Thursday, May 21, 2020

ਅਮਰੀਕੀ ਸਾਮਰਾਜੀਏ ਤੇ ਕਰੋਨਾ ਸੰਕਟ


ਅਮਰੀਕੀ ਸਾਮਰਾਜੀਏ ਤੇ ਕਰੋਨਾ ਸੰਕਟ 

                               [ਇਨ੍ਹਾਂ ਦਿਨਾਂ ਅੰਦਰ ਕਰੋਨਾ ਵਾਇਰਸ ਦੇ ਸੰਕਟ ਦੀ ਸਭ ਤੋਂ ਤਿੱਖੀ ਮਾਰ ਹੇਠ ਅਮਰੀਕਾ ਹੈ | ਚੀਨ ਅੰਦਰ ਵਾਇਰਸ ਫੈਲਣ ਤੋਂ ਮਗਰੋਂ ਹਾਲਾਂਕਿ ਉਸ ਕੋਲ ਢਾਈ ਤਿੰਨ ਮਹੀਨੇ ਦਾ ਅਰਸਾ ਦਰਕਾਰ ਸੀ ਪਰ ਸੰਸਾਰ ਕਾਰਪੋਰੇਟ ਜਗਤ ਦੇ ਨੁਮਾਇੰਦੇ ਵਜੋਂ ਸੱਜੇ ਪੱਖੀ ਸਿਆਸਤ 'ਤੇ ਸਵਾਰ ਟਰੰਪ ਹਕੂਮਤ ਨੇ ਲੋਕਾਂ ਦੀਆਂ ਜਾਨਾਂ ਦੀ ਪ੍ਰਵਾਹ ਕੀਤੇ ਬਿਨਾਂ ਬਿਮਾਰੀ ਦੇ ਖ਼ਤਰੇ ਨੂੰ ਨਜ਼ਰਅੰਦਾਜ ਕੀਤਾ ਤੇ ਸਾਰਾ ਧਿਆਨ ਕਾਰਪੋਰੇਟ ਦੀਆਂ ਲੋੜਾਂ ਤੇ ਕੇਂਦਰਤ ਰੱਖਿਆ | ਮਗਰੋਂ ਜਦੋਂ ਬਿਮਾਰੀ ਫੈਲੀ ਤਾਂ ਅਮਰੀਕੀ ਸਿਹਤ ਸੰਭਾਲ ਢਾਂਚਾ ਬੁਰੀ ਤਰ੍ਹਾਂ ਊਣਾ ਨਿੱਬੜਿਆ ਹੈ | ਹੋਣ ਮਗਰੋਂ ਅਮਰੀਕੀ ਹਕੂਮਤ ਦਾ ਸਾਰਾ ਜ਼ੋਰ ਆਪਣੇ ਨਖਿਧ ਅਮਲ ਨੂੰ ਛੁਪਾਉਣ 'ਤੇ ਲੱਗਿਆ ਹੋਇਆ ਹੈ ਤੇ ਚੀਨ ਸਿਰ ਭਾਂਡਾ ਭੰਨ ਕੇ ਆਪਣੀ ਜਵਾਬਦੇਹੀ ਤੋਂ ਸੁਰਖ਼ਰੂ ਹੋਣ ਦਾ ਯਤਨ ਕੀਤਾ ਜਾ ਰਿਹਾ ਹੈ| ਸੰਸਾਰ ਪੂੰਜੀਵਾਦੀ ਪ੍ਰਬੰਧ ਦੀ ਮੋਹਰੀ ਹਕੂਮਤ ਵਜੋਂ ਅਮਰੀਕੀ ਸਾਮਰਾਜੀਆਂ ਦਾ ਇਹ ਵਿਹਾਰ ਵਿਸ਼ੇਸ਼ ਕਰਕੇ ਨੋਟ ਕਰਨ ਯੋਗ ਹੈ ਕਿਉਂਕਿ ਇਹ ਇਸ ਲੁਟੇਰੇ ਸੰਸਾਰ ਪ੍ਰਬੰਧ ਅੰਦਰ ਲੁਟੇਰੀਆਂ ਜਮਾਤਾਂ ਦੀਆਂ ਹਕੂਮਤਾਂ ਦੀਆਂ ਤਰਜੀਹਾਂ ਨੂੰ ਦਰਸਾਉਂਦਾ ਹੈ ਜਿੱਥੇ ਲੋਕਾਂ ਦੀਆਂ ਜ਼ਿੰਦਗੀਆਂ ਨਾਲੋਂ ਕਾਰਪੋਰੇਟਾਂ ਦੇ ਮੁਨਾਫੇ ਕਿਤੇ ਜਿਆਦਾ ਮਹੱਤਵ ਰੱਖਦੇ ਹਨ, ਮੋਦੀ-ਟਰੰਪ "ਯਾਰੀ" ਦੇ ਪ੍ਰਸੰਗ 'ਚ ਵੀ ਅਮਰੀਕੀ ਵਿਹਾਰ ਮਹੱਤਵਪੂਰਨ ਹੈ ਕਿਉਂਕਿ ਇਸੇ ਤੋਂ ਰੌਸ਼ਨੀ ਲੈ ਕੇ ਹੀ ਮੋਦੀ ਹਕੂਮਤ ਨਿਭ ਰਹੀ ਹੈ| ਹੇਠਾਂ ਅਸੀਂ ਅਮਰੀਕੀ ਹਕੂਮਤ ਦੇ ਰਵੱਈਏ ਬਾਰੇ ਸਾਡੇ ਪੱਤਰਕਾਰ ਵੱਲੋਂ ਤਿਆਰ ਕਿਤੇ ਕੁਝ ਨੁਕਤੇ ਸਾਂਝੇ ਕਰ ਰਹੇ ਹਾਂ]- ਸੰਪਾਦਕ                                                     
  -ਸੰਘੀ ਏਜੰਸੀਆਂ, ਆਮ ਕਰਕੇ ਸਿਹਤ ਸੇਵਾਵਾਂ ਮੂਹਰਲੀਆਂ ਕਤਾਰਾਂ ਦੇ ਕਾਮਿਆਂ ਖਾਤਰ ਐਨ-95 ਕਿਸਮ ਦੇ ਮਾਸਕ, ਵੈਟੀਲੇਟਰ ਤੇ ਹੋਰ ਸਾਜੋਸਮਾਨ ਦੇ ਵੱਡੀ ਪੱਧਰ 'ਤੇ ਆਰਡਰ ਸ਼ੁਰੂ ਕਰਨ ਲਈ ਅੱਧ- ਮਾਰਚ ਤੱਕ ਉਡਕਦੀਆਂ ਰਹੀਆਂ।
-ਏਸੇ ਸਮੇਂ ਦੌਰਾਨ ਅਨੇਕਾਂ ਸੂਬਿਆਂ ਦੇ ਹਸਪਤਾਲ ਲੋੜੀਂਦੇ ਸਾਜੋਸਮਾਨ ਤੋਂ ਬਿਨਾ ਹੀ ਹਜਾਰਾਂ ਦੀ ਗਿਣਤੀ 'ਚ ਪ੍ਰਭਾਵਤ ਮਰੀਜਾਂ ਦਾ ਇਲਾਜ ਕਰਦੇ ਰਹੇ ਸਨ ਅਤੇ ਐਮਰਜੈਂਸੀ ਹਾਲਤਾਂ 'ਚ ਸਿਹਤ ਸਬੰਧੀ ਸਮਾਨ ਤੇ ਦਵਾਈਆਂ ਦੀ ਤੋਟ-ਪੂਰਤੀ ਲਈ ਬਣੇ ਕੌਮੀ ਭੰਡਾਰ 'ਚੋਂ ਅਜੇਹੇ ਸਮਾਨ-ਪ੍ਰਾਪਤੀ ਦੀ ਮੰਗ ਕਰ ਰਹੇ ਸਨ, ਜੋ ਉਨ੍ਹਾਂ ਨੂੰ ਨਹੀਂ ਮਿਲਿਆ।
-ਸੰਕਟ ਦੇ ਇਹਨਾਂ ਤਿੰਨ ਮਹੀਨਿਆਂ ਦੇ ਅੰਦਰ 2 ਹੀ ਇਹ ਭੰਡਾਰ ਮੁੱਕਣ ਦੇ ਨੇੜ ਪਹੁੰਚ ਗਿਆ ਹੈ, ਜਦੋਂ ਕਿ ਅਤਿ ਲੋੜੀਂਦੀ ਸੰਭਾਲ ਮੰਗਦੇ ਮਰੀਜਾਂ ਦੀ ਗਿਣਤੀ ਤੇਜੀ ਨਾਲ ਵਧ ਰਹੀ ਹੈ। ਕਈ ਸੂਬਾ ਪੱਧਰੇ ਤੇ ਸਥਾਨਕ ਅਧਿਕਾਰੀ ਇਹ ਦੱਸ ਰਹੇ ਹਨ ਕਿ ਉਨ੍ਹਾਂ ਨੂੰ ਟੁੱਟੇ ਹੋਏ ਵੈਂਟੀਲੇਟਰ ਤੇ ਬੋਦੇ ਮਾਸਕ ਮਿਲੇ ਹਨ। 
-ਟਰੰਪ ਨੇ ਜੋਰ ਦੇ ਕੇ ਕਿਹਾ ਕਿ ਸੰਘੀ-ਸਰਕਾਰ ਨੂੰ ਮਹਾਂਮਾਰੀ ਨਾਲ ਨਜਿਠਣ ਦੇ ਮਾਮਲੇ 'ਚ ਸੂਬਿਆਂ ਦੀ ਪਿੱਠ-ਪਿੱਛੇ ਰਹਿਣਾ ਚਾਹੀਦਾ ਹੈ।'' ਭਾਵ ਇਹ ਕੰਮ ਮੁੱਖ ਤੌਰ 'ਤੇ ਸੂਬਿਆਂ ਦਾ ਜੁੰਮਾ ਬਣਦਾ ਹੈ। 
-ਟਰੰਪ ਤੇ ਉਹਦੇ ਵੱਲੋਂ ਨਿਯੁਕਤ ਅਧਿਕਾਰੀਆਂ ਨੇ ਸੂਬਿਆਂ ਤੇ ਸਥਾਨਕ ਸਰਕਾਰਾਂ ਨੂੰ ਕਿਹਾ '' ਤੁਸੀਂ ਆਪਣਾ ਸਾਜੋਸਮਾਨ ਆਪ ਖ੍ਰੀਦੋ, ਕੌਮੀ ਭੰਡਾਰ ਤਾਂ ਅੰਤ ਨੂੰ ਅਣਸਰਦੇ ਦਾ ਹੀਲਾ ਹੋਣਾ ਚਾਹੀਦਾ ਹੈ। 
-ਟਰੰਪ ਲਗਭਗ ਮਹੀਨਾ ਭਰ ਨਿਯੂਯਾਰਕ ਦੇ ਗਵਰਨਰ ਤੇ ਹੋਰਨਾਂ ਗਵਰਨਰਾਂ ਵੱਲੋਂ ਇਸ ਮੰਗ ਨੂੰ ਠੁਕਰਾਉਂਦਾ ਰਿਹਾ ਕਿ ਉਹ '' ਸੁਰਖਿਆ ਪੈਦਾਵਾਰ ਕਨੂੰਨ'' ਤਹਿਤ ਕੰਪਨੀਆਂ ਨੂੰ ਵੈਂਟੀਲੇਟਰ ਤੇ ਨਿੱਜੀ ਸੁਰੱਖਿਆ ਕਿੱਟਾਂ ਦੀ ਪੈਦਾਵਾਰ ਵਧਾਉਣ ਲਈ ਆਪਣੀ ਅਧਿਕਾਰ ਸ਼ਕਤੀ ਦੀ ਵਰਤੋਂ ਕਰੇ। ਉਸਨੇ ਸਗੋਂ ਨਿੱਜੀ ਖੇਤਰ ਬਾਰੇ ਇਹ ਸੰਕੇਤ ਦਿੱਤਾ ਕਿ ਉਹ ਆਪਣੇ ਤੌਰ 'ਤੇ ਹੀ (ਇਸ ਪੱਖੋਂ) ਤਸੱਲੀ ਬਖਸ਼ ਕੰਮ ਕਰ ਰਹੇ ਹਨ :
- 31ਦਸੰਬਰ 2019 ਨੂੰ ਚੀਨ ਵੱਲੋਂ ਸੰਸਾਰ ਸਿਹਤ ਸੰਸਥਾ ਨੂੰ ਇਹ ਜਾਣਕਾਰੀ ਦਿੱਤੇ ਜਾਣ ਤੋਂ ਬਾਦ ਅਤੇ ਇੱਥੋਂ ਤੱਕ ਕਿ ਸੰਸਾਰ ਸਿਹਤ ਸੰਸਥਾ ਵੱਲੋਂ 30 ਜਨਵਰੀ 2020 ਨੂੰ '' ਜਨਤਕ ਸਿਹਤ ਸਬੰਧੀ ਐਮਰਜੈਂਸੀ'' ਦਾ ਐਲਾਨ ਕੀਤੇ ਜਾਣ ਤੋਂ ਬਾਦ ਵੀ ਜਨਵਰੀ-ਫਰਵਰੀ ਦੌਰਾਨ ਟਰੰਪ ਨੇ ਖਤਰੇ ਨੂੰ ਘਟਾ ਕੇ ਪੇਸ਼ ਕੀਤਾ ਤੇ ਉਹ ਅਮਰੀਕਾ 'ਚ ਮਹਾਂਮਾਰੀ ਦੇ ਪਹੁੰਚਣ ਨੂੰ ਡੈਮੋਕਰੇਟਾਂ ਤੇ ਮੀਡੀਆ  ਦਾ ਸ਼ੋਸ਼ਾ ਕਹਿੰਦਾ ਰਿਹਾ।   WHO  ਵੱਲੋਂ ਐਮਰਜੈਂਸੀ ਦੇ ਐਲਾਨ ਦੇ ਬਾਵਯੂਦ ਉਹ ਅਮਰੀਕੀ ਜਨਤਾ ਨੂੰ ਇਹ ਭਰੋਸਾ ਦਿੰਦਾ ਰਿਹਾ ਕਿ ''ਵਾਇਰਸ ਪੂਰੀ ਤਰ੍ਹਾਂ ਕਾਬੂ ਹੇਠ ਹੈ ਤੇ ਉਹ ਸ਼ੁਭ ਅੰਤ ਦੀ ਆਸ ਕਰਦਾ ਹੈ।'' 
-    com. For   disease control and protection ਦੀਆਂ ਇਸ ਮਹਾਂਮਾਰੀ ਵੱਲੋਂ ਵੱਡੇ ਵਿਘਨ ਪਾਉਣ ਦੀਆਂ ਗੰਭੀਰ ਚੇਤਾਵਨੀਆਂ ਦੇ ਬਾਵਯੂਦ ਰਾਸ਼ਟਰਪਤੀ ਟਰੰਪ ਤੇ ਉਹਦੇ ਸਾਥੀ ਅਧਿਕਾਰੀ ਅਟੰਕ ਰਹੇ :
     -ਸਿਹਤ ਵਿਭਾਗ ਦੇ ਸਕੱਤਰ ਅਲੈਕਸ ਅਕਾਰ ਨੇ 7 ਫਰਵਰੀ ਨੂੰ ਕਿਹਾ ਕਿ : '' ਅਮਰੀਕੀ ਜਨਤਾ ਨੂੰ ਖਤਰਾ ਬਹੁਤ ਘੱਟ ਹੈ।'' 
    -ਉਸਦੇ ਸਟੇਟ ਸਕੱਤਰ ਪੌਂਪੀਓ ਨੇ 7 ਫਰਵਰੀ ਨੂੰ ਕਿਹਾ ਕਿ ਸਰਕਾਰ ਨੇ 18 ਟਨ ਮੂੰਹ ਢਕਣ ਵਾਲੇ ਮਾਸਕ ਤੇ ਓਪਰੇਸ਼ਨ ਵੇਲੇ ਵਰਤੇ ਜਾਣ ਵਾਲੇ ਮਾਸਕ, ਗਾਊਨ ਤੇ ਹੋਰ ਸਿਹਤ ਸਬੰਧੀ ਸਮੱਗਰੀ ਦਾ ਜਹਾਜ ਭਰ ਕੇ ਚੀਨ ਨੂੰ ਭੇਜਿਆ ਹੈ। 
-ਮੁਲਕ ਅੰਦਰ ਲਾਗ ਦੀਆਂ ਬਿਮਾਰੀਆਂ ਦੇ ਮਾਹਰ ਡਾਕਟਰ ਐਨਟਨੀ ਫਾਊਸੀ ਨੇ ਕਿਹਾ ਕਿ ਮੁਲਕ ਅੰਦਰ ਇਸ ਵੇਲੇ ਹਫਤੇ ਅੰਦਰ ਸਾਢੇ 10 ਲੱਖ ਤੋਂ 20 ਲੱਖ ਟੈਸਟ ਕੀਤੇ ਜਾਂਦੇ ਹਨ, ਪਰ ਜੇ ਅਸੀਂ ਲਾਕਡਾਊ੍ਵਨ ਖੋਹਲਣ ਵੱਲ ਵਧਣਾ ਹੈ ਤਾ ਸਾਨੂੰ ਇਸ ਤੋਂ ਦੋ ਜਾਂ ਤਿੰਨ ਗੁਣਾ ਵੱਧ ਟੈਸਟ ਕਰਨੇ ਚਾਹੀਦੇ ਹਨ।'' 
- ਟਰੰਪ ਨੇ ਡੈਮੋਕਰੇਟਾਂ ਤੇ ਵਧ ਟੈਸਟਾਂ ਦੀ ਮੰਗ ਕਰ ਰਹੇ ਖੱਬੇ ਪੱਖੀਆਂ ਬਾਰੇ ਕਿਹਾ : '' ਇਹ ਟੈਸਟਿੰਗ,ਟੈਸਟਿੰਗ,ਟੈਸਟਿੰਗ ਦਾ ਚੀਕ ਚਿਹਾੜਾ ਪਾਉਣ ਵਾਲੇ ਬਹੁਤ ਖਤਰਨਾਕ ਸਿਆਸੀ ਖੇਡ, ਖੇਡ ਰਹੇ ਹਨ। ... ਟੈਸਟਿੰਗ ਸੂਬਿਆਂ ਦਾ ਕੰਮ ਹੈ ਸੰਘੀ ਸਰਕਾਰ ਦਾ ਨਹੀਂ।'' 
-ਉਹਨੇ ਡੈਮੋਕਰੇਟਿਕ ਗਵਰਨਰਾਂ ਉਪਰ ਮੰਗ ਵਧਾ ਕੇ ਪੇਸ਼ ਕਰਨ ਦਾ ਦੋਸ਼ ਲਾਉਦਿਆਂ ਇੰਨ੍ਹਾਂ  ਨੂੰ '' ਸ਼ਕਾਇਤੀ-ਟੱਟੂ ਤੇ ਸਪੋਲੀਏ '' ਕਿਹਾ। 
-ਅੱਧ ਮਾਰਚ ਵਿੱਚ ਇੱਕ ਹਸਪਤਾਲ ਦੇ ਡਾਕਟਰਾਂ ਤੇ ਨਰਸਾਂ ਨੂੰ ਨਿੱਜੀ ਸੁਰੱਖਿਆ ਕਿੱਟਾਂ, ਮਾਸਕਾਂ,ਤੇ ਗਾਊਨ ਵਗੈਰਾ ਦੀ ਨਾ ਕਾਫੀ ਸਪਲਾਈ ਲਈ ਸ਼ੋਸ਼ਲ ਮੀਡੀਆ ਤੱਕ ਪਹੁੰਚ ਕਰਨੀ ਪਈ। 
-ਲੋੜੀਂਦੇ ਸਮਾਨ ਦੀ ਨਾਕਾਫੀ ਸਪਲਾਈ ਦੀਆਂ ਹਾਲਤਾਂ ਸੰਘੀ ਸਿਹਤ ਅਧਿਕਾਰੀਆਂ ਨੇ ਲੋੜੀਂਦੇ ਸਾਜਸਮਾਨ ਦਾ ਮਿਆਰ ਘਟਾਉਣਾ ਸ਼ੁਰੂ ਕਰ ਦਿੱਤਾ। ਖੁਰਾਕ ਤੇ ਦਵਾਈਆਂ ਸਬੰਧੀ ਪ੍ਰਸ਼ਾਸਨ ਦੀਆਂ ਨਵੀਆਂ ਮਾਰਗ- ਦਰਸ਼ਕ ਹਦਾਇਤਾਂ ਮੁਤਾਬਕ ਹਸਪਤਾਲਾਂ ਨੂੰ ਮਿਆਰੀ ਵੈਂਟੀਲੇਟਰਾਂ ਦੀ ਥਾਂ 'ਤੇ ਐਮਰਜੈਂਸੀ ਵੈਂਟੀਲੇਟਰ ਵਰਤਣ ਦੀ ਇਜਾਜਤ ਦਿੱਤੀ ਜਿਹੜੇ ਆਮ ਕਰਕੇ ਐਬੂਲੈਸਾਂ ਤੇ ਅਨੈਸਥੀਜਾ ਗੈਸ ਮਸ਼ੀਨਾਂ 'ਚ ਵਰਤੇ ਜਾਂਦੇ ਹਨ। ਇਨੵਾਂ ਏਜੰਸੀਆਂ ਨੇ ਇਹ ਵੀ ਕਿਹਾ ਕਿ ਅੰਤਮ ਹੀਲੇ ਵਜੋਂ, ਘਰਾੜੇ ਮਾਰਨ ਜਾਂ ਸੁੱਤੇ ਪਿਆ ਸਾਹ ਬੰਦ ਹੋਣ ਦੀਆਂ ਬਿਮਾਰੀਆਂ ਸਮੇਂ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਵੀ ਕਰੋਨਾ ਦੇ ਮਰੀਜਾਂ ਨੂੰ ਸਾਹ ਚਾਲੂ ਰੱਖਣ ਲਈ ਵਰਤੀਆਂ ਜਾ ਸਕਦੀਆਂ ਹਨ। 
-ਟਰੰਪ ਨੇ ਕਿਹਾ ਕਿ '' ਮਾਸਕ ਦੀ ਥਾਂ ਤੇ ਗੁਲੂਬੰਦ ਵੀ ਵਰਤਿਆਂ ਜਾ ਸਕਦਾ ਹੈ। ਇਹ ਕੱਪੜੇ ਤੇ ਨਿਰਭਰ ਕਰਦਾ ਹੈ-ਪਰ ਗੁਲੂਬੰਦ ਵਧੀਆ ਹੈ। ''
-ਮਾਰਚ 17, 2020 : ਅਮਰੀਕਾ ਦੀ ਸੰਘੀ ਸਰਕਾਰ ਦੀ ਕਰੋਨਾ ਵਾਇਰਸ ਸਬੰਧੀ ਯੋਜਨਾ ਦੇ ਇੱਕ ਲੀਕ ਹੋਏ ਦਸਤਾਵੇਜ ਨੇ ਇਹ ਚੇਤਾਵਨੀ ਦਿੱਤੀ ਹੈ ਕਿ ਕਰੋਨਾ ਮਹਾਂਮਾਰੀ '' ਘੱਟੋ ਘੱਟ 18 ਮਹੀਨੇ ਚੱਲੂਗੀ'' ਅਤੇ ਇਹ ''ਲਾਗ ਦੀਆਂ ਬਹੁਪਰਤੀ ਲਹਿਰਾਂ ਦੇ ਰੂਪ 'ਚ ਆ ਸਕਦੀ ਹੈ ''-ਨਿਯੂਯਾਰਕ ਟਾਇਮਜ ਨੇ ਦੱਸਿਆ ਕਿ 100 ਸਫੇ ਦੀ ਇਸ ਦਸਤਾਵੇਜ ਅੰਦਰ ਇਹ ਲਿਖਿਆ ਹੋਇਆ ਹੈ ਕਿ '' ਅਮਲ-ਫੈਲੇ, ਮਰਜ਼ ਸ਼ਨਾਖਤ ਦੀ ਸਮਰੱਥਾ, ਦਵਾਈਆਂ ਦੀ ਸਪਲਾਈ, ਜੀਹਦੇ 'ਚ ਨਿੱਜੀ ਸੁਰੱਖਿਆ ਸਾਜੋਸਮਾਨ ਅਤੇ ਜਦੋਂ ਤੱਕ ਅਸਰਦਾਰ ਵੈਕਸੀਨ ਵਿਕਸਤ ਨਹੀਂ ਹੋ ਜਾਂਦਾ, ਤਾਂ ਦਵਾਈਆਂ ਆਦਿ ਗੰਭੀਰ ਥੁੜੋਂ ਦੀਆਂ ਸੰਭਾਵਨਾਵਾਂ ਹਨ।''     (ਸੁਰਖ ਲੀਹ ਪੱਤਰ ਪ੍ਰੇਰਕ) (24-4-2020)

No comments:

Post a Comment