ਦੁਨੀਆਂ 'ਚ ਸਭ ਤੋਂ ਨਿਰਦਈ ਲੌਕ-ਡਾਊਨ---
[ਵੰਡ ਤੋਂ ਬਾਅਦ ਸਭ ਤੋਂ ਵੱਡੀ ਪੈਦਲ ਇਨਸਾਨੀ ਹਿਜਰਤ ਭਾਰਤ ਵੱਲੋਂ
ਹੋਰਨਾਂ ਸਾਰੇ ਮੁਲਕਾਂ ਨਾਲੋਂ ਕਠੋਰ ਪਾਬੰਦੀਆਂ ਮੜੵ ਦਿੱਤੇ ਜਾਣ ਮਗਰੋਂ ਸ਼ੁਰੂ ਹੋਈ]
---ਪਿਛਲੇ ਕੁੱਝ ਦਿਨਾਂ ਤੋਂ, ਲੱਖਾਂ ਪਰਵਾਸੀ ਕਾਮਿਆਂ ਦੇ ਆਪਣੇ ਪਿੰਡਾਂ ਵੱਲ ਲੱਤਾਂ ਘਸੀਟੀ ਜਾਂਦਿਆਂ –ਤੇ ਕੁੱਝ ਮਾਮਲਿਆਂ ’ਚ ਤਾਂ ਸਿਰ ਪਏ ਸੈਂਕੜੇ ਮੀਲ ਸਫਰ ਦਾ ਸਾਹਮਣਾ ਕਰਦਿਆਂ ਦੇ, ਹੌਲਨਾਕ ਅਤੇ ਦਿਲ ਚੀਰਵੇਂ ਦ੍ਰਿਸ਼ ਸਾਹਮਣੇ ਆ ਰਹੇ ਹਨ । ਪ੍ਰਧਾਨ
ਮੰਤਰੀ ਨਰਿੰਦਰ ਮੋਦੀ ਦੇ ਮੁਲਕ ਪੱਧਰੀ ਤਾਲਾਬੰਦੀ ਦੇ ਅਚਾਨਕ ਲਏ ਫੈਸਲੇ ,
ਜਿਸ ਦੀ ਸ਼ੁਰੂਆਤ ਠੀਕ ਇੱਕ ਹਫਤਾ ਪਹਿਲਾਂ 22 ਮਾਰਚ ਨੂੰ ਜਨਤਾ ਕਰਫਿਊ ਵਜੋਂ ਹੋਈ , ਨੇ ਸਥਿਤੀ ਬਹੁਤ ਹੀ ਨਾਜੁਕ ਬਣਾ ਦਿੱਤੀ ।
ਰੋਕਾਂ ਦਾ ਮਕਸਦ ਕਰੋਨਾ ਵਾਇਰਸ ਦੇ ਫੈਲਾਅ ਦੀ ਗਤੀ ਨੂੰ
ਮੱਧਮ ਕਰਨਾ ਸੀ । ਅਜੇ "ਜਨਤਾ ਕਰਫਿਊ" ਚੱਲ ਹੀ ਰਿਹਾ ਸੀ ਕਿ ਮੋਦੀ ਸਰਕਾਰ ਨੇ ਭਾਰਤੀ
ਰੇਲਵੇ ਬੰਦ ਕਰਨ ਦੇ ਫੈਸਲਾ ਲੈ ਲਿਆ । ਉਸੇ ਦਿਨ ਅੰਤਰਰਾਜੀ ਬੱਸ ਸੇਵਾ ਵੀ ਬੰਦ ਕਰ ਦਿੱਤੀ ਗਈ ।
ਪ੍ਰਵਾਸੀ ਮਜਦੂਰਾਂ ਨੇ, ਜਿਹੜੇ ਸ਼ਰਿਰਾਂ ਵਿੱਚ ਰੁਜਗਾਰ ਤੋਂ ਹੱਥ ਧੋ ਬੈਠੇ ਅਤੇ ਜਿਨ੍ਹਾਂ ਪਾਸ
ਰੋਟੀ ਖਰੀਦਣ ਲਈ ਪੈਸੇ ਨਹੀਂ ਸਨ , ਹੋਰ ਕੋਈ ਚਾਰਾ ਨਾ ਚੱਲਦਾ ਵੇਖ ਆਪਣੇ ਘਰੀਂ ਮੁੜਣ ਦਾ ਫੈਸਲਾ ਕੀਤਾ ਭਾਵੇਂ ਇਸ ਖਾਤਰ ਉਹਨਾਂ
ਨੂੰ ਤੁਰ ਕੇ ਹੀ ਕਿਉਂ ਨਾ ਜਾਣਾ ਪੈਂਦਾ । ਇਸ ਦਾ ਸਿੱਟਾ ਅਫਰਾ ਤਫਰੀ ,
ਭੁੱਖ ਮਰੀ ਅਤੇ ਮੌਤਾਂ ਵਜੋਂ ਨਿਕਲਿਆ । ਇੱਕ ਪੱਤਰਕਾਰ
ਨੇ ਇਸਨੂੰ "ਬਟਵਾਰੇ ਤੋਂ ਬਾਅਦ ਦੀ ਸਭ ਤੋਂ ਵੱਡੀ ਇਨਸਾਨੀ ਹਿਜਰਤ" ਦੱਸਿਆ ।
"ਜਨਤਾ ਕਰਫਿਊ" ਬਾਅਦ ਵੀ ਭਾਵੇਂ ਬਹੁਤੇ ਰਾਜਾਂ ਵੱਲੋਂ ਤਾਲਾਬੰਦੀ
ਜਾਰੀ ਰੱਖੀ ਗਈ ਸੀ । ਮੰਗਲਵਾਰ ਨੂੰ ਮੋਦੀ ਵੱਲੋਂ ਮੁਲਕ ਪੱਧਰੀ ਤਾਲਾਬੰਦੀ ਦਾ ਐਲਾਨ ਕਰ ਦਿੱਤਾ
ਗਿਆ, ਜਿਸਦੇ ਤਹਿਤ ਸਾਰੇ ਰਾਜਾਂ ਦੀ
ਪਾਲਣਾ ਹਿੱਤ ਇਕਸਾਰ ਨੀਤੀ ਤਹਿ ਕਰ ਦਿੱਤੀ ਗਈ । ਚੁੱਕੇ ਗਏ ਕਦਮ ਹੂੰਝਾ ਫੇਰੂ ਅਤੇ ਨਹਾਇਤ ਕਠੋਰ
ਸਨ ।
ਕੁੱਝ ਕੁ ਜਰੂਰੀ ਸੇਵਾਵਾਂ ਨੂੰ ਛੱਡ ਕੇ ਬਾਕੀ ਸਾਰੀਆਂ
ਵਪਾਰਕ,ਸਨਅਤੀ,ਧਾਰਮਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਬੰਦ ਕਰ ਦਿੱਤੀਆਂ ਗਈਆਂ ।
ਲੋਕਾਂ ਨੂੰ ਘਰਾਂ ਅੰਦਰ ਰਹਿਣ ਦੇ ਹੁਕਮ ਦੇ ਦਿੱਤੇ ਗਏ । ਭਾਰਤ ਨੇ ਬਹੁਤੀਆਂ ਟ੍ਰਾਂਸਪੋਰਟ
ਸੇਵਾਵਾਂ ਵੀ ਬੰਦ ਕਰ ਦਿੱਤੀਆਂ । ਲੋਕਲ ਬੱਸਾਂ ਤੋਂ ਲੈ ਕੇ ਹਵਾਈ ਉਡਾਨਾਂ ਤੱਕ ਕੁੱਝ ਵੀ ਨਹੀਂ ਚੱਲਣਾ ਸੀ ।
ਮੁਲਕ ਵੱਲੋਂ ਨਿਯਮਾਂ ਨੂੰ ਲਾਗੂ ਕਰਵਾਉਣ ਖਾਤਰ ਭਾਰੀ
ਪੁਲਸ ਬਲਾਂ ਦੀ ਵਰਤੋਂ ਕੀਤੀ ਗਈ । ਤਾਲਾਬੰਦੀ ਦੇ ਨਿਯਮਾਂ ਦੀ ਉਲੰਘਨਾ ਕਰਦੇ ਲੋਕਾਂ ਦੀ ਪੁਲਸ
ਵੱਲੋਂ ਕੁੱਟਮਾਰ ਕਰਨ ਦੇ ਅਨੇਕਾਂ ਮਾਮਲੇ ਅਤੇ ਕੁੱਝ ਕੇਸਾਂ ’ਚ ਤਾਂ ਪੁਲਸ ਵੱਲੋਂ ਫਾਇਰਿੰਗ ਕਰਨ ਦੇ ਵੀ ਮਾਮਲੇ ਸਾਹਮਣੇ ਆਏ ,
ਜਿੰਨਾਂ ’ਚੋਂ ਬਹੁਤੇ ਰਾਸ਼ਨ ਖਰੀਦਣ
ਬਾਹਰ ਗਏ ਸਨ ਜਾਂ ਫਿਰ ਉਹ ਪ੍ਰਵਾਸੀ ਕਾਮੇ ਸਨ ।
ਇਸ ਸਾਰੇ ਕੁੱਝ ਦਾ ਸਿੱਟਾ ਸੱਚਮੁਚ ਅਣਕਿਆਸਿਆ ਰਿਹਾ :
ਭਾਰਤ ਵੱਲੋਂ ਸੰਸਾਰ ਦੀ ਸਭ ਤੋਂ ਕਠੋਰ ਅਤੇ ਸਭ ਤੋਂ ਵਿਆਪਕ ਕੋਵਿਡ-19 ਤਾਲਾਬੰਦੀ ਕੀਤੀ ਗਈ । ਕੋਵਿਡ-19 ਦੇ ਕੇਸਾਂ ਦੀ ਗਿਣਤੀ ਅਜੇ ਘੱਟ ਹੋਣ ਦੇ ਬਾਵਜੂਦ ਵੀ ਅਜਿਹਾ ਕੀਤਾ
ਗਿਆ । 28 ਮਾਰਚ ਤੱਕ ਸਿਰਫ 19 ਮੌਤਾਂ ਹੋਈਆਂ ਸਨ । ਭਾਰਤ ਅਜੇ ਤੱਕ ਇਸਦੇ ਸਮਾਜਕ ਪੱਧਰ ’ਤੇ ਫੈਲਣ ਤੋਂ ਇਨਕਾਰ ਹੀ ਕਰ ਰਿਹਾ ਹੈ । ਇਸਦਾ ਮਤਲਬ ਹੈ ਕਿ ਭਾਰਤ ਇਹ
ਦਾਅਵਾ ਕਰ ਰਿਹਾ ਹੈ ਕਿ ਇਸ ਲਾਗ ਦੇ ਸ੍ਰੋਤਾਂ ਨੂੰ ਟਿੱਕਣ ਦੇ ਸਮਰੱਥ ਹੈ । ਇਸ ਲਾਗ ਦੇ ਸਮਾਜਕ
ਪੱਧਰ ’ਤੇ ਫੈਲਾਅ ਦੀ ਅਣਹੋਂਦ ’ਚ ਵੀ ਤਾਲਾਬੰਦੀ ਲਾਗੂ ਕਰਨ ਵਾਲਾ ਭਾਰਤ ਪਹਿਲਾ ਮੁਲਕ ਹੈ ।
ਚੀਨ - ਤਾਲਾਬੰਦੀ ਦਾ ਵਿਚਾਰ ਕੋਵਿਡ-19 ਫੁਟਾਰੇ ਦੇ ਸਭ ਤੋਂ ਪਹਿਲੇ ਸ਼ਿਕਾਰ ਚੀਨ ’ਚੋਂ ਆਇਆ । ਚੀਨ ਨੇ ਇਸ ਬਿਮਾਰੀ ਦੇ ਕੇਂਦਰ ਬਣੇ ਵੂਹਾਨ ਸ਼ਹਿਰ ’ਚ ਜਨਵਰੀ ਦੇ ਆਖਰੀ ਹਫਤੇ ਬੰਦੀ ਸ਼ੁਰੂ ਕੀਤੀ ਅਤੇ ਫਿਰ ਛੇਤੀ ਹੀ ਮੁਲਕ
ਦੇ ਵੱਡੇ ਹਿੱਸੇ ਵਿੱਚ ਤਾਲਾਬੰਦੀ ਕਰ ਦਿੱਤੀ । ਸੰਸਾਰ ਸਿਹਤ ਸੰਸਥਾ ਨੇ ਚੀਨ ਦੇ ਇਸ ਤਰੱਦਦ ਦੀ,
"ਬਿਮਾਰੀ ਦੇ ਘੇਰਾ ਸੀਮਤ ਰੱਖਣ ਖਾਤਰ ਇਤਿਹਾਸ ਦੀ ਸਭ
ਤੋਂ ਅਭਿਲਾਸ਼ੀ,ਚੁਸਤ ਦਰੁਸਤ ਅਤੇ
ਹਮਲਾਵਰ ਕੋਸ਼ਿਸ਼" ਵਜੋਂ ਤਾਰੀਫ ਕੀਤੀ।
ਚੀਨ ਦੀਆਂ ਕੋਸ਼ਿਸ਼ਾਂ ਭਾਵੇਂ ਕਿੰਨੀਆਂ ਵੀ ਨਮੂਨੇ ਦੀਆਂ
ਹੋਣ ਪਰ ਫਿਰ ਵੀ ਭਾਰਤ ਵੱਲੋਂ ਐਲਾਨੇ ਟੀਚਿਆਂ ਦਾ ਮੁਕਾਬਲਾ ਨਹੀਂ ਕਰਦੀਆਂ । ਚੀਨ ਦੀ ਤਾਲਾਬੰਦੀ
ਨੂੰ "ਇਤਿਹਾਸ ਦੀਆਂ ਸਭ ਤੋਂ ਵੱਡੀਆਂ ਸਮਾਜਕ ਬੰਧੇਜ ਮੁਹਿੰਮਾਂ ’ਚੋਂ ਇੱਕ" ਐਲਾਨ ਦਾ ਨਿਊਯਾਰਕ ਟਾਈਮਜ ਜਾਇਜੇ ਬਣਾਉਂਦਾ ਹੈ ਕਿ
ਇਸ ਦੇ ਘੇਰੇ ’ਚ 760 ਮਿਲੀਅਨ (ਵੇਰਵਾ : 1 ਮਿਲੀਅਨ = 10 ਲੱਖ) ਲੋਕ ਆਉਂਦੇ ਸਨ- ਜੋ ਕਿ ਮੁਲਕ ਦੀ ਅਬਾਦੀ ਦੇ ਅੱਧ ਤੋਂ ਥੋੜਾ ਜਿਹਾ ਜਿਆਦਾ ਬਣਦਾ ਹੈ
।
ਪਰ ਜੇਕਰ 1.3 ਬਿਲੀਅਨ (130 ਕਰੋੜ) ਲੋਕਾਂ ਉੱਪਰ ਤਿੰਨ ਹਫਤਿਆਂ ਦੀ ਤਾਲਾਬੰਦੀ ਨੂੰ ਲਈਏ ਤਾਂ ਭਾਰਤ ਦੇ ਟੀਚੇ ਕਿਤੇ
ਵੱਡੇ ਹਨ – ਤਾਲਾਬੰਦੀ ਹੇਠਾਂ
ਲਿਆਂਦੇ ਚੀਨੀ ਲੋਕਾਂ ਦੀ ਗਿਣਤੀ ਤੋਂ ਲਗਭਗ ਦੁੱਗਣੇ ।
ਚੀਨ ਵਿੱਚ ਵੱਖ-ਵੱਖ ਪੱਧਰਾਂ ਦੀ ਤਾਲਾਬੰਦੀ ਕੀਤੀ ਗਈ ਸੀ
ਪਰ ਦੂਜੇ ਪਾਸੇ ਭਾਰਤ ਦੀ ਕੇਂਦਰੀ ਸਰਕਾਰ ਨੇ ਸਾਰੇ ਮੁਲਕ ਖਾਤਰ ਇਕਸਾਰ ਨੀਤੀ ਲਾਗੂ ਕੀਤੀ ਹੈ ।
ਬੀਜਿੰਗ ’ਚ ਕੰਮ ਕਰਦਾ ਇੱਕ ਭਾਰਤੀ-
ਅਲੋਕ ਗੁਪਤਾ ਕਹਿੰਦਾ ਹੈ ਕਿ ਚੀਨ ਵਿੱਚਲੀ ਤਾਲਾਬੰਦੀ ਭਾਰਤ ਵੱਲੋਂ ਕੀਤੀ ਤਾਲਾਬੰਦੀ ਨਾਲੋਂ ਕਠੋਰ
ਸੀ । "ਭਾਰਤ ਤੋਂ ਉਲਟ ਬੀਜਿੰਗ ’ਚ ਬੱਸਾਂ ਚੱਲਦੀਆਂ ਸਨ"। ਉਹ ਹੋਰ ਦੱਸਦਾ ਹੈ, " ਪਹਿਲੇ ਹਫਤੇ ਤੋਂ ਬਾਅਦ ਕਾਰ ਟੈਕਸੀਆਂ ਅੰਦਰ ਡਰਾਈਵਰਾਂ ਅਤੇ ਯਾਤਰੀਆਂ
ਦਰਮਿਆਨ ਪਲਾਸਟਿਕ ਦੀਆਂ ਸੀਟਾਂ ਲਗਾ ਕੇ ਚਲਾਈਆਂ ਜਾਣ ਦਿੱਤੀਆਂ । ਘਰੇਲੂ ਉਡਾਨਾ ਅਤੇ ਟ੍ਰੇਨਾਂ
ਕੁੱਝ ਕੁ ਰਾਜਾਂ ’ਚ ਬੰਦ ਕੀਤੀਆਂ
ਗਈਆਂ ਨਾ ਕਿ ਸਾਰੇ ਰਾਜਾਂ ’ਚ"।
ਨਾ ਸਿਰਫ ਘੱਟੋਂ-ਘੱਟ ਟ੍ਰਾਂਸਪੋਰਟ ਲਿੰਕ ਬਣਾਈ ਰੱਖੇ ਗਏ
ਸਗੋਂ ਭਾਰਤ ਦੇ ਐਨ ਉਲਟ ਤਾਲਾਬੰਦੀ ਨੂੰ ਯਕੀਨੀ ਬਣਾਉਣ ਖਾਤਰ ਪਰਵਾਸੀ ਕਾਮਿਆਂ ਨੂੰ ਉਹਨਾਂ ਦੇ
ਘਰਾਂ ਤੱਕ ਪਹੁੰਚਾਉਣ ਦੇ ਲੋੜੀਂਦੇ ਢੋਆ ਢੁਆਈ ਪ੍ਰਬੰਧ ਕੀਤੇ ਗਏ ।
ਵਿਆਖਿਆ ਕਰਦਾ ਗੁਪਤਾ ਦੱਸਦਾ ਹੈ ਕਿ ਇਸ ਬਾਰੇ ਬੀਜਿੰਗ
ਅਤੇ ਨਵੀਂ ਦਿੱਲੀ ਦੇ ਨਜਰੀਏ ’ਚ ਬੁਨਿਆਦੀ ਫਰਕ ਹੈ । ਉਹ ਕਹਿੰਦਾ ਹੈ, "ਤਾਲਾਬੰਦੀ ਕਰਫਿਊ ਨਹੀਂ ਹੁੰਦਾ । ਇਉਂ ਮੰਨਦਿਆਂ ਕਿ ਇਹ 2-3 ਦਿਨਾਂ ਦਾ ਕਰਫਿਊ ਹੈ , ਭਾਰਤੀ ਪੁਲਸ ਬਲ ਪ੍ਰਯੋਗ ਕਰ ਰਹੀ ਹੈ । ਪਰ ਇਹ ਕਈ ਹਫਤੇ ਇੱਥੋਂ ਤੱਕ
ਕਿ ਮਹੀਨੇ ਚੱਲ ਸਕਦਾ ਹੈ । ਇਹ ਮੰਨਣਾ ਕਿ ਬਲ ਪ੍ਰਯੋਗ ਕਾਰਗਰ ਹੋਵੇਗਾ,
ਬੇਵਕੂਫੀ ਹੈ । ਜਿਹੜੀ ਚੀਜ ਨੇ ਚੀਨ ’ਚ ਕੰਮ ਕੀਤਾ ਉਹ ਸੀ – ਜਾਗਰੂਕਤਾ ਅਤੇ ਸਥਾਨਕ ਭਾਈਚਾਰੇ ਦੀ ਸ਼ਮੂਲੀਅਤ"।
ਇਟਲੀ –
ਚੀਨ ਤੋਂ ਬਾਅਦ ਉਹ ਅਗਲਾ ਮੁਲਕ ਜਿੱਥੇ ਇਸ ਬਿਮਾਰੀ ਦੇ
ਕੇਸਾਂ ’ਚ ਤੇਜ ਰਫਤਾਰ ਵਾਧਾ ਹੋਇਆ ਉਹ
ਇਟਲੀ ਹੈ । ਚੀਨ ਦੀ ਮਿਸਾਲ ’ਤੇ ਅਮਲ ਕਰਦਿਆਂ ਇਸ ਯੂਰਪੀ ਮੁਲਕ ਨੇ ਵੀ ਤਾਲਾਬੰਦੀ ਲਾਗੂ ਕੀਤੀ । ਭਾਵੇਂ ਕਿ ਸਾਰੇ ਇਟਲੀ
ਵਿੱਚ ਤਾਲਾਬੰਦੀ ਲਾਗੂ ਕੀਤੀ ਗਈ ਪਰ ਇਹ ਭਾਰਤ
ਜਿੰਨੀ ਕੁਰੱਖਤ ਨਹੀਂ ਸੀ । ਪਹਿਲੀ ਗੱਲ ਤਾਂ ਇਹ ਕਿ ਇਹ ਪੜ੍ਹਾਅਵਾਰ ਲਾਗੂ ਕੀਤੀ ਗਈ । ਸਿਰਫ 50000 ਲੋਕਾਂ ਨੂੰ ਘੇਰੇ ’ਚ ਲੈਂਦੀ ਪਹਿਲੀ ਰੋਗਾਣੂ ਮੁਕਤੀ ਖਾਤਰ ਅਲਹਿਦਗੀ ਮੁਹਿੰਮ 21 ਫਰਵਰੀ ਨੂੰ ਮੁਲਕ ਦੇ ਉੱਤਰੀ ਭਾਗ ਦੇ ਇੱਕ ਖਿੱਤੇ ਵਿੱਚ ਲਾਗੂ ਕੀਤੀ
ਗਈ । 9 ਮਾਰਚ ਨੂੰ ਕਿਤੇ ਜਾ ਕੇ
ਮੁਲਕ ਪੱਧਰੀ ਤਾਲਾਬੰਦੀ ਲਾਗੂ ਕੀਤੀ ਗਈ ।
ਤਾਂ ਵੀ ਇਟਲੀ ਵੱਲੋਂ ਭਾਰਤ ਜਿੰਨੀਆਂ ਨਿਰਦਈ ਬੰਦਿਸ਼ਾਂ
ਨਹੀਂ ਲਗਾਈਆਂ ਗਈਆਂ । ਇਟਲੀ ’ਚ ਇਸ ਬਿਮਾਰੀ ਦੇ ਫੁਟਾਰਾ ਕੇਂਦਰ ਬਣੇ ਮਿਲਾਨ ’ਚ ਰਹਿੰਦੀ ਨਲਿਨੀ ਸਰਕਾਰ ਦਸਦੀ ਹੈ, "ਭਾਰਤ ਵਾਂਗੂ ਇੱਥੇ ਪਬਲਿਕ ਟ੍ਰਾਂਸਪੋਰਟ ਕਦੇ ਵੀ ਬੰਦ ਨਹੀਂ ਕੀਤੀ
ਗਈ"।
ਸਗੋਂ ਇਟਲੀ ਵੱਲੋਂ ਪਾਸ ਸਿਸਟਮ ਲਾਗੂ ਕੀਤਾ ਗਿਆ ।
ਜਿਸਦੇ ਤਹਿਤ ਲੋਕ ਲੋੜਾਂ ਅਨੁਸਾਰ ਬੱਸ ਜਾਂ ਹਵਾਈ ਸਫਰ ਕਰ ਸਕਦੇ ਹਨ । ਇਹ ਭਾਰਤ ਤੋਂ ਬਿਲਕੁਲ
ਉਲਟ ਹੈ ਜਿੱਥੇ ਕਿ ਸਾਰੀ ਟ੍ਰਾਂਸਪੋਰਟ ਭਾਵੇਂ ਕਿ ਉਹ ਸ਼ਹਿਰ ਦੀ ਅੰਦਰੂਨੀ ਜਾਂ ਵੱਖ-ਵੱਖ ਸ਼ਹਿਰਾਂ
ਦਰਮਿਆਨ ਹੋਵੇ, ਪੂਰੀ ਤਰ੍ਹਾਂ ਬੰਦ
ਕਰ ਦਿੱਤੀ ਗਈ ਹੈ । ਇਹ ਇਸ ਗੱਲ ਦੇ ਬਾਵਜੂਦ ਹੈ ਕਿ 28 ਮਾਰਚ ਤੱਕ ਭਾਰਤ ਦੀਆਂ 19 ਦੇ ਮੁਕਾਬਲੇ ਕੋਵਿਡ-19 ਨਾਲ ਇਟਲੀ ’ਚ ਹੋਈਆਂ ਮੌਤਾਂ ਦੀ ਗਿਣਤੀ 9134 ਹੈ ।
ਦੱਖਣੀ ਏਸ਼ੀਆ –
ਵਾਸ਼ਿੰਗਟਨ ਯੂਨੀਵਰਸਿਟੀ ਦੇ ਗਲੋਬਲ ਹੈਲਥ (ਸੰਸਾਰ
ਸਿਹਤ) ਵਿਭਾਗ ਦੇ ਮਾਹਰ ਰਮਨਨ ਲਕਸ਼ਮੀ ਨਰਾਇਨ ਦੀ ਰਾਇ ਹੈ ਕਿ ਭਾਰਤੀ ਕੁਰੱਖਤ ਤਾਲਾਬੰਦੀ ਅਸਲ ’ਚ ਇਸ ਗੱਲ ਦਾ ਇਕਬਾਲ ਹੈ ਕਿ ਇਸ ਦਾ ਸਿਹਤ ਸਹੂਲਤ ਢਾਂਚਾ ਇਟਲੀ ਅਤੇ
ਚੀਨ ਵਰਗੇ ਵਿਕਸਤ ਮੁਲਕਾਂ ਦੇ ਮੁਕਾਬਲੇ ਦਾ ਨਹੀਂ ਹੈ ।
ਪਰ ਭਾਰਤੀ ਤਾਲਾਬੰਦੀ ਨਾ ਸਿਰਫ ਇਟਲੀ ਅਤੇ ਚੀਨ ਦੇ ਮੁਕਾਬਲੇ
ਸਖਤ ਹੈ ਸਗੋਂ ਇਹ ਦੱਖਣੀ ਏਸ਼ੀਆ ਦੇ ਇਸਦੇ ਗੁਵਾਂਢੀਆਂ ਨਾਲੋਂ ਵੀ ਕੁਰੱਖਤ ਹੈ- ਜਿੱਥੇ ਕਿ ਸਿਹਤ
ਮਿਆਰ ਲਗਭਗ ਸਾਂਵੇ ਹੀ ਹਨ ।
ਬੰਗਲਾਦੇਸ਼ ’ਚ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ 25 ਮਾਰਚ ਨੂੰ ਮੁਲਕ ਨੂੰ ਸੰਬੋਧਨ ਕੀਤਾ ਅਤੇ ਸ਼ਹਿਰੀਆਂ ਨੂੰ ਘਰਾਂ ’ਚ ਰਹਿਣ ਲਈ ਪ੍ਰੇਰਤ ਕੀਤਾ ।
ਇਸ ਤੋਂ ਇਲਾਵਾ ਮੁਲਕ ’ਚ 10 ਦਿਨਾਂ "ਛੁੱਟੀ" ਦਾ ਐਲਾਨ ਕਰ ਦਿੱਤਾ ਗਿਆ ਜਿਸ ਦੇ ਤਹਿਤ ਜਰੂਰੀ ਸਨਅਤਾਂ ਤੋਂ
ਛੁੱਟ ਸਾਰੀਆਂ ਸਨਅਤਾਂ ਬੰਦ ਕਰਨ ਦੇ ਹੁਕਮ ਦੇ ਦਿੱਤੇ ਗਏ ਅਤੇ ਟਰਾਂਸਪੋਰਟ ਸੰਪਰਕ ਤੋੜ ਦਿੱਤੇ ਗਏ
।
ਪ੍ਰਬਲਤਾ ਪੱਖੋਂ ਭਾਰਤ ਦੀ ਤਾਲਾਬੰਦੀ ਬੰਗਲਾਦੇਸ਼ ਵਰਗੀ
ਹੈ – ਪਰ ਇਸ ਵਿੱਚ ਇੱਕ ਫਰਕ ਹੈ ।
ਜਿੱਥੇ ਇੱਕ ਪਾਸੇ ਭਾਰਤ ਇਹ ਉਮੀਦ ਪਾਲੀ ਬੈਠਾ ਸੀ ਕਿ ਇਸ ਦੀ ਪ੍ਰਵਾਸੀ ਕਿਰਤੀ ਅਬਾਦੀ ਆਪਣੇ
ਪਿੰਡਾਂ ਨੂੰ ਵਾਪਸ ਨਹੀਂ ਮੁੜੇਗੀ ਉੱਥੇ ਬੰਗਲਾਦੇਸ਼ ਨੇ ਇਸ ਤਰ੍ਹਾਂ ਦੀ ਨਕਲੋ ਹਰਕਤ ਦੀ ਸੰਭਾਵਨਾ
ਨੂੰ ਪੂਰੀ ਸਪੱਸ਼ਟਤਾ ਨਾਲ ਕਿਆਸਦਿਆਂ ਲੋੜੀਂਦੇ ਪ੍ਰਬੰਧਾਂ ਨੂੰ ਮਨਜੂਰੀ ਦਿੱਤੀ ।
20 ਮਾਰਚ ਨੂੰ ਸਰਕਾਰ ਵੱਲੋਂ ਲੋਕਾਂ ਨੂੰ ਸੁਚੇਤ ਕੀਤਾ ਗਿਆ ਕਿ ਕਰੋਨਾ
ਵਾਇਰਸ ਦੇ ਫੁਟਾਰੇ ਕਾਰਨ ਬੱਸ,ਰੇਲਵੇ ਅਤੇ ਕਿਸ਼ਤੀ ਸੇਵਾਵਾਂ ਬੰਦ ਕੀਤੀਆਂ ਜਾ ਸਕਦੀਆਂ ਹਨ । ਢਾਕਾ ਤੋਂ ਇੱਕ ਪੱਤਰਕਾਰ ਫੈਜਲ
ਮਾਹਮੁਦ ਦੱਸਦਾ ਹੈ ,"ਜਦੋਂ ਤੱਕ ਕਿ
ਹਸੀਨਾ ਵੱਲੋਂ 25 ਮਾਰਚ ਨੂੰ ਸੰਬੋਧਨ
ਕੀਤਾ ਗਿਆ, ਉਦੋਂ ਤੱਕ ਢਾਕਾ
ਵਿਚਲੇ ਬਹੁਤੇ ਪ੍ਰਵਾਸੀ ਕਾਮੇ ਆਪਣੇ ਘਰਾਂ ਨੂੰ ਵਾਪਸ ਜਾ ਚੁੱਕੇ ਸਨ । ਅੰਤ ਵਿੱਚ ਵੀ ਉਹਨਾਂ ਨੂੰ
ਉਸਦੇ ਸੰਬੋਧਨ ਤੋਂ ਬਾਅਦ ਹੋਰ 2 ਦਿਨ ਦਿੱਤੇ ਗਏ ਅਤੇ ਫਿਰ ਯਾਤਾਯਾਤ ਸੰਪਰਕ 27 ਨੂੰ ਪੱਕੇ ਤੌਰ ’ਤੇ ਤੋੜ ਦਿੱਤੇ ਗਏ ।"
ਹਫਤੇ ਦੇ ਇਸ ਨੋਟਿਸ ਨੇ , ਆਵਾਜਾਈ ਸੰਪਰਕਾਂ ਦੇ ਬੰਦ ਕੀਤੇ ਜਾਣ ਤੋਂ ਪਹਿਲਾਂ ਪ੍ਰਵਾਸੀ ਕਾਮਿਆਂ
ਦਾ ਢਾਕਾ ਤੋਂ ਚਲੇ ਜਾਣਾ ਸੰਭਵ ਬਣਾ ਦਿੱਤਾ ।
ਆਪਣੀ ਪੜਾਅਵਾਰ ਨੀਤੀ ਸਦਕਾ ਹੁਣ ਬੰਗਲਾਦੇਸ਼ ਸਰਕਾਰ
"ਛੁੱਟੀ" ਸ਼ਬਦ ਦੀ ਵਰਤੋਂ ਕਰਦਿਆਂ ਇਸ ਗੱਲ ਤੋਂ ਵੀ ਇਨਕਾਰ ਕਰ ਰਹੀ ਹੈ ਕਿ ਬੰਗਲਾਦੇਸ਼
’ਚ ਕੋਈ ਤਾਲਾਬੰਦੀ ਹੈ ।
ਵਿਆਖਿਆ ਕਰਦਾ ਮਾਹਮੁਦ ਕਹਿੰਦਾ ਹੈ, "ਉਹ ਧਿਆਨ ਨਾਲ ਚੱਲ ਰਹੇ ਨੇ ਅਤੇ "ਤਾਲਾਬੰਦੀ" ਸ਼ਬਦ ਦੀ ਵਰਤੋਂ ਨਹੀਂ ਕਰ ਰਹੇ
ਕਿਉਂਕਿ ਇਸ ਨਾਲ ਘਬਰਾਹਟ ਫੈਲ ਸਕਦੀ ਹੈ ।"
ਕੋਲੰਬੋ ਤੋਂ ਕਮਿਊਨਿਸਟ ਰਵੀ ਰਤਨਾਸਾਬਾਪਾਧੀ ਦਸਦਾ ਹੈ
ਕਿ ਸ਼੍ਰੀਲੰਕਾ ’ਚ ਵੀ ਤਾਲਾਬੰਦੀ
ਸਖਤ ਹੈ ਪਰ ਸਰਕਾਰ ਨੇ ਇਸ ਦਾ ਐਲਾਨ ਇੱਕ ਚੇਤਾਵਨੀ ਨਾਲ ਕੀਤਾ, "ਸਰਕਾਰ ਨੇ ਪਹਿਲਾਂ ‘ਛੁੱਟੀ’ ਤੇ ਫਿਰ ਕਰਫਿਊ ਦਾ
ਐਲਾਨ ਕੀਤਾ ।"
ਸ਼੍ਰੀਲੰਕਾ ਸਰਕਾਰ ਨੇ ਕਲੰਬੋ ਤੋਂ ਬਾਹਰ ਹੋਣ ਵਾਲੀ
ਨਿਕਾਸੀ ਦਾ ਖਿਆਲ ਰੱਖਿਆ ਅਤੇ ਉਹਨਾਂ ਕਿਰਤੀਆਂ ਲਈ, ਜੋ ਤਾਲਾਬੰਦੀ ਤੋਂ ਪਹਿਲਾਂ ਰਾਜਧਾਨੀ ਛੱਡਣਾ ਚਾਹੁੰਦੇ ਸਨ,
ਵਾਸਤੇ ਵਿਸ਼ੇਸ਼ ਰੇਲਾਂ ਅਤੇ ਬੱਸਾਂ ਦਾ ਪ੍ਰਬੰਧ ਕੀਤਾ ।
ਇਸ ਗੱਲ ਕਰਕੇ ਅਤੇ ਸ਼੍ਰੀਲੰਕਾ ਦੇ ਛੋਟੇ ਅਕਾਰ ਕਰਕੇ (ਮੁਲਕ ਦੀ ਕੁਲ ਵਸੋਂ ਮੁੰਬਈ ਦੇ ਕੁਲ ਅਬਾਦੀ
ਤੋਂ ਥੋੜੀ ਜਿਹੀ ਜਿਆਦਾ ਹੈ ) ਇਹ ਗੱਲ ਯਕੀਨੀ ਬਣਾਈ ਕਿ ਮੁਲਕ ’ਚ ਅਫਰਾ ਤਫਰੀ ਦੇ ਅਜਿਹੇ ਵਾਕੇ ਨਹੀਂ ਨਜਰ ਆਏ ਜਿਹੋ ਜਿਹੇ ਅੱਜ ਕੱਲ
ਭਾਰਤ ਵੇਖ ਰਿਹਾ ਹੈ ।
ਦੱਖਣੀ ਏਸ਼ੀਆ ’ਚ ਪਾਕਿਸਤਾਨ ਦੀ ਤਾਲਾਬੰਦੀ ਸਭ ਤੋਂ ਘੱਟ ਸਖਤ ਹੈ । ਪ੍ਰਧਾਨ ਮੰਤਰੀ
ਇਮਰਾਨ ਖਾਨ ਲਗਾਤਾਰ ਮੁਕੰਮਲ ਤਾਲਾਬੰਦੀ ਦੇ ਖਿਲਾਫ ਬੋਲਦਾ ਰਿਹਾ ਹੈ । ਉਸਦਾ ਤਰਕ ਹੈ ਕਿ ਇਹ ਨਾ ਸਿਰਫ ਇੱਕ ਗਰੀਬ ਮੁਲਕ ਵਾਸਤੇ ਨਾ ਪੁੱਗਣਯੋਗ
ਹੈ ਸਗੋਂ ਇਸ ਤਰ੍ਹਾਂ ਦੇ ਭਿਆਨਕ ਕਦਮ ਚੁੱਕਣ ਵਾਸਤੇ ਪਾਕਿਸਤਾਨ ਦੀ ਸਥਿਤੀ ਇਟਲੀ ਅਤੇ ਚੀਨ ਵਰਗੀ
ਮਾੜੀ ਵੀ ਨਹੀਂ ਹੈ ।
ਹੁਣ ਤੱਕ ਪਾਕਿਸਤਾਨ ’ਚ ਕੋਵਿਡ-19 ਨਾਲ 19 ਮੌਤਾਂ ਹੋਈਆਂ ਹਨ
। ਤਾਂ ਵੀ ਪਾਕਿਸਤਾਨ ਦੇ ਸੂਬਿਆਂ ਵੱਲੋਂ ਵੱਖ-ਵੱਖ ਪੱਧਰਾਂ ਦੇ ਬੰਧੇਜ ਕਦਮ ਚੁੱਕੇ ਗਏ ਹਨ ।
ਕਰਾਚੀ ਤੋਂ ਪੱਤਰਕਾਰ ਜੇਬੂਨਿਸਾ ਬੁਰਕੀ ਦਸਦੀ ਹੈ, "ਸਿੰਧ , ਜਿੱਥੇ ਤਾਲਾਬੰਦੀ ਸਭ ਤੋਂ ਸਖਤ ਹੈ , ਵਿੱਚ ਮੁਕੰਮਲ ਤਾਲਾਬੰਦੀ ’ਚ ਜਾਣ ਤੋਂ ਪਹਿਲਾਂ ਰਾਜ ਵੱਲੋਂ ਪਹਿਲਾਂ ਅਦਾਰਿਆਂ ਨੂੰ ਬੰਦ ਕਰਨ ਅਤੇ ਲੋਕਾਂ ਨੂੰ ਘਰਾਂ ’ਚ ਰਹਿਣ ਦੇ ਹੁਕਮ ਦਿੱਤੇ ਗਏ ।"
ਪਾਕਿਸਤਾਨ ਦੀਆਂ ਵੱਖ-ਵੱਖ ਸਰਕਾਰਾਂ ਵੱਲੋਂ ਦਿੱਤੇ
ਟੁਟਵੇਂ-ਖਿਲਰਵੇਂ ਹੁੰਗਾਰੇ ਸਦਕਾ, ਭਾਰਤ ਦੀ ਕੇਂਦਰੀ ਧੁੱਸ ਮੁਕਾਬਲੇ ਵੱਧ ਸਮਾਂ ਮਿਲਣਾ ਸੰਭਵ ਹੋ ਗਿਆ । ਭਾਵੇਂ ਕਿ ਸਿੰਧ
ਵੱਲੋਂ ਸ਼ਹਿਰਾਂ ਤੋਂ ਸ਼ਹਿਰਾਂ ਦਰਮਿਆਨ ਯਾਤਾਯਾਤ 18 ਮਾਰਚ ਨੂੰ ਬੰਦ ਕਰ ਦਿੱਤਾ ਗਿਆ ਸੀ ਪਰ ਕੇਂਦਰੀ ਸਰਕਾਰ ਵੱਲੋਂ ਤਾਂ 6 ਦਿਨ ਬਾਅਦ ਹੀ ਰੇਲਵੇ ਬੰਦ ਕੀਤਾ ਗਿਆ । --ਸ਼ੋਇਬ ਦਾਨਿਆਲ
No comments:
Post a Comment