Monday, October 24, 2016

32. ਕਾ. ਸਟਾਲਿਨ ਦਾ ਜਨਮ ਦਿਹਾੜੇ ਤੇ



ਅਮਰ ਦੇਣ

- ਦਰਸ਼ਨ ਸਿੰਘ ਮਾਸਟਰ

(18 ਦਸੰਬਰ ਸੰਸਾਰ ਕਮਿਊਨਿਸਟ ਲਹਿਰ ਦੇ ਮਹਾਨ ਉਸਤਾਦ ਕਾ. ਸਟਾਲਿਨ ਦਾ ਜਨਮ ਦਿਹਾੜਾ ਹੈ। ਇਸ ਮੌਕੇ ਅਸੀਂ ਉਹਨਾਂ ਬਾਰੇ ਕਈ ਦਹਾਕੇ ਪਹਿਲਾਂ ਲਿਖੀ ਗਈ ਇੱਕ ਕਵਿਤਾ ਨਾਲ ਸ਼ਰਧਾਂਜਲੀ ਭੇਂਟ ਕਰ ਰਹੇ ਹਾਂ।)

ਅੱਜ ਵੀ ਦੁਨੀਆਂ ਭਰ ਦੀ ਸ਼ਕਤੀ ਜੂਝਣਹਾਰ, ਸਟਾਲਿਨ ਸਾਥੀ!
ਤੈਨੂੰ ਕਰਦੀ ਹੈ ਲੋਹ ਪੁਰਖਾ! ਨੁਮਸਕਾਰ ਸਟਾਲਿਨ ਸਾਥੀ!
                                                                ਅਮਲਾਂ-ਗਾਜ਼ੀ ਕਰਤਵ-ਬਲੀਆ! ਤੂੰ ਉਸ ਦੌਰ ਦਾ ਬਾਨੀ ਏਂ
                                                                ਨਾਜ਼ੀ ਦੈਂਤ ਨੂੰ ਕਬਰੇ ਪਾਇਆ ਜੀਹਦੀ ਅਮਰ ਨਿਸ਼ਾਨੀ ਏਂ
ਲੈਨਿਨ ਤੇਰੀ ਝੋਲੀ ਪਾਇਆ ਸਮਾਜਵਾਦ ਦਾ ਬਾਲ ਅੰਞਾਣਾ
ਤੇਰੇ ਪਾਲਣ ਪੋਸਣ ਕੀਤਾ ਜੋਰਾਵਰਾਂ ਦੇ ਮੂੰਹ ਭੰਵਾਣਾ
                                                                ਸਾਮਰਾਜੀਏ ਬਘਿਆੜਾਂ ਦੇ ਟੋਲੇ ਝੱਈਆਂ ਲੈਂਦੇ ਰਹੇ
                                                ਮਹਾਂ ਲੁਟੇਰੇ ਦੁਨੀਆਂ ਭਰ ਦੇ ਸੌ ਸੌ ਖੱਹੀਆਂ ਲੈਂਦੇ ਰਹੇ
ਤੂੰ ਐਪਰ ਸੱਚੇ ਇਨਸਾਨਾ! ਲਾ ਤਾਣ ਫੌਲਾਦੀ ਬਾਹਵਾਂ ਦਾ
ਜਾਨ ਹੀਲ ਕੇ ਸਦਾ ਨਿਭਾਇਆ ਰੋਲ ਵੀਰਾਂਗਣ ਮਾਵਾਂ ਦਾ
                                                                ਵਾਰ ਅਨੇਕਾਂ ਘੇਰਾ ਪਾਇਆ ਭੂਤਰੀਆਂ ਜੰਗੀ ਧਾੜਾਂ ਨੇ
                                                                ਪੁੱਠੇ ਪੈਰੀਂ ਮੋੜੇ ਐਪਰ ਤੇਰੀਆਂ ਜਨਤਕ ਵਾੜਾਂ ਨੇ
ਸਿਰੜ ਸਵਾਸਾਂ ਨਾਲ ਨਿਭਾਉਣਾ ਤੇ ਇਸ਼ਕ ਅਕੀਦੇ ਪਾਲਣ ਦਾ
ਆਪਣੀਆਂ ਤਕਦੀਰਾਂ ਹੱਥੀਂ ਸਰਗਰਮਾਂ ਵਿੱਚ ਢਾਲਣ ਦਾ
                                                                ਤੇਰੇ ਦੇਸ਼ ਵਾਸੀਆਂ ਕੰਨੀਂ ਪੈਂਦਾ ਰਿਹਾ ਸੰਦੇਸ਼ ਤੇਰਾ
                                                                ਮਰ ਜੀਵੜਿਆ ਪਾਲ ਵਿਖਾਇਆ ਨਾਲ ਸਿਰਾਂ ਆਦੇਸ਼ ਤੇਰਾ
ਤੇਰੀ ਚੁੱਪ ਵੈਰੀਆਂ ਤਾਈਂ ਸੋਚਾਂ ਦੇ ਵਿੱਚ ਪਾ ਜਾਂਦੀ ਸੀ
ਵੌੜਾਂ ਲੈਂਦੇ ਸੁੱਤੇ ਪਏ ਵੀ ਏਦਾਂ ਧੁੜਕੂ ਲਾ ਜਾਂਦੀ ਸੀ
                                                                ਤੇਰਾ ਇੱਕ ਬਿਆਨ ਸੀ ਕਾਫ਼ੀ ਵੈਰੀ ਦੇ ਸਾਹ ਸੁੱਕ ਜਾਂਦੇ
                                                                ਜੰਗੀ ਬੇੜੇ ਅਸਮਾਨਾਂ ਨੂੰ ਚੜ੍ਹਦੇ ਚੜ੍ਹਦੇ ਰੁਕ ਜਾਂਦੇ
ਸਾਥੀ ਸੀਗੇ ਮਾਣ ਕਰੇਂਦੇ ਵੈਰੀ ਤੈਥੋਂ ਡਰਦੇ ਸਨ
ਵੱਡੇ ਜੰਗੀ ਤਮਗੇਧਾਰੀ ਤੇਰਾ ਪਾਣੀ ਭਰਦੇ ਸਨ
                                                                ਲੋਹਾ-ਹਾਰ ਡਸਿਪਲਨ ਤੇਰਾ ਪਰ ਸਤਿਕਾਰ ਸੀ ਸਾਥੀ ਦਾ
                                                                ਦਿਰੜ ਇਰਾਦੇ ਹੇਠਾਂ ਲੁਕਿਆ ਹੋਇਆ ਪਿਆਰ ਸੀ ਸਾਥੀ ਦਾ
ਜੰਗਬਾਜ਼ਾਂ ਦੇ ਬੇੜੇ ਡੋਬੇ ਤੇਰੇ ਸੁਰਖ਼ ਸਿਪਾਹੀਆਂ ਨੇ
ਆਦਰਸ਼ਾਂ ਦੀ ਰਾਖੀ ਕੀਤੀ ਜਾਨਬਾਜ਼ ਹਮਰਾਹੀਆਂ ਨੇ
                                                                ਜਨ-ਸ਼ਕਤੀ ਦੀ ਅਮਰ ਜਿੱਤ ਦਾ ਤੂੰ ਝੰਡਾ ਗਿਆ ਝੁਲਾ ਸਾਥੀ
                                                                ਜੰਗਬਾਜ਼ਾਂ ਦੀ ਧੂੜ ਉੜਾ ਕੇ ਮੋਹਰ ਅਮਨਾਂ ਦੀ ਲਾ ਸਾਥੀ
ਜਿੱਤੀ ਜੰਗ ਤੇ ਬੀੜਾ ਚੁੱਕਿਆ, ਦੇਸ਼ ਦੀ ਨਵ-ਉਸਾਰੀ ਦਾ
ਸਾਰੀ ਦੁਨੀਆਂ ਡਿੱਠਾ ਤੈਨੂੰ ਦੇਸ਼ ਨੂੰ ਕਿਵੇਂ ਪਿਆਰੀ ਦਾ
                                                                ਯੁੱਧ ਨੀਤੀ ਦੇ ਮਹਾਂ ਪਿਤਾਮਾ! ਸਮਾਜਵਾਦ ਦੇ ਉਸਰੱਈਏ!
                                                                ਅਕੱਥ ਕਥਾ ਏ ਜੀਵਨ ਤੇਰਾ, ਕਹੀਏ ਭਾਵੇਂ ਨਾ ਕਹੀਏ।

No comments:

Post a Comment