ਇਨਕਲਾਬੀ ਪੰਜਾਬੀ ਰੰਗਮੰਚ ਦਿਵਸ ਸਮਾਗਮ
ਫਿਰਕੂ ਅਨਸਰਾਂ ਦੀ ਹੋਛੀ ਕਾਰਵਾਈ ਲੋਕ ਲਹਿਰ ਦਾ ਇੱਕਜੁਟ ਸਿਆਸੀ ਜਵਾਬ
ਸਿੱਖ ਜਨੂੰਨੀ ਅਨਸਰਾਂ ਵੱਲੋਂ ਬਰਨਾਲੇ ’ਚ ਇਨਕਲਾਬੀ ਰੰਗਮੰਚ ਦਿਵਸ
ਸਮਾਗਮ ਮੌਕੇ ਦਿਖਾਈ ਫਿਰਕੂ ਜਨੂੰਨੀ ਕਰਤੂਤ ਨੂੰ ਪੰਜਾਬ ਦੀ ਇਨਕਲਾਬੀ ਲੋਕ ਲਹਿਰ ਵੱਲੋਂ ਬਹੁਤ
ਢੁਕਵਾਂ ਸਿਆਸੀ ਜਵਾਬ ਦਿੱਤਾ ਗਿਆ ਹੈ। ਇਹਨਾਂ ਖਾਲਿਸਤਾਨੀ ਅਨਸਰਾਂ ਦੀ ਇੱਕ ਕਿਸਾਨ ਜਥੇਬੰਦੀ ਬੀ.
ਕੇ. ਯੂ. (ਏਕਤਾ) ਡਕੌਂਦਾ ’ਚ ਘੁਸਪੈਠ ਹੋਈ ਹੋਣ ਕਰਕੇ ਇਸ ਘਟਨਾਕ੍ਰਮ ’ਚ ਕੁਝ ਅੰਸ਼ ਗੁੰਝਲਦਾਰ ਬਣਦੇ ਸਨ ਤੇ ਕੁਝ ਸ਼ੰਕਿਆਂ ਤੇ ਭੁਲੇਖਿਆਂ ਦਾ ਸਬੱਬ ਬਣ ਸਕਦੇ ਸਨ। ਪਰ
ਬੀ. ਕੇ. ਯੂ. (ਏਕਤਾ) ਡਕੌਂਦਾ ਵੱਲੋਂ ਮਸਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਉਹਨਾਂ ਫਿਰਕੂ ਅਨਸਰਾਂ
ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ ਹੈ ਤੇ ਕਿਸੇ ਤਰ੍ਹਾਂ ਦੀ ਰਿਆਇਤਦਿਲੀ ਨਾ ਦਿਖਾ ਕੇ
ਪ੍ਰਸੰਸਾਯੋਗ ਅਸੂਲੀ ਪਹੁੰਚ ਦਾ ਪ੍ਰਗਟਾਵਾ ਕੀਤਾ ਗਿਆ ਹੈ। ਫਿਰਕੂ ਅਨਸਰਾਂ ਵੱਲੋਂ ਪ. ਲ. ਸ. ਮੰਚ
ਦੇ ਪ੍ਰਧਾਨ ਅਮੋਲਕ ਸਿੰਘ ਦੇ ਨਾਲ ਬੀ. ਕੇ. ਯੂ. (ਏਕਤਾ) ਉਗਰਾਹਾਂ ਦੇ ਆਗੂਆਂ ਝੰਡਾ ਸਿੰਘ
ਜੇਠੂਕੇ ਤੇ ਜੋਗਿੰਦਰ ਸਿੰਘ ਉਗਰਾਹਾਂ ਨੂੰ ਵੀ ਆਪਣੇ ਫਿਰਕੂ ਜ਼ਹਿਰ ਛਿੱਟੇ ਹੇਠ ਲਿਆਉਣ ਦੀ ਸੋਚੀ
ਸਮਝੀ ਕੋਸ਼ਿਸ਼ ਕੀਤੀ ਗਈ ਸੀ। ਇਹਦਾ ਇੱਕ ਮਕਸਦ ਸੰਗਰਾਮੀ ਜੋਟੀ ਵਾਲੀਆਂ ਦੋਹਾਂ ਜਥੇਬੰਦੀਆਂ ਦੀ
ਸਾਂਝ ’ਚ ਤਰੇੜ ਪਾਉਣਾ ਵੀ ਸੀ। ਪਰ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੇ ਆਗੂਆਂ ਵੱਲੋਂ
ਆਪਣੀ ਸਹਿਯੋਗੀ ਜਥੇਬੰਦੀ ਦੀ ਲੀਡਰਸ਼ਿਪ ’ਚ ਡੂੰਘਾ ਭਰੋਸਾ ਜ਼ਾਹਰ
ਕਰਦਿਆਂ ਮਸਲੇ ਨੂੰ ਤਹੱਮਲ ਨਾਲ ਲਿਆ ਗਿਆ ਹੈ ਤੇ ਸਿਆਸੀ ਪਰਪੱਕਤਾ ਦਾ ਇਜ਼ਹਾਰ ਕੀਤਾ ਗਿਆ ਹੈ।
ਮਗਰੋਂ ਲਗਭਗ ਦੋ ਦਰਜਨ ਤੋਂ ਉ¤ਪਰ ਜਨਤਕ ਜਥੇਬੰਦੀਆਂ ਵੱਲੋਂ ਜਾਰੀ ਸਾਂਝੇ ਬਿਆਨ
’ਚ ਧਰਮ ਨਿਰਪੱਖਤਾ ਦੀ ਅਸੂਲੀ ਪੁਜੀਸ਼ਨ ’ਤੇ ਪਹਿਰਾ ਦਿੰਦਿਆਂ ਫਿਰਕੂ
ਅਨਸਰਾਂ ਬਾਰੇ ਠੋਕਵੀਂ ਤੇ ਨਿੱਤਰਵੀਂ ਪੁਜੀਸ਼ਨ ਲਈ ਗਈ ਹੈ ਤੇ ਖਾਲਿਸਤਾਨੀ ਦਹਿਸ਼ਤਗਰਦੀ ਖਿਲਾਫ਼
ਘਾਲੀ ਲੋਕ ਲਹਿਰ ਦੀ ਘਾਲਣਾ ਨੂੰ ਉਚਿਆਇਆ ਗਿਆ ਹੈ। ਇਸ ਸੰਗਰਾਮੀ ਵਿਰਾਸਤ ਦੇ ਜਾਗਦੇ ਪਹਿਰੇਦਾਰ
ਹੋਣ ਦਾ ਐਲਾਨ ਕੀਤਾ ਗਿਆ ਹੈ। ਹਾਕਮਾਂ ਵੱਲੋਂ ਲੋਕਾਂ ’ਤੇ ਹੋ ਰਹੇ ਫਿਰਕਾਪ੍ਰਸਤੀ ਦੇ ਹੱਲੇ ਦੇ ਪ੍ਰਸੰਗ ’ਚ ਪੰਜਾਬ ਦੀ ਇਨਕਲਾਬੀ ਲੋਕ ਲਹਿਰ ਦਾ ਇੱਕਜੁਟ ਪੈਂਤੜਾ ਸਾਹਮਣੇ ਆਉਣਾ ਹੋਰ ਵੀ ਮਹੱਤਵਪੂਰਨ
ਬਣ ਜਾਂਦਾ ਹੈ। ਜਨਤਕ ਜਥੇਬੰਦੀਆਂ ਦੀਆਂ ਆਪਣੀਆਂ ਸਫ਼ਾਂ ਅਤੇ ਪ੍ਰਭਾਵ ਹੇਠਲੀ ਜਨਤਾ ਲਈ ਵੀ ਇੱਕ
ਸਪੱਸ਼ਟ ਸੁਨੇਹਾ ਜਾਂਦਾ ਹੈ ਕਿ ਲੋਕ ਜਥੇਬੰਦੀਆਂ ’ਚ ਅਜਿਹੇ ਫਿਰਕੂ ਅਨਸਰਾਂ
ਲਈ ਕੋਈ ਥਾਂ ਨਹੀਂ ਹੈ। ਇਸ ਸਾਂਝੀ ਪੁਜੀਸ਼ਨ ਨੂੰ ਉਭਾਰਨਾ ਤੇ ਵੱਧ ਤੋਂ ਵੱਧ ਹਿੱਸਿਆਂ ਤੱਕ ਲੈ ਕੇ
ਜਾਣਾ ਚਾਹੀਦਾ ਹੈ। -ਸੰਪਾਦਕ
ਫਿਰਕੂ ਤੱਤਾਂ ਵੱਲੋਂ ਬਰਨਾਲਾ ਵਿਖੇ ਪ.ਲ.ਸ. ਮੰਚ ਦੇ ਪ੍ਰੋਗਰਾਮ ਵਿੱਚ
ਵਿਘਨ ਪਾਉਣ ਅਤੇ ਇਸ ਤੋਂ ਬਾਅਦ ਕੀਤੀਆਂ ਗਈਆਂ ਕਾਰਵਾਈਆਂ ਸਬੰਧੀ
ਜਨਤਕ ਜਮਹੂਰੀ ਜਥੇਬੰਦੀਆਂ ਦਾ ਸਾਂਝਾ ਬਿਆਨ
ਪੰਜਾਬੀ ਰੰਗ ਮੰਚ ਦੇ ਸ਼ਾਹ ਅਸਵਾਰ ਗੁਰਸ਼ਰਨ ਭਾਅ ਜੀ ਦੇ ਵਿਛੜ ਜਾਣ ਬਾਅਦ ਉਹਨਾਂ ਦੀ ਯਾਦ
ਵਿੱਚ ਹਰ ਸਾਲ ਮਨਾਇਆ ਜਾਂਦਾ ਇਨਕਲਾਬੀ ਰੰਗ ਮੰਚ ਦਿਹਾੜਾ ਇਸ ਸਾਲ ਵੀ ਬਰਨਾਲਾ ਸ਼ਹਿਰ ਵਿਖੇ ਮਨਾਇਆ
ਗਿਆ। ਇਹ ਦਿਨ ਗੁਰਸ਼ਰਨ ਭਾਅ ਜੀ ਦੇ ਵਿਛੜਨ ਅਤੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਤ ਕੀਤਾ
ਜਾਂਦਾ ਹੈ। ਇਸ ਵਾਰ ਜਦੋਂ ਇਹ ਪ੍ਰੋਗਰਾਮ ਪੰਜਾਬ ਦੀਆਂ ਇਹਨਾਂ ਮਹਾਨ ਸ਼ਖਸੀਅਤਾਂ ਦੇ ਇਨਕਲਾਬੀ
ਸੁਨੇਹੇ ਦੀਆਂ ਸੌਗੰਧੀਆਂ ਬਿਖੇਰ ਰਿਹਾ ਸੀ ਤਾਂ ਉਦੋਂ ਇਸ ਮਹਿਕਦੀ ਫ਼ਿਜ਼ਾ ਵਿੱਚ ਜ਼ਹਿਰ ਘੋਲਣ ਲਈ ਵੀ
ਉਸਲਵੱਟੇ ਲਏ ਜਾ ਰਹੇ ਸਨ। ਹਰ ਪਾਸੇ ਲੋਕਾਂ ਦੇ ਠਾਠਾਂ ਮਾਰਦੇ ਪੰਡਾਲ ਵਿੱਚ ਜਿਉਂ ਹੀ ਪ.ਲ.ਸ.
ਮੰਚ ਦੇ ਸੂਬਾ ਪ੍ਰਧਾਨ ਅਮੋਲਕ ਸਿੰਘ ਨੇ ਬੋਲਣਾ ਸ਼ੁਰੂ ਕੀਤਾ ਤਾਂ ਫਿਰਕੂ ਸੋਚ ਨਾਲ ਡੰਗੇ ਦੋ
ਵਿਅਕਤੀਆਂ ਨੇ ਫ਼ਿਰਕੂ ਫਾਸ਼ੀ ਸੋਚ ਦਾ ਮੁਜਾਹਰਾ ਕਰਦੇ ਨਾਹਰੇ ਲਾਉਣੇ ਸ਼ੁਰੂ ਕਰ ਦਿੱਤੇ ਅਤੇ ਨਾਲ ਹੀ
ਆਪਣੀ ਕਾਰਵਾਈ ਦੀ ਵੀ.ਡੀ.ਓ ਬਨਾਉਣੀ ਸ਼ੁਰੂ ਕਰ ਦਿੱਤੀ।
ਇਹ ਅਨਸਰ ਆਪਣੀ ਇਸ ਕਾਰਵਾਈ ਤੱਕ ਸੀਮਤ ਨਾ ਰਹੇ। ਬਾਅਦ ਵਿੱਚ ਇਨ੍ਹਾਂ ਨੇ ਪ.ਲ.ਸ. ਮੰਚ ਦੇ
ਪ੍ਰਧਾਨ ਦੇ ਨਾਂ ਦੀ ਅਰਥੀ ਸਾੜੀ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਯਾਦ ਪੱਤਰ ਦੇ ਕੇ ਪ.ਲ.ਸ.
ਮੰਚ ਦੇ ਪ੍ਰਧਾਨ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਦੋ ਆਗੂਆਂ ਝੰਡਾ ਸਿੰਘ
ਜੇਠੂਕੇ ਅਤੇ ਜੁਗਿੰਦਰ ਸਿੰਘ ਉਗਰਾਹਾਂ ਦੇ ਖਿਲਾਫ਼ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ
ਪਹੁੰਚਾਉਣ ਦਾ ਕੇਸ ਵੀ ਦਰਜ ਕਰਨ ਦੀ ਮੰਗ ਕੀਤੀ। ਇਸ ਤੋਂ ਜ਼ਾਹਰ ਹੋ ਗਿਆ ਕਿ ਇਹਨਾਂ ਫਿਰਕੂ
ਅਨਸਰਾਂ ਵੱਲੋਂ ਪ੍ਰੋਗਰਾਮ ਵਿੱਚ ਖਲਲ ਪਾਉਣ ਦੀ ਕਾਰਵਾਈ ਅਚਨਚੇਤ ਕਿਸੇ ਗੱਲ ਤੋਂ ਭੜਕਾਹਟ ਵਿੱਚ
ਆਕੇ ਕੀਤੀ ਕਾਰਵਾਈ ਨਹੀਂ ਸੀ, ਬਲਕਿ ਪੂਰੀ ਸੋਚ ਵਿਚਾਰ ਕੇ ਕੀਤੀ ਵਿਉਂਤਬੰਦ
ਕਾਰਵਾਈ ਸੀ। ਇਸ ਦਾ ਮਕਸਦ ਪੰਜਾਬ ਦੀਆਂ ਇਨਕਲਾਬੀ ਜਮਹੂਰੀ ਜਥੇਬੰਦੀਆਂ ’ਚ ਉਸਰੀ ਅਤੇ ਵਿਕਸਤ ਹੋ ਰਹੀ ਭਰਾਤਰੀ ਸਾਂਝ ਦੀਆਂ ਤੰਦਾਂ ਉ¤ਤੇ ਸੱਟ ਮਾਰਨਾ ਅਤੇ ਉਨ੍ਹਾਂ ਨੂੰ ਕਮਜ਼ੋਰ ਕਰਨਾ ਸੀ ਅਤੇ ਫ਼ਿਰਕੂ ਫਾਸ਼ੀ ਸਿਆਸਤ ਦੇ ਝੰਡਾ
ਬਰਦਾਰਾਂ ਨੂੰ ਲੋਕਾ ਵਿੱਚ ਨਾਇਕ ਦੇ ਤੌਰ ’ਤੇ ਵਡਿਆਉਣਾ ਸੀ।
ਪ.ਲ.ਸ. ਮੰਚ ਦੇ ਪ੍ਰੋਗਰਾਮ ਨੂੰ ਸਾਬੋਤਾਜ ਕਰਨ ਵਾਲੇ ਸਾਜਸ਼ੀ ਅਨਸਰ ਆਪਣੇ ਅਮਲੀ ਰੂਪ ਨੂੰ
ਛੁਪਾਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵਿੱਚ ਘੁਸਣ ਵਿੱਚ ਕਾਮਯਾਬ ਹੋ ਗਏ ਸਨ। ਇਹਨਾਂ
ਅਨਸਰਾਂ ਨੇ ਉਸ ਲੋਕ ਪੱਖੀ ਅਤੇ ਇਨਕਲਾਬੀ ਪ੍ਰੋਗਰਾਮ ਵਿੱਚ ਆਪਣਾ ਫਣ ਉ¤ਚਾ ਕੀਤਾ, ਜਿਸ ਸਮਾਗਮ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਸਮੇਤ ਬਹੁਤ ਸਾਰੀਆਂ ਜਨਤਕ ਜਮਹੂਰੀ
ਜਥੇਬੰਦੀਆਂ ਦੀ ਪੂਰੀ ਹਮਾਇਤ ਸੀ ਅਤੇ ਜਿਸਨੂੰ ਸਫ਼ਲ ਕਰਨ ਲਈ ਸਾਰੀਆਂ ਜਨਤਕ ਜਥੇਬੰਦੀਆਂ ਨੇ ਸਮੂਹਿਕ
ਯਤਨ ਜੁਟਾਏ ਸਨ। ਇਸ ਕਰਕੇ ਸਾਜਿਸ਼ਕਾਰਾਂ ਦੀਆਂ ਕਾਰਵਾਈਆਂ ਦਾ ਤੁਰੰਤ ਨੋਟਿਸ ਲੈਂਦੇ ਹੋਏ ਭਾਰਤੀ
ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀਆਂ ਜ਼ਿਲ੍ਹਾ ਅਤੇ ਸੂਬਾਈ ਕਮੇਟੀਆਂ ਨੇ ਇਹਨਾਂ ਦੀ ਸਖਤ ਨਿੰਦਾ
ਕੀਤੀ। ਇਹਨਾਂ ਦੀ ਕਾਰਵਾਈ ਨੂੰ ਯੂਨੀਅਨ ਵੱਲੋਂ ਪਿਛਲੇ ਕਈ ਦਹਾਕਿਆਂ ਅੰਦਰ ਵਿਕਸਤ ਕੀਤੀਆਂ
ਇਨਕਲਾਬੀ ਅਤੇ ਧਰਮ ਨਿਰਪੱਖ ਨੀਤੀਆਂ ਅਤੇ ਇਸਦੇ ਜਥੇਬੰਦਕ ਜਾਬਤੇ ਦੀ ਘੋਰ ਉਲੰਘਣਾ ਕਰਾਰ ਦਿੱਤਾ।
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਜ਼ਿਲ੍ਹਾ ਇਕਾਈ ਨੇ ਇਹਨਾਂ ਅਨਸਰਾਂ ਖ਼ਿਲਾਫ਼ ਜਾਬਤੇ ਦੀ
ਕਾਰਵਾਈ ਕਰਦਿਆਂ ਇਹਨਾਂ ਨੂੰ ਸਾਰੇ ਅਹੁਦਿਆਂ ਤੋਂ ਖਾਰਜ ਕਰ ਦਿੱਤਾ ਅਤੇ ਇਹਨਾਂ ਦੀ ਮੁਢਲੀ
ਮੈਂਬਰਸ਼ਿੱਪ ਖਤਮ ਕਰਨ ਦੀ ਸੂਬਾ ਕਮੇਟੀ ਨੂੰ ਸਿਫਾਰਸ਼ ਕਰ ਦਿੱਤੀ।
ਪੰਜਾਬ ਦੀਆਂ ਸਮੂਹ ਇਨਕਲਾਬੀ ਜਮਹੂਰੀ ਜੱਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ
(ਡਕੌਂਦਾ) ਦੀ ਜ਼ਿਲ੍ਹਾ ਕਮੇਟੀ ਦੀ ਇਸ ਕਾਰਵਾਈ ਉ¤ਪਰ ਤਸੱਲੀ ਪ੍ਰਗਟ ਕਰਦੀਆਂ ਐਲਾਨ ਕਰਦਿਆਂ ਹਨ ਕਿ ਪੰਜਾਬ ਦੀ ਇਨਕਲਾਬੀ ਲਹਿਰ ਕਿਸੇ ਵੀ ਲੋਕ
ਵਿਰੋਧੀ ਕਾਰਵਾਈ ਦਾ ਮੁਕਾਬਲਾ ਕਰਨ ਲਈ ਪੂਰੀ ਤਰ੍ਹਾਂ ਇੱਕਮੁੱਠ ਹੈ। ਉਨ੍ਹਾਂ ਦੀ ਇਹ ਇੱਕ ਮੁੱਠਤਾ
ਕੱਚ ਦੀ ਬਣੀ ਹੋਈ ਚੀਜ ਨਹੀਂ, ਜੋ ਜਰਾ ਜਿੰਨੀ ਠੋਕਰ ਨਾਲ ਤਿੜਕ ਜਾਵੇਗੀ। ਇਹ
ਏਕਤਾ ਉਨ੍ਹਾਂ ਖਰੇ ਅਸੂਲਾਂ ’ਤੇ ਅਧਾਰਤ ਹੈ, ਜਿਹੜੇ ਸ਼ਹੀਦ ਭਗਤ ਸਿੰਘ ਅਤੇ ਹਰਮਨ ਪਿਆਰੇ ਗੁਰਸ਼ਰਨ ਭਾਅ ਜੀ ਵਰਗੇ ਲੋਕ ਨਾਇਕਾਂ ਦੀ ਇਨਕਲਾਬੀ
ਘਾਲਣਾ ਦੀ ਦੇਣ ਹਨ। ਜਿਹੜੇ ਲੋਕ ਦੁਸ਼ਮਣ ਸ਼ਕਤੀਆ ਦੇ ਖ਼ਿਲਾਫ਼ ਲੋਕਾਂ ਦੇ ਦ੍ਰਿੜ, ਲੰਬੇ ਅਤੇ ਖਾੜਕੂ ਸੰਘਰਸ਼ਾਂ ਦੀ ਉਪਜ ਹਨ। ਇਹਨਾਂ ਅਸੂਲਾਂ ਦੀ ਰਾਖੀ ਲਈ ਪੰਜਾਬ ਦੀ ਇਨਕਲਾਬੀ
ਜਮਹੂਰੀ ਲਹਿਰ ਨੇ ਤਰ੍ਹਾਂ ਤਰ੍ਹਾਂ ਦੀਆਂ ਲੋਕ ਦੁਸ਼ਮਣ ਤਾਕਤਾਂ ਨਾਲ ਲੋਹਾ ਲਿਆ ਹੈ। ਅਜਿਹਾ
ਕਰਦਿਆਂ ਇਸ ਦੇ ਬਹੁਤ ਸਾਰੇ ਸਾਥੀਆਂ ਨੇ ਆਪਣੀਆਂ ਅਨਮੋਲ ਜ਼ਿੰਦਗੀਆਂ ਵੀ ਵਾਰੀਆਂ ਹਨ। ਇਸਨੇ ਪੰਜਾਬ
ਦਾ ਉਹ ਕਾਲਾ ਦੌਰ ਵੀ ਹੰਢਾਇਆ ਹੈ, ਜਦੋਂ ਇੱਕ ਪਾਸੇ ਹਕੂਮਤੀ
ਅਤੇ ਦੂਜੇ ਪਾਸੇ ਖਾਲਿਸਤਾਨੀ ਦਹਿਸ਼ਤਗਰਦੀ ਲੋਕਾਂ ਦਾ ਘਾਣ ਕਰ ਰਹੀ ਸੀ। ਅਜਿਹੇ ਨਾਜ਼ਕ ਸਮੇਂ ਜਿੱਥੇ
ਇਸਨੇ ਹਕੂਮਤ ਵੱਲੋਂ ਸਿੱਖ ਨੌਜਵਾਨਾਂ ਦੇ ਝੂਠੇ ਪੁਲਸ ਮੁਕਾਬਲਿਆਂ ਅਤੇ ਇਸ ਦੀਆਂ ਹੋਰ ਘਿਨਾਉਣੀਆਂ
ਕਰਤੂਤਾਂ ਦਾ ਵਿਰੋਧ ਕੀਤਾ ਹੈ, ਉ¤ਥੇ ਖਾਲਿਸਤਾਨੀ
ਦਹਿਸ਼ਤਗਰਦਾਂ ਵੱਲੋਂ ਨਿਰਦੋਸ਼ ਲੋਕਾਂ ਦੇ ਖੂਨ ਨਾਲ ਖੇਡੀ ਜਾ ਰਹੀ ਹੋਲੀ ਦਾ ਵੀ ਵਿਰੋਧ ਕੀਤਾ ਹੈ।
ਅੱਜ ਇਹ ਮੋਦੀ ਸਰਕਾਰ ਦੀਆਂ ਕਿਸਾਨਾਂ, ਮਜ਼ਦੂਰਾਂ ਅਤੇ ਹੋਰ
ਮਿਹਨਤਕਸ਼ ਲੋਕਾਂ ਦੇ ਹੱਕਾਂ ਨੂੰ ਦਰੜਨ, ਮੱਧ ਭਾਰਤ ਦੇ ਆਦਿਵਾਸੀਆਂ, ਕਸ਼ਮੀਰ ਸਮੇਤ ਹੋਰ ਬਹੁਤ ਸਾਰੀਆਂ ਕੌਮੀਅਤਾਂ, ਧਾਰਮਿਕ ਘੱਟ ਗਿਣਤੀਆਂ
ਵਿਸ਼ੇਸ਼ ਕਰਕੇ ਮੁਸ਼ਲਮਾਨਾਂ ਅਤੇ ਦਲਿਤਾਂ ਨੂੰ ਜਬਰ ਦਾ ਸ਼ਿਕਾਰ ਬਨਾਉਣ ਅਤੇ ਗਵਾਂਢੀ ਦੇਸ਼ਾਂ ਦੇ
ਲੋਕਾਂ ਪ੍ਰਤੀ ਨਫ਼ਰਤ ਭਰਿਆ ਅਤੇ ਜੰਗੀ ਮਹੌਲ ਬਨਾਉਣ ਦੀਆਂ ਕਾਰਵਾਈਆਂ ਦਾ ਪਾਜ ਉਘਾੜਨ ਅਤੇ ਇਹਨਾਂ
ਦਾ ਟਾਕਰਾ ਕਰਨ ਲਈ ਲੋਕਾਂ ਨੂੰ ਲਾਮਬੰਦ ਕਰਨ ਦੀ ਵੱਡੀ ਸਾਂਝ ਰੱਖਦੀਆਂ ਹਨ। ਸੋ ਅੱਜ ਦੇ ਸਮੇਂ ਦੀ
ਲੋੜ ਹੈ ਕਿ ਇਸ ਸਾਂਝ ਨੂੰ ਹੋਰ ਚੁੜੇਰਾ ਕੀਤਾ ਜਾਵੇ ਅਤੇ ਇਸ ਨੂੰ ਅਮਲੀ ਜਾਮਾ ਪਹਿਨਾਇਆ ਜਾਵੇ!
ਆਓ! ਰਲਕੇ ਇਸ ਚੁਣੌਤੀ ਨੂੰ ਸਵੀਕਾਰ ਕਰੀਏ।
ਜਾਰੀ ਕਰਤਾ - 1.
ਭਾਰਤੀ ਕਿਸਾਨ ਯੂਨੀਅਨ, ਏਕਤਾ (ਡਕੌਂਦਾ) ਦੇ (ਦਰਸ਼ਨ ਸਿੰਘ ਉਗੋਕੇ) 2. ਭਾਰਤੀ ਕਿਸਾਨ ਯੂਨੀਅਨ
ਏਕਤਾ (ਉਗਰਾਹਾਂ) (ਜੋਗਿੰਦਰ ਸਿੰਘ ਉਗਰਾਹਾਂ, ਸੁਖਦੇਵ ਸਿੰਘ ਕੋਕਰੀ
ਕਲਾਂ), 3. ਪੰਜਾਬ ਖੇਤ ਮਜਦੂਰ ਯੂਨੀਅਨ (ਜੋਰਾ ਸਿੰਘ ਨਸਰਾਲੀ), 4. ਪੇਂਡੂ ਮਜਦੂਰ ਯੂਨੀਅਨ (ਮਸ਼ਾਲ) (ਏਕਮ ਛੀਨੀਵਾਲ), 5. ਇਨਕਲਾਬੀ ਕੇਂਦਰ,
ਪੰਜਾਬ (ਨਰਾਇਣ ਦੱਤ), 6. ਲੋਕ ਮੋਰਚਾ ਪੰਜਾਬ (ਜਗਮੇਲ ਸਿੰਘ), 7. ਜਮਹੂਰੀ ਅਧਿਕਾਰ ਸਭਾ
(ਗੁਰਮੇਲ ਸਿੰਘ ਠੁੱਲੀਵਾਲ), 8. ਤਰਕਸ਼ੀਲ ਸੁਸਾਇਟੀ ਪੰਜਾਬ (ਰਾਜਿੰਦਰ
ਭਦੌੜ), 9. ਤਰਕਸ਼ੀਲ ਸੁਸਾਇਟੀ,
ਭਾਰਤ (ਅਮਿੱਤ ਮਿੱਤਰ), 10. ਡੈਮੋਕਰੈਟਿਕ ਟੀਚਰਜ਼ ਫਰੰਟ (ਗੁਰਮੀਤ ਸੁਖਪੁਰਾ, ਮਾਸਟਰ ਰਾਜੀਵ), 11. ਲੋਕ ਸੰਗਰਾਮ ਮੰਚ (ਆਰ. ਡੀ. ਐਫ਼.) (ਬਲਵੰਤ ਮਖੂ), 12. ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) (ਸੁਰਜੀਤ ਫੂਲ), 13. ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਸੰਜੀਵ ਮਿੰਟੂ, ਦਿਲਬਾਗ ਬਾਗਾ),
14. ਕ੍ਰਾਂਤੀਕਾਰੀ ਸੱਭਿਆਚਾਰਕ ਕੇਂਦਰ (ਜਗਰਾਜ ਧੌਲਾ, ਮੁਖਤਿਆਰ ਕੌਰ),
15. ਔਰਤ ਮੁਕਤੀ ਮੰਚ (ਸੁਖਵਿੰਦਰ ਕੌਰ ਰਾਮਪੁਰਾ
ਫੂਲ), 16. ਟੈਕਨੀਕਲ ਸਰਵਿਸਜ਼ ਯੂਨੀਅਨ (ਗੁਰਜੰਟ ਸਿੰਘ), 17. ਪੰਜਾਬ ਸਟੂਡੈਂਟਸ
ਯੂਨੀਅਨ (ਸ਼ਹੀਦ ਰੰਧਾਵਾ) (ਸੰਦੀਪ ਸਿੰਘ), 18. ਪੰਜਾਬ ਸਟੂਡੈਂਟਸ ਯੂਨੀਅਨ
(ਪ੍ਰਦੀਪ ਕਸਬਾ),
19. ਨੌਜਵਾਨ ਭਾਰਤ ਸਭਾ (ਪਾਵੇਲ ਕੁੱਸਾ), 20. ਨੌਜਵਾਨ ਭਾਰਤ ਸਭਾ ਪੰਜਾਬ (ਨਵਕਿਰਨ ਪੱਤੀ), 21. ਨੌਜਵਾਨ ਭਾਰਤ ਸਭਾ
(ਭੁਪਿੰਦਰ ਲੋਂਗੋਵਾਲ),
22. ਇਸਤਰੀ ਜਾਗਰਿਤੀ ਮੰਚ (ਚਰਨਜੀਤ ਕੌਰ), 23. ਕਿਰਤੀ ਕਿਸਾਨ ਯੂਨੀਅਨ (ਨਿਰਭੈ ਢੁੱਡੀਕੇ), 24. ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ (ਮੁਕੇਸ਼ ਮਲੌਦ), 25. ਭਾਰਤੀ ਕਿਸਾਨ
ਯੂਨੀਅਨ ਕ੍ਰਾਂਤੀਕਾਰੀ,
ਪੰਜਾਬ (ਛਿੰਦਰਪਾਲ ਨੱਥੂਆਣਾ), 26. ਲੋਕ ਸੰਗਰਾਮ ਮੰਚ (ਰਾਜੇਸ਼ ਮਲਹੋਤਰਾ), 27. ਕ੍ਰਾਂਤੀਕਾਰੀ ਮਜ਼ੂਦਰ
ਯੂਨੀਅਨ (ਜ਼ੈਲ ਸਿੰਘ ਚੱਪਾੜਿੱਕੀ), 28. ਕ੍ਰਾਂਤੀਕਾਰੀ ਸੱਭਿਆਚਾਰਕ
ਕੇਂਦਰ (ਗੁਰਮੀਤ ਜੱਜ),
29. ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਅਮੋਲਕ
ਸਿੰਘ, ਕੰਵਲਜੀਤ ਖੰਨਾ,
ਹੰਸਾ ਸਿੰਘ, ਰਾਮ ਕੁਮਾਰ, ਕਸਤੂਰੀ ਲਾਲ, ਹਰਵਿੰਦਰ ਦੀਵਾਨਾ,
ਗੁਰਪ੍ਰੀਤ ਕੌਰ (ਚਮਕੌਰ ਸਾਹਿਬ)
ਪ੍ਰਕਾਸ਼ਕ : ਅਮੋਲਕ ਸਿੰਘ (ਪ੍ਰਧਾਨ) 94170-76735, ਕੰਵਲਜੀਤ ਖੰਨਾ
(ਸਕੱਤਰ) 94170-67344
No comments:
Post a Comment