28 ਨਵੰਬਰ, ਏਂਗਲਜ਼ ਦਾ ਜਨਮ ਦਿਹਾੜਾ:
ਕਾਮਰੇਡ ਲੈਨਿਨ ਦੀ ਕਲਮ ਤੋਂ ਸ਼ਰਧਾਂਜਲੀ
ਆਪਣੇ ਦੋਸਤ, ਕਾਰਲ ਮਾਰਕਸ (ਜੋ 1883 ਵਿੱਚ ਪੂਰਾ ਹੋਇਆ) ਤੋਂ ਪਿੱਛੋਂ ਏਂਗਲਜ਼ ਸਮੁੱਚੀ ਸਭਿਅ ਦੁਨੀਆਂ ਵਿੱਚ ਅਜੋਕੇ ਪਰੋਲੇਤਾਰੀਏ
ਦਾ ਸਭ ਤੋਂ ਸਿਰਕੱਢ ਵਿਦਵਾਨ ਤੇ ਅਧਿਆਪਕ ਸੀ। ਉਸ ਸਮੇਂ ਤੋਂ ਜਦੋਂ ਤੋਂ ਕਿਸਮਤ ਨੇ ਕਾਰਲ ਮਾਰਕਸ
ਤੇ ਫ਼ਰੈਡਰਿਕ ਏਂਗਲਜ਼ ਨੂੰ ਇਕੱਠਿਆਂ ਕਰ ਦਿੱਤਾ, ਇਹਨਾਂ ਦੋਵਾਂ ਦੋਸਤਾਂ ਵਿੱਚੋਂ ਹਰ ਇੱਕ ਦੀ ਜੀਵਨ ਘਾਲਣਾ ਦੋਵਾਂ ਦਾ ਸਾਂਝਾ ਉਦੇਸ਼ ਬਣ ਗਈ।
.....
ਸਮਾਜਕ ਸ਼ਕਤੀਆਂ ਵਿੱਚੋਂ
ਕਿਹੜੀ ਸ਼ਕਤੀ, ਅਜੋਕੇ ਸਮਾਜ ਵਿੱਚ ਪੁਜ਼ੀਸ਼ਨ ਦੇ ਕਾਰਨ, ਸੋਸ਼ਲਿਜ਼ਮ ਲਿਆਉਣ ਵਿੱਚ ਦਿਲਚਸਪੀ ਰੱਖਦੀ ਹੈ, ਤੇ ਇਸ ਸ਼ਕਤੀ ਨੂੰ ਉਹਦੇ ਹਿਤਾਂ ਅਤੇ ਉਹਦੇ ਇਤਿਹਾਸਕ ਮਿਸ਼ਨ ਦੀ
ਸੋਝੀ ਦੇਣਾ ਹੈ। ਇਹ ਸ਼ਕਤੀ ਪ੍ਰੋਲੇਤਾਰੀ ਹੈ। ਏਂਗਲਜ਼ ਨੂੰ ਇਹਦਾ ਇੰਗਲੈਂਡ ਵਿੱਚ ਬਰਤਾਨਵੀ ਸਨਅਤ
ਦੇ ਕੇਂਦਰ, ਮਾਨਚੈਸਟਰ ਵਿੱਚ ਪਤਾ ਲੱਗਾ, ਜਿੱਥੇ ਉਹ ਇੱਕ ਵਿਹਾਰਕ ਸੰਸਥਾ ਦੀ ਨੌਕਰੀ ਕਰਦਾ 1842 ਵਿੱਚ ਵਸਿਆ। ਏਥੇ ਏਂਗਲਜ਼ ਨਿਰਾ ਫ਼ੈਕਟਰੀ ਦੇ ਦਫ਼ਤਰ ਵਿੱਚ ਹੀ
ਨਾ ਬੈਠਾ ਰਿਹਾ, ਸਗੋਂ ਉਹਨਾਂ ਗੰਦੀਆਂ ਬਸਤੀਆਂ ਵਿੱਚ ਵੀ ਘੁੰਮਦਾ
ਰਿਹਾ, ਜਿਥੇ ਮਜ਼ਦੂਰ ਖੁੱਡੇ ਪਏ ਹੋਏ ਸਨ। ਉਹਨੇ ਉਹਨਾਂ
ਦੀ ਗ਼ਰੀਬੀ ਤੇ ਦੁੱਖ-ਪੀੜ ਆਪਣੀਆਂ ਅੱਖਾਂ ਨਾਲ ਵੇਖੀ। ਪਰ ਉਹਨੇ ਆਪਣੇ ਆਪ ਨੂੰ ਜਾਤੀ ਵੇਖਣ-ਚਾਖਣ
ਤੱਕ ਹੀ ਸੀਮਤ ਨਾ ਰੱਖਿਆ। ਉਹ ਸਾਰਾ ਕੁਝ ਪੜ੍ਹਿਆ, ਜੋ ਉਸ ਤੋਂ ਪਹਿਲਾਂ ਬਰਤਾਨਵੀ ਮਜ਼ਦੂਰ ਜਮਾਤ ਸਬੰਧੀ ਪ੍ਰਗਟ ਕੀਤਾ ਜਾ ਚੁੱਕਾ ਸੀ, ਤੇ ਉਹਨੇ ਉਹ ਸਾਰੀਆਂ ਸਰਕਾਰੀ ਦਸਤਾਵੇਜ਼ਾਂ ਪੜ੍ਹੀਆਂ, ਜੋ ਉਹਦੇ ਹੱਥਾਂ ਵਿੱਚ ਆ ਸਕੀਆਂ। ਇਸ ਅਧਿਅਨ ਤੇ ਵੇਖਣ ਚਾਖਣ
ਦਾ ਫਲ, ਉਹ ਕਿਤਾਬ ਸੀ ਜੋ 1845 ਵਿੱਚ ਨਿੱਕਲੀ, ‘‘ਇੰਗਲੈਂਡ ਦੀ ਮਜ਼ਦੂਰ ਜਮਾਤ ਦੀ ਹਾਲਤ’’। ਏਂਗਲਜ਼ ਤੋਂ ਪਹਿਲਾਂ ਤੱਕ ਵੀ ਬਹੁਤ ਸਾਰਿਆਂ ਨੇ ਪ੍ਰੋਲੇਤਾਰੀਏ
ਦੀ ਦੁਰਦਸ਼ਾ ਦਾ ਵਰਨਣ ਕੀਤਾ ਹੈ ਤੇ ਉਹਦੀ ਮਦਦ ਦੀ ਲੋੜ ਵੱਲ ਧਿਆਨ ਦਵਾਇਆ ਹੈ। ਏਂਗਲਜ਼ ਇਹ ਕਹਿਣ
ਵਾਲਾ ਪਹਿਲਾ ਸੀ, ਕਿ ਪ੍ਰੋਲਤਾਰੀ ਦੁੱਖ ਭੋਗਣ ਵਾਲੀ ਜਮਾਤ ਨਹੀਂ
ਸੀ, ਪਰ ਸਗੋਂ ਅਸਲ ਵਿੱਚ, ਪ੍ਰੋਲਤਾਰੀ ਦੀ ਸ਼ਰਮਨਾਕ ਆਰਥਕ ਹਾਲਤ ਉਹ ਨੂੰ ਰੋਕੇ ਨਾ ਜਾ ਸਕਣ
ਵਾਲੇ ਢੰਗ ਨਾਲ ਅੱਗੇ ਲਿਜਾ ਰਹੀ ਸੀ, ਤੇ ਉਹਨੂੰ ਆਪਣੀ ਅੰਤਮ ਬੰਦਖਲਾਸੀ ਲਈ ਸੰਗਰਾਮ ਵਾਸਤੇ ਮਜ਼ਬੂਰ ਕਰ
ਰਹੀ ਸੀ, ਤੇ ਸੰਗਰਾਮ ਕਰਦਾ ਪ੍ਰੋਲਤਾਰੀ ਆਪਣੀ ਮਦਦ ਆਪ
ਕਰੇਗਾ। ਮਜ਼ਦੂਰ ਜਮਾਤ ਦੀ ਰਾਜਸੀ ਲਹਿਰ ਅਟੱਲ ਰੂਪ ਵਿੱਚ ਮਜ਼ਦੂਰਾਂ ਨੂੰ ਇਹ ਮਹਿਸੂਸ ਕਰਵਾਉਣ ਵੱਲ
ਲਿਜਾਏਗੀ ਕਿ ਉਹਨਾਂ ਦੀ ਮੁਕਤੀ ਸਿਰਫ਼ ਸੋਸ਼ਲਿਜ਼ਮ ਵਿੱਚ ਹੈ। ਦੂਜੇ ਪਾਸੇ, ਸੋਸ਼ਲਿਜ਼ਮ ਸਿਰਫ਼ ਉਦੋਂ ਹੀ ਸ਼ਕਤੀ ਬਣੇਗਾ, ਜਦੋਂ ਉਹ ਮਜ਼ਦੂਰ ਜਮਾਤ ਦੇ ਰਾਜਸੀ ਘੋਲ ਦਾ ਨਿਸ਼ਾਨਾ ਬਣਦਾ ਹੈ।
ਇੰਗਲੈਂਡ ਦੀ ਮਜ਼ਦੂਰ ਜਮਾਤ ਦੀ ਹਾਲਤ ਸਬੰਧੀ ਏਂਗਲਜ਼ ਦੀ ਕਿਤਾਬ ਦੇ ਮੁੱਖ ਵਿਚਾਰ ਅਜਿਹੇ ਹਨ, ਵਿਚਾਰ, ਜਿਹੜੇ ਹੁਣ ਸਭਨਾਂ
ਸੋਚਣ ਵਾਲੇ ਤੇ ਸੰਗਰਾਮ ਕਰਨ ਵਾਲੇ ਪ੍ਰੋਲੇਤਾਰੀਆਂ ਨੇ ਅਪਣਾ ਲਏ ਹਨ, ਪਰ ਜਿਹੜੇ ਉਸ ਸਮੇਂ ਨਿਰੋਲ ਨਵੇਂ ਸਨ।
(ਲੰਮੀ ਲਿਖ਼ਤ ਦਾ ਅੰਸ਼)
ਮਾਰਕਸ ਏਂਗਲਜ਼ ਦੀ ਦੋਸਤੀ ਦੇ ਅਰਥ
....
ਮਾਰਕਸ ਤੇ ਏਂਗਲਜ਼ ਦੀ
ਦੋਸਤੀ ਦਾ ਕੀ ਅਰਥ ਹੈ? ਉਹਨਾਂ ਦੀ ਦੋਸਤੀ ਉਸ ਅਰਥ
ਵਿੱਚ ਵੀ ਦੋਸਤੀ ਸੀ,
ਜਿਸ ਵਿੱਚ ਆਮ ਲੋਕਾਂ ਦੀ
ਦੋਸਤੀ ਹੁੰਦੀ ਹੈ ਦੋਵੇਂ ਇੱਕ ਦੂਜੇ ਦੀ ਮਦਦ
ਕਰਦੇ ਸਨ, ਇੱਕ ਦੂਜੇ ’ਤੇ ਜਾਨ ਦਿੰਦੇ ਸਨ, ਦੋਹਾਂ ਨੂੰ ਇੱਕ ਦੂਜੇ ਦਾ
ਸਾਥ ਚੰਗਾ ਲੱਗਦਾ ਸੀ, ਆਦਿ। ਪਰ ਇਸ ਤੋਂ ਇਲਾਵਾ, ਉਹ ਜੇ ਆਮ ਭਾਸ਼ਾ ਵਿੱਚ ਕਿਹਾ ਜਾਵੇ, ਦਿਲ ਤੋਂ ਹੀ ਨਹੀਂ ਦਿਮਾਗ ਤੋਂ ਵੀ ਦੋਸਤ ਸਨ, ਭਾਵਨਾ ਦੇ ਹੀ ਨਹੀਂ, ਵਿਚਾਰਾਂ ਦੀ ਪੱਧਰ ’ਤੇ ਵੀ, ਰਾਹ ਦੇ ਤੇ ਮੰਜ਼ਿਲ ਦੇ ਸੰਦਰਭ ਵਿੱਚ ਵੀ ਦੋਸਤ ਸਨ। ਅਜਿਹਾ
ਹੋਰਨਾਂ ਕਈਆਂ ਦੇ ਸੰਦਰਭ ਵਿੱਚ ਵੀ ਵਾਪਰਿਆ ਹੈ। ਪਰ ਇਹਨਾਂ ਦੋਹਾਂ ਦੀ ਦੋਸਤੀ ਇਸ ਤੋਂ ਵੀ ਪਰ੍ਹੇ
ਦੀ ਚੀਜ਼ ਸੀ। ਦੋਵੇਂ ਇੱਕੋ ਟੀਚੇ ਦੇ ਪ੍ਰਤੀ ਸਮਰਪਤ ਸਨ, ਇੱਕੋ ਰਾਹ ਦੇ ਹਮਸਫ਼ਰ ਸਨ, ਇੱਕ ਹੀ ਜੰਗ ਦੇ
ਯੋਧੇ ਅਤੇ ਸੈਨਾਪਤੀ ਸਨ। ਇਸ ਤੋਂ ਵੀ ਅੱਗੇ ਜਾ ਕੇ ਦੋਹਾਂ ਦਾ ਜੀਵਨ ਇੱਕ ਰੂਪ ਹੋ ਕੇ ਦੁਨੀਆਂ ਦੇ
ਮਿਹਨਤਕਸ਼ਾਂ ਦੇ ਨਾਲ ਇੱਕ ਮਿੱਕ ਹੋ ਗਿਆ ਸੀ ਅਤੇ ਇਹ ਉਨ੍ਹਾਂ (ਮਿਹਨਤਕਸ਼ਾਂ) ਨੂੰ ਇੱਕ
ਰੂਪ ਬਣਾਉਣ ਵਾਸਤੇ ਵਿਚਾਰਧਾਰਾ-ਰਾਜਨੀਤੀ-ਰਣਨੀਤੀ ਨੂੰ ਢਾਲਣ ਵਿੱਚ ਜੁਟੇ ਹੋਏ ਸਨ। ਉਨ੍ਹਾਂ
ਦੀ ਦੋਸਤੀ ਉਸ ਪਰਮ ਦੋਸਤੀ ਵੱਲ ਨੂੰ ਅਗਰਸਰ ਸੀ, ਅਜਿਹੀ ਦੋਸਤੀ ਦੀ ਵੰਨਗੀ ਸੀ, ਜਿਹੋ ਜਿਹੀ ਦੋਸਤੀ
ਭਰੀ ਦੁਨੀਆਂ ਉਹ ਬਣਾਉਣੀ ਚਾਹੁੰਦੇ ਸਨ। ਇੱਕ ਬੰਦਾ ਵਧੀਆ ਖਾਣਾ ਖਾ ਕੇ ਜਾਂ ਸੁੰਦਰਤਾ ਵੇਖ ਕੇ
ਮਸਤ ਹੋ ਜਾਂਦਾ ਹੈ ਅਤੇ ਸੰਤੁਸ਼ਟਤਾ ਪ੍ਰਗਟ ਕਰਦਾ ਹੋਇਆ ਸੋਚਦਾ ਹੈ ਕਿ ਜੋ ਉਸ ਨੂੰ ਪ੍ਰਾਪਤ ਹੈ, ਉਹ ਦੂਜਿਆਂ ਪਾਸ ਨਹੀਂ ਹੈ। ਇੱਕ ਦੂਜਾ ਬੰਦਾ ਵਧੀਆ ਖਾਣਾ
ਖਾਂਦੇ ਸਾਰ ਹੀ ਚਾਹੁੰਦਾ ਹੈ ਕਿ ਦੂਸਰੇ ਵੀ ਅਜਿਹਾ ਹੀ ਖਾਂਦੇ, ਸੁੰਦਰਤਾ ਦੇਖਦਿਆਂ ਹੀ ਦੂਜਿਆਂ ਨੂੰ ਦਿਖਾਉਣ ਦੇ ਯਤਨ ਕਰਨ ਲੱਗ
ਪੈਂਦਾ ਹੈ। ਮਾਰਕਸ ਤੇ ਏਂਗਲਜ਼ ਅਜਿਹੇ ਮਿੱਤਰ ਸਨ, ਜੋ ਆਪਣੀ ਮਿੱਤਰਤਾ ਤੇ ਸੰਤੁਸ਼ਟ ਹੋ ਕੇ ਇਸ ਨੂੰ ਇਥੋਂ ਤੱਕ ਹੀ ਸੀਮਤ ਨਹੀਂ ਕਰ ਸਕਦੇ ਸਨ, ਪਰ ਉਨ੍ਹਾਂ ਦਾ ਜੀਵਨ ਸਮਰਪਤ ਸੀ, ਉਸ ਪ੍ਰਕਾਰ ਦੀ ਮਿੱਤਰਤਾ ਨਾਲ ਭਰੀ ਦੁਨੀਆਂ ਨੂੰ ਸਿਰਜਣ
ਪ੍ਰਤੀ। ..... (ਇਤਿਹਾਸ ਬੋਧ ’ਚੋਂ ਸੰਖੇਪ)
No comments:
Post a Comment