. ਕਰੋਨਾ :
ਵਿਸ਼ਵ ਬੈਂਕ ਵੱਲੋਂ ਦਿੱਤਾ ਜਾ ਰਿਹਾ ਕਰਜ਼ਾ ਸੂਦ ਸਮੇਤ ਭਾਰਤੀ ਲੋਕਾਂ ਦੇ ਲਹੂ 'ਚੋਂ ਨਿਚੋੜਿਆ ਜਾਵੇਗਾ
ਬੀਤੇ ਦਿਨੀਂ ਵਿਸ਼ਵ
ਬੈਂਕ ਵੱਲੋਂ ਭਾਰਤ ਨੂੰ ਕਰੋਨਾ ਵਾਇਰਸ ਨਾਲ ਲੜਨ ਦੀ ਇਮਦਾਦ ਦੇ ਨਾਂ ਹੇਠ ਇੱਕ ਖਰਬ ਡਾਲਰ ਦਾ
ਕਰਜ਼ਾ ਮਨਜ਼ੂਰ ਕੀਤਾ ਗਿਆ ਹੈ|ਵਿਸ਼ਵ ਬੈਂਕ ਵੱਲੋਂ ਇਸ ਸਮੇਂ ਦੌਰਾਨ ਕਰੋਨਾ ਵਾਇਰਸ ਦੀ ਮਾਰ ਹੇਠ ਆਏ ਮੁਲਕਾਂ ਨੂੰ ਦਿੱਤੇ ਗਏ
ਕਰਜ਼ਿਆਂ ਵਿੱਚੋਂ ਭਾਰਤ ਨੂੰ ਦਿੱਤੀ ਗਈ ਇਹ ਰਕਮ ਸਭ ਤੋਂ ਵੱਧ ਹੈ|ਵੈਸੇ ਵੀ ਵਿਸ਼ਵ ਬੈਂਕ ਵੱਲੋਂ ਹੁਣ ਤੱਕ ਦਿੱਤੇ ਗਏ ਕੁੱਲ ਕਰਜ਼ਿਆਂ ਦੀ
ਸੂਚੀ ਅੰਦਰ ਚੀਨ ਤੋਂ ਬਾਅਦ ਭਾਰਤ ਹੀ ਪਹਿਲੇ ਨੰਬਰ 'ਤੇ ਹੈ ਅਤੇ ਇਸ ਉੱਪਰ ਇੱਕ ਸੌ ਪੰਜ ਖਰਬ ਡਾਲਰ ਤੋਂ ਵਧੇਰੇ ਦਾ ਕਰਜ਼ਾ
ਹੈ|ਵਿਸ਼ਵ ਬੈਂਕ ਉਹ ਸਾਮਰਾਜੀ
ਸੰਸਥਾ ਹੈ ਜਿਹੜੀ ਇਨ੍ਹਾਂ ਕਰਜ਼ਿਆਂ ਦੇ ਜ਼ੋਰ 'ਤੇ ਤੀਜੀ ਦੁਨੀਆਂ ਦੇ ਮੁਲਕਾਂ ਅੰਦਰ ਆਪਣੀਆਂ ਸਾਮਰਾਜੀ ਨੀਤੀਆਂ ਮੜੵਦੀ ਹੈ ਅਤੇ ਪੱਛੜੇ
ਮੁਲਕਾਂ ਨੂੰ ਆਪਣੇ ਪ੍ਰਬੰਧ ਦੀ ਢਾਂਚਾ ਢਲਾਈ ਕਰਕੇ ਸਾਮਰਾਜੀ ਲੁੱਟ ਲਈ ਖੋਲ੍ਹਣ ਨੂੰ ਮਜਬੂਰ ਕਰਦੀ ਹੈ|ਇਸੇ ਬੈਂਕ ਦੇ ਨਿਰਦੇਸ਼ਾਂ ਤਹਿਤ ਹੀ ਭਾਰਤ ਦੇ ਸਰਕਾਰੀ ਅਦਾਰੇ ਵੇਚੇ
ਗਏ ਹਨ ਤੇ ਰਹਿੰਦੇ ਧੜਾਧੜ ਵੇਚੇ ਜਾ ਰਹੇ ਹਨ,ਸਰਕਾਰੀ ਰੁਜ਼ਗਾਰ ਦਾ ਭੋਗ ਪਾ ਕੇ ਠੇਕੇਦਾਰੀ ਪ੍ਰਬੰਧ ਸਥਾਪਤ ਕੀਤਾ ਗਿਆ ਹੈ,ਮੁਲਕ ਦੇ ਕੁੱਲ ਮਾਲ ਖਜ਼ਾਨੇ ਅਤੇ ਸਾਰੇ ਖੇਤਰ ਵਿਦੇਸ਼ੀ ਸਾਮਰਾਜੀ ਲੁੱਟ
ਲਈ ਖੋਲ੍ਹ ਦਿੱਤੇ ਗਏ ਹਨ|ਕਰੋਨਾ ਵਾਇਰਸ ਦੇ
ਖ਼ਤਰੇ ਦੇ ਟਾਕਰੇ ਲਈ ਜਰੂਰੀ ਤਾਂ ਇਹ ਬਣਦਾ ਸੀ ਕਿ ਅਜਿਹੀਆਂ ਸਾਮਰਾਜੀ ਸੰਸਥਾਵਾਂ ਅਤੇ ਬਹੁ ਕੌਮੀ
ਕਾਰਪੋਰੇਟ ਕੰਪਨੀਆਂ ਵੱਲੋਂ ਵਿਆਜੂ ਪੈਸੇ ਰਾਹੀਂ ਕੀਤੀ ਜਾਂਦੀ ਲੁੱਟ ਅਤੇ ਹੋਰ ਹਰ ਕਿਸਮ ਦੀ ਲੁੱਟ
ਨੂੰ ਨੱਥ ਪਾਈ ਜਾਵੇ,ਇਨ੍ਹਾਂ ਵੱਲੋਂ
ਲਾਗੂ ਕੀਤੀਆਂ ਜਾ ਰਹੀਆਂ ਧੱਕੜ ਤੇ ਕੌਮ ਧਰੋਹੀ ਨੀਤੀਆਂ ਨੂੰ ਰੱਦ ਕਰਕੇ ਸਰਕਾਰੀ ਅਦਾਰਿਆਂ 'ਚ ਨਿਵੇਸ਼ ਵਧਾਇਆ ਜਾਵੇ,ਜਨਤਕ ਸਿਹਤ ਖੇਤਰ ਅਤੇ ਜਨਤਕ ਵੰਡ ਪ੍ਰਣਾਲੀ ਸਮੇਤ ਸਭਨਾਂ ਲੋੜੀਂਦੇ
ਖੇਤਰਾਂ ਨੂੰ ਮੁੜ ਸੁਰਜੀਤ ਕੀਤਾ ਜਾਵੇ,ਲੋਕਾਂ ਦੀ ਦੁਰਦਸ਼ਾ 'ਚੋਂ ਮੁਨਾਫੇ ਕਮਾਉਣ
ਵਾਲੇ ਨਿੱਜੀ ਖੇਤਰਾਂ ਦਾ ਭੋਗ ਪਾਇਆ ਜਾਵੇ ,ਵੱਡੇ ਅੰਬਾਨੀਆਂ ਅਡਾਨੀਆਂ ਤੋਂ ਵੱਡੇ ਟੈਕਸ ਵਸੂਲ ਕੇ ਇਸ ਸਮੇਂ ਹੋਏ ਆਰਥਿਕ ਨੁਕਸਾਨ ਦੀ
ਭਰਪਾਈ ਕੀਤੀ ਜਾਵੇ|ਪਰ ਵੱਡੇ ਧਨ
ਕੁਬੇਰਾਂ ਤੋਂ ਟੈਕਸ ਉਗਰਾਹ ਕੇ ਮੁਲਕ ਦੇ ਲੋਕਾਂ ਲਈ ਵਰਤਣ ਦੀ ਨੀਤੀ ਦੀ ਥਾਵੇਂ ਇਨ੍ਹਾਂ ਲੁਟੇਰੀ
ਸਾਮਰਾਜੀ ਸੰਸਥਾਵਾਂ ਦੇ ਕਰਜ਼ਿਆਂ ਤੇ ਝਾਕ ਰੱਖੀ ਜਾ ਰਹੀ ਹੈ ਅਤੇ ਉਨ੍ਹਾਂ ਦੀ ਬੇਸ਼ਰਮ ਗੁਲਾਮੀ ਤੇ
ਨਿਰਭਰਤਾ ਦੀ ਦਲ-ਦਲ ਵਿੱਚ ਹੋਰ ਧੱਸਿਆ ਜਾ ਰਿਹਾ ਹੈ| - ਸੁਰਖ ਲੀਹ ਪੱਤਰ ਪ੍ਰੇਰਕ (08-04-2020)
No comments:
Post a Comment