Saturday, March 9, 2019

‘‘ਦਹਿਸ਼ਤਗਰਦੀ ਵਿਰੋਧੀ’’ ਸੰਘਰਸ਼ ਦੇ ‘‘ਝੰਡਾਬਰਦਾਰਾਂ’’ ਵੱਲੋਂ ਸਾੳਦੀ ਸ਼ਹਿਜ਼ਾਦੇ ਲਈ ਲਾਲ ਗਲੀਚੇ



ਸਾਊਦੀ ਅਰਬ ਦਾ ਸ਼ਹਿਜ਼ਾਦਾ ਮੁਹੰਮਦ ਬਿਨ ਸੁਲੇਮਾਨ ਪਾਕਿਸਤਾਨ 20 ਬਿਲੀਅਨ ਡਾਲਰ ਦੇ ਨਿਵੇਸ਼ ਦੇ ਐਲਾਨ ਤੋਂ ਬਾਅਦ  ਭਾਰਤ ਪਧਾਰਿਆ ਹੈ ਉਹਦਾ ਸਵਾਗਤ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੇ ਨਿੱਘੀ ਜੱਫੀ ਤੇ ਗੁਲਦਸਤੇ ਨਾਲ ਕੀਤਾ ਹੈ
ਮੋਦੀ ਦੇ ਇਸ ਨਿੱਘੇ ਸਵਾਗਤ ਨੂੰ ਪਾਕਿਸਤਾਨ   ਸਾਊਦੀ ਅਰਬ ਦੇ ਰੋਲ ਤੇ ਵਹਾਬੀ ਦਹਿਸ਼ਤਗਰਦੀ ਦੇ ਪ੍ਰਸੰਗ ਚ ਦੇਖਿਆ ਜਾਣਾ ਚਾਹੀਦਾ ਹੈ ਮੰਗਲਵਾਰ ਦੀ ਸ਼ਾਮ, ਸਾਊਦੀ ਅਰਬ ਦਾ ਸ਼ਹਿਜ਼ਾਦਾ ਆਪਣੇ ਸ਼ਾਹੀ ਜਹਾਜ਼ ਤੋਂ ਉੱਤਰਕੇ ਉਸ ਲਾਲ ਕਾਲੀਨ ਤੇ ਪੈਰ ਧਰਦਾ ਹੈ, ਜੀਹਦੇ ਦੂਜੇ ਸਿਰੇ ਤੇ ਭਾਰਤ ਦਾ ਪ੍ਰਧਾਨ ਮੰਤਰੀ ਮੋਦੀ ਖੜ੍ਹਾ ਹੈ ਸ਼ਹਿਜ਼ਾਦਾ ਜਿਹੜਾ ਕਿ ਪਾਕਿਸਤਾਨ ਚ ਹੁਣੇ ਹੀ 20 ਬਿਲੀਅਨ ਡਾਲਰ ਦੇ ਨਿਵੇਸ਼ ਦਾ ਐਲਾਨ ਕਰਕੇ ਆਇਆ ਹੈ, ਮੋਦੀ ਵੱਲੋਂ ਫੁੱਲਾਂ ਨਾਲ ਨਿਵਾਜਿਆ ਗਿਆ ਹੈ ਇਸ ਤੋਂ ਪਹਿਲਾਂ ਪਾਕਿਸਤਾਨੀ ਪ੍ਰਧਾਨ ਮੰਤਰੀ ਵੱਲੋਂ ਇਸਤੋਂ ਵੀ ਵੱਧ ਦਿਖਾਵਾ ਕਰਦਿਅ» ਉਸਦਾ ਸਵਾਗਤ ਕੀਤਾ ਗਿਆ ਤੇ ਉਸਨੂੰ ਆਪਣੀ ਕਾਰਜਕਾਰੀ ਰਿਹਾਇਸ਼ ਤੇ ਆਪ ਕਾਰ ਚਲਾਕੇ ਲਿਜਾਇਆ ਗਿਆ  ਉਸਦੀ ਦੋਹਾਂ ਮੁਲਕਾਂ   ਇੱਕੋ ਜਿਹੀ ਖਾਤਰਦਾਰੀ ਕਰਨ ਚ ਨਾ ਤਾਂ ਇਸ  ਗੱਲ ਨਾਲ ਕੋਈ ਫ਼ਰਕ ਪਿਆ  ਕਿ ਚਾਰ ਮਹੀਨੇ ਪਹਿਲਾਂ ਹੀ ਇਸਨੇ ਇਸਤਾਂਬੁਲ ਦੇ ਆਪਣੇ ਰਾਜ ਚ ਸਥਿਤ ਸਫਾਰਤਖਾਨੇ ਚ ਨਾਮਵਰ ਪੱਤਰਕਾਰ ਜ਼ਮਾਲ ਖਾਸ਼ੋਗੀ ਨੂੰ ਕਤਲ ਕਰਨ ਦੇ ਹੁਕਮ ਦਿੱਤੇ ਸਨ ਤੇ ਨਾ ਹੀ  ਕਸ਼ਮੀਰ ਦੇ ਪੁਲਵਾਮਾ ਚ ਹੁਣੇ ਹੀ ਹੋਏ ਇੱਕ ਆਤਮਘਾਤੀ ਹਮਲੇ ਨਾਲ ਹੋਇਆ
ਇਸੇ ਦੌਰਾਨ ਭਾਰਤ ਅੰਦਰਲੇ ‘‘ਰਾਸ਼ਟਰਵਾਦੀ’’ ਕਸ਼ਮੀਰੀ ਵਿਦਿਆਰਥੀਅ» ਖਿਲਾਫ ਜ਼ਹਿਰ ਉਗਲ ਰਹੇ ਹਨ ਅਤੇ ਸਾਬਕਾ ਭਾਜਪਾ ਮੈਂਬਰ ਪਾਰਲੀਮੈਂਟ ਤੇ ਹੁਣ ਪੰਜਾਬ ਅੰਦਰ ਕਾਂਗਰਸੀ ਮੰਤਰੀ ਨਵਜੋਤ ਸਿੱਧੂ ਖਿਲਾਫ਼ ਵੀ ਵਿਗੜੇ ਮਾਨਸਿਕ ਤਵਾਜਨ ਦਾ ਦਿਖਾਵਾ ਕੀਤਾ ਹੈ ਸਿੱਧੂ ਵੱਲੋਂ ਪਾਕਿਸਤਾਨ ਖਿਲਾਫ ਘੱਟ ਨਫਰਤ ਦਾ ਦਿਖਾਵਾ ਕਰਨ ਕਾਰਨ ਉਸਨੂੰ ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ ਚੋਂ ਬਾਹਰ ਕਰਨ ਦੀ ਮੰਗ ਕੀਤੀ ਜਾ ਰਹੀ ਹੈਜਦੋਂ ਕਪਿਲ ਸ਼ਰਮਾ ਨੇ ਸਿਆਣਪ ਦਿਖਾੳਂਦਿਅ ਇਹ ਨੁਕਤਾ ਉਠਾਇਆ ਕਿ ਸਿੱਧੂ ਨੂੰ ਸ਼ੋਅ ਚੋਂ ਬਾਹਰ ਕਰਨਾ ਅੱਤਵਾਦ ਦੀ ਸਮਸਿੱਆ ਦਾ ਹੱਲ ਨਹੀਂ ਹੈ ਤਾਂ ‘‘ਰਾਸ਼ਟਰਵਾਦੀਆਂ’’ ਨੇ ਕਪਿਲ ਦੇ ਸ਼ੋਅ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ ਇਹ ਸੰਭਵ ਹੈ ਕਿ ਅੱਤਵਾਦੀ ਘਟਨਾਵਾਂ ਦੇ ਇਸ ਹਾਸੋਹੀਣੇ ਪ੍ਰਦਰਸ਼ਨ ਤੇ ਠਹਾਕੇ ਮਾਰਕੇ ਹੱਸ ਰਹੇ ਹੋਣ, ਜਿਵੇਂ ਕਿ ਚੁਟਕਲੇ ਚੱਲ ਰਹੇ ਹਨ, ਕਿ ਕਿਸੇ ਅੱਤਵਾਦੀ ਹਮਲੇ ਦੇ ਜਵਾਬ ਚ ਕਿਸੇ ਟੀਵੀ ਸ਼ੋਅ ਨੂੰ ਨਿਸ਼ਾਨਾ ਬਣਾਉਣਾ ਕਈ ਸਾਰੇ ‘‘ਸਿੱਧੂਵਾਦਾਂ’’ ਨਾਲੋਂ ਜ਼ਿਆਦਾ ਹਾਸੋਹੀਣਾ ਹੈ ਸਿਰਫ ਇਹੋ ਜਿਹੇ ਬੁੱਧੀਮਾਨ ਲੋਕਾਂ ਦੀ ਕਿਸਮ ਹੀ ਅਜਿਹੀ ਸਿਆਣਪ ਦਾ ਪ੍ਰਗਟਾਵਾ ਕਰ ਸਕਦੀ ਹੈ ਜਿਹਨਾਂ ਦਾ ਮੰਨਣਾ ਹੈ ਕਿ ਮਹਾਂਭਾਰਤ ਦੇ ਸਮੇਂ ਵੀ ਇੰਟਰਨੈੱਟ ਮੌਜੂਦ ਸੀ ਅਤੇ ਕਿ ਮੋਰ ਆਪਣੇ ਹੰਝੂਆਂ ਨਾਲ ਹੀ ਮੋਰਨੀਆਂ ਨੂੰ ਗਰਭਵਤੀ ਕਰ ਸਕਦੇ ਹਨ
ਇਸ ਵਿਸ਼ੇਸ਼ ਮੂਰਖਤਾਈ ਤੋਂ ਇਲਾਵਾ ਅਜਿਹੀ ਬੇਸ਼ਰਮ ਢੀਠਤਾਈ ਦਾ ਵੀ ਪ੍ਰਦਰਸ਼ਨ ਜਾਰੀ ਹੈ ਜਿਹੜੀ ਕਿ ਹਰ ਉਸ ਛੋਟੀ ਜਾਂ ਵੱਡੀ  ਆਵਾਜ਼ ਨੂੰ ਰਾਸ਼ਟਰ-ਵਿਰੋਧੀ ਕਰਾਰ ਦਿੰਦੀ ਹੈ ਜੋ ਕਿ  ਭਾਜਪਾ ਤੇ ਇਸਦੇ ਸ਼ੋਰੀਲੇ ਬੁਲਾਰਿਆਂ ਦੀ ਸੋਚ ਨਾਲ ਮੇਲ ਨਹੀਂ ਖਾਂਦੀ ਜਦੋਂ ਕਿ ਉਸੇ ਸਮੇਂ ਦੇਸ਼ ਲਈ ਵਡੇਰੀ ਅਹਿਮੀਅਤ ਵਾਲੇ ਮਸਲਿਆਂ ਤੇ ਮਹਤੱਵਪੂਰਨ ਸਖਸ਼ੀਅਤਾਂ ਵਲੋਂ ਦਿੱਤੇ ਬਿਆਨਾਂ ਨੂੰ ਰਾਜ ਕਰ ਰਹੀ ਪਾਰਟੀ ਦੀਆਂ ਆਗੂ ਪਰਤਾਂ ਵੱਲੋਂ ਲਗਾਤਾਰ ਨਜ਼ਰ-ਅੰਦਾਜ਼ ਕੀਤਾ ਜਾਂਦਾ ਹੈ
ਇਹ ਜਾਣਿਆ-ਪਛਾਣਿਆ ਤੱਥ ਹੈ ਕਿ ਸਾਊਦੀ ਅਰਬ ਕੱਟੜ ਸੁੰਨੀ ਅੱਤਵਾਦੀ ਗਰੋਹਾਂ ਨੂੰ ਦੁਨੀਆਂ ਭਰ ਚ ਪੈਸਾ ਮੁਹੱਈਆ ਕਰਵਾੳਂਦਾ ਹੈ ਜਿਹਨਾਂ ਵਿੱਚ ਮੁੰਬਈ ਹਮਲੇ ਲਈ ਜੁੰਮੇਂਵਾਰ ਲਸ਼ਕਰ-- ਤੋਇਬਾ, ਪੁਲਵਾਮਾ ਹਮਲੇ ਦੀ ਜੁੰਮੇਵਾਰ ਜੈਸ਼--ਮੁਹੰਮਦ ਵੀ ਸ਼ਾਮਿਲ ਹੈ ਵਿਕੀਲੀਕਸ ਦੁਆਰਾ ਨਸ਼ਰ ਕੀਤੀ ਗਈ ਇੱਕ ਗੁਪਤ ਕੇਬਲ ਜਿਹੜੀ ਕਿ 2009 ਵਿੱਚ ਉਸ ਸਮੇਂ ਅਮਰੀਕਨ ਰਾਜ ਸਕੱਤਰ ਹਿਲੇਰੀ ਕਲਿੰਟਨ ਵੱਲੋਂ ਲਿਖੀ ਗਈ ਸੀ, ਵਿੱਚ ਲਿਖਿਆ ਹੈ ਕਿ ‘‘ਦੁਨੀਆਂ ਭਰ ਦੇ ਸੁੰਨੀ ਦਹਿਸ਼ਤਗਰਦ ਗਰੋਹਾਂ ਨੂੰ ਵਿੱਤੀ ਮਦਦ ਦੇਣ ਵਾਲੇ ਲੋਕਾਂ ਚ ਸਭ ਤੋਂ ਵੱਧ ਸਾਊਦੀ ਅਰਬ ਵਿੱਚ ਹਨ’’ ਇਹ ਹੁਣ ਵੀ ਉਸੇ ਤਰ੍ਹਾਂ ਹੈ ਮੰਗਲਵਾਰ ਨੂੰ ਵਾਸ਼ਿੰਗਟਨ ਪੋਸਟ , ਜਿਸ ਵਿੱਚ ਕਿ ਜਮਾਲ ਖਸ਼ੋਗੀ ਲਿਖਦਾ ਸੀ, ਨੇ ਸਾਊਦੀ ਅਰਬ ਵੱਲੋਂ ਦਹਿਸ਼ਤਗਰਦੀ ਦੇ ਪ੍ਰਸਾਰ ਲਈ ਵਿੱਤੀ ਮਦਦ ਤੇ ਰੋਕ ਲਾਉਣ ਸਬੰਧੀ ਕੀਤੇ ਯਤਨਾਂ ਬਾਰੇ ਆਪਣੀ ਰਾਏ ਪ੍ਰਗਟ ਕਰਦੇ ਲੇਖ ਵਿੱਚ ਲਿਖਿਆ ਹੈ ਕਿ ਭਾਵੇਂ ਸਾਊਦੀ ਅਰਬ ਨੇ ਦਹਿਸ਼ਤਗਰਦੀ ਨੂੰ ਨੱਥ ਪਾਉਣ ਲਈ ਆਪਣੇ ਕਾਨੂੰਨਾਂ ਚ ਸੋਧ ਕਰਨ ਤੇ ਦਹਿਸ਼ਤਗਰਦਾਂ ਨੂੰ ਕਟਹਿਰੇ ਚ ਖੜ੍ਹਾ ਕਰਨ ਦੇ ਮਾਮਲੇ ਚ ਕੁਛ ਤਰੱਕੀ ਕੀਤੀ ਹੈ ਪਰ ਫੇਰ ਵੀ ਇਹ ਤਰੱਕੀ ਕਾਫੀ ਹੱਦ ਤੱਕ ਭੁਲੇਖਾ ਪਾਊ ਹੀ ਹੈ ਪ੍ਰਤੱਖ ਹੀ ਹੈ ਕਿ ਸੱਤਾਧਾਰੀ ਲੋਕਾਂ ਦੀ ਨੁਕਤਾਚੀਨੀ ਕਰਨ ਵਾਲੇ ਹਿੱਸਿਆਂ (ਜਿਵੇਂ ਕਿ ਸ਼ਹਿਜ਼ਾਦਾ, ਜੀਹਨੂੰ ਮੋਦੀ ਏਅਰਪੋਰਟ ਤੇ ਲੈਣ ਗਿਆ) ਨੂੰ ਅੱਤਵਾਦੀ ਕਰਾਰ ਦਿੱਤਾ ਜਾਂਦਾ ਹੈ, ਜਦੋਂ ਕਿ ਅਸਲੀ ਅੱਤਵਾਦੀ ਤੇ ਉਹਨਾਂ ਨੂੰ ਧਨ ਮੁਹੱਈਆ ਕਰਵਾਉਣ ਵਾਲੇ ਬੇਰੋਕ ਕੰਮ ਕਰ ਰਹੇ ਹਨ
ਭਾਰਤ ਆਉਣ ਤੋਂ ਪਹਿਲਾਂ ਸ਼ਹਿਜ਼ਾਦਾ ਸਲਮਾਨ ਨੇ ਆਪਣੇ ਆਪ ਨੂੰ ‘‘ਸਾਊਦੀ ਅਰਬ ਚ ਪਾਕਿਸਤਾਨ ਦਾ ਰਾਜਦੂਤ’’ ਕਰਾਰ ਦਿੱਤਾ, ਜਿਸਨੂੰ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਬੇਹੱਦ ਪ੍ਰਸੰਨਤਾ ਨਾਲ ਪ੍ਰਵਾਨ ਕੀਤਾ ਉਸ ਵੱਲੋਂ ਦਿੱਤੇ ਗਏ 20 ਬਿਲੀਅਨ ਡਾਲਰਾਂ ਚੋਂ ਅੱਠ ਬਿਲੀਅਨ ਬਲੋਚਿਸਤਾਨ ਬੰਦਰਗਾਹ ਨੇੜੇ ਗਵਾਦਰ ਵਿਖੇ ਇੱਕ ਤੇਲ ਰਿਫਾਇਨਰੀ ਉਸਾਰਨ ਤੇ ਖਰਚੇ ਜਾਣੇ ਹਨ ਜਿਹੜੀ ਕਿ ਚੀਨ-ਪਾਕਿਸਤਾਨ ਆਰਥਿਕ ਲਾਂਘੇ ਦਾ ਹਿੱਸਾ ਹੈ ਭਾਰਤ ਤੋਂ ਬਾਅਦ  ਸ਼ਹਿਜ਼ਾਦਾ ਚੀਨ ਜਾਵੇਗਾ ਇਹ ਸਾਫ ਹੈ ਕਿ ਸਾਊਦੀ ਅਰਬ, ਚੀਨ ਤੇ ਪਾਕਿਸਤਾਨ ਵਿਚਾਲੇ ਰਿਸ਼ਤਾ ਭਾਰਤ ਤੇ ਸਾਊਦੀ ਅਰਬ ਦੇ ਰਿਸ਼ਤੇ ਨਾਲੋਂ ਵੱਖਰਾ ਹੈ ਇਹ ਵੀ ਪ੍ਰਤੱਖ ਹੈ ਕਿ ਅੰਤਰਰਾਸ਼ਟਰੀ ਤੌਰ ਤੇ ਨਿਖੇੜੇ ਵਿੱਚ ਪਾਕਿਸਤਾਨ ਨਹੀਂ ਸਗੋਂ ਭਾਰਤ ਹੈ ਅਮਰੀਕੀਆਂ ਨੇ ਭਾਰਤ ਨੂੰ ਸਿਰਫ ਫੋਕੇ ਸ਼ਬਦੀ ਲਾਰਿਆਂ ਨਾਲ ਸਾਰਿਆ ਹੈ, ਜਿਵੇਂ ਕਿ ਉਹ ਦਹਾਕਿਆਂ ਤੋਂ ਕਰਦੇ ਆ ਰਹੇ ਹਨ, ਤੇ ਉਹ ਅੱਗੋਂ ਵੀ ਅਜਿਹਾ ਹੀ ਕਰਨਗੇ ਕਿੳਂਕਿ ਹੁਣ ਉਹ ਅਫਗਾਨਿਸਤਾਨ ਚੋਂ ਨਿਕਲਣ ਲਈ ਕਾਹਲੇ ਹਨ ਰਾਸਟਰਪਤੀ ਟਰੰਪ ਨੇ ਸਰਹੱਦ ਦੁਆਲੇ ਇੱਕ ਕੰਧ ਦੀ ਉਸਾਰੀ ਕਰਨੀ ਹੈ ਤੇ ਅਗਲੀਆਂ  ਚੋਣਾਂ ਲੜਨੀਆਂ ਹਨ, ਸੋ ਉਸਨੂੰ ਭਾਰਤ ਚ ਹੋਏ ਦਹਿਸ਼ਤੀ ਹਮਲੇ ਦੀ ਜ਼ਿਆਦਾ ਪਰਵਾਹ ਨਹੀਂ ਰੂਸ ਹੁਣ ਤਾਲਿਬਾਨ ਨੂੰ ਸ਼ਰਨ ਦੇ ਰਿਹਾ ਹੈ ਤੇ ਹੁਣ ਉਹ ਠੰਢੀ ਜੰਗ ਸਮੇਂ ਵਾਂਗ ਭਾਰਤ ਦਾ ਪੱਕਾ ਸੰਗੀ  ਨਹੀਂ, ਸਮਾਂ ਕਿਵੇਂ ਬਦਲਦਾ ਹੈ? ਸਗੋਂ ਰੂਸ ਹੁਣ ਚੀਨ ਤੇ ਪਾਕਿਸਤਾਨ ਦਾ ਮਿੱਤਰ ਹੈ
ਜੈਸ਼ ਤੇ ਪਾਕਿਸਤਾਨੀ ਹਕੂਮਤ ਦੋਵੇਂ ਹੀ ਕਿਸੇ ਨਾ ਕਿਸੇ ਰੂਪ ਵਿੱਚ ਸਾਊਦੀ ਅਰਬ ਤੋਂ  ਵਿੱਤੀ ਮਦਦ ਲੈਂਦੇ ਹਨ  ਮੋਦੀ ਸਾਊਦੀ ਸ਼ਹਿਜ਼ਾਦੇ ਨਾਲ ਜੱਫੀਆਂਪਾ ਰਿਹਾ ਹੈ ਤੇ ਉਹਦੇ ਲਈ ਲਾਲ ਕਾਲੀਨ ਵਿਛਾ ਰਿਹਾ ਹੈ, ਜਦੋਂ ਕਿ ਉਸਦੇ ਹਿਮਾਇਤੀ ਬਦਕਿਸਮਤ ਕਸ਼ਮੀਰੀਆਂ, ਟੀਵੀ ਕਾਮੇਡੀਅਨਾਂ ਤੇ ਪੱਤਰਕਾਰਾਂ ਨੂੰ ਧਮਕਾ ਰਹੇ ਹਨ  ਮੈਂ ਕਿਸੇ ਨੂੰ ਇਹ ਕਹਿੰਦੇ ਸੁਣਿਆ ਹੈ ਕਿ ਜਿਵੇਂ ਕਿਸੇ ਕਲਾਕਾਰ ਵੱਲੋਂ ਕੀਤਾ ਕੋਈ ਵੀ ਕੰਮ ਕਲਾ ਹੈ,ਉਸੇ ਤਰ੍ਹਾਂ ਭਾਜਪਾ ਦੇ ਹਿਮਾਇਤੀਆਂ ਵੱਲੋਂ ਕੀਤਾ ਹਰੇਕ ਕੰਮ ਰਾਸ਼ਟਰਵਾਦ ਹੈ
ਮੈਂ ਹੈਰਾਨ ਹਾਂ, ਇਸ ਸਭ ਦੀ ਭਲਾ ਕੀ ਤੁਕ ਹੈ?
(ਲੇਖਕ ਇੱਕ ਪੱਤਰਕਾਰ ਹੈ )
(‘‘ਫਸਟ ਪੋਸਟ’’ ਦੀ ਇੱਕ ਲਿਖ਼ਤ, ਸੰਖੇਪ)

No comments:

Post a Comment