅਤੇ ਸਾਰਿਆਂ ਨੂੰ ਮੁਫ਼ਤ ਸਿੱਖਿਆ ਸਹੂਲਤ ਦੇਣੀ ਸਰਕਾਰ ਦੀ ਜਿੰਮੇਵਾਰੀ ਹੋਵੇ। ਪਰ ਸਰਕਾਰ ਇਸ ਜਿੰਮੇਵਾਰੀ ਨੂੰ ਨਿਭਾ ਨਹੀਂ ਰਹੀ, ਸਗੋਂ ਨਵੀਆਂ ਆਰਥਿਕ ਨੀਤੀਆਂਤਹਿਤ ਹਾਸਲ ਸੀਮਤ ਸਿੱਖਿਆ-ਸਹੂਲਤ ਦੇਣ ਤੋਂ ਵੀ ਭੱਜ ਰਹੀ ਹੈ। ਸਿੱਖਿਆ ਬਜਟ ਤੇਜ਼ੀ ਨਾਲ ਘਟਾਉਦੀ ਤੁਰੀ ਆ ਰਹੀ ਹੈ। ਸਿੱਖਿਆ ਦੇ ਵਪਾਰੀਕਰਨ ਦੀ ਨੀਤੀ ਤਹਿਤ ਵੱਡੇ ਹਿੱਸਿਆਂ ਨੂੰ ਸਿੱਖਿਆ ਸਹੂਲਤਾਂ ਤੋਂ ਵਾਂਝੇ ਕਰ ਰਹੀ ਹੈ। ਪ੍ਰਾਈਵੇਟ /ਕਾਰਪੋਰੇਟ ਅਦਾਰਿਆਂ ਦੇ ਅੰਨੇ ਮੁਨਾਫਿਆਂ ਲਈ ਵਿਦਿਆਰਥੀਆਂ/ਮਾਪਿਆਂ ਦੀ ਆਰਥਿਕ ਲੁੱਟ ਤੇਜ਼ ਕਰ ਰਹੀ ਹੈ।

                ਸਮੁੱਚੇ ਅਧਿਆਪਕ ਵਰਗ ਅਤੇ ਅਧਿਆਪਕ ਲਹਿਰ ਦੀ ਜਿੰਮੇਵਾਰੀ ਹੈ ਕਿ ਸਿੱਖਿਆ ਲੋਕਾਂ ਲਈ ਅਤੇ ਸਿੱਖਿਆ ਲੋਕਾਂ ਦੀ ਸੇਵਾ ਲਈ ਦਾ ਮਕਸਦ/ਟੀਚਾ ਤਹਿ ਕਰਕੇ ਜਦੋਜਹਿਦ ਕਰੋ। ਇਸ ਖਾਤਰ ਅਧਿਆਪਕ ਵਰਗ ਦੇ ਸਮਰਪਿਤ ਹੋਣ ਦੇ ਨਾਲ ਨਾਲ ਸਰਕਾਰੀ ਖਜਾਨਾ ਜਿਹੜਾ ਸਿੱਧੇ ਅਸਿੱਧੇ ਟੈਕਸਾਂ ਨਾਲ ਭਰਿਆ ਅਸਲ ਵਿੱਚ ਲੋਕਾਂ ਦਾ ਖਜਾਨਾ ਹੀ ਹੈ, ਵੀ ਸਮਰਪਿਤ ਹੋਵੇ। ਸਿੱਖਿਆ ਖੇਤਰ ਲਈ ਸਰਕਾਰ ਬਜਟ ਵਧਾਵੇ। ਸੋ ਅਧਿਆਪਕ ਵਰਗ ਦੀ ਮੁੱਖ ਮੰਗ ਹੈ ਕਿ ਸਮੂਹ ਬੱਚਿਆਂ ਨੂੰ ਸਿੱਖਿਆ ਸਹੂਲਤ ਮੁਹੱਈਆ ਕਰਵਾਉਣ ਲਈ ਸਰਕਾਰ ਜੁੰਮਾਂ ਓਟੇ। ਵਿਦਿਆਰਥੀ ਅਧਿਆਪਕ ਵਾਜਬ ਅਨੁਪਾਤ ਅਨੁਸਾਰ ਅਧਿਆਪਕਾਂ ਦੀਆਂ ਪੋਸਟਾਂ ਤਹਿ ਕਰੇ ਅਤੇ ਇੰਨਾਂ ਪੋਸਟਾਂ ਉੱਤੇ ਰੈਗੂਲਰ ਅਧਿਆਪਕਾਂ ਦੀਆਂ ਨਿਯੁਕਤੀਆਂ ਕਰੇ। ਵੱਖ ਵੱਖ ਬੇਰੁਜ਼ਗਾਰ ਅਧਿਆਪਕਾਂ ਕੱਚੇ (ਠੇਕੇ ਤੇ) ਰੱਖੇ ਅਧਿਆਪਕਾਂ ਨੂੰ ਪੂਰੀਆਂ ਸਹੂਲਤਾਂ ਸਮੇਤ ਰੈਗੂਲਰ ਕਰੇ। ਲੋੜਵੰਦ ਵਿਦਿਆਰਥੀਆਂ ਲਈ ਵਜੀਫੇ, ਵਰਦੀਆਂ ਅਤੇ ਸਕੂਲਾਂ ਦੀਆਂ ਇਮਾਰਤਾਂ ਦਾ ਢੁੱਕਵਾਂ ਪ੍ਰਬੰਧ ਕਰੇ।

ਮੰਗਾਂ :

                1) ਸਿੱਖਿਆ ਦੀ ਕੇਂਦਰੀਕਰਨ, ਨਿੱਜੀਕਰਨ, ਕਾਰਪੋਰੇਟੀਕਰਨ, ਦੀ ਨੀਤੀ ਰੱਦ ਕਰੇ।

                2) ਸਿੱਖਿਆ ਦੇ ਭਗਵੇਂ ਕਰਨ ਦੀ ਨੀਤੀ ਤੇ ਕੌਮੀ ਸਿੱਖਿਆ ਨੀਤੀ 2020 ਰੱਦ ਕਰੇ।

3) ਸਰਬੱਤ ਲਈ ਸਿੱਖਿਆ ਪ੍ਰਣਾਲੀ ਲਾਗੂ ਕਰੇ।   

ਖੇਤੀ ਕਾਨੂੰਨਾਂ ਵਿਰੁੱਧ ਮਜ਼ਦੂਰ ਕਿਸਾਨ ਸੰਘਰਸ਼ ਵਿੱਚ,

ਮਜ਼ਦੂਰ ਵਿਰੋਧੀ ਅਤੇ ਸਰਮਾਏਦਾਰ ਪੱਖੀ ਕਿਰਤ ਕਾਨੂੰਨਾਂ ਖਿਲਾਫ ਸੰਘਰਸ਼ ਵਿੱਚ, ਸ਼ਾਮਲ ਹੋ ਕੇ ਮੰਗ ਕਰੀਏ ਕਿ

                * ਲੋਕ ਵਿਰੋਧੀ ਤਿੰਨੇ ਖੇਤੀ ਕਾਨੂੰਨ ਰੱਦ ਕਰੋ (ਸਮੇਤ ਕੈਪਟਨ ਸਰਕਾਰ ਦੇ 2017 ਐਕਟ ਦੇ)।

                * ਸਰਬੱਤ ਲਈ ਜਨਤਕ ਵੰਡ ਪ੍ਰਣਾਲੀ ਲਾਗੂ ਕਰੋ।

                * ਸਾਰੀਆਂ ਖੇਤੀ ਉਪਜਾਂ ਤੇ ਘੱਟੋ ਘੱਟ ਸਮਰਥਨ ਮੁੱਲ ਤੇ ਸਰਕਾਰੀ ਖਰੀਦ ਦੀ ਗਰੰਟੀ ਕਰੋ।

                * ਸਭਨਾਂ ਲਈ ਪੱਕੇ ਰੁਜ਼ਗਾਰ , 8 ਘੰਟੇ ਦੀ ਕੰਮ ਦਿਹਾੜੀ , ਗੁਜਾਰੇ ਜੋਗੀ ਤਨਖਾਹ ਤੇ ਪੈਨਸ਼ਨ ਦੀ ਗਰੰਟੀ ਕਰੋ।

                * ਸੰਘਰਸ਼ ਕਰਨ ਦੇ ਹੱਕ ਤੇ ਰੋਕਾਂ ਖਤਮ ਕਰੋ ਅਤੇ ਝੂਠੇ ਕੇਸ਼, ਸਜਾਵਾਂ ਤੇ ਗਿ੍ਰਫਤਾਰੀਆਂ ਬੰਦ ਕਰੋਂ ।

                * ਬਿਜਲੀ ਬਿੱਲ 2020 ਰੱਦ ਕਰੋ।

ਪ੍ਰਕਾਸ਼ਕ  : ਸ਼ਹੀਦ ਪਿ੍ਰਥੀਪਾਲ ਸਿੰਘ ਰੰਧਾਵਾ ਯਾਦਗਾਰੀ ਲਾਇਬ੍ਰੇਰੀ,  ਲੁਧਿਆਣਾ

ਜਾਰੀ ਕਰਤਾ ਹਰਜਿੰਦਰ ਸਿੰਘ (94643-60755)

ਮਿਤੀ  : 09-01-2021

No comments:

Post a Comment