ਕਰੋਨਾ ਦਾ ਸਹਾਰਾ – ਫਾਸ਼ੀ ਹਮਲੇ ਦਾ ਵਧਾਰਾ
ਸੈਫੂਰਾ ਜ਼ਰਗਰ ਤੇ ਹੋਰਨਾਂ ਦੀ ਰਿਹਾਈ ਦੀ ਆਵਾਜ਼ ਉਠਾਓ -
- ਜੇਕਰ
ਕਰੋਨਾ ਵਾਇਰਸ ਕਾਰਨ ਮੁਲਕ ’ਚ ਲੌਕ ਡਾਊਨ ਹੈ ਤਾਂ ਫਿਰ
ਝੂਠੇ ਕੇਸ ਮੜ੍ਹਨਾ, ਗ੍ਰਿਫਤਾਰੀਆਂ ਕਰਕੇ ਜੇਲ੍ਹਾਂ ’ਚ ਸੁੱਟਣਾ ਇਸ ਲਾਕ
ਡਾਊਨ ਤੋਂ ਬਾਹਰ ਕਿਉਂ ਰੱਖਿਆ ਹੋਇਆ ਹੈ ? ਪਰ ਮੋਦੀ ਹਕੂਮਤ ਲਈ ਇਹ
ਮਹਾਂਮਾਰੀ ਤਾਂ ਨਿਆਮਤ ਬਣਕੇ ਬਹੁੜੀ ਹੈ । ਜਿਸਦੇ ਸਹਾਰੇ ਫਾਸ਼ੀ ਹਮਲੇ ਨੂੰ ਨਿਸ਼ੰਗ ਹੋ ਕੇ ਅੱਗੇ ਵਧਾਇਆ ਜਾ ਰਿਹਾ ਹੈ । CAA ਤੇ NRC ਖਿਲਾਫ ਅੰਦੋਲਨ ਕਰ
ਰਹੇ ਲੋਕਾਂ ਨੂੰ ਪਹਿਲਾਂ ਲੌਕ ਡਾਊਨ ਦੇ ਨਾਂ ’ਤੇ ਅਜਿਹੇ ਧਰਨਿਆਂ ਤੋਂ
ਖਦੇੜਿਆ ਗਿਆ ਜਿਥੇ ਉਹ ਕਰੋਨਾ ਦੀ ਮਾਰ ਤੋਂ ਪ੍ਰਹੇਜ ਦੇ ਸਾਰੇ ਕਦਮ ਲੈ ਲੈ ਕੇ ਬੈਠੇ ਸਨ ਤੇ ਹੁਣ
ਦਿੱਲੀ ਦੰਗਿਆਂ ਦਾ ਦੋਸ਼ ਲਾ ਕੇ ਉਹਨਾਂ ਅੰਦੋਲਨਕਾਰੀਆਂ ਦੀਆਂ ਗ੍ਰਿਫਤਾਰੀਆਂ ਦਾ ਵੱਡਾ ਦਮਨ ਚੱਕਰ
ਚਲਾਇਆ ਜਾ ਰਿਹਾ ਹੈ । ਦਿੱਲੀ ’ਚੋਂ ਸੈਂਕੜੇ ਲੋਕਾਂ ਨੂੰ
ਗ੍ਰਿਫਤਾਰ ਕੀਤਾ ਜਾ ਰਿਹਾ ਹੈ । ਕੱਲ੍ਹ ਦੁਪਹਿਰੇ ਹੀ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੀ
ਵਿਦਿਆਰਥੀ ਤਾਲਮੇਲ ਕਮੇਟੀ ਦੀ ਆਗੂ ਸੈਫੂਰਾ ਜ਼ਰਗਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਉਸ ਤੋਂ
ਪਹਿਲਾਂ ਵਿਦਿਆਰਥੀ ਆਗੂ ਮੀਰਾਨ ਹੈਦਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ । ਸੈਫੂਰਾ ਹੁਣ ਕਰੋਨਾ
ਵਾਇਰਸ ਮਹਾਂਮਾਰੀ ਨਾਲ ਸੰਬੰਧਿਤ ਰਾਹਤ ਕਾਰਜਾਂ ’ਚ ਜੁਟੀ ਹੋਈ ਸੀ ।
ਉਹ ਸਮਾਜਿਕ ਵਿਗਿਆਨ ’ਚ ਐਮ.ਫਿਲ ਦੀ ਵਿਦਿਆਰਥਣ ਹੈ । ਦਿੱਲੀ ਦੰਗਿਆਂ ਦੇ ਝੂਠੇ ਕੇਸ ਮੜ੍ਹ
ਕੇ ਉਹਨਾਂ ਸਭਨਾਂ ਨੌਜਵਾਨਾਂ ਨੂੰ ਜੇਲ੍ਹਾਂ ’ਚ ਸੁੱਟਿਆ ਜਾ ਰਿਹਾ ਹੈ
ਜਿਹੜੇ CAA
ਵਿਰੋਧੀ ਅੰਦੋਲਨ ’ਚ ਮੋਹਰੀ ਸਨ । ਇਹਨਾਂ
ਗ੍ਰਿਫਤਾਰੀਆਂ ਖਿਲਾਫ ਜੋਰਦਾਰ ਆਵਾਜ ਉਠਾਉਣ ਤੇ ਕਰੋਨਾ
ਮਹਾਂਮਾਰੀ ਸਹਾਰੇ ਫਾਸ਼ੀ ਹਮਲੇ ਨੂੰ ਅੱਗੇ ਵਧਾ ਰਹੀ ਮੋਦੀ ਹਕੂਮਤ ਦੀ ਅਸਲ ਨੀਤੀ ਦਾ ਪਰਦਾਚਾਕ
ਕਰਨ ਦੀ ਲੋੜ ਹੈ ।
No comments:
Post a Comment