Thursday, March 4, 2021

ਕਿਸਾਨ ਅੰਦੋਲਨ ’ਤੇ ਲਾਏ ਨਾਗੀ ਰੈਡੀ ਲੇਬਲ ਦਾ ਮੰਤਵ

 

 

ਪ੍ਰਧਾਨ ਮੰਤਰੀ ਦੇ ਸੈਨਿਕਾਂ ਵੱਲੋਂ ਕਿਸਾਨ ਅੰਦੋਲਨ ਤੇ ਲਾਏ ਨਾਗੀ ਰੈਡੀ ਲੇਬਲ ਦਾ ਮੰਤਵ ਅਤੇ ਹੀਜ-ਪਿਆਜ

 ਜਸਪਾਲ ਜੱਸੀ

                ਭਾਰਤੀ ਜਨਤਾ ਪਾਰਟੀ ਵੱਲੋਂ  ਕਾਰਪੋਰੇਟਸ਼ਾਹੀ ਦੀ ਬੁੱਕਲ ਚ ਬੈਠ ਕੇ ਕਿਸਾਨ ਜਨਤਾ ਤੇ ਚਲਾਏ ਜਾ ਰਹੇ ਮਾਰੂ  ਕਾਨੂੰਨਾਂ ਦੇ ਤੀਰ  ਇਸ ਨੂੰ ਸਿਆਸੀ ਪੱਖੋਂ ਮਹਿੰਗੇ ਪੈ ਰਹੇ ਹਨ। ਇਸ ਦੇ ਦੋ ਆਗੂ ਪੰਜਾਬ ਅੰਦਰ ਇਸ ਦੀ ਪਤਲੀ ਸਿਆਸੀ ਹਾਲਤ ਦਾ ਇਸ਼ਤਿਹਾਰ ਬਣੇ ਹੋਏ ਹਨ। ਸ਼੍ਰੀ ਹਰਜੀਤ ਗਰੇਵਾਲ ਅਤੇ ਸ਼੍ਰੀ ਸੁਰਜੀਤ ਕੁਮਾਰ ਜਿਆਣੀ  ਖਿਲਾਫ ਕਿਸਾਨ ਜਨਤਾ ਚ ਤਿੱਖਾ ਰੋਹ ਹੈ। ਇਸ ਰੋਹ ਦਾ ਸਿਆਸੀ ਸੇਕ ਕਾਫ਼ੀ ਹੈ। ਇਨਾਂ ਦੋਹਾਂ ਦੇ ਪਿੰਡਾਂ ਚ ਨਿਰੋਲ ਔਰਤ ਕਿਸਾਨਾਂ ਦੇ ਭਾਰੀ ਰੋਸ ਇਕੱਠ ਹੋਏ ਹਨ। ਬਸੰਤੀ ਚੁੰਨੀਆਂ ਦਾ ਹੜ ਆਇਆ ਹੈ। ਗਿਣਤੀ ਅੱਧੇ ਲੱਖ ਨੂੰ ਢੁੱਕੀ ਹੈ। ਬਸੰਤੀ ਚੁੰਨੀਆਂ ਦੀ ਇਸ ਚੁਣੌਤੀ ਦਾ ਸੰਕੇਤ ਇਹੋ ਹੈ ਕਿ ਇਹ ਆਗੂ ਕਿਸਾਨ ਜਨਤਾ ਦੇ ਰੋਸ ਦੇ ਵਿਸੇਸ ਨਿਸ਼ਾਨੇ ਤੇ ਆ ਗਏ ਹਨ।

                ਇਹ ਪੰਜਾਬ ਅੰਦਰ ਬੀ ਜੇ ਪੀ ਲਈ ਸਾਧਾਰਣ ਸਿਆਸੀ ਚੁਣੌਤੀ ਨਹੀਂ ਹੈ। ਕਿਸਾਨ ਮਹਿਸੂਸ ਕਰਦੇ ਹਨ   ਕਿ ਪਹਿਲਾਂ ਤਾਂ ਇਨਾਂ ਆਗੂਆਂ ਨੇ ਕੇਂਦਰ ਸਰਕਾਰ ਨੂੰ ਆਪਣੀਆਂ ਸੇਵਾਵਾਂ ਕਿਸਾਨਾਂ ਨੂੰ ਛਲਣ ਲਈ ਅਰਪਿਤ ਕੀਤੀਆਂ; ਜਦੋਂ ਦਾਲ ਨਾ ਗਲ਼ੀ ਤਾਂ ਕਿਸਾਨ ਅੰਦੋਲਨ ਨੂੰ ਇਲਜ਼ਾਮਤਰਾਸ਼ੀ ਰਾਹੀਂ ਬਦਨਾਮ ਕਰਨ ਦੀ ਸੇਵਾ ਚ ਲੱਗ ਗਏ।

                ਪਿਛਲੇ ਅਰਸੇ ਚ ਬੀ ਜੇ ਪੀ ਆਗੂਆਂ ਦੇ ਮਨਾਂ   ਪੰਜਾਬ ਅੰਦਰ ਵੱਡੀ ਸਿਆਸੀ ਪੀਂਘ ਪਾ ਲੈਣ  ਦੀਆਂ ਉਮੀਦਾਂ  ਕੁਤਕੁਤੀਆਂ ਕਰਨ ਲੱਗ ਪਈਆਂ ਸਨ। ਬੀਜੇਪੀ ਬਾਦਲ ਅਕਾਲੀ ਦਲ ਦੀ ਖੁਰਦੀ ਸਿਆਸੀ ਜਮੀਨ ਤੇ ਆਪਣਾ ਹਲ ਚਲਾਉਣ ਨੂੰ ਫਿਰਦੀ ਸੀ। ਸੂਬਾਈ ਰਾਜ ਭਾਗ ਲਈ ਸਿਆਸੀ ਗੱਠਜੋੜ ਦੀ ਚੌਧਰ ਹਥਿਆਉਣ ਨੂੰ ਫਿਰਦੀ ਸੀ। ਬੀਤੇ ਚ ਦੋਹਾਂ ਦੇ ਸਾਂਝੇ ਰਾਜ ਦੀ ਜੋ ਸਿਆਸੀ ਬਦਨਾਮੀ ਹੋਈ, ਉਸ  ਚੋਂ ਬਹੁਤਾ ਹਿੱਸਾ ਬਾਦਲ ਅਕਾਲੀ ਦਲ ਨੂੰ ਮਿਲਿਆ ਸੀ। ਤਾਂ ਵੀ ਬੀਜੇਪੀ ਲੀਡਰਸ਼ਿਪ ਨੂੰ ਲੱਗ ਰਿਹਾ ਸੀ ਕਿ ਰੱਬਜੋ ਕਰਦਾ ਹੈ ਚੰਗਾ ਹੀ ਕਰਦਾ ਹੈ। ਪੰਜਾਬ ਅੰਦਰ ਮੋਦੀ ਕਿ੍ਰਸ਼ਮੇ  ਤੇ ਗੱਠਜੋੜ ਦੀ ਨਿਰਭਰਤਾ ਵਧ ਜਾਣ ਨਾਲ ਬੀਜੇਪੀ ਨੂੰ ਪੰਜਾਬ ਅੰਦਰ ਆਪਣੀ ਸਿਆਸੀ ਵੇਲ ਵਧਾਉਣ‘‘ ਦਾ ਮੌਕਾ ਮਿਲਦਾ ਜਾਪ ਰਿਹਾ ਸੀ।

                ਪਰ ਖੇਤੀ ਕਾਨੂੰਨਾਂ ਖਿਲਾਫ ਰੋਸ ਨੇ ਹਾਲਤ ਬਦਲ ਦਿੱਤੀ। ਕੇਂਦਰ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੋਹਾਂ ਖ਼ਿਲਾਫ਼ ਨਾਅਰੇ ਗੂੰਜਣ ਲੱਗੇ। ਬੀ ਜੇ ਪੀ ਅਤੇ ਅਕਾਲੀ ਦਲ ਦੋਹਾਂ ਦੇ ਆਗੂਆਂ ਦੇ ਘਰਾਂ ਤੇ ਕਿਸਾਨ ਸੱਥਾਂ ਜੁੜਨ ਲੱਗੀਆਂ। ਪਿੰਡਾਂ ਵਿੱਚ  ਇਨਾਂ ਦੋਹਾਂ ਦੇ ਲੀਡਰਾਂ ਦੀ ਸਿਆਸੀ ਜਵਾਬਦੇਹੀ ਲਈ ਤਿਆਰ ਬਰ ਤਿਆਰ ਰਹਿਣ ਦੇ ਹੋਕੇ ਗੂੰਜਣ ਲੱਗੇ। ਸਵਾਲ ਪੁੱਛਣ ਲਈ ਹਜ਼ਾਰਾਂ ਦੀਆਂ ਭੀੜਾਂ ਜੁੜਨ ਲੱਗੀਆਂ। ਦਹਿ ਹਜ਼ਾਰਾਂ ਦਾ ਕਿਸਾਨ ਕਾਫਲਾ ਹਫ਼ਤਾ ਭਰ ਬਾਦਲਾਂ ਦਾ ਬਾਰ ਮੱਲ ਕੇ ਬੈਠਾ ਰਿਹਾ। ਹਰਸਿਮਰਤ ਕੌਰ ਨੂੰ ਅਸਤੀਫ਼ਾ ਦੇਣਾ ਪਿਆ ਅਤੇ ਗੱਠਜੋੜ ਦਾ ਤੜਾਕਾ ਪੈ ਗਿਆ।

                ਇਨਾਂ ਹਾਲਤਾਂ ਚ ਕਿਸਾਨ ਜਨਤਾ ਨੂੰ ਕੀਲਣ ਅਤੇ ਕਾਇਲ ਕਰਨ ਦੀ ਵੱਡੀ ਜਿੰਮੇਵਾਰੀ ਸ਼੍ਰੀ ਹਰਜੀਤ ਗਰੇਵਾਲ ਅਤੇ ਸ਼੍ਰੀ ਸੁਰਜੀਤ ਜਿਆਣੀ ਦੇ  ਹਿੱਸੇ ਆਈ। ਉਹ ਵਿਚੋਲਗਿਰੀ ਦੀ ਪੁਸ਼ਾਕ ਪਹਿਨ ਕੇ ਕੇਂਦਰ ਸਰਕਾਰ ਅਤੇ ਕਿਸਾਨਾਂ ਦਰਮਿਆਨ ਸਮਝੌਤਾ ਕਰਾਉਣ ਲਈ ਮੈਦਾਨ ਵਿਚ ਨਿੱਤਰ ਪਏ। ਇਹ ਵੱਡੇ ਨਿੱਜੀ  ਸਿਆਸੀ ਇਨਾਮਾਂ ਵਾਲੀ ਲਲਚਾਵੀਂ ਜਿੰਮੇਵਾਰੀ ਸੀ। ਇਨਾਂ ਆਗੂਆਂ ਦੇ ਸਿਰ ਤੇ  ਕਿਸਾਨ ਹੋਣ ਦੀ ਕਲਗੀ ਸਜੀ ਹੋਈ ਸੀ ਅਤੇ ਲਬਾਂ ਤੇ ਕਿਸਾਨ ਦਰਦੀ ਹੋਣ ਦਾ ਦਾਅਵਾ ਸੀ।

                ਪਰ ਹੋਇਆ ਇਹ ਕਿ ਇਨਾਂ ਆਗੂਆਂ ਨੇ ਜਲਦੀ ਹੀ  ਵਿਚੋਲਗਿਰੀ ਦੀ ਪੁਸ਼ਾਕ ਲਾਹ ਕੇ ਕਾਨੂੰਨਾਂ ਦੀ ਵਕਾਲਤ ਲਈ ਗਾਊਨ ਪਹਿਨ ਲਏ। ਕੇਂਦਰ ਸਰਕਾਰ ਦੀਆਂ ਤਜਵੀਜਾਂ ਨੇ ਕਿਸਾਨਾਂ ਨੂੰ ਸੰਤੁਸ਼ਟ ਨਾ ਕੀਤਾ ਅਤੇ ਦਲੀਲਾਂ ਦੀ ਤੱਕੜੀ ਦਾ ਪੱਲਾ ਹੌਲਾ ਸਾਬਤ ਹੋਇਆ। ਨਾਕਾਮੀ ਨੇ ਬੀ ਜੇ ਪੀ ਆਗੂਆਂ ਦਾ ਪਾਰਾ ਚੜਾ ਦਿੱਤਾ। ਉਨਾਂ ਦਾ ਰੌਂਅ ਜੰਗਜੂ ਹੋ ਗਿਆ। ਉਨਾਂ ਨੇ ਪ੍ਰਧਾਨ ਮੰਤਰੀ ਨੂੰ ਸੈਨਾਪਤੀਅਤੇ ਖੁਦ ਨੂੰ ਸੈਨਿਕਐਲਾਨ ਦਿੱਤਾ। ਸ੍ਰੀ ਹਰਜੀਤ ਗਰੇਵਾਲ ਕਹਿਣ ਲੱਗ ਪਏ ਕਿ ਸੈਨਿਕ ਆਪਣੇ ਸੈਨਾਪਤੀ ਨਾਲ ਹੋਈ ਗੱਲਬਾਤ ਪੱਤਰਕਾਰਾਂ ਨੂੰ ਨਹੀਂ ਦੱਸ ਸਕਦੇ।

                ਸ੍ਰੀ ਗਰੇਵਾਲ ਕੁਝ ਦੱਸਣ ਜਾਂ ਨਾ ਦੱਸਣ, ਉਨਾਂ ਦੀ ਬੋਲਬਾਣੀ ਜ਼ਾਹਰ ਕਰਦੀ ਹੈ ਕਿ ਕਿਸਾਨ ਅੰਦੋਲਨ ਸਬੰਧੀ ਉਨਾਂ ਨੂੰ ਕਿਹੋ ਜਿਹੇ ਸਿਆਸੀ ਹੱਥਕੰਡਿਆਂ ਦੀ ਕਮਾਨ   ਸੌਂਪੀ ਗਈ ਹੈ। ਉਨਾਂ ਤੇ ਕਿਸਾਨ ਘੋਲ ਨੂੰ ਜਿਵੇਂ ਕਿਵੇਂ ਬੱਦੂ ਕਰਨ ਅਤੇ ਜਨਤਾ ਨੂੰ ਇਸ ਤੋਂ ਦਹਿਸ਼ਤਜ਼ਦਾ ਕਰਨ ਦੀ ਜਿੰਮੇਵਾਰੀ ਹੈ। ਉਨਾਂ ਦੇ ਬੋਲਾਂ ਚ ਫਤਵੇਬਾਜੀ ਅਤੇ ਤੋਤਕੜਿਆਂ ਦਾ ਸੁੁੁਮੇਲ ਹੈ ਜੋ ਸਿਆਸੀ ਕਮਜੋਰੀ ਨੂੰ ਜਾਹਿਰ ਕਰਦਾ ਹੈ।   

                ਅਗਲੇ ਨਤੀਜੇ ਕੋਈ ਵੀ ਹੋਣ ਕੇਂਦਰ ਸਰਕਾਰ ਨਾਲ ਗੱਲਬਾਤ ਦੇ ਗਿਆਰਾਂ ਗੇੜਾਂ ਨੇ ਕਿਸਾਨ ਜਨ ਸੰਗਠਨਾਂ ਦੀ ਨਿਵੇਕਲੀ ਜਨਤਕ ਸ਼ਨਾਖ਼ਤ ਸਥਾਪਤ ਕਰ ਦਿੱਤੀ ਹੈ। ਮਜਬੂਰਨ ਹੀ ਸਹੀ, ਕੇਂਦਰ ਸਰਕਾਰ ਉਨਾਂ ਦੀ ਨੁਮਾਇੰਦਾ ਹੈਸੀਅਤ ਨੂੰ ਅਮਲੀ  ਮਾਨਤਾ ਦੇ ਚੁੱਕੀ ਹੈ। ਇਹ ਨੁਮਾਇੰਦਾ ਹੈਸੀਅਤ ਜਨਤਕ ਪਲੇਟਫਾਰਮਾਂ ਵਜੋਂ ਉਨਾਂ ਦੀ ਨਿਵੇਕਲੀ ਸ਼ਨਾਖ਼ਤ ਨਾਲ ਇੱਕਮਿੱਕ ਹੈ। ਕਿਸਾਨ ਆਗੂਆਂ ਦੀ ਹੋਰ ਕੋਈ ਵੀ ਸ਼ਨਾਖ਼ਤ ਇਸ ਵਾਰਤਾਲਾਪ ਦੌਰਾਨ ਹਵਾਲੇ ਦਾ ਨੁਕਤਾ ਨਹੀਂ ਹੈ।

                ਪ੍ਰਧਾਨ ਮੰਤਰੀ ਪਾਰਲੀਮੈਂਟ ਚ ਕਹਿ ਰਹੇ ਹਨ ਕਿ  ਖੇਤੀਬਾੜੀ ਮੰਤਰੀ ਦਾ ਦਫਤਰ ਕਿਸਾਨ ਜਥੇਬੰਦੀਆਂ ਤੋਂ ਇਕ ਫੋਨ ਕਾਲ ਦੀ ਦੂਰੀ ਤੇ ਹੈ। ਜੇ ਪ੍ਰਧਾਨ ਮੰਤਰੀ ਦੀ ਗੱਲ ਨੂੰ ਸ਼੍ਰੀ ਗਰੇਵਾਲ ਦੇ ਫਤਵਿਆਂ ਨਾਲ ਮੇਲਕੇ ਵੇਖਣਾ ਹੋਵੇ ਤਾਂ ਗੱਲ ਇਹੋ ਬਣਦੀ ਹੈ ਕਿ ਅੱਤਵਾਦੀ‘, ‘ਵੱਖਵਾਦੀ’, ‘ਖਾਲਸਤਾਨੀ’, ‘ਨਕਸਲੀ’, ‘ਪਾਕਿਸਤਾਨੀ-ਚੀਨੀ ਏਜੰਟ  ਅਤੇ ਦੇਸ਼ ਧਰੋਹੀ  ਖੇਤੀ ਮੰਤਰੀ ਤੋਂ ਸਿਰਫ ਇੱਕ ਫੋਨ ਕਾਲ ਦੀ ਦੂਰੀ ਤੇ ਹਨ! ਤਾਂ ਵੀ ਸ਼੍ਰੀ ਗਰੇਵਾਲ ਆਪਣੇ ਫਤਵਿਆਂ ਦੇ ਗੁਬਾਰੇ ਦੇ ਇਉਂ   ਪੈਂਚਰ ਹੋ ਜਾਣ ਤੇ ਨਿੰਮੋਝੂਣ ਨਹੀਂ ਹੋਣਗੇ। ਸ਼੍ਰੀਮਾਨ ਸੈਨਾਪਤੀ’’ ਦੇ ਸੈਨਿਕ’’ ਜੋ ਹੋਏ!

                ਉੁਹ ਲਗਾਤਾਰ ਕਿਸਾਨ ਆਗੂਆਂ ਦੀਆਂ ਵੱਖਰੀਆਂ ਸ਼ਨਾਖਤਾਂ ਖੋਜਣਅਤੇ ਇਨਾਂ ਨੂੰ ਮਨ ਚਾਹੇ ਰੰਗਾਂ ਚ ਰੰਗ ਕੇ ਲਹਿਰਾਉਣ ਚ ਰੁੱਝੇ ਹੋਏ ਹਨ। ਉਨਾਂ ਦੀ ਖੋਜਕਹਿੰਦੀ ਆ ਰਹੀ ਹੈ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਕਿਸੇ ਨਾਗ਼ੀ ਰੈਡੀ’’ ਦਾ ਆਦਮੀ ਹੈ; ਕਿ ਇਹ ਯੂਨੀਅਨ ਸੀਪੀਆਈ ਐਮ ਐਲ ਨਾਗੀ ਰੈਡੀ ਗਰੁੱਪ’’ ਦੀ ਬ੍ਰਾਂਚ ਹੈ। ਉਨਾਂ ਦਾ ਦਾਅਵਾ ਹੈ ਕਿ ਸਾਵੇਂ ਇਲਾਕੇ ਚੋਂ ਹੋਣ ਕਰਕੇ ਉਹ ਸ੍ਰੀ ਉਗਰਾਹਾਂ ਅਤੇ ਉਨਾਂ ਦੀ ਯੂਨੀਅਨ ਬਾਰੇ ਸਭ ਕੁਝ ਬਹੁਤ ਨੇੜਿਉਂ ਜਾਣਦੇ ਹਨ।  ਇਉਂ ਸ਼੍ਰੀ ਗਰੇਵਾਲ ਆਪਣੀ ਜਾਚੇ ਇੱਕ ਭੇਤ ਭਰਿਆ ਤੀਰ ਛੱਡਦੇ  ਹਨ।  ਉਹ ਇਹ ਭਰਮ ਪਾਲਦੇ ਹਨ ਕਿ ਅੰਦੋਲਨਕਾਰੀ  ਅਤੇ ਉੁਹਨਾਂ ਦੇ ਸਮਰਥਕ ਇਹ ਸੋਚ ਕੇ ਡਰ ਜਾਣਗੇ ਕਿ ਉਹ  ਅਣਜਾਣੇ ਹੀ ਕਿਸੇ ਖ਼ਤਰਨਾਕ ਸ਼ੈਅ’’ ਦੇ ਜਾਲ ਚ ਫਸ ਗਏ ਹਨ ਜੋ ਕਦੇ ਵੀ ਘਾਤਕ ਸਾਬਤ ਹੋ ਸਕਦੀ ਹੈ।

                ਸ੍ਰੀ ਗਰੇਵਾਲ ਦੀਆਂ ਗੱਲਾਂ ਸੁਣ ਕੇ ਕਿਸਾਨਾਂ ਦੇ ਕੰਨ ਹਸਣੋਂ ਨਹੀਂ ਰਹਿ ਸਕਦੇ। ਓੁਹ ਚੰਗੀ ਤਰਾਂ ਜਾਣਦੇ ਹਨ ਕਿ  ਬੀ ਕੇ ਯੂ ਏਕਤਾ ਓੁਗਰਾਹਾਂ ਇਕ ਗੈਰ ਪਾਰਟੀ ਕਿਸਾਨ ਪਲੇਟਫਾਰਮ ਹੈ। ਇਸਦਾ ਆਪਣਾ ਸੰਵਿਧਾਨ, ਮੰਗ ਪੱਤਰ ਅਤੇ ਨੀਤੀਆਂ ਹਨ। ਇਹਨਾਂ ਦੇ ਚੌਖਟੇ ਚ ਰਹਿਕੇ ਵਿਚਰਨਾ ਇਸਦੇ ਮੈਂਬਰ ਹੋਣ ਦੀ ਲਾਜਮੀ ਸ਼ਰਤ ਹੈ। ਨਿੱਜੀ ਤੌਰ  ਤੇ ਕਿਸੇ ਨੂੰ ਕਿਸੇ ਸਿਆਸੀ ਪਾਰਟੀ ਜਾਂ ਪਲੇਟਫਾਰਮ ਦਾ ਸਮਰਥਕ ਹੋਣ ਦੀ ਮਨਾਹੀ  ਨਹੀਂ  ਹੈ। ਪਰ ਕੋਈ ਵੀ ਆਪਣੀ ਪਾਰਟੀ ਸ਼ਨਾਖ਼ਤ ਨੂੰ ਇਸ ਜਥੇਬੰਦੀ ਦੇ ਮੰਚਾਂ ਤੋਂ ਪਰਦਰਸ਼ਤ ਨਹੀੰ  ਕਰ ਸਕਦਾ। ਕੋਈ ਸਿਆਸੀ ਪਾਰਟੀ ਆਪਣੇ ਪਾਰਟੀ ਪ੍ਰਚਾਰ ਲਈ ਇਸ ਕਿਸਾਨ ਪਲੇਟਫਾਰਮ ਦੀ  ਵਰਤੋਂ ਨਹੀਂ ਕਰ ਸਕਦੀ। ਕਿਸੇ ਪਾਰਟੀ ਨੂੰ ਵੋਟ ਪਾਉਣਾ ਜਾਂ ਨਾ ਪਾਉਣਾ ਇਸ ਦੇ ਮੈਂਬਰਾਂ ਦਾ ਨਿੱਜੀ ਫੈਸਲਾ ਹੁੰਦਾ ਹੈ। ਬੀ ਜੇ ਪੀ  ਨਾਲ ਜੁੜੇ ਕਿਸਾਨ ਪਲੇਟਫਾਰਮਾਂ ਦੇ ਉੁਲਟ ਇਹ ਕਿਸੇ ਸਿਆਸੀ ਪਾਰਟੀ ਦੀ ਫਰੰਟ ਜਥੇਬੰਦੀ ਨਹੀਂ ਹੈ। ਇਸ ਕਰਕੇ ਸ਼੍ਰੀ ਜੋਗਿੰਦਰ ਸਿੰਘ ਉੁਗਰਾਹਾਂ ਜਾਂ ਕਿਸੇ ਹੋਰ ਆਗੂ ਦੇ ਕਿਸੇ ਸਿਆਸੀ  ਪਾਰਟੀ ਬਾਰੇ  ਨਿੱਜੀ ਵਿਚਾਰ ਆਪਣੇ ਆਪ ਚ ਕਿਸਾਨ ਜਥੇਬੰਦੀ ਦੇ ਗੌਰ ਫਿਕਰ  ਦਾ ਮਾਮਲਾ ਨਹੀਂ ਬਣਦੇ। ਬੀ ਕੇ ਯੂ ਦੇ ਆਗੂ ਵਜੋਂ ਕਿਸੇ ਵੀ ਬੁਲਾਰੇ ਲਈ ਇਹ ਜਰੂਰੀ ਹੈ ਕਿ ਉਹ ਕਿਸੇ ਮੁੱਦੇ ਤੇ ਕਿਸੇ ਵੀ ਸਿਆਸੀ ਪਾਰਟੀ ਦੇ ਰੋਲ ਬਾਰੇ ਗੱਲ ਕਰਦਿਆਂ ਕਿਸਾਨ ਜਥੇਬੰਦੀ ਦੇ ਫੈਸਲਿਆਂ ਦੀ ਨੁਮਾਇੰਦਗੀ ਕਰੇ। ਨਾ ਇਨਾਂ ਦੇ ਚੌਖਟੇ ਤੋਂ ਬਾਹਰ ਜਾਵੇ, ਨਾ ਹੀ ਇਹਨਾਂ ਨਾਲ ਟਕਰਾਵੇਂ ਕਿਸੇ ਵੀ ਸਿਆਸੀ ਪਾਰਟੀ ਦੇ ਵਿਚਾਰਾਂ ਨੂੰ ਕਿਸਾਨ ਪਲੇਟਫਾਰਮ ਤੋਂ ਪੇਸ਼ ਕਰੇ। ਬੀ ਕੇ ਯੂ ਉਗਰਾਹਾਂ ਦੀ ਇਹ ਨੀਤੀ ਵੀ ਜਾਣੀ ਪਛਾਣੀ ਹੈ ਕਿ ਕਿਸਾਨ ਸੰਘਰਸ਼ਾਂ ਦਾ ਸੰਚਾਲਨ ਕਿਸਾਨ ਜਥੇਬੰਦੀਆ ਦੇ ਹੱਥ ਰਹੇ। ਕਿਸਾਨਾ ਦੀ ਸਮੂਹਕ ਰਜ਼ਾ ਦਾ ਪਾਲਣ ਹੋਵੇ। ਕਿਸੇ ਵੀ ਪਾਰਟੀ ਲਈ ਕਿਸਾਨ ਸੰਘਰਸ਼ਾਂ ਤੇ ਆਪਣੀ ਰਜ਼ਾ ਠੋਸਣ ਦੀ ਗੰੁਜਾਇਸ਼ ਨਾ ਹੋਵੇ। ਕਿਸਾਨ ਪਲੇਟਫਾਰਮ ਸਿਆਸੀ ਪਾਰਟੀਆਂ ਦੇ ਸ਼ਰੀਕਾ ਭੇੜ ਦਾ ਅਖਾੜਾ ਨਾ ਬਣਨ ਦਿੱਤੇ ਜਾਣ। ਇਸ ਗੱਲ ਦੀ ਯਕੀਨੀਂ ਪੇਸ਼ਬੰਦੀ ਵਜੋਂ ਕਿਸਾਨ ਜਥੇਬੰਦੀ ਦੇ ਆਪਣੇ ਮੰਚ ਨੁੰ ਕਿਸੇ ਵੀ ਸਿਆਸੀ ਪਾਰਟੀ ਨਾਲ ਸਾਂਝਾ ਨਾ ਕੀਤਾ ਜਾਵੇ। ਸਿਆਸੀ ਪਾਰਟੀਆਂ ਕਿਸਾਨ ਸੰਘਰਸ਼ਾਂ ਦਾ ਸਮਰਥਨ ਆਪਣੇ ਵੱਖਰੇ ਮੰਚਾਂ  ਤੋਂ ਕਰਨ।

                ਪਿਛਲੇ ਸਮੇਂ ਚ ਕਿਸਾਨ ਸੰਘਰਸ਼ਾਂ ਅੰਦਰ ਇਸ ਨੀਤੀ ਦੀ ਸਾਰਥਕਤਾ ਦੇ ਅਹਿਸਾਸ ਦਾ ਹੋਰ ਪਸਾਰਾ ਹੋਇਆ ਹੈ। ਇਸਦਾ ਸੰਕੇਤ ਮੌਜੂਦਾ ਕਿਸਾਨ ਸੰਘਰਸ਼ ਦੇ ਸਾਂਝੇ ਪਲੇਟਫਾਰਮਾਂ ਵੱਲੋਂ ਕੀਤੇ ਫੈਸਲਿਆਂ ਤੋਂ ਮਿਲਦਾ ਹੈ। ਨਾ ਸੰਯੁਕਤ ਕਿਸਾਨ ਮੋਰਚਾ ਅਤੇ ਨਾ ਹੀ 32 ਕਿਸਾਨ ਜਥੇਬੰਦੀਆਂ ਦਾ ਪਲੇਟਫਾਰਮ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਆਪਣੇ ਮੰਚ ਤੋਂ ਬੋਲਣ ਦੀ ਇਜਾਜਤ ਦੇ ਰਹੇ ਹਨ।

                ਇਹ ਗੱਲ ਕਾਫੀ ਦਿਲਚਸਪ ਹੈ ਕਿ ਬੀ ਕੇ ਯੂ ਏਕਤਾ ਉਗਰਾਹਾਂ ਦੇ ਸਮੁੱਚੇ ਇਤਿਹਾਸ ਦੌਰਾਨ ਅੱਜ ਤੱਕ  ਕਿਸੇ ਨੇ ਨਾਗੀਰੈਡੀ ਗਰੁੱਪ’’ ਜਾਂ ਉਨਾਂ ਦੇ ਨਾਂ ਤੇ ਬਣੇ ਕਿਸੇ ਪਲੇਟਫਾਰਮ ਦਾ ਬੁਲਾਰਾ ਇਸ ਦੀ ਸਟੇਜ ਤੋਂ ਬੋਲਦਾ ਨਹੀਂ ਸੁਣਿਆ। ਨਾਗੀ ਰੈਡੀ ਨਾਲ ਸਬੰਧਤ ਟਰੱਸਟ ਅਤੇ ਹੋਰ ਪਲੇਟਫਾਰਮ ਬਣੇ ਹੋਏ ਹਨ। ਉਨਾਂ ਦੀ ਬਰਸੀ ਤੇ ਪਬਲਿਕ ਇਕੱਠ ਹੁੰਦੇ ਹਨ ਅਤੇ ਸ਼ਰਧਾਂਜਲੀਆਂ ਦਿੱਤੀਆਂ ਜਾਂਦੀਆਂ ਹਨ। ਉਨਾਂ ਦੀਆਂ ਲਿਖਤਾਂ ਛਪਦੀਆਂ ਅਤੇ ਵੰਡੀਆਂ ਜਾਂਦੀਆਂ ਹਨ। ਉਨਾਂ ਦੀ ਪੁਸਤਕ ਗਹਿਣੇ ਟਿਕਿਆ ਭਾਰਤ’’ ਅਤੇ ਹੋਰ ਲਿਖਤਾਂ ਤੇ ਸੈਮੀਨਾਰ ਹੁੰਦੇ ਹਨ। ਹੈਦਰਾਬਾਦ ਅਦਾਲਤ ਚ ਦਿੱਤੇ ਉਨਾਂ ਦੇ ਕਈ ਸੌ ਸਫਿਆਂ ਦੇ ਮਸ਼ਹੂਰ ਬਿਆਨ  ਦੀ ਅਖਬਾਰਾਂ ਰਸਾਲਿਆਂ ਚ ਚਰਚਾ ਹੁੰਦੀ ਹੈ ਅਤੇ ਇਸ ਦੇ ਹਵਾਲੇ ਦਿੱਤੇ ਜਾਂਦੇ ਹਨ। ਪਰ ਬੀ ਕੇ ਯੂ ਉਗਰਾਹਾਂ ਦੇ ਪਲੇਟਫਾਰਮ ਤੋਂ ਕਦੇ ਵੀ ਅਜਿਹੀ ਕੋਈ ਗੱਲ ਨਹੀਂ ਹੋਈ। ਫੇਰ ਬੀ ਕੇ ਯੂ ਉਗਰਾਹਾਂ ਸੀਪੀਆਈ ਐਮਐਲ ਨਾਗੀਰੈਡੀ ਗਰੁੱਪ’’ ਕਿਵੇਂ ਹੋਈ, ਜਿਵੇਂ ਕਿ ਸ਼੍ਰੀ ਹਰਜੀਤ ਗਰੇਵਾਲ ਦੋਸ਼ ਲਾਉਂਦੇ ਹਨ।

                ਇਹ ਤਕਨੀਕੀ ਨੁਕਤਾ ਵੀ ਕੁਝ ਦਿਲਚਸਪ ਹੈ ਕਿ ਸੀਪੀਆਈ ਐਮਐਲ ਨਾਗੀਰੈਡੀ ਗਰੁੱਪ’’ ਨਾਂ ਹੇਠ ਕੋਈ ਮਾਰਕਸਵਾਦੀ ਲੈਨਿਨਵਾਦੀ ਪਾਰਟੀ ਕਦੇ ਵੀ ਹੋਂਦ ਵਿੱਚ ਨਹੀਂ ਰਹੀ ਜਦੋਂ ਕਿ  ਸ੍ਰੀ ਗਰੇਵਾਲ ਨੇ  ਯੂ -ਟਿਉਬ ਚੈਨਲ ਤੇ ਇਹਨਾਂ ਕੱਲੇ ਕੱਲੇ ਸ਼ਬਦਾਂ ਤੇ ਕਾਫੀ ਜ਼ੋਰ ਦੇ ਕੇ ਬੋਲਿਆ ਹੈ, ਜਿਵੇਂ ਇਹ ਆਪਣੇ ਆਪ ਚ ਹੀ ਕਿਸੇ ਬਹੁਤ ਹੀ  ਸੰਗੀਨ ਤੱਥ ਦਾ ਇੰਕਸ਼ਾਫ ਹੋਵੇ !

                ਸ੍ਰੀ ਗਰੇਵਾਲ ਦੀ ਅਜਿਹੀ ਹਾਲਤ ਦੋ ਕਾਰਨਾਂ ਕਰਕੇ ਬਣੀ  ਹੋਈ ਹੈ। ਇੱਕ ਤਾਂ ਸ਼੍ਰੀ ਨਾਗ਼ੀ ਰੈਡੀ ਦੀ ਸਖਸ਼ੀਅਤ ਅਤੇ ਜੀਵਨ ਬਾਰੇ ਜਾਣਕਾਰੀ ਪੱਖੋਂ ਸ਼੍ਰੀ ਹਰਜੀਤ ਗਰੇਵਾਲ ਦੀ  ਹਾਲਤ ਕਾਫੀ ਪਤਲੀ ਹੈ। ਦੂਜੇ, ਆਪਣੇ ਪ੍ਰਚਾਰ ਦੌਰਾਨ ਜੰਿਮੇਵਾਰੀ ਦਾ ਪੱਲਾ ਫੜਨ ਦੀ ਉਨਾਂ ਨੂੰ ਚਿੰਤਾ ਨਹੀਂ ਹੈ। ਇਨਾਂ ਦੋਹਾਂ ਕਾਰਨਾਂ ਕਰਕੇ ਉਹ ਬੀ ਕੇ ਯੂ ਉਗਰਾਹਾਂ ਨੂੰ ਬਦਨਾਮ ਕਰਨ ਦੀ ਜਿੰਮੇਵਾਰੀ ਬੜੇ ਹੀ ਹਲਕੇ ਢੰਗ ਨਾਲ ਨਿਭਾ ਰਹੇ ਹਨ। ਉਹ ਨਾਗ਼ੀ ਰੈਡੀ ਨੂੰ ਕਿਸੇ ਡਾਕੂ ਵਾਂਗ ਪੇਸ਼ ਕਰਦੇ ਹਨ। ਫੇਰ ਬੀ ਕੇ ਯੂ ਉਗਰਾਹਾਂ ਦਾ ਸੰਬੰਧ ਨਾਗ਼ੀ ਰੈਡੀ ਨਾਲ ਜੋੜ ਕੇ ਇਸ ਨੂੰ ਕੋਈ ਅਪਰਾਧੀ ਜਥੇਬੰਦੀ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਨ।

                ਨਾਗ਼ੀ ਰੈਡੀ ਦਾ ਸਿਆਸੀ ਜੀਵਨ ਬਰਤਾਨਵੀ ਸਾਮਰਾਜੀਆਂ ਤੋਂ ਆਜ਼ਾਦੀ ਲਈ ਸੰਘਰਸ਼ ਦੇ ਸੰਗਰਾਮੀੇਏਂ ਵਜੋਂ ਸ਼ੁਰੂ ਹੋਇਆ। 1940 ’ਚ ਉਹਨਾਂ ਵੱਲੋਂ ਦੂਜੀ  ਸਾਮਰਾਜੀ ਜੰਗ ਸਬੰਧੀ ਕਿਤਾਬਚਾ ਜੰਗ ਦੇ ਆਰਥਕ ਪ੍ਰਭਾਵ’’ ਪਰਕਾਸ਼ਤ ਕੀਤਾ ਗਿਆ। ਇਸ ਬਦਲੇ ਓੁਹਨਾਂ ਨੁੰ ਇੱਕ ਸਾਲ ਦੀ ਸਖਤ ਕੈਦ ਦੀ ਸਜ਼ਾ ਦਿੱਤੀ ਗਈ। ਸਜ਼ਾ ਖਤਮ ਹੋਣ ਤੇ ਉਹਨਾ ਨੂੰ ਜੇਲ ਦੇ ਗੇਟ ਤੋਂ ਹੀ ਮੁੜ  ਗਿ੍ਰਫਤਾਰ ਕਰ ਲਿਆ ਗਿਆ ਅਤੇ ਡਿਫੈੰਸ ਆਫ ਇੰਡੀਆ ਐਕਟ ਅਧੀਨ ਮੁੜ ਜੇਲ ਚ ਡੱਕ ਦਿੱਤਾ ਗਿਆ। 1946 ’ਚ ਉਹ ਪ੍ਰਕਾਸ਼ਨ ਆਰਡੀਨੈੰਸ’’ ਤਹਿਤ ਮੁੜ ਗਿ੍ਰਫਤਾਰ ਹੋਏ। ਇਸੇ ਦੌਰਾਨ ਉਹਨਾ ਨੇ ਜਗੀਰਦਾਰਾਂ ਦੇ ਜੁਲਮਾਂ ਖਿਲਾਫ ਪੇਂਡੂ ਗਰੀਬਾਂ ਦੇ ਕਿੰਨੇ ਹੀ ਸੰਘਰਸ਼ਾਂ ਦੀ ਅਗਵਾਈ ਕੀਤੀ। ਉਹ ਹੈਦਰਾਬਾਦ ਰਿਆਸਤ ਚ ਸ਼ੁਰੂ ਹੋਏ  ਮਹਾਨ ਅਤੇ ਇਤਿਹਾਸਕ ਤਿਲੰਗਾਨਾ ਸੰਗਰਾਮ ਦੀਆਂ ਆਗੂ ਸਫਾਂ ਚ ਸ਼ਾਮਲ ਸਨ। ਭਾਰਤੀ ਹਕੂਮਤ  ਅਧੀਨ ਵੀ ਉੁਹਨਾਂ ਨੂੰ ਅੱਧੀ ਦਰਜਨ ਵਾਰ ਜੇਲ ਚ ਸੁੱਟਿਆ ਗਿਆ। 1969 ’ਚ ਓੁਹਨਾਂ ਨੇ ਅਦਾਲਤ ਸਾਹਮਣੇ ਆਪਣੇ ਬਿਆਨ ਚ ਭਾਵ ਪੂਰਤ ਟਿੱਪਣੀ ਕੀਤੀ ਕਿ ਉਨਾਂ ਦੀ ਗਿ੍ਰਫਤਾਰੀ ਬਸਤੀਵਾਦੀ ਰਾਜ ਵੇਲੇ ਦੇ ਸੌ ਸਾਲ ਤੋਂ ਵੀ ਵੱਧ ਪੁਰਾਣੇ ਕਾਨੂੰਨ ਤਹਿਤ ਹੋਈ ਹੈ :

                ਇੱਕ ਮਹੱਤਵਪੂਰਨ ਲੱਛਣ ਇਹ ਹੈ ਕਿ 1940 ਵਿੱਚ ਮੇਰੀ ਪਹਿਲੀ ਗਿ੍ਰਫਤਾਰੀ ਅਤੇ 1969 ’ਚ ਦੁਬਾਰਾ ਗਿ੍ਰਫਤਾਰੀ ਸਾਵੇਂ ਕਾਨੂੰਨ , ਇੰਡੀਅਨ ਪੈਨਲ ਕੋਡ ਤਹਿਤ ਹੋਈ ਹੈ, ਜਿਹੜਾ 1860 ਵਿੱਚ ਲਾਗੂ ਕੀਤਾ ਗਿਆ ਸੀ।’’ ਉੁਹਨਾਂ ਨੇ ਅਦਾਲਤ ਸਾਹਮਣੇੇ ਜੋਰ ਦਿੱਤਾ ਕਿ ਕਾਨੂੰਨਾਂ ਦੀ   ਇਹ ਲਗਾਤਾਰਤਾ   ਸਮਾਜ ਦੀ   ਖੜੋਤ  ਨੂੰ ਜ਼ਾਹਿਰ ਕਰਦੀ ਹੈ। ਇਹ1947 ਦੀ ਤਬਦੀਲੀ ਪਿੱਛੋਂ ਤਰੱਕੀ ਦੇ ਦੌਰ ਚ ਪ੍ਰਵੇਸ਼ ਬਾਰੇ ਲੋਕਾਂ ਦੀ ਕਲਪਨਾ ਨਾਲ ਟਕਰਾਉਂਦੀ ਹੈ। ਲੋਕਾਂ ਦਾ ਵਾਹ ਦੁਬਾਰਾ ਉਨਾਂ ਹੀ ਤਰੀਕਾਂ, ਨਾਵਾਂ, ਹੁਕਮਨਾਮਿਆਂ ਅਤੇ ਸਥਾਪਤੀ ਦੇ ਵਫਾਦਾਰ ਲਠੈਤਾਂ ਨਾਲ ਪੈ ਰਿਹਾ ਹੈ ਜਿਹੜੇ ਲੋਕਾਂ ਦੀ ਕਲਪਨਾ ਦੇ ਸ਼ੀਸ਼ੇ ਚ ਬਹੁਤ ਚਿਰ ਪਹਿਲਾਂ ਮਰ ਖਪ ਗਏ ਸਨ।

                ਕਮਿਊਨਿਸਟ ਲਹਿਰ ਅੰਦਰ ਆਪਣੇ ਸਫਰ ਦੌਰਾਨ ਤਰਿਮਲਾ ਨਾਗ਼ੀ ਰੈਡੀ  ਪਹਿਲਾਂ ਭਾਰਤੀ ਕਮਿਊਨਿਸਟ ਪਾਰਟੀ ਦੀ ਕੌਮੀ ਅਗਜ਼ੈਕਟਿਵ ਦੇ ਮੈਂਬਰ ਬਣੇ ਅਤੇ 1964 ਪਿੱਛੋਂ ਸੀਪੀਐੱਮ ਦੇ ਕੇਂਦਰੀ ਆਗੂਆਂ ਚ ਰਹੇ। ਮਗਰੋਂ ਉਹ  ਆਂਧਰਾ ਪ੍ਰਦੇਸ਼ ਕਮਿਊਨਿਸਟ ਇਨਕਲਾਬੀ  ਕਮੇਟੀ  ਅਤੇ ਕਮਿਊਨਿਸਟ ਇਨਕਲਾਬੀ  ਏਕਤਾ ਕੇਂਦਰ ਭਾਰਤ (ਮ.ਲ) ਦੇ ਆਗੂ ਵਜੋਂ  ਸਰਗਰਮ ਰਹੇ।ਉਹ ਕਮਿਭਨਸਟ ਇਨਕਲਾਬੀਆਂ ਦੀ ਸਰਬ ਹਿੰਦ ਕੋਆਰਡੀਨੇਸ਼ਨ ਕਮੇਟੀ ਅਤੇ ਆਂਧਰਾ ਪ੍ਰਦੇਸ਼ ਕੋਆਰਡੀਨੇਸ਼ਨ ਕਮੇਟੀ ਦਾ ਵੀ ਹਿੱਸਾ ਰਹੇ।  

                28 ਜੁਲਾਈ 1976 ਨੂੰ ਆਂਧਰਾ ਪ੍ਰਦੇਸ਼ ਦੇ ਓਸਮਾਨੀਆਂ ਹਸਪਤਾਲ   ਨਾਗ਼ੀ ਰੈਡੀ ਦਾ ਦੇਹਾਂਤ ਹੋਇਆ। ਇਹ ਐਮਰਜੈਂਸੀ ਦੀ  ਦਹਿਸ਼ਤ ਦੇ ਦਿਨ ਸਨ ਅਤੇ  ਨਾਗ਼ੀ ਰੈਡੀ ਬੀਮਾਰ ਹੋਣ ਵੇਲੇ ਹੋਰ ਕਿੰਨੇ ਹੀ  ਸਿਆਸੀ ਲੀਡਰਾਂ ਵਾਂਗ ਅੰਡਰ ਗਰਾਊਂਡ  ਸਨ। ਪਰ ਵੱਡੀਆਂ ਭੀੜਾਂ ਉਨਾਂ ਦੇ ਅੰਤਮ ਦਰਸ਼ਨਾਂ ਲਈ ਉਮੜ ਪਈਆਂ। 30 ਹਜ਼ਾਰ  ਲੋਕਾਂ ਦਾ ਕਾਫਲਾ ਉਨਾਂ ਦੀ ਮਿ੍ਰਤਕ ਦੇਹ ਨੂੰ ਲੈ ਕੇ ਉਨਾਂ ਦੇ ਪਿੰਡ ਤਰਿਮਾਲਾ ਪੁੱਜਿਆ।  ਅਗਸਤ 1976 ’  ਭਾਰਤ ਦੀ ਸਮੁੱਚੀ ਪਾਰਲੀਮੈਂਟ ਨੇ ਸ਼੍ਰੀ ਨਾਗ਼ੀ ਰੈਡੀ ਨੂੰ ਅਦਬ ਨਾਲ ਸਰਧਾਂਜਲੀ ਦਿੱਤੀ। ਉਨਾਂ ਦੀ ਵਡਿਆਈ ਚ ਵੱਡੇ ਵਿਸ਼ੇਸ਼ਣ ਵਰਤੇ ਗਏ। ਇੱਕ ਸੁਘੜ ਅਤੇ ਪ੍ਰਭਾਵਸ਼ਾਲੀ  ਪਾਰਲੀਮੈਂਟੇਰੀਅਨ ਵਜੋਂ ਉਨਾਂ ਦੀ ਪ੍ਰਸ਼ੰਸਾ ਕੀਤੀ ਗਈ ਸੀ। ਪਾਰਲੀਮੈਂਟ ਦਾ ਇਹ ਮਤਾ ਕਿੰਨੇ ਹੀ ਅਖਬਾਰਾਂ ਰਸਾਲਿਆਂ ਵਿੱਚ ਪ੍ਰਕਾਸ਼ਤ ਹੋਇਆ। ਅੰਗਰੇਜ਼ੀ ਦੇ ਬਲਿਟਜ਼ ਅਖਬਾਰ ਨੇ ਇਸ ਨੂੰ ਛਾਪਿਆ। ਇਸ ਦਾ ਪੰਜਾਬੀ ਅਨੁਵਾਦ ਪ੍ਰੀਤ ਲੜੀ ਨੇ ਛਾਪਿਆ। 

                ਪਰ ਜਾਪਦਾ ਹੈ ਕਿ ਭਾਰਤ ਦੀ ਪਾਰਲੀਮੈਂਟ ਦੇ ਇਤਿਹਾਸ ਬਾਰੇ  ਸ਼੍ਰੀ ਗਰੇਵਾਲ ਦਾ ਗਿਆਨ ਕਾਫੀ ਸੀਮਤ ਹੈ। ਉਨਾਂ ਨੂੰ ਇਤਿਹਾਸ ਜਾਣਨ ਜਾਂ ਪਾਰਲੀਮੈਂਟ ਦੇ ਬੋਲਾਂ ਦੀ ਲਾਜ ਰੱਖਣ ਦੀ ਵੀ ਕੋਈ ਚਿੰਤਾ ਨਹੀਂ ਹੈ। ਇਹ ਸੈਨਾਪਤੀ ’’ਦੇ ਸੈਨਿਕ’’ ਵਜੋਂ ਅਖਤਿਆਰ ਕੀਤੇ ਉਨਾਂ ਦੇ ਰੋਲ ਦੇ ਤਕਾਜ਼ੇ ਨਹੀਂ ਹਨ!

                ਤਰਿਮਲਾ ਨਾਗੀਰੈਡੀ 1952 ’ਚ ਮਦਰਾਸ  ਅਸੈਂਬਲੀ ਦੇ ਵਿਧਾਇਕ ਅਤੇ ਆਪੋਜ਼ੀਸ਼ਨ ਦੇ ਆਗੂ ਚੁਣੇ ਗਏ ਸਨ। ਉਨਾਂ ਨੇ ਜੇਲ ਚੋਂ ਚੋਣ ਲੜੀ ਸੀ ਅਤੇ ਸ਼੍ਰੀ ਨੀਲਮ ਸੰਜੀਵਾ ਰੈਡੀ ਨੂੰ ਹਰਾਇਆ ਸੀ ਜੋ ਕਾਫੀ ਚਿਰ ਪਿੱਛੋੰ ਭਾਰਤ ਦੇ ਰਾਸ਼ਟਰਪਤੀ  ਬਣੇ ਸਨ। 1957 ’ਚ ਉਹ ਪਾਰਲੀਮੈਂਟ ਦੇ ਮੈਂਬਰ ਚੁਣੇ ਗਏ। 1962 ਅਤੇ 1967 ਦੀਆਂ ਚੋਣਾਂ    ਉਹ ਆਂਧਰਾ ਪ੍ਰਦੇਸ਼ ਅਸੰਬਲੀ ਦੇ ਵਿਧਾਇਕ ਚੁਣੇ ਗਏ। ਨਾਗ਼ੀ ਰੈਡੀ  ਦੀਆਂ ਚੋਣ ਮੁਹਿੰਮਾਂ ਦੀ ਇੱਕ ਵਿਸ਼ੇਸ਼ਤਾ ਇਹ ਸੀ ਕਿ ਇਹ ਆਮ ਕਰਕੇ ਜਗੀਰਦਾਰਾਂ ਦੇ ਲੱਠਮਾਰਾਂ ਦੀ ਦਹਿਸ਼ਤੀ ਮੁਹਿੰਮ ਨੂੰ ਸਰ ਕਰਕੇ ਜੇਤੂ ਹੰੁਦੀਆਂ ਰਹੀਆਂ। ਅਸੰਬਲੀਆਂ ਦੇ ਬਾਹਰ ਵੀ ਅਤੇ ਅੰਦਰ ਵੀ ਨਾਗੀਰੈਡੀ ਨੂੰ ਦੱਬੇ ਕੁਚਲੇ ਮਿਹਨਤਕਸ਼ ਲੋਕਾਂ ਦੇ ਹਿੱਤਾਂ ਦੇ ਨਿਧੜਕ ਬੁਲਾਰੇ ਵਜੋਂ ਜਾਣਿਆ ਗਿਆ। ਵਿਧਾਇਕ ਵਜੋਂ ਆਪਣੇ ਰੋਲ ਦੇ ਆਖਰੀ ਗੇੜ ਚ ਉਨਾਂ ਨੇ ਆਂਧਰਾ ਪ੍ਰਦੇਸ਼ ਅਸੈਂਬਲੀ ਤੋਂ ਅਸਤੀਫਾ ਦੇ ਦਿੱਤਾ। ਇਸ ਮੌਕੇ ਅਸੰਬਲੀ ਅੰਦਰ ਆਪਣੀ ਪ੍ਰਭਾਵਸ਼ਾਲੀ  ਤਕਰੀਰ ਦੌਰਾਨ ਉਨਾਂ ਨੇ ਲੋਕਾਂ ਦੀਆਂ ਉਮੀਦਾਂ ਅਤੇ ਪਾਰਲੀਮਾਨੀ ਸੰਸਥਾਵਾਂ ਦੀ ਕਾਰਗੁਜਾਰੀ ਚ ਵੱਡੇ ਪਾੜੇ ਬਾਰੇ ਗੰਭੀਰ ਪ੍ਰਸ਼ਨ ਉਠਾਏ। ਉਨਾਂ ਨੇ ਇਸ ਇਲਜ਼ਾਮ  ਦਾ ਵੀ  ਜਵਾਬ ਦਿੱਤਾ ਕਿ ਅਜਿਹੇ ਪ੍ਰਸ਼ਨ ਉਠਾਉਣ ਵਾਲੇ  ਵਿਚਾਰ ਸਮੁੰਦਰ ਪਾਰ’’ ਤੋਂ ਆ ਰਹੇ ਹਨ। ਉਨਾਂ ਨੇ ਕਿਹਾ ਕਿ ਸੰਸਾਰ ਅੰਦਰ ਵਿਚਾਰਾਂ ਦਾ ਆਦਾਨ ਪ੍ਰਦਾਨ ਤਾਂ ਸੁਭਾਵਿਕ ਗੱਲ ਹੈ। ਅਸਲ ਸਮੱਸਿਆ ਇਹ ਹੈ ਕਿ ਸਮੁੰਦਰ ਪਾਰ’’ ਤੋਂ ਹੁਕਮ ਆ ਰਹੇ ਹਨ। ਉਨਾਂ ਨੇ ਮਿਸਾਲ ਦਿੱਤੀ ਕਿ ਕੋਠਾਗੁਡਮ ਚ ਲਾਇਆ ਜਾਣ ਵਾਲਾ ਖਾਦ ਦਾ ਕਾਰਖਾਨਾ ਅਮਰੀਕਾ ਵੱਲੋਂ ਕੀਤੀ ਮਨਾਹੀ ਕਾਰਨ ਰੁਕਿਆ ਪਿਆ ਹੈ। ਉਨਾਂ ਨੇ ਕਿਹਾ ਕਿ ਦੇਸ਼ ਕੋਲ ਅਜਿਹਾ ਕਾਰਖਾਨਾ ਲਾਉਣ ਲਈ ਸਭ ਕੁੱਝ ਹੈ। ਜੇ ਕੋਈ ਵਿਦੇਸ਼ੀ ਹੁਕਮ ਨਹੀਂ ਹਨ ਤਾਂ ਜਾਓ ਅਤੇ ਕਾਰਖਾਨਾ ਲਾ ਕੇ ਵਿਖਾਓਉਨਾਂ ਨੇ ਐਲਾਨ ਕੀਤਾ ਕਿ ਉਹ ਲੋਕਾਂ ਨੂੰ ਆਪਣੀ ਹੋਣੀ ਆਪਣੇ ਹੱਥ ਲੈਣ ਲਈ ਜਾਗਰੂਕ ਅਤੇ ਲਾਮਬੰਦ ਕਰਨ ਦੇ ਬੁਨਿਆਦੀ ਕੰਮ ਲਈ ਅਸੰਬਲੀ ਚੋਂ ਅਸਤੀਫਾ ਦੇ ਕੇ  ਲੋਕਾਂ ਚ ਜਾ ਰਹੇ ਹਨ।

                ਕੀ ਨਾਗ਼ੀ ਰੈਡੀ ਦੀ ਜੀਵਨ ਘਾਲਣਾ ਦੀ ਇਹ ਤਸਵੀਰ ਮੁਲਕ ਦੇ ਕਿਸਾਨਾਂ ਅਤੇ ਲੋਕਾਂ ਲਈ ਡਰਾਵਣੀ ਹੈ? ਚੰਗੀ ਗੱਲ ਇਹੋ ਹੈ ਕਿ ਸ਼੍ਰੀਮਾਨ ਸੈਨਾਪਤੀ’’ ਅਤੇ ਉਨਾਂ ਦੇ ਸੈਨਿਕ’’ ਨਾਗ਼ੀ ਰੈਡੀ ਦੇ ਅਕਸ ਨੂੰ ਕਿਸੇ ਨੱਥੂ ਰਾਮ ਗੌਡਸੇ ਦੇ ਬਿੰਬ ਨਾਲ ਰਲ-ਗੱਡ ਕਰਨ ਤੋਂ ਪ੍ਰਹੇਜ਼ ਕਰਨ ਅਤੇ ਇਸ ਮਨ ਚਾਹੇ ਅਕਸ ਨੂੰ ਕਿਸਾਨ ਜਥੇਬੰਦੀਆਂ ਅਤੇ ਕਿਸਾਨ ਆਗੂਆਂ ਤੇ ਥੋਪਣ ਦੀ ਜੱਿਦ ਛੱਡ ਦੇਣ ਕਿਉਂਕਿ ਅਜਿਹੀ ਜ਼ਿੱਦ ਦੀ ਨਾਕਾਮੀ ਨਿਸਚਿਤ ਹੈ।

No comments:

Post a Comment