ਗਾਜ਼ਾ ਦੀ ਪੀੜ 'ਚ ਪੰਜਾਬ ਦੀ ਲੋਕ ਲਹਿਰ
ਅਸੀਂ ਸਾਰੇ ਗਾਜ਼ਾ ਅੰਦਰ ਇਸ ਵੇਲੇ ਮਨੁੱਖਤਾ ਦੇ ਘਾਣ ਦੀ ਸਿਖ਼ਰ ਦੇਖ ਰਹੇ ਹਾਂ। ਇਜ਼ਰਾਇਲੀ ਰਾਜ ਵੱਲੋਂ ਲਗਭਗ ਪੌਣੇ ਦੋ ਸਾਲਾਂ ਤੋਂ ਦਿਨ ਰਾਤ ਮਿਜ਼ਾਇਲਾਂ ਤੇ ਬੰਬ ਵਰ੍ਹਾ ਕੇ ਗਾਜ਼ਾ ਦੇ 60,000 ਤੋਂ ਵੱਧ ਲੋਕਾਂ ਨੂੰ ਕਤਲ ਕਰ ਦਿੱਤਾ ਗਿਆ ਹੈ। ਸਾਰੀ ਦੀ ਸਾਰੀ ਆਬਾਦੀ ਨੂੰ ਘਰਾਂ ਤੋਂ ਉਜਾੜ ਦਿੱਤਾ ਗਿਆ ਹੈ। ਸਕੂਲ, ਹਸਪਤਾਲ ਤੇ ਹਰ ਤਰ੍ਹਾਂ ਦਾ ਰਹਿਣ ਸਹਿਣ ਤਬਾਹ ਕਰਕੇ ਗਾਜ਼ਾ ਪੱਟੀ ਨੂੰ ਮਲਬੇ ਦੇ ਢੇਰ 'ਚ ਬਦਲ ਦਿੱਤਾ ਗਿਆ ਹੈ। ਇਜ਼ਰਾਇਲੀ ਰਾਜ ਨੇ ਫ਼ਲਸਤੀਨ ਦੇ ਲੋਕਾਂ ਨੂੰ ਜਾਣ ਵਾਲੀ ਹਰ ਤਰ੍ਹਾਂ ਦੀ ਸਹਾਇਤਾ ਰੋਕ ਕੇ ਭੁੱਖ-ਮਰੀ ਦੇ ਹਾਲਾਤ ਪੈਦਾ ਕਰ ਦਿੱਤੇ ਹਨ। ਰਾਸ਼ਨ ਵੰਡਣ ਵਾਲੀਆਂ ਥਾਵਾਂ 'ਤੇ ਜੁੜਦੇ ਭੁੱਖਣ-ਭਾਣੇ ਫ਼ਲਸਤੀਨੀਆਂ ਨੂੰ ਇਜ਼ਰਾਇਲੀ ਸੈਨਿਕ ਦਿਨ ਦਿਹਾੜੇ ਗੋਲੀਆਂ ਨਾਲ ਭੁੰਨ ਰਹੇ ਹਨ। ਮਾਸੂਮ ਬੱਚੇ ਭੁੱਖ ਨਾਲ ਤੜਪ ਕੇ ਮਰ ਰਹੇ ਹਨ। ਇਹ ਸਭ ਕੁਝ ਅਮਰੀਕੀ ਸਾਮਰਾਜੀ ਹੁਕਮਰਾਨਾਂ ਦੀ ਸ਼ਹਿ ਤੇ ਪੈਸੇ ਨਾਲ ਅਤੇ ਪੱਛਮੀ ਸਾਮਰਾਜੀਆਂ ਦੀ ਹਮਾਇਤ ਨਾਲ ਹੋ ਰਿਹਾ ਹੈ। ਅਮਰੀਕਾ ਤੋਂ ਜਹਾਜ਼ ਭਰ ਭਰ ਪੁੱਜਦੇ ਹਥਿਆਰਾਂ ਨਾਲ ਹੋ ਰਿਹਾ ਹੈ। ਇਹ ਮਨੁੱਖਤਾ 'ਤੇ ਵਰ੍ਹ ਰਹੇ ਕਹਿਰ ਦੀ ਇੰਤਹਾ ਹੈ ਤੇ ਅਸੀਂ ਸਾਰੇ ਇਸ ਕਹਿਰ ਦੀ ਪੀੜ 'ਚ ਹਾਂ। ਅਸੀਂ ਗਾਜ਼ਾ ਦੇ ਲੋਕਾਂ ਦੇ ਅਜਿਹੇ ਘਾਣ ਦੇ ਖਿਲਾਫ ਹਾਂ ਤੇ ਇਸਦੀ ਘੋਰ ਨਿੰਦਾ ਕਰਦੇ ਹਾਂ। ਅਸੀਂ ਇਜ਼ਰਾਈਲ ਤੇ ਅਮਰੀਕੀ ਸਾਮਰਾਜੀਆਂ ਦੇ ਅਜਿਹੇ ਜ਼ੁਲਮਾਂ ਦੇ ਖ਼ਿਲਾਫ਼ ਹਾਂ। ਅਸੀਂ ਜੂਝਦੇ ਫ਼ਲਸਤੀਨੀ ਲੋਕਾਂ ਦੇ ਨਾਲ ਹਾਂ ਜਿਨ੍ਹਾਂ ਨੂੰ ਉਨ੍ਹਾਂ ਦੀ ਆਪਣੀ ਧਰਤੀ ਤੋਂ ਹੀ ਉਜਾੜਿਆ ਹੋਇਆ ਹੈ। ਅਸੀਂ ਫ਼ਲਸਤੀਨੀ ਲੋਕਾਂ 'ਤੇ ਜ਼ੁਲਮਾਂ ਖ਼ਿਲਾਫ਼ ਦੁਨੀਆਂ ਭਰ ਦੇ ਇਨਸਾਫ਼ ਪਸੰਦ ਲੋਕਾਂ ਦੀ ਆਵਾਜ਼ ਵਿੱਚ ਆਪਣੀ ਆਵਾਜ਼ ਰਲਾਉਂਦੇ ਹਾਂ।
ਇਜ਼ਰਾਇਲੀ ਤੇ ਅਮਰੀਕੀ
ਸਾਮਰਾਜੀਏ- ਮੁਰਦਾਬਾਦ !
ਜੂਝਦੇ ਫ਼ਲਸਤੀਨੀ ਲੋਕ - ਜ਼ਿੰਦਾਬਾਦ !
ਦੁਨੀਆਂ ਭਰ ਦੇ ਕਿਰਤੀ ਲੋਕਾਂ ਦਾ ਏਕਾ - ਜ਼ਿੰਦਾਬਾਦ !
ਜੂਝਦੇ ਫ਼ਲਸਤੀਨੀ ਲੋਕ - ਜ਼ਿੰਦਾਬਾਦ !
ਦੁਨੀਆਂ ਭਰ ਦੇ ਕਿਰਤੀ ਲੋਕਾਂ ਦਾ ਏਕਾ - ਜ਼ਿੰਦਾਬਾਦ !
(ਆਦਿਵਾਸੀ ਖੇਤਰਾਂ 'ਚ ਜਬਰ ਖਿਲਾਫ਼ ਮੋਗਾ ਵਿਖੇ ਹੋਏ ਜਨਤਕ ਪ੍ਰਦਰਸ਼ਨ ਦੌਰਾਨ ਸਮੂਹਿਕ ਤੌਰ 'ਤੇ ਪਾਸ ਕੀਤਾ ਗਿਆ ਮਤਾ)
No comments:
Post a Comment