Wednesday, May 20, 2020

ਦੱਖਣੀ ਕੋਰੀਆ: ਕੋਵਿਡ -19 ਨਾਲ ਲੜਨ ਦਾ ਸਫਲ ਤਜਰਬਾ


ਕਰੋਨਾ
---ਬਿਨਾਂ ਕਿਸੇ ਟਿਪਣੀ ਤੋਂ ਪਾਠਕਾਂ ਦੀ ਜਾਣਕਾਰੀ ਹਿੱਤ ---                                                              

  ਦੱਖਣੀ ਕੋਰੀਆ: ਕੋਵਿਡ -19 ਨਾਲ ਲੜਨ ਦਾ ਸਫਲ ਤਜਰਬਾ

 ਦੱਖਣੀ ਕੋਰੀਆ ਨੇ ਹੁਣ ਤੱਕ 3,320000 ਸ਼ੱਕੀ ਮਰੀਜਾਂ ਦੇ ਟੈਸਟ ਕਰ ਲਏ ਹਨ । ਇਹ ਕਰੋਨਾ ਖਿਲਾਫ ਅਜਿਹਾ ਡਾਇਗਨੋਸਟਿਕ ਬਿਜਲਈ ਧਾਵਾ ਹੈ (Blitz Krieg) ਜਿਸਨੇ ਨਿੱਤ ਦਿਨ 900 ਦੀ ਗਿਣਤੀ ਨੂੰ 100 ਤੋਂ ਹੇਠਾਂ ਲੈ ਆਂਦਾ ਹੈ ।
ਲਾਕ ਡਾਊਨ ਦੀ ਜਰੂਰਤ ਨਹੀਂ ਹੈ, ਦੱਖਣੀ ਕੋਰੀਆ ਵਾਲਿਆਂ ਦੇ ਇਹ ਵਿਚਾਰ ਹੈ । ਦੱਖਣੀ ਕੋਰੀਆ ਦਾ ਪਹਿਲਾ ਟੈਸਟ 4 ਫਰਵਰੀ ਨੂੰ ਹੋਇਆ । ਇਸ ਤੋਂ ਸਿਰਫ 16 ਦਿਨ ਬਾਅਦ ਕੇਸ ਹਾਂ ਪੱਖੀ (ਮਰੀਜ) ਪਾਇਆ ਗਿਆ । ਇਸ ਬਿਮਾਰੀ ਨੂੰ ਸ਼ੁਰੂਆਤੀ ਰੂਪ ਚ ਹੀ ਰੋਕਣ ਲਈ ਹੱਲਾ ਮਾਰਿਆ ਗਿਆ, 4 ਕੰਪਨੀਆਂ ਤੁਰੰਤ ਹੀ ਟੈਸਟ ਕਿੱਟ ਬਣਾਉਣ ਵਿੱਚ ਜੁਟ ਗਈਆਂ । ਸਿੱਟੇ ਵਜੋਂ 27 ਫਰਵਰੀ ਤੱਕ ਕੋਰੀਆਈ ਸਿਹਤ ਕਰਮਚਾਰੀ/ਅਧਿਕਾਰੀ ਪ੍ਰਤੀ ਦਿਨ 20,000 ਟੈਸਟ ਕਰਨ ਦੇ ਸਮਰੱਥ ਹੋ ਨਿੱਬੜੇ ।
ਟੈਸਟ ਕਰਨ ਵਾਲੀਆਂ ਥਾਂਵਾਂ ਹਰ ਪੱਧਰ ਦੀ ਅਬਾਦੀ ਦੇ ਐਨੀਆਂ ਨਜਦੀਕ ਬਣਾਈਆਂ ਗਈਆਂ ਕਿ ਤੁਸੀਂ ਥੋੜੀ ਦੂਰ ਜਾਓ ਤੇ ਟੈਸਟ ਸੈਂਪਲ ਦੇ ਕੇ ਵਾਪਸ ਆ ਜਾਓ ਬਿਲਕੁਲ ਏਵੇਂ ਜਿਵੇਂ ਗਲੀ-ਗੁਆਂਢ ਚ ਐਸ ਟੀ ਡੀ ਤੋਂ ਫੋਨ ਕਰਨ ਲਈ ਜਾਣਾ ਹੁੰਦਾ ਹੈ ।
  ਸਾਊਥ ਕੋਰੀਆ ਦੀ ਇਸ ਵੱਡੀ ਪ੍ਰਾਪਤੀ ਨੂੰ ਉਚਿਆਉਂਦਿਆਂ ਅਮਰੀਕਾ ਦੇ ਖਾਧ ਅਤੇ ਦਵਾਈਆਂ ਦੇ ਪ੍ਰਸ਼ਾਸ਼ਨ ਸਾਬਕਾ ਡਾਇਰੈਕਟਰ ਸਕਾਟ ਗਾਟਲਿਬ ਨੇ ਕਿਹਾ ਕਿ ਸ਼ਾਇਦ ਕੋਈ ਵੀ ਹੋਰ ਮੁਲਕ ਜਿੱਥੇ ਇਹ ਮਹਾਂਮਾਰੀ ਫੈਲੀ ਹੋਈ ਹੈ, ਵੱਡੇ ਪੱਧਰ ਤੇ ਟੈਸਟ ਕਰਨ , ਇਲਾਜ ਕਰਨ ਤੇ ਸਿਹਤ ਸੰਭਾਲ ਕਰਨ ਵਿੱਚ ਦੱਖਣੀ ਕੋਰੀਆ ਜਿੰਨਾਂ ਅਸਰਦਾਰ ਨਹੀਂ ਹੈ ।
ਲਾਕ ਡਾਊਨ ਦੀ ਜਰੂਰਤ ਨਹੀਂ ਪਈ, ਦੱਖਣੀ ਕੋਰੀਆ ਨੇ ਐਨ ਸ਼ੁਰੂ ਵਿੱਚ ਬਿਮਾਰੀ ਤੇ ਹੱਲਾ ਬੋਲ ਦਿੱਤਾ, ਬਿਮਾਰੀ ਦੇ ਫੈਲਣ ਵਾਲੀਆਂ ਸ਼ੱਕੀ ਥਾਂਵਾਂ ਤੇ ਕੇਂਦਰਿਤ ਕਰਦਿਆਂ ਵੱਡੇ ਪੱਧਰ ਤੇ ਤਾਕਤ ਝੋਕ ਦਿੱਤੀ । ਦੱਖਣੀ ਕੋਰੀਆ ਦੀ ਇਹ ਤੇਜੀ ਅਮਰੀਕਾ ਅਤੇ ਬਰਤਾਨੀਆ ਤੋਂ ਕਿਤੇ ਜਿਆਦਾ ਸੀ । ਇਸ ਫੁਰਤੀ ਦਾ ਹੀ ਸਿੱਟਾ ਹੈ ਕਿ ਉਸਨੂੰ ਲਾਕ ਡਾਊਨ ਵਰਗੇ ਸਖਤ ਚੁੱਕਣ ਦੀ ਲੋੜ ਨਹੀਂ ਪਈ ।
ਬੀ.ਬੀ.ਸੀ. ਨਿਊਜ ਸੋਲ ਲੌਗ ਬਿਕਰ ਨੇ ਦੱਸਿਆ ਹੈ ਕਿ ਟੈਸਟ ਦਾ ਸੈਂਪਲ ਲੈਣ ਲਈ ਕਾਰ ਡਰਾਈਵਰ ਵਾਲੀ ਸੀਟ ਤੇ ਬੈਠੇ ਵਿਅਕਤੀ ਤੋਂ ਦੋ ਸਿਹਤ ਕਰਮੀ ਗਲੀ ਚ ਖਲੋ ਕੇ ਸੈਂਪਲ ਲੈਂਦੇ ਹਨ । ਜੀਭ ਬਾਹਰ ਕਢਵਾ ਕੇ ਕੰਨ ਸਾਫ ਕਰਨ ਵਾਲੀ ਸਟਿੱਕ ਵਰਗੀ ਰੂੰ ਨਾਲ ਗਲੇ ਦੀ ਬਲਗਮ ਦਾ ਸੈਂਪਲ ਲੈ ਲਿਆ ਜਾਂਦਾ ਹੈ, ਦੂਜਾ ਨੱਕ ਚ ਉਪਰ ਤੱਕ ਟੈਸਟ ਸਟਿੱਕ ਨੂੰ ਲਿਜਾ ਕੇ ਸੈਂਪਲ ਲੈ ਲਿਆ ਜਾਂਦਾ ਹੈ । ਸਿਹਤ ਕਰਮੀ ਟੈਸਟ ਸੈਂਪਲ ਲੈਣ ਵਾਲੇ ਦਾ ਫੋਨ ਨੰਬਰ ਤੇ ਨਾਂ ਨੋਟ ਕਰਦੇ ਹਨ ਅਤੇ ਕੰਮ ਤੇ ਚਲੇ ਜਾਣ ਨੂੰ ਕਹਿੰਦੇ ਹਨ । ਸੈਂਪਲ ਲੈਣ ਦੇ 6 ਘੰਟਿਆਂ ਦੇ ਅੰਦਰ ਉਸਨੂੰ ਮੋੜਵੇਂ ਸੁਨੇਹੇ ਦੇ ਦਿੰਦੇ ਹਨ । ਮਰੀਜ ਸਾਬਤ ਹੋਇਆ ਤਾਂ ਫੋਨ ਕਰਕੇ ਸੱਦ ਲੈਂਦੇ ਹਨ , ਤੰਦਰੁਸਤ ਹੋਇਆ ਤਾਂ ਮੈਸਜ ਕਰ ਦਿੰਦੇ ਹਨ । ਦੱਖਣੀ ਕੋਰੀਆ ਦਾ ਇਹ ਕੰਮ 24/7 ਘੰਟੇ ਚੱਲ ਰਿਹਾ ਹੈ ।
ਦੱਖਣੀ ਕੋਰੀਆ ਦੀ ਕੋਵਿਡ-19 ਨਾਲ ਮਰਨ ਵਾਲਿਆਂ ਦੀ ਦਰ 0.7% ਹੈ ਮਤਲਬ ਹਜਾਰ ਮਰੀਜਾਂ ਵਿੱਚੋਂ 7 ਮੌਤਾਂ ਹੋਈਆਂ ਹਨ । ਬਾਕੀਆਂ ਦਾ ਇਲਾਜ ਹੋਇਆ ਹੈ । ਜਦੋਂ ਕਿ ਦੁਨੀਆਂ ਦਾ ਅੰਕੜਾ ਇੱਕ ਹਜਾਰ ਪਿੱਛੇ 3.4 ਦਾ ਹੈ । ਸਿਹਤ ਵਿਗਿਆਨੀਆਂ ਦਾ ਪੱਕਾ ਵਿਚਾਰ ਹੈ ਕਿ ਇਹ ਅੰਕੜਾ ਅਸਲ ਹਕੀਕਤ ਪੱਖੋਂ ਇਸ ਤੋਂ ਕਿਤੇ ਉੱਚਾ ਹੈ ਕਿਉਂਕਿ ਸਾਰੇ ਅੰਕੜੇ ਨਸ਼ਰ ਨਹੀਂ ਕੀਤੇ ਜਾ ਰਹੇ ।
● 2017 ਦੀ ਜਨਗਣਨਾ ਮੁਤਾਬਿਕ ਦੱਖਣੀ ਕੋਰੀਆ ਦੀ ਕੁੱਲ ਅਬਾਦੀ 5 ਕਰੋੜ 15 ਲੱਖ ਹੈ । ਇੱਕ ਹਜਾਰ ਦੀ ਅਬਾਦੀ ਪਿੱਛੇ ਹਸਪਤਾਲ ਦੇ ਬੈੱਡਾਂ ਦੀ ਗਿਣਤੀ 11.4 ਹੈ ਅਤੇ ਡਾਕਟਰਾਂ ਦੀ ਗਿਣਤੀ 2.4 ਹੈ । ਭਾਵ 5000 ਦੀ ਅਬਾਦੀ ਵਾਲੇ ਇੱਕ ਪਿੰਡ ਵਿੱਚ 57 ਬੈੱਡਾਂ ਵਾਲਾ ਹਸਪਤਾਲ ਹੈ ਜਿੱਥੇ 12 ਡਾਕਟਰ ਮੌਜੂਦ ਹਨ । (ਐਨ.ਡੀ.ਟੀ.ਵੀ. 27-03-2020 ) ,    -ਅਨੁਵਾਦ ਸੁਰਖ ਲੀਹ(31-03-2020)

No comments:

Post a Comment