ਲੋਕ ਮੋਰਚਾ ਸੂਬਾ
ਜਥੇਬੰਦਕ ਕਮੇਟੀ ਦੇ ਨਿੱਜੀਕਰਨ ਖਿਲਾਫ ਰੋਸ ਮਾਰਚ ਕਰਨ ਦੇ ਫੈਸਲੇ ਨੂੰ ਅਮਲੀ ਰੂਪ ਦੇਣ ਲਈ ਜਿਲ੍ਹਾ
ਕਮੇਟੀ ਮੁਕਤਸਰ ਵੱਲੋਂ 9 ਫਰਵਰੀ ਨੂੰ ਸਾਰੇ ਜਿਲ੍ਹੇ ਦੇ ਸਰਗਰਮ ਕਿਸਾਨਾਂ,
ਖੇਤ ਮਜ਼ਦੂਰਾਂ, ਬਿਜਲੀ ਮੁਲਾਜ਼ਮਾਂ, ਅਧਿਆਪਕਾਂ, ਟਰਾਂਸਪੋਰਟ ਕਾਮਿਆਂ, ਕਲਾਸ
ਫੋਰ ਵਰਕਰਾਂ ਦੀ ਮਲੋਟ ਵਿਖੇ ਮੀਟਿੰਗ ਕੀਤੀ ਗਈ ਜਿਸ ਵਿਚ 16 ਫਰਵਰੀ ਨੂੰ
ਲੰਬੀ ਵਿਖੇ ਨਿੱਜੀਕਰਨ ਦੀ ਨੀਤੀ ਖਿਲਾਫ ਰੋਸ ਮਾਰਚ ਕਰਨ ਦਾ ਫੈਸਲਾ ਕੀਤਾ ਗਿਆ। 16 ਫਰਵਰੀ ਨੂੰ ਲੰਬੀ ਵਿਖੇ ਨਿੱਜੀਕਰਨ ਦੀ ਨੀਤੀ ਬਾਰੇ
ਵਿਸਥਾਰ ’ਚ ਚਰਚਾ ਕੀਤੀ ਗਈ। ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਸੂਬਾ ਜਥੇਬੰਦਕ ਸਕੱਤਰ ਜਗਮੇਲ ਸਿੰਘ ਅਤੇ
ਸੂਬਾ ਕਮੇਟੀ ਮੈਂਬਰ ਗੁਰਦੀਪ ਸਿੰਘ ਨੇ ਕਿਹਾ ਕਿ ਸੰਸਾਰ ਬੈਂਕ ਦੇ ਕਹਿਣ ’ਤੇ ਕੇਂਦਰ ਸਰਕਾਰ
ਅਤੇ ਪੰਜਾਬ ਸਰਕਾਰ ਸਾਰੇ ਸਰਕਾਰੀ ਅਦਾਰਿਆਂ ’ਚ ਜਿਵੇਂ ਬਿਜਲੀ, ਸਿਹਤ, ਸਿੱਖਿਆ, ਪਾਣੀ, ਟਰਾਂਸਪੋਰਟ, ਦੂਰਸੰਚਾਰ, ਸੜਕਾਂ ਆਦਿ
’ਚ ਨਿੱਜੀਕਰਨ ਦੀ ਨੀਤੀ ਲਾਗੂ ਕਰ ਰਹੀ ਹੈ ਤੇ ਇਹਨਾਂ ਅਦਾਰਿਆਂ ’ਚ ਠੇਕਾ ਪ੍ਰਣਾਲੀ
ਲਾਗੂ ਕੀਤੀ ਹੋਈ ਹੈ। ਵਰਕਰਾਂ ਦੇ ਭੱਤੇ
ਅਤੇ ਤਨਖਾਹਾਂ ਨੂੰ ਖੋਰਾ ਲਾਇਆ ਜਾ ਰਿਹਾ ਹੈ। ਨਿੱਜੀਕਰਨ ਦੀ
ਨੀਤੀ ਨੂੰ ਰੋਕਣਾ ਕਿਸੇ ਸਿਆਸੀ ਪਾਰਟੀ ਦਾ ਏਜੰਡਾ ਨਹੀਂ ਹੈ। ਸਗੋਂ ਸਾਰੀਆਂ ਹਾਕਮ ਜਮਾਤੀ ਪਾਰਟੀਆਂ ’ਚ ਇਸ ’ਤੇ ਸਹਿਮਤੀ ਹੈ। ਪਬਲਿਕ ਸੈਕਟਰ ਦੀ ਉਸਾਰੀ ਵੀ ਲੋਕਾਂ ਨੂੰ ਭੁਲੇਖਾ ਪਾ ਕੇ ਰੱਖਣ ਲਈ ਕੀਤੀ
ਗਈ ਸੀ ਤੇ ਇਹ ਸਮਾਜਵਾਦੀ ਮੁਲਕਾਂ ’ਚ ਉਸਾਰੇ ਗਏ ਪਬਲਿਕ ਸੈਕਟਰ ਵਰਗਾ ਨਹੀਂ ਸਗੋਂ ਨਿੱਜੀ
ਅਦਾਰਿਆਂ ਦੀ ਸੇਵਾ ਲਈ ਹੀ ਉਸਾਰਿਆ ਗਿਆ ਸੀ। ਪੰਜਾਬ ਸਰਕਾਰ
ਨੇ ਬਠਿੰਡਾ ਥਰਮਲ ਬੰਦ, ਰੋਪੜ ਥਰਮਲ ਦਾ ਇਕ ਯੂਨਿਟ ਬੰਦ ਅਤੇ 800 ਸਰਕਾਰੀ ਸਕੂਲ ਬੰਦ ਕੀਤੇ ਹਨ। ਸਰਕਾਰੀ ਸਕੂਲਾਂ
ਨੂੰ ਕਾਰਪੋਰੇਟਾਂ ਦੇ ਹਵਾਲੇ ਕਰਨ ਦੀ ਨੀਤੀ ਹੈ। ਅਧਿਆਪਕਾਂ ਨੂੰ
ਬਿਨਾਂ ਤਨਖਾਹ ਕਟੌਤੀ ਪੱਕੇ ਕਰਨ ਦੀ ਬਜਾਏ ਲਗਾਤਾਰ ਡਾਂਗ ਵਾਹੀ ਜਾ ਰਹੀ ਹੈ। ਵਾਟਰ ਵਰਕਸ ਪੰਚਾਇਤਾਂ ਹਵਾਲੇ ਕੀਤੇ ਜਾ ਰਹੇ ਹਨ। ਜਦੋਂ ਕਿ ਪਠਾਨਕੋਟ, ਗੁਰਦਾਸਪੁਰ ਤੇ ਹੁਸ਼ਿਆਰਪੁਰ ਦੀਆਂ
350 ਪੰਚਾਇਤਾਂ ਨੇ ਪੰਜਾਬ
ਸਰਕਾਰ ਨੂੰ ਲਿਖਤੀ ਰੂਪ ’ਚ ਕਿ ਇਹ ਵਾਟਰ
ਵਰਕਸ ਸਾਥੋਂ ਨਹੀਂ ਚਲਦੇ ਪਰ ਸਰਕਾਰ ਫਿਰ ਵੀ ਪੰਚਾਇਤਾਂ ਦੇ ਗਲ ਮੜ੍ਹ ਰਹੀ ਹੈ। ਥਰਮਲ ਪਲਾਂਟਾਂ ਤੇ ਪ੍ਰਮਾਣੂੰ ਬਿਜਲੀ ਦੀ ਥਾਂ ਬੇਹੱਦ ਸਸਤੀ ਤੇ ਪ੍ਰਦੂਸ਼ਣ
ਰਹਿਤ ਬਿਜਲੀ, ਪਾਣੀ, ਹਵਾ ਤੇ ਸੂਰਜੀ ਉੂਰਜਾ
ਤੋਂ ਪੈਦਾ ਕੀਤੀ ਜਾਵੇ। ਸਰਕਾਰ ਟੌਲ ਟੈਕਸ
ਹਟਾਵੇ ਅਤੇ ਸੜਕਾਂ ਖੁਦ ਬਣਾਵੇ। ਹਸਪਤਾਲ ਸਰਕਾਰ
ਖੁਦ ਚਲਾਵੇ, ਸਿੱਖਿਆ ਸਸਤੀ ਹੋਵੇ, ਕਿੱਤਾ
ਮੁਖੀ ਹੋਵੇ, ਵਿਗਿਆਨਕ ਲੀਹਾਂ ’ਤੇ ਹੋਵੇ। ਰੋਸ਼ਨ ਦਿਮਾਗ ਬਣਾਉਦੀ ਹੋਵੇ। ਛੋਟੀਆਂ ਵੱਡੀਆਂ ਸਨਅਤਾਂ ਸਰਕਾਰ ਖੁਦ ਚਲਾਵੇ। ਰੁਜ਼ਗਾਰ ਦੀ ਗਰੰਟੀ ਕੀਤੀ ਜਾਵੇ। ਸਰਕਾਰੀ ਬੱਸਾਂ ਦੇ ਰੂਟ ਪਰਮਿਟ ਵਧਾਏ ਜਾਣ, ਬੱਸ ਕਿਰਾਏ ਕੰਟਰੋਲ ਕੀਤੇ ਜਾਣ। ਸਾਰੇ ਸਰਕਾਰੀ
ਅਦਾਰਿਆਂ ਅੰਦਰ ਨਿੱਜੀਕਰਨ ਬੰਦ ਹੋਵੇ। ਠੇਕਾ/ਕੱਚੇ ਕਾਮਿਆਂ ਨੂੰ ਪੂਰੀ ਤਨਖਾਹ ਅਤੇ ਸਮੇਤ ਸਮਾਜਕ ਸੁਰੱਖਿਆ ਦੇ ਪੱਕਾ ਕੀਤਾ ਜਾਵੇ। ਜਨਤਕ ਵੰਡ ਪ੍ਰਣਾਲੀ ਯਕੀਨੀ ਬਣਾਉਦੇ ਹੋਏ ਇਸਦਾ ਘੇਰਾ ਵਧਾਇਆ ਜਾਵੇ। ਖੇਤੀ ਲਾਗਤਾਂ ਸਸਤੀਆਂ ਹੋਣ। ਜਿਨਸਾਂ ਦੀ ਖਰੀਦ ਸਰਕਾਰੀ ਹੋਵੇ। ਲੋਕ ਪੱਖੀ ਜ਼ਮੀਨੀ ਸੁਧਾਰ ਲਾਗੂ ਕੀਤੇ ਜਾਣ। ਵਿਰਾਟ ਖੇਤੀ ਸੰਕਟ ਹੱਲ ਕਰਨ ਲਈ ਕਰਜਾ ਮੁਆਫੀ ਦੀ ਥਾਂ ਕਿਸਾਨਾਂ ਨੂੰ ਕਰਜਾ
ਜਾਲ ਤੋਂ ਮੁਕਤ ਕਰਵਾਇਆ ਜਾਵੇ ਤੇ ਲੋਕ ਪੱਖੀ ਕਰਜਾ ਕਾਨੂੰਨ ਬਣਾਇਆ ਜਾਵੇ। ਲੋਕ ਮੋਰਚਾ ਵੱਲੋਂ ਨਿੱਜੀਕਰਨ ਖਿਲਾਫ ਰੋਸ ਮਾਰਚ ਸਬੰਧੀ ਇਕ ਪੋਸਟਰ ਸੋਸ਼ਲ
ਮੀਡੀਆ ’ਤੇ ਪਾਇਆ ਗਿਆ ਅਤੇ ਮੀਟਿੰਗ ’ਚ ਇਕ ਹੱਥ ਲਿਖਤ
ਬਣਾ ਕੇ ਲਾਈ ਗਈ।
ਲੋਕ ਮੋਰਚਾ ਸੂਬਾ
ਜਥੇਬੰਦਕ ਸਕੱਤਰ ਵੱਲੋਂ ਵਰਕਰਾਂ ਵੱਲੋਂ ਉਠਾਏ ਸੁਆਲਾਂ ਦੇ ਜੁਆਬ ਦਿੱਤੇ ਗਏ। ਮੀਟਿੰਗ ’ਚ ਪੁਲਵਾਮਾ ’ਚ ਸੀ ਆਰ ਪੀ ਐਫ
ਦੇ ਜਵਾਨਾਂ ’ਤੇ ਹੋਏ ਹਮਲੇ ਬਾਰੇ, ਮੋਰਚੇ ਵੱਲੋਂ ਚੋਣਾਂ ’ਚ ਹਿੱਸਾ ਲੈਣ
ਬਾਰੇ ਆਦਿ ਸੁਆਲਾਂ ਬਾਰੇ ਮੈਂਬਰਸ਼ਿੱਪ ਨੂੰ ਸਾਫ ਕੀਤਾ ਗਿਆ।
ਲੋਕ ਮੋਰਚਾ ਪੰਜਾਬ
ਦੇ ਜਿਲ੍ਹਾ ਮੁਕਤਸਰ ਦੇ ਸਰਗਰਮ ਆਗੂਆਂ ਤੇ ਵਰਕਰਾਂ ਵੱਲੋਂ ਬਿਜਲੀ ਘਰ ਤੋਂ ਚੱਲ ਕੇ ਲੰਬੀ ਬੱਸ ਅੱਡੇ
ਤੱਕ ਪੂਰੇ ਜੋਸ਼ ਖਰੋਸ਼ ਨਾਲ ਰੋਸ ਮਾਰਚ ਕੀਤਾ ਗਿਆ। ਵਰਕਰਾਂ ਨੇ ਹੱਥਾਂ
’ਚ ਤਖਤੀਆਂ ਚੁੱਕੀਆਂ ਹੋਈਆਂ ਸਨ ਤੇ ਨਾਹਰੇ ਲਾ ਰਹੇ ਸਨ, ‘‘ਨਿੱਜੀਕਰਨ ਦਾ
ਦੈਂਤ ਭਜਾਓ, ਇਕੱਠੇ ਹੋ ਕੇ ਅੱਗੇ ਆਓ।’’ ਨਿੱਜੀਕਰਨ ਦੀ ਫੜ ਤਲਵਾਰ, ਛਾਂਗਣ
ਲੋਕਾਂ ਦਾ ਰੁਜ਼ਗਾਰ’’, ਸਾਮਰਾਜਵਾਦ ਮੁਰਦਾਬਾਦ’’, ‘‘ਸਾਮਰਾਜੀਆਂ ਦਾ
ਫੁਰਮਾਨ, ਭੱਤੇ ਬੰਦ ਤਨਖਾਹਾਂ ਜਾਮ’’ ‘‘ਲੋਕ ਮੋਰਚਾ ਪੰਜਾਬ
ਜ਼ਿੰਦਾਬਾਦ’’।
ਬੱਸ ਅੱੱਡੇ ’ਤੇ ਜਿਲ੍ਹਾ ਕਮੇਟੀ
ਆਗੂ ਪਿਆਰਾ ਲਾਲ ਦੋਦਾ ਨੇ ਦੁਕਾਨਦਾਰ ਵੀਰਾਂ ਤੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਲੋਕਾਂ
ਨੂੰ ਆਪਣੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਉਸਾਰਨ ਤੇ ਉਹਨਾਂ ਨੂੰ ਮਜਬੂਤ ਕਰਦਿਆਂ ਨਿੱਜੀਕਰਨ ਦੇ ਦੈਂਤ ਖਿਲਾਫ
ਅਤੇ ਕਾਰਪੋਰੇਟ ਨੀਤੀਆਂ ਖਿਲਾਫ ਲੋਕ ਲਹਿਰ ਉਸਾਰਨ ਦਾ ਸੱਦਾ ਦਿੱਤਾ। ਇਸ ਮੌਕੇ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਔਰਤਾਂ,
ਸਿਹਤ ਕਾਮੇ, ਬਿਜਲੀ ਕਾਮੇ, ਰੋਡਵੇਜ਼
ਕਾਮੇ, ਅਧਿਆਪਕ ਅਤੇ ਦਰਜਾ ਚਾਰ ਮੁਲਾਜ਼ਮ ਭਰਵੀਂ ਗਿਣਤੀ ’ਚ ਮੌਜੂਦ ਸਨ।
No comments:
Post a Comment