Sunday, March 7, 2021

ਪ੍ਰਵਾਸੀ ਮਜ਼ਦੂਰਾਂ ਦੀ ਪਿੱਠ-ਲੱਦਿਆ ਵਿਕਾਸ ਦਾ ਮਾਡਲ

 

 

ਪ੍ਰਵਾਸੀ ਮਜ਼ਦੂਰਾਂ ਦੀ ਪਿੱਠ-ਲੱਦਿਆ ਵਿਕਾਸ ਦਾ ਮਾਡਲ

 

            ਉਦਾਰਵਾਦੀ ਅਰਥਚਾਰਾ ਵੱਡੇ ਸ਼ਹਿਰਾਂ ਦੀ ਜੰਮਣ-ਭੋਇੰ ਹੈ। ਵੱਡੇ ਸ਼ਹਿਰਾਂ ਦੀ ਮਹਿੰਗੀ ਗੁਜ਼ਰ ਅਤੇ ਗਰੀਬਾਂ ਖਾਤਰ ਰਿਹਾਇਸ਼ਾਂ ਦੀ ਅਣਹੋਂਦ ਨੇ ਇਸ ਸਾਲ ਭਾਰਤ ਦਾ ਸਭ ਤੋਂ ਵੱਡਾ ਪ੍ਰਵਾਸੀ ਮਜ਼ਦੂਰ ਸੰਕਟ ਖੜਾ ਕਰ ਦਿੱਤਾ ਹੈ।

            ਉਦਾਰਵਾਦ ਤਹਿਤ ਭਾਰਤ ਵਿਚ ਸ਼ੁਰੂ ਹੋਏ ਘਟਨਾ ਵਿਕਾਸ ਨੇ ਆਰਥਿਕ ਗਤੀਵਿਧੀਆਂ ਨੂੰ ਮੁੱਠੀਭਰ ਸਥਾਪਤ ਸ਼ਹਿਰੀ ਕੇਂਦਰਾਂ ਦੇ ਆਸ ਪਾਸ ਕੇਂਦਰਤ ਕਰਨ ਨੂੰ ਲਗਾਤਾਰ ਉਤਸ਼ਾਹਤ ਕੀਤਾ ਹੈ। ਵਿਦੇਸ਼ੀ ਸਰਮਾਏ ਨੇ ਇਹਨਾਂ ਸ਼ਹਿਰਾਂ ਨੂੰ ਤਰਜੀਹ ਦਿੱਤੀਖਾਸ ਕਰ ਉਹਨਾਂ ਨੂੰ ਜਿੰਨਾਂ ਨੇ ਇਹਨਾਂ ਦੀ ਸਰਗਰਮੀ ਨਾਲ ਖੁਸ਼ਆਮਦੀਦ ਕੀਤੀ।

            ਜਿਸ ਤਰਾਂ ਉਦਾਰਵਾਦ ਨੇ ਮੁਲਕ  ਦੇ ਪਿਛੜੇ ਖਿੱਤਿਆਂ ਚ ਸਨਅਤੀਕਰਨ ਦੇ ਫੈਲਾਅ ਦੀਆਂ ਪਹਿਲਾਂ ਤੋਂ ਹੀ ਸੀਮਤ ਕੋਸ਼ਿਸ਼ਾਂ ਨੂੰ ਤਿਲਾਂਜਲੀ ਦੇ ਦਿੱਤੀਸਥਾਨਕ ਸਰਮਾਏ ਨੇ ਵੀ ਉਹਨਾਂ ਕੇਂਦਰਾਂ ਦਾ ਰੁਖ ਕਰ ਲਿਆ ਜੋ ਪਹਿਲਾਂ ਹੀ ਆਰਥਿਕ ਪੱਖੋਂ ਚੰਗੀ ਤਰਾਂ ਸਥਾਪਤ ਸਨ। ਉਦਾਰਵਾਦੀ ਅਰਥਚਾਰੇ ਚ ਸੇਵਾਵਾਂ ਦੀ ਵਧ ਰਹੀ ਮਹੱਤਤਾ  ਨੇ ਇੱਕ ਅਜਿਹੇ ਖੇਤਰ ਨੂੰ ਉਗਮਿਆ ਜਿਸ ਨੂੰ ਸ਼ਹਿਰਾਂ ਚ ਕੇਂਦਰਤ ਹੋਏ ਵਿਅਕਤੀਆਂਪਰਿਵਾਰਾਂਅਤੇ ਫਰਮਾਂ ਨੂੰ ਸੇਵਾਵਾਂ ਮੁਹੱਈਆ ਕਰਵਾਉਣਾ ਸੁਖਾਲਾ ਲੱਗਿਆ।

            ਵਿਕਸਿਤ ਸ਼ਹਿਰਾਂ ਨੂੰ ਵਿਦੇਸ਼ੀ ਸਰਮਾਏ ਲਈ ਲੁਭਾਉਣੇ ਲਕਸ਼ਾਂ ਵਜੋਂ ਵਿਕਸਤ ਕਰਨ ਦੀ ਨੀਤੀ ਨੇ ਮਹਾਂਨਗਰਾਂ ਵੱਲ ਆਮਦ-ਗਤੀ ਨੂੰ ਤੇਜ਼ ਕਰ ਦਿੱਤਾ। ਰਾਜਾਂ ਦੇ ਮੁੱਖ ਮੰਤਰੀਆਂਵਿਸ਼ੇਸ਼ ਕਰ ਉਹਨਾਂ ਦੇ ਜਿਹਨਾਂ ਚ ਇਕਹਿਰੇ ਵੱਡੇ ਸ਼ਹਿਰ ਹਨਨੂੰ ਇਸ ਗੱਲ ਲਈ ਹੱਲਾਸ਼ੇਰੀ ਦਿੱਤੀ ਗਈ ਕਿ ਉਹ ਆਪਣੇ ਸ਼ਹਿਰਾਂ ਨੂੰ ਸਰਮਾਏ ਖਾਤਰ ਆਦਰਸ਼ ਠਾਹਰਾਂ ਵਜੋਂ ਪੇਸ਼ ਕਰਨ। ਭਾਰਤੀ ਸ਼ਹਿਰਾਂ ਦੀ ਵਿਦੇਸ਼ੀ ਸਰਮਾਏ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦੀ ਦੌੜ ਚ ਬੰਗਲੂਰੂ ਅਤੇ ਹੈਦਰਾਬਾਦ ਮੋਹਰੀ ਹਨ। ਉਸ ਧੁੱਸ ਦਾ ਵੱਡਾ ਹਿੱਸਾ ਮਹਿੰਗਾ ਸ਼ਹਿਰੀ ਬੁਨਿਆਦੀ ਢਾਂਚਾ ਉਸਾਰਨ ਚ ਲਗਾਇਆ ਗਿਆ ਜਿਸ ਨੇ ਪੱਛਮੀ ਸਰਮਾਏ ਨੂੰ ਘਰ ਹੋਣ ਵਰਗਾ ਹੀ ਅਹਿਸਾਸ ਕਰਵਾਉਣਾ ਸੀ। ਏਅਰਪੋਰਟ ਅਜਿਹੇ ਆਕਾਰ ਅਤੇ ਸਜ-ਸਜਾਵਟ ਵਾਲੇ ਹੋਣੇ ਸਨ ਜੋ ਸੰਸਾਰ ਦੇ ਸਰਵੋਤਮ ਨੂੰ ਟੱਕਰ ਦਿੰਦੇ। ਵੱਡੇ ਵੱਡੇ ਫਲਾਈਓਵਰ ਉਸਾਰੇ ਗਏ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਵਿਦੇਸ਼ੀ ਮਹਿਮਾਨਾਂ ਨੂੰ ਭਾਰਤੀ ਸ਼ਹਿਰਾਂ ਦੇ ਭੀੜ-ਭੜੱਕੇ ਅਤੇ ਗੰਦਗੀ ਦਾ ਸਾਹਮਣਾ ਕਰਨ ਦੀ ਜਰੂਰਤ ਨਾ ਪਵੇ।

            ਇਸ ਬੁਨਿਆਦੀ ਢਾਂਚੇ ਖਾਤਰ ਖਰਚੇ ਦਾ ਇਕ ਹਿੱਸਾ ਵਰਤੋਂ ਫੀਸਾਂ ਰਾਹੀਂ ਕੀਤਾ ਜਾਣਾ ਸੀ ਪਰ ਇਸ ਦੇ ਕਾਫੀ ਹੋਣ ਦੀ ਸੰਭਾਵਨਾ ਨਾਂਹ ਦੇ ਬਰਾਬਰ ਸੀ। ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਨਿਵੇਸ਼ ਕਰਨਾ ਪੈਣਾ ਸੀ। ਸੂਬਿਆਂ ਦਾ ਨਿਵੇਸ਼ ਅਕਸਰ ਪਹਿਲੀਆਂ ਪ੍ਰਾਥਮਿਕਤਾਵਾਂ ਜਿਵੇਂ ਗਰੀਬਾਂ ਲਈ ਰਿਹਾਇਸ਼ਾਂ ਦੀ ਕੀਮਤ ਤੇ ਕੀਤਾ ਗਿਆ। ਪੁਰਾਣੀਆਂ ਸ਼ਹਿਰੀ ਸੰਸਥਾਵਾਂ ਚ ਭਿ੍ਰਸ਼ਟਾਚਾਰ ਦੀ ਪ੍ਰਭਾਵੀ ਕਾਵਾਂਰੌਲੀ-ਭਾਵੇਂ ਕਿ ਅਸਲੀਅਤ ਚ ਵੀ ਕਿਰਾਇਆ ਭਾਲਣ ਵਾਲਿਆਂ ਦੀ ਕਮੀ ਨਹੀਂ ਸੀਨੇ ਗਰੀਬਾਂ ਖਾਤਰ ਮੁੱਢਲੇ ਬੁਨਿਆਦੀ ਰਿਹਾਇਸ਼ੀ ਢਾਂਚੇ ਦੇ ਨਿਘਾਰ ਨੂੰ ਯਕੀਨੀ ਬਣਾਇਆ।

            ਪਿੰਡਾਂ ਦੇ ਗਰੀਬ ਕਾਮੇ ਕਿਸੇ ਅਜਿਹੇ ਸ਼ਹਿਰ ਵੱਲਜਿੱਥੇ ਜੀਵਨ ਗੁਜ਼ਰ ਬਹੁਤ ਮਹਿੰਗਾ ਹੋਵੇ ਅਤੇ ਗਰੀਬਾਂ ਖਾਤਰ ਕੋਈ ਰਿਹਾਇਸ਼ੀ ਪ੍ਰਬੰਧ ਨਾ ਹੋਵੇਪੱਕੇ ਤੌਰ ਤੇ ਪਰਵਾਸ ਨਹੀਂ ਕਰ ਸਕਦੇ। ਇਸ ਗੱਲ ਨੇ ਸਭ ਤੋਂ ਨੀਵੀਆਂ ਦਰਾਂ ਵਾਲੇ ਕਾਮਿਆਂ ਨੂੰ ਸ਼ਹਿਰਾਂ ਵੱਲ ਖਿੱਚਣ ਖਾਤਰ ਉਜਰਤਾਂ ਤੇ ਚੜਦੇ ਰੁਖ ਦਬਾਅ ਬਣਾਇਆ। ਸਨਅਤ ਜਿਹੜੀ ਨੀਵੀਆਂ ਦਰਾਂ ਵਾਲੀ ਕਿਰਤ ਦਾ ਲਾਹਾ ਤਕਦੀ ਹੈਨੇ ਇਸ ਦੀ ਚੋਭ ਮਹਿਸੂਸ ਕਰਨੀ ਸ਼ੁਰੂ ਕਰ ਦਿੱਤੀ। ਬੰਗਲੂਰੂ ਵਰਗੇ ਸ਼ਹਿਰਾਂ ਚ ਕੱਪੜਾ ਬਰਾਮਦ (ਐਕਸਪੋਰਟ) ਸਨਅਤ ਲੋਪ ਹੋਣੀ ਸ਼ੁਰੂ ਹੋ ਗਈ ਕਿਉਕਿ ਇਸ ਲਈ ਬੰਗਲਾਦੇਸ਼ ਵਿਚਲੀਆਂ ਇਸੇ ਤਰਾਂ ਦੀਆਂ ਫਰਮਾਂ ਨਾਲ ਮੁਕਾਬਲੇਬਾਜੀ ਔਖੀ ਹੋ ਗਈ। ਬਹੁਤ ਸਾਰੇ ਛੋਟੇ ਅਦਾਰੇ ਬੰਦ ਹੋ ਗਏ। ਮੁਕਾਬਲਤਨ ਉੱਚ-ਪੱਧਰ ਦੇ ਉਤਪਾਦਾਂ ਖਾਤਰ ਸਰਮਾਏ ਦਾ ਪਿੱਛਾ ਕਰਦਿਆਂ ਭਾਰਤ ਨੇ ਨੀਵੀਆਂ ਉਜਰਤਾਂ ਵਾਲੀ ਸਨਅਤ ਚ ਆਪਣੀ ਬਿਹਤਰ ਹਾਲਤ ਨੂੰ ਤਿਆਗ ਦਿੱਤਾ।

            ਆਰਥਿਕ ਗਤੀਵਿਧੀਆਂ ਦੇ ਮਹਾਂਨਗਰਾਂ ਚ ਕੇਂਦਰਤ ਹੋ ਜਾਣ ਨੇ ਸਥਿੱਤੀ ਚ ਖੇਤਰੀ ਆਯਾਮ ਨੂੰ ਵੀ ਪ੍ਰਗਟ ਕੀਤਾ। ਕਲਕੱਤੇ ਵਰਗੇ ਪਹਿਲਾਂ ਤੋਂ ਮੌਜੂਦ ਵੱਡ ਆਕਾਰੀ ਅਰਥਚਾਰਿਆਂਜੋ ਉਦਾਰੀਕਰਨ ਦੀਆਂ ਮੂਹਰਲੀਆ ਸਫਾਂ ਨਹੀਂ ਰਹੇਦੇ ਹੁੰਦਿਆਂ ਵੀ ਪ੍ਰਮੁੱਖ ਸਫਲ ਮਹਾਂਨਗਰਾਂ ਚੋਂ ਬਹੁਤੇ ਮੁਲਕ ਦੇ ਦੱਖਣ ਅਤੇ ਪੱਛਮ ਚ ਕੇਂਦਰਤ ਹੋ ਗਏ। ਕਾਮਯਾਬ ਸ਼ਹਿਰਾਂ ਦੀ ਅਣਹੋਂਦ ਚ ਮੁਲਕ ਦੇ ੳੱੁਤਰੀ ਅਤੇ ਪੂਰਬੀ ਰਾਜ ਕਾਮਿਆਂ ਨੂੰ ਸਮੋ ਲੈਣ ਖਾਤਰ ਜੂਝਦੇ ਰਹੇ। ਪਿਛਲੀ ਜਨਗਣਨਾ ਦੇ ਮੁਕਾਬਲੇ 2011 ਦੀ ਜਨਗਣਨਾ ਚ ਇਹਨਾਂ ਰਾਜਾਂ ਵਿਚ ਕਿਸੇ ਪੂਰੇ ਸਾਲ 6 ਮਹੀਨੇ ਤੋਂ ਵੀ ਘੱਟ ਕੰਮ ਕਰਨ ਵਾਲੇ ਕਾਮਿਆ ਦੇ ਅਨੁਪਾਤ ਚ ਭਾਰੀ ਵਾਧਾ ਰਿਕਾਰਡ ਕੀਤਾ ਗਿਆ।

            ਇੱਕ ਤਰਾਂ ਮੁਲਕ ਦੇ ੳੱੁਤਰ ਅਤੇ ਪੂਰਬ ਚ ਕਾਮੇ ਅਜਿਹੀ ਸਥਿਤੀ ਦੇ ਸਨਮੁੱਖ ਹੋਏ ਜਿਸ ਤਹਿਤ ਕੰਮ ਦੱਖਣ ਅਤੇ ਪੱਛਮ ਦੇ ਸ਼ਹਿਰਾਂ ਚ ਕੇਂਦਰਤ ਹੋ ਗਿਆ ਸੀ ਅਤੇ ਉਹ ਇੰਨੇ ਮਹਿੰਗੇ ਸ਼ਹਿਰ ਸਨ ਜਿਨਾਂ ਚ ਪਰਿਵਾਰਾਂ ਸਮੇਤ ਪੱਕੇ ਤੌਰ ਤੇ ਪਰਵਾਸ ਕਰਨ ਦੀ ਉਹ ਉਮੀਦ ਨਹੀਂ ਕਰ ਸਕਦੇ ਸਨ। ਉਹਨਾਂ ਪਾਸ ਇਸ ਗੱਲ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਦਾ ਸੀ ਕਿ ਉਹ ਆਪਣੇ ਪਰਿਵਾਰਾਂ ਨੂੰ ਆਪਣੇ ਪਿੰਡਾਂ ਚ ਹੀ  ਰਖਦਿਆਂ ਉਹਨਾਂ ਸ਼ਹਿਰਾਂ ਚ ਅਜਮਾਇਸ਼ ਅਤੇ ਕੰਮ ਕਰਨ।

            ਅਕਸਰ ਹੀ ਬਿਹਾਰ ਅਤੇ ਝਾਰਖੰਡ ਵਰਗੇ ਸੂਬਿਆਂ ਦੇ ਨੌਜਵਾਨ ਵਿਅਕਤੀ ਆਪਣੀ ਜਾਤੀ ਜਾਂ ਹੋਰ ਪਹਿਚਾਣ ਸਮੂਹ ਦੇ ਕਿਸੇ ਵਿਅਕਤੀ ਮਗਰ ਇਕੱਤਰ ਹੋਣ ਦੀ ਬਿਰਤੀ ਰਖਦੇ ਹਨ। ਫਿਰ ਇਸ ਵਿਅਕਤੀ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਸਮੁੱਚੇ ਗਰੁੱਪ ਨੂੰ ਕੰਮ ਦੀ ਪੇਸ਼ਕਸ਼ ਕਰਨ ਵਾਲੀਆਂ ਦੂਰ ਦੁਰਾਡੇ ਸ਼ਹਿਰਾਂ ਦੀਆਂ ਕੰਪਨੀਆਂ ਨਾਲ ਮੁੱਲ ਭਾਅ ਕਰੇ। ਅਕਸਰ ਸੌਦੇਬਾਜੀ ਦੀ ਸਮਰੱਥਾ ਵਧਾਉਣ ਖਾਤਰ ਪੇਸ਼ਕਸ਼ ਅਧੀਨ ਸਮੂਹ ਦਾ ਸਾਈਜ਼ ਪਿੰਡ ਵਿਚਲੇ ਜਾ ਆਸ ਪਾਸ ਦੇ ਇਲਾਕਿਆਂ ਦੇ ਸਾਵੀਂ ਜਾਤੀ ਦੇ ਗਰੁੱਪਾਂ ਨਾਲ ਗੱਠਜੋੜ ਕਰਕੇਵੱਡਾ ਕੀਤਾ ਜਾਂਦਾ ਹੈ।

            ਨਵੀਂ ਤਕਨੀਕਵਿਸ਼ੇਸ਼ ਕਰ ਮੋਬਾਈਲ ਫੋਨ ਨੇ ਇਹਨਾਂ ਕਾਮਿਆਂ ਦੀ ਉਹਨਾਂ ਦੇ ਪੇਂਡੂ ਅਧਾਰ ਤੋਂ ਹਿਜ਼ਰਤ ਨੂੰ ਸੁਲੱਭ ਕਰ ਦਿੱਤਾ। ਕਾਮਿਆਂ ਨੇ ਮੋਬਾਈਲ ਫੋਨਾਂ ਤੇ ਪੈਸੇ ਖਰਚ ਕੀਤੇ ਤਾਂ ਕਿ ਉਹ ਜਦੋਂ ਪਿੰਡ ਚ ਹੋਣ ਤਾਂ ਠੇਕੇਦਾਰਾਂ ਨਾਲ ਅਤੇ ਜਦੋ ਸ਼ਹਿਰ ਚ ਹੋਣ ਤਾਂ ਪਰਿਵਾਰਾਂ ਨਾਲ ਸੰਪਰਕ ਚ ਰਹਿ ਸਕਣ। ਇਸ ਲਾਗਤ ਤੋਂ ਸਿਵਾਏ ਉਹਨਾਂ ਦਾ ਸ਼ਹਿਰ ਚ ਜੀਵਨ ਉਸ ਪੱਧਰ ਤੋਂ ਕਿਤੇ ਮਾੜਾ ਸੀ ਜਿਹੋ ਜਿਹਾ ਉਹ ਆਪਣੇ ਪਿੰਡਾਂ ਚ ਗੁਜ਼ਾਰਦੇ ਸਨ। ਉਹ ਸ਼ੀਟ ਦੀਆਂ ਛੱਤਾਂ ਵਾਲੇ ਛੋਟੇ ਛੋਟੇ ਕਮਰਿਆਂ ਚ ਤੂੜ ਦਿੱਤੇ ਗਏ ਜਿੱਥੇ ਉਹ ਸਿਰਫ ਨੌਜਵਾਨ ਮਰਦਾਂ ਦੀਆਂ ਟੋਲੀਆ ਇਸ ਦੇ ਸਾਰੇ ਸੰਭਾਵੀ ਸਮਾਜਕ ਅਤੇ ਵਿਅਕਤੀਗਤ ਸਿੱਟਿਆਂ ਸਮੇਤ ਰਹਿੰਦੇ ਸਨ।

ਉਹਨਾਂ ਦੀ ਪਹਿਚਾਣ ਉਹਨਾਂ ਦੇ ਪਿੰਡਾਂ ਨਾਲ ਜੁੜ ਕੇ ਸੀ ਅਤੇ ਉਹਨਾਂ ਦਾ ਸਾਰਾ ਜੋਰ ਸ਼ਹਿਰੋਂ ਕਮਾਏ ਪੈਸੇ ਚੋਂ ਜਿੰਨੇ ਵੱਧ ਤੋਂ ਵੱਧ ਹੋ ਸਕਣਪਿੱਛੇ ਆਪਣੇ ਪਿੰਡਾਂ ਨੂੰ ਭੇਜਣ ਤੇ ਰਹਿੰਦਾ ਸੀ।

            ਇਸ ਗੈਰ-ਸੰਗਠਿਤ ਖੇਤਰ ਦੀਆਂ ਨੀਵੀਆਂ ਦਰਾਂ ਕਾਰਨ ਇਸ ਦੇ ਘੇਰੇ ਦਾ ਫੈਲਾਅ ਸੰਗਠਿਤ ਖੇਤਰ ਚ ਵੀ ਵੇਖਣ ਨੂੰ ਮਿਲਿਆ। ਇਸ ਦੀ ਸ਼ੁਰੂਆਤ ਭਾਵੇਂ ਮੁੱਖ ਘੇਰੇ ਤੋਂ ਬਾਹਰਲੇ ਕੰਮਾਂ ਜਿਵੇਂ ਸਨਅਤੀ ਸੁਰੱਖਿਆ ਤੇ ਕਾਬਜ ਹੋਣ ਤੋਂ ਹੋਈ ਪਰ ਫਿਰ ਉਹ ਅੱਗੇ ਤੋਂ ਅੱਗੇ ਸਨਅਤਾਂ ਚ ਉਤਪਾਦਨ ਵਾਲੇ ਖੇਤਰਾਂ ਵੱਲ ਵਧਣ ਲੱਗੇ। ਸੰਗਠਿਤ ਖੇਤਰ ਦੇ ਇਸ ਗੈਰਸੰਗਠਿਤੀਕਰਨ ਦੇ ਆਪਣੇ ਸਿੱਟੇ ਹਨ। ਉਹਨਾਂ ਦੀਆਂ ਉਜ਼ਰਤਾਂ ਸਬੰਧੀ ਸੌਦੇਬਾਜੀ ਟਰੇਡ ਯੂਨੀਅਨਾਂ ਦੇ ਕਾਰਜ ਤੋਂ ਬਾਹਰ ਨਿੱਕਲ ਕੇ ਕਾਮਿਆਂ ਦੇ  ਪਹਿਚਾਣ ਅਧਾਰਤ ਗਰੁੱਪਾਂ ਦੇ ਲੀਡਰਾਂ ਪਾਸ ਚਲੀ ਗਈ।

            ਕਿਉ ਜੋ ਇਹਨਾਂ ਪਹਿਚਾਣ ਅਧਾਰਤ  ਗਰੁੱਪਾਂ ਦੀ ਸੌਦੇਬਾਜੀ ਦੀ ਸਮਰੱਥਾ ਇਹਨਾਂ ਦੇ ਇੱਕ ਫਰਮ ਤੋ ਦੂਜੀ ਫਰਮ ਚ ਛੜੱਪਾ ਮਾਰ ਜਾਣ ਦੀ ਸਮਰੱਥਾ ਚ ਪਈ ਹੁੰਦੀ ਹੈਇਸ ਲਈ ਉਹਨਾਂ ਦੀ ਫਰਮ ਦੇ ਲੰਮੇ ਦਾਅ ਦੇ ਹਿੱਤਾਂ ਸਬੰਧੀ ਪ੍ਰਤੀਬੱਧਤਾ ਬਹੁਤ ਘੱਟ ਹੁੰਦੀ ਹੈ। ਇਸ ਕਰਕੇ ਕਈ ਵਾਰ ਕੰਮ ਵਾਲੀਆਂ ਥਾਵਾਂ ਤੇ ਮਹੌਲ ਬੁਖਾਰਤੀ ਤੇ ਕਈ ਵਾਰ ਹਿੰਸਕ ਵੀ ਬਣ ਜਾਂਦਾ ਹੈ। ਜਿਵੇਂ ਕਿ ਪਿੱਛੇ ਜਿਹੇ ਬੰਗਲੂਰੂ ਨੇੜੇ ਹੀ ਸਥਿੱਤ ਵਿਸਟਰੌਨ ਫੈਕਟਰੀ ਚ ਹੋਇਆ।

            ਇਹ ਵਿਵਸਥਾ ਕਾਮਿਆਂ ਨੂੰ ਬਾਹਰੀ ਘਟਨਾਵਾਂ ਸਦਕਾ ਪੈਦਾ ਹੋਣ ਵਾਲੀਆ ਬਿਲਕੁਲ ਅਣਕਿਆਸੀਆਂ ਹਾਲਤਾਂ ਮੂੰਹੇਂ ਧੱਕਦੀ ਹੈ। ਕੋਵਿਡ 19 ਮਹਾਂਮਾਰੀ ਨੇ ਇਸ ਤਰਾਂ ਦੇ ਸੰਕਟ ਦੇ ਵੱਡੇ ਆਕਾਰ ਅਤੇ ਪ੍ਰਬਲਤਾ ਨੂੰ ਸਾਹਮਣੇ ਲਿਆ ਦਿੱਤਾ ਹੈ। ਤਾਲਾਬੰਦੀ ਨੇ ਦਹਿ-ਲੱਖਾਂ ਮਜ਼ਦੂਰ ਆਪਣੇ ਘਰਾਂ ਤੋ ਸੈਂਕੜੇ ਅਤੇ ਕਈ ਕੇਸਾਂ ਵਿੱਚ ਹਜ਼ਾਰਾਂ ਕਿਲੋਮੀਟਰ ਦੂਰ ਸੜਕਾਂ ਤੇ ਰੁਲਣ ਲਈ ਛੱਡ ਦਿੱਤੇ।

            ਉਹਨਾਂ ਦੀਆਂ ਦੁਸ਼ਵਾਰੀਆਂ ਤੋਂ ਇਲਾਵਾ ਇਸ ਵਰਤਾਰੇ ਨੇ ਭਾਰਤੀ ਅਰਥਚਾਰੇ ਦੀ ਲਘੂ ਸਮਾਂ ਮਿਆਦ ਵਾਲੀ ਕਿਰਤ ਤੇ ਨਿਰਭਰਤਾ ਦੇ ਪਸਾਰ ਨੂੰ ਵੀ ਉਜਾਗਰ ਕਰ ਦਿੱਤਾ ਹੈ। ਵੈਸੇ ਇਹ ਕਾਮੇ ਤਾਂ ਗੈਰ-ਕੋਵਿਡ ਸਮਿਆਂ ਵਿੱਚ ਵੀ ਮਾਰ ਹੇਠ ਹੀ ਸਨ। ਕਿਉਜੋ ਉਹ ਆਪਣੀ ਵਿਸ਼ੇਸ਼ ਪਹਿਚਾਣ ਦੇ ਅਧਾਰ ਤੇ ਇਕੱਠੇ ਕੀਤੇ ਹੁੰਦੇ ਸਨ ਇਸ ਲਈ ਕਈ ਵਾਰ ਉਹਨਾਂ ਨੂੰ ਨਸਲੀ ਟਕਰਾਵਾਂ ਤੋ ਬਚਾਅ ਲਈ ਵੀ ਭੱਜਣ ਖਾਤਰ ਮਜਬੂਰ ਹੋਣਾ ਪੈਂਦਾ ਸੀ।

            ਇਸ ਸਾਰੇ ਵਰਤਾਰੇ ਚ ਪਹਿਚਾਣ ਦੇ ਕੇਂਦਰੀ ਰੋਲ ਹੋਣ ਦੀਆਂ ਸਿਆਸੀ ਖੇਤਰ ਚ ਆਪਣੀਆਂ ਅਰਥ ਸੰਭਾਵਨਾਵਾਂ ਹਨ। ਕਿਉਜੋ ਕਾਮੇ ਆਪਣੇ ਪਹਿਚਾਣ ਗਰੁੱਪਾਂ ਦੇ ਲੀਡਰਾਂ ਪਿੱਛੇ ਇਕੱਠੇ ਹੁੰਦੇ ਹਨਇੱਥੋਂ ਤੱਕ ਕਿ ਉਜਰਤੀ ਸੌਦੇਬਾਜੀਆਂ ਲਈ ਵੀ। ਸਿੱਟੇ ਵਜੋਂ ਉਹ ਪਹਿਚਾਣਮੁਖੀ ਸਿਆਸਤ ਵੱਲ ਧੱਕੇ ਜਾਂਦੇ ਹਨ।  ਪਹਿਚਾਣ ਹੁਣ ਉਹਨਾਂ ਦੇ ਆਰਥਿਕ ਹਿੱਤਾਂ ਲਈ ਕੋਈ ਰੁਕਾਵਟ ਨਹੀਂ ਸਗੋਂ ਅਜਿਹਾ ਸਾਧਨ ਹੈ ਜਿਸ ਰਾਹੀਂ ਉਹ ਇਹਨਾਂ ਹਿੱਤਾਂ ਖਾਤਰ ਸੌਦੇਬਾਜੀ ਕਰਦੇ ਹਨ। ਉਦਾਰਵਾਦ ਨੂੰ ਨਿਖੇੜੇ ਚ ਨਹੀਂ ਵੇਖਿਆ ਜਾ ਸਕਦਾਜਿਵੇਂ ਕਿ ਅਰਥਸ਼ਾਸ਼ਤਰੀ ਕਰਨਾ ਚਾਹੁੰਦੇ ਹਨਸਗੋਂ ਅਜਿਹੇ ਇੰਜਣ ਵਜੋਂ ਪ੍ਰਵਾਨਤ ਕੀਤਾ ਜਾਣਾ ਚਾਹੀਦਾ ਹੈ ਜੋ ਪਹਿਚਾਣ ਮੁਖੀ ਸਿਆਸਤ ਨੂੰ ਚਲਾਉਂਦਾ ਹੈ।                           27-12 2020

 (ਦੀ ਵਾਇਰ ਚ ਛਪੇ ਨਰੇਂਦਰ ਪਾਨੀ ਦੇ ਲੇਖ ਦਾ ਪੰਜਾਬੀ ਅਨੁਵਾਦ)

No comments:

Post a Comment