Wednesday, March 3, 2021

ਸਾਥੀ ਹੰਸਾ ਸਿੰਘ ਦਾ ਵਿਛੋੜਾ

 

ਸਾਥੀ ਹੰਸਾ ਸਿੰਘ ਦਾ ਵਿਛੋੜਾ

ਉੱਘੇ ਰੰਗ ਕਰਮੀ ਤੇ ਪ ਲ ਸ ਮੰਚ ਦੇ ਸੂਬਾ ਕਮੇਟੀ ਮੈਂਬਰ ਹੰਸਾ ਸਿੰਘ ਬਿਆਸ ਦੇ ਅਚਾਨਕ ਵਿਛੋੜੇ ਤੇ ਅਦਾਰਾ ਸੁਰਖ ਲੀਹ ਡੂੰਘੇ ਦੁੱਖ ਦਾ ਇਜ਼ਹਾਰ ਕਰਦਾ ਹੈ । ਉਨਾਂ ਨੇ ਤਾ-ਉਮਰ ਇਨਕਲਾਬੀ ਰੰਗ ਮੰਚ ਲਹਿਰ ਦੀਆਂ ਮੋਹਰੀ ਸਫਾਂ ਚ ਰਹਿ ਕੇ ਹਿੱਸਾ ਪਾਇਆ। ਸੱਤਰਵਿਆਂ ਦੇ ਦੌਰ ਚ ਉਹ ਮਰਹੂਮ ਨਾਟਕਕਾਰ ਗੁਰਸ਼ਰਨ ਸਿੰਘ ਦੇ ਮੋਢੀ ਕਲਾਕਾਰਾ ਚ ਸ਼ੁਮਾਰ ਰਹੇ।  ਉੱਨੀ ਸੌ ਅੱਸੀਵਿਆਂ ਚ ਜਥੇਬੰਦ ਹੋਏ ਪ ਲ ਸ ਮੰਚ ਦਾ ਉਹ ਮੁੱਢ ਤੋਂ ਅੰਗ ਰਹੇ। ਉਹ ਲੋਕ ਪੱਖੀ ਰੰਗਮੰਚ ਨਾਲ ਪ੍ਰਤੀਬੱਧਤਾ ਵਾਲੇ ਉੱਭਰਵੇਂ ਕਲਾਕਾਰਾਂ ਸ਼ੁਮਾਰ ਹੁੰਦੇ ਸਨ। ਹੁਣ ਵੀ ਆਪਣੀ ਨਾਸਾਜ਼ ਸਿਹਤ ਦੇ ਬਾਵਜੂਦ ਕਿਸਾਨ ਘੋਲ ਚ ਉਹ ਨਾਟਕਾਂ ਜ਼ਰੀਏ ਹਿੱਸਾ ਪਾ ਰਹੇ ਸਨ। ਇਨਾਂ ਦਿਨਾਂ ਚ ਬਿਆਸ ਖੇਤਰ ਦੇ ਕਿਸਾਨ ਮੋਰਚਿਆਂ ਚ ਅਤੇ ਪਿੰਡ ਪਿੰਡ ਜਾ ਕੇ ਨਾਟਕ ਪੇਸ਼ਕਾਰੀਆਂ ਚ ਮਸ਼ਰੂਫ ਸਨ।  ਹੰਸਾ ਸਿੰਘ ਦਾ ਤੁਰ ਜਾਣਾ ਪੰਜਾਬ ਦੀ ਇਨਕਲਾਬੀ ਰੰਗਮੰਚ ਲਹਿਰ ਲਈ ਵੱਡਾ ਘਾਟਾ ਹੈ।  ਲੋਕ ਪੱਖੀ ਰੰਗਮੰਚ ਤੇ ਇਨਕਲਾਬੀ ਲਹਿਰ ਪ੍ਰਤੀ ਆਪਣੀ ਨਿਹਚਾ ਨੂੰ ਹੋਰ ਡੂੰਘੀ ਕਰਨ ਦਾ ਅਹਿਦ ਕਰਨ ਰਾਹੀਂ ਅਦਾਰਾ ਸੁਰਖ ਲੀਹ ਵਿਛੜੇ ਰੰਗਕਰਮੀ ਸਾਥੀ ਨੂੰ ਸ਼ਰਧਾਂਜਲੀ ਭੇਂਟ ਕਰਦਾ ਹੈ।

No comments:

Post a Comment