Friday, March 8, 2019

ਅਮਰੀਕਨ ਸਾਮਰਾਜੀ ਧੌਂਸ, ਦਖਲਅੰਦਾਜ਼ੀ ਤੇ ਹਮਲੇ ਦਾ ਅਖਾੜਾ ਬਣਿਆ ਵੈਨਜ਼ੂਏਲਾ



ਲਾਤੀਨੀ ਅਮਰੀਕਾ ਦਾ ਦੇਸ਼ ਵੈਨਜ਼ੂਏਲਾ ਇਹਨੀਂ ਦਿਨੀਂ ਅਮਰੀਕਨ ਸਾਮਰਾਜੀਆਂ ਦੀ ਹੱਲਾਸ਼ੇਰੀ, ਹਮਾਇਤ ਤੇ ਦਖਲਅੰਦਾਜ਼ੀ ਸਦਕਾ ਉਲਟ-ਇਨਕਲਾਬੀ ਰਾਜ ਪਲਟੇ ਦੇ ਖਤਰੇ-ਮੂੰਹ ਆਇਆ ਹੋਇਆ ਹੈ ਕੌਮਾਂਤਰੀ ਮੰਡੀ ਵਿਚ ਕੱਚੇ ਤੇਲ  ਦੀਆਂ ਕੀਮਤਾਂ ਚ ਆਈ ਮੰਦੀ ਨੇ ਤੇ ਅਮਰੀਕਨ ਸਾਮਰਾਜ ਤੇ ਉਸਦੀਆਂ ਪਿੱਠੂ ਹਕੂਮਤਾਂ ਵੱਲੋਂ ਵੈਨਜ਼ੂਏਲਾ ਦੀ ਸੰਘੀ ਘੁੱਟਣ ਲਈ ਕੀਤੀ  ਗਈ ਆਰਥਕ ਨਾਕਾਬੰਦੀ ਨੇ ਵੈਨਜ਼ੂਏਲਾ ਦੀ ਆਰਥਕਤਾ ਨੂੰ ਅਰਸ਼ ਤੋਂ ਫਰਸ਼ ਤੇ ਲਿਆ ਸੁਟਿਆ ਹੈ ਅਤੇ ਗੰਭੀਰ ਸਮਾਜੀ-ਆਰਥਕ ਤੇ ਸਿਆਸੀ ਸੰਕਟ ਦੇ ਮੂੰਹ ਧੱਕ ਦਿੱਤਾ ਹੈ
ਵੈਨਜ਼ੂਏਲਾ ਚ ਗਹਿਰੇ ਹੋਏ ਸਿਆਸੀ ਟਕਰਾਅ ਚ ਇੱਕ ਪਾਸੇ ਜਮਹੂਰੀ ਢੰਗ ਨਾਲ ਚੁਣੀ ਹੋਈ ਰਾਸ਼ਟਰਪਤੀ ਨਿਕੋਲਸ ਮਦੁਰੋ ਦੀ ਸਰਕਾਰ ਹੈ ਇਸਨੂੰ ਵੈਨਜ਼ੂਏਲਾ ਦੀ ਫੌਜ ਅਤੇ ਸਮਾਜ ਦੇ ਦੱਬੇ-ਕੁਚਲੇ ਤੇ ਅਗਾਂਹਵਧੂ ਹਿੱਸਿਆਂ ਦੀ ਹਮਾਇਤ ਹਾਸਲ ਹੈ ਦੂਜੇ ਪਾਸੇ, ਵੈਨਜ਼ੂਏਲਾ ਦੇ ਧਨਾਡ ਕਾਰੋਬਾਰੀਆਂ, ਖਾਣ ਮਾਫੀਏ, ਭੋਂ-ਸਰਦਾਰਾਂ ਤੇ ਅਮੀਰਜਾਦਿਆਂ ਦੀ ਸਿਆਸੀ ਨੁਮਾਇੰਦਗੀ ਕਰਨ ਵਾਲੀ ਵਿਰੋਧੀ ਧਿਰ ਹੈ, ਜਿਸਨੂੰ ਕੌਮੀ ਅਸੈਂਬਲੀ ਚ ਬਹੁਮੱਤ ਹਾਸਲ  ਹੈ ਇਹ ਧਿਰ ਵਸੀਹ ਪੈਦਾਵਾਰੀ ਸਾਧਨਾਂ, ਸਥਾਨਕ ਪੱਧਰਾਂ ਤੇ ਸੱਤਾ ਦੇ ਅਦਾਰਿਆਂ ਅਤੇ ਸਮਾਜਕ-ਸਿਆਸੀ ਦਬਦਬੇ ਦੀ ਮਾਲਕ ਹੈ ਇਸਤੋਂ ਇਲਾਵਾ ਵਿਰੋਧੀ ਧਿਰ ਦਾ ਇਹ ਖੇਮਾ ਵੈਨਜ਼ੂਏਲਾ ਦੇ ਸ਼ਕਤੀਸ਼ਾਲੀ ਮੀਡੀਏ ਤੇ ਪ੍ਰਚਾਰ-ਤੰਤਰ ਤੇ ਕਾਬਜ਼ ਹੈ ਸਭ ਤੋਂ ਵਧਕੇ ਇਸਨੂੰ ਅਮਰੀਕਨ ਸਾਮਰਾਜੀਆਂ ਦੀ ਨੰਗੀ-ਚਿੱਟੀ ਤੇ ਡਟਵੀਂ ਸਰਪ੍ਰਸਤੀ, ਹੱਲਾਸ਼ੇਰੀ ਤੇ ਹਮਾਇਤ ਪ੍ਰਾਪਤ ਹੈ ਸਾਲ 1999ਚ ਹਿਊਗੋ ਸ਼ਾਵੇਜ਼ ਦੀ ਵੈਨਜ਼ੂਏਲਾ ਚ ਸਰਕਾਰ ਬਣਨ ਦੇ ਵੇਲੇ ਤੋਂ ਹੀ ਇਹ ਵਿਰੋਧੀ ਧਿਰ ਹਕੂਮਤ ਤੋਂ ਵਿਰਵੀ ਚੱਲੀ ਆ ਰਹੀ ਹੈ ਤੇ ਇਹ ਕਿਸੇ ਵੀ ਹੀਲੇ ਸੱਤਾ ਹਥਿਆਉਣ ਲਈ ਛਟਪਟਾ ਰਹੀ ਹੈ ਉਦੋਂ ਤੋਂ ਹੀ ਇਹ ਆਪਣੇ ਮਹਾਂਪ੍ਰਭੂ -ਅਮਰੀਕਨ ਸਾਮਰਾਜ- ਦੀ ਸਰਗਰਮ ਹੱਲਾਸ਼ੇਰੀ ਤੇ ਹਮਾਇਤ ਨਾਲ ਪਹਿਲਾਂ ਰਾਸ਼ਟਰਪਤੀ ਸ਼ਾਵੇਜ਼ ਤੇ ਹੁਣ ਰਾਸ਼ਟਰਪਤੀ ਮਦੁਰੋ ਦੀ ਸਰਕਾਰ ਨੂੰ ਉਲਟਾਉਣ ਲਈ ਨਿਰੰਤਰ ਸਾਜਸ਼ਾਂ ਰਚਦੀ ਆ ਰਹੀ ਹੈ ਵੈਨਜ਼ੂਏਲਾ ਚ ਗਹਿਰਾ ਹੋਇਆ ਆਰਥਕ ਸੰਕਟ ਉਸ ਲਈ ਰੱਬੀ ਵਰਦਾਨ ਬਣਕੇ ਬਹੁੜਿਆ ਹੈ
ਅਮਰੀਕਨ ਸਾਮਰਾਜ ਬਨਾਮ ਵੈਨਜ਼ੂਏਲਾ:
ਵੈਨਜ਼ੂਏਲਾ ਅਮਰੀਕਾ ਦੇ ਐਨ ਬਗਲ ਚ ਸਥਿੱਤ ਇੱਕ ਅਜਿਹਾ ਦੇਸ਼ ਹੈ ਜਿਸ ਕੋਲ ਦੁਨੀਆਂ ਦੇ 300 ਬਿਲੀਅਨ ਬੈਰਲ ਦੇ ਪ੍ਰਮਾਣਤ ਤੇਲ ਭੰਡਾਰ ਹਨ ਅਮਰੀਕਾ ਹਰ ਹੀਲੇ ਇਨ੍ਹਾਂ ਤੇਲ ਭੰਡਾਰਾਂ ਨੂੰ ਹਥਿਆਉਣਾ ਚਾਹੁੰਦਾ ਹੈ ਪਿਛਲੇ ਵੀਹ ਸਾਲਾਂ ਤੋਂ ਵੈਨਜ਼ੂਏਲਾ ਚ ਅਜਿਹੀ ਸਰਕਾਰ ਚੱਲੀ ਆ ਰਹੀ ਹੈ ਜੋ ਅਮਰੀਕੀ ਸਾਮਰਾਜੀ ਹਿੱਤਾਂ ਦੇ ਰਾਸ ਨਹੀਂ ਆ ਰਹੀ ਇਹਨਾਂ ਦੋ ਬੁਨਿਆਦੀ ਕਾਰਨਾਂ ਕਰਕੇ ਅਮਰੀਕਣ ਸਾਮਰਾਜੀਏ ਵੈਨਜ਼ੂਏਲਾ ਚ ਮੌਜੂਦਾ ਸਰਕਾਰ ਨੂੰ ਚਲਦਾ ਕਰਕੇ ਅਜਿਹੀ ਵਫਾਦਾਰ ਹਕੂਮਤ ਕਾਇਮ ਕਰਨਾ ਚਾਹੁੰਦੇ ਹਨ ਜੋ ਉਹਨਾਂ ਦੇ ਆਰਥਕ ਹਿੱਤਾਂ ਅਤੇ ਸਿਆਸੀ ਫੌਜੀ ਮਨਸੂਬਿਆਂ ਦਾ ਹੱਥਾ ਬਣ ਸਕੇ ਆਪਣੇ ਇਸ ਪਿਛਾਖੜੀ ਮਕਸਦ ਨੂੰ ਨੇਪਰੇ ਚਾੜ੍ਹਨ ਲਈ ਹੀ ਵੈਨਜ਼ੂਏਲਾ ਚ ਅਮਰੀਕੀ ਦਖਲਅੰਦਾਜ਼ੀ ਤੇ ਹਮਲਾ ਸਿਖਰਾਂ ਛੂਹ ਰਿਹਾ ਹੈ
ਆਪਣੀ ਇਸ ਸਾਜਿਸ਼ ਨੂੰ ਨੇਪਰੇ ਚਾੜ੍ਹਨ ਲਈ ਅਮਰੀਕਾ ਨੇ 2013 ਤੋਂ ਵੈਨਜੂਏਲਾ ਦੀ ਆਰਥਕ ਨਾਕਾਬੰਦੀ ਕੀਤੀ ਹੋਈ ਹੈ ਵੈਨਜ਼ੂਏਲਾ ਦੀ ਕੌਮੀ ਆਮਦਨ ਦਾ 90 ਫੀਸਦੀ ਹਿੱਸਾ ਤੇਲ ਤੋਂ ਆਉਦਾ ਹੈ 2015 ਦੇ ਆਸ ਪਾਸ ਕੌਮਾਂਤਰੀ ਮੰਡੀ ਚ ਤੇਲ ਦੀਆਂ ਕੀਮਤਾਂ 130-140 ਡਾਲਰ ਫੀ ਬੈਰਲ ਤੋਂ ਡਿੱਗ ਕੇ 30-40 ਡਾਲਰ ਫੀ ਬੈਰਲ ਤੱਕ ਆ ਜਾਣ ਨੇ ਵੈਨਜ਼ੂਏਲਾ ਨੂੰ ਗਹਿਰੇ ਆਰਥਕ ਸੰਕਟ ਦੇ ਮੂੰਹ ਧੱਕ ਦਿੱਤਾ ਸੀ ਅਮਰੀਕਾ ਵੱਲੋਂ ਅਜਿਹੀਆਂ ਹਾਲਤਾਂ ਚ ਕੀਤੀ ਆਰਥਕ ਨਾਕਾਬੰਦੀ ਤੇ ਪਾਬੰਦੀਆਂ ਨੇ ਇਸ ਨੂੰ ਸਿਖਰੀਂ ਪਹੁੰਚਾ ਦਿੱਤਾ ਹੈ ਅਮਰੀਕਣ ਸਾਮਰਾਜ ਤੇ ਉਸਦੇ ਪਿੱਠੂਆਂ ਦੇ ਇਹਨਾਂ ਕਦਮਾਂ ਕਰਕੇ ਵੈਨਜ਼ੂਏਲਾ ਦੀ ਆਰਥਕਤਾ ਨੂੰ 350 ਬਿਲੀਅਨ ਡਾਲਰ ਦਾ ਹਰਜਾ ਪਹੁੰਚਿਆ ਹੈ ਸਾਮਰਾਜੀਆਂ ਨੇ ਵੈਨਜ਼ੂਏਲਾ ਦੀਆਂ 7 ਬਿਲੀਅਨ ਡਾਲਰ ਦੀਆਂ ਜਾਇਦਾਦਾਂ ਜਾਮ ਕਰ ਰੱਖੀਆਂ ਹਨ ਵੈਨਜ਼ੂਏਲਾ ਦਾ 31 ਟਨ ਸੋਨਾ , ਜਿਸ ਦੀ ਕੀਮਤ 1ਬਿਲੀਅਨ ਯੂਰੋ ਤੋਂ ਵੀ ਵੱਧ ਬਣਦੀ ਹੈ ਇੰਗਲੈਂਡ ਦੇ ਬੈਂਕਾਂ ਚ ਪਿਆ ਹੈ ਜੋ ਉਹ ਜਾਰੀ ਕਰਨ ਤੋਂ ਇਨਕਾਰੀ ਹੋ ਗਏ ਹਨ ਅਮਰੀਕਣ ਸਾਮਰਾਜੀਆਂ ਵੱਲੋਂ ਗਿਣੇ-ਮਿਥੇ ਢੰਗ ਨਾਲ ਪਹਿਲਾਂ ਵੈਨਜ਼ੂਏਲਾ ਨੂੰ ਇਸ ਆਰਥਕ ਸਮਾਜਕ ਸੰਕਟ ਦੇ ਮੂੰਹ ਧੱਕਿਆ ਗਿਆ ਹੁਣ ਉਹ ਮਨੁੱਖੀ ਸੰਕਟ ਦਾ ਬਹਾਨਾ ਬਣਾ ਕੇ, ਵੈਨਜ਼ੂਏਲਾ ਦੀ ਸਰਕਾਰ ਨੂੰ ਲਾਂਭੇ ਰੱਖ ਕੇ ਆਪਣੇ ਏਜੰਟਾਂ ਰਾਹੀਂ ਵਿਰੋਧੀ ਧਿਰ ਕੋਲ ਸਹਾਇਤਾ ਭੇਜਣ ਦੇ ਪੱਜ, ਵੈਨਜ਼ੂਏਲਾ ਤੇ ਹਮਲਾ ਕਰਨ ਤੇ ਰਾਜ ਪਲਟਾ ਕਰਵਾਉਣ ਦੀਆਂ ਸਾਜਿਸ਼ਾਂ ਰਚ ਰਹੇ ਅਤੇ ਅੰਜ਼ਾਮ ਦੇ ਰਹੇ ਹਨ
ਰਾਜ ਪਲਟੇ ਦਾ ਖ਼ਤਰਾ
2018 ਚ ਵੈਨਜ਼ੂਏਲਾ ਚ ਹੋਈਆਂ ਚੋਣਾਂ ਵਿਚ ਰਾਸ਼ਟਰਪਤੀ ਮਦੁਰੋ ਇਕ ਵਾਰ ਫਿਰ ਚੋਣ ਜਿੱਤ ਗਏ ਕੌਮਾਂਤਰੀ ਚੋਣ ਨਿਰੀਖਕਾਂ ਨੇ ਇਹਨਾਂ ਚੋਣਾਂ ਨੂੰ ਪੂਰੀ ਤਰ੍ਹਾਂ ਨਿਰਪੱਖ, ਜਮਹੂਰੀ ਤੇ ਵਾਜਬ ਕਰਾਰ ਦਿੱਤਾ, ਪਰ ਹਕੂਮਤ ਬਦਲੀ ਲਈ ਤੁਲੇ ਅਮਰੀਕਣ ਸਾਮਰਾਜੀਆਂ ਤੇ ਹਕੂਮਤੀ ਗੱਦੀ ਹਥਿਆਉਣ ਲਈ ਬਿਹਬਲ ਅਮਰੀਕਣ ਸਾਮਰਾਜੀਆਂ ਦੀ ਹੱਥਠੋਕਾ ਵੈਨਜ਼ੂਏਲਾ ਦੀ ਵਿਰੋਧੀ ਧਿਰ ਨੇ ਇਹਨਾਂ ਚੋਣ ਨਤੀਜਿਆਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਤੇ ਨਵੇਂ ਸਿਰਿਉ ਚੋਣਾਂ ਕਰਾਉਣ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ
ਅਮਰੀਕਣ ਸਾਮਰਾਜੀਆਂ ਦੀ ਮਿਲੀਭੁਗਤ ਤਹਿਤ 23 ਜਨਵਰੀ 2019 ਨੂੰ ਵੈਨਜ਼ੂਏਲਾ ਦੀ ਅਸੈਂਬਲੀ ਨੇ ਮਦੁਰੋ ਨੂੰ ਰਾਸ਼ਟਰਪਤੀ ਮੰਨਣ ਤੋਂ ਇਨਕਾਰ ਕਰਕੇ ਅਸੈਂਬਲੀ ਦੇ ਪ੍ਰਧਾਨ ਜੁੂਆਨ ਗੁਆਇਦੋ ਨੂੰ ਅੰਤ੍ਰਿਮ ਰਾਸ਼ਟਰਪਤੀ ਨਿਯੁਕਤ ਕਰਨ ਦਾ ਐਲਾਨ  ਕਰ ਦਿੱਤਾ ਅਮਰੀਕਾ ਤੇ ਉਸ ਦੀਆਂ ਲਾਤੀਨੀ ਅਮਰੀਕਾ ਵਿਚਲੀਆਂ ਪਿੱਠੂ ਹਕੂਮਤਾਂ ਨੇ ਝੱਟ ਗੁਆਇਦੋ ਨੂੰ ਰਾਸ਼ਟਰਪਤੀ ਵਜੋਂ ਮਾਨਤਾ ਦੇ ਦਿੱਤੀ ਤੇ ਮਦੁਰੋ ਨੂੰ ਰਾਸ਼ਟਰਪਤੀ ਮੰਨਣ ਤੋਂ ਇਨਕਾਰ ਕਰ ਦਿੱਤਾ ਅਮਰੀਕਣ ਸਾਮਰਾਜੀਆਂ ਦੇ ਦਬਾਅ ਕਾਰਨ ਯੂਰਪ ਦੀਆਂ ਵੀ ਕਈ ਸਰਮਾਏਦਾਰ /ਸਾਮਰਾਜੀ ਹਕੂਮਤਾਂ ਨੇ ਗੁਆਇਦੋ ਨੂੰ ਰਾਸ਼ਟਰਪਤੀ ਵਜੋਂ ਮਾਨਤਾ ਦੇ ਦਿੱਤੀ ਲੋਕਾਂ ਵੱਲੋਂ ਚੁਣੇ ਹੋਏ ਰਾਸ਼ਟਰਪਤੀ ਨੂੰ ਮਨਮਾਨੇ ਤਰੀਕੇ ਨਾਲ ਗੱਦੀਉ ਲਾਹੁਣਾ ਤੇ ਇਕ ਪ੍ਰਭੂਸਤਾ ਸੰਪਨ ਦੇਸ਼ ਦੇ ਮਾਮਲਿਆਂ ਚ ਅਮਰੀਕਾ ਵੱਲੋਂ ਦਖਲ ਦੇਣਾ ਸਭਨਾਂ ਕੌਮਾਂਤਰੀ ਨਿਯਮਾਂ ਦਾ ਘੋਰ ਉਲੰਘਣ ਤੇ ਨੰਗੀ ਚਿੱਟੀ ਸਾਮਰਾਜੀ ਧੌਂਸਬਾਜ ਕਾਰਵਾਈ ਹੈ ਅਜਿਹੀ ਸਾਮਰਾਜੀ ਧੌਂਸਬਾਜੀ, ਦਖਲਅੰਦਾਜ਼ੀ ਤੇ ਹਮਲਿਆਂ ਦਾ ਅਮਰੀਕੀ ਸਾਮਰਾਜ ਦਾ ਲੰਮਾਂ ਤੇ ਕਾਲਾ ਇਤਿਹਾਸ ਹੈ
ਹਾਲੇ ਤੱਕ ਵੈਨਜ਼ੂਏਲਾ ਦੀ ਫੌਜ ਰਾਸ਼ਟਰਪਤੀ ਮਦੁਰੋ ਨਾਲ ਡਟੀ ਹੋਈ ਹੈ ਅਮਲੀ ਪੱਧਰ ਤੇ ਸਮੁੱਚਾ ਕੰਟਰੋਲ ਮਦੁਰਾ ਦੇ ਹੱਥ ਹੈ ਅਮਰੀਕਨ ਸਾਮਰਾਜੀਏ ਵੈਨਜ਼ੂਏਲਾ ਦੀ ਫੌਜ ਦੇ ਅਫਸਰਾਂ ਨੂੰ ਰਾਸ਼ਟਰਪਤੀ ਮਦੁਰਾ ਦਾ ਸਾਥ ਛੱਡਣ ਲਈ ਮਨਾਉਣ ਵਾਸਤੇ ਅਪੀਲਾਂ, ਧਮਕੀਆਂ ਤੇ ਅੰਦਰਖਾਤੇ ਲੈ-ਦੇਅ ਤੇ ਭੰਨ-ਤੋੜ ਦਾ ਸਹਾਰਾ ਲੈ ਰਹੇ ਹਨ ਉਹਨਾਂ ਨੇ ਸ਼ਰੇਆਮ ਐਲਾਨ ਕੀਤਾ ਹੈ ਕਿ ਅਮਰੀਕਾ ਵੈਨਜ਼ੂਏਲਾ ਚ ਮਦੁਰੋ ਸਰਕਾਰ ਨੂੰ ਚਲਦਾ ਕਰਨ ਲਈ ਦ੍ਰਿੜ ਹੈ ਰਾਸ਼ਟਰਪਤੀ ਟਰੰਪ ਦਾ ਕਹਿਣਾ ਹੈ, ‘‘ਅਸੀਂ ਤਾਕਤ ਦੀ ਪੁਰ-ਅਮਨ ਤਬਦੀਲੀ ਦੇ ਇੱਛਕ ਹਾਂ, ਪਰ ਸਾਡੇ ਸਾਹਮਣੇ ਸਭ ਰਾਹ ਖੁੱਲ੍ਹੇ ਹਨ’’ ਯਾਨੀ ਫੌਜੀ ਤਾਕਤ ਦੀ ਵਰਤੋਂ ਦੀ ਧਮਕੀ ਦਿੱਤੀ ਜਾ ਰਹੀ ਹੈ
ਵੈਨਜ਼ੂਏਲਾ ਚ ਸਿੱਧੀ ਫੌਜੀ ਹਮਲਾਵਰ ਦਖਲਅੰਦਾਜ਼ੀ ਲਈ ਰਾਹ ਪੱਧਰ ਕਰਨ ਖਾਤਰ ਅਮਰੀਕਾ ਨੇ ਨਵਾਂ ਬਹਾਨਾ ਲੱਭ ਲਿਆ ਹੈ ਉਸ ਨੇ ਦੁਨੀਆਂ ਭਰ ਅੰਦਰ ਇਹ ਗੁੱਡਾ ਬੰਨ੍ਹ ਲਿਆ ਹੈ ਕਿ ਵੈਨਜ਼ੂਏਲਾ ਚ ਬਹੁਤ ਗੰਭੀਰ ਮਨੁੱਖੀ ਸੰਕਟ ਪੈਦਾ ਹੋ ਗਿਆ ਹੈ ਤੇ ਉਥੇ ਭੁੱਖਮਰੀ ਅਤੇ ਬਿਮਾਰੀਆਂ ਤੋਂ ਲੋਕਾਂ ਨੂੰ ਬਚਾਉਣ ਲਈ ਖਾਧ-ਖੁਰਾਕ, ਦਵਾਈਆਂ ਤੇ ਹੋਰ ਜਰੂਰੀ ਵਸਤਾਂ ਭੇਜਣ ਦੀ ਹੰਗਾਮੀ ਜਰੂਰਤ ਹੈ ਉਸ ਨੇ ਕੋਲੰਬੀਆਂ ਤੇ ਬਰਾਜ਼ੀਲ ਦੀਆਂ ਆਪਣੀਆਂ ਵਫਾਦਾਰ ਸਰਕਾਰਾਂ ਦੀ ਸਹਾਇਤਾ ਨਾਲ ਵੈਨਜ਼ੂਏਲਾ ਦੀ ਸਰਹੱਦ ਲਾਗੇ ਇਹ ਅਖੌਤੀ ਰਾਹਤ ਜਮ੍ਹਾਂ ਕਰਨੀ ਸ਼ੁਰੂ ਕਰ ਦਿੱਤੀ ਹੈ ਪਰ ਅਮਰੀਕਾ ਇਹ ਰਾਹਤ ਨਾ ਤਾਂ ਵੈਨਜ਼ੂਏਲਾ ਦੀ ਮਦੁਰੋ ਹਕੂਮਤ ਰਾਹੀਂ ਤੇ ਨਾ ਹੀ ਸੰਯੁਕਤ ਰਾਸ਼ਟਰ ਰਾਹੀਂ ਭੇਜਣ ਨੂੰ ਤਿਆਰ ਹੈ, ਸਗੋਂ ਉਹ ਇਹ ਰਾਹਤ ਸਿੱਧੇ ਗੁਆਇਦੋ ਦੇ ਹਵਾਲੇ ਕਰਨ ਲਈ ਬਜਿੱਦ ਹੈ ਰੂਸੀ ਖੁਫੀਆ ਏਜੰਸੀਆਂ ਦੀ ਰਿਪੋਰਟ ਮੁਤਾਬਕ ਪਿਛਲੇ ਸਮੇਂ ਚ ਨਾਟੋ ਨੇ ਪੂਰਬੀ ਯੂਰਪ ਦੇ ਇਕ  ਦੇਸ਼ ਤੋਂ ਵੱਡੀ ਪੱਧਰ ਤੇ ਹਥਿਆਰਾਂ ਦੀ ਖਰੀਦ ਕੀਤੀ ਹੈ ਜਿਸ ਵਿਚ ਮਸ਼ੀਨ ਗੰਨਾਂ ਅਸਾਲਟ ਰਾਈਫਲਾਂ, ਗਰਨੇਡ ਲਾਂਚਰ ਤੇ ਮੋਢੇ ਤੇ ਚੁੱਕੇ ਜਾ ਸਕਣ ਵਾਲੇ ਰਾਕਟ ਲਾਂਚਰ ਸ਼ਾਮਲ ਹਨ ਅਮਰੀਕਾ ਰਾਹਤ ਭੇਜਣ ਦੀ ਆੜ ਚ ਅਜਿਹੇ ਹਥਿਆਰ ਵੀ ਵੈਨਜ਼ੂਏਲਾ ਦੀ ਵਿਰੋਧੀ ਧਿਰ ਕੋਲ ਪਹੁੰਚਾਉਣ ਦੀ ਤਾਕ ਚ ਹੈ
ਫੌਜੀ ਦਖਲਅੰਦਾਜ਼ੀ ਲਈ ਸਰਵਪੱਖੀ ਤਿਆਰੀਆਂ ਜਾਰੀ ਰਖਦਿਆਂ ਹੋਇਆਂ ਅਮਰੀਕੀ ਪ੍ਰਸਾਸ਼ਨ ਦੀ ਹਾਲੇ ਰਣਨੀਤੀ ਇਹੀ ਹੈ ਕਿ ਰਾਸ਼ਟਰਪਤੀ ਮਦੁਰੋ ਦੀ ਫੌਜ ਨੂੰ ਸੰਨ੍ਹ ਲਾ ਕੇ ਫੌਜੀ ਵਫਾਦਾਰੀ ਬਦਲਣ ਦੇ ਅਮਲ ਨੂੰ ਉਤਸ਼ਾਹਤ ਕੀਤਾ ਜਾਵੇ ਇਸ ਲਈ ਬਹੁਪੱਖੀ ਯਤਨ ਤਾਬੜ-ਤੋੜ ਜਾਰੀ ਹਨ ਉਧਰ ਗੁਆਇਦੋ ਨੇ ਐਲਾਨ ਕੀਤਾ ਹੈ ਕਿ ਉਹ 23 ਫਰਵਰੀ ਨੂੰ ਹਰ ਹਾਲ ਕੋਲੰਬੀਆ ਚੋਂ ਰਾਹਤ ਸਮੱਗਰੀ ਲੈ ਕੇ ਵੈਨਜ਼ੂਏਲਾ ਚ ਦਾਖਲ ਹੋਣਗੇ ਅਮਰੀਕਾ ਨੇ ਵੀ ਧਮਕੀ ਦਿੱਤੀ ਹੈ ਕਿ ਜੇ ਵੈਨਜ਼ੂਏਲਾ ਦੀ ਫੌਜ ਜਾਂ ਕਿਸੇ ਹੋਰ ਨੇ ਰਾਹਤ ਸਮੱਗਰੀ ਚ ਅੜਿੱਕਾ ਪਾਇਆ ਜਾਂ ਤਾਕਤ ਦੀ ਵਰਤੋਂ ਕੀਤੀ ਤਾਂ ਉਹ ਇਸ ਦੀ ਸਜ਼ਾ ਤੋਂ ਬਚ ਨਹੀਂ ਸਕਣਗੇ ੳੱੁਧਰ ਵੈਨਜ਼ੂਏਲਾ ਨੇ ਕੋਲੰਬੀਆ ਤੇ ਬਰਾਜ਼ੀਲ ਨਾਲ ਲਗਦੀ ਸਰਹੱਦ ਬੰਦ ਕਰ ਦਿੱਤੀ ਹੈ ਤੇ ਮਦੁਰੋ ਨੇ 23 ਫਰਵਰੀ ਨੂੰ ਇਸ ਦਖਲਅੰਦਾਜ਼ੀ ਤੇ ਹਮਲੇ ਵਿਰੁੱਧ ਜਨਤਕ ਲਾਮਬੰਦੀ ਦਾ ਸੱਦਾ ਦੇ ਦਿੱਤਾ ਹੈ ਵੈਨਜ਼ੂਏਲਾ ਚ ਸਾਮਰਾਜੀਆਂ ਵੱਲੋਂ ਥੋਪੀ ਜਾ ਰਹੀ ਖੂੰਨੀ ਜੰਗ ਲਈ ਰਾਹ ਪੱਧਰਾ ਹੋਣ ਜਾ ਰਿਹਾ ਹੈ
ਪਿਛਾਖੜੀ ਯੁੱਧਨੀਤੀ ਦੀ ਉਧੇੜ
ਵੈਨਜ਼ੂਏਲਾ ਚ ਪਿਛਾਖੜੀ ਹਕੂਮਤੀ ਰਾਜ ਪਲਟੇ ਦਾ ਚੱਲ ਰਿਹਾ ਅਮਲ ਕੋਈ ਅਚਨਚੇਤ ਹੋਏ ਘਟਨਾ-ਵਿਕਾਸ ਦਾ ਨਤੀਜਾ ਨਹੀਂ, ਸਗੋਂ ਉਸ ਦੀ ਲੰਮਾ ਚਿਰ ਪਹਿਲਾਂ ਤਿਆਰ ਕੀਤੀ ਗਿਣੀ-ਮਿਥੀ ਯੁੱਧਨੀਤਕ ਵਿਉਤਬੰਦੀ ਦਾ ਸਿੱਟਾ ਹੈ ਜਿਸ ਦੀ ਉਧੇੜ ਹੁਣ ਆਖਰੀ ਚਰਨ ਚ ਪਹੁੰਚ ਗਈ ਹੈ ਅਮਰੀਕਨ ਸਾਮਰਾਜ ਤੇ ਉਸ ਦੇ ਸਾਮਰਾਜੀ ਵਿਰੋਧੀਆਂ, ਵਿਸ਼ੇਸ਼ ਕਰਕੇ ਰੂਸ ਤੇ ਚੀਨ, ਵਿਚਕਾਰ ਤਿੱਖੀ ਹੋ ਰਹੀ ਅੰਤਰ-ਸਾਮਰਾਜੀ  ਵਿਰੋਧਤਾਈ ਦੇ ਪ੍ਰਸੰਗ ਚ ਅਮਰੀਕਾ ਊਰਜਾ ਦੇ ਭੰਡਾਰਾਂ ਤੇ ਆਪਣਾ ਕੰਟਰੋਲ ਰੱਖਣਾ ਚਾਹੁੰਦਾ ਹੈ ਅਤੇ ਵੈਨਜ਼ੂਏਲਾ ਚ ਤੇਲ ਦੇ ਸਭ ਤੋਂ ਵੱਡੇ ਭੰਡਾਰਾਂ ਦੀ ਉਸ ਲਈ ਵੱਡੀ ਯੁੱਧਨੀਤਕ ਅਹਿਮੀਅਤ ਬਣਦੀ ਹੈ ਅਮਰੀਕੀ ਸੁਰੱਖਿਆ ਸਲਾਹਕਾਰ ਜੋਹਨ ਬੋਲਟਨ ਨੇ ਮੰਨਿਆ ਹੈ, ‘‘ਇਹ ਗੱਲ ਅਮਰੀਕਾ ਨੂੰ ਆਰਥਕ ਤੌਰ ਤੇ ਵੱਡਾ ਫਰਕ ਪਾਉਦੀ ਹੈ ਜੇਕਰ ਅਮਰੀਕਣ ਕੰਪਨੀਆਂ ਵੈਨਜ਼ੂਏਲਾ ਦੇ ਤੇਲ ਖੇਤਰ ਚ ਪੈਸਾ ਲਾ ਸਕਦੀਆਂ ਅਤੇ ਉਥੇ ਤੇਲ ਉਤਪਾਦਨ ਦੀ ਸਮਰੱਥਾ ਚ ਵਾਧਾ ਕਰ ਸਕਦੀਆਂ ਹੋਣ’’
ਤੇ ਗੁਆਇਦੋ ਦੀ ਅਗਵਾਈ ਹੇਠ ਵੈਨਜ਼ੂਏਲਾ ਦੀ ਕਾਇਮ ਹੋਣ ਜਾ ਰਹੀ ਹਕੂਮਤ ਨੇ ਜਨਤਕ ਤੌਰ ਤੇ ਐਲਾਨ ਕੀਤਾ ਹੈ ਕਿ ਉਹ ਵੈਨਜ਼ੂਏਲਾ ਦੇ ਤੇਲ ਖੇਤਰ ਨੂੰ ਨਿੱਜੀ ਖੇਤਰ ਤੇ ਅਮਰੀਕੀ ਕੰਪਨੀਆਂ ਲਈ ਖੋਲ੍ਹਣ ਲਈ ਵਚਨਬੱਧ ਹਨ ਇਸ ਤੋਂ ਵੀ ਅੱਗੇ ਉਹ ਸੰਸਾਰ ਸਾਮਰਾਜ ਦੀਆਂ ਨਵ ਉਦਾਰਵਾਦੀ ਨੀਤੀਆਂ ਲਾਗੂ ਕਰਨ ਤੇ ਅਮਰੀਕਨ ਸਾਮਰਾਜੀਆਂ ਨਾਲ ਮਿਲ ਕੇ ਚੱਲਣ ਦੀਆਂ ਜਨਤਕ ਯਕੀਨਦਹਾਨੀਆਂ ਦਵਾ ਰਹੇ ਹਨ
ਦੂਜੇ, ਤਿੱਖੀ ਹੋ ਰਹੀ ਅੰਤਰ-ਸਾਮਰਾਜੀ ਵਿਰੋਧਤਾਈ ਦੀਆਂ ਹਾਲਤਾਂ ਚ ਅਮਰੀਕਾ ਆਪਣੇ ਪਿਛਵਾੜੇ ਚ ਕੋਈ ਅਜਿਹੀ ਹਕੂਮਤ ਸਹਿਣ ਕਰਨ ਲਈ ਤਿਆਰ ਨਹੀਂ, ਜੋ ਉਸ ਦੀ ਸਰਪ੍ਰਸਤੀ ਹੇਠ ਚੱਲਣ ਦੀ ਥਾਂ ਉਸ ਤੋਂ ਨਾਬਰ ਹੋ ਕੇ ਚੱਲ ਰਹੀ ਹੋਵੇ ਵੈਨਜ਼ੂਏਲਾ, ਕਿਊਬਾ, ਨਿਕਾਰਾਗੂਆ ਆਦਿਕ ਰਾਜਾਂ ਦੀਆਂ ਖੱਬੇ-ਪੱਖੀ ਕਹੀਆਂ ਜਾਂਦੀਆਂ ਹਕੂਮਤਾਂ ਅਮਰੀਕੀ ਸਾਮਰਾਜ ਦੀ ਅੱਖ ਚ ਰੋੜ ਬਣੀਆਂ ਹੋਈਆਂ ਹਨ ਇਹਨਾਂ ਨੂੰ ਆਪਣੀ ਲੀਹ ਤੇ ਲਿਆਉਣਾ ਜਾਂ ਫਿਰ ਲਾਂਭੇ ਕਰਕੇ ਅਮਰੀਕੀ ਹਿੱਤਾਂ ਨੂੰ ਰਾਸ ਬਹਿੰਦੀਆਂ ਹਕੂਮਤਾਂ ਕਾਇਮ ਕਰਨਾ ਇਸ ਯੁੱਧਨੀਤਕ ਵਿਉਤਬੰਦੀ ਦਾ ਅੰਗ ਰਿਹਾ ਹੈ ਵੈਨਜ਼ੂਏਲਾ ਚ ਨਿਜ਼ਾਮ ਬਦਲੀ ਇਸ ਯੁੱਧਨੀਤਕ ਵਿਉਤ ਦਾ ਹੀ ਅੰਗ ਹੈ ਇਸ ਪ੍ਰਸੰਗ , ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ 19 ਫਰਵਰੀ ਨੂੰ ਮਿਆਮੀ ਵਿਖੇ ਦਿੱਤੇ ਗਏ ਭਾਸ਼ਨ ਦੇ ਇਹ ਬੋਲ ਕੋਈ ਭੁਲੇਖਾ ਨਹੀਂ ਰਹਿਣ ਦਿੰਦੇ:
‘‘ਸਾਡੇ ਅਰਧ-ਗੋਲੇ ਚ ਸਮਾਜਵਾਦ ਦਾ ਸੂਰਜ ਅਸਤ ਹੋਣ ਦਾ ਵੇਲਾ ਆਣ ਪਹੁੰਚਿਆ ਹੈ ਸਮਾਜਵਾਦ ਤੇ ਕਮਿਊਨਿਜ਼ਮ ਦੇ ਨਾ ਸਿਰਫ ਵੈਨਜ਼ੂਏਲਾ ਚੋਂ, ਸਗੋਂ ਨਕਾਰਾਗੂਆ ਤੇ ਕਿਊਬਾ ਚੋਂ ਵੀ ਦਿਨ ਮੁੱਕ ਚੁੱਕੇ ਹਨ’’
ਸੋ ਦੁਨੀਆਂ ਭਰ ਦੇ ਅਮਨ-ਪਸੰਦ ਤੇ ਇਨਸਾਫ-ਪਸੰਦ ਲੋਕਾਂ ਨੂੰ ਵੈਨਜ਼ੂਏਲਾ ਚ ਹਕੂਮਤ ਬਦਲੀ ਦੇ ਨਾਂ ਹੇਠ ਅਮਰੀਕੀ ਸਾਮਰਾਜ  ਦੇ ਪਿਛਾਖੜ ਵਿਰੁੱਧ ਜ਼ੋਰਦਾਰ ਆਵਾਜ਼ ਉਠਾਉਣੀ ਤੇ ਹਰ ਸੰਭਵ ਢੰਗ ਨਾਲ ਵਿਰੋਧ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ 


No comments:

Post a Comment