ਪੰਜਾਬੀ ਯੂਨੀਵਰਸਿਟੀ
ਪਟਿਆਲਾ ਵੱਲੋਂ ਆਪਣਾ ਵਿੱਤੀ ਘਾਟਾ ਪੂਰਾ ਕਰਨ ਲਈ ਥੋਕ ਵਿਚ ਕੱਢੀਆਂ ਗਈਆਂ ਵਿਦਿਆਰਥੀਆਂ ਦੀਆਂ ਰੀਅਪੀਅਰਾਂ
ਖਿਲਾਫ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ ਸਰਗਰਮੀ
ਕੀਤੀ ਗਈ। ਸਰਕਾਰੀ ਰਣਵੀਰ
ਕਾਲਜ ਸੰਗਰੂਰ ਵਿਚ ਵਿਦਿਆਰਥੀਆਂ ਵੱਲੋਂ ਰੈਲੀ ਕਰਨ ਉਪਰੰਤ ਪ੍ਰਿੰਸੀਪਲ ਰਾਹੀਂ ਕੰਟਰੋਲਰ ਪ੍ਰੀਖਿਆ
ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਮੰਗ ਪੱਤਰ ਭੇਜਿਆ ਗਿਆ। ਯੂਨੀਵਰਸਿਟੀ ਕਾਲਜ ਮੂਣਕ ਵਿਚੋਂ ਵਿਦਿਆਰਥੀਆਂ ਦਾ ਵਫਦ ਵਾਈਸ ਚਾਂਸਲਰ ਅਤੇ
ਕੰਟਰੋਲਰ ਪ੍ਰੀਖਿਆ ਯੂਨੀਵਰਸਿਟੀ ਨੂੰ ਹੱਥੀਂ ਮੰਗ ਪੱਤਰ ਸੌਂਪ ਕੇ ਆਇਆ। ਸਰਕਾਰੀ ਊਧਮ ਸਿੰਘ ਕਾਲਜ ਸੁਨਾਮ ਵਿਚ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ
ਦੇ ਸਾਥ ਨਾਲ ਵਿਦਿਆਰਥੀ ਰੈਲੀ ਕਰਨ ਉਪਰੰਤ ਪ੍ਰਿੰਸੀਪਲ ਰਾਹੀਂ ਯੂਨੀਵਰਸਿਟੀ ਨੂੰ ਮੰਗ ਪੱਤਰ ਭੇਜਿਆ
ਗਿਆ। ਇਸੇ ਤਰ੍ਹਾਂ ਯੂਨੀਵਰਸਿਟੀ
ਕਾਲਜ ਘੁੱਦਾ ਦੇ ਵਿਦਿਆਰਥੀਆਂ ਨੇ ਰੈਲੀ ਕੀਤੀ ਤੇ ਦਸਖਤੀ ਮੁਹਿੰਮ ਚਲਾ ਕੇ ਵਿਦਿਆਰਥੀਆਂ ਦੇ ਦਸਖਤਾਂ
ਸਮੇਤ ਪ੍ਰਿੰਸੀਪਲ ਰਾਹੀਂ ਯੂਨੀਵਰਸਿਟੀ ਅਧਿਕਾਰੀਆਂ ਨੂੰ ਮੰਗ ਪੱਤਰ ਭੇਜਿਆ।
ਇਸ ਦੌਰਾਨ ਵਿਦਿਆਰਥੀ ਆਗੂਆਂ ਨੇ
ਕਿਹਾ ਕਿ ਸਿੱਖਿਆ ਸੰਸਥਾਵਾਂ ਪਿਛਲੇ ਸਮੇਂ ਤੋਂ ਸਰਕਾਰੀ ਬੇਰੁਖੀ ਦਾ ਸ਼ਿਕਾਰ ਹੋਣ ਕਾਰਨ ਗਰਾਂਟਾਂ,
ਫੰਡਾਂ ਪੱਖੋਂ ਪਛੜੀਆਂ ਹੋਈਆਂ ਹਨ। ਸਰਕਾਰ ਵੱਲੋਂ ਵਿੱਦਿਅਕ ਸੰਸਥਵਾਂ ਨੂੰ ਸੈਲਫ ਫਾਇਨੈਂਸ ਦੇ ਨਾਂਅ ’ਤੇ ਵਿਦਿਆਰਥੀਆਂ
ਦੀ ਲੁੱਟ ਲਈ ਖੁੱਲ੍ਹਾਂ ਦਿੱਤੀਆਂ ਗਈਆਂ ਹਨ, ਜਿਸ ਤਹਿਤ ਸਾਰੇ ਵਿੱਦਿਅਕ ਅਦਾਰੇ
ਆਪਣੇ ਹਰੇਕ ਤਰ੍ਹਾਂ ਦੇ ਖਰਚਿਆਂ ਲਈ ਵਿਦਿਆਰਥੀਆਂ ਦੇ ਫੀਸਾਂ, ਫੰਡਾਂ ਤੇ
ਨਿਹੱਕੇ ਜੁਰਮਾਨਿਆਂ ਵਿਚ ਆਏ ਸਾਲ ਵਾਧਾ ਕਰ ਰਹੇ ਹਨ। ਪੰਜਾਬੀ ਯੂਨੀਵਰਸਿਟੀ
ਵੱਲੋਂ ਗਿਣਮਿਥ ਕੇ ਕੱਢੀਆਂ ਰੀਅਪੀਅਰਾਂ ਇਸੇ ਸਕੀਮ ਦਾ ਹੀ ਹਿੱਸਾ ਹਨ। ਜਿਸ ਦਾ ਮਕਸਦ ਪਟਿਆਲਾ ਯੂਨੀਵਰਸਿਟੀ ਦਾ 229 ਕਰੋੜ ਦੇ ਵਿੱਤੀ ਘਾਟੇ ਨੂੰ ਵਿਦਿਆਰਥੀਆਂ ਦੀਆਂ ਜੇਬਾਂ ਵਿਚੋਂ ਕੱਢਣ ਦਾ ਹੈ। ਇਸ ਦੌਰਾਨ ਵਿਦਿਆਰਥੀਆਂ ਨੇ ਮੰਗ ਕੀਤੀ ਕਿ :
(1) ਵਿਦਿਆਰਥੀਆਂ ਦੀਆਂ ਕੱਢੀਆਂ ਰੀਅਪੀਅਰਾਂ
ਦੀ ਬਿਨਾਂ ਫੀਸ ਰੀਚੈਕਿੰਗ ਕੀਤੀ ਜਾਵੇ।
(2) ਰੀਚੈਕਿੰਗ, ਰੀਅਵੈਲੂਏਸ਼ਨ ਦਾ ਰਿਜ਼ਲਟ ਰੀਅਪੀਅਰ ਦੇ ਫਾਰਮ ਭਰਨ ਤੋਂ ਪਹਿਲਾਂ ਦਿੱਤਾ ਜਾਵੇ।
(3) ਰੀਚੈਕਿੰਗ/ਰੀਅਵੈਲੂਏਸ਼ਨ ’ਚੋਂ ਪਾਸ ਹੋਣ ਵਾਲੇ ਵਿਦਿਆਰਥੀਆਂ ਦੀ ਰੀ-ਅਪੀਅਰ ਫੀਸ ਵਾਪਸ ਕੀਤੀ ਜਾਵੇ।
(4) ਵਿਦਿਅਕ ਖੇਤਰ ’ਚੋਂ ਨਿੱਜੀਕਰਨ
ਨੀਤੀਆਂ ਰੱਦ ਕੀਤੀਆਂ ਜਾਣ।
ਵਿਦਿਆਰਥੀ ਸੰਘਰਸ਼
ਕਾਰਨ ਯੂਨੀਵਰਸਿਟੀ ਨੂੰ ਪੱਤਰ
ਜਾਰੀ ਕਰਨਾ ਪਿਆ ਜਿਸ ਤਹਿਤ ਰੀਚੈਕਿੰਗ /ਰੀਅਵੈਲੂਏਸ਼ਨ ਦਾ ਰੀਜਲਟ ਲੇਟ ਆਉਣ
ਦੀ ਸੂਰਤ ਵਿਚ ਵਿਦਿਆਰਥੀ ਰਿਜ਼ਲਟ ਤੋਂ ਬਾਅਦ 14 ਦਿਨਾਂ ਦੇ ਅੰਦਰ ਅੰਦਰ ਬਿਨਾਂ
ਲੇਟ ਫੀਸ ਰੀਅਪੀਅਰ ਫਾਰਮ ਭਰ ਸਕਦੇ ਹਨ।
No comments:
Post a Comment