ਕਰੋਨਾ ਰੈਪਿਡ ਟੈਸਟ
ਕਿਟ ਘੋਟਾਲਾ :- #ਮਹਾਂਮਾਰੀ ਲੋਕਾਂ ਲਈ ਹੈ ,
ਕੰਪਨੀਆਂ ਲਈ ਕਮਾਈਆਂ ਤੇ ਸਰਕਾਰਾਂ ਲਈ ਦਲਾਲੀਆਂ ਦਾ ਦੌਰ ਹੈ
ਕਰੋਨਾ ਸੰਕਟ ਵੱਡੀਆਂ ਕੰਪਨੀਆਂ ਲਈ ਮੋਟੀਆਂ ਕਮਾਈਆਂ
ਦਾ ਸਾਧਨ ਬਣਿਆ ਹੋਇਆ ਹੈ। ਟੈਸਟ ਕਿੱਟਾਂ ਦਾ ਕਾਰੋਬਾਰ ਇਹੀ ਦਸਦਾ ਹੈ। ਭਾਰਤ ਸਰਕਾਰ ਵੱਲੋਂ
ਕਰੋਨਾ ਪੀੜਤਾਂ ਦੀ ਪਹਿਚਾਣ ਸੰਬੰਧੀ ਐਂਟੀਬਾਡੀ ਟੈਸਟ ਕਿੱਟ ਨੂੰ ਮਨਜੂਰੀ ਦਿੱਤੀ ਗਈ ਸੀ। ਇਹ
ਟੈਸਟ ਭਾਵੇਂ ਵਿਸ਼ੇਸ਼ ਤੌਰ ’ਤੇ ਤਾਂ ਕਰੋਨਾ ਖਾਤਰ ਨਹੀਂ ਹੁੰਦਾ ਪਰ ਇਸ ਨਾਲ ਸਰੀਰ
ਵਿੱਚ ਐਂਟੀਬਾਡੀਜ਼(ਬਿਮਾਰੀ ਰੋਧਕ ਤੱਤ) ਦੀ ਵਧੀ ਮਾਤਰਾ ਦੇ ਅਧਾਰ ’ਤੇ ਕਿਸੇ ਵਿਅਕਤੀ
ਦੇ ਕਰੋਨਾ ਪੀੜਤ ਹੋਣ ਸੰਬੰਧੀ ਅੰਦਾਜਾ ਲਗਾਇਆ ਜਾ ਸਕਦਾ ਹੈ । ਇਹ ਟੈਸਟ ਕਰੋਨਾ ਸੰਬੰਧੀ ਵਿਸ਼ੇਸ਼
ਟੈਸਟ ਤੋਂ ਸਸਤਾ ਹੁੰਦਾ ਹੈ ਅਤੇ ਇਸਦੇ ਨਤੀਜੇ ਜਲਦੀ ਆ ਜਾਂਦੇ ਹਨ ।
ਕੇਂਦਰ ਸਰਕਾਰ ਅਧੀਨ ਕੰਮ ਕਰਦੇ ਇੰਡੀਅਨ ਕੌਂਸਲ ਫਾੱਰ ਮੈਡੀਕਲ ਰਿਸਰਚ ( ਮੈਡੀਕਲ ਖੋਜ
ਸੰਬੰਧੀ ਭਾਰਤੀ ਕਾਉਂਸਲ) ਵੱਲੋਂ ਇਸ ਟੈਸਟ ਖਾਤਰ ਲੋੜੀਂਦੀ ਕਿੱਟ ਦੀ ਕੀਮਤ 600 ਰੁਪਏ ਪ੍ਰਤੀ ਕਿੱਟ ਨਿਰਧਾਰਤ ਕੀਤੀ ਗਈ । ਇਸ ਉਪਰ ਜੀ.ਐਸ.ਟੀ. ਵੱਖਰਾ ਹੋਣਾ ਸੀ । ਚੇਨੱਈ ਦੀ
ਇੱਕ ਕੰਪਨੀ ਰੇਅਰ ਮੋਟਾਬੋਲਿਕਸ ਦਾ ਟੈਂਡਰ ਪਾਸ ਹੋ ਗਿਆ। ਇਸ ਕੰਪਨੀ ਵੱਲੋਂ ਆਈ.ਸੀ.ਐਮ.ਆਰ ਨੂੰ
ਪ੍ਰਤੀ ਕਿੱਟ 600/-
ਦੇ ਹਿਸਾਬ ਟੈਸਟ ਕਿੱਟ ਸਪਲਾਈ ਕੀਤੇ ਜਾਣੇ ਸਨ ।
ਮਿਤੀ 27
ਮਾਰਚ 2020 ਨੂੰ
ਆਈ.ਸੀ.ਐਮ.ਆਰ. ਵੱਲੋਂ ਰੇਅਰ ਮੋਟਾਬੋਲਿਕਸ ਪਾਸ 5 ਲੱਖ ਟੈਸਟ ਕਿੱਟਾਂ
ਦਾ ਆਰਡਰ ਦਿੱਤਾ ਗਿਆ । ਜਿਸ ਵਿੱਚੋਂ 2.76
ਲੱਖ ਟੈਸਟ ਕਿੱਟ ਰੇਅਰ ਮੋਟਾਬੋਲਿਕਸ ਵੱਲੋਂ ਸਪਲਾਈ
ਕਰ ਦਿੱਤੇ ਗਏ । ਅਜੇ 2.24
ਲੱਖ ਕਿੱਟ ਸਪਲਾਈ ਕਰਨੇ ਬਾਕੀ ਸਨ । ਇਹ ਟੈਸਟ ਕਿੱਟ
ਚੀਨ ਦੀ ਕੰਪਨੀ ਵੋਂਡਫੋ ਵੱਲੋਂ ਤਿਆਰ ਕੀਤੇ ਗਏ ਹਨ ਅਤੇ ਮੈਟ੍ਰਿਕਸ ਲੈਬਜ਼ ਨਾਮ ਦੀ ਕੰਪਨੀ ਦੁਆਰਾ
ਭਾਰਤ ’ਚ ਲਿਆ ਕੇ ਰੇਅਰ ਮੋਟਾਬੋਲਿਕਸ ਨੂੰ ਵੇਚੇ ਗਏ ਜਿਸਨੇ
ਅੱਗੇ ਸੌਦੇ ਅਨੁਸਾਰ 600/-
ਪ੍ਰਤੀ ਕਿੱਟ ਦੇ ਹਿਸਾਬ ਆਈ.ਸੀ.ਐਮ.ਆਰ. ਨੂੰ ਸਪਲਾਈ
ਕਰਨੇ ਸਨ । ਕੁੱਝ ਰਾਜਾਂ ਵੱਲੋਂ ਵੀ ਆਪਣੇ ਤੌਰ ’ਤੇ ਅਜਿਹੇ ਕਿੱਟ
ਖਰੀਦਣ ਲਈ 600/-
ਪ੍ਰਤੀ ਕਿੱਟ ਦੇ ਹਿਸਾਬ ਨਾਲ ਆਰਡਰ ਦਿੱਤੇ ਗਏ ਸਨ
ਜਿਵੇਂ ਤਾਮਿਲਨਾਡੂ ਵੱਲੋਂ 50,000
ਕਿੱਟਾਂ ਦਾ ਆਰਡਰ । ਮੰਗ ਨੂੰ ਵੇਖਦਿਆਂ ਰੇਅਰ
ਮੋਟਾਬੋਲਿਕਸ ਵੱਲੋਂ ਮੈਟ੍ਰਿਕਸ ਲੈਬ ਨਾਲ 10 ਲੱਖ ਕਿੱਟ
ਮੰਗਵਾਉਣ ਦਾ ਸੌਦਾ ਕੀਤਾ ਗਿਆ । ਅਜੇ ਰੇਅਰ ਮੋਟਾਬੋਲਿਕਸ ਵੱਲੋਂ ਆਈ.ਸੀ.ਐਮ.ਆਰ. ਨੂੰ 2.76 ਲੱਖ ਕਿੱਟ ਹੀ ਸਪਲਾਈ ਕੀਤੇ ਸਨ ਕਿ ਰੇਅਰ
ਮੋਟਾਬੋਲਿਕਸ ਅਤੇ ਮੈਟ੍ਰਿਕਸ ਲੈਬ ਦਾ
ਕਿੱਟਾਂ ਦੀ ਸਪਲਾਈ ਨੂੰ ਲੈ ਕੇ ਰੌਲਾ ਪੈ ਗਿਆ ਅਤੇ
ਇਹ ਮਸਲਾ ਦਿੱਲੀ
ਹਾਈਕੋਰਟ ਸਾਹਮਣੇ ਆ ਗਿਆ ।
ਹੁਣ ਤੱਕ ਜੋ ਢਕੀ ਰਿੱਝੀ ਜਾ ਰਹੀ ਸੀ ਉਹ ਜੱਗ ਜਾਹਰ
ਹੋ ਗਿਆ ਤਾਂ ਪਤਾ ਲੱਗਿਆ ਕਿ :-
(ਓ) ਮੈਟ੍ਰਿਕਸ
ਲੈਬਜ਼ ਨੂੰ ਚੀਨ ਤੋਂ ਲਿਆਂਦੇ ਇਹ ਟੈਸਟ ਕਿੱਟ ਸਮੇਤ ਭਾੜਾ 245 ਰੁਪਏ ਪ੍ਰਤੀ ਕਿੱਟ
ਪੈਂਦੇ ਸਨ ਜੋ ਕਿ 400
ਰੁਪਏ ਪ੍ਰਤੀ ਕਿੱਟ ਦੇ ਹਿਸਾਬ ਇਸ ਵੱਲੋਂ ਰੇਅਰ
ਮੈਟਾਬੋਲਿਕਸ ਨੂੰ ਵੇਚੇ ਜਾ ਰਹੇ ਸਨ ਭਾਵ ਪ੍ਰਤੀ ਕਿੱਟ 155 ਰੁਪਏ (63.27%) ਦਾ ਮੁਨਾਫਾ ।
(ਅ) ਅੱਗੋ ਰੇਅਰ ਮੋਟਾਬੋਲਿਕਸ ਵੱਲੋਂ ਇਹੀ ਕਿੱਟ 400 ਰੁਪਏ ਪ੍ਰਤੀ ਕਿੱਟ ਹਿਸਾਬ ਖਰੀਦ ਕੇ ਆਈ ਸੀ ਐਮ ਆਰ ਨੂੰ 600 ਰੁਪਏ ਪ੍ਰਤੀ ਕਿੱਟ
ਦੇ ਹਿਸਾਬ ਵੇਚੇ ਜਾ ਰਹੇ ਸਨ ਭਾਵ ਪ੍ਰਤੀ ਕਿੱਟ 200 ਰੁਪਏ (50%) ਦਾ ਮੁਨਾਫਾ ।
(ੲ) ਜੇ ਇਹੀ ਕਿੱਟ
ਭਾਰਤ ਸਰਕਾਰ ਵੱਲੋਂ ਸਿੱਧੇ ਚੀਨ ਤੋਂ ਖਰੀਦੇ ਹੁੰਦੇ ਤਾਂ ਇਹ ਕੀਮਤ 150 ਰੁਪਏ ਪ੍ਰਤੀ ਕਿੱਟ
ਹੋਣੇ ਸਨ । ਭਾਵ 150
ਰੁਪਏ ਪ੍ਰਤੀ ਕਿੱਟ ਹਿਸਾਬ ਨਾਲ ਮਿਲਣ ਵਾਲੀ ਕਿੱਟ
ਭਾਰਤ ਵੱਲੋਂ 600
ਰੁਪਏ ਪ੍ਰਤੀ ਕਿੱਟ ਹਿਸਾਬ ਨਾਲ ਖਰੀਦੀ ਗਈ । ਜਿਸਦਾ
ਮਤਲਬ ਪ੍ਰਤੀ ਕਿੱਟ 450
ਰੁਪਏ ਵੱਧ ਖਰਚੇ ਗਏ ।
ਅਸਲ ’ਚ ਇਹ 450
ਰੁਪਏ ਪ੍ਰਤੀ ਕਿੱਟ ਹਿਸਾਬ ਪੈਸਾ :- ਸਪਲਾਈ ਕੰਪਨੀਆਂ, ਆਈ.ਸੀ.ਐਮ.ਆਰ. ਦੇ ਅਧਿਕਾਰੀਆਂ,
ਸਿਹਤ ਮਹਿਕਮੇ ਦੇ ਮੰਤਰੀਆਂ –ਸੈਕਟਰੀਆਂ ਨੇ ਰਲ ਮਿਲ ਕੇ ਛਕਿਆ । ਇਹੀ ਕਾਰਨ ਸੀ ਕਿ
ਇਸ ਵੱਡੇ ਘੋਟਾਲੇ ਦਾ ਪਤਾ ਲੱਗਣ ਦੇ ਬਾਵਜੂਦ ਵੀ ਸੌਦਾ ਰੱਦ ਕਰਕੇ ਕਿੱਟ ਵਾਪਸ ਨਹੀਂ ਕੀਤੇ ਗਏ ।
#ਅਦਾਲਤ ਦਾ
ਕਿਰਦਾਰ:- ੲੇਨਾ ਵੱਡਾ ਘੋਟਾਲੇ ਸਾਹਮਣੇ ਆ ਜਾਣ ਦੇ ਬਾਵਜੂਦ ਦੋਸ਼ੀਆਂ ਖਿਲਾਫ਼ ਪਰਚੇ ਦਰਜ ਕਰਕੇ
ਕਾਰਵਾਈ ਕਰਨ ਦੀ ਥਾਂ ਟੈਸਟ ਕਿੱਟਾਂ ਦੀ ਕੀਮਤ 400 ਰੁਪਏ ਪ੍ਰਤੀ ਕਿੱਟ
ਤਹਿ ਕਰਕੇ ਹੀ ਬੁੱਤਾ ਸਾਰ ਦਿੱਤਾ ਗਿਆ । ਭਾਵ ਭਾਰਤ ’ਚ 245 ਰੁਪਏ ’ਚ ਪੈਂਦੀ ਕਿੱਟ 155 ਰੁਪਏ (63.27%) ਦੇ ਮੁਨਾਫੇ ਨਾਲ 400 ਰੁਪਏ ’ਚ ਵੇਚਣ ਨੂੰ ਕਨੂੰਨੀ ਮਾਨਤਾ ਦੇ ਦਿੱਤੀ ਗਈ। ਏਥੇ ਤਾਂ ਜੰਗ ਚ ਮਾਰੇ ਗਏ ਫੌਜੀਆਂ ਦੇ ਕੱਫਣਾਂ ’ਚੋ ਨੋਟ ਛਕੇ ਜਾ
ਸਕਦੇ ਹਨ ਟੈਸਟ ਕਿੱਟਾਂ ’ਚੋਂ ਕੀਤੀ ਜਾ ਰਹੀ ਇਹ ਕਮਾਈ ਤਾਂ ਵਾਜਬ ਹੀ ਲਗਦੀ ਹੋਣੀ
ਹੈ। ਇਹ ਵਰਤਾਰਾ ਵੀ ਇਹੀ ਦੱਸ ਰਿਹਾ ਹੈ ਕਿ ਹਰ ਸੰਕਟ ਦੇ ਅਰਥ ਲੋਕਾਂ ਤੇ ਜੋਕਾਂ ਲਈ ਵੱਖਰੋ
ਵੱਖਰੇ ਹਨ।
( ਸੁਰਖ਼ ਲੀਹ ਪੱਤਰ
ਪ੍ਰੇਰਕ) (06-05-2020)
No comments:
Post a Comment