ਸਰਕਾਰ ਦੀ ਵਾਅਦਾ ਖਿਲਾਫੀ ਖਿਲਾਫ਼
ਪਾਵਰਕਾਮ ਦੇ ਠੇਕਾ ਮੁਲਾਜ਼ਮਾਂ ਵਲੋਂ ਲੁਧਿਆਣਾ 'ਚ
ਬਿਜਲੀ ਮੰਤਰੀ ਦਾ ਘੇਰਾਓ
28 ਅਕਤੂਬਰ 2025 ਨੂੰ ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਅੱਜ ਪਰਿਵਾਰਾਂ ਤੇ ਬੱਚਿਆਂ ਸਮੇਤ ਲੁਧਿਆਣਾ ਸ਼ਹਿਰ ਵਿੱਚ ਰੋਸ ਮਾਰਚ ਕਰਨ ਉਪਰੰਤ ਬਿਜਲੀ ਮੰਤਰੀ ਦੀ ਰਿਹਾਇਸ਼ ਦੇ ਅੱਗੇ ਆਊਟ ਸੋਰਸਡ ਠੇਕਾ ਕਾਮਿਆਂ ਨੇ ਸੂਬਾ ਪੱਧਰੀ ਧਰਨਾ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਬਲਿਹਾਰ ਸਿੰਘ, ਸੂਬਾ ਜਨਰਲ ਸਕੱਤਰ ਰਾਜੇਸ਼ ਕੁਮਾਰ ਮੌੜ, ਸੂਬਾ ਸਹਾਇਕ ਸਕੱਤਰ ਟੇਕ ਚੰਦ, ਸੂਬਾ ਦਫਤਰੀ ਸਕੱਤਰ ਸ਼ੇਰ ਸਿੰਘ ਸਮੇਤ ਆਗੂਆਂ ਨੇ ਵਿਚਾਰ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਬਿਜਲੀ ਕਾਰਪੋਰੇਸ਼ਨ ਦੇ ਨਿੱਜੀਕਰਣ ਦੇ ਤੇਜ਼ ਕੀਤੇ ਹਮਲਿਆਂ, ਪਾਵਰ ਕਾਮ ਦੀਆਂ ਜਾਇਦਾਦਾਂ - ਬਿਲਡਿੰਗਾਂ ਵੇਚਣ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਕੇਂਦਰ ਸਰਕਾਰ ਵੱਲੋਂ 2025 ਬਿਜਲੀ ਸੋਧ ਬਿੱਲ ਖਰੜੇ ਨੂੰ ਰੱਦ ਕਰਨ ਦੀ ਮੰਗ ਕੀਤੀ ਅਤੇ ਠੇਕੇਦਾਰ ਕੰਪਨੀਆਂ ਨੂੰ ਬਾਹਰ ਕੱਢਕੇ ਸਮੂਹ ਆਉਟਸੋਰਸਡ ਠੇਕਾ ਕਾਮਿਆਂ ਨੂੰ ਸਿੱਧਾ ਵਿਭਾਗ ਵਿੱਚ ਸ਼ਾਮਿਲ ਕਰਨ ਸਮੇਤ ਘੱਟੋ ਘੱਟ 1948 ਐਕਟ ਮੁਤਾਬਕ ਜਾਂ 15ਵੀਂ ਲੇਬਰ ਕਾਨਫ਼ਰੰਸ ਤਹਿਤ ਤਨਖਾਹ ਜਾਰੀ ਕਰਨ, ਬਿਜਲੀ ਮਹਿਕਮੇ ਵਿੱਚੋਂ ਖ਼ਤਮ ਕੀਤੀਆਂ ਪੋਸਟਾਂ ਨੂੰ ਦੁਬਾਰਾ ਭਰਨ ਦੀ ਮੰਗ ਕੀਤੀ। ਬੁਲਾਰਿਆਂ ਨੇ ਪਾਵਰ ਕਾਮ ਵਿਭਾਗ ਦੇ ਦੁਰ-ਪ੍ਰਬੰਧ ਤੇ ਕੰਮ ਦੌਰਾਨ ਸੇਫ਼ਟੀ ਕਿੱਟਾਂ , ਸੁਰੱਖਿਆ ਪ੍ਰਬੰਧਾਂ ਦੀ ਘਾਟ ਕਾਰਨ ਬਿਜਲੀ ਦਾ ਕਰੰਟ ਲੱਗਣ ਕਾਰਨ ਹੁਣ ਤੱਕ 400 ਤੋਂ ਵੱਧ ਕਾਮੇ ਮੌਤ ਦੇ ਮੂੰਹ ਜਾ ਪਏ ਹਨ, ਸੈਂਕੜੇ ਕਾਮੇ ਅਪੰਗ ਹੋਏ ਪਏ ਹਨ। ਜਿਹਨਾਂ ਲਗਾਤਾਰ ਤਿੱਖੇ ਸੰਘਰਸ਼ ਕਰਨ ਦੇ ਨੂੰ ਪਹਿਲਾਂ ਕੋਈ ਮੁਆਵਜ਼ਾ ਤੇ ਤਸੱਲੀਬਖ਼ਸ਼ ਇਲਾਜ ਅਤੇ ਮੌਤ ਹੋਣ 'ਤੇ ਵਾਰਿਸਾਂ ਨੂੰ ਨੌਕਰੀ ਦਾ ਕੋਈ ਪ੍ਰਬੰਧ ਨਹੀਂ ਸੀ। ਇਸ ਹਾਲਤ ਨੂੰ ਬਦਲਣ ਲਈ ਆਊਟਸੋਰਸਡ ਕਾਮਿਆਂ ਨੇ ਜਥੇਬੰਦ ਹੋ ਕੇ ਤੇ ਸੰਘਰਸ਼ ਦੇ ਬਲਬੂਤੇ 5 ਲੱਖ ਰੁਪਏ ਮੁਆਵਜ਼ੇ ਤੋਂ 30-35 ਲੱਖ ਰੁਪਏ ਵਾਰਿਸਾਂ ਨੂੰ ਮੁਆਵਜ਼ਾ , ਇੱਕ ਜੀਅ ਨੂੰ ਮਹਿਕਮੇ 'ਚ ਨੌਕਰੀ , ਇਲਾਜ ਖਰਚਾ ਆਦਿ ਮੰਗਾਂ ਮੰਨਵਾਉਣ ਹਨ। ਘਾਤਕ ਤੇ ਗੈਰ-ਘਾਤਕ ਹਾਦਸਿਆਂ ਦੇ ਸ਼ਿਕਾਰ ਠੇਕਾ ਕਾਮਿਆਂ ਦੀਆਂ ਲਿਸਟਾਂ ਵਿਭਾਗ ਦੇ ਅਧਿਕਾਰੀਆਂ ਨੂੰ ਦੇਣ ਦੇ ਬਾਵਜੂਦ ਇਸਨੂੰ ਲਾਗੂ ਨਹੀਂ ਕੀਤਾ ਜਾ ਰਿਹਾ।ਇਸ ਸਮੇਂ ਬੁਲਾਰਿਆਂ ਨੇ ਚੋਣਾਂ ਦੌਰਾਨ ਭਗਵੰਤ ਮਾਨ ਸਰਕਾਰ ਵਲੋਂਠੇਕਾ ਪ੍ਰਥਾ ਨੂੰ ਖ਼ਤਮ ਕਰਨ ਤੇ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਲਾਰਿਆਂ ਤੇ ਵਾਅਦਿਆਂ ਖਿਲਾਫ਼ ਜ਼ੋਰਦਾਰ ਆਵਾਜ਼ ਬੁਲੰਦ ਕਰਦੇ ਹੋਏ ਨਾਅਰੇਬਾਜ਼ੀ ਵੀ ਕੀਤੀ। ਇਸੇ ਕਰਕੇ ਪਾਵਰ ਕਾਮ ਦੇ ਠੇਕਾ ਕਾਮਿਆਂ ਨੂੰ ਆਪਣੇ ਪ੍ਰੀਵਾਰਾਂ ਤੇ ਬੱਚਿਆਂ ਸਮੇਤ ਜਿੱਥੇ ਕਾਮਿਆਂ ਦੇ ਵਾਰਸਾਂ ਨੂੰ ਪੱਕੀ ਨੌਕਰੀ, ਪੱਕੀ ਪੈਨਸ਼ਨ ,ਅਤੇ ਕਾਨੂੰਨ ਮੁਤਾਬਕ ਮਿਲਣ ਯੋਗ ਮੁਆਵਜ਼ੇ ਦੀ ਗਾਰੰਟੀ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਬੁਲਾਰਿਆਂ ਵਲੋਂ ਸਥਾਨਕ ਜ਼ਿਮਨੀ ਚੋਣ ਜਿੱਤਣ ਮਗਰੋਂ ਬਿਜਲੀ ਮੰਤਰੀ ਬਣੇ ਸੰਜੀਵ ਅਰੋੜਾ ਵਲੋਂ ਵੀ ਮੁਲਾਜਮ ਮਸਲੇ ਹੱਲ ਕਰਨ ਦੀ ਬਜਾਇ ਸਾਡਾ ਰੁਜ਼ਗਾਰ ਖੋਹਣ ਲਈ ਬਿਜਲੀ ਬੋਰਡ ਦੀ ਜਾਇਦਾਦਾਂ ਵੇਚਣ , ਚਿੱਪ ਵਾਲੇ ਮੀਟਰ ਲਾਉਣ ਤੇ ਨਿੱਜੀਕਰਨ ਦੇ ਹਮਲੇ ਤੇਜ਼ ਕਰ ਦਿੱਤੇ ਹਨ। ਅਗਾਊਂ ਸੂਚਨਾ ਦੇ ਬਾਵਜੂਦ ਕਾਮਿਆਂ ਦੇ ਦੁੱਖਾਂ ਦੀ ਸਾਰ ਨਾਂ ਲੈਣ ਵਾਲੇ ਬਿਜਲੀ ਮੰਤਰੀ ਦੇ ਘਰ ਨਾ ਰਹਿਣ 'ਤੇ ਰੋਸ ਧਰਨਾ ਤੇ ਘੇਰਾਓ ਦਾ ਰਾਤ ਭਰ ਜਾਰੀ ਰੱਖਣ ਦਾ ਐਲਾਨ ਕਰਨ 'ਤੇ ਪੁਲੀਸ-ਪ੍ਰਸਾਸਨ ਦੇ ਅਧਿਕਾਰੀਆਂ ਨੇ ਮੰਤਰੀ ਸਾਹਿਬਾਨ ਨਾਲ ਆਗੂਆਂ ਦੀ ਫੋਨ 'ਤੇ ਗੱਲ ਕਰਵਾਈ ਅਤੇ ਅਗਲੀ ਮੀਟਿੰਗ 6 ਨਵੰਬਰ ਦੀ ਤਹਿ ਕਰਵਾਈ। ਇਸ ਉਪਰੰਤ ਆਗੂ ਟੀਮ ਨੇ ਕਾਮਿਆਂ ਦੀ ਏਕਤਾ ਤੇ ਸੰਘਰਸ਼ ਦੇ ਉਤਸ਼ਾਹੀ ਨਾਅਰੇ ਲਾਉਂਦੇ ਹੋਏ ਭਾਵੇਂ ਧਰਨਾ ਤੇ ਘੇਰਾਓ ਦਾ ਪ੍ਰੋਗਰਾਮ ਉਥੋਂ ਹਟਾ ਲਿਆ , ਪ੍ਰੰਤੂ ਮੰਗ ਪੱਤਰ 'ਚ ਦਰਜ ਮੰਗਾਂ ਤੇ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ 6 ਨਵੰਬਰ ਤੱਕ ਮੰਤਰੀ ਸਾਹਿਬਾਨ ਨਾਲ ਰੱਖੀ ਮੀਟਿੰਗ ਤੱਕ ਦਬਾਅ ਲਾਮਬੰਦ ਬਰਕਰਾਰ ਰੱਖਣ ਲਈ ਹੜਤਾਲ ਜਾਰੀ ਰੱਖਣ ਦਾ ਐਲਾਨ ਕੀਤਾ। ਇਸ ਧਰਨੇ 'ਚ ਵੇਰਕਾ ਮਿਲਕ ਪਲਾਂਟ ਐਂਡ ਕੈਟਲਫੀਡ ਆਊਟਸੋਰਸ ਮੁਲਾਜ਼ਮ ਯੂਨੀਅਨ ਤੇ ਪਨਬਸ ਐਂਡ ਪੀ ਆਰ ਟੀ ਕੰਟਰੈਕਟ ਮੁਲਾਜ਼ਮ ਯੂਨੀਅਨਦੇ ਸੂਬਾਈ ਆਗੂ ਸ਼ਮਸ਼ੇਰ ਸਿੰਘ ਸਾਥੀਆਂ ਸਮੇਤ ਹਾਜ਼ਰ ਹੋਏ।
ਅੰਤ 'ਚ ਬੁਲਾਰਿਆਂ ਨੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵਲੋਂ ਮੁੱਖ ਮੰਤਰੀ ਵਲੋਂ 33 ਵਾਰ ਮੀਟਿੰਗਾਂ ਦੇ ਵਾਰ ਵਾਰ ਭੱਜਣ ਦੇ ਰੋਸ ਵਜੋਂ ਤੇ ਮੋਰਚੇ ਦੇ ਮੰਗ-ਪੱਤਰ 'ਚ ਦਰਜ ਮੰਗਾਂ 'ਤੇ 9 ਨਵੰਬਰ ਨੂੰ ਤਰਨਤਾਰਨ ਜ਼ਿਮਨੀ ਚੋਣ ਹਲਕੇ 'ਚ ਸੂਬਾਈ ਪੱਧਰੇ ਝੰਡਾ ਮਾਰਚ ਕਰਨ ਤੇ 2-3-4 ਦਸੰਬਰ ਨੂੰ ਆਪੋ ਆਪਣੇ ਕੰਮ ਥਾਵਾਂ 'ਤੇ ਕੰਮ ਬੰਦ ਕਰਕੇ / ਡਵੀਜ਼ਨ ਪੱਧਰੀ ਧਰਨੇ -ਪ੍ਰਦਰਸ਼ਨ ਕਰਨ ਦੇ ਉਲੀਕੇ ਸੰਘਰਸ਼ ਪ੍ਰੋਗਰਾਮਾਂ ਨੂੰ ਪ੍ਰੀਵਾਰਾਂ ਸਮੇਤ ਲਾਗੂ ਕਰਨ ਦਾ ਸੱਦਾ ਦਿੱਤਾ ।
ਨੋਟ-ਹੜਤਾਲ ਦੇ ਦਬਾਅ ਸਦਕਾ ਤਿੰਨ ਮਗਰੋਂ 30 ਅਕਤੂਬਰ ਨੂੰ ਪਾਵਰ ਕਾਮ ਦੀ ਮੈਨੇਜਮੈਂਟ , ਪ੍ਰਮੁੱਖ ਸਕੱਤਰ ਪੰਜਾਬ ਸਰਕਾਰ , ਵਿੱਚ ਤੇ ਯੋਜਨਾ ਮੰਤਰੀ ਦੀ ਹਾਜ਼ਰੀ ਯੂਨੀਅਨ ਦੀ ਆਗੂ ਟੀਮ ਦੀ ਮੀਟਿੰਗ ਬੁਲਾ ਕੇ ਕੁੱਝ ਫੌਰੀ ਮੰਗਾਂ ਲਾਗੂ ਕਰਨ ਦੀ ਲਿਖਤੀ ਸਹਿਮਤੀ ਦਿੱਤੀ , ਜਿਸ ਵਿੱਚ 6 ਮ੍ਰਿਤਕ ਪ੍ਰੀਵਾਰਾਂ ਨੂੰ ਨੌਕਰੀ ਪੱਤਰ ਤੇ ਲੁਧਿਆਣਾ ਦੇ ਨੌਕਰੀ ਤੋਂ ਫਾਰਗ ਕੀਤੇ ਨੋਡਲ ਸੈਂਟਰ ਦੇ ਮੁਲਾਜ਼ਮਾਂ ਨੂੰ ਬਹਾਲ ਕਰਨ ਤੇ ਤਿੰਨ ਦਿਨਾਂ ਹੜਤਾਲ ਦੀ ਕੱਟੀ ਤਨਖਾਹ ਦੇਣ ਤੇ ਮੰਗ ਪੱਤਰ 'ਚ ਦਰਜ ਬਾਕੀ ਮੰਗਾਂ ਬਾਰੇ 6 ਨਵੰਬਰ ਨੂੰ ਬਿਜਲੀ ਮੰਤਰੀਨਾਲ ਪਹਿਲਾਂ ਹੀ ਤਹਿ ਮੀਟਿੰਗਵਿੱਚ ਵਿਚਾਰਨ ਦੇ ਫੈਸਲੇ ਉਪਰੰਤ ਰੋਸ ਵਜੋਂ ਸੂਬੇ ਭਰ ਆਪਣੇ ਹਿੱਸੇ ਦੇ ਬੰਦ ਕੀਤੇ ਕੰਮ ਨੂੰ ਚਾਲੂ ਕਰਨ ਫੈਸਲਾ ਕਰ ਲਿਆ।
No comments:
Post a Comment