Friday, March 8, 2019

ਬਿਜਲੀ ਬੋਰਡ ਦੇ ਠੇਕਾ ਕਾਮਿਆਂ ਦਾ ਸੰਘਰਸ਼ ਜਾਰੀ



ਠੇਕਾ ਮੁਲਾਜ਼ਮ ਸ਼ੰਘਰਸ ਕਮੇਟੀ ਪਾਵਰ ਕਾਮ ਜੋਨ ਬਠਿੰਡਾ ਦੇ ਬੈਨਰ ਹੇਠ ਅੱਜ ਵੰਡ ਮੰਡਲ ਪੱਛਮੀਂ ਜੋਨ ਬਠਿੰਡਾ ਦੇ ਚੀਫ ਦਫਤਰ ਅੱਗੇ ਧਰਨਾ ਦਿੱਤਾ ਗਿਆ ਤੇ ਚੀਫ ਦਫਤਰ  ਤੋਂ ਰੋਸ ਮਾਰਚ ਸੁਰੂ ਕਰ ਕੇ ਹਨੂੰਮਾਨ ਚੌਂਕ ਵਿੱਚ ਪਹੁੰਚ ਕੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦਾ ਪੁਤਲਾ ਫੂਕਿਆ ਗਿਆ ਤੇ ਇਸ ਮੌਕੇ ਹਾਜਰ ਪ੍ਰਧਾਨ ਗੁਰਵਿੰਦਰ ਸਿੰਘ ਪੰਨੂੰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੂੰ ਮਿਲ ਕੇ ਵਰਕਰਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਵਿਚਾਰ ਕੀਤਾ ਗਿਆ, ਪਰ ਬਿਜਲੀ ਮੰਤਰੀ ਦੇ ਦਖਲ ਦੇਣ ਦੇ ਬਾਵਜੂਦ ਮੈਨੇਜਮੈਟ ਨੇ ਥਰਮਲਜ਼ ਕੋਆਰਡੀਨੇਸ਼ਨ ਕਮੇਟੀ ਪੰਜਾਬ ਨਾਲ ਕੀਤਾ ਸਮਝੌਤਾ ਪੂਰੀ ਤਰਾਂ ਲਾਗੂ ਨਹੀਂ ਕੀਤਾ ਗਿਆ ਤੇ ਲਗਭਗ ਇੱਕ ਸਾਲ ਤੋਂ ਵਰਕਰਾਂ ਦੀਆ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਜਿਵੇਂ ਕਿ
1) ਮਾਨਯੋਗ ਸੁਪਰੀਮ ਕੋਰਟ ਵਲੋਂ ਬਰਾਬਰ ਕੰਮ ਬਰਾਬਰ ਤਨਖਾਹ ਜਾ ਲੇਬਰ ਵੈਲਫੇਅਰ ਐਕਟ 2016 ਲਾਗੂ ਕੀਤਾ ਜਾਵੇ
2) ਥਰਮਲਜ਼ ਕੋਆਰਡੀਨੇਸ਼ਨ ਕਮੇਟੀ ਪੰਜਾਬ ਨਾਲ ਹੋਈਆਂ 27-1-2018 ਦਾ ਸਮਝੌਤੇ ਲਾਗੂ ਕੀਤਾ ਜਾਵੇ  
3) ਸਮਝੌਤੇ ਦੇ ਮੁਤਾਬਕ ਵਰਕਰਾਂ ਦੀ ਸਕਿਲ ਅਲਾਉਸ 9 ਮਹੀਨਿਆਂ ਦੀ ਤਨਖਾਹ ਏਰੀਅਰ ਸਮੇਤ ਪਾਇਆ ਜਾਵੇ 
4) ਥਰਮਲ ਚੋਂ ਸਰਪੱਲਸ ਹੋਏ ਕਾਮਿਆਂ ਨੂੰ ਤਨਖ਼ਾਹ ਤੇ ਪੋਸਟ ਵਿੱਚ ਵਾਧਾ ਕੀਤਾ ਜਾਵੇ
5) ਵਰਕਰਾਂ ਦੀ ਅਪੈ੍ਰਲ ਮਹੀਨੇ ਦੀ 7 ਦਿਨਾਂ ਦੀ ਤਨਖਾਹ ਪਾਈ ਜਾਵੇ
6) ਵਰਕਰਾਂ ਨੂੰ ਪੈਟਰੋਲ ਤੇ ਉਜਾੜਾ ਭੱਤਾ ਦਿੱਤਾ ਜਾਵੇ
7) ਸਮਝੌਤੇ ਦੇ ਮੁਤਾਬਕ ਵਰਕਰਾਂ ਨੂੰ ਨੇੜੇ ਤੋਂ ਨੇੜੇ ਐਡਜਸਟ ਕੀਤਾ ਜਾਵੇ ਜਾਂ ਫਿਰ ਸਫਰੀ ਭੱਤਾ ਦਿੱਤਾ ਜਾਵੇ
8) ਵਰਕਰਾਂ ਨੂੰ ਥਰਮਲ ਕਲੋਨੀ ਵਿਚ ਪਏ ਖਾਲੀ ਕੁਆਟਰ ਦਿੱਤੇ ਜਾਣ
9) ਵਰਕਰਾਂ ਨੂੰ ਹਰ ਮਹੀਨੇ ਮਿਲਣ  ਵਾਲੀ ਸਵਾ ਛੁੱਟੀ (ਕਮਾਈ ਛੁੱਟੀ) ਜੋ ਕਿ ਸੀ.ਐਲ ਦੇ ਰੂਪ ਚ ਮਿਲਦੀ ਹੈ ਉਸ ਦੀ ਸ਼ਡਿਉਲ ਦੀ ਕਾਪੀ ਦਿੱਤੀ ਜਾਵੇ ਤੇ ਸਮਝੌਤੇ ਮੁਤਾਬਿਕ ਨਾਲ ਹੀ ਜੋ ਵਰਕਰਾਂ ਨੂੰ ਸੀ ਐਲ ਮਿਲਦੀ ਸੀ, ਜੇਕਰ ਵਰਕਰ ਸੀ ਐਲ ਨਹੀ ਲੈਂਦੇ ਸੀ ਤਾਂ ਉਸ ਦੀ ਉਸ ਸੀ ਐਲ ਤਨਖਾਹ ਦੇ ਰੂਪ ਚ ਮਿਲਦੀ ਸੀ, ਉਹ ਉਸੇ ਤਰ੍ਹਾਂ ਲਾਗੂ ਕੀਤੀ ਜਾਵੇ
10) 635 ਵਰਕਰਾਂ ਵਿੱਚ ਸ਼ਾਮਿਲ ਭਾਰਤ ਭੁਸਣ, ਕੁਲਵਿੰਦਰ ਸਿੰਘ ਤੇ  ਲਖਨ ਆਦਿ ਵਰਕਰਾਂ ਨੂੰ ਜੁਆਇਨ  ਕਰਵਾਇਆ ਜਾਵੇ
11) ਵਰਕਰਾਂ ਨੂੰ ਜ਼ੋਖਮ ਭਰੇ ਕੰਮਾਂ ਲਈ ਟਰੇਨਿੰਗ ਦਿੱਤੀ ਜਾਵੇ
12) ਪਾਵਰਕਾਮ ਦਾ ਕੰਮ ਕਰਦੇ ਵਰਕਰਾਂ ਨੂੰ ਬਿਜਲੀ ਦਰਾਂ ਜਾਂ ਬਿਜਲੀ ਯੂਨਿਟਾਂ ਦੀ ਛੋਟ ਦਿੱਤੀ ਜਾਵੇ
13) ਸਾਰੇ ਵਰਕਰਾਂ ਨੂੰ ਸੇਫਟੀ ਟੂਲ ਕਿਟ ਦਿੱਤੀ ਜਾਵੇ
 ਬਿਜਲੀ ਮੰਤਰੀ ਦੇ ਦਖਲ ਦੇਣ ਦੇ ਬਾਦ ਵੀ ਮੈਨੇਜਮੈਂਟ ਸਮਝੌਤੇ ਨੂੰ ਲਾਗੂ ਨਹੀਂ ਕਰ ਰਹੀ ਜੇਕਰ ਮੈਨੇਜਮੈਂਟ ਤੇ ਸਰਕਾਰ ਨੂੰ ਲਗਭਗ ਇੱਕ ਸਾਲ ਤੋਂ ਲਮਕਾਈਆਂ ਜਾ ਰਹੀਆਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ 1 ਮਾਰਚ ਨੂੰ  ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ

No comments:

Post a Comment