ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਕਿਸਾਨਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ
ਕੇਂਦਰੀ ਪੰਜਾਬੀ ਲੇਖਕ ਸਭਾ
ਨੇ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਕਿਸਾਨ ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਬਿੱਲ ਖ਼ਿਲਾਫ਼
ਚੱਲ ਰਹੇ ਦੇਸ਼ ਵਿਆਪੀ ਸੰਘਰਸ਼ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਹੈ। ਅੱਜ ਮੋਗਾ ਜ਼ਿਲੇ ਵਿੱਚ ਲੱਗੇ
ਕਿਸਾਨ ਧਰਨਿਆਂ ਵਿੱਚ ਪੁੱਜੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ
ਨੇ ਕਿਸਾਨਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਭਾਜਪਾ ਦੀ ਅਗਵਾਈ
ਵਾਲੀ ਕੇਂਦਰ ਦੀ ਫਾਸ਼ੀਵਾਦੀ ਸਰਕਾਰ ਅੰਬਾਨੀ, ਅਡਾਨੀ ਵਰਗੇ
ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਨਿੱਤਰ ਆਈ ਹੈ। ਨਵੇਂ ਖੇਤੀ ਕਾਨੂੰਨ ਲਾਗੂ ਹੋਣ ਨਾਲ ਫਸਲਾਂ
ਦੀ ਖਰੀਦ ਸਬੰਧੀ ਘੱਟੋ-ਘੱਟ ਕੀਮਤ ਖਤਮ ਹੋ ਜਾਵੇਗੀ, ਜਿਸ ਨਾਲ ਕਿਸਾਨੀ ਦੀ ਹਾਲਤ ਬਦਤਰ ਹੋ ਜਾਵੇਗੀ। ਪਹਿਲੇ ਦਿਨ ਤੋਂ ਕਿਸਾਨ ਹੀ ਸੰਘਰਸ਼ ਵਿੱਚ
ਪੰਜਾਬ ਦੇ ਲੇਖਕ, ਬੁੱਧੀਜੀਵੀ ਅਤੇ ਚਿੰਤਕ ਸ਼ਾਮਲ
ਹੁੰਦੇ ਆ ਰਹੇ ਹਨ ਤੇ ਇਸ ਹੱਕ ਦੀ ਲੜਾਈ ਵਿੱਚ ਹਰ ਲੇਖਕ ਅਤੇ ਬੁੱਧੀਜੀਵੀ ਕਿਸਾਨਾਂ ਨਾਲ ਕਦਮ ਨਾਲ
ਕਦਮ ਮਿਲਾ ਕੇ ਚੱਲੇਗਾ। ਉਨਾਂ ਦੱਸਿਆ ਕਿ ਕੇਂਦਰੀ ਪੰਜਾਬੀ ਸਭਾ ਨੇ ਇੱਕ ਪੋਸਟਰ ਛਾਪਿਆ ਹੈ,
ਜਿਸ ਨੂੰ ਕੇਂਦਰੀ ਸਭਾ ਦੀਆਂ ਬਰਾਂਚਾਂ ਵਿੱਚ ਪਹੁੰਚਾ ਦਿੱਤਾ ਹੈ ਅਤੇ
ਇਸ ਨੂੰ ਕਿਸਾਨ ਧਰਨਿਆਂ ਵਿੱਚ ਵੀ ਪਹੁੰਚਾਇਆ ਗਿਆ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾਬਕਾ
ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਕਿਸਾਨੀ ਸੰਘਰਸ਼ ਵਿੱਚ ਉਨਾਂ ਦੀ ਜਥੇਬੰਦੀ ਕਿਸਾਨਾਂ ਨਾਲ
ਖੜੀ ਹੈ। ਜਦੋਂ ਤੱਕ ਇਹ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ, ਪੰਜਾਬ ਦੇ ਸਮੂਹ ਲੇਖਕ ਇਸ ਸੰਘਰਸ਼ ਦੇ ਨਾਲ ਰਹਿਣਗੇ। ਇਸ ਮੌਕੇ ਲਖਵੀਰ ਸਿੰਘ ਸਿੱਧੂ ਦੌਧਰ,
ਗੁਰਮੇਜ ਸਿੰਘ ਭੱਟੀ, ਦਲਜੀਤ ਸਿੰਘ
ਪਟਵਾਰੀ, ਜਗਜੀਤ ਸਿੰਘ, ਜਗਦੀਪ ਸਿੰਘ ਹਾਜ਼ਰ ਸਨ। (ਪੰਜਾਬੀ ਟਿ੍ਰਬਿਊਨ)
No comments:
Post a Comment