ਪੁਲਵਾਮਾ ਹਮਲੇ
ਤੋਂ ਮਗਰੋਂ ਦਾ ਸਾਰਾ ਘਟਨਾਕ੍ਰਮ ਭਾਜਪਾ ਵੱਲੋਂ ਕੌਮੀ ਸ਼ਾਵਨਵਾਦ ਦਾ ਰਥ ਸ਼ਿੰਗਾਰਨ ਅਤੇ ਉਹਦੇ ’ਤੇ ਸਵਾਰ ਹੋ ਕੇ
ਮੁੜ ਰਾਜ-ਗੱਦੀ ’ਤੇ ਕਾਬਜ਼ ਹੋਣ
ਦੇ ਯਤਨਾਂ ਦਾ ਹੈ। ਪਾਕਿਸਤਾਨ ’ਤੇ ਹਵਾਈ ਹਮਲਿਆਂ
ਦਾ ਜੋ ਡਰਾਮਾ ਰਚਿਆ ਗਿਆ ਹੈ ਉਸਦਾ ਕੌਮੀ ਸੁਰੱਖਿਆ ਨਾਲ ਕੋਈ ਸਬੰਧ ਨਹੀਂ। ਕੇਂਦਰੀ ਹਕੂਮਤ ਦਾ ਸਾਰਾ ਪੈਂਤੜਾ ਕੌਮੀ ਸ਼ਾਵਨਵਾਦ ਨੂੰ ਉਭਾਰ ਕੇ ਵੋਟਾਂ
’ਚ ਢਾਲਣ ਦਾ ਹੈ ਤੇ ਨਾਲ ਹੀ ਕਸ਼ਮੀਰੀ ਜਦੋਜਹਿਦ ਨੂੰ ਪਾਕਿਸਤਾਨ ਸ਼ਹਿ ਪ੍ਰਾਪਤ
ਭਾਰਤ ਖਿਲਾਫ਼ ਅਸਿੱਧੀ ਜੰਗ ਵਜੋਂ ਦਰਸਾਉਣਾ ਹੈ। ਇਉਂ ਕਰਨ ਨਾਲ
ਨਾਲੇ ਤਾਂ ਕੌਮੀ ਸ਼ਾਵਨਵਾਦ ਦੀ ਮੁਸਲਮਾਨ ਵਿਰੋਧੀ ਫਿਰਕੂ ਰੰਗਤ ਗੂੜ੍ਹੀ ਹੁੰਦੀ ਹੈ ਤੇ ਨਾਲੇ ਮੁਲਕ
’ਚ ਕਸ਼ਮੀਰੀ ਲੋਕਾਂ ਦੀ ਹੱਕੀ ਜਦੋਜਹਿਦ ਲਈ ਵਧ ਰਹੀ ਹਮਾਇਤ ਨੂੰ ਖੋਰਾ ਲਾਇਆ
ਜਾਂਦਾ ਹੈ। ਪਹਿਲਾਂ ੳੂੜੀ
ਹਮਲੇ ਤੋਂ ਫੌਰੀ ਮਗਰੋਂ ਸਰਜੀਕਲ ਸਟਰਾਈਕਸ ਵੇਲੇ ਵੀ ਕਸ਼ਮੀਰੀ ਕੌਮੀਅਤ ਨਾਲ ਸਬੰਧਤ, ਹਰ ਕਿਸਮ ਦੀਆਂ ਭਿੜਨ ਵਾਲੀਆਂ ਸ਼ਕਤੀਆਂ ਨੂੰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਸੀ ਕਿ ਉਹ ਕਿਸੇ
ਵੀ ਜਗ੍ਹਾ ’ਤੇ ਭਾਰਤੀ ਰਾਜ ਦੇ ਕਹਿਰ ਤੋਂ ਬਚ ਨਹੀਂ ਸਕਦੀਆਂ ਅਤੇ
ਭਾਰਤੀ ਰਾਜ ਕਸ਼ਮੀਰੀ ਕੌਮ ਦੇ ਸਵੈ-ਨਿਰਣੇ ਦੇ ਹੱਕ ਲਈ ਜਦੋਜਹਿਦ ਨੂੰ ਹਰ ਹਾਲ ਕੁਚਲਣ ’ਤੇ ਉਤਾਰੂ ਹੈ। ਪਿਛਲੇ ਅਰਸੇ ਦੌਰਾਨ ਕਸ਼ਮੀਰੀ ਕੌਮ ਦੀ ਜਦੋਜਹਿਦ ’ਚ ਵੱਡੇ ਲੋਕ ਉਭਾਰਾਂ
ਦਾ ਦੌਰ ਰਿਹਾ ਹੈ ਤੇ ਉਥੋਂ ਦੀਆਂ ਹਥਿਆਰਬੰਦ ਸ਼ਕਤੀਆਂ ਦੀ ਚੋਟ-ਸ਼ਕਤੀ ਲਗਾਤਾਰ ਵਧ ਰਹੀ ਹੈ। ਇੱਕ ਪਾਸੇ ਲੋਕਾਂ
ਦੀਆਂ ਵੱਡੀਆਂ ਲਾਮਬੰਦੀਆਂ ਨੇ ਅਤੇ ਨਾਲ ਹੀ ਸਥਾਨਕ ਨੌਜਵਾਨਾਂ ਦੇ ਵੱਡੀ ਪੱਧਰ ’ਤੇ ਖਾੜਕੂ ਸਫ਼ਾਂ
’ਚ ਸ਼ਾਮਲ ਹੋਣ ਨੇ ਭਾਰਤੀ ਹਾਕਮਾਂ ਵੱਲੋਂ ਇਸ ਨੂੰ ਪਾਕਿਸਤਾਨ ਸ਼ਹਿ ਪ੍ਰਾਪਤ
ਅੱਤਵਾਦ ਵਜੋਂ ਪੇਸ਼ ਕਰਨ ਦੀ ਸਮਰੱਥਾ ਨੂੰ ਕਮਜ਼ੋਰ ਕਰ ਦਿੱਤਾ ਹੈ। ਹੁਣ ਭਾਰਤੀ ਹਾਕਮ ਪਾਕਿਸਤਾਨ ਖਿਲਾਫ਼ ਹਵਾਈ ਹਮਲਿਆਂ ਦੇ ਡਰਾਮੇ ਰਾਹੀਂ ਇਹ
ਸਾਬਤ ਕਰਨ ’ਤੇ ਜ਼ੋਰ ਲਾ ਰਹੇ ਹਨ ਕਿ ਕਸ਼ਮੀਰੀ ਲੋਕ ਉਭਾਰ ਅਤੇ ਪੁਲਵਾਮਾ ਹਮਲੇ ਦਾ ਕੋਈ
ਸਬੰਧ ਨਹੀਂ ਹੈ। ਉਹ ਇਹ ਹਕੀਕਤ
ਲੁਕਾਉਣਾ ਚਾਹੁੰਦੇ ਹਨ ਕਿ ਇਹ ਭਾਰਤੀ ਰਾਜ ਦੀਆਂ ਪੈਲੇਟ ਗੰਨਾਂ ਨਾਲ ਛਲਣੀ ਹੋਏ ਜਿਸਮਾਂ ਦਾ ਮੋੜਵਾਂ
ਪ੍ਰਤੀਕਰਮ ਹੈ।
ਕਸ਼ਮੀਰ ਮਸਲੇ ’ਤੇ ਮੋਦੀ ਹਕੂਮਤ
ਅੰਤਰ-ਰਾਸ਼ਟਰੀ ਪੱਧਰ ’ਤੇ ਨਿੱਖੜੀ ਪਈ
ਹੈ। ਕੱਲ੍ਹ ਹੀ ਇਸਲਾਮਿਕ
ਸਹਿਯੋਗ ਦੀ ਜਥੇਬੰਦੀ ਦੇ ਸੰਮੇਲਨ ’ਚ ਵੀ ਭਾਰਤੀ ਰਾਜ ਦੇ ਕਸ਼ਮੀਰ ’ਚ ਜ਼ੁਲਮਾਂ ਦੀ
ਕਰੜੀ ਨਿੰਦਾ ਕੀਤੀ ਗਈ ਹੈ। ਪਿਛਲੇ ਅਰਸੇ ਅੰਦਰ
ਸੰਸਾਰ ਪੱਧਰ ’ਤੇ ਵੱਖ ਵੱਖ ਸੰਸਥਾਵਾਂ ਨੇ ਵੀ ਕਸ਼ਮੀਰ ’ਚ ਭਾਰਤੀ ਰਾਜ
ਦੇ ਜ਼ੁਲਮਾਂ ਦੀ ਤਸਵੀਰ ਉਘਾੜੀ ਹੈ। ਇਸ ਨਿਖੇੜੇ ਦੀ
ਹਾਲਤ ’ਚ ਮੋਦੀ ਹਕੂਮਤ ਕਸ਼ਮੀਰੀ ਜਦੋਜਹਿਦ ਨੂੰ ਕੁਚਲਣ ਲਈ ਆਪਣੇ ਇਸ ਜਾਬਰ ਅਮਲ ਨੂੰ
ਅਮਰੀਕੀ ਸਾਮਰਾਜੀਆਂ ਦੇ ‘‘ਅੱਤਵਾਦ ਵਿਰੋਧੀ ਮਿਸ਼ਨ’’ ਦਾ ਅੰਗ ਬਣਾ ਕੇ ਪੇਸ਼ ਕਰਦੀ ਹੈ ਤੇ ਅਮਰੀਕੀ ਸਾਮਰਾਜੀਆਂ ਦੀ ਸਰਪ੍ਰਸਤੀ ਹੇਠ ਚੱਲਦੀ ਹੈ। ਹੁਣ ਵੀ ਪਾਕਿਸਤਾਨ ਖਿਲਾਫ਼ ਕੀਤੇ ਹਵਾਈ ਹਮਲਿਆਂ ਦਾ ਸੱਚ ਤਾਂ ਸੰਸਾਰ ਮੀਡੀਆ
ਨੇ ਦੁਨੀਆਂ ਸਾਹਮਣੇ ਉਘਾੜ ਹੀ ਦਿੱਤਾ ਹੈ ਕਿ ਇਹਨੇ ਉਥੇ ਰੱਤੀ ਭਰ ਨੁਕਸਾਨ ਵੀ ਨਹੀਂ ਕੀਤਾ। ਇਹ ਅਮਰੀਕਾ ਤੋਂ ਪ੍ਰਵਾਨਗੀ ਲੈ ਕੇ ਕੀਤੀ ਕਾਰਵਾਈ ਸੀ। ਅਸਲ ’ਚ ਇਹ ਬੰਬ ਪਾਕਿਸਤਾਨ ’ਚ ਨਹੀਂ ਭਾਰਤੀ
ਲੋਕਾਂ ’ਤੇ ਡਿੱਗੇ ਹਨ ਜਿਨ੍ਹਾਂ ਨੇ ਕੌਮੀ-ਸ਼ਾਵਨਵਾਦ ਦੇ ਜ਼ਹਿਰੀ
ਰਸਾਇਣ ਦਾ ਛਿੜਕਾਅ ਕਰ ਦਿੱਤਾ ਹੈ। ਨਾ ਭਾਰਤੀ ਤੇ
ਨਾ ਪਾਕਿਸਤਾਨੀ ਹਾਕਮ ਅਮਰੀਕੀ ਸਾਮਰਾਜੀਆਂ ਦੀ ਰਜ਼ਾ ਤੋਂ ਬਾਹਰ ਜਾਣ ਵਾਲੇ ਹਨ। ਅਮਰੀਕੀ ਸਾਮਰਾਜੀਆਂ ਨੂੰ ਦੱਖਣੀ ਏਸ਼ੀਆ ਦੇ ਇਸ ਖਿੱਤੇ ’ਚ ਦੋਹਾਂ ਮੁਲਕਾਂ
ਦਾ ਆਪਸ ’ਚ ਜੰਗ ’ਚ ਉਲਝਣਾਂ ਫੌਰੀ ਪ੍ਰਸੰਗ ’ਚ ਪੁੱਗਣ ਵਾਲਾ
ਨਹੀਂ ਹੈ। ਦੋਹਾਂ ਦੇਸ਼ਾਂ
ਦੇ ਹਾਕਮਾਂ ਦਾ ਸਾਰਾ ਵਿਹਾਰ ਤੇ ਸਾਰੇ ਕਦਮ ਅਮਰੀਕੀ ਜ਼ਰੂਰਤਾਂ ਦੇ ਏਸੇ ਦਾਇਰੇ ਦੇ ਅੰਦਰ ਅੰਦਰ ਹੀ
ਹਨ। ਬੱਸ ਮੋਦੀ ਨੂੰ
ਚੋਣਾਂ ਦੀਆਂ ਜ਼ਰੂਰਤਾਂ ਕਰਕੇ ਜੋਸ਼ ਦਾ ਜ਼ਿਆਦਾ ਦਿਖਾਵਾ ਕਰਨ ਦੀ ਛੋਟ ਹੀ ਦਿੱਤੀ ਗਈ ਹੈ। ਤਾਂ ਹੀ ਭਾਰਤੀ ਹਕੂਮਤ ਦੀ ਸਾਰੀ ਪੇਸ਼ਕਾਰੀ ’ਚ ਇਸ ਨੂੰ ਉਥੇ
ਦੇ ਅੱਤਵਾਦੀਆਂ ਖਿਲਾਫ਼ ਸੇਧਤ ਗੈਰ-ਫੌਜੀ ਕਾਰਵਾਈ ਕਿਹਾ ਗਿਆ ਸੀ। ਪਾਕਿਸਤਾਨੀ ਹੁਕਮਰਾਨਾਂ ਦੇ ਬਿਆਨ ਵੀ ਇਹੀ ਦੱਸਦੇ ਹਨ।
ਕੌਮੀ ਸ਼ਾਵਨਵਾਦ
ਉਭਾਰਨਾ ਤੇ ਇਹਦੇ ’ਤੇ ਸਵਾਰ ਹੋ ਕੇ ਰਾਜ-ਗੱਦੀ ’ਤੇ ਪੁੱਜਣਾ ਭਾਰਤੀ ਹਾਕਮ ਜਮਾਤਾਂ ਦਾ ਪ੍ਰਚੱਲਤ ਹਥਿਆਰ
ਹੈ। ਸਾਰੀਆਂ ਮੌਕਾਪ੍ਰਸਤ
ਪਾਰਟੀਆਂ ਇੱਕ ਦੂਜੇ ਤੋਂ ਮੂਹਰੇ ਹੋ ਕੇ ਇਹਦਾ ਲਾਹਾ ਲੈਣ ਦਾ ਯਤਨ ਕਰਦੀਆਂ ਹਨ ਤੇ ਇੱਕ ਦੂਜੇ ਨੂੰ
ਪਾਕਿਸਤਾਨ ਪ੍ਰਤੀ ਨਰਮ ਹੋ ਕੇ ਚੱਲਣ ਲਈ ਕੋਸਦੀਆਂ ਹਨ। ਹੁਣ ਵੀ ਮੋਦੀ ਹਕੂਮਤ ਵੱਲੋਂ ਖੜ੍ਹੇ ਕੀਤੇ ਗਏ ਗਰਦੋ-ਗੁਬਾਰ ਹੇਠ ਲੋਕ ਸਭਾ ਚੋਣਾਂ ਦੌਰਾਨ ਹਕੀਕੀ ਲੋਕ ਮਸਲਿਆਂ ਨੂੰ ਦਬਾ ਦੇਣ ਦੀ ਕੋਸ਼ਿਸ਼ ਹੈ ਤੇ
ਕੌਮੀ ਭਾਵਨਾਵਾਂ ਨੂੰ ਵੋਟਾਂ ’ਚ ਢਾਲਣ ਦੀ ਜ਼ੋਰਦਾਰ ਕਸਰਤ ਸ਼ੁਰੂ ਹੋ ਚੁੱਕੀ ਹੈ।
No comments:
Post a Comment