ਕਰੋਨਾ ਸੰਕਟ ਤੇ ਜਮਾਤੀ ਪਾੜੇ
ਹਰ ਸੰਕਟ ਦੇ ਸਮੇਂ
ਸਮਾਜ ਦੇ ਜਮਾਤੀ ਪਾੜੇ ਹੋਰ ਵਧੇਰੇ ਕਰੂਰਤਾ ਨਾਲ ਪ੍ਰਗਟ
ਹੁੰਦੇ ਹਨ| ਹੁਣ ਇਨ੍ਹਾਂ ਦਿਨਾਂ 'ਚ ਜਦੋਂ ਇੱਕ ਪਾਸੇ ਲੱਖਾਂ ਪ੍ਰਵਾਸੀ ਮਜ਼ਦੂਰ ਘਰਾਂ ਨੂੰ ਜਾਣ ਲਈ ਪੈਦਲ ਤੁਰਦੇ ਹੋਏ ਰਾਹਾਂ 'ਚ
ਹੀ ਖਪ ਰਹੇ ਹਨ ਤਾਂ
ਉਸੇ ਵੇਲੇ ਇੰਡੀਆ ਟੁਡੇ ਦੀ ਖਬਰ ਹੈ ਕਿ ਮੁਲਕ ਦੇ ਰਈਸਾਂ ਨੇ ਕਰੋੜਾਂ ਰੁਪਏ ਖਰਚ ਕੇ ਵਿਦੇਸ਼ੀਂ ਪੜ੍ਹਦੇ ਆਪਣੇ ਸ਼ਹਿਜ਼ਾਦਿਆਂ ਨੂੰ ਵਾਪਸ ਲਿਆਉਣ ਲਈ ਸਪੈਸ਼ਲ ਲਗਜ਼ਰੀ ਹਵਾਈ ਜਹਾਜ਼ ਭੇਜੇ ਹਨ| ਇੱਕ ਜਾਣਕਾਰੀ ਅਨੁਸਾਰ ਮੁੰਬਈ ਤੋਂ ਦੋ ਵੱਖ ਵੱਖ ਪਰਿਵਾਰਾਂ ਨੇ 90 ਲੱਖ ਰੁਪਏ ਖਰਚ ਕੇ ਲੰਡਨ ਤੋਂ ਆਪਣੇ ਬੱਚਿਆਂ ਨੂੰ ਵਾਪਸ ਮੰਗਵਾਇਆ ਹੈ | ਹੋਰ ਵੀ ਕਈ ਨੌਜਵਾਨਾਂ ਨੂੰ 8 ਤੋਂ 21 ਮਾਰਚ ਦੇ ਦਰਮਿਆਨ ਵਿਦੇਸ਼ਾਂ ਤੋਂ ਮੰਗਵਾਇਆ ਗਿਆ ਹੈ ,ਅਜਿਹੀਆਂ ਪ੍ਰਾਈਵੇਟ ਫਲਾਈਟਾਂ ਦੀ ਗਿਣਤੀ 102 ਦੇ ਕਰੀਬ ਹੈ| ਇਹ ਮੁੱਖ ਤੌਰ 'ਤੇ ਇੰਗਲੈਂਡ, ਜਰਮਨੀ ,ਫਰਾਂਸ ਤੇ ਸਵਿਟਜ਼ਰਲੈਂਡ ਤੋਂ ਆਈਆਂ ਹਨ|
ਇਨ੍ਹਾਂ 'ਚ 85 ਫ਼ਲਾਈਟਾਂ ਤਾਂ ਅਜਿਹੀਆਂ ਸਨ ਜਿਨ੍ਹਾਂ 'ਚ 1 ਤੋਂ ਤਿੰਨ 3 ਯਾਤਰੀ ਹੀ ਸਨ| ਮੁਲਕ 'ਚ ਅਜਿਹੀਆਂ ਪ੍ਰਾਈਵੇਟ ਫਲਾਈਟਾਂ ਦੀ ਕਾਰੋਬਾਰੀ ਕੰਪਨੀ ਦਾ ਕਹਿਣਾ ਹੈ ਕਿ ਇਨ੍ਹਾਂ ਦਿਨਾਂ ਚ ਲੌਕ ਡਾਊਨ ਹੋਣ ਕਾਰਨ ਰੱਦ ਫਲਾਈਟਾਂ ਪਿੱਛੇ ਉਸ ਨੂੰ
ਸੌ ਕਰੋੜ ਦਾ ਘਾਟਾ ਪਿਆ ਹੈ ਇਹ ਸਿਰਫ਼
ਇੱਕ ਕੰਪਨੀ ਦਾ
ਅੰਕੜਾ ਹੈ| ਮੁਲਕ ਪੱਧਰੇ ਲੌਕ ਡਾਊਨ ਕਾਰਨ ਸੈਂਕੜੇ ਮੀਲ
ਪੈਦਲ ਤੁਰਕੇ ਆਪਣੇ ਰੈਣ ਬਸੇਰਿਆਂ 'ਚ ਪੁੱਜਣ ਤੋਂ ਵੀ ਲਾਚਾਰ ਹੋਏ ਇਹ ਕਿਰਤੀ ਹੀ ਹਨ
ਜਿਨ੍ਹਾਂ ਦੇ ਸਿਰਾਂ 'ਤੇ ਇਹ ਲਗਜ਼ਰੀ ਹਵਾਈ ਜਹਾਜ਼ ਉਡਾਰੀਆਂ ਭਰਦੇ ਹਨ, ਪਰ ਉਨ੍ਹਾਂ ਨੂੰ ਅਜ ਸਰਕਾਰੀ ਬੱਸਾਂ ਵੀ ਨਸੀਬ ਨਹੀਂ ਹਨ|
ਇੰਨੇ ਪਾੜਿਆਂ
ਗ੍ਰੱਸੇ ਸਮਾਜ ਦੀ ਰਗ ਰਗ 'ਚ
ਕਿਰਤੀਆਂ ਨੂੰ ਨਿਗਲਣ
ਵਾਲੀਆਂ ਹਜ਼ਾਰਾਂ ਲੱਖਾਂ ਮਹਾਂਮਾਰੀਆਂ ਰਚੀਆਂ ਹੋਈਆਂ ਹਨ , ਇਸ ਲਈ ਸਿਰਫ ਕਰੋਨਾ 'ਤੇ ਫਤਹਿ ਨਾਲ ਹੀ ਨਹੀਂ ਸਰਨਾ|
No comments:
Post a Comment